ਲੰਡਨ 'ਚ ਬੇਰਹਿਮੀ ਨਾਲ ਹੋਏ ਦੋ ਕਤਲਾਂ ਨੇ ਕਿਵੇਂ ਆਨਲਾਈਨ ਜਿਸਮਫਰੋਸ਼ੀ ਦੀ ਦੁਨੀਆਂ ਦੇ ਕਈ ਰਾਜ਼ ਫਾਸ਼ ਕੀਤੇ

ਯੋਸਟਿਨ ਮੋਸਕੇਰਾ (ਖੱਬੇ), ਅਲਬਰਟ ਅਲਫੋਂਸੋ (ਐਮ) ਅਤੇ ਪੌਲ ਲੋਂਗਵਰਥ (ਸੱਜੇ)

ਤਸਵੀਰ ਸਰੋਤ, Albert Alfonso/Flickr

ਤਸਵੀਰ ਕੈਪਸ਼ਨ, ਯੋਸਟਿਨ ਮੋਸਕੇਰਾ (ਖੱਬੇ), ਅਲਬਰਟ ਅਲਫੋਂਸੋ (ਐਮ) ਅਤੇ ਪੌਲ ਲੋਂਗਵਰਥ (ਸੱਜੇ) ਇੰਝ ਲੱਗ ਰਹੇ ਹਨ ਜਿਵੇਂ ਉਹ ਛੁੱਟੀਆਂ 'ਤੇ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਹੋਣ
    • ਲੇਖਕ, ਲੇਅ ਬੂਬੀਅਰ ਅਤੇ ਐਮਾ ਹੈਲੇਤ
    • ਰੋਲ, ਬੀਬੀਸੀ ਪੱਤਰਕਾਰ

ਐਲਬਰਟ ਅਲਫੋਂਸੋ ਅਤੇ ਪੌਲ ਲੋਂਗਵਰਥ ਦੇ ਕਤਲ ਨੇ ਸੈਕਸ, ਡਾਰਕ ਵੈੱਬ ਵੀਡੀਓਜ਼ ਅਤੇ ਬਾਲਗ ਸਮੱਗਰੀ ਬਣਾਉਣ ਵਾਲੀ ਇੰਡਸਟਰੀ ਸੰਬੰਧੀ ਕਈ ਖੁਲਾਸੇ ਕੀਤੇ ਹਨ। ਇਨ੍ਹਾਂ ਕਤਲਾਂ ਦਾ ਇਲਜ਼ਾਮ ਯੋਸਟਿਨ ਮੋਸਕੇਰਾ 'ਤੇ ਹੈ।

ਪਰ ਸਵਾਲ ਖੜਾ ਹੁੰਦਾ ਹੈ ਕਿ ਇਹ ਤਿੰਨੋਂ ਆਦਮੀ ਇੱਕ ਦੂਜੇ ਨੂੰ ਕਿਵੇਂ ਜਾਣਦੇ ਸਨ ਅਤੇ ਮੋਸਕੇਰਾ ਨੇ ਉਨ੍ਹਾਂ ਦਾ ਕਤਲ ਕਿਉਂ ਕੀਤਾ?

ਕੋਲੰਬੀਆ ਦੇ ਇੱਕ ਲਗਜ਼ਰੀ ਰਿਜ਼ੋਰਟ ਵਿੱਚ ਸਪੀਡਬੋਟ ਦੀ ਸਵਾਰੀ ਦਾ ਆਨੰਦ ਮਾਣਦੇ ਹੋਏ ਤਿੰਨ ਆਦਮੀਆਂ ਯੋਸਟਿਨ ਮੋਸਕੇਰਾ ਅਤੇ ਪੌਲ ਲੋਂਗਵਰਥ ਨਾਲ ਅਲਬਰਟ ਅਲਫੋਂਸੋ ਦੀ ਸੈਲਫੀ ਦੇਖੋ ਤਾਂ ਲੱਗਦਾ ਹੈ ਤਿੰਨੋ ਬਹੁਤ ਚੰਗੇ ਦੋਸਤ ਸਨ।

ਪਰ ਹਕੀਕਤ ਕੁਝ ਵੱਖਰੀ ਸੀ।

ਮੁਸਕਰਾਹਟਾਂ ਦੇ ਪਿੱਛੇ ਸੈਕਸ, ਦਬਦਬੇ ਅਤੇ ਵਿੱਤੀ ਲੈਣ-ਦੇਣ 'ਤੇ ਅਧਾਰਿਤ ਗੁੰਝਲਦਾਰ ਰਿਸ਼ਤੇ ਸਨ, ਇਹ ਸਾਰੇ ਇੱਕ ਪਿਆਰ ਭਰੀ ਅਤੇ ਦੇਖਭਾਲ ਕਰਨ ਵਾਲੀ ਸਾਂਝੇਦਾਰੀ ਦੇ ਨਾਲ-ਨਾਲ ਮੌਜੂਦ ਸਨ।

ਫੋਟੋ ਖਿੱਚਣ ਤੋਂ ਚਾਰ ਮਹੀਨੇ ਬਾਅਦ, ਮੋਸਕੇਰਾ ਨੇ 8 ਜੁਲਾਈ 2024 ਨੂੰ ਲੰਡਨ ਦੇ ਆਪਣੇ ਫਲੈਟ ਵਿੱਚ ਦੋਵਾਂ ਆਦਮੀਆਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ।

ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜੇ ਕਰਨ ਤੋਂ ਪਹਿਲਾਂ, ਉਨ੍ਹਾਂ ਨੂੰ ਸੂਟਕੇਸ ਵਿੱਚ ਪਾ ਕੇ 186 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ।

ਉਸ ਨੇ ਦੋਵਾਂ ਲਾਸ਼ਾਂ ਨੂੰ ਬ੍ਰਿਸਟਲ ਲੈ ਜਾਣ ਲਈ ਇੱਕ ਵੈਨ ਕਿਰਾਏ 'ਤੇ ਕੀਤੀ। ਵੈਨ ਡਰਾਈਵਰ ਉਸਨੂੰ ਸ਼ਹਿਰ ਦੇ ਸਸਪੈਂਸ਼ਨ ਬ੍ਰਿਜ ਦੇ ਨੇੜੇ ਛੱਡ ਗਿਆ, ਜਿੱਥੇ ਮੋਸਕੇਰਾ ਨੇ ਉਨ੍ਹਾਂ ਨੂੰ ਸੁੱਟਣ ਦੀ ਯੋਜਨਾ ਬਣਾਈ ਸੀ।

ਚੇਤਾਵਨੀ: ਇਸ ਲੇਖ ਵਿੱਚ ਮੌਜੂਦ ਵੇਰਵੇ ਕੁਝ ਲੋਕਾਂ ਲਈ ਤਕਲੀਫ਼ਦੇਹ ਹੋ ਸਕਦੇ ਹਨ, ਜਿਸ ਵਿੱਚ ਹਿੰਸਾ ਅਤੇ ਜਿਨਸੀ ਪ੍ਰਕਿਰਤੀ ਦੇ ਵਰਣਨ ਸ਼ਾਮਲ ਹਨ।

ਮਰਨ ਵਾਲੇ ਵਿਅਕਤੀ ਕੌਣ ਸਨ

ਪਾਲ ਲੌਂਗਵਰਥ (ਖੱਬੇ) ਅਤੇ ਐਲਬਰਟ ਅਲਫੋਂਸੋ (ਸੱਜੇ) 20 ਸਾਲਾਂ ਤੋਂ ਇਕੱਠੇ ਰਹਿ ਰਹੇ ਸਨ

ਤਸਵੀਰ ਸਰੋਤ, Albert Alfonso/Flickr

ਤਸਵੀਰ ਕੈਪਸ਼ਨ, ਪੌਲ ਲੌਂਗਵਰਥ (ਖੱਬੇ) ਅਤੇ ਐਲਬਰਟ ਅਲਫੋਂਸੋ (ਸੱਜੇ) 20 ਸਾਲਾਂ ਤੋਂ ਇਕੱਠੇ ਰਹਿ ਰਹੇ ਸਨ

62 ਸਾਲਾ ਐਲਬਰਟ ਅਤੇ 71 ਸਾਲਾ ਪੌਲ ਪਹਿਲਾਂ ਸਿਵਲ ਮੈਰਿਜ ਵਿੱਚ ਸਨ ਅਤੇ ਅਲੱਗ ਹੋਣ ਤੋਂ ਬਾਅਦ ਵੀ ਉਨ੍ਹਾਂ ਦੀ ਨੇੜਤਾ ਬਣੀ ਰਹੀ ਅਤੇ ਉਹ ਇਕੱਠੇ ਰਹਿੰਦੇ ਰਹੇ।

ਪੁਲਿਸ ਨੇ ਇਨ੍ਹਾਂ ਆਦਮੀਆਂ ਬਾਰੇ ਕਿਹਾ ਕਿ ਉਨ੍ਹਾਂ ਦਾ ਕੋਈ ਵੱਡਾ ਪਰਿਵਾਰ, ਦੋਸਤਾਂ ਦਾ ਸਰਕਲ ਨਹੀਂ ਸੀ, ਬਲਕਿ ਉਹ ਆਪਸ ਵਿੱਚ ਹੀ ਇੱਕ ਦੂਜੇ ਦਾ ਸਭ ਕੁਝ ਸਨ ਅਤੇ ਉਨ੍ਹਾਂ ਦੀ ਦੁਨੀਆ ਇੰਨੀਂ ਹੀ ਸੀ।

ਐਲਬਰਟ ਇੱਕ ਤੈਰਾਕੀ ਇੰਸਟ੍ਰਕਟਰ ਸੀ ਅਤੇ ਪੱਛਮੀ ਲੰਡਨ ਦੇ ਐਕਟਨ ਵਿੱਚ ਮੋਡ ਕਲੱਬ ਜਿਮ ਵਿੱਚ ਲਾਈਫਗਾਰਡ ਬਣਨ ਦੀ ਸਿਖਲਾਈ ਲੈ ਰਿਹਾ ਸੀ।

ਉਹ ਫਰਾਂਸ ਦੇ ਬਿਡਾਰਟ ਵਿੱਚ ਵੱਡਾ ਹੋਇਆ ਅਤੇ ਹੋਟਲਾਂ ਦਾ ਪ੍ਰਬੰਧਨ ਕਰਨ ਲਈ ਯੂਕੇ ਜਾਣ ਤੋਂ ਪਹਿਲਾਂ ਬਿਆਰਿਟਜ਼ ਦੇ ਇੱਕ ਹੋਟਲ ਸਕੂਲ ਵਿੱਚ ਸਿਖਲਾਈ ਪ੍ਰਾਪਤ ਕੀਤੀ।

ਉਹ ਪਹਿਲਾਂ 375 ਕੇਨਸਿੰਗਟਨ ਹਾਈ ਸਟਰੀਟ ਵਿੱਚ ਜਨਰਲ ਮੈਨੇਜਰ ਸੀ, ਜੋ ਕਿ ਪੱਛਮੀ ਲੰਡਨ ਵਿੱਚ ਅਪਾਰਟਮੈਂਟਾਂ ਅਤੇ ਪੈਂਟਹਾਊਸਾਂ ਵਾਲੀ ਇੱਕ ਲਗਜ਼ਰੀ ਰਿਹਾਇਸ਼ੀ ਜਾਇਦਾਦ ਹੈ।

ਵੂਲਵਿਚ ਕਰਾਊਨ ਕੋਰਟ ਵਿੱਚ ਪੜ੍ਹੇ ਗਏ ਬਿਆਨਾਂ ਵਿੱਚ, ਐਲਬਰਟ ਦੇ ਸਾਬਕਾ ਸਾਥੀਆਂ ਨੇ ਉਸਨੂੰ 'ਖ਼ੁਸ਼ਮਿਜ਼ਾਜ, ਅਧਿਕਾਰਤ ਅਤੇ ਉਤਸ਼ਾਹ ਭਰਪੂਰ' ਸ਼ਖ਼ਸੀਅਤ ਵੱਜੋਂ ਦਰਸਾਇਆ।

ਐਲਬਰਟ ਦੀ ਪੌਲ ਨਾਲ ਮੁਲਾਕਾਤ

ਇਸ ਇਮਾਰਤ ਵਿੱਚ ਹੀ ਐਲਬਰਟ ਪੌਲ ਨੂੰ ਮਿਲਿਆ, ਜੋ ਕਿ ਇੱਕ ਮਿਸਤਰੀ ਸੀ ਅਤੇ ਹਾਲ ਹੀ ਵਿੱਚ ਸੇਵਾਮੁਕਤ ਹੋਇਆ ਸੀ।

ਉਹ ਇਸ ਤੱਥ 'ਤੇ ਇੱਕ ਦੂਜੇ ਨਾਲ ਬੰਧਨ ਵਿੱਚ ਬੱਝ ਗਏ ਕਿ ਦੋਵੇਂ ਬਾਲਗ ਸਨ ਅਤੇ ਫਰਵਰੀ 2023 ਵਿੱਚ ਉਨ੍ਹਾਂ ਨੇ ਇੱਕ ਸਿਵਲ ਪਾਰਟਰਨਰਸ਼ਿਪ ਅਪਣਾ ਲਈ।

ਹਾਲਾਂਕਿ ਪੌਲ ਦੇ ਦੋਸਤਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਆਪਣੀ ਲਿੰਗਕਤਾ ਬਾਰੇ ਖੁੱਲ੍ਹ ਕੇ ਨਹੀਂ ਬੋਲਦਾ ਸੀ ਅਤੇ ਐਲਬਰਟ ਨੂੰ ਆਪਣਾ ਭਰਾ ਕਿਹਾ।

ਪੌਲ ਨੂੰ ਦੋਸਤਾਂ ਅਤੇ ਗੁਆਂਢੀਆਂ ਨੇ ਉਸ ਨੂੰ ਬਹੁਤ ਹੀ ਦਿਆਲੂ ਦੱਸਿਆ ਸੀ।

ਸ਼ੈਫਰਡਜ਼ ਬੁਸ਼ ਦੇ ਰਹਿਣ ਵਾਲਾ 74 ਸਾਲਾ ਕੇਵਿਨ ਡੋਰ ਪੌਲ ਨਾਲ ਸ਼ਰਾਬ ਪੀਂਦੇ ਸਨ ਅਤੇ ਉਸਨੂੰ 20 ਸਾਲਾਂ ਤੋਂ ਵੱਧ ਸਮੇਂ ਤੋਂ ਜਾਣਦੇ ਸੀ।

ਉਹ ਕਹਿੰਦੇ ਹਨ, "ਉਹ ਇੱਕ ਚੰਗਾ, ਨਿੱਘਾ, ਉਦਾਰ ਵਿਅਕਤੀ ਹੈ।"

"ਹਮੇਸ਼ਾ ਨਿਮਰ ਰਹਿੰਦਾ। ਹਮੇਸ਼ਾ ਤੁਹਾਡੇ ਲਈ ਇੱਕ ਡਰਿੰਕ ਖਰੀਦਦਾ ਨਾਲ ਬੈਠਦਾ ਅਤੇ ਗੱਲਾਂ ਕਰਨਾ ਪਸੰਦ ਕਰਨ ਵਾਲਾ।"

ਜਾਰਜ ਹਚੀਸਨ, ਜੋ ਪੌਲ ਨਾਲ ਸ਼ਰਾਬ ਪੀਂਦੇ ਸਨ ਨੇ ਕਿਹਾ, "ਉਹ ਆਮ ਮੁੰਡਿਆਂ ਵਰਗਾ ਇੱਕ ਮੁੰਡਾ ਸੀ।"

"ਉਹ ਬਹੁਤ ਵਧੀਆ ਇਨਸਾਨ ਸੀ, ਕਦੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ।"

ਐਲਬਰਟ ਬਾਰੇ ਬਹੁਤੇ ਲੋਕ ਉਸ ਦੇ ਚੰਗੇ ਪੱਖ ਤੋਂ ਹੀ ਜਾਣੂ ਸਨ।

ਕਿਹਾ ਜਾਂਦਾ ਸੀ ਕਿ ਐਲਬਰਟ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੁਪਤ ਰੱਖਦਾ ਸੀ, ਪਰ ਮੁਕੱਦਮੇ ਨੇ ਸੈਕਸ ਦੀ ਦੁਨੀਆ ਦਾ ਖੁਲਾਸਾ ਕੀਤਾ ਜਿਸ ਲਈ ਉਹ ਅਕਸਰ ਪੈਸੇ ਦਿੰਦਾ ਸੀ ਜਿਸ ਦਾ ਉਹ ਹਿੱਸਾ ਸੀ ਅਤੇ ਆਨਲਾਈਨ ਵੀਡੀਓ ਸਾਂਝਾ ਕਰਦਾ ਸੀ।

ਇਹ ਉਸਦੀ ਜ਼ਿੰਦਗੀ ਦਾ ਇੱਕ ਅਜਿਹਾ ਪਹਿਲੂ ਸੀ ਜਿਸ ਨਾਲ ਪੌਲ ਦਾ ਕੋਈ ਲੈਣਾ-ਦੇਣਾ ਨਹੀਂ ਸੀ, ਹਾਲਾਂਕਿ ਉਹ ਇਸ ਬਾਰੇ ਜਾਣਦਾ ਸੀ ਅਤੇ ਲੱਗਦਾ ਹੈ ਕਿ ਉਸ ਨੇ ਇਸਨੂੰ ਸਵੀਕਾਰ ਕਰ ਲਿਆ ਸੀ।

ਸੈਕਸ ਦੀ ਦੁਨੀਆਂ ਨਾਲ ਤਾਰੁਫ਼

ਮੋਸਕੇਰਾ

ਤਸਵੀਰ ਸਰੋਤ, Albert Alfonso/Flickr

ਤਸਵੀਰ ਕੈਪਸ਼ਨ, ਮੋਸਕੇਰਾ ਲੰਡਨ ਵਿੱਚ ਸੈਰ-ਸਪਾਟੇ ਦੀਆਂ ਥਾਵਾਂ ਦਾ ਆਨੰਦ ਮਾਣਦਾ ਹੋਇਆ

ਕੋਲੰਬੀਆ ਦਾ ਨਾਗਰਿਕ, ਮੋਸਕੇਰਾ ਵੱਖ-ਵੱਖ ਉਪਨਾਮਾਂ ਹੇਠ ਸੈਕਸ ਹਰਕਤਾਂ ਕਰਦੇ ਹੋਏ ਆਪਣੇ ਕਈ ਵੀਡੀਓਜ਼ ਆਨਲਾਈਨ ਪੋਸਟ ਕਰ ਰਿਹਾ ਸੀ।

ਮੋਸਕੇਰਾ ਜੋ ਹੁਣ 35 ਸਾਲ ਦਾ ਹੈ, ਮੇਡੇਲਿਨ ਵਿੱਚ ਰਹਿੰਦਾ ਸੀ ਅਤੇ ਉਸਦੇ ਪੰਜ ਭਰਾ ਅਤੇ ਇੱਕ ਭੈਣ ਸੀ, ਜਿਸਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਉਸਦੇ ਦੋ ਬੱਚੇ ਵੀ ਹਨ।

ਐਲਬਰਟ ਅਤੇ ਮੋਸਕੇਰਾ ਨੇ ਤਕਰੀਬਨ 2012 ਤੋਂ ਸਕਾਈਪ 'ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ।

2017 ਤੱਕ ਐਲਬਰਟ ਨੇ ਮੋਸਕੇਰਾ ਨੂੰ ਜਿਨਸੀ ਵੀਡੀਓ ਲਈ ਭੁਗਤਾਨ ਕਰਨਾ ਸ਼ੁਰੂ ਕਰ ਦਿੱਤਾ, ਜੋ ਕਿ ਸਮੇਂ ਦੇ ਨਾਲ-ਨਾਲ ਵੱਧਦਾ ਗਿਆ।

ਉਹ ਆਖਰਕਾਰ 2023 ਵਿੱਚ ਨਿੱਜੀ ਤੌਰ 'ਤੇ ਮਿਲੇ ਜਦੋਂ ਮੋਸਕੇਰਾ ਪਹਿਲੀ ਵਾਰ ਇੰਗਲੈਂਡ ਆਇਆ। ਪਰ ਇੰਝ ਲੱਗਦਾ ਹੈ ਕਿ ਐਲਬਰਟ ਨੇ ਉਨ੍ਹਾਂ ਦੇ ਜਿਨਸੀ ਸਬੰਧਾਂ ਨੂੰ ਗਲਤ ਸਮਝਿਆ।

ਪੈਸਿਆਂ ਨਾਲ ਜੁੜਿਆ ਸੈਕਸ ਕਾਰੋਬਾਰ

ਮੋਸਕੇਰਾ

ਤਸਵੀਰ ਸਰੋਤ, Albert Alfonso/Flickr

ਤਸਵੀਰ ਕੈਪਸ਼ਨ, ਮੋਸਕੇਰਾ ਨੇ ਅਦਾਲਤ ਨੂੰ ਦੱਸਿਆ ਕਿ ਉਸਨੇ ਸਿਰਫ ਪੈਸੇ ਦੇ ਬਦਲੇ ਐਕਸਟ੍ਰੀਮ ਸੈਕਸ ਹਰਕਤਾਂ ਕੀਤੀਆਂ

ਅਜਿਹਾ ਲੱਗ ਰਿਹਾ ਸੀ, ਜਿਵੇਂ ਐਲਬਰਟ ਇਸ ਸੰਬੰਧ ਵਿੱਚ ਸੈਕਸ ਕਰਕੇ ਸੀ ਅਤੇ ਮੋਸਕੇਰਾ ਪੈਸੇ ਲਈ ਇਸ ਵਿੱਚ ਸੀ।

ਅਦਾਲਤ ਨੂੰ ਸੁਣਿਆ ਗਿਆ ਕਿ ਐਲਬਰਟ ਨੇ ਆਪਣੀ ਪੂਰੀ ਜ਼ਿੰਦਗੀ ਇੱਕ ਅਜਿਹੇ ਆਦਮੀ ਲਈ ਖੋਲ੍ਹ ਦਿੱਤੀ ਸੀ ਜਿਸ ਨਾਲ ਉਸਦਾ ਰਿਸ਼ਤਾ ਅਸਲ ਵਿੱਚ ਵਿੱਤੀ ਲੈਣ-ਦੇਣ ਦਾ ਸੀ।

ਐਲਬਰਟ ਦੀਆਂ ਬੈਂਕ ਸਟੇਟਮੈਂਟਸ ਤੋਂ ਪਤਾ ਲੱਗਦਾ ਹੈ ਕਿ ਉਸਨੂੰ 2 ਸਤੰਬਰ 2022 ਤੋਂ 12 ਜੁਲਾਈ 2024 ਦੇ ਵਿਚਕਾਰ ਇੱਕ ਅਜਿਹੀ ਕੰਪਨੀ ਤੋਂ 17,500 ਪੌਂਡ ਤੋਂ ਵੱਧ ਪ੍ਰਾਪਤ ਹੋਏ ਜੋ ਇੱਕ ਐਕਸਟ੍ਰੀਮ ਪੋਰਨੋਗ੍ਰਾਫੀ ਵੈੱਬਸਾਈਟ ਚਲਾਉਂਦੀ ਹੈ।

ਮਈ 2022 ਅਤੇ ਫਰਵਰੀ 2024 ਦੇ ਵਿਚਕਾਰ, ਐਲਬਰਟ ਨੇ ਮੋਸਕੇਰਾ ਨੂੰ 72 ਵਾਰ ਭੁਗਤਾਨ ਕੀਤਾ ਅਤੇ ਕੁੱਲ 7,735 ਅਮਰੀਕੀ ਡਾਲਰ ਭੇਜੇ।

ਅਤੇ ਜਨਵਰੀ 2024 ਅਤੇ 19 ਜੂਨ 2024 ਦੇ ਵਿਚਕਾਰ, ਐਲਬਰਟ ਨੇ ਮਨੀਗ੍ਰਾਮ ਰਾਹੀਂ 928 ਪੌਂਡ ਟ੍ਰਾਂਸਫਰ ਕੀਤੇ, ਜੋ ਕੌਮਾਂਤਰੀ ਮਨੀ ਟ੍ਰਾਂਸਫਰ ਸੇਵਾਵਾਂ ਪ੍ਰਦਾਨ ਕਰਦਾ ਹੈ।

ਬਦਲੇ ਵਿੱਚ, ਮੋਸਕੇਰਾ ਨੇ ਚਾਰ ਵੈੱਬਸਾਈਟਾਂ 'ਤੇ ਪੋਰਨ ਪੋਸਟ ਕੀਤਾ, ਜਿਸ ਵਿੱਚ 100 ਤੋਂ ਵੱਧ ਵੀਡੀਓ ਅਤੇ ਤਸਵੀਰਾਂ ਸ਼ਾਮਲ ਸਨ, ਜੋ ਕਿ ਉਪਨਾਮਾਂ ਦੀ ਵਰਤੋਂ ਕਰਕੇ ਆਨਲਾਈਨ ਮੌਜੂਦ ਸਨ।

ਗਾਹਕਾਂ ਨੇ ਸੈਕਸ ਸ਼ੋਅ ਲਈ ਕਿਹਾ ਸੀ ਅਤੇ 30 ਜੂਨ 2022 ਤੋਂ 12 ਜੂਨ 2024 ਦੇ ਵਿਚਕਾਰ ਉਨ੍ਹਾਂ ਨੇ 2,682.90 ਡਾਲਰ ਕਮਾਏ ਸਨ।

ਇਹ ਵੀ ਪੜ੍ਹੋ-

ਮੋਸਕੇਰਾ ਨੇ ਅਦਾਲਤ ਨੂੰ ਦੱਸਿਆ ਕਿ ਉਸਨੂੰ ਪਤਾ ਨਹੀਂ ਸੀ ਕਿ ਐਲਬਰਟ ਉਸ ਦੇ ਕਤਲ ਤੋਂ ਕੁਝ ਦਿਨ ਪਹਿਲਾਂ ਤੱਕ ਵੀਡੀਓਜ਼ ਆਨਲਾਈਨ ਸ਼ੇਅਰ ਕਰ ਰਿਹਾ ਸੀ।

ਇਸ ਗੱਲ ਨਾਲ ਸਹਿਮਤ ਹੋਣ ਦੇ ਬਾਵਜੂਦ ਕਿ ਉਸਨੇ 2023 ਵਿੱਚ ਇੱਕ ਸਹਿਮਤੀ ਫਾਰਮ 'ਤੇ ਦਸਤਖਤ ਕੀਤੇ ਸਨ ਜਿਸ ਨਾਲ ਐਲਬਰਟ ਨੂੰ ਆਪਣੀਆਂ ਤਸਵੀਰਾਂ ਆਨਲਾਈਨ ਅਪਲੋਡ ਕਰਨ ਅਤੇ ਵਿੱਤੀ ਮੁਨਾਫ਼ਾ ਰੱਖਣ ਦੀ ਇਜ਼ਾਜਤ ਦਿੱਤੀ ਗਈ ਸੀ।

ਅਕਤੂਬਰ 2023 ਵਿੱਚ ਮੋਸਕੇਰਾ ਯੂਕੇ ਗਏ ਅਤੇ ਐਲਬਰਟ ਦੇ ਘਰ ਹੀ ਰਹੇ ਸਨ।

ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਐਲਬਰਟ ਵੱਲੋਂ ਹਰ ਰੋਜ਼ ਉਸਦਾ ਬਲਾਤਕਾਰ ਕੀਤਾ ਜਾਂਦਾ ਸੀ ਅਤੇ ਉਸਨੇ ਐਕਸਟ੍ਰੀਮ ਸੈਕਸ ਕਿਰਿਆਵਾਂ ਨੂੰ ਨਹੀਂ ਮਾਣਿਆ ਜਿਨ੍ਹਾਂ ਲਈ ਉਸ ਨੂੰ ਭੁਗਤਾਨ ਕੀਤਾ ਜਾਂਦਾ ਸੀ।

ਅਕਤੂਬਰ 2023 ਵਿੱਚ ਐਲਬਰਟ ਨੇ ਮੋਸਕੇਰਾ ਨੂੰ ਯੂਕੇ ਵਿੱਚ ਮਿਲਣ ਲਈ ਭੁਗਤਾਨ ਕੀਤਾ। ਉਹ ਉਨ੍ਹਾਂ ਦੇ ਲੰਡਨ ਫਲੈਟ ਵਿੱਚ ਠਹਿਰਿਆ।

ਇਸ ਦੌਰਾਨ ਮੋਸਕੇਰਾ ਨੇ ਇੱਕ ਓਪਨ ਟਾਪ ਬੱਸ ਵਿੱਚ ਸਫ਼ਰ ਕੀਤਾ ਅਤੇ ਥੇਮਜ਼ ਦਰਿਆ 'ਤੇ ਕਿਸ਼ਤੀ ਦੀ ਯਾਤਰਾ ਕੀਤੀ।

ਫਿਰ ਮਾਰਚ 2024 ਵਿੱਚ ਐਲਬਰਟ ਪੌਲ ਨੂੰ ਕੋਲੰਬੀਆ ਲੈ ਗਿਆ ਜਿੱਥੇ ਉਹ ਕਾਰਟਾਹੇਂਗਾ ਵਿੱਚ ਠਹਿਰੇ ਅਤੇ ਐਲਬਰਟ ਨੇ ਮੋਸਕੇਰਾ ਨੂੰ ਉਨ੍ਹਾਂ ਨੂੰ ਮਿਲਣ ਆਉਣ ਲਈ ਪੈਸੇ ਦਿੱਤੇ।

ਪੌਲ ਦੇ ਸ਼ਰਾਬ ਪੀਣ ਵਾਲੇ ਦੋਸਤਾਂ ਵਿੱਚੋਂ ਇੱਕ ਕੇਵਿਨ ਡੋਰ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਉਸਨੂੰ ਦੇਸ਼ ਵਿੱਚ ਸਫ਼ਰ ਕਰਨ ਬਾਰੇ ਚੇਤਾਵਨੀ ਦਿੱਤੀ ਸੀ।

ਡੋਰ ਨੇ ਕਿਹਾ, "ਅਸੀਂ ਕਿਹਾ 'ਇਹ ਖ਼ਤਰਨਾਕ ਜਗ੍ਹਾ ਹੈ ਪੌਲ, ਆਪਣਾ ਸਮਾਂ ਬਰਬਾਦ ਨਾ ਕਰੋ।"

ਕਤਲ ਨੂੰ ਅੰਜਾਮ ਦੇਣਾ

ਮੋਸਕੇਰਾ

ਤਸਵੀਰ ਸਰੋਤ, Albert Alfonso/Flickr

ਤਸਵੀਰ ਕੈਪਸ਼ਨ, ਮੋਸਕੇਰਾ ਨੇ ਉਪਨਾਮਾਂ ਦੀ ਵਰਤੋਂ ਕਰਕੇ ਸੈਕਸ ਵੀਡੀਓ ਆਨਲਾਈਨ ਪੋਸਟ ਕੀਤੇ

ਉਸੇ ਸਾਲ ਮਈ ਵਿੱਚ ਮੋਸਕੇਰਾ ਨੇ ਐਲਬਰਟ ਲਈ ਇੱਕ ਹੋਰ ਵੀਡੀਓ ਬਣਾਇਆ ਅਤੇ ਹਫ਼ਤਿਆਂ ਦੇ ਅੰਦਰ-ਅੰਦਰ ਉਹ ਯੂਕੇ ਵਾਪਸ ਆ ਗਿਆ। ਇਸ ਜੋੜੇ ਨਾਲ ਰਿਹਾ, ਇਸ ਵਾਰ ਵੀ ਐਲਬਰਟ ਦੇ ਖਰਚੇ 'ਤੇ ਹੀ।

ਇਸ ਵਾਰ ਐਲਬਰਟ ਨੇ ਆਪਣੇ ਜਿਮ ਵਿੱਚ ਮੋਸਕੇਰਾ ਲਈ ਇੱਕ ਗੈਸਟ ਮੈਂਬਰਸ਼ਿਪ ਦਾ ਪ੍ਰਬੰਧ ਕੀਤਾ, ਉਸਨੂੰ ਉਸਦੇ ਕੰਮ ਦੇ ਫਾਈਵ-ਏ-ਸਾਈਡ ਫੁੱਟਬਾਲ ਟੀਮ ਵਟਸਐਪ ਗਰੁੱਪ ਵਿੱਚ ਸ਼ਾਮਲ ਹੋਣ ਲਈ ਸੈੱਟ ਕੀਤਾ ਅਤੇ ਉਸਨੂੰ ਚਾਰ ਹਫ਼ਤਿਆਂ ਦੇ ਅੰਗਰੇਜ਼ੀ ਭਾਸ਼ਾ ਦੇ ਕੋਰਸ ਵਿੱਚ ਦਾਖਲ ਕਰਵਾਇਆ।

ਤਿੰਨੋਂ ਆਦਮੀ ਇੱਕ ਦਿਨ ਦੀ ਯਾਤਰਾ ਲਈ ਬ੍ਰਾਈਟਨ ਵੀ ਗਏ, ਜਿੱਥੇ ਮੋਸਕੇਰਾ ਨੂੰ ਜ਼ਿਪ-ਵਾਇਰ 'ਤੇ ਫਿਲਮਾਇਆ ਗਿਆ ਸੀ।

ਪੜਤਾਲ ਵਿੱਚ ਸਾਹਮਣੇ ਆਇਆ ਕਿ ਮੋਸਕੇਰਾ ਹੀਥਰੋ ਹਵਾਈ ਅੱਡੇ 'ਤੇ ਉਤਰਨ ਤੋਂ ਪਹਿਲਾਂ ਦੇ ਦਿਨਾਂ ਵਿੱਚ ਅਤੇ ਆਪਣੇ ਠਹਿਰਾਅ ਦੌਰਾਨ ਉਹ ਐਲਬਰਟ ਅਤੇ ਪੌਲ ਦੇ ਵਿੱਤ ਬਾਰੇ ਜਾਣਕਾਰੀ ਪ੍ਰਾਪਤ ਕਰ ਰਿਹਾ ਸੀ।

ਇੱਕ ਚੈਸਟ ਫ੍ਰੀਜ਼ਰ ਅਤੇ ਉਦਯੋਗਿਕ ਤਰਲ ਪਦਾਰਥ ਦੀ ਖੋਜ ਕਰ ਰਿਹਾ ਸੀ ਅਤੇ ਨਾਲ ਹੀ ਘਾਤਕ ਜ਼ਹਿਰਾਂ ਅਤੇ ਆਰਸੈਨਿਕ ਦੀ ਭਾਲ ਕਰ ਰਿਹਾ ਸੀ।

ਪੌਲ ਅਤੇ ਐਲਬਰਟ 8 ਜੁਲਾਈ ਨੂੰ ਮਾਰੇ ਗਏ ਸਨ। ਪੌਲ ਨੂੰ ਵਾਰ-ਵਾਰ ਹਥੌੜੇ ਨਾਲ ਮਾਰਿਆ ਗਿਆ, ਜਿਸ ਨਾਲ ਉਸਦੀ ਖੋਪੜੀ ਟੁੱਟ ਗਈ।

ਫਿਰ ਉਸਦੀ ਲਾਸ਼ ਨੂੰ ਇੱਕ ਦੀਵਾਨ ਬੈੱਡ ਦੇ ਹੇਠਾਂ ਲੁਕਾ ਦਿੱਤਾ ਗਿਆ, ਜਦੋਂ ਕਿ ਮੋਸਕੇਰਾ ਐਲਬਰਟ ਦੇ ਘਰ ਆਉਣ ਦੀ ਉਡੀਕ ਕਰ ਰਿਹਾ ਸੀ।

ਇੱਕ ਰਿਕਾਰਡ ਕੀਤੇ ਸੈਕਸ ਸੈਸ਼ਨ ਦੌਰਾਨ ਮੋਸਕੇਰਾ ਨੇ ਐਲਬਰਟ ਨੂੰ ਚਾਕੂ ਮਾਰ ਕੇ ਮਾਰ ਦਿੱਤਾ ਜਿਸ ਤੋਂ ਬਾਅਦ ਉਹ ਕਮਰੇ ਵਿੱਚ ਆਪਣਾ ਨੱਚਣਾ ਗਾਉਣਾ ਰਿਕਾਰਡ ਕੀਤਾ।

ਫਿਰ ਉਸਨੇ ਐਲਬਰਟ ਦੇ ਕੰਪਿਊਟਰ ਤੱਕ ਪਹੁੰਚ ਕੀਤੀ ਤਾਂ ਜੋ ਕੋਲੰਬੀਆ ਵਿੱਚ ਉਸਦੇ ਬੈਂਕ ਖਾਤੇ ਵਿੱਚ 4,000 ਪੌਂਡ ਭੇਜੇ ਜਾ ਸਕਣ ਅਤੇ ਨਾਲ ਹੀ ਹੋਰ ਪੈਸੇ ਕਢਵਾਏ ਜਾ ਸਕਣ।

ਜਦੋਂ ਇਹ ਅਸਫਲ ਰਿਹਾ ਤਾਂ ਉਹ ਨੇੜਲੇ ਕੈਸ਼ ਪੁਆਇੰਟ 'ਤੇ ਗਿਆ ਅਤੇ ਐਲਬਰਟ ਦੇ ਖਾਤਿਆਂ ਵਿੱਚੋਂ ਸੈਂਕੜੇ ਪੌਂਡ ਕਢਵਾ ਲਏ।

ਮੋਸਕੇਰਾ ਨੇ ਕੁਝ ਦਿਨਾਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜੇ ਕਰ ਦਿੱਤੇ ਉਨ੍ਹਾਂ ਦੇ ਸਿਰ ਫ੍ਰੀਜ਼ਰ ਵਿੱਚ ਰੱਖ ਦਿੱਤੇ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਸੂਟਕੇਸਾਂ ਵਿੱਚ ਪਾ ਲਿਆ ਤਾਂ ਜੋ ਬ੍ਰਿਸਟਲ ਲੈ ਜਾਇਆ ਜਾ ਸਕੇ।

ਐਲਬਰਟ ਅਤੇ ਪੌਲ ਦੇ ਅਚਾਨਕ ਅਤੇ ਬੇਰਹਿਮੀ ਨਾਲ ਹੋਏ ਕਤਲ ਨੇ ਉਨ੍ਹਾਂ ਦੇ ਭਾਈਚਾਰੇ ਨੂੰ ਹੈਰਾਨ ਕਰ ਦਿੱਤਾ।

ਡੋਰ ਨੇ ਕਿਹਾ ਕਿ ਕਤਲਾਂ ਦੇ ਤਰੀਕੇ ਨੇ ਉਨ੍ਹਾਂ ਦਾ ਦਿਲ ਪਸੀਜ ਦਿੱਤਾ ਹੈ।

ਵੂਲਵਿਚ ਕਰਾਊਨ ਕੋਰਟ ਵਿੱਚ ਮੁਕੱਦਮੇ ਤੋਂ ਬਾਅਦ ਮੋਸਕੇਰਾ ਨੂੰ ਦੋਹਰੇ ਕਤਲਾਂ ਦਾ ਦੋਸ਼ੀ ਪਾਇਆ ਗਿਆ।

ਉਸਨੂੰ ਸ਼ੁੱਕਰਵਾਰ 24 ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)