ਕੈਨੇਡਾ ਦੇ ਇਸ ਸ਼ਹਿਰ ਵਿੱਚ ਸਰਕਾਰ ਸ਼ਰਾਬ ਬਾਰੇ ਕਿਹੜੀ ਨਵੀਂ ਨੀਤੀ ਬਣਾ ਰਹੀ ਜਿਸ ’ਤੇ ਬਹਿਸ ਛਿੜ ਗਈ

ਤਸਵੀਰ ਸਰੋਤ, Getty Images
- ਲੇਖਕ, ਸੈਮ ਗਰੁਏਟ
- ਰੋਲ, ਬਿਜ਼ਨਸ ਰਿਪੋਰਟਰ
ਜਦੋਂ ਫ਼ਰੈਂਕ ਸਿਨਾਤਰਾ ਨੇ ‘ਏ ਸਿਟੀ ਦੈਨ ਨੈਵਰ ਸਲੀਪਸ’ ਗੀਤ ਗਾਇਆ ਤਾਂ ਸ਼ਾਇਦ ਉਹ ਇਹ ਨਹੀਂ ਸੋਚ ਰਹੇ ਸਨ ਕਿ ਨਾਈਲਾਈਫ਼ ਇੱਕ ਸ਼ਹਿਰ ਦੀ ਆਰਥਿਕਤਾ ਨੂੰ ਕਿਵੇਂ ਸਿਖ਼ਰ ਉੱਤੇ ਪਹੁੰਚਾ ਸਕਦੀ ਹੈ।
ਦੁਨੀਆਂ ਦੇ ਕਈ ਸ਼ਹਿਰ ਰਾਤ ਦੇ ਸਮੇਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਰਾਹ ਲੱਭ ਰਹੇ ਹਨ।
ਕਰੀਬ 100 ਸ਼ਹਿਰਾਂ ਵਿੱਚ ਹੁਣ ‘ਨਾਈਟ ਮੇਅਰ’ ਜਾਂ ‘ਨਾਈਟ ਜ਼ਾਰ’ ਹੈ ਜੋ ਇਸ ਕੰਮ ਨੂੰ ਵਧਾ ਸਕੇ।
ਪਰ ਵਧੇਰੇ ਸ਼ਹਿਰ ਜਿਨ੍ਹਾਂ ਵਿੱਚ ਲੰਡਨ, ਸਿਡਨੀ, ਅਤੇ ਸਿਨਾਤਰਾ ਦਾ ਪਿਆਰਾ ਨਿਊਯਾਰਕ ਹਨ ਉਹ ਰਾਤ ਨੂੰ ਉੱਠੇ ਨਹੀਂ ਹੁੰਦੇ। ਦੂਜੇ ਸ਼ਬਦਾਂ ਵਿੱਚ ਉਹ ਰਾਤ ਨੂੰ ਬਾਰ ਅਤੇ ਨਾਈਟਕਲੱਬ ਖੁੱਲ੍ਹੇ ਨਹੀਂ ਰਹਿਣ ਦਿੰਦੇ ਅਤੇ ਨਾ ਹੀ 24 ਘੰਟੇ ਸ਼ਰਾਬ ਵੇਚਣ ਦਿੰਦੇ ਹਨ।
ਇਸ ਸਾਲ ਕੈਨੇਡਾ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਮੌਂਟ੍ਰਿਅਲ 24 ਘੰਟਿਆਂ ਵਾਲੀ ਨਾਈਲਾਈਫ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਬਰਲਿਨ ਅਤੇ ਟੋਕੀਓ ਦੇ ਕਦਮਾਂ ਉਤੇ ਚਲਦਿਆਂ ਮੌਂਟ੍ਰਿਅਲ ਦੇ ਸਾਰੀ ਰਾਤ ਖੁੱਲ੍ਹੇ ਰਹਿਣ ਵਾਲੇ ਜ਼ਿਲ੍ਹੇ ਵਿੱਚ ਥਾਵਾਂ ਨੂੰ ਸਾਰੀ ਰਾਤ ਖੁਲ੍ਹੇ ਰਹਿਣ ਅਤੇ ਸ਼ਰਾਬ ਵਰਤਾਉਣ ਦਾ ਲਾਇਸੰਸ ਮਿਲੇਗਾ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਕਈ ਮਿਲੀਅਨ ਡਾਲਰਾਂ ਦਾ ਲਾਭ ਹੋਵੇਗਾ।
ਫਿਲਹਾਲ ਸ਼ਹਿਰ ਵਿਚਲੇ ਬਾਰ ਅਤੇ ਕਲੱਬ ਸਵੇਰੇ 3 ਵਜੇ ਤੋਂ ਪਹਿਲਾਂ ਬੰਦ ਹੋ ਜਾਂਦੇ ਹਨ।
ਮੌਂਟ੍ਰਿਅਲ ਕੈਨੇਡਾ ਵਿੱਚ ਪਹਿਲਾ ਸ਼ਹਿਰ ਬਣ ਜਾਵੇਗਾ ਜਿੱਥੇ 24 ਘੰਟੇ ਸ਼ਰਾਬ ਪੀਣ ਦੀ ਖੁੱਲ੍ਹ ਹੋਵੇਗੀ।
ਟੋਰਾਂਟੋ ਵਿੱਚ ਥਾਂਵਾਂ ਸਵੇਰੇ ਦੋ ਵਜੇ ਤੱਕ ਹੀ ਖੁਲ੍ਹੀਆਂ ਰਹਿ ਸਕਦੀਆਂ ਹਨ ਜਦਕਿ ਵੈਨਕੂਵਰ ਵਿੱਚ ਸਵੇਰੇ ਤਿੰਨ ਵਜੇ ਤੱਕ।
ਅਮਰੀਕਾ ਵਿੱਚ ਲਾਸ ਵੇਗਸ, ਨਿਊ ਓਰਲਿਅਨਜ਼ ਨੇ ਬਾਰ ਅਤੇ ਕਲੱਬ ਸਾਰੀ ਰਾਤ ਖੁੱਲ੍ਹੇ ਰੱਖਣ ਦੀ ਖੁੱਲ੍ਹ ਦਿੱਤੀ ਹੈ ।
ਨਿਊਯਾਰਕ ਵਿੱਚ ਇਹ ਸਮਾਂ ਤੜਕੇ 4 ਵਜੇ ਦਾ ਹੈ ਜਦਕਿ ਲਾਸ ਏਂਜਲਸ ਵਿੱਚ ਸਵੇਰੇ ਦੋ ਵਜੇ ।
ਸਮੁੰਦਰ ਦੇ ਦੂਜੇ ਪਾਸੇ ਲੰਡਨ ਵਿੱਚ ਪੱਬ ਆਮ ਤੌਰ ਉੱਤੇ ਰਾਤ 11 ਵਜੇ ਬੰਦ ਹੁੰਦੇ ਹਨ। ਸ਼ਹਿਰ ਵਿੱਚ ਕਈ ਨਾਈਕਲੱਬ ਅਤੇ ਬਾਰ ਹਨ ਜੋ ਢਿੱਲੇ ਲਾਇਸੈਂਸਿੰਗ ਨਿਯਮਾਂ ਕਰਕੇ ਸਾਰੀ ਰਾਤ ਖੁਲ੍ਹੇ ਰਹਿੰਦੇ ਹਨ।
ਜੁਲਾਈ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਮੌਂਟ੍ਰਿਅਲ ਦੇ ਕੇਂਦਰ ਵਿੱਚ ਚਹਿਲ-ਪਹਿਲ ਹੈ ਸੜਕ ਉੱਤੇ ਬਾਰ ਅਤੇ ਰੈਸਟੋਰੈਂਟ ਹਨ।
24 ਘੰਟੇ ਵਾਲੀ ਯੋਜਨਾ ਬਣਾਉਣ ਵਾਲੀ ਏਰੀਕਾ ਐਲਨਿਊਸ ਸਿਟੀ ਕਾਊਂਸਲਰ ਹਨ, ਉਹ ਕਹਿੰਦੇ ਹਨ, “ਇਹ ਆਰਥਿਕ ਵਿਕਾਸ ਦਾ ਮੌਕਾ ਹੈ, ਇਸ ਦੇ ਰਾਹੀਂ ਅਸੀਂ ਆਪਣਾ ਸਭਿਆਚਾਰ ਪੇਸ਼ ਕਰ ਸਕਦੇ ਹਾਂ।”

ਤਸਵੀਰ ਸਰੋਤ, Ericka Alneus
ਐੱਮਟੀਐੱਲ 24/24 ਨਾਮ ਦੇ ਐਡਵੋਕੇਸੀ ਗਰੁੱਪ ਮੁਤਾਬਕ ਸਾਲ 2022 ਵਿੱਚ ਮੌਂਟ੍ਰਿਅਲ ਦੀ ਨਾਈਲਾਈਫ ਦਾ ਸਾਲਾਨਾ ਆਰਥਿਕ ਮੁੱਲ ਕਰੀਬ 2.25 ਬਿਲੀਅਨ ਕੈਨੇਡੀਆਈ ਡਾਲਰ ਸੀ।
ਇਸ ਦੇ ਮੁਤਾਬਕ ਇਸ ਵਿੱਚੋਂ 121 ਮਿਲੀਅਨ ਕੈਨੇਡੀਆਈ ਡਾਲਰ ਸਰਕਾਰ ਕੋਲ ਟੈਕਸ ਦੇ ਤੌਰ ਉੱਤੇ ਗਿਆ।
ਐਲਨੇਉਸ ਮੰਨਦੇ ਹਨ ਕਿ ਇਹ ਅੰਕੜੇ ਵਧਣਗੇ ਜੇਕਰ ਥਾਵਾਂ ਨੂੰ ਸਾਰੀ ਰਾਤ ਖੁੱਲ੍ਹਾ ਰਹਿਣ ਦਿੱਤਾ ਜਾਂਵੇ।
ਪਰ ਹਰ ਕੋਈ ਇਸ ਤਬਦੀਲੀ ਦਾ ਸਮਰਥਨ ਨਹੀਂ ਕਰਦਾ। ਇੱਕ ਵਸਨੀਕ ਦੇ ਮੁਤਾਬਕ, “ਸਾਡੇ ਇੱਥੇ ਲੋੜੀਂਦੀ ਸੁਰੱਖਿਆ ਨਹੀਂ ਹੈ।”
ਇੱਕ ਹੋਰ ਵਸਨੀਕ ਮੁਤਾਬਕ, “ਇਹ ਉਨ੍ਹਾਂ ਲੋਕਾਂ ਲਈ ਚੰਗਾ ਹੈ ਜੋ ਪਾਰਟੀ ਕਰਨੀ ਚਾਹੁੰਦੇ ਹਨ ਪਰ ਮੈੱਟਰੋ 1:30 ਵਜੇ ਬੰਦ ਹੋ ਜਾਂਦੀ ਹੈ, ਵਾਪਸ ਘਰ ਜਾਣ ਲਈ ਵੀ ਕੋਈ ਪ੍ਰਬੰਧ ਹੋਣਾ ਚਾਹੀਦਾ ਹੈ।”
ਸਰਜੀਓ ਡਾ ਸਿਲਵਾ ਦਾ ਲਾਈਵ ਮਿਊਜ਼ਿਕ ਬਾਰ, ਟਰਬੋ ਹੌਸ ਓਲਡ ਮੌਂਟਰੀਅਲ ਵਿੱਚ ਹੈ।
ਉਹ ਕਹਿੰਦੇ ਹਨ ਕਿ ਜਿਹੜੇ ਬਦਲਾਵਾਂ ਦੀ ਯੋਜਨਾ ਬਣਾਈ ਜਾ ਰਹੀ ਹੈ ਉਨ੍ਹਾਂ ਬਾਰੇ ਸਹੀ ਤਰੀਕੇ ਸੋਚਿਆ ਨਹੀਂ ਗਿਆ ਹੈ।
“ਤੁਸੀਂ ਬੱਸ ਇਹ ਐਲਾਨ ਨਹੀਂ ਕਰ ਸਕਦੇ ਕਿ ਬਾਰ 24 ਘੰਟੇ ਖੁੱਲ੍ਹੇ ਰਹਿਣਗੇ।”
“ਇਸ ਨੂੰ ਚਲਾਉਣ ਲਈ ਲੋੜੀਂਦਾ ਢਾਂਚਾ ਨਹੀ ਹੈ, 24 ਘੰਟੇ ਚੱਲਣ ਵਾਲੀ ਪਬਲਿਕ ਟਰਾਂਸਪੋਰਟ ਨਹੀਂ ਹੈ।”
ਇਸ ਦੇ ਨਾਲ ਹੀ ਮਹਿੰਗਾਈ ਵੀ ਹੈ, ਲੋਕੀ ਬਾਹਰ ਘੁੰਮਣ ਫਿਰਨ ਨਹੀਂ ਜਾ ਸਕਦੇ, ਭਾਵੇਂ ਜਿਹੜੀ ਵੀ ਯੋਜਨਾ ਲੈ ਆਓ ਇਹ ਨਹੀਂ ਬਦਲਣ ਵਾਲਾ।
ਲਿਲੇ ਨੋਇਰ ਬਾਰ ਦੇ ਮਾਲਕ, ਮਾਈਕਲ ਲਾਵਾਲੀ ਇਸ ਨਾਲ ਸਹਿਮਤੀ ਨਹੀਂ ਰੱਖਦੇ। ਉਨ੍ਹਾਂ ਦੀ ਇਸ ਬਾਰੇ ਵੱਖਰੀ ਰਾਇ ਹੈ।
“ਮੌਂਟ੍ਰਿਅਲ ਵਿੱਚ ਅਸੀਂ ਸਵੇਰੇ 3 ਵਜੇ ਬੰਦ ਹੁੰਦੇ ਹਨ, ਲੋਕੀ 1 ਵਜੇ ਤੱਕ ਸ਼ਰਾਬੀ ਹੁੰਦੇ ਹਨ 3 ਵਜੇ ਤੱਕ ਉਹ ਬਹੁਤ ਜ਼ਿਆਦਾ ਸ਼ਰਾਬੀ ਹੁੰਦੇ ਹਨ।”

ਤਸਵੀਰ ਸਰੋਤ, Sergio Da Silva
ਉਹ ਸਮਝਾਉਂਦੇ ਹਨ, “ਸਾਨੂੰ ਜਿਹੜੀਆਂ ਦਿੱਕਤਾਂ ਆ ਰਹੀਆਂ ਹਨ ਉਨ੍ਹਾਂ ਵਿੱਚ ਇਹ ਹੈ ਕਿ 3 ਵਜੇ ਪਾਗਲਪਣ ਹੂੰਦਾ ਹੈ, ਪਰ ਜੇਕਰ ਤੁਸੀਂ ਘੰਟੇ ਵਧਾ ਦੇਵੋ ਤਾਂ ਸੁਰੱਖਿਆ ਨਾਲ ਸਬੰਧਤ ਘੱਟ ਦਿੱਕਤਾਂ ਹੋਣਗੀਆਂ।”
ਉਹ ਮੰਨਦੇ ਹਨ ਕਿ 24 ਘੰਟੇ ਸ਼ਰਾਬ ਦੀ ਪ੍ਰਵਾਨਗੀ ਦੇਣ ਨਾਲ ਉਹ ਥਾਵਾਂ ਜੋ ਸਾਰੀ ਰਾਤ ਖੁੱਲ੍ਹੀਆਂ ਨਹੀਂ ਰਹਿਣਾ ਚਾਹੁੰਦੀਆਂ ਰਾਤ ਨੂੰ ਵੱਖ-ਵੱਖ ਸਮੇਂ ਉੱਤੇ ਬੰਦ ਹੋ ਸਕਦੀਆਂ ਹਨ।
ਉਹ ਕਹਿੰਦੇ ਹਨ ਕਿ ਕਿ ਇਸ ਨਾਲ ‘ਨਾਈਟਲਾਈਫ਼ ਇਲਾਕਿਆਂ’ ਵਿੱਚ ਹੋਰ ਸੁਰੱਖਿਆ ਵਧੇਗੀ।
ਸਾਲ 2012 ਵਿੱਚ ਐਮਸਟਰਡਮ ਅਜਿਹਾ ਪਹਿਲਾ ਸ਼ਹਿਰ ਬਣਿਆ ਜਿੱਥੇ ਨਾਈਟ ਮੇਅਰ ਬਣਿਆ।
ਇਹ ਅਹੁਦਾ ਕਲੱਬ ਪ੍ਰੋਮੋਟਰ ਅਤੇ ਫੈਸਟੀਵਲ ਕਰਵਾਉਣ ਵਾਲੇ ਮਿਰਿਕ ਮਿਲਾਨ ਨੂੰ ਦਿੱਤਾ ਗਿਆ।
ਇਸ ਦੌਰਾਨ, ਸ਼ਹਿਰਾਂ ਨੂੰ ਰਾਤ ਭਰ ਖੁੱਲ੍ਹੇ ਰਹਿਣ ਵਾਲੇ ਖੇਤਰਾਂ ਵਿੱਚ ਬਦਲਣ ਦੀਆਂ ਕੋਸ਼ਿਸ਼ਾਂ ਕੁਝ ਮਾਮਲਿਆਂ ਵਿੱਚ ਨਿਰਾਸ਼ਾਜਨਕ ਸਾਬਤ ਹੋਈਆਂ ਹਨ।
2017 ਵਿੱਚ ਲੰਡਨ ਦੇ ਮੇਅਰ ਸਾਦਿਕ ਖਾਨ ਨੇ ਆਪਣੇ 24 ਘੰਟੇ ਦੇ ਸ਼ਹਿਰ ਦੇ ਪ੍ਰਸਤਾਵ ਦੀ ਘੋਸ਼ਣਾ ਕੀਤੀ, ਯੂਐਸ ਕਾਮੇਡੀਅਨ ਐਮੀ ਲਾਮੇ ਨੂੰ "ਚੈਂਪੀਅਨ ਨਾਈਟ ਲਾਈਫ" ਲਈ ਨਿਯੁਕਤ ਕੀਤਾ।
ਦੋਵਾਂ ਦਾ ਇਸ ਸਾਲ ਦੇ ਸ਼ੁਰੂ ਵਿੱਚ ਇਹ ਸੁਝਾਅ ਦੇਣ ਤੋਂ ਬਾਅਦ ਵਿਰੋਧ ਕੀਤਾ ਗਿਆ ਸੀ ਕਿ ਉਹ ਆਪਣੇ ਦ੍ਰਿਸ਼ਟੀਕੋਣ ਵਿੱਚ ਸਫਲ ਹੋਏ ਹਨ, ਸੋਸ਼ਲ ਮੀਡੀਆ-ਉਪਭੋਗਤਾਵਾਂ ਨੇ 'ਐਕਸ' ਉੱਤੇ ਹੈਸ਼ਟੈਗ 'ਲੇਮਲੰਡਨ' ਨਾਲ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਸੀ।
ਸਿਡਨੀ ਦੇ ਨਾਈਟ ਮੇਅਰ ਦੇ ਕੰਮ ਨੂੰ ਵੀ ਸ਼ੱਕ ਦਾ ਸਾਹਮਣਾ ਕਰਨਾ ਪਿਆ ਹੈ।
ਵਰਜੀਨੀਆ ਯੂਨੀਵਰਸਿਟੀ ਵਿਚ ਡਾਟਾ ਸਾਇੰਸ ਦੇ ਸਹਾਇਕ ਪ੍ਰੋਫੈਸਰ ਜੇਸ ਰੀਆ ਦਾ ਕਹਿਣਾ ਹੈ ਕਿ ਨਾਈਟ ਲਾਈਫ ਪਲਾਨ ਨਾਲ ਜੁੜੇ ਰਹਿਣਾ ਹਮੇਸ਼ਾ ਆਸਾਨ ਨਹੀਂ ਹੁੰਦਾ, ਖਾਸ ਕਰਕੇ ਜਦੋਂ ਸਰਕਾਰਾਂ ਬਦਲਦੀਆਂ ਹਨ।
ਮਾਂਟਰੀਅਲ ਵਿੱਚ ਵਾਪਸ, 24-ਘੰਟੇ ਖੁੱਲਣ ਲਈ ਅਜੇ ਤੱਕ ਕੋਈ ਸ਼ੁਰੂਆਤੀ ਤਰੀਕ ਨਹੀਂ ਹੈ। ਐਲਨੀਅਸ ਦਾ ਕਹਿਣਾ ਹੈ ਕਿ ਇਰਾਦਾ ਪਤਝੜ ਵਿੱਚ ਕੁਝ ਸਮਾਂ ਸ਼ੁਰੂ ਕਰਨ ਦਾ ਹੈ।
ਉਹ ਕਹਿੰਦੇ ਹਨ, "ਅਸੀਂ ਟ੍ਰੇਲਬਲੇਜ਼ਰ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ, ਅਤੇ ਕੁਝ ਅਜਿਹਾ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸਦਾ ਹਰ ਕੋਈ ਅਨੰਦ ਲੈਂਦਾ ਹੈ।"












