ਜਹਾਜ਼ ਦੀਆਂ ਤੰਗ ਸੀਟਾਂ ਕਿਵੇਂ ਯਾਤਰੀਆਂ 'ਚ ਝਗੜੇ ਦਾ ਕਾਰਨ ਬਣਦੀਆਂ, ਜਾਣੋ ਇਹ ਗੱਲਾਂ ਜੋ ਤੁਹਾਡੇ ਕੰਮ ਆ ਸਕਦੀਆਂ

ਜਹਾਜ਼ ਵਿੱਚ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਵਾਈ ਜਹਾਜ਼ ਵਿੱਚ ਸਫ਼ਰ ਵੇਲੇ ਕਈ ਸਮੱਸਿਆਵਾਂ ਆਉਂਦੀਂ ਹਨ (ਸੰਕੇਤਕ ਤਸਵੀਰ)
    • ਲੇਖਕ, ਟੌਮ ਐਸਪਿਨਰ ਅਤੇ ਜੋਸ਼ ਮੈਕਮਿਨ
    • ਰੋਲ, ਬੀਬੀਸੀ ਪੱਤਰਕਾਰ

ਕਿੰਨੀਂ ਵਾਰ ਸਾਡੇ ਨਾਲ ਅਜਿਹਾ ਹੁੰਦਾ ਹੈ ਕਿ ਅਸੀਂ ਹਵਾਈ ਜਹਾਜ਼ ਵਿੱਚ ਲੰਮਾ ਸਫਰ ਕਰ ਰਹੇ ਹੁੰਦੇ ਹਾਂ ਅਤੇ ਆਰਮਰੈਸਟ ਉੱਤੇ ਕਬਜ਼ਾ ਕਰਨ ਲਈ ਨਾਲ ਬੈਠੇ ਵਿਅਕਤੀ ਨਾਲ ਜੰਗ ਚਲ ਰਹੀ ਹੁੰਦੀ ਹੈ।

ਜਾਂ ਖਿੜਕੀ ਦੇ ਕੋਲ ਬੈਠਾ ਵਿਅਕਤੀ ਟਾਇਲਟ ਜਾਣ ਲਈ ਉੱਠਦਾ ਰਹਿੰਦਾ ਹੈ, ਜਾਂ ਤੁਹਾਡੇ ਸਾਹਮਣੇ ਵਾਲਾ ਵਿਅਕਤੀ ਅਚਾਨਕ ਆਪਣੀ ਸੀਟ ਨੂੰ ਪਿੱਛੇ ਹਟਾਉਂਦਾ ਹੈ ਅਤੇ ਤੁਹਾਡੇ ਗੋਡਿਆਂ ʼਚ ਜ਼ੋਰ ਨਾਲ ਸੀਟ ਵੱਜਦੀ ਹੈ।

ਹਵਾਈ ਜਹਾਜ਼ ਵਿੱਚ ਸਫਰ ਕਿਵੇਂ ਕਰਨਾ ਚਾਹੀਦਾ ਹੈ, ਸਾਨੂੰ ਕਿਹੜੀਆਂ ਗੱਲ੍ਹਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ, ਇਸ ਬਾਰੇ ਚਰਚਾ ਹਮੇਸ਼ਾ ਹੁੰਦੀ ਰਹਿੰਦੀ ਹੈ।

ਪਿਛਲੇ ਹਫ਼ਤੇ ਹਾਂਗ ਕਾਂਗ ਦੇ ਇੱਕ ਜੋੜੇ ਨੂੰ ਕੈਥੇ ਪੈਸੀਫਿਕ ਦੁਆਰਾ ਪਾਬੰਦੀ ਲਗਾਈ ਗਈ ਸੀ ਜਦੋਂ ਇੱਕ ਝੁਕੀ ਹੋਈ ਸੀਟ ਨੂੰ ਲੈ ਕੇ ਤਣਾਅ ਵਧ ਗਿਆ ਸੀ।

ਅਜਿਹੇ ਵਿੱਚ ਹਵਾਈ ਸਫ਼ਰ ਨੂੰ ਕਿਵੇਂ ਸੁਖਾਲਾ ਬਣਾਇਆ ਜਾ ਸਕਦਾ ਹੈ?

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਝੁਕਣਾ ਹੈ ਜਾਂ ਨਹੀਂ?

ਕਿਸੇ ਵਿਅਕਤੀ ਵੱਲੋਂ ਲੰਬੀ ਦੂਰੀ ਦੀ ਉਡਾਣ ਵਿੱਚ ਸੀਟ ਨੂੰ ਪਿੱਛੇ ਕਰਨਾ ਨਿਰਾਸ਼ਾਜਨਕ ਹੋ ਸਕਦਾ ਹੈ ਪਰ ਅਜਿਹਾ ਲੱਗਦਾ ਹੈ।

ਸਕਾਈਸਕੈਨਰ ਦੇ ਇਸ ਮੁੱਦੇ 'ਤੇ 2023 ਦੇ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਯੂਕੇ ਵਿੱਚ 40 ਫੀਸਦ ਲੋਕਾਂ ਨੂੰ ਇਹ ਪਰੇਸ਼ਾਨ ਕਰਨ ਵਾਲਾ ਲੱਗਦਾ ਹੈ, ਪਰ ਇਸ ਸਾਲ ਦੇ ਸ਼ੁਰੂ ਵਿੱਚ ਯੂਗੋਵ ਦੁਆਰਾ ਕਰਵਾਏ ਗਏ ਇੱਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਸਿਰਫ਼ ਇੱਕ ਚੌਥਾਈ ਅਮਰੀਕੀਆਂ ਨੂੰ ਇਹ ਅਸਵੀਕਾਰਨਯੋਗ ਲੱਗਦਾ ਹੈ।

ਸਾਬਕਾ ਫਲਾਈਟ ਅਟੈਂਡੈਂਟ ਚਾਰਮੇਨ ਡੇਵਿਸ ਦੇ ਅਨੁਸਾਰ, ਫੀਸਦ ਭਾਵੇਂ ਜੋ ਵੀ ਹੋਵੇ, ਝੁਕੀ ਹੋਈਆਂ ਸੀਟਾਂ "ਅਸਲ ਵਿੱਚ ਇੱਕ ਸਮੱਸਿਆ ਹਨ"।

ਉਨ੍ਹਾਂ ਦਾ ਕਹਿਣਾ ਹੈ ਕਿ ਯਾਤਰੀਆਂ ਵਿਚਾਲੇ ਗੁੱਸੇ ਨੂੰ ਰੋਕਣ ਲਈ ਕਦੇ-ਕਦੇ ਕੇਬਿਨ ਕਰੂ ਨੂੰ ਦਖ਼ਲ ਦੇਣਾ ਪੈਂਦਾ ਹੈ।

ਜਹਾਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੂਲ ਪਰੇਸ਼ਾਨੀ ਸੀਟਾਂ ਨੂੰ ਪਿੱਛੇ ਧੱਕਣ ਸਬੰਧੀ ਆਉਂਦੀ ਹੈ (ਸੰਕੇਤਸ ਤਸਵੀਰ)

ਕੈਲੀਫੋਰਨੀਆ ਯੂਨੀਵਰਸਿਟੀ, ਲਾਸ ਐਂਜਸਲ ਦੇ ਪ੍ਰੋਫੈਸਰ ਜਿਮ ਸਾਲਜ਼ਮੈਨ ਮੁਤਾਬਕ, ਮੂਲ ਸਮੱਸਿਆ ਇਹ ਹੈ ਕਿ ਏਅਰਲਾਈਂਸ ਕਿਸ ਤਰ੍ਹਾਂ ਨਾਲ ਜਹਾਜ਼ਾਂ ਵਿੱਚ ਸੀਟਾਂ ਭਰ ਦਿੰਦੀ ਹੈ, ਜਿਸ ਨਾਲ ਯਾਤਰੀਆਂ ਨੂੰ ਪਹਿਲਾਂ ਦੀ ਤੁਲਨਾ ਵਿੱਚ ਘੱਟ ਥਾਂ ਮਿਲਦੀ ਹੈ।

"ਯਾਤਰੀਆਂ ਦਰਮਿਆਨ ਤੰਗ ਸੀਟਾਂ ਦੇ ਕਾਰਨ ਗੁੱਸਾ ਅਤੇ ਨਿਰਾਸ਼ਾ ਹੁੰਦੀ ਹੈ। ਉਹ ਖ਼ਰਾਬ ਵਤੀਰੇ ਲਈ ਇੱਕ-ਦੂਜੇ ਨੂੰ ਮੁਲਜ਼ਮ ਠਹਿਰਾਉਂਦੇ ਹਨ, ਨਾ ਕਿ ਉਨ੍ਹਾਂ ਏਅਰਲਾਈਂਸ ਨੂੰ ਜਿਨ੍ਹਾਂ ਨੇ ਸਮੱਸਿਆ ਪੈਦਾ ਕੀਤੀ ਹੈ।"

ਸ਼ਿਸ਼ਟਾਚਾਰ ਇੰਸਟ੍ਰਕਟਰ ਅਤੇ ਲੇਖਕ ਵਿਲੀਅਮ ਹੈਨਸਨ ਦਾ ਕਹਿਣਾ ਹੈ ਕਿ ਇਹ ਆਪਣੀ ਸੀਟ ਪਿੱਛੇ ਵੱਲ ਧੱਕਣ ਦੇ ਸਹੀ ਸਮੇਂ ਨੂੰ ਚੁਣਨ ਦਾ ਮਾਮਲਾ ਹੈ, ਜੋ ਤੁਹਾਨੂੰ ਖਾਣੇ ਦੇ ਦੌਰਾਨ ਨਹੀਂ ਕਰਨਾ ਚਾਹੀਦਾ।

ਮੰਨ ਲਓ ਕਿ ਕੀ ਪਿੱਛੇ ਬੈਠਾ ਵਿਅਕਤੀ ਮੇਜ਼ ਟੇਬਲ ʼਤੇ ਝੁਕਿਆ ਹੋਇਆ ਹੈ ਜਾਂ ਲੈਪਟਾਪ ਦੀ ਵਰਤੋਂ ਕਰ ਰਿਹਾ ਹੈ ਅਤੇ ਹੌਲੀ-ਹੌਲੀ ਪਿੱਛੇ ਨੂੰ ਝੁਕਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਖਦਸ਼ਾ ਹੈ ਤਾਂ ਨਾਲ ਬੈਠੇ ਯਾਤਰੀ ਨਾਲ ਗੱਲ ਕਰੋ। ਇਹ ਨਾ ਸਮਝੋ ਕਿ ਉਹ ਆਪੇ ਸਮਝ ਜਾਣਗੇ।

ਇਹ ਵੀ ਪੜ੍ਹੋ-

ਆਰਮਰੈਸਟ ʼਤੇ ਕਬਜ਼ਾ

ਜਹਾਜ਼ਾਂ 'ਤੇ ਲੋਕਾਂ ਦੀ ਜਗ੍ਹਾ ਦੀ ਮਾਤਰਾ ਨਾਲ ਜੁੜੀ ਇੱਕ ਹੋਰ ਸਮੱਸਿਆ ਡਬਲ ਆਰਮਰੇਸਟ ʼਤੇ ਕਬਜ਼ਾ ਕਰਨਾ ਹੈ।

ਇੱਕ ਪ੍ਰਮੁੱਖ ਯੂਐੱਸ ਏਅਰਲਾਈਨ ਲਈ ਇੱਕ ਫਲਾਈਟ ਅਟੈਂਡੈਂਟ ਮੈਰੀ, ਕਹਿੰਦੀ ਹੈ ਕਿ ਜਦੋਂ ਉਸ ਨੂੰ ਕੰਮ ਲਈ ਟ੍ਰਾਂਸਫਰ ਕੀਤਾ ਜਾਂਦਾ ਹੈ ਅਤੇ ਉਸ ਦੇ ਕੋਲ ਸੀਟ ਦੀ ਕੋਈ ਚੋਣ ਨਹੀਂ ਹੁੰਦੀ ਹੈ, ਤਾਂ ਉਸ ਨੂੰ ਅਕਸਰ "ਦੋ ਲੋਕਾਂ ਦੇ ਵਿਚਕਾਰਲੀ ਸੀਟ ਮਿਲਦੀ ਹੈ" ਜਿਸ ਦੇ ਦੋਵੇਂ ਪਾਸੇ ਆਰਮਰੈਸਟ ਹੁੰਦੇ ਹਨ।

ਸਕਾਈਸਕੈਨਰ ਸਰਵੇਖਣ ਨੇ ਸੁਝਾਅ ਦਿੱਤਾ ਹੈ ਕਿ 2023 ਵਿੱਚ ਇੱਕ ਤਿਹਾਈ ਯੂਕੇ ਏਅਰਲਾਈੰਸ ਯਾਤਰੀਆਂ ਨੂੰ ਇਹ ਤੰਗ ਕਰਨ ਵਾਲਾ ਲੱਗਿਆ।

ਮੈਰੀ ਕਹਿੰਦੀ ਹੈ ਕਿ ਉਨ੍ਹਾਂ ਦਾ "ਕੂਹਣੀ ਨਾਲ ਝਗੜਾ" ਹੋਇਆ ਹੈ, ਪਰ ਉਨ੍ਹਾਂ ਕੋਲ ਥਾਂ ਹਾਸਲ ਮੁੜ ਹਾਸਲ ਕਰਨ ਲਈ ਇੱਕ ਰਣਨੀਤੀ ਹੈ।

"ਮੈਂ ਉਦੋਂ ਤੱਕ ਇੰਤਜ਼ਾਰ ਕਰਦਾ ਹਾਂ ਜਦੋਂ ਤੱਕ ਉਨ੍ਹਾਂ ਨੇ ਡ੍ਰਿੰਕ ਲਈ ਹੱਥ ਨਹੀਂ ਚੁੱਕਿਆ। ਇੱਕ (ਮੁੰਡਾ) ਮੇਰੀ ਬਾਂਹ ਨੂੰ ਧੱਕਣ ਦੀ ਕੋਸ਼ਿਸ਼ ਕਰਦਾ ਰਿਹਾ ਅਤੇ ਮੈਨੂੰ ਬਸ ਉਸ ਨੂੰ ਇੱਕ ਨਜ਼ਰ ਦੇਖਣਾ ਪਿਆ, 'ਅਸੀਂ ਅੱਜ ਅਜਿਹਾ ਨਹੀਂ ਕਰਾਂਗੇ।'"

ਕਿਸੇ ਵੀ ਤਣਾਅ ਨੂੰ ਹੱਲ ਕਰਨ ਲਈ, ਹੈਨਸਨ ਦਾ ਕਹਿਣਾ ਹੈ ਕਿ ਲੋਕਾਂ ਨੂੰ ਆਰਮਰੈਸਟ ਦੀ ਬਜਾਇ "ਕੂਹਣੀ ਰੈਸਟ" ਰੱਖਣ ਦੇ ਵਿਚਾਰ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਸਾਂਝਾ ਕਰਨਾ ਚਾਹੀਦਾ ਹੈ।

ਜਹਾਜ਼ ਵਿੱਚ ਬੈਠੇ ਯਾਤਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਾਇਲਟ ਵਰਤਣ ਲਈ ਮੁਸਾਫ਼ਰਾਂ ਵਿੱਚ ਹੋੜ ਲੱਗੀ ਰਹਿੰਦੀ ਹੈ

ਟਾਇਲਟ ਦੇ ਸ਼ਿਸ਼ਟਾਚਾਰ

ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਸ ਸਮੱਸਿਆ ਤੋਂ ਵੀ ਜਾਣੂ ਹੋਣਗੇ ਕਿ ਤੁਸੀਂ ਖਿੜਕੀ ਵਾਲੀ ਸੀਟ ʼਤੇ ਬੈਠੇ ਹੋ ਅਤੇ ਤੁਹਾਨੂੰ ਟਾਇਲਟ ਜਾਣਾ ਹੈ ਪਰ ਤੁਹਾਡੇ ਨੇੜੇ ਬੈਠਾ ਵਿਅਕਤੀ ਸੋ ਗਿਆ ਹੈ।

ਕੀ ਤੁਸੀਂ ਉਸ ਨੂੰ ਜਗਾਉਣ ਲਈ ਧੱਕਾ ਦਿੰਦੇ ਹੋ ਜਾਂ ਉਨ੍ਹਾਂ ਉੱਤੇ ਚੜ੍ਹ ਜਾਂਦੇ ਹੋ?

ਯੂਗੋਵ ਸਰਵੇਖਣ ਵਿੱਚ ਜਵਾਬ ਦੇਣ ਵਾਲੇ ਅੱਧੇ ਤੋਂ ਵੱਧ ਅਮਰੀਕੀਆਂ ਨੇ ਕਿਹਾ ਕਿ ਟਾਇਲਟ ਜਾਣ ਲਈ ਕਿਸੇ ਦੇ ਉੱਪਰ ਚੜ੍ਹਨਾ ਅਸਵੀਕਾਰਨਯੋਗ ਸੀ।

ਹੈਨਸਨ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਆਮ ਤੌਰ ʼਤੇ ਆਈਲਸ ਯਾਨਿ ਗਲਿਆਰੇ ਵਾਲੀ ਸੀਟ ਹੁੰਦੀ ਹੈ ਅਤੇ ਸੌਣ ਤੋਂ ਪਹਿਲਾਂ ਉਹ ਆਪਣੇ ਨਾਲ ਵਾਲੇ ਯਾਤਰੀ ਨੂੰ ਕਹਿੰਦੇ ਹਨ ਕਿ ਜੇ ਉਨ੍ਹਾਂ ਨੂੰ ਲੋੜ ਪਵੇ ਤਾਂ ਉਨ੍ਹਾਂ ਨੂੰ ਜਗਾ ਦੇਣਾ ਜਾਂ ਉਪਰੋਂ ਦੀ ਨਿਕਲ ਜਾਣਾ ਹੈ।

ਜੇਕਰ ਤੁਸੀਂ ਵਿਚਕਾਰਲੀ ਜਾਂ ਖਿੜਕੀ ਵਾਲੀ ਸੀਟ ʼਤੇ ਬੈਠੇ ਹੋ ਤਾਂ ਤੁਹਾਨੂੰ ਆਈਲਸ ਸੀਟ ʼਤੇ ਬੈਠੇ ਯਾਤਰੀ ਨੂੰ ਹੌਲੀ ਜਿਹੀ ਇਹ ਦੱਸਣਾ ਚਾਹੀਦਾ ਹੈ ਕਿ ਤੁਹਾਨੂੰ ਨਿਕਲਣਾ ਹੈ, ਪਰ ਧਿਆਨ ਰੱਖਣ ਵਾਲੀ ਗੱਲ ਇਹ ਵੀ ਹੈ ਕਿ ਹੋ ਸਕਦਾ ਹੈ ਕਿ ਤੁਹਾਡੇ ਦੋਵਾਂ ਦੀ ਭਾਸ਼ਾਂ ਇੱਕ ਨਾਲ ਹੋਵੇ।

ਜੇਕਰ ਕੋਈ ਯਾਤਰੀ ਸ਼ਰਾਬ ਪੀ ਰਿਹਾ ਹੈ ਤਾੰ ਉਸ ਨੂੰ ਵਾਰ-ਵਾਰ ਟਾਇਲਟ ਜਾਣ ਦੀ ਲੋੜ ਪੈ ਸਕਦੀ ਹੈ।

ਵਰਜਿਨ ਅਟਲਾਂਟਿਕ ਦੀ ਸਾਬਕਾ ਫਲਾਈਟ ਅਟੇਂਡੈਂਟ ਜੋਈ ਨੇ ਇੱਕ ਵੱਖਰੀ ਏਅਰਲਾਈਂਸ ਤੋਂ ਇਬੀਜ਼ਾ ਦੀ ਉਡਾਣ ʼਤੇ ਸਨ, ਜਿੱਥੇ ਕਈ ਯਾਤਰੀ ਪਹਿਲਾਂ ਹੀ ਏਅਰਪੋਰਟ ਬਾਰ ਵਿੱਚ ਸ਼ਰਾਬ ਪੀ ਰਹੇ ਸਨ।

ਉਹ ਅੱਗੇ ਕਹਿੰਦੀ ਹੈ ਕਿ ਜਿਵੇਂ ਹੀ ਫਲਾਇਟ ਨੇ ਉਡਾਣ ਭਰੀ ਅਤੇ ਸੀਟਬੈਲਟ ਲਾਈਟ ਬੰਦ ਹੋਈ, "ਸਾਰੇ ਲੋਕ ਖੜ੍ਹੇ ਹੋ ਗਏ" ਅਤੇ ਟਾਇਲਟ ਲਈ ਕਤਾਰ ਵਿੱਚ ਲੱਗ ਗਏ।

ਉਹ ਅੱਗੇ ਕਹਿੰਦੀ ਹੈ ਕਿ ਕੁਝ "ਕਾਫੀ ਗੁੱਸੇ" ਹੋ ਗਏ, ਜਿਸ ਕਾਰਨ ਕੇਬਿਨ ਕਰੂ ਨੇ ਸੀਟਬੈਲਟ ਦੇ ਸੰਕੇਤਾਂ ਨੂੰ ਫਿਰ ਚਾਲੂ ਕਰ ਦਿੱਤਾ, ਜਿਸ ਨਾਲ ਸਾਰਿਆਂ ਨੂੰ ਬੈਠਣ ਲਈ ਮਜਬੂਰ ਹੋਣ ਪਿਆ।

ਬਦਕਿਸਮਤੀ ਨਾਲ ਇੱਕ ਯਾਤਰੀ ਅਸਲ ਵਿੱਚ ਇੰਤਜ਼ਾਰ ਨਹੀਂ ਸਕਿਆ, ਇਸ ਲਈ ਉਸ ਨੂੰ "ਕੈਰੀਅਰ ਬੈਗ਼ ਵਿੱਚ ਪਿਸ਼ਾਬ ਕਰਨ ਪਿਆ।"

ਜੋਈ ਕਹਿੰਦੀ ਹੈ, "ਉਸ ਨੇ ਪਹਿਲਾਂ ਕੁਝ ਸਵਿਮਿੰਗ ਸ਼ੌਰਟ ਉੱਥੇ ਰੱਖੇ, ਤਾਂ ਜੋ ਉਹ ਉਸ ਨੂੰ ਸੋਖ ਸਕਣ।"

ਜਹਾਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਹਾਜ਼ ਦੇ ਲੈਂਡ ਕਰਦਿਆਂ ਹੀ ਉਤਰਨ ਲਈ ਕਤਾਰ ਵਿੱਚ ਖੜ੍ਹੇ ਹੋਣਾ ਸਮੱਸਿਆ ਦਾ ਸਬੱਬ ਬਣ ਸਕਦਾ ਹੈ (ਸੰਕੇਤਕ ਤਸਵੀਰ)

ਖੜ੍ਹੇ ਹੋਣਾ

ਸਕਾਈਸਕੈਨਰ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਕਰੀਬ ਇੱਕ ਤਿਹਾਈ ਬ੍ਰਿਟਿਸ਼ ਲੋਕਾਂ ਨੂੰ ਜਹਾਜ਼ ਦੇ ਉਤਰਦੇ ਹੀ ਲੋਕਾਂ ਦਾ ਖੜ੍ਹਾ ਹੋ ਜਾਣਾ ਪਰੇਸ਼ਾਨ ਕਰਨ ਵਾਲਾ ਲੱਗਦਾ ਹੈ।

ਸਾਬਕਾ ਫਲਾਈਟ ਅਟੇਂਡੈਂਟ ਡੇਵਿਸ ਕਹਿੰਦੀ ਹੈ, "ਬਸ ਆਪਣੀ ਸੀਟ ʼਤੇ ਬੈਠੇ ਰਹੋ ਕਿਉਂਕਿ ਤੁਸੀਂ ਕਿਤੇ ਨਹੀਂ ਜਾ ਰਹੇ ਇਸ ਲਈ ਸੀਟ ਤੋਂ ਕੁੱਦਣ ਤੋਂ ਕੋਈ ਮਤਲਬ ਨਹੀਂ ਹੈ।"

ਯਾਤਰੀਆਂ ਲਈ ਬੋਰਡਿੰਗ ਬ੍ਰਿਜ ਬਣਾਉਣ ਜਾਂ ਬੋਰਡਿੰਗ ਪੌੜੀਆਂ ਲਗਾਉਣ ਵਿੱਚ ਗਰਾਊਂਡ ਕਰੂ ਨੂੰ ਆਮ ਤੌਰ ʼਤੇ ਕਈ ਮਿੰਟ ਲੱਗ ਜਾਂਦੇ ਹਨ।

ਉਹ ਅੱਗੇ ਕਹਿੰਦੀ ਹੈ ਕਿ ਉਸ ਤੋਂ ਬਾਅਦ ਵੀ ਤੁਹਾਨੂੰ ਚੈੱਕਿਨ ਕੀਤਾ ਗਿਆ ਸਮਾਨ ਲੈਣ ਲਈ ਕੈਰੋਸੇਲ ਤੱਕ ਪਹੁੰਚਣ ਦਾ ਇੰਤਜ਼ਾਰ ਕਰਨਾ ਹੋਵੇਗਾ, "ਭਾਵੇਂ ਤੁਸੀਂ ਕਿੰਨੀ ਵੀ ਛੇਤੀ ਜਹਾਜ਼ ਤੋਂ ਉਤਰ ਜਾਓ।"

ਹੈਨਸਨ ਦਾ ਕਹਿਣਾ ਹੈ ਕਿ ਸ਼ਿਸ਼ਟਾਚਾਰ ਦੇ ਲਿਹਾਜ਼ ਨਾਲ, ਆਪਣੇ ਪੈਰਾਂ ਨੂੰ ਫੈਲਾਉਣ ਲਈ ਉੱਠਣਾ ਕੋਈ ਗ਼ਲਤ ਗੱਲ ਨਹੀਂ ਹੈ ਅਤੇ ਸ਼ਾਇਦ ਲੋਕ ਬੱਸ ਇਸੇ ਲਈ ਉੱਤਰਨਾ ਚਾਹੁੰਦੇ ਹਨ ਕਿਉਂਕਿ ਉਹ ਜਹਾਜ਼ ਵਿੱਚ ਹੋਣ ਕਾਰਨ ਥੋੜ੍ਹਾ ਜਿਹਾ ਡਰਦੇ ਵੀ ਹਨ।

ਪਰ ਉਹ ਕਹਿੰਦੇ ਹਨ ਕਿ ਇਹ "ਥੋੜ੍ਹਾ ਹਾਸੋਹੀਣਾ" ਹੈ।

ਜਹਾਜ਼ ਵਿੱਚ ਬੈਠੇ ਯਾਤਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, (ਸੰਕੇਤਕ ਤਸਵੀਰ)

ਅਸੀਂ ਕਿਵੇਂ ਇਕੱਠੇ ਰਹਿ ਸਕਦੇ ਹਾਂ?

ਹਵਾਈ ਯਾਤਰੀਆਂ ਦੀ ਹੋਰਨਾਂ ਪਸੰਦੀਦਾ ਚੀਜ਼ਾਂ ਵਿੱਚ ਕਤਾਰ ਵਿੱਚ ਅੱਗੇ ਨਿਕਲ ਜਾਣਾ, ਬਿਨਾਂ ਹੈੱਡਫੋਨ ਦੇ ਫੋਨ ਜਾਂ ਹੋਰ ਡਿਵਾਈਸ ਵਰਤਣੇ, ਸੀਟ ਦੇ ਪਿੱਛੇ ਲੰਬੇ ਵਾਲ ਲਟਕਾਉਣਾ ਅਤੇ ਜਹਾਜ਼ ਵਿੱਚ ਜੁੱਤੀ ਜਾਂ ਜੁਰਾਬਾਂ ਉਤਾਰਨਾ ਸ਼ਾਮਲ ਹਨ।

ਜੇਕਰ ਤੁਹਾਨੂੰ ਪਤਾ ਲੱਗੇ ਕਿ ਫਲਾਈਟ ਅਟੇਂਡੈਂਟ ਤੁਹਾਡੇ ਕੋਲ ਜਹਾਜ਼ ਨੂੰ "ਸਪ੍ਰਿਟ" ਕਰਨ ਲਈ ਸਪ੍ਰੇਅ ਦੀ ਵਰਤੋਂ ਕਰ ਰਹੇ ਹਨ ਤਾਂ ਤੁਸੀਂ ਡਿਓਡਰੈਂਟ ਲਗਾ ਸਕਦੇ ਹੋ। ਮੈਰੀ ਅੱਗੇ ਕਹਿੰਦੀ ਹੈ ਕਿ ਕਿਉਂਕਿ ਕੈਬਿਨ ਕਰੂ ਸਿੱਧੇ ਤੌਰ ʼਤੇ ਕੁਝ ਨਹੀਂ ਕਹੇਗਾ।

ਪਰ ਹਵਾਈ ਯਾਤਰਾ ਵਿੱਚ ਲਗਾਤਾਰ ਵਾਧੇ ਦੇ ਨਾਲ, ਅਸੀਂ ਜਹਾਜ਼ ਵਿੱਚ ਹੋਰ ਯਾਤਰੀਆਂ ਦੇ ਨਾਲ ਕਿਵੇਂ ਰਲ-ਮਿਲ ਸਕਦੇ ਹਾਂ?

ਹੈਨਸਨ ਕਹਿੰਦੇ ਹਨ, ਮੁੱਖ ਗੱਲ ਇਹ ਹੈ ਕਿ ਹਰ ਕੋਈ ਵਿਚਾਰਸ਼ੀਲ ਹੋਵੇ।

"ਜੇਕਰ ਤੁਸੀਂ ਦੂਜੇ ਲੋਕਾਂ ਨਾਲ ਮੇਲ-ਜੋਲ ਰੱਖਣ ਲਈ ਆਪਣੇ ਵਿਵਹਾਰ ਨੂੰ ਸੰਚਾਲਿਤ ਕਰਨ ਲਈ ਤਿਆਰ ਨਹੀਂ ਹੋ, ਤਾਂ ਸਪੱਸ਼ਟ ਤੌਰ 'ਤੇ, ਤੁਹਾਡੇ ਨਾਲ ਕੁਝ ਗ਼ਲਤ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)