ਐਪਲ ਦੀ ਆਈਫੋਨ-16 ਸੀਰੀਜ਼ ਲਾਂਚ, ਜਾਣੋ ਇਸ ਵਾਰ ਕੀ ਹੈ ਖਾਸ ਤੇ ਕਿੰਨੀ ਹੈ ਕੀਮਤ

ਆਈਫੋਨ

ਤਸਵੀਰ ਸਰੋਤ, APLLE NEWSROOM

ਤਸਵੀਰ ਕੈਪਸ਼ਨ, ਆਈਫੋਨ-16 ਲਾਂਚ

ਐਪਲ ਨੇ ਆਈਫੋਨ-16 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ।

ਅਮਰੀਕਾ ਦੇ ਕਿਊਪਰਟੀਨੋ, ਕੈਲੀਫੋਰਨੀਆ ਸਥਿਤ ਐਪਲ ਪਾਰਕ ’ਚ 9 ਸਤੰਬਰ ਨੂੰ ਕੰਪਨੀ ਦਾ ਸਾਲਾਨਾ ਸਮਾਗਮ ਕਰਵਾਇਆ ਗਿਆ।

ਕੰਪਨੀ ਨੇ ਇਸ ਵਾਰ ਸਮਾਗਮ ਨੂੰ ‘ਇਟਸ ਗਲੋਟਾਇਮ’ ਨਾਮ ਦਿੱਤਾ ਸੀ।

ਇਸ ਸਮਾਗਮ ’ਚ ਇੱਕ ਤੋਂ ਬਾਅਦ ਇੱਕ ਐਪਲ ਦੇ ਕਈ ਨਵੇਂ ਡਿਵਾਈਸਜ਼ ਲਾਂਚ ਕੀਤੇ ਗਏ।

ਕੰਪਨੀ ਨੇ ਐਪਲ ਵਾਚ ਸੀਰੀਜ਼-10, ਏਅਰਪੌਡਜ਼-4, ਐਪਲ ਵਾਚ ਅਲਟਰਾ-2, ਏਅਰਪੋਡਜ਼ ਮੈਕਸ ਨੂੰ ਲਾਂਚ ਕਰਨ ਤੋਂ ਬਾਅਦ ਆਈਫੋਨ-16 ਸੀਰੀਜ਼ ਤੋਂ ਪਰਦਾ ਉਠਾਇਆ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਐਪਲ
ਵੀਡੀਓ ਕੈਪਸ਼ਨ, ਐਪਲ ਦੀ ਆਈਫੋਨ-16 ਸੀਰੀਜ਼ ਲਾਂਚ, ਜਾਣੋ ਇਸ ਵਾਰ ਕੀ ਹੈ ਖਾਸ ਤੇ ਕਿੰਨੀ ਹੈ ਕੀਮਤ

ਇਸ ਸੀਰੀਜ਼ ’ਚ ਕੁੱਲ ਚਾਰ ਮਾਡਲ ਲਾਂਚ ਕੀਤੇ ਗਏ ਹਨ, ਆਈਫੋਨ-16, ਆਈਫੋਨ-16 ਪਲੱਸ, ਆਈਫੋਨ-16 ਪ੍ਰੋ ਤੇ ਆਈਫੋਨ-16 ਪ੍ਰੋ ਮੈਕਸ।

ਇਹ ਵੀ ਪੜ੍ਹੋ-

ਆਈਫੋਨ-16 ’ਚ ਖਾਸ ਕੀ ਹੈ?

ਐਪਲ ਇੰਟੈਲੀਜੈਂਸ

ਐਪਲ ਦੇ ਇਸ ਇਵੈਂਟ ’ਚ ਆਰਟੀਫਿਸ਼ਲ ਇੰਟੈਲੀਜੈਂਸ ’ਤੇ ਜ਼ੋਰ ਦਿੱਤਾ ਗਿਆ ਹੈ। ਅਜਿਹੇ ਵਿੱਚ ਹੁਣ ਆਈਫੋਨ ਦੀ ਨਵੀਂ ਸੀਰੀਜ਼ ਕੰਪਨੀ ਦੇ ਆਪਣੇ ਆਰਟੀਫਿਸ਼ਲ ਇੰਟੈਲੀਜੈਂਸ ਸਿਸਟਮ-ਐਪਲ ਇੰਟੈਲੀਜੈਂਸ ਦੇ ਨਾਲ ਆ ਰਹੀ ਹੈ।

ਐਪਲ ਕੰਪਨੀ ਦੇ ਚੀਫ ਐਗਜੀਕਿਊਟਿਵ ਟਿਮ ਕੁਕ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, “ਅਸੀਂ ਐਪਲ ਇੰਟੈਲੀਜੈਂਸ ਅਤੇ ਇਸ ਦੀਆਂ ਬਿਹਤਰੀਨ ਸਮਰਥਾਵਾਂ ਦੇ ਨਾਲ ਨਵੇਂ ਡਿਜ਼ਾਇਨ ’ਚ ਆਈਫੋਨ ਪੇਸ਼ ਕਰ ਰਹੇ ਹਾਂ।”

ਟਿਮ ਨੇ ਕਿਹਾ, “ਜੂਨ ’ਚ ਅਸੀਂ ਐਪਲ ਇੰਟੈਲੀਜੈਂਸ ਨੂੰ ਲਾਂਚ ਕੀਤਾ ਸੀ। ਸਾਡਾ ਖੁਦ ਦਾ ਸ਼ਕਤੀਸ਼ਾਲੀ ਨਵਾਂ ਇੰਟੈਲੀਜੈਂਸ ਸਿਸਟਮ ਕਈ ਮਾਮਲਿਆਂ ਵਿੱਚ ਬਿਲਕੁਲ ਵੱਖਰਾ ਹੈ।”

ਕੰਪਨੀ ਦਾ ਕਹਿਣਾ ਹੈ ਕਿ ਇਸ ਨਵੇਂ ਏਆਈ ਦੀ ਮਦਦ ਨਾਲ ਟੈਕਸਟ, ਫੋਟੋ ਅਤੇ ਵੀਡੀਓ ’ਚ ਸਪੋਰਟ ਮਿਲ ਸਕੇਗਾ। ਇਸ ਤੋਂ ਇਲਾਵਾ ਉਤਪਾਦਕਤਾ ਵਧੇਗੀ। ਨਾਲ ਹੀ ‘ਸਿਰੀ’ ਪਹਿਲਾਂ ਨਾਲੋਂ ਵੱਧ ਕਾਰਗਰ ਸਾਬਤ ਹੋਵੇਗੀ।

ਹਾਲਾਂਕਿ, ਐਪਲ ਇੰਟੈਲੀਜੈਂਸ ਫੀਚਰ ਹਾਲੇ ਕੁਝ ਮਹੀਨੇ ਬਾਅਦ ਹੀ ਸ਼ੁਰੂ ਹੋਵੇਗਾ। ਪਹਿਲਾਂ ਇਸ ਨੂੰ ਬੀਟਾ ਵਰਜਨ ਨਾਲ ਕੁਝ ਦੇਸ਼ਾਂ ਵਿੱਚ ਲਾਂਚ ਕੀਤਾ ਜਾਵੇਗਾ।

ਕੈਮਰਾ ਕੰਟਰੋਲ

ਨਵੀਂ ਸੀਰੀਜ਼ ’ਚ ਕੈਮਰਾ ਐਕਸ਼ਨ ਕੰਟਰੋਲ ਲਈ ਸਾਈਡ ਪੈਨਲ ਵਿੱਚ ਇੱਕ ਬਟਨ ਰੱਖਿਆ ਗਿਆ ਹੈ। ਇਸ ਦੀ ਮਦਦ ਨਾਲ ਯੂਜ਼ਰ ਕੈਮਰਾ ਐਪ ਖੋਲ੍ਹਣ, ਫੋਟੋ ਖਿੱਚਣ, ਵੀਡੀਓ ਬਣਾਉਣ, ਜ਼ੂਮ, ਐਕਸਪੋਜ਼ਰ. ਡੈਪਥ, ਫੀਲਡ ਕੰਟਰੋਲ ਵਰਗਾ ਕੰਮ ਕਰ ਸਕਦੇ ਹਨ।

ਕੰਪਨੀ ਦਾ ਦਾਅਵਾ ਹੈ ਕਿ ਇਸ ਨਾਲ ਆਈਫੋਨ ’ਚ ਵੀਡੀਓ ਬਣਾਉਣ ਅਤੇ ਫੋਟੋ ਖਿੱਚਣ ’ਚ ਆਸਾਨੀ ਹੋਵੇਗੀ।

ਕੁਝ ਮਹੀਨਿਆਂ ਦੇ ਬਾਅਦ ਐਪਲ ਇੰਟੈਲੀਜੈਂਸ ਸ਼ੁਰੂ ਹੁੰਦੇ ਹੀ, ਕੈਮਰਾ ਕੰਟਰੋਲ ਰਾਹੀਂ ਵਿਜ਼ੂਅਲ ਇੰਟੈਲੀਜੈਂਸ ਵੀ ਯੂਜ਼ਰਸ ਨੂੰ ਮਿਲੇਗਾ।

ਆਈਫੋਨ
ਆਈਫੋਨ

ਐਕਸ਼ਨ ਬਟਨ

ਇਸ ਸੀਰੀਜ਼ ਵਿੱਚ ਯੂਜ਼ਰਸ ਨੂੰ ਐਕਸ਼ਨ ਬਟਨ ਵੀ ਮਿਲੇਗਾ। ਇਸ ਨੂੰ ਇਕ ਵਾਰ ਦਬਾਅ ਕੇ ਯੂਜ਼ਰਸ ਕਈ ਫੰਕਸ਼ਨ ਵਿੱਚ ਆਸਾਨੀ ਨਾਲ ਪਹੁੰਚ ਜਾਵੇਗਾ।

ਇਸ ਦੀ ਮਦਦ ਨਾਲ ਯੂਜ਼ਰ ਜਿਵੇਂ ਫਲੈਸ਼ਲਾਈਟ, ਕੈਮਰਾ ਜਾਂ ਕੰਟਰੋਲ ਖੋਲ੍ਹ ਸਕਦੇ ਹਨ। ਰਿੰਗ ਜਾਂ ਸਾਈਲੈਂਟ ਮੋਡ ਨੂੰ ਸਵਿੱਚ ਕਰ ਸਕਦੇ ਹਨ। ਇਸ ਤੋਂ ਇਲਾਵਾ ਵੀ ਨਵੇਂ ਫੰਕਸ਼ਨ ਮਿਲਣਗੇ।

ਏ18 ਚਿੱਪ

ਕੰਪਨੀ ਦਾ ਕਹਿਣਾ ਹੈ ਕਿ ਐਪਲ ਇੰਟੈਲਜੈਂਸ ਲਈ ਖਾਸ ਤੌਰ ’ਤੇ ਨਵੀਂ ਸੀਰੀਜ਼ ’ਚ ਏ18 ਚਿੱਪ ਦਾ ਇਸਤੇਮਾਲ ਕੀਤਾ ਗਿਆ ਹੈ। ਜੋ ਪਿਛਲੇ ਆਈਫੋਨ ਤੋਂ ਦੋ ਜੈਨੇਰੇਸ਼ਨ ਅੱਗੇ ਦੀ ਚਿੱਪ ਹੈ।

ਆਈਫੋਨ-15 ’ਚ ਏ16 ਬਾਇਓਨਿਕ ਚਿੱਪ ਦਾ ਇਸਤੇਮਾਲ ਕੀਤਾ ਗਿਆ ਸੀ।

ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਪਾਵਰ ਕੁਸ਼ਲਤਾ ਵਧੇਗੀ ਅਤੇ ਬੈਟਰੀ ਵੀ ਲੰਮੇ ਸਮੇਂ ਤੱਕ ਚੱਲੇਗੀ।

ਕੈਮਰਾ

ਆਈਫੋਨ-16 ’ਚ 48 ਮੈਗਾਪਿਕਸਲ ਦਾ ਡਿਊਲ ਕੈਮਰਾ ਸਿਸਟਮ ਦਿੱਤਾ ਗਿਆ ਹੈ। ਨਾਲ ਹੀ ਟੈਲੀਫੋਟੋ ਲੈਨਜ਼ 2x ਜ਼ੂਮ ਦੀ ਸਮਰੱਥਾ ਰੱਖਦਾ ਹੈ। ਉਥੇ ਹੀ ਆਈਫੋਨ-16 ਪ੍ਰੋ ’ਚ ਇਹ 5x ਜ਼ੂਮ ਦੀ ਸਮਰੱਥਾ ਰੱਖਦਾ ਹੈ।

 ਐਪਲ
ਆਈਫੋਨ

ਬੈਟਰੀ

ਕੰਪਨੀ ਦਾ ਦਾਅਵਾ ਹੈ ਕਿ ਆਈਫੋਨ-16 ’ਚ 27 ਘੰਟਿਆਂ ਦੀ ਵੀਡੀਓ ਪਲੇਅਬੈਕ ਦੀ ਸਮਰੱਥਾ ਹੈ। ਉਥੇ ਹੀ ਆਈਫੋਨ-16 ਪ੍ਰੋ 33 ਘੰਟਿਆਂ ਤੱਕ ਵੀਡੀਓ ਪਲੇਅਬੈਕ ਦੀ ਸਮਰੱਥਾ ਹੈ।

ਰੰਗ, ਡਿਸਪਲੇਅ, ਕੈਪੇਸਿਟੀ

ਆਈਫੋਨ-16 ਅਤੇ ਆਈਫੋਨ-16 ਪਲੱਸ ਕੁੱਲ ਪੰਜ ਰੰਗਾਂ ’ਚ ਉਪਲਬਧ ਹੈ, ਕਾਲਾ, ਚਿੱਟਾ, ਗੁਲਾਬੀ, ਟੀਲ ਤੇ ਅਲਟ੍ਰਾਮਰੀਨ।

ਉਥੇ ਹੀ ਆਈਫੋਨ-16 ਪ੍ਰੋ ਤੇ ਪ੍ਰੋ-ਮੈਕਸ ਚਾਰ ਰੰਗਾਂ ’ਚ ਉਪਲਬਧ ਹੈ, ਕਾਲਾ ਟਾਈਟੇਨਿਯਮ, ਚਿੱਟਾ ਟਾਈਟੇਨਿਯਮ, ਨੈਚੁਰਲ ਟਾਈਟੇਨਿਯਮ ਤੇ ਡੇਜ਼ਰਟ ਟਾਈਟੇਨਿਯਮ।

ਡਿਸਪਲੇਅ ਦੇ ਸਾਈਜ਼ ਦੀ ਗੱਲ ਕਰੀਏ ਤਾਂ ਆਈਫੋਨ-16 ਦਾ ਸਾਈਜ਼ 6.1 ਇੰਚ ਅਤੇ ਆਈਫੋਨ-16 ਪਲੱਸ ਦਾ ਸਾਈਜ਼ 6.7 ਇੰਚ ਦਾ ਹੈ। ਉਥੇ ਹੀ ਆਈਫੋਨ-16 ਪ੍ਰੋ ਦਾ ਸਾਈਜ਼ 6.3 ਅਤੇ ਆਈਫੋਨ-16 ਪ੍ਰੋ-ਮੈਕਸ ਦਾ ਸਾਈਜ਼ 6.9 ਇੰਚ ਦਾ ਹੈ।

ਕੈਪੇਸਿਟੀ ਦੇ ਮਾਮਲੇ ’ਚ ਆਈਫੋਨ-16, ਆਈਫੋਨ-16 ਪਲੱਸ ਦੇ ਤਿੰਨ ਵੈਰਿਏਂਟ ਹਨ, 128 ਜੀਬੀ, 256 ਜੀਬੀ ਅਤੇ 512 ਜੀਬੀ। ਆਈਫੋਨ-16 ਪ੍ਰੋ ਲਈ ਚਾਰ ਵੈਰਿਏਂਟ ਹਨ, 128 ਜੀਬੀ, 256 ਜੀਬੀ, 512 ਜੀਬੀ ਅਤੇ 1 ਟੀਬੀ। ਆਈਫੋਨ ਪ੍ਰੋ-ਮੈਕਸ ਲਈ ਤਿੰਨ ਵੈਰਿਏਂਟ ਹਨ, 256 ਜੀਬੀ, 512 ਜੀਬੀ ਅਤੇ 1 ਟੀਬੀ।

ਕੀਮਤ ਅਤੇ ਉਪਲਬਧਤਾ

ਭਾਰਤ ’ਚ ਇਹ ਸਾਰੇ ਮਾਡਲ 13 ਸਤੰਬਰ ਤੋਂ ਪ੍ਰੀ-ਆਰਡਰ ਕੀਤੇ ਜਾ ਸਕਦੇ ਹਨ ਅਤੇ 20 ਸਤੰਬਰ ਤੋਂ ਇਹ ਦੇਸ਼ ਵਿੱਚ ਉਪਲਬਧ ਹੋਣਗੇ।

ਆਈਫੋਨ-16 ਦੀ ਕੀਮਤ 79,900 ਰੁਪਏ ਅਤੇ ਆਈਫੋਨ-16 ਪਲੱਸ ਦੀ ਕੀਮਤ 89,900 ਰੁਪਏ ਹੈ।

ਉਥੇ ਹੀ ਆਈਫੋਨ-16 ਪ੍ਰੋ ਦੀ ਕੀਮਤ 1,19,900 ਰੁਪਏ ਤੋਂ ਆਈਫੋਨ-16 ਪ੍ਰੋ ਮੈਕਸ ਦੀ ਕੀਮਤ 1,44,900 ਰੁਪਏ ਹੈ।

ਆਈਫੋਨ ਤੋਂ ਇਲਾਵਾ ਕਿਹੜੇ ਨਵੇਂ ਡਿਵਾਇਸ ਹੋਏ ਲਾਂਚ

ਐਪਲ ਵਾਚ ਸੀਰੀਜ਼ 10 ਨੂੰ ਵੀ ਇਸ ਦੇ ਨਾਲ ਹੀ ਲਾਂਚ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਦੂਜੀਆਂ ਐਪਲ ਘੜੀਆਂ ਨਾਲੋਂ ਪਤਲੀ ਤੇ ਜ਼ਿਆਦਾ ਕਾਰਗਰ ਹੈ।

ਇਸ ਨੂੰ ਖਾਸ ਤੌਰ ’ਤੇ ਆਊਟਡੋਰ ਐਕਟੀਵਿਟੀ ਅਤੇ ਹੈਲਥ ਮੋਨੀਟਰਿੰਗ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਭਾਰਤ ’ਚ 20 ਸਤੰਬਰ ਤੋਂ ਉਪਲਬਧ ਹੋਵੇਗੀ ਅਤੇ ਇਸ ਦੀ ਕੀਮਤ 46,900 ਰੁਪਏ ਰੱਖੀ ਗਈ ਹੈ।

ਕੰਪਨੀ ਨੇ ਐਪਲ ਵਾਚ ਅਲਟਰਾ-2 ਨੂੰ ਵੀ ਲਾਂਚ ਕੀਤਾ ਹੈ, ਇਹ ਵੀ ਭਾਰਤ ’ਚ 20 ਸਤੰਬਰ ਤੋਂ ਉਪਲਬਧ ਹੋਵੇਗੀ।

ਇਸ ਤੋਂ ਇਲਾਵਾ ਐਪਲ ਨੇ ਏਅਰਪੋਡਜ਼-4 ਅਤੇ ਏਅਰਪੋਡਜ਼ ਮੈਕਸ-2 ਨੂੰ ਵੀ ਲਾਂਚ ਕੀਤਾ ਹੈ।

ਐਪਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਪਲ ਨੇ ਪਹਿਲਾ ਸਮਾਰਟ ਫੋਨ 2007 ਵਿੱਚ ਲਾਂਚ ਕੀਤਾ ਸੀ

ਪਹਿਲੇ ਆਈਫੋਨ ਦੀ ਕੀਮਤ ਕਿੰਨੀ ਸੀ?

ਸਾਲ 2007 ਵਿੱਚ ਸੈਨ ਫਰਾਂਸਿਕੋ ’ਚ ਹੋਏ ਸਾਲਾਨਾ ਮੈਕਵਰਲਡ ਐਕਸਪੋ ’ਚ ਐਪਲ ਦੇ ਮਾਲਕ ਸਟੀਵ ਜੌਬਸ ਨੇ ਜਦੋਂ ਪਹਿਲਾਂ ਆਈਫੋਨ ਲਾਂਚ ਕੀਤਾ, ਉਦੋਂ ਉਸ ਦਾ ਬਹੁਤ ਮਜ਼ਾਕ ਉਡਾਇਆ ਗਿਆ ਸੀ।

ਹਾਲਾਂਕਿ, ਮੌਜੂਦਾ ਸਮੇਂ ’ਚ ਇਹ ਕੰਪਨੀ ਦੁਨੀਆ ਦੀਆਂ ਸਭ ਤੋਂ ਅਮੀਰ ਕੰਪਨੀਆਂ ’ਚ ਸ਼ਾਮਲ ਹੋ ਚੁੱਕੀ ਹੈ ਅਤੇ ਆਈਫੋਨ ਯੂਜਰਜ਼ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

ਐਪਲ ਦੇ ਪਹਿਲੇ ਆਈਫੋਨ ’ਚ ਟੱਚ ਸਕਰੀਨ, ਵਾਈਡਸਕਰੀਨ ਆਈਪੌਡ, ਮੋਬਾਈਲ ਫੋਨ ਅਤੇ ਇੰਟਰਨੈੱਟ ਬਰਾਊਜ਼ਰ ਵਰਗੇ ਫੀਚਰ ਸ਼ਾਮਲ ਸਨ।

ਸੀਐੱਨਐੱਨ ਦੇ ਮੁਤਾਬਕ ਲਾਂਚਿੰਗ ਦੇ ਸਮੇਂ ਸਟੀਵ ਜੌਬਸ ਨੇ ਕਿਹਾ ਸੀ, “ਮੈਂ ਇਸ ਦਿਨ ਦਾ ਇੰਤਜ਼ਾਰ ਪਿਛਲੇ ਢਾਈ ਸਾਲਾਂ ਤੋਂ ਕਰ ਰਿਹਾ ਸੀ।”

ਪਹਿਲੇ ਆਈਫੋਨ ਦੀ ਕੀਮਤ 399 ਅਮਰੀਕੀ ਡਾਲਰ (ਉਸ ਸਮੇਂ ਦੇ ਕਰੀਬ 16,500 ਰੁਪਏ) ਰੱਖੀ ਗਈ।

ਇਸ ਆਈਫੋਨ ’ਚ 16 ਜੀਬੀ ਮੈਮਰੀ, 3.5 ਇੰਚ ਦੀ ਟੱਚਸਕਰੀਨ ਅਤੇ 2 ਮੈਗਾਫਿਕਸਲ ਦਾ ਕੈਮਰਾ ਵਰਗੇ ਫੀਚਰ ਸ਼ਾਮਲ ਸਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)