ਨਸ਼ਿਆਂ ਦੀ ਆਦਤ ਕਿਵੇਂ ਲੱਗ ਜਾਂਦੀ ਹੈ ਤੇ ਨਸ਼ਿਆਂ ਨਾਲ ਜੁੜੇ ਕਿਹੜੇ ਭਰਮਾਂ ਬਾਰੇ ਸੁਚੇਤ ਹੋਣ ਦੀ ਲੋੜ ਹੈ

ਨਸ਼ੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਸ਼ੇ ਮਨੁੱਖ ਦੀ ਮਾਨਸਿਕ ਸਿਹਤ ’ਤੇ ਵੀ ਅਸਰ ਪਾਉਂਦੇ ਹਨ (ਸੰਕੇਤਕ ਤਸਵੀਰ)
    • ਲੇਖਕ, ਅਮ੍ਰਿਤਾ ਧਰੂਵੇ
    • ਰੋਲ, ਬੀਬੀਸੀ ਪੱਤਰਕਾਰ

ਅਸੀਂ ਨਸ਼ਿਆਂ ਬਾਰੇ ਕਈ ਖ਼ਬਰਾਂ ਪੜ੍ਹਦੇ ਸੁਣਦੇ ਰਹਿੰਦੇ ਹਾਂ। ਇਨ੍ਹਾਂ ਨਾਲ ਕਈ ਸ਼ਬਦ ਜੁੜੇ ਹੋਏ ਹਨ

ਜਿਵੇਂ ਕਿ ਉਤੇਜਕ, ਓਪੀਔਡਜ਼, ਮੇਫੇਡ੍ਰੋਨ, ਫੈਂਟਾਨਾਇਲ ਆਦਿ।

ਇਸਦਾ ਕੀ ਮਤਲਬ ਹੈ? ਇਨ੍ਹਾਂ ਦਵਾਈਆਂ ਵਿੱਚ ਅਜਿਹਾ ਕੀ ਹੈ ਜੋ ਇਹ ਇਨਸਾਨ ਨੂੰ ਆਪਣਾ ਆਦੀ ਬਣਾ ਲੈਂਦੀਆਂ ਹਨ? ਅਤੇ ਇਸ ਦੇ ਸੇਵਨ ਦਾ ਸਰੀਰ ਅਤੇ ਜੀਵਨ 'ਤੇ ਕੀ ਅਸਰ ਪੈਂਦਾ ਹੈ?

ਇਸ ਰਿਪੋਰਟ ਵਿੱਚ ਸਮਝਦੇ ਹਾਂ ਕਿ ਅਸਲ ਵਿੱਚ ਨਸ਼ੇ ਕੀ ਹਨ? ਡਰੱਗ ਵਿੱਚ ਕਿਹੜੇ ਤੱਤ ਜਾਂ ਪਦਾਰਥ ਹਨ ਜੋ ਸਰੀਰ ਨੂੰ ਪ੍ਰਭਾਵਿਤ ਕਰਦੇ ਹਨ।

ਦਵਾਈਆਂ ਵਿੱਚ ਮੌਜੂਦ ਡਰੱਗਜ਼ ਬਿਮਾਰ ਜਾਂ ਦਰਦ ਤੋਂ ਗ੍ਰਸਤ ਲੋਕਾਂ ਦੀ ਮਦਦ ਕਰਦੇ ਹਨ।

ਲੋਕ ਰੀਕ੍ਰੀਏਸ਼ਨ ਦਵਾਈਆਂ ਇਸ ਲਈ ਲੈਂਦੇ ਹਨ ਕਿਉਂਕਿ ਉਹ ਇਨ੍ਹਾਂ ਦੇ ਸੇਵਨ ਤੋਂ ਬਾਅਦ ਸਰੀਰ 'ਤੇ ਹੋਣ ਵਾਲੇ ਪ੍ਰਭਾਵਾਂ ਨੂੰ ਪਸੰਦ ਕਰਦੇ ਹਨ।

ਸਕੰਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੱਜ ਕੱਲ੍ਹ ਕਈ ਤਰ੍ਹਾਂ ਦੇ ਸਿੰਥੈਟਿਕ ਡਰੱਗਜ਼ ਵੀ ਮੌਜੂਦ ਹਨ (ਸਕੰਤਕ ਤਸਵੀਰ)

ਇਨ੍ਹਾਂ ਵਿੱਚੋਂ ਕੁਝ ਦਵਾਈਆਂ ਕਾਨੂੰਨੀ ਤੌਰ 'ਤੇ ਵਰਤੋਂ ਲਈ ਮਨਜ਼ੂਰਸ਼ੁਦਾ ਹਨ।

ਜਿਵੇਂ ਕਿ ਤੰਬਾਕੂ ਅਤੇ ਸ਼ਰਾਬ ਹਨ। ਪਰ ਇਨ੍ਹਾਂ ਦੀ ਖ਼ਰੀਦ ਸਬੰਧੀ ਵੀ ਕਈ ਨਿਯਮ ਹਨ।

ਕੌਫੀ ਵਿੱਚ ਮੌਜੂਦ ਕੈਫੀਨ ਵੀ ਇੱਕ ਰੀਕ੍ਰੀਏਸ਼ਨ ਵਾਲੀ ਦਵਾਈ ਹੈ।

ਪਰ ਇਨ੍ਹਾਂ ਤੋਂ ਇਲਾਵਾ ਵਧੇਰੇ ਨਸ਼ੇ ਗੈਰ-ਕਾਨੂੰਨੀ ਹਨ।

ਇਸ ਤੋਂ ਇਲਾਵਾ ਬਜ਼ਾਰ ਦੀਆਂ ਕੁਝ ਦਵਾਈਆਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਨਸ਼ਾ ਕਰਨ ਲਈ ਵਰਤਿਆ ਜਾਂਦਾ ਹੈ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਨਸ਼ੇ ਕੀ ਕਰਦੇ ਹਨ?

ਰੀਕ੍ਰੀਏਸ਼ਨ ਡਰੱਗਜ਼ ਵਾਲੀਆਂ ਦਵਾਈਆਂ ਜਾਂ ਤਾਂ ਡਿਪਰੈਸਿਵ ਕਰਦੀਆਂ ਹਨ ਜਾਂ ਉਤੇਜਕ ਹੁੰਦੀਆਂ ਹਨ।

ਡਿਪ੍ਰੈਸ਼ਨ ਵਾਲੀਆਂ ਦਵਾਈਆਂ ਦਿਮਾਗੀ ਪ੍ਰਣਾਲੀ ਨੂੰ ਹੌਲੀ ਕਰਦੀਆਂ ਹਨ।

ਨਤੀਜੇ ਵਜੋਂ, ਦਿਮਾਗ ਨੂੰ ਆਉਣ ਅਤੇ ਜਾਣ ਵਾਲੇ ਸੰਦੇਸ਼ਾਂ ਦੀ ਰਫ਼ਤਾਰ ਹੌਲੀ ਹੋ ਜਾਂਦੀ ਹੈ।

ਇਹ ਕਿਸੇ ਹਾਲਾਤ ਜਾਂ ਕਿਰਿਆ ਪ੍ਰਤੀ ਵਿਅਕਤੀ ਦੇ ਸੁਚੇਤ ਹੋਣ ਅਤੇ ਉਸ ’ਤੇ ਪ੍ਰਤੀਕ੍ਰਿਆ ਦੀ ਗਤੀ ਨੂੰ ਹੌਲੀ ਕਰ ਦਿੰਦਾ ਹੈ।

ਡਿਪਰੈਸਿਵ ਨਸ਼ੇ ਦੀ ਇੱਕ ਉਦਾਹਰਨ ਸ਼ਰਾਬ ਹੈ।

ਹੈਰੋਇਨ ਵੀ ਨਿਰਾਸ਼ਾਜਨਕ ਹੈ ਅਤੇ ਇਸਦੀ ਵਰਤੋਂ ਅਤੇ ਵਿਕਰੀ ਗ਼ੈਰ-ਕਾਨੂੰਨੀ ਹੈ।

ਇਸ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਜਿਗਰ ਨੂੰ ਪ੍ਰਭਾਵਿਤ ਕਰਦਾ ਹੈ, ਦਿਮਾਗ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਮੌਤ ਦਾ ਕਾਰਨ ਵੀ ਬਣ ਸਕਦਾ ਹੈ।

ਇੱਕ ਹੋਰ ਕਿਸਮ ਦੀਆਂ ਦਵਾਈਆਂ ਉਤੇਜਕ ਹੁੰਦੀਆਂ ਹਨ। ਉਹ ਤੁਹਾਡੇ ਦਿਮਾਗੀ ਪ੍ਰਣਾਲੀ ਰਾਹੀਂ ਸੰਦੇਸ਼ਾਂ ਦੇ ਸੰਚਾਰ ਨੂੰ ਤੇਜ਼ ਕਰਦੀਆਂ ਹਨ।

ਇਹ ਤੁਹਾਨੂੰ ਵਧੇਰੇ ਸੁਚੇਤ ਬਣਾਉਂਦੀਆਂ ਹਨ, ਕਿਸੇ ਚੀਜ਼ 'ਤੇ ਪ੍ਰਤੀਕਿਰਿਆ ਕਰਨ ਦੀ ਤੁਹਾਡੀ ਗਤੀ ਵਧ ਜਾਂਦੀ ਹੈ।

ਤੰਬਾਕੂ ਵਿੱਚ ਨਿਕੋਟੀਨ ਅਤੇ ਚਾਹ, ਕੌਫੀ ਅਤੇ ਐਨਰਜੀ ਡਰਿੰਕਸ ਵਿੱਚ ਕੈਫੀਨ ਮੌਜੂਦ ਹੁੰਦਾ ਹੈ ਜੋ ਕਿ ਉਤੇਜਕ ਤੱਤ ਹਨ।

ਕੋਕੀਨ, ਐਕਸਟਸੀ, ਐੱਮਫੇਟਾਮਾਈਨ ਪਾਬੰਦੀਸ਼ੁਦਾ ਉਤੇਜਕ ਦਵਾਈਆਂ ਹਨ।

ਹਾਲਾਂਕਿ ਇਨ੍ਹਾਂ ਦੇ ਸੇਵਨ ਤੋਂ ਬਾਅਦ ਤੁਹਾਨੂੰ ਊਰਜਾ ਮਹਿਸੂਸ ਹੁੰਦੀ ਹੈ ਅਤੇ ਤੁਸੀਂ ਆਤਮਵਿਸ਼ਵਾਸ ਵੀ ਮਹਿਸੂਸ ਕਰਦੇ ਹੋ, ਦੂਜੇ ਪਾਸੇ ਇਹ ਜਿਗਰ ਅਤੇ ਦਿਲ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਇਹ ਯਾਦਦਾਸ਼ਤ ਅਤੇ ਇਕਾਗਰਤਾ ਦੇ ਨਾਲ-ਨਾਲ ਮਾਨਸਿਕ ਸਿਹਤ ਬਿਮਾਰੀਆਂ ਦਾ ਕਾਰਨ ਵੀ ਬਣ ਸਦੀਆਂ ਹਨ।

ਇਹ ਵੀ ਪੜ੍ਹੋ-
ਗਾਂਜਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਾਂਜੇ ਦੀ ਖੇਤੀ ਕਈ ਦੇਸ਼ਾਂ ਵਿੱਚ ਜਾਇਜ਼ ਹੈ

ਨਸ਼ੇ ਦੇ ਆਦੀ ਹੋਣ ਦਾ ਕਾਰਨ ਕੀ ਹੈ?

ਸਾਡੇ ਦਿਮਾਗ ਵਿੱਚ ਲੱਖਾਂ ਤੰਤੂਆਂ ਦਾ ਜਾਲ ਹੈ। ਸਿਗਨਲ ਇਸ ਰਾਹੀਂ ਹੀ ਸੰਚਾਰਿਤ ਹੁੰਦੇ ਹਨ।

ਇਨ੍ਹਾਂ ਵਿੱਚੋਂ ਇੱਕ ਨੈਟਵਰਕ ਹੈ ਜੋ ਸਾਨੂੰ ਕੁਝ ਕਰਨ ਤੋਂ ਬਾਅਦ ਚੰਗਾ ਮਹਿਸੂਸ ਕਰਵਾਉਂਦਾ ਹੈ।

ਜਦੋਂ ਇਹ ਨੈੱਟਵਰਕ ਐਕਟੀਵੇਟ ਹੁੰਦਾ ਹੈ, ਤਾਂ ਨਰਵ ਕੋਸ਼ਿਕਾਵਾਂ ਤੋਂ ਡੋਪਾਮਾਈਨ ਨਿਕਲਦਾ ਹਨ ਜਿਸ ਨਾਲ ਅਸੀਂ ਚੰਗਾ ਜਾਂ ਖ਼ੁਸ ਮਹਿਸੂਸ ਕਰਦੇ ਹਾਂ।

ਨਸ਼ੀਲੇ ਪਦਾਰਥ ਸਰੀਰ ਦੇ ਉਸ ਨੈਟਵਰਕ ’ਤੇ ਕਬਜਾ ਕਲ ਲੈਂਦੇ ਹਨ ਜੋ ਅਨੰਦਦਾਇਕ ਭਾਵਨਾ ਨੂੰ ਪੈਦਾ ਕਰਦਾ ਹੈ ਅਤੇ ਇਸ ਨਾਲ ਵੱਡੀ ਮਾਤਰਾ ਵਿੱਚ ਡੋਪਾਮਾਈਨ ਰਿਲੀਜ਼ ਹੁੰਦਾ ਹੈ।

ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਸ ਨਾਲ ‘ਫੀਲ ਗੁੱਡ ਕੈਮੀਕਲ’ ਦਿਮਾਗ ਵਿੱਚ ਜਮ੍ਹਾ ਹੋ ਜਾਂਦੇ ਹਨ।

ਇਸ ਸਭ ਦਾ ਦੁਬਾਰਾ ਅਨੁਭਵ ਕਰਨ ਲਈ ਇਹ ਦਵਾਈਆਂ ਵਾਰ-ਵਾਰ ਲੈਣ ਦੀ ਇੱਛਾ ਹੁੰਦੀ ਹੈ।

ਭਾਵੇਂ ਇਸ ਦਾ ਸੇਵਨ ਕਰਨ ਦੇ ਕਈ ਮਾੜੇ ਨਤੀਜੇ ਵੀ ਨਿਕਲਦੇ ਹਨ, ਪਰ ਆਦੀ ਹੋਣ ਤੋਂ ਬਾਅਦ ਇਸ ਦੇ ਸੇਵਨ ਨੂੰ ਵਾਰ-ਵਾਰ ਦੁਹਰਾਇਆ ਜਾਂਦਾ ਹੈ।

ਇਸੇ ਨੂੰ ਨਸ਼ੇ ਦੀ ਲਤ ਲੱਗਣਾ ਕਹਿੰਦੇ ਹਨ।

ਇਸ ਬਾਰੇ ਗੱਲ ਕਰਦਿਆਂ ਮੁਕਤਾਂਗਨ ਡੀਅਡਿਕਸ਼ਨ ਸੈਂਟਰ ਦੀ ਡਾਇਰੈਕਟਰ ਡਾਕਟਰ ਮੁਕਤਾ ਪੁਨਤਾਂਬੇਕਰ ਦਾ ਕਹਿਣਾ ਹੈ ਕਿ, “ਨਸ਼ਿਆਂ ਬਾਰੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਹਨ।”

“ਪਹਿਲੀ ਤੇ ਮੁੱਖ ਗ਼ਲਤ ਧਾਰਨਾਵਾਂ ਵਿੱਚੋਂ ਇੱਕ ਇਹ ਹੈ ਕਿ ਉਹ ਸੋਚਦੇ ਹਨ ਕਿ ਨਸ਼ਾ ਕਰਨ ਤੋਂ ਬਾਅਦ ਖੁਸ਼ੀ ਦਾ ਅਨੁਭਵ ਹੁੰਦਾ ਹੈ। ਸੱਚਾਈ ਇਹ ਹੈ ਕਿ ਇਸ ਨਾਲ ਕੋਈ ਖੁਸ਼ੀ ਨਹੀਂ ਆਉਂਦੀ।”

ਉਨ੍ਹਾਂ ਨੂੰ ਜੋ ਵੀ ਖੁਸ਼ੀ ਮਿਲਦੀ ਹੈ, ਉਹ ਥੋੜ੍ਹੇ ਸਮੇਂ ਲਈ ਹੀ ਹੁੰਦੀ ਹੈ ਪਰ ਨਸ਼ੇ ਉਸ ਥੋੜ੍ਹਚਿਰੀ ਖ਼ੁਸ਼ੀ ਦੀ ਬਹੁਤ ਵੱਡੀ ਕੀਮਤ ਹੁੰਦੇ ਹਨ।

“ਇੱਕ ਵਾਰ ਜਦੋਂ ਤੁਸੀਂ ਇਸਦੀ ਆਦਤ ਪਾ ਲੈਂਦੇ ਹੋ, ਤਾਂ ਇਸ ਤੋਂ ਵਾਪਸ ਮੁੜਨ ਦਾ ਰਾਹ ਹੋਰ ਵੀ ਔਖਾ ਹੈ।”

ਮੁਕਤਾ ਕਹਿੰਦੇ ਹਨ ਕਿ,“ਨਸ਼ੀਲੇ ਪਦਾਰਥਾਂ ਦੇ ਸੇਵਨ ਤੋਂ ਬਾਅਦ, ਤਣਾਅ ਅਸਥਾਈ ਤੌਰ 'ਤੇ ਭੁੱਲ ਜਾਂਦਾ ਹੈ ਪਰ ਸਮੁੱਚੇ ਤੌਰ 'ਤੇ ਤਣਾਅ ਬਹੁਤ ਵੱਧ ਰਿਹਾ ਹੈ।"

ਮੁਕਤਾ ਪੁਨਤਾਬੇਕਰ ਭੰਗ ਦੇ ਸੇਵਨ ਨਾਲ ਜੁੜੀਆਂ ਗ਼ਲਤ ਧਾਰਨਾਵਾਂ ਦੀ ਗੱਲ ਵੀ ਕਰਦੇ ਹਨ।

ਉਹ ਕਹਿੰਦੇ ਹਨ, "ਗਾਂਜਾ ਪੀਣ ਵਾਲੇ ਸੋਚਦੇ ਹਨ ਕਿ ਗਾਂਜਾ ਨਸ਼ਾ ਨਹੀਂ ਹੈ।ਇਸ ਦੀ ਲਤ ਨਹੀਂ ਲੱਗਦੀ।

ਕਈ ਵਾਰ ਇਸ ਨੂੰ ਪਾਰਟੀਆਂ ਵਿੱਚ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ।”

ਮੁਕਤਾ ਕਹਿੰਦੇ ਹਨ ਕਿਲੋ ਗਾਂਜੇ ਦਾ ਸੇਵਨ ਕਰਨ ਵਾਲਿਆਂ ਦਾ ਦੂਜਾ ਭਰਮ ਹੈ ਕਿ ਗਾਂਜੇ ਵਿੱਚ ਬਹੁਤ ਸਾਰੇ ਔਸ਼ਧੀ ਗੁਣ ਹੁੰਦੇ ਹਨ। ਇਸ ਲਈ ਜੇ ਤੁਸੀਂ ਇਸ ਨੂੰ ਲੈਂਦੇ ਹੋ ਤਾਂ ਕੀ ਸਮੱਸਿਆ ਹੈ?

ਇਸ ਤੋਂ ਇਲਾਵਾ ਅਮਰੀਕਾ ਦੇ ਕੁਝ ਸੂਬਿਆਂ ਵਿੱਚ ਗਾਂਜੇ ਦੀ ਖੇਤੀ ਕਾਨੂੰਨੀ ਹੈ, ਪਰ ਸਾਨੂੰ ਇਸ ਬਾਰੇ ਗੱਲ ਕਰਨੀ ਪਏਗੀ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਵਿੱਚ ਨਸ਼ਿਆਂ ਕਾਰਨ ਵੱਡੀ ਗਿਣਤੀ ਮੌਤਾਂ ਹੁੰਦੀਆ ਹਨ ਹਾਲਾਂਕਿ ਅਧਿਕਾਰਿਤ ਅੰਕੜੇ ਮੌਜੂਦ ਨਹੀਂ ਹਨ

ਸਿੰਥੈਟਿਕ ਓਪੀਔਡਜ਼ ਨਾਲ ਸਮੱਸਿਆਵਾਂ

ਓਪੀਅਮ ਦਾ ਅਰਥ ਹੈ ਅਫੀਮ। ਇਸ ਤੋਂ ਪੈਦਾ ਹੋਣ ਵਾਲਾ ਪਦਾਰਥ ਓਪੀਔਡ ਹੈ। ਜਿਵੇਂ ਕਿ ਮੋਰਫਿਨ ਅਤੇ ਹੈਰੋਇਨ ਹਨ।

ਜਦੋਂ ਕਿ ਸਿੰਥੈਟਿਕ ਓਪੀਔਡਜ਼ ਪ੍ਰਯੋਗਸ਼ਾਲਾ ਵਿੱਚ ਬਣਾਏ ਜਾਂਦੇ ਹਨ।

ਸਿੰਥੈਟਿਕ ਓਪੀਔਡਜ਼ ਮੋਰਫਿਨ ਨਾਲੋਂ ਸੈਂਕੜੇ ਗੁਣਾ ਜ਼ਿਆਦਾ ਤਾਕਤਵਰ ਹੁੰਦੇ ਹਨ।

ਸਿੰਥੈਟਿਕ ਡਰੱਗਜ਼ ਜਾਂ ਸਿੰਥੈਟਿਕ ਓਪੀਔਡਜ਼ ਸਾਡੇ ਦਿਮਾਗ ਦੇ ਉਸੇ ਹਿੱਸੇ ਨੂੰ ਪ੍ਰਭਾਵਿਤ ਕਰਦੇ ਹਨ ਜਿਸ ਨੂੰ ਓਪੀਓਡ ਕਰਦਾ ਹੈ।

ਓਪੀਓਡਜ਼ ਦੀ ਵਰਤੋਂ ਦਵਾਈ ਵਿੱਚ ਦਰਦ ਨਿਵਾਰਕ ਵਜੋਂ ਵੀ ਕੀਤੀ ਜਾਂਦੀ ਹੈ।

1950 ਦੇ ਦਹਾਕੇ ਵਿੱਚ, ਫਾਰਮਾਸਿਊਟੀਕਲ ਕੰਪਨੀਆਂ ਨੇ ਸਿੰਥੈਟਿਕ ਓਪੀਓਡ ਬਣਾਉਣੇ ਸ਼ੁਰੂ ਕੀਤੇ ਜੋ ਓਪੀਔਡਜ਼ ਦੇ ਲਾਭਦਾਇਕ ਗੁਣਾਂ ਦੀ ਨਕਲ ਕਰਦੇ ਹਨ।

ਸਿੰਥੈਟਿਕ ਓਪੀਔਡਸ ਦੀ ਵਰਤੋਂ ਬਹੁਤ ਸਾਰੇ ਦੇਸ਼ਾਂ ਵਿੱਚ ਦਰਦ ਨਿਵਾਰਕ ਦਵਾਈਆਂ ਵਿੱਚ ਕੀਤੀ ਜਾਂਦੀ ਹੈ।

ਪਰ 1990 ਦੇ ਦਹਾਕੇ ਵਿਚ ਇਸ ਦੀ ਸਿੱਧੀ ਦੁਰਵਰਤੋਂ ਦੇ ਮਾਮਲੇ ਸਾਹਮਣੇ ਆਉਣ ਲੱਗੇ।

ਸੰਯੁਕਤ ਰਾਸ਼ਟਰ ਇੰਸਟੀਚਿਊਟ ਫ਼ਾਰਰ ਦਿ ਸਟੱਡੀ ਆਫ਼ ਡਰੱਗਜ਼ ਐਂਡ ਕ੍ਰਾਈਮ ਦੀ ਖੋਜ ਦੇ ਮੁਖੀ ਐਂਜੇਲਾ ਮੇਅ ਕਹਿੰਦੇ ਹਨ, “ਦੁਨੀਆ ਨਸ਼ੀਲੇ ਪਦਾਰਥਾਂ ਅਤੇ ਓਪੀਔਡ ਦੀ ਦੁਰਵਰਤੋਂ ਬਾਰੇ ਬਹੁਤ ਘੱਟ ਜਾਣਦੀ ਹੈ। ਦੁਨੀਆ ਭਰ ਵਿੱਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ 70 ਫ਼ੀਸਦ ਮੌਤਾਂ ਓਪੀਔਡ ਦੀ ਦੁਰਵਰਤੋਂ ਕਾਰਨ ਹੁੰਦੀਆਂ ਹਨ।”

"ਇਹ ਦਰਸਾਉਂਦਾ ਹੈ ਕਿ ਓਪੀਔਡ ਦੀ ਸਮੱਸਿਆ ਦੂਜੀਆਂ ਦਵਾਈਆਂ ਨਾਲੋਂ ਕਿੰਨੀ ਮਾੜੀ ਹੈ।"

ਹੁਣ ਮਾਰਕੀਟ ਵਿੱਚ ਸੈਂਕੜੇ ਸਿੰਥੈਟਿਕ ਓਪੀਔਡਸ ਉਪਲੱਬਧ ਹਨ।

ਫੈਂਟਾਨਿਲ ਉਨ੍ਹਾਂ ਵਿੱਚੋਂ ਇੱਕ ਹੈ। ਫੈਂਟਾਨਾਇਲ ਹੈਰੋਇਨ ਨਾਲੋਂ 50 ਫੀਸਦੀ ਜ਼ਿਆਦਾ ਤਾਕਤਵਰ ਜਾਂ ਅਸਰਦਾਰ ਹੈ।

ਇੰਨਾ ਜ਼ਿਆਦਾ ਤੇਜ਼ ਕਿ ਇੱਕ ਪਾਰਟੀ ਵਿੱਚ ਲਈ ਗਈ ਇੱਕ ਫੈਂਟਨਾਇਲ ਗੋਲੀ ਹੀ ਮਾਰਨ ਲਈ ਕਾਫੀ ਹੋ ਸਕਦੀ ਹੈ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਸਰੀਰ 'ਤੇ ਨਸ਼ੇ ਦਾ ਅਸਰ?

ਗੋਲੀ, ਟੀਕੇ ਜਾਂ ਸਾਹ ਰਾਹੀਂ ਲਈਆਂ ਗਈਆਂ ਦਵਾਈਆਂ ਦਾ ਹਰੇਕ ਵਿਅਕਤੀ ਦੇ ਸਰੀਰ 'ਤੇ ਵੱਖ-ਵੱਖ ਪ੍ਰਭਾਵ ਹੋ ਸਕਦਾ ਹੈ।

ਯਾਨੀ, ਜਦੋਂ ਇਹ ਦਵਾਈਆਂ ਅਸਰ ਕਰਦੀਆਂ ਹਨ, ਤੁਹਾਨੂੰ ਸਹੀ-ਗ਼ਲਤ ਦਾ ਅਹਿਸਾਸ ਨਹੀਂ ਹੁੰਦਾ, ਤੁਸੀਂ ਸਹੀ ਢੰਗ ਨਾਲ ਸੋਚਣ ਦੇ ਯੋਗ ਨਹੀਂ ਹੁੰਦੇ। ਤੁਹਾਡੀ ਸਰੀਰਕ ਹਰਕਤ ਹੌਲੀ ਹੋ ਜਾਂਦੀ ਹੈ।

ਚੀਜ਼ਾਂ ਨੂੰ ਧੁੰਦਲੀਆਂ ਦਿਖਾਈ ਦਿੰਦੀਆਂ ਹਨ, ਜੋ ਆਲੇ-ਦੁਆਲੇ ਨਹੀਂ ਵੀ ਹੋ ਰਿਹਾ ਹੁੰਦਾ ਉਹ ਵੀ ਸੁਣਾਈ ਦਿੰਦਾ ਹੈ ਜਾਂ ਨਜ਼ਰ ਆਉਂਦਾ ਹੈ ਜਿਸ ਨੂੰ ਰੀਲੋਸੀਨੇਸ਼ਨ ਕਿਹਾ ਜਾਂਦਾ ਹੈ।

ਪਰ ਇਨ੍ਹਾਂ ਦਵਾਈਆਂ ਦੇ ਸੇਵਨ ਨਾਲ ਸਰੀਰ 'ਤੇ ਲੰਬੇ ਸਮੇਂ ਤੱਕ ਪ੍ਰਭਾਵ ਪੈਂਦਾ ਹੈ। ਜਿਗਰ ਨੂੰ ਪ੍ਰਭਾਵਿਤ ਕਰਦਾ ਹੈ।

ਫੈਟੀ ਲਿਵਰ, ਅਲਕੋਹਲਿਕ ਹੈਪੇਟਾਈਟਸ, ਲਿਵਰ ਸਿਰੋਸਿਸ ਵਰਗੀਆਂ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ।

ਇਸ ਤੋਂ ਇਲਾਵਾ ਅਲਸਰ, ਦਿਲ ਦੇ ਰੋਗ, ਕੈਂਸਰ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਵੀ ਖਤਰਾ ਰਹਿੰਦਾ ਹੈ।

ਜਿਵੇਂ-ਜਿਵੇਂ ਸਰੀਰ ਪ੍ਰਭਾਵ ਅਧੀਨ ਰਹਿਣ ਦਾ ਆਦੀ ਹੋ ਜਾਂਦਾ ਹੈ, ਇਸ ਦੇ ਪ੍ਰਭਾਵ ਸੇਵਨ ਦੇ ਸਮੇਂ ਤੋਂ ਇਲਾਵਾ ਵੀ ਦਿਖਾਈ ਦੇਣ ਲੱਗ ਪੈਂਦੇ ਹਨ।

ਅਜਿਹੇ ਵਿਅਕਤੀਆਂ ਨੂੰ ਕਿਸੇ ਵੀ ਚੀਜ਼ 'ਤੇ ਧਿਆਨ ਕੇਂਦਰਿਤ ਕਰਨਾ ਮੁਸ਼ਕਲ ਹੁੰਦਾ ਹੈ, ਉਨ੍ਹਾਂ ਵਿਚ ਇਕਾਗਰਤਾ ਦੀ ਕਮੀ ਹੁੰਦੀ ਹੈ।

ਇਹ ਡਿਪਰੈਸ਼ਨ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਦਾ ਕਾਰਨ ਵੀ ਬਣਦਾ ਹੈ। ਜਦੋਂ ਕੋਈ ਵਿਅਕਤੀ ਆਦੀ ਹੋ ਜਾਂਦਾ ਹੈ, ਤਾਂ ਉਸ ਦਾ ਆਪਣੇ ਵਿਚਾਰਾਂ ਅਤੇ ਕੰਮਾਂ 'ਤੇ ਕੋਈ ਕਾਬੂ ਨਹੀਂ ਰਹਿੰਦਾ।

ਇਸ ਵਿਅਕਤੀ ਦੇ ਹਿੰਸਕ ਹੋਣ ਦੀ ਸੰਭਾਵਨਾ ਹੈ। ਇਹ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਆਲੇ ਦੁਆਲੇ ਵਾਲੇ ਲੋਕਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ।

ਮੁਕਤਾ ਪੁਨਟਾਬੇਕਰ ਕਹਿੰਦੇ ਹਨ, “ਇੱਕ ਵਾਰ ਜਦੋਂ ਤੁਸੀਂ ਆਦੀ ਹੋ ਜਾਂਦੇ ਹੋ, ਤਾਂ ਤੁਸੀਂ ਵੱਖ-ਵੱਖ ਤਰ੍ਹਾਂ ਦੇ ਮਾੜੇ ਪ੍ਰਭਾਵਾਂ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹੋ ਜਾਂ ਤਾਂ ਭਾਰੀ ਮਾਲੀ ਨੁਕਸਾਨ ਹੁੰਦਾ ਹੈ। ਕਿਉਂਕਿ ਇਸ ਵਿੱਚ ਬਹੁਤ ਸਾਰਾ ਪੈਸਾ ਖਰਚ ਹੁੰਦਾ ਹੈ।”

ਜੋ ਵੀ ਹੋ ਰਿਹਾ ਹੈ ਉਹ ਗੈਰ-ਕਾਨੂੰਨੀ ਹੈ।

ਇਸ ਲਈ, ਤੁਹਾਨੂੰ ਸਮਝਣਾ ਪਵੇਗਾ ਕਿ ਨਸ਼ੇ ਦੇ ਨਾਲ ਇਸ ਦੇ ਦੁਸ਼-ਪ੍ਰਭਾਵ ਵੀ ਆਉਂਦੇ ਹਨ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਤੁਹਾਡੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।

ਮੁਕਤਾ ਕਹਿੰਦੇ ਹਨ, "ਇਸ ਨਾਲ ਕਾਨੂੰਨੀ ਕਾਰਵਾਈਆਂ ਹੋ ਸਕਦੀਆਂ ਹਨ ਕਿਉਂਕਿ ਜਦੋਂ ਉਹ ਸਕੂਲ ਅਤੇ ਕਾਲਜ ਜਾਂਦੇ ਹਨ ਤਾਂ ਉਨ੍ਹਾਂ ਨੂੰ ਵਿੱਤੀ, ਪਰਿਵਾਰਕ, ਸਮਾਜਿਕ ਵੱਖ-ਵੱਖ ਸਮੱਸਿਆਵਾਂ ਹੁੰਦੀਆਂ ਹਨ।"

ਨਸ਼ੇ ਅਤੇ ਇਨ੍ਹਾਂ ਦਾ ਪ੍ਰਭਾਵ ਸਿਰਫ਼ ਵਿਅਕਤੀ ਨੂੰ ਹੀ ਨਹੀਂ ਸਗੋਂ ਉਸਦੇ ਪਰਿਵਾਰ ਨੂੰ ਵੀ ਪ੍ਰਭਾਵਿਤ ਕਰਦੇ ਹਨ।

ਨਸ਼ੇ ਤੋਂ ਮੁਕਤੀ ਸੰਭਵ ਹੈ ਅਤੇ ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਇਸ ਵਿੱਚ ਮਦਦ ਦੀ ਲੋੜ ਹੈ,

ਇਸ ਲਈ ਇਸ ਹੈਲਪਲਾਈਨ ਨਾਲ ਸੰਪਰਕ ਕਰੋ ਅਤੇ ਮਦਦ ਪ੍ਰਾਪਤ ਕਰੋ।

ਰਾਸ਼ਟਰੀ ਨਸ਼ਾ ਛੁਡਾਊ ਮੁਹਿੰਮ ਹੈਲਪਲਾਈਨ: 14446

ਰਾਸ਼ਟਰੀ ਟੋਲ ਫਰੀ ਨਸ਼ਾ ਛੁਡਾਊ ਹੈਲਪਲਾਈਨ ਨੰਬਰ 1800-11-0031

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)