You’re viewing a text-only version of this website that uses less data. View the main version of the website including all images and videos.
ਬੀਬੀਸੀ ਪੰਜਾਬੀ 'ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਮਿਸ ਕਰ ਗਏ
ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ।
ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।
ਇਸ ਹਫ਼ਤੇ ਜੋਸ਼ੀਮਠ ਵਿੱਚ ਜ਼ਮੀਨ ਧੱਸਣ ਦਾ ਮੁੱਦਾ ਗਰਮਾਇਆ ਰਿਹਾ। ਇਸ ਦੇ ਨਾਲ ਹੀ ਹਾਕੀ ਵਿਸ਼ਵ ਕੱਪ ਸ਼ੁਰੂ ਹੋ ਗਿਆ।
ਸੰਸਾਰ 'ਚ ਕਿਸ ਦੇਸ ਦਾ ਪਾਸਪੋਰਟ ਸਭ ਤੋਂ 'ਸ਼ਕਤੀਸ਼ਾਲੀ', ਇਸ ਦਾ ਕੀ ਹੈ ਮਤਲਬ
ਦੁਨੀਆ ਦੇ ਸਭ ਤੋਂ ਮਜ਼ਬੂਤ ਅਤੇ ਕਮਜ਼ੋਰ ਪਾਸਪੋਰਟ ਦੀ ਲਿਸਟ ਜਾਰੀ ਹੋ ਗਈ ਹੈ। 2023 ਵਿੱਚ ਇਸ ਵਾਰ ਫ਼ਿਰ ਪਿਛਲੇ ਸਾਲ ਵਾਂਗ ਜਾਪਾਨ ਨੇ ਹੀ ਬਾਜ਼ੀ ਮਾਰੀ ਹੈ। ਜਾਪਾਨ ਮੁੜ ਸਭ ਤੋਂ ਮਜ਼ਬੂਤ ਪਾਸਪੋਰਟ ਵਾਲਾ ਮੁਲਕ ਹੈ।
ਹੇਨਲੇ ਪਾਸਪੋਰਟ ਇੰਡੈਕਸ ਨੇ ਸਭ ਤੋਂ ਮਜ਼ਬੂਤ ਅਤੇ ਸਭ ਤੋਂ ਕਮਜ਼ੋਰ ਪਾਸਪੋਰਟ ਦੀ ਇਹ ਲਿਸਟ ਜਾਰੀ ਕੀਤੀ ਹੈ। ਇਸ ਰੈਂਕਿੰਗ ਵਿੱਚ ਭਾਰਤ 85ਵੇਂ ਅਤੇ ਪਾਕਿਸਤਾਨ 106ਵੇਂ ਨੰਬਰ ਉੱਤੇ ਹੈ।
ਲੰਡਨ ਦੀ ਫਰਮ ਹੇਨਲੇ ਐਂਡ ਪਾਰਟਨਰਜ਼ ਨੇ ਸਾਲ 2023 ਦੀ ਇਸ ਗਲੋਬਲ ਪਾਸਪੋਰਟ ਲਿਸਟ ਵਿੱਚ 199 ਪਾਸਪੋਰਟ ਅਤੇ 227 ਮੁਲਕਾਂ ਨੂੰ ਸ਼ਾਮਲ ਕੀਤਾ ਹੈ। ਕੀ ਹੁੰਦਾ ਹੈ ਤਾਕਤਵਰ ਪਾਸਪੋਰਟ ਦਾ ਮਤਲਬ ਹੈ ਇਸ ਬਾਰੇ ਇੱਥੇ ਪੜ੍ਹੋ:
ਹਾਕੀ ਵਿਸ਼ਵ ਕੱਪ: ਹਰਮਨ, ਮਨਪ੍ਰੀਤ ਤੇ ਅਕਾਸ਼ਦੀਪ ਸਣੇ 7 ਭਾਰਤੀ ਜੋ ਖੇਡ ਬਦਲ ਸਕਦੇ ਹਨ
ਹਾਕੀ ਦੇ ਪਹਿਲੇ ਵਿਸ਼ਵ ਕੱਪ ਮੁਕਾਬਲੇ 1971 ਵਿੱਚ, ਭਾਰਤ ਨੇ ਕਾਂਸੀ ਦਾ ਤਗਮਾ ਜਿੱਤਿਆ, ਜਦਕਿ ਦੂਜੇ ਵਿਸ਼ਵ ਕੱਪ, 1973 ਵਿੱਚ, ਭਾਰਤ ਦੂਜੇ ਸਥਾਨ 'ਤੇ ਰਿਹਾ ਸੀ।
ਫਿਰ ਇਤਿਹਾਸਕ ਪਲ ਆਉਂਦਾ ਹੈ, ਜਦੋਂ ਅਜੀਤਪਾਲ ਸਿੰਘ ਨੇ 1975 ਵਿੱਚ ਵਿਸ਼ਵ ਕੱਪ ਜਿੱਤਣ ਲਈ ਭਾਰਤੀ ਟੀਮ ਦੀ ਅਗਵਾਈ ਕੀਤੀ ਸੀ।
ਉਦੋਂ ਤੋਂ ਹੀ ਭਾਰਤੀ ਟੀਮ ਗਲੋਬਲ ਈਵੈਂਟ 'ਚ ਪੋਡੀਅਮ ਬਣਾਉਣ ਲਈ ਸੰਘਰਸ਼ ਕਰ ਰਹੀ ਹੈ।
2023 ਵਿਸ਼ਵ ਕੱਪ ਤੋਂ ਪਹਿਲਾਂ, ਭਾਰਤ ਨੇ ਤਿੰਨ ਵਾਰ ਵਿਸ਼ਵ ਕੱਪ ਮੁਕਾਬਲਿਆਂ ਦੀ ਮੇਜ਼ਬਾਨੀ ਕੀਤੀ ਸੀ ਅਤੇ ਮੇਜ਼ਬਾਨ ਹੋਣ ਦੇ ਬਾਵਜੂਦ, ਟੀਮ ਕੁਆਰਟਰ ਫਾਈਨਲ ਦੀ ਰੁਕਾਵਟ ਨੂੰ ਪਾਰ ਕਰਨ ਵਿੱਚ ਅਸਫ਼ਲ ਰਹੀ ਸੀ।
ਇਸ ਵਾਰ ਕਿਹੜੇ ਖਿਡਾਰੀਆਂ ਤੇ ਭਾਰਤ ਨੂੰ ਉਮੀਦ ਹੈ, ਇਸ ਬਾਰੇ ਇੱਥੇ ਵਿਸਥਾਰ ਨਾਲ ਪੜ੍ਹੋ।
ਜੋਸ਼ੀਮਠ: ਜ਼ਮੀਨ ਧਸਣ ਲਈ ਇਨ੍ਹਾਂ ਪ੍ਰੋਜੈਕਟ 'ਤੇ ਉੱਠ ਰਹੇ ਸਵਾਲ, ਕੀ ਕਹਿੰਦੇ ਮਾਹਰ
ਜੋਸ਼ੀਮਠ ਸ਼ਹਿਰ ਦੇ ਗਰਕਨ ਲਈ ਤਪੋਵਨ-ਵਿਸ਼ਣੂਗੜ੍ਹ ਪ੍ਰੋਜੈਕਟ ਦੀ ਇੱਕ ਸੁਰੰਗ ਨੂੰ ਮੁੱਖ ਤੌਰ ਉੱਤੇ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ।
12 ਕਿੱਲੋਮੀਟਰ ਲੰਬੀ ਸੁਰੰਗ ਦਰਿਆ ਦਾ ਪਾਣੀ ਪਣਬਿਜਲੀ ਸਟੇਸ਼ਨ ਦੇ ਟਰਬਾਈਨ ਤੱਕ ਲੈ ਜਾਵੇਗੀ, ਜਿਸ ਦੇ ਕੁਝ ਹਿੱਸੇ ਲੋਕਾਂ ਦੇ ਦਾਅਵੇ ਅਨੁਸਾਰ ਜੋਸ਼ੀਮਠ ਦੀ ਜ਼ਮੀਨ ਦੇ ਅੰਦਰ ਹੋ ਰਹੇ ਹਨ।
ਇਨ੍ਹਾਂ ਲੋਕਾਂ ਦਾ ਦਾਅਵਾ ਹੈ ਕਿ ਸੁਰੰਗ ਤਿਆਰ ਕਰਨ ਲਈ ਜੋ ‘ਬਲਾਸਟ’ ਕੀਤਾ ਜਾ ਰਿਹਾ ਹੈ, ਉਸ ਦੇ ਕਾਰਨ ਧਰਤੀ ਦੇ ਅੰਦਰ ਮੌਜੂਦ ਕੋਈ ਕੁਦਰਤੀ ਜਲ ਸਰੋਤ ਫਟ ਗਿਆ ਹੈ, ਜਿਸ ਤੋਂ ਬਾਅਦ ਸ਼ਹਿਰ ਦੇ ਇੱਕ ਹਿੱਸੇ ਤੋਂ ਬੇਹੱਦ ਤੇਜ਼ ਚਿੱਕੜ ਵਾਲਾ ਪਾਣੀ ਪੂਰੀ ਤੇਜ਼ੀ ਨਾਲ ਵਹਿ ਰਿਹਾ ਹੈ ਅਤੇ ਸ਼ਹਿਰ ਤੇਜ਼ੀ ਨਾਲ ਗਰਕਣ ਲੱਗਿਆ ਹੈ।
ਹਾਲਾਂਕੀ ਪ੍ਰੋਜੈਕਟ ਉੱਤੇ ਕੰਮ ਕਰ ਰਹੀ ਕੰਪਨੀ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐੱਨਟੀਪੀਸੀ) ਨੇ ਅਜਿਹੇ ਕਿਸੇ ਵੀ ਖਦਸ਼ੇ ਤੋਂ ਇਨਕਾਰ ਕੀਤਾ ਹੈ। ਇਨ੍ਹਾਂ ਪ੍ਰੋਜੈਕਟਾਂ ਬਾਰੇ ਵਿਸਥਾਰ ਨਾਲ ਇੱਥੇ ਪੜ੍ਹੋ।
ਆਰਆਰਆਰ ਫ਼ਿਲਮ ਦਾ ਨਾਟੂ ਨਾਟੂ ਗਾਣਾ: ਗੋਲਡਨ ਗਲੋਬ ਜੇਤੂ ਇਹ ਗੀਤ ਕਿਵੇਂ 19 ਮਹੀਨੇ ’ਚ ਤਿਆਰ ਹੋਇਆ
ਤੇਲੁਗੂ ਫ਼ਿਲਮ 'ਆਰਆਰਆਰ' ਦੇ ਮਸ਼ਹੂਰ ਗੀਤ 'ਨਾਟੂ ਨਾਟੂ' ਨੇ ਸਰਵੋਤਮ ਮੂਲ ਗੀਤ ਦਾ ਗੋਲਡਨ ਗਲੋਬ ਐਵਾਰਡ ਜਿੱਤ ਲਿਆ ਹੈ।
ਇਹ ਗਾਣਾ ਨਾ ਸਿਰਫ਼ ਬੱਚਿਆਂ ਬਲਕਿ ਵੱਡਿਆਂ ਦੇ ਵੀ ਸਿਰ ਚੜ੍ਹ ਕੇ ਬੋਲ ਰਿਹਾ ਹੈ ਤੇ ਨੇ ਸਿਨੇਮਾ ਪ੍ਰੇਮੀਆਂ ਦੇ ਦਿਲਾਂ 'ਤੇ ਕਬਜ਼ਾ ਕਰ ਰੱਖਿਆ ਹੈ।
'ਨਾਟੂ-ਨਾਟੂ' (ਹਿੰਦੀ ਵਿੱਚ ਨਾਚੋ-ਨਾਚੋ) ਗਾਣੇ ਵਿੱਚ ਜੂਨੀਅਰ ਐਨਟੀਆਰ ਅਤੇ ਰਾਮ ਚਰਨ ਤੇਜਾ ਜ਼ਬਰਦਸਤ ਡਾਂਸ ਕਰਦੇ ਹੋਏ ਨਜ਼ਰ ਆਉਂਦੇ ਹਨ।
ਗੋਲਡਨ ਗਲੋਬ ਜਿੱਤਣ ਵਾਲਾ ਇਹ ਗੀਤ ‘ਮੂਲ ਗੀਤ’ ਸ਼੍ਰੇਣੀ ਵਿੱਚ ਵੱਕਾਰੀ ਅਕੈਡਮੀ ਅਵਾਰਡਜ਼ ਲਈ ਵੀ ਮੁਕਾਬਲੇ ਵਿੱਚ ਹੈ। ਇਸ ਸਬੰਧੀ ਸ਼ਾਰਟਲਿਸਟ ਕੀਤੇ ਗਾਣਿਆਂ ਦੀ ਸੂਚੀ ਹਾਲ ਹੀ ਵਿੱਚ ਜਾਰੀ ਕੀਤੀ ਗਈ ਹੈ।
ਇਹ ਗੀਤ ਕਿਵੇਂ ਬਣਿਆ? ਇਸ ਨੂੰ ਪਰਦੇ 'ਤੇ ਲਿਆਉਣ ਤੋਂ ਪਹਿਲਾਂ ਫ਼ਿਲਮ ਦੇ ਨਿਰਦੇਸ਼ਕ ਐੱਸਐੱਸ ਰਾਜਾਮੌਲੀ, ਸੰਗੀਤ ਨਿਰਦੇਸ਼ਕ ਕੀਰਵਾਣੀ ਅਤੇ ਗੀਤਕਾਰ ਚੰਦਰਬੋਸ ਦੇ ਦਿਮਾਗ਼ 'ਚ ਕੀ ਚੱਲ ਰਿਹਾ ਸੀ? ਇਸ ਬਾਰੇ ਵਿਸਥਾਰ ਨਾਲ ਪੜ੍ਹੋ।
ਬ੍ਰਾਜ਼ੀਲ : ਸੰਸਦ ਉੱਤੇ ਕਬਜ਼ੇ ਦੀ 'ਕੋਡ' ਨਾਲ ਕਿਵੇਂ ਰਚੀ ਗਈ ਸੋਸ਼ਲ ਮੀਡੀਆ ਉੱਤੇ ਸਾਜ਼ਿਸ਼
ਬ੍ਰਾਜ਼ੀਲ ਵਿੱਚ ਸਾਬਕਾ ਸੱਜੇਪੱਖ਼ੀ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਦੇ ਕਰੀਬ 1500 ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਗ੍ਰਿਫ਼ਤਾਰੀਆਂ ਕਾਂਗਰਸ, ਰਾਸ਼ਟਰਪਤੀ ਭਵਨ ਅਤੇ ਸੁਪਰੀਮ ਕੋਰਟ ਦੀਆਂ ਇਮਾਰਤਾਂ ਵਿਚ ਦਾਖਲ ਹੋਕੇ ਭੰਨਤੋੜ ਕਰਨ ਤੋਂ ਬਾਅਦ ਕੀਤੀਆਂ ਗਈਆਂ ਹਨ।
ਇਹ ਕਥਿਤ ਦੰਗਾਕਾਰੀ ਖੱਬੇਪੱਖ਼ੀ ਆਗੂ ਇਨਸਿਓ ਲੂਲਾ ਡੀ ਸਿਲਵਾ ਦੇ ਰਾਸ਼ਟਰਪਤੀ ਵੱਜੋਂ ਸਹੁੰ ਚੁੱਕਣ ਤੋਂ ਕਰੀਬ ਇੱਕ ਹਫ਼ਤਾ ਬਾਅਦ ਦਾਖਲ ਹੋਏ ਸਨ।
ਸੱਜੇਪੱਖ਼ੀ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਅਕਤੂਬਰ ਵਿੱਚ ਹੋਈ ਹਾਰ ਨੂੰ ਹਾਲੇ ਤੱਕ ਕਬੂਲ ਨਹੀਂ ਕੀਤਾ ਹੈ ਜਿਸ ਕਾਰਨ ਦੇਸ ਸਿਆਸੀ ਤੌਰ ਉੱਤੇ ਵੰਡਿਆ ਗਿਆ ਹੈ।
ਬ੍ਰਾਜ਼ੀਲ ਦੇ ਸਭ ਤੋਂ ਵੱਡੇ ਸ਼ਹਿਰ ਸਾਓ ਪੌਲੋ ਵਿੱਚ ਹੁਣ ਹਜ਼ਾਰਾਂ ਲੋਕ ਜਮਹੂਰੀ ਕਦਰਾਂ-ਕੀਮਤਾਂ ਦੇ ਸਮਰਥਨ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਇੱਥੇ ਜਾਣੋ ਕਿਵੇਂ ਹੋਇਆ ਸੀ ਇੰਨਾ ਵੱਡਾ ਇਕੱਠ