ਜੰਮੂ ਵਿੱਚ ਵਧਦੇ ਅੱਤਵਾਦੀ ਹਮਲਿਆਂ ਦਾ ਸੈਲਾਨੀਆਂ ਉੱਤੇ ਕੀ ਅਸਰ ਪੈ ਰਿਹਾ ਹੈ

ਕਸ਼ਮੀਰੀ ਨਾਗਰਿਕ

ਤਸਵੀਰ ਸਰੋਤ, Getty Images

    • ਲੇਖਕ, ਮਾਜਿਦ ਜਹਾਂਗੀਰ
    • ਰੋਲ, ਬੀਬੀਸੀ ਲਈ

ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਅੱਤਵਾਦੀ ਹਮਲੇ ਦੀ ਤਾਜ਼ਾ ਘਟਨਾ ਵਿੱਚ ਭਾਰਤੀ ਫੌਜ ਦੇ ਇੱਕ ਅਧਿਕਾਰੀ ਸਮੇਤ ਚਾਰ ਜਵਾਨਾਂ ਤੋਂ ਇਲਾਵਾ ਇੱਕ ਪੁਲਿਸ ਮੁਲਜ਼ਮ ਦੀ ਮੌਤ ਹੋ ਗਈ ਹੈ।

ਪਿਛਲੇ ਸੋਮਵਾਰ ਡੋਡਾ ਵਿੱਚ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਦੇ ਵਿਚਕਾਰ ਇੱਕ ਮੁਕਾਬਲਾ ਹੋਇਆ।

ਪਿਛਲੇ ਇੱਕ ਹਫ਼ਤੇ ਦੌਰਾਨ ਇਹ ਦੂਜੀ ਘਟਨਾ ਹੈ, ਜਦੋਂ ਫੌਜੀਆਂ ਦੀ ਜਾਨ ਗਈ ਹੈ।

ਇਸ ਤੋਂ ਪਹਿਲਾਂ ਜੰਮੂ ਦੇ ਕਠੂਆ ਵਿੱਚ ਫ਼ੌਜ ਦੇ ਇੱਕ ਕਾਫ਼ਲੇ ਉੱਤੇ ਅੱਤਵਾਦੀਆਂ ਨੇ ਘਾਤ ਲਾ ਕੇ ਹਮਲਾ ਕੀਤਾ ਸੀ।

ਇਸ ਹਮਲੇ ਵਿੱਚ ਫ਼ੌਜ ਦੇ ਪੰਜ ਜਵਾਨਾਂ ਦੀ ਮੌਤ ਹੋਈ ਸੀ ਅਤੇ ਪੰਜ ਹੋਰ ਜਵਾਨ ਜ਼ਖਮੀ ਹੋ ਗਏ ਸਨ।

ਜੰਮੂ ਖੇਤਰ ਵਿੱਚ ਲੰਘੇ ਤਿੰਨ ਸਾਲਾਂ ਵਿੱਚ ਅੱਤਵਾਦੀ ਹਮਲੇ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ।

ਸ਼ੁਰੂਆਤ ਵਿੱਚ ਇਨ੍ਹਾਂ ਘਟਨਾਵਾਂ ਦਾ ਦਾਇਰਾ ਜੰਮੂ ਦੇ ਪੁੰਛ ਅਤੇ ਰਾਜੌਰੀ ਤੱਕ ਹੀ ਸੀਮਤ ਸੀ ਲੇਕਿਨ ਹੁਣ ਜੰਮੂ ਦੇ ਦੂਜੇ ਇਲਾਕਿਆਂ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਿਆ ਜਾ ਸਕਦਾ ਹੈ।

ਅੱਤਵਾਦੀ ਹਮਲਿਆਂ ਦਾ ਸੈਲਾਨੀਆਂ ਉੱਤੇ ਕੀ ਅਸਰ

ਅੱਤਵਾਦੀ ਹਮਲਿਆਂ ਦੀਆਂ ਇਹ ਘਟਨਾਵਾਂ ਜੰਮੂ-ਕਸ਼ਮੀਰ ਦੇ ਅਰਥਵਿਵਸਥਾ ਅਤੇ ਸੈਰ ਸਪਾਟਾ ਉਦਯੋਗ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ? ਬੀਬੀਸੀ ਨੇ ਇਸ ਸਵਾਲ ਦਾ ਹੱਲ ਖੋਜਣ ਲਈ ਮਾਹਰਾਂ ਨਾਲ ਗੱਲਬਾਤ ਕੀਤੀ।

ਸਰਕਾਰੀ ਅੰਕੜਿਆਂ ਦੇ ਮੁਤਾਬਕ, ਇਸ਼ ਸਾਲ (2024) ਵਿੱਚ ਜੂਨ ਦੇ ਅਖੀਰ ਤੱਕ 16 ਲੱਖ ਸੈਲਾਨੀ ਕਸ਼ਮੀਰ ਆ ਚੁੱਕੇ ਹਨ।

ਇਸ ਅੰਕੜੇ ਵਿੱਚ ਵਿਦੇਸ਼ੀ ਸੈਲਾਨੀਆਂ ਦੀ ਚੰਗੀ ਗਿਣਤੀ ਸ਼ਾਮਲ ਹੈ।

ਜੰਮੂ ਕਸ਼ਮੀਰ ਪੁਲਿਸ ਦੇ ਸਾਬਕਾ ਡੀਜੀਪੀ ਸ਼ੇਸ਼ ਪਾਲ ਵੇਦ ਕਹਿੰਦੇ ਹਨ ਕਿ ਜੇ ਅੱਤਵਾਦ ਦੀਆਂ ਘਟਨਾਵਾਂ ਇਸੇ ਤਰ੍ਹਾਂ ਜਾਰੀ ਰਹੀਆਂ ਤਾਂ ਯਕੀਨੀ ਰੂਪ ਵਿੱਚ ਜੰਮੂ-ਕਸ਼ਮੀਰ ਦੇ ਸੈਲਾਨੀ ਖੇਤਰ ਉੱਤੇ ਇਸਦਾ ਅਸਰ ਪੈ ਸਕਦਾ ਹੈ।

ਉਹ ਕਹਿੰਦੇ ਹਨ,“ਜੰਮੂ ਖੇਤਰ ਵਿੱਚ ਸੈਲਾਨੀ ਵੈਸ਼ਨੂੰ ਦੇਵੀ ਦੇ ਦਰਸ਼ਨ ਕਰਨ ਲਈ ਆਉਂਦੇ ਹਨ। ਜੇ ਅੱਤਵਾਦੀ ਘਟਨਾਵਾਂ ਇਸੇ ਤਰ੍ਹਾਂ ਜਾਰੀ ਰਹਿੰਦੀਆਂ ਹਨ ਤਾਂ ਅਸਰ ਜ਼ਰੂਰ ਹੋਵੇਗਾ। ਜਦੋਂ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤਾਂ ਉਸਦੀ ਚਰਚਾ ਮੀਡੀਆ ਵਿੱਚ ਹੁੰਦੀ ਹੈ ਅਤੇ ਲੋਕਾਂ ਵਿੱਚ ਫਿਕਰ ਪੈਦਾ ਹੁੰਦੀ ਹੈ। ਜੇ ਇਹ ਘਟਨਾਵਾਂ ਜਾਰੀ ਰਹੀਆਂ ਤਾਂ ਲੋਕ ਜੰਮੂ-ਕਸ਼ਮੀਰ ਆਉਣਾ ਬੰਦ ਕਰ ਦੇਣਗੇ।”

ਜੰਮੂ ਵਿੱਚ ਸੁਰੱਖਿਆ ਦਸਤੇ ਸਫ਼ਲ ਕਿਉਂ ਨਹੀਂ ਹੋ ਰਹੇ?

ਇਸ ਬਾਰੇ ਦੇਵ ਕਹਿੰਦੇ ਹਨ,“ਜਦੋਂ ਅੱਤਵਾਦੀਆਂ ਨੇ ਸਰਹੱਦ ਪਾਰ ਤੋਂ ਘੁਸਪੈਠ ਕੀਤੀ ਹੈ ਤਾਂ ਉਹ ਕੁਝ ਨਾ ਕੁਝ ਤਾਂ ਕਰਨਗੇ ਹੀ। ਭੂਗੋਲਿਕ ਨਜ਼ਰੀਏ ਤੋਂ ਜੰਮੂ ਦਾ ਇਲਾਕਾ ਕਾਫ਼ੀ ਮੁਸ਼ਕਲ ਹੈ। ਇੱਥੇ ਪਹਾੜ ਹਨ, ਜੰਗਲ ਹਨ, ਰਸਤੇ ਸੌਖੇ ਨਹੀਂ ਹਨ। ਜੰਮੂ ਵਿੱਚ ਪਹਿਲਾਂ ਵੀ ਕਾਫ਼ੀ ਖੂਨ ਡੁੱਲਿਆ ਹੈ। ਜੋ ਸਰਹੱਦ ਪਾਰ ਕਰਕੇ ਇੱਥੇ ਆਉਂਦੇ ਹਨ ਅਤੇ ਸਿਖਲਾਈ ਲੈਂਦੇ ਹਨ ਅਤੇ ਉਨ੍ਹਾਂ ਨੂੰ ਅਫ਼ਗਾਨਿਸਤਾਨ ਵਿੱਚ ਟਰੇਨਿੰਗ ਦਿੱਤੀ ਗਈ ਹੈ। ਉਨ੍ਹਾਂ ਕੋਲ ਖ਼ਤਰਨਾਕ ਹਥਿਆਰ ਵੀ ਹਨ।”

ਹਾਲਾਂਕਿ ਜੰਮੂ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ ਦੇ ਮੁਖੀ ਅਰੁਣ ਗੁਪਤਾ ਸੇਸ਼ ਪਾਲ ਵੇਦ ਦੀ ਪੂਰੀ ਗੱਲ ਨਾ ਸਹਿਮਤ ਨਹੀਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਜੰਮੂ ਦੀਆਂ ਇਨ੍ਹਾਂ ਅੱਤਵਾਦੀ ਘਟਨਾਵਾਂ ਜਾਂ ਅਰਥ ਵਿਵਸਥਾ ਉੱਤੇ ਕੋਈ ਖਾਸ ਅਸਰ ਨਹੀਂ ਪਵੇਗਾ।

ਹਾਲਾਂਕਿ ਗੁਪਤਾ ਇਸ ਗੱਲ ਨੂੰ ਸਵੀਕਾਰ ਕਰਦੇ ਹਨ ਕਿ ਅਮਰਨਾਥ ਯਾਤਰਾ ਦੇ ਦੌਰਾਨ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਹੋਣਾ ਕੌਮਾਂਤਰੀ ਪੱਧਰ ਉੱਤੇ ਇਹ ਸੰਦੇਸ਼ ਜਾਂਦਾ ਹੈ ਕਿ ਜੰਮੂ-ਕਸ਼ਮੀਰ ਵਿੱਚ ਕੁਝ ਨਾ ਕੁਝ ਗੜਬੜ ਹੈ।

ਲੇਕਿਨ ਉਹ ਕਹਿੰਦੇ ਹਨ ਕਿ ਇਨ੍ਹਾਂ ਘਟਨਾਵਾਂ ਦੇ ਬਾਵਜੂਦ ਅਮਰਨਾਥ ਯਾਤਰਾ ਵਿੱਚ ਕੋਈ ਕਮੀ ਨਹੀਂ ਆਈ ਹੈ।

ਵਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਵਧਦੇ ਅੱਤਵਾਦੀ ਹਮਲਿਆਂ ਤੋਂ ਕਾਰੋਬਾਰੀ ਫਿਕਰਮੰਦ

ਮਾਹਿਰਾਂ ਤੋਂ ਇਲਾਵਾ ਜੰਮੂ-ਕਸ਼ਮੀਰ ਵਿੱਚ ਸੈਲਾਨੀ ਖੇਤਰ ਨਾਲ ਜੁੜੇ ਲੋਕ ਬੀਬੀਸੀ ਨਾਲ ਗੱਲਬਾਤ ਦੌਰਾਨ ਇਨ੍ਹਾਂ ਘਟਨਾਵਾਂ ਤੋਂ ਫਿਕਰਮੰਦ ਰਹੇ।

ਕਸ਼ਮੀਰ ਦੇ ਗੁਲਮਰਗ ਵਿੱਚ ਅਬਦੁਲ ਹਮੀਦ ਮੁਗਲ ਇੱਕ ਘੋੜੇ ਵਾਲੇ ਹਨ। ਪਿਛਲੇ ਤਿੰਨ ਸਾਲਾਂ ਵਿੱਚ ਅਬਦੁਲ ਸੈਲਾਨੀਆਂ ਜ਼ਰੀਏ ਚੰਗੀ-ਚੋਖੀ ਕਮਾਈ ਕਰ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਜੇ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਘਟਨਾਵਾਂ ਬੰਦ ਨਹੀਂ ਹੁੰਦੀਆਂ ਤਾਂ ਉਨ੍ਹਾਂ ਦੇ ਧੰਦੇ ਉੱਤੇ ਬੁਰਾ ਅਸਰ ਪੈ ਸਕਦਾ ਹੈ।

ਅਬਦੁਲ ਕਹਿੰਦੇ ਹਨ, “ਜਦੋਂ ਇੱਥੇ ਸੈਲਾਨੀ ਆਉਣਗੇ ਤਾਂ ਸਾਡਾ ਰੁਜ਼ਗਾਰ ਚੱਲੇਗਾ। ਜੇ ਉਨ੍ਹਾਂ ਦਾ ਆਉਣਾ ਬੰਦ ਹੋ ਗਿਆ ਤਾਂ ਅਸੀਂ ਕੀ ਖਾਵਾਂਗੇ? ਪਿਛਲੇ ਤਿੰਨ ਸਾਲਾਂ ਤੋਂ ਸਾਡਾ ਕੰਮ ਵਧੀਆ ਚੱਲ ਰਿਹਾ ਹੈ। ਅਸੀਂ ਸੁਣਿਆ ਹੈ ਕਿ ਜੰਮੂ ਵਿੱਚ ਕੁਝ ਹਮਲਾ ਹੋਇਆ ਹੈ ਤਾਂ ਉਸ ਕਾਰਨ ਸੈਲਾਨੀਆਂ ਦੇ ਆਗਮਨ ਵਿੱਚ ਕੁਝ ਕਮੀ ਹੋ ਗਈ ਹੈ।”

“ਇਸ ਸਮੇਂ ਸੈਲਾਨੀ ਆ ਰਹੇ ਹਨ, ਘੁੰਮ ਰਹੇ ਹਨ। ਅਸੀਂ ਵੀ ਕਰੀਬ 30 ਕਿੱਲੋਮੀਟਰ ਦੀ ਦੂਰੀ ਤੈਅ ਕਰਕੇ ਘੋੜੇ ਲੈ ਕੇ ਇੱਥੇ ਆ ਜਾਂਦੇ ਹਾਂ। ਘੋੜਾ ਚੱਲੇਗਾ ਤਾਂ ਸਾਡਾ ਧੰਧਾ ਵੀ ਚੱਲੇਗਾ। ਸਾਡੇ ਕੋਲ ਕੋਈ ਜ਼ਮੀਨ ਨਹੀਂ ਹੈ। ਹਰ ਦਿਨ ਅਸੀਂ ਤਿੰਨ ਹਜ਼ਾਰ ਕਦੇ ਦੋ ਹਜ਼ਾਰ ਅਤੇ ਕਦੇ ਇੱਕ ਹਜ਼ਾਰ ਕਮਾਉਂਦੇ ਹਾਂ।”

ਅਬਦੁਲ ਹਮੀਦ ਮੁਗਲ
ਤਸਵੀਰ ਕੈਪਸ਼ਨ, ਕਸ਼ਮੀਰ ਦੇ ਗੁਲਮਰਗ ਵਿੱਚ ਅਬਦੁਲ ਹਮੀਦ ਮੁਗਲ ਵਰਗੇ ਘੋੜੇ ਵਾਲੇ ਪਿਛਲੇ ਤਿੰਨ ਸਾਲਾਂ ਦੌਰਾਨਸੈ ਲਾਨੀਆਂ ਜ਼ਰੀਏ ਚੰਗੀ-ਚੋਖੀ ਕਮਾਈ ਕਰ ਰਹੇ ਹਨ।

ਗੁਲਮਰਗ ਵਿੱਚ ਸੈਂਕੜੇ ਘੋੜੇ ਵਾਲੇ ਹਨ, ਜਿਨ੍ਹਾਂ ਦਾ ਰੁਜ਼ਗਾਰ ਸੈਲਾਨੀਆਂ ਦੇ ਆਉਣ ਉੱਤੇ ਹੀ ਨਿਰਭਰ ਕਰਦਾ ਹੈ। ਸਗੋਂ ਸਿਰਫ਼ ਘੋੜੇ ਵਾਲੇ ਹੀ ਨਹੀਂ ਸਗੋਂ, ਹੋਟਲ, ਗੱਡੀ ਅਤੇ ਸੈਲਾਨੀ ਗਾਈਡ ਵੀ ਦੇ ਸੈਰ-ਸਪਾਟੇ ਤੋਂ ਆਪਣੀ ਰੋਟੀ ਕਮਾਉਂਦੇ ਹਨ।

ਕਸ਼ਮੀਰ ਵਿੱਚ ਮੇਰੀ ਮੁਲਾਕਾਤ ਯੂਪੀ ਦੇ ਲਖਨਊ ਤੋਂ ਆਈ ਸੰਜਨਾ ਨਾਲ ਹੋਈ।

ਪਹਿਲੀ ਵਾਰ ਕਸ਼ਮੀਰ ਆਉਣ ਤੋਂ ਸੰਜਨਾ ਖੁਸ਼ ਹੈ ਪਰ ਅੱਤਵਾਦੀ ਘਟਨਾਵਾਂ ਨੇ ਉਸਦੇ ਮਨ ਵਿੱਚ ਡਰ ਪੈਦਾ ਕਰ ਦਿੱਤਾ ਹੈ।

ਸੰਜਨਾ ਦੱਸਦੀ ਹੈ, “ਕਸ਼ਮੀਰ ਆਉਣ ਤੋਂ ਪਹਿਲਾਂ ਜਦੋ ਰਿਆਸੀ ਵਿੱਚ ਮੁਸਾਫ਼ਰਾਂ ਦੀ ਬੱਸ ਉੱਤੇ ਹਮਲਾ ਹੋਇਆ ਤਾਂ ਮੇਰੇ ਮਨ ਵਿੱਚ ਡਰ ਪੈਦਾ ਹੋ ਗਿਆ ਸੀ। ਹਮਲੇ ਤੋਂ ਪਹਿਲਾਂ ਮੈਂ ਕਸ਼ਮੀਰ ਆਉਣ ਦੇ ਲਈ ਬੁੱਕ ਕੀਤਾ ਸੀ। ਜੇ ਹਾਲਾਤ ਸੁਧਰਨਗੇ ਨਹੀਂ ਤਾਂ ਲੋਕਾਂ ਦਾ ਕਸ਼ਮੀਰ ਆਉਣਾ ਘੱਟ ਜਾਵੇਗਾ ਕਿਉਂਕਿ ਹਰ ਕੋਈ ਆਪਣੀ ਜਾਨ ਦੀ ਸੁਰੱਖਿਆ ਚਾਹੁੰਦਾ ਹੈ।”

ਫਾਇਜ਼ ਅਹਿਮਦ ਗੁਲਮਰਗ ਵਿੱਚ ਕੱਪੜੇ ਦੀ ਦੁਕਾਨ ਕਰਦੇ ਹਨ, ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਦਾ ਧੰਦਾ ਠੀਕ ਚੱਲ ਰਿਹਾ ਸੀ ਲੇਕਿਨ ਹੁਣ ਉਹ ਫਿਕਰਮੰਦ ਹਨ।

ਉਹ ਕਹਿੰਦੇ ਹਨ, “ਮੈਂ ਜਿਸ ਕੰਮ ਨਾਲ ਜੁੜਿਆ ਹੋਇਆ ਹਾਂ। ਉਸ ਦਾ ਸੌ ਫੀਸਦੀ ਸੰਬੰਧ ਸੈਲਾਨੀਆਂ ਨਾਲ ਹੈ। ਜੇ ਹਾਲਾਤ ਹੋਰ ਖ਼ਰਾਬ ਹੋ ਗਏ ਤਾਂ ਸੈਲਾਨੀਆਂ ਦਾ ਆਉਣਾ ਬੰਦ ਹੋਵੇਗਾ ਅਤੇ ਕੰਮ ਮੰਦਾ ਪੈਣ ਦਾ ਖ਼ਤਰਾ ਹੈ। ਸਰਕਾਰ ਨੂੰ ਸ਼ਾਂਤੀ ਕਾਇਮ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।”

ਸੰਜਨਾ ਸੈਲਾਨੀ ਦਾ ਕਥਨ

'1990 ਵਿੱਚ ਵੀ ਜੰਮੂ ਵਿੱਚ ਅਜਿਹਾ ਹੋਇਆ ਸੀ'

ਅਲੀ ਮੁਹੰਮਦ ਵਟਾਲੀ ਜੰਮੂ-ਕਸ਼ਮੀਰ ਪੁਲਿਸ ਵਿੱਚ ਡੀਆਈਜੀ ਰਹਿ ਚੁੱਕੇ ਹਨ ਅਤੇ ਕਸ਼ਮੀਰ ਇੰਤੇਫਾਦਾ- ਏ ਮੋਮੋਇਰ ਕਿਤਾਬ ਦੇ ਲੇਖਕ ਹਨ।

ਜੰਮੂ ਵਿੱਚ ਤਾਜ਼ਾਂ ਅੱਤਵਾਦੀ ਘਟਨਾਵਾਂ ਨੂੰ ਅਤੀਤ ਨਾਲ ਜੋੜਦੇ ਹੋਏ ਅਲੀ ਮੁਹੰਮਦ ਕਹਿੰਦੇ ਹਨ, “ਜੰਮੂ ਵਿੱਚ ਕੁਝ ਸਮੇਂ ਤੋਂ ਅੱਤਵਾਦੀ ਘਟਨਾਵਾਂ ਫਿਰ ਸ਼ੁਰੂ ਹੋ ਚੁੱਕੀਆਂ ਹਨ। ਸਾਲ 1990 ਵਿੱਚ ਵੀ ਜੰਮੂ ਦਾ ਇਲਾਕਾ ਅੱਤਵਾਦ ਤੋਂ ਪ੍ਰਭਾਵਿਤ ਹੋ ਗਿਆ ਸੀ ਅਤੇ ਫਿਰ ਕੁਝ ਸਾਲਾਂ ਬਾਅਦ ਅੱਤਵਾਦ ਲਗਭਗ ਖ਼ਤਮ ਹੋ ਗਿਆ ਸੀ। ਹੁਣ ਜੋ ਅੱਤਵਾਦ ਦੇ ਹਵਾਲੇ ਨਾਲ ਹੋ ਰਿਹਾ ਹੈ ਉਹ ਫਿਕਰ ਦਾ ਵਿਸ਼ਾ ਹੈ।”

“ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਫਿਰ ਇਸ ਉੱਤੇ ਕਾਬੂ ਪਾਉਣਾ ਮੁਸ਼ਕਿਲ ਹੋ ਜਾਵੇਗਾ। ਜੰਮੂ ਵਿੱਚ ਅੱਤਵਾਦ ਨੂੰ ਰੋਕਣ ਲਈ ਕੁਝ ਕਦਮ ਚੁੱਕਣੇ ਪੈਣਗੇ। ਸਰਹੱਦਾਂ ਨੂੰ ਮਜ਼ਬੂਤ ਕਰਨਾ ਪਵੇਗਾ। ਜੋ ਅੱਜ ਜੰਮੂ ਵਿੱਚ ਹੋ ਰਿਹਾ ਹੈ ਤਾਂ ਕੀ ਭਰੋਸਾ ਕਿ ਕਸ਼ਮੀਰ ਵਿੱਚ ਇਤਿਹਾਸ ਵਿੱਚ ਜੋ ਹੋਇਆ ਉਹ ਨਹੀਂ ਹੋ ਸਕਦਾ ਹੈ।”

ਭਾਰਤ ਦੇ ਕੋਨੇ-ਕੋਨੇ ਤੋਂ ਹਰ ਸਾਲ ਲੱਖਾਂ ਹਿੰਦੂ ਸ਼ਰਧਾਲੂ ਅਮਰਨਾਥ ਯਾਤਰਾ ਉੱਤੇ ਕਸ਼ਮੀਰ ਆਉਂਦੇ ਹਨ।

ਅਤੀਤ ਵਿੱਚ ਵੀ ਅਮਰਨਾਥ ਯਾਤਰਾ ਉੱਤੇ ਕਈ ਵਾਰ ਅੱਤਵਾਦੀ ਹਮਲੇ ਹੋ ਚੁੱਕੇ ਹਨ।

ਕਰੀਬ ਦੋ ਮਹੀਨੇ ਤੱਕ ਚੱਲਣ ਵਾਲੀ ਅਮਰਨਾਥ ਯਾਤਰਾ ਨੂੰ ਸੁਰੱਖਿਅਤ ਰੱਖਣ ਲਈ ਜੰਮੂ ਤੋਂ ਲੈ ਕੇ ਕਸ਼ਮੀਰ ਤੱਕ ਸੁਰੱਖਿਆ ਦੇ ਬੰਦੋਬਸਤ ਕੀਤੇ ਗਏ ਹਨ।

ਸੁਰੱਖਿਆ ਦੇ ਬਾਵਜੂਦ ਅਲੀ ਮੁਹੰਮਦ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ ਕਿ ਅੱਤਵਾਦ ਦੀਆਂ ਵਧਦੀਆਂ ਘਟਨਾਵਾਂ ਨਾਲ ਅੱਤਵਾਦੀ ਸੈਲਾਨੀਆਂ ਅਤੇ ਅਮਰਨਾਥ ਯਾਤਰੀਆਂ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ।

ਡਲ ਝੀਲ

ਤਸਵੀਰ ਸਰੋਤ, BBC/ ISMAT ARA

ਤਸਵੀਰ ਕੈਪਸ਼ਨ, ਡਲ ਝੀਲ

ਅੱਤਵਾਦੀ ਹਮਲਿਆਂ ਨਾਲ ਸੈਲਾਨੀਆਂ ਉੱਤੇ ਅਸਰ ਨਹੀਂ: ਪ੍ਰਸ਼ਾਸਨ

ਕਸ਼ਮੀਰ ਆਉਣ ਵਾਲੇ ਸੈਲਾਨੀ ਮਸ਼ਹੂਰ ਡਲ ਝੀਲ ਦੇ ਹਾਊਸਬੋਟ ਵਿੱਚ ਠਹਿਰਨਾ ਪਸੰਦ ਕਰਦੇ ਹਨ ਅਤੇ ਡਲ ਝੀਲ ਦੇ ਆਲੇ-ਦੁਆਲੇ ਘੁੰਮਣ-ਫਿਰਨ ਦੀਆਂ ਥਾਵਾਂ ਦੀ ਸੈਰ ਵੀ ਕਰਦੇ ਹਨ।

ਕਸ਼ਮੀਰ ਸ਼ਿਕਾਰਾ ਮਾਲਕਾਂ ਦੇ ਸੰਗਠਨ ਦੇ ਮੁਖੀ ਮੰਜ਼ੂਰ ਅਹਿਮਦ ਪਖ਼ਤੂਨ ਕਹਿੰਦੇ ਹਨ ਕਿ ਅੱਤਵਾਦੀ ਹਮਲਿਆਂ ਨਾਲ ਫਿਲਹਾਲ ਸੈਰ-ਸਪਾਟੇ ਉੱਤੇ ਖਾਸ ਅਸਰ ਨਹੀਂ ਪਿਆ ਹੈ ਅਤੇ ਹੁਣ ਵੀ ਸੈਲਾਨੀ ਚੰਗੀ ਗਿਣਤੀ ਵਿੱਚ ਕਸ਼ਮੀਰ ਘੁੰਮਣ ਆ ਰਹੇ ਹਨ।

ਭਾਰਤੀ ਫ਼ੌਜ ਦੀ ਗੱਡੀ

ਤਸਵੀਰ ਸਰੋਤ, ANI

ਕਸ਼ਮੀਰ ਸੈਰ-ਸਪਾਟਾ ਵਿਭਾਗ ਦੇ ਡਾਇਰੈਰਕਟਰ ਰਾਜਾ ਯਾਕੂਬ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਜੰਮੂ ਵਿੱਚ ਹੋ ਰਹੀਆਂ ਅੱਤਵਾਦੀ ਘਟਨਾਵਾਂ ਨਾਲ ਕਸ਼ਮੀਰ ਦੇ ਸੈਰ-ਸਪਾਟੇ ਉੱਤੇ ਕੋਈ ਅਸਰ ਪੈ ਰਿਹਾ ਹੈ।

ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ, “ਕਸ਼ਮੀਰ ਦੇ ਸੈਲਾਨੀ ਖੇਤਰ ਦੇ ਲਈ ਪਿਛਲੇ ਤਿੰਨ ਸਾਲ ਸੁਨਹਿਰੇ ਦੌਰ ਵਰਗੇ ਰਹੇ ਹਨ। ਜੇ ਅਸੀਂ ਇਸ ਸਾਲ ਦੀ ਗੱਲ ਕਰੀਏ ਤਾਂ ਅਜੇ ਵੀ 16 ਲੱਖ ਸੈਲਾਨੀ ਕਸ਼ਮੀਰ ਆ ਚੁੱਕੇ ਹਨ। ਪਿਛਲੇ ਸਾਲ ਦੀ ਤੁਲਨਾ ਵਿੱਚ ਇਹ ਅੰਕੜਾ 17 ਤੋਂ 18 ਫੀਸਦੀ ਵਧ ਚੁੱਕਿਆ ਹੈ। ਇਸ ਵਿੱਚ ਵੱਡੀ ਸੰਖਿਆ ਵਿੱਚ ਵਿਦੇਸ਼ੀ ਸੈਲਾਨੀ ਵੀ ਸ਼ਾਮਲ ਹਨ। ਸਾਡੇ ਸੈਰ-ਸਪਾਟੇ ਉੱਤੇ ਕੋਈ ਅਸਰ ਨਹੀਂ ਪੈ ਰਿਹਾ।”

“ਅਮਰਨਾਥ ਯਾਤਰਾ ਸ਼ਾਂਤੀ ਨਾਲ ਚੱਲ ਰਹੀ ਹੈ। ਅਜੇ ਵੀ ਅੱਤਵਾਦੀ ਘਟਨਾਵਾਂ ਹੋ ਰਹੀਆਂ ਹਨ ਉਹ ਜੰਮੂ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਹੋ ਰਹੀਆਂ ਹਨ ਅਤੇ ਉਨ੍ਹਾਂ ਦਾ ਕਸ਼ਮੀਰ ਦੇ ਸੈਰ-ਸਪਾਟਾ ਖੇਤਰ ਉੱਤੇ ਕੋਈ ਅਸਰ ਨਹੀਂ ਦਿਖ ਰਿਹਾ ਹੈ।”

ਜੰਮੂ-ਕਸ਼ਮੀਰ ਪੁਲਿਸ ਦੇ ਡੀਜੀਪੀ ਰਸ਼ਿਮ ਰੰਜਨ ਸਵੈਨ ਨੇ ਕੁਝ ਦਿਨ ਪਹਿਲਾਂ ਜੰਮੂ ਦੇ ਹਾਲਾਤ ਉੱਤੇ ਮੀਡੀਆ ਨਾਲ ਗੱਲਬਾਤ ਕੀਤੀ ਸੀ।

ਉਨ੍ਹਾਂ ਨੇ ਕਿਹਾ ਸੀ ਕਿ ਜੰਮੂ ਵਿੱਚ ਫਿਰ ਤੋਂ ਅੱਤਵਾਦ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਚਿੰਤਾ ਪੈਦਾ ਕਰਦੀ ਹੈ।

ਜੰਮੂ-ਕਸ਼ਮੀਰ ਵਿੱਚ ਇਸ ਸਮੇਂ ਉਪ-ਰਾਜਪਾਲ ਦਾ ਸ਼ਾਸਨ ਹੈ। ਸਾਲ 2018 ਵਿੱਚ ਇੱਥੇ ਬੀਜੇਪੀ-ਪੀਡੀਪੀ ਦੀ ਸਮਝੌਤਾ ਸਰਕਾਰ ਟੁੱਟ ਗਈ ਸੀ।

ਫਿਰ ਅਗਸਤ 2019 ਵਿੱਚ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਗਈ, ਜਿਸ ਤੋਂ ਬਾਅਦ ਅਜੇ ਤੱਕ ਇੱਥੇ ਵਿਧਾਨ ਸਭਾ ਚੋਣਾਂ ਨਹੀਂ ਹੋਈਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)