'ਰੂਸੀ ਅਰਬਪਤੀ ਦੀ' ਕਰੋੜਾਂ ਦੀ ਕਿਸ਼ਤੀ ਜਿਸ 'ਤੇ ਹੈਲੀਕਾਪਟਰ ਤੱਕ ਉਤਰ ਸਕਦਾ ਇਸ ਵੇਲੇ ਚਰਚਾ ਵਿੱਚ ਕਿਉਂ ਹੈ

ਅਮਾਡਿਆ ਇੱਕ ਅਜਿਹਾ ਯਾਟ ਹੈ ਜੋ ਲਗਭਗ ਇੱਕ ਫੁੱਟਬਾਲ ਮੈਦਾਨ ਜਿੰਨੀ ਲੰਬਾਈ ਵਿੱਚ ਫ਼ੈਲਿਆ ਹੋਇਆ ਹੈ, ਜਿਸ ਦੇ ਇੱਕ ਸਿਰੇ 'ਤੇ ਹੈਲੀਪੈਡ ਅਤੇ ਦੂਜੇ ਸਿਰੇ 'ਤੇ 10 ਮੀਟਰ ਲੰਬਾ ਵਿਸ਼ਾਲ ਪੂਲ ਹੈ।

ਇੱਕ ਇਨਫਿਨਿਟੀ ਪੂਲ, ਅੱਠ ਕਮਰੇ, ਇੱਕ ਸੌਨਾ ਬਾਥ ਅਤੇ ਇੱਕ ਹੈਲੀਪੈਡ ਦੀ ਵਿਸ਼ੇਸ਼ਤਾ, ਦੁਨੀਆਂ ਦੇ ਸਭ ਤੋਂ ਮਹਿੰਗੇ ਸੁਪਰਯਾਟਸ ਵਿੱਚੋਂ ਇੱਕ ਨੂੰ ਅਮਰੀਕੀ ਸਰਕਾਰ ਵੱਲੋਂ ਨਿਲਾਮ ਕੀਤਾ ਜਾ ਰਿਹਾ ਹੈ।

ਇਸ ਯਾਟ ਲਈ ਸੀਲਬੰਦ ਨਿਲਾਮੀ ਬੁੱਧਵਾਰ ਨੂੰ ਬੰਦ ਹੋਈ ਅਤੇ ਬੋਲੀ ਵਿੱਚ ਹਿੱਸਾ ਲੈਣ ਲਈ ਹਰ ਹਿੱਸਾ ਲੈਣ ਵਾਲੇ ਨੇ ਇੱਕ ਕਰੋੜ ਡਾਲਰ ਦੀ ਰਕਮ ਜਮ੍ਹਾ ਕਰਵਾਈ।

ਅਮਾਡਿਆ ਨੂੰ ਮਈ 2022 ਵਿੱਚ ਫਿਜੀ ਦੇ ਕੰਢੇ ਤੋਂ ਨਿਆਂ ਵਿਭਾਗ ਦੀ ਕਲੈਪਟੋਕੈਪਚਰ ਟਾਸਕ ਫੋਰਸ ਦੁਆਰਾ ਚਲਾਏ ਗਏ ਇੱਕ ਆਪ੍ਰੇਸ਼ਨ ਵਿੱਚ ਜ਼ਬਤ ਕੀਤਾ ਗਿਆ ਸੀ। ਇਸ ਉਸੇ ਸਾਲ ਹੀ ਸਥਾਪਿਤ ਕੀਤਾ ਗਿਆ ਸੀ।

ਅਮਰੀਕੀ ਟਾਸਕ ਫ਼ੋਰਸ ਨੇ ਕੀਤਾ ਸੀ ਅਗਵਾਹ

2022 ਵਿੱਚ ਅਮਰੀਕਾ ਨੇ ਐਲਾਨ ਕੀਤਾ ਕਿ ਯਾਟ ਦੀ ਕੀਮਤ 23 ਕਰੋੜ ਡਾਲਰ ਰੱਖੀ ਗਈ ਹੈ।

ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਰੂਸੀ ਸਿਆਸਤਦਾਨ ਸੁਲੇਮਾਨ ਕੇਰੀਮੋਵ ਦੇ ਪਰਿਵਾਰ ਦੀ ਮਲਕੀਅਤ ਸੀ। ਹਾਲਾਂਕਿ ਕੇਰੀਮੋਵ ਇਸ ਦਾਅਵੇ ਤੋਂ ਇਨਕਾਰ ਕਰਦੇ ਹਨ।

ਜਦੋਂ ਇਹ ਯਾਟ (ਇੱਕ ਵਿਸ਼ਾਲ ਕਿਸ਼ਤੀ) 2017 ਵਿੱਚ ਬਣਿਆ ਸੀ ਉਸ ਸਮੇਂ ਦੀ 35 ਕਰੋੜ ਡਾਲਰ ਦੇ ਇਸ ਸੁਪਰਯਾਟ ਅਮਾਡਿਆ ਨੂੰ ਅਮਰੀਕੀ ਸਰਕਾਰ ਵੱਲੋਂ ਨਿਲਾਮੀ ਲਈ ਰੱਖਿਆ ਗਿਆ ਹੈ।

ਇੱਕ ਟਾਸਕ ਫੋਰਸ ਵੱਲੋਂ ਦਾਅਵਾ ਕੀਤਾ ਗਿਆ ਸੀ ਸਭ ਤੋਂ ਵੱਧ ਦਿਖਾਵੇਬਾਜ਼ੀ ਭਰੇ ਇਸ ਯਾਟ ਨੂੰ ਕਿਸੇ ਸਮੇਂ ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ 'ਰੂਸੀ ਕੁਲੀਨ ਵਰਗ ਦੇ ਗਲਤ ਲਾਭਾਂ' ਲਈ ਸਥਾਪਤ ਕੀਤਾ ਗਿਆ ਦੱਸਿਆ ਸੀ।

ਕਾਨੂੰਨੀ ਉਲਝਣਾਂ ਦਾ ਸਾਹਮਣਾ

ਅਮਾਡਿਆ ਟਾਸਕ ਫੋਰਸ ਵੱਲੋਂ ਜ਼ਬਤ ਕੀਤੇ ਗਏ ਕਈ ਮੈਗਾ-ਯਾਟਸ, ਹਵਾਈ ਜਹਾਜ਼ਾਂ ਅਤੇ ਲਗਜ਼ਰੀ ਜਾਇਦਾਦਾਂ ਵਿੱਚੋਂ ਇੱਕ ਹੈ।

ਉਨ੍ਹਾਂ ਵਿੱਚੋਂ ਬਹੁਤ ਸਾਰੇ ਕਾਨੂੰਨੀ ਉਲਝਣਾਂ ਦਾ ਸਾਹਮਣਾ ਕਰ ਰਹੇ ਹਨ।

ਪਿਛਲੇ ਸਾਲ ਅਮਰੀਕੀ ਕਾਂਗਰਸ ਨੇ ਇੱਕ ਕਾਨੂੰਨ ਪਾਸ ਕੀਤਾ ਸੀ ਜਿਸ ਵਿੱਚ ਜ਼ਬਤ ਕੀਤੀਆਂ ਗਈਆਂ ਰੂਸੀ ਜਾਇਦਾਦਾਂ ਨੂੰ ਯੂਕਰੇਨ ਨੂੰ ਟ੍ਰਾਂਸਫਰ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਤਾਂ ਜੋ ਉਸਦੀ ਫੌਜੀ ਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕੇ।

ਰਾਸ਼ਟਰਪਤੀ ਰਾਸ਼ਰਪਤੀ ਡੌਨਲਡ ਟਰੰਪ ਦੇ ਜਨਵਰੀ ਵਿੱਚ ਆਪਣੇ ਦੂਜੇ ਕਾਰਜਕਾਲ ਲਈ ਅਹੁਦਾ ਸੰਭਾਲਣ ਤੋਂ ਬਾਅਦ ਮੌਜੂਦਾ ਅਮਰੀਕੀ ਅਟਾਰਨੀ ਜਨਰਲ ਪੈਮ ਬੋਂਡੀ ਨੇ ਟਾਸਕ ਫੋਰਸ ਨੂੰ ਭੰਗ ਕਰ ਦਿੱਤਾ ਸੀ।

ਯਾਟ ਵਿੱਚ ਕੀ ਕੁਝ ਖ਼ਾਸ ਹੈ

ਬਾਜ਼ਾਰ ਮਾਹਰਾਂ ਦਾ ਮੰਨਣਾ ਹੈ ਕਿ 2017 ਵਿੱਚ ਬਣਿਆ ਇਹ ਯਾਟ, ਜਿਸਦੀ ਕੀਮਤ ਕਦੇ 32.5 ਕਰੋੜ ਡਾਲਰ ਸੀ, ਇਸਦੀ ਸਹੀ ਮਾਲਕੀ ਨੂੰ ਲੈ ਕੇ ਕਈ ਸਾਲਾਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਹੁਣ ਭਾਰੀ ਛੋਟ 'ਤੇ ਵੇਚੇ ਜਾਣ ਦੀ ਸੰਭਾਵਨਾ ਹੈ।

ਇਹ ਵਰਤਮਾਨ ਵਿੱਚ ਸੈਨ ਡਿਏਗੋ ਕੈਲੀਫੋਰਨੀਆ ਵਿੱਚ ਬੰਦ ਪਿਆ ਹੈ, ਜਿੱਥੇ ਇਹ ਜ਼ਬਤ ਕੀਤੇ ਜਾਣ ਤੋਂ ਬਾਅਦ ਤੋਂ ਲਿਆ ਕੇ ਰੱਖਿਆ ਗਿਆ ਸੀ।

ਉਸੇ ਸਾਲ ਬੀਬੀਸੀ ਨੂੰ ਅਮਾਡਿਆ ਤੱਕ ਵਿਸ਼ੇਸ਼ ਪਹੁੰਚ ਦਿੱਤੀ ਗਈ ਸੀ।

ਇਹ ਯਾਟ ਤਕਰੀਬਨ ਇੱਕ ਫੁੱਟਬਾਲ ਪਿੱਚ ਜਿੰਨਾ ਲੰਬਾ ਹੈ, ਜਿਸ ਦੇ ਇੱਕ ਸਿਰੇ 'ਤੇ ਹੈਲੀਪੈਡ ਅਤੇ ਦੂਜੇ ਸਿਰੇ 'ਤੇ 10 ਮੀਟਰ ਦਾ ਇਨਫ਼ਿਨੀਟੀ ਪੂਲ ਹੈ।

ਇਸ ਡਿਜ਼ਾਈਨ ਕਾਰਨ ਪੂਲ ਦੂਰੀ ਤੱਕ ਫ਼ੈਲਿਆ ਹੋਇਆ ਦਿਖਾਈ ਦਿੰਦਾ ਹੈ।

ਯਾਟ ਦੇ ਅੰਦਰ ਇੱਕ ਜਿਮ, ਬਿਊਟੀ ਸੈਲੂਨ, ਸਿਨੇਮਾ ਅਤੇ ਮਹਿਖਾਨਾ ਹੈ।

16 ਮਹਿਮਾਨਾਂ ਲਈ ਲਗਜ਼ਰੀ ਕੈਬਿਨ ਅਤੇ ਉਨ੍ਹਾਂ ਦੀ ਸੇਵਾ ਲਈ 36 ਚਾਲਕ ਦਲ ਦੇ ਮੈਂਬਰਾਂ ਲਈ ਰਿਹਾਇਸ਼ ਹੈ।

ਮਾਰਚ ਵਿੱਚ, ਨਿਊਯਾਰਕ ਵਿੱਚ ਜੱਜ ਡੇਲ ਹੋ ਨੇ ਇਸ ਯਾਟ ਨੂੰ ਅਮਰੀਕੀ ਸਰਕਾਰ ਨੂੰ ਸੌਂਪ ਦਿੱਤਾ, ਜਿਸਨੇ ਇਸਨੂੰ ਯਾਟ ਬ੍ਰੋਕਰ ਫਰੇਜ਼ਰ ਯਾਟਸ ਨਾਲ ਨੈਸ਼ਨਲ ਮੈਰੀਟਾਈਮ ਸਰਵਿਸਿਜ਼ ਕੀਤੀ ਗਈ ਇੱਕ ਨਿਲਾਮੀ ਵਿੱਚ ਸਭ ਤੋਂ ਵੱਧ ਬੋਲੀ ਕਰਵਾਈ ਹੈ।

ਰੂਸੀ ਕੁਲੀਨ ਸੁਲੇਮਾਨ ਕੇਰੀਮੋਵ

ਜੱਜ ਨੇ ਇਹ ਵੀ ਪਾਇਆ ਕਿ ਰਿਕਾਰਡ ਵਿੱਚ ਮੌਜੂਦ ਬਹੁਤੇ ਸਬੂਤ ਦਰਸਾਉਂਦੇ ਹਨ ਕਿ ਯਾਟ ਸੁਲੇਮਾਨ ਕੇਰੀਮੋਵ ਦੇ ਪਰਿਵਾਰ ਦੇ ਮੈਂਬਰਾਂ ਦੀ ਮਲਕੀਅਤ ਹੈ।

ਰੂਸੀ ਸੰਸਦ ਵਿੱਚ ਸੈਨੇਟਰ ਅਤੇ ਅਰਬਪਤੀ ਕੇਰੀਮੋਵ, ਇਸ ਦਾਅਵੇ ਨੂੰ ਰੱਦ ਕਰਦੇ ਹਨ।

ਉਨ੍ਹਾਂ ਦੇ ਪ੍ਰਤੀਨਿਧੀਆਂ ਨੇ 2022 ਵਿੱਚ ਬੀਬੀਸੀ ਨੂੰ ਦੱਸਿਆ ਸੀ ਕਿ ਅਮਾਡਿਆ ਦੀ ਉਨ੍ਹਾਂ ਦੀ ਕਥਿਤ ਮਾਲਕੀ ਤੋਂ ਉਹ ਇਨਕਾਰ ਕਰਦੇ ਹਨ ਅਤੇ ਇਹ ਹਾਲੇ ਸਾਬਤ ਵੀ ਨਹੀਂ ਹੋਈ ਹੈ।

ਫੋਰਬਸ ਮੈਗਜ਼ੀਨ ਮੁਤਾਬਕ 59 ਸਾਲਾ ਇਹ ਵਿਅਕਤੀ ਰੂਸ ਦੇ ਸਭ ਤੋਂ ਅਮੀਰ ਆਦਮੀਆਂ ਵਿੱਚੋਂ ਇੱਕ ਹੈ।

ਇਸ ਦਾ ਅੰਦਾਜ਼ਾ ਹੈ ਕਿ ਸੁਲੇਮਾਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਜਾਇਦਾਦ 16.4 ਅਰਬ ਡਾਲਰ ਹੈ।

ਸੋਵੀਅਤ ਯੂਨੀਅਨ ਦੇ ਪਤਨ ਤੋਂ ਬਾਅਦ ਉਨ੍ਹਾਂ ਨੇ ਆਪਣੀ ਕਿਸਮਤ ਬਣਾਈ, ਰੂਸੀ ਕੰਪਨੀਆਂ ਵਿੱਚ ਵੱਡੇ ਹਿੱਸੇ ਖਰੀਦੇ ਜਿਨ੍ਹਾਂ ਵਿੱਚ ਦੇਸ਼ ਦੇ ਸਭ ਤੋਂ ਵੱਡੇ ਗੈਸ ਅਤੇ ਸੋਨੇ ਦੇ ਉਤਪਾਦਕ ਵੀ ਸ਼ਾਮਲ ਸਨ।

ਅਮਰੀਕਾ ਨੇ 2018 ਵਿੱਚ ਕੇਰੀਮੋਵ ਨੂੰ ਮਨਜ਼ੂਰੀ ਦੇ ਦਿੱਤੀ।

ਮਲਕੀਅਤ ਨੂੰ ਚੁਣੌਤੀ ਦਿੱਤੀ ਗਈ

ਪਰ ਇੱਕ ਹੋਰ ਰੂਸੀ ਐਡੁਆਰਡ ਖੁਦਾਈਨਾਤੋਵ, ਜੋ ਕਿ ਸਰਕਾਰੀ ਤੇਲ ਕੰਪਨੀ ਰੋਸਨੇਫਟ ਦੇ ਸਾਬਕਾ ਸੀਈਓ ਸਨ, 2023 ਦੇ ਅਖੀਰ ਵਿੱਚ ਸੁਪਰਯਾਟ ਦੀ ਮਾਲਕੀ ਦਾ ਦਾਅਵਾ ਕਰਨ ਲਈ ਅੱਗੇ ਆਏ।

ਉਨ੍ਹਾਂ 'ਤੇ ਯੂਰਪੀ ਸੰਘ ਵੱਲੋਂ ਪਾਬੰਦੀ ਲਗਾਈ ਗਈ ਹੈ। ਯੂਰਪੀ ਸੰਘ ਦਾ ਕਹਿਣਾ ਹੈ ਕਿ ਉਹ ਹੁਣ ਰੂਸ ਦੀਆਂ ਸਭ ਤੋਂ ਵੱਡੀਆਂ ਨਿੱਜੀ ਤੇਲ ਕੰਪਨੀਆਂ ਵਿੱਚੋਂ ਇੱਕ ਦਾ ਮਾਲਕ ਹੈ, ਪਰ ਅਮਰੀਕਾ ਵੱਲੋਂ ਉਨ੍ਹਾਂ ਉੱਤੇ ਕੋਈ ਪਾਬੰਦੀ ਨਹੀਂ ਲਗਾਈ ਗਈ।

ਉਨ੍ਹਾਂ ਦੇ ਵਕੀਲ ਐਡਮ ਫੋਰਡ ਨੇ ਦਲੀਲ ਦਿੱਤੀ ਹੈ ਕਿ ਸਰਕਾਰੀ ਵਕੀਲਾਂ ਕੋਲ ਇਹ ਸਾਬਤ ਕਰਨ ਲਈ ਕੋਈ ਗਵਾਹ ਨਹੀਂ ਸਨ ਕਿ ਕੇਰੀਮੋਵ ਅਮਾਡਿਆ ਦਾ ਮਾਲਕ ਸੀ।

ਫੋਰਡ ਨੇ 21 ਜਨਵਰੀ ਨੂੰ ਅਦਾਲਤ ਦੀ ਸੁਣਵਾਈ ਵਿੱਚ ਕਿਹਾ, "ਸੁਲੇਮਾਨ ਕੇਰੀਮੋਵ ਨੂੰ ਯਾਟ ਨਾਲ ਜੋੜਨ ਲਈ ਕੁਝ ਵੀ ਨਹੀਂ ਹੈ।"

ਪਰ ਮਾਮਲੇ ਦੇ ਵਕੀਲਾਂ ਨੇ ਖੁਦਾਈਨਾਤੋਵ ਨੂੰ ਕੇਰੀਮੋਵ ਲਈ "ਤੂੜੀ ਦਾ ਮਾਲਕ" ਕਿਹਾ।

ਮਾਰਚ ਦੇ ਆਪਣੇ ਫ਼ੈਸਲੇ ਵਿੱਚ ਜੱਜ ਡੇਲ ਹੋ ਨੇ ਇਹ ਫੈਸਲਾ ਕੀਤਾ ਕਿ ਖੁਦਾਈਨਾਤੋਵ ਕੋਲ ਯਾਟ ਦੀ ਮਾਲਕੀ ਦਾ ਕੋਈ ਪ੍ਰਤੱਖ ਦਾਅਵਾ ਨਹੀਂ ਸੀ, ਜਿਸ ਨਾਲ ਨਿਲਾਮੀ ਦਾ ਰਾਹ ਪੱਧਰਾ ਹੋਇਆ।

ਅਦਾਲਤੀ ਫਾਈਲਿੰਗ ਮੁਤਾਬਕ ਯੂਐੱਸ ਮਾਰਸ਼ਲ ਸਰਵਿਸ ਨੇ ਜੂਨ 2022 ਤੋਂ ਆਵਾਜਾਈ, ਰੱਖ-ਰਖਾਅ, ਸਟੋਰੇਜ ਅਤੇ ਹੋਰ ਖਰਚਿਆਂ ਵਿੱਚ 3.2 ਕਰੋੜ ਡਾਲਰ ਖਰਚ ਕੀਤੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)