ਜੋਸ਼ੀਮਠ: ਜ਼ਮੀਨ ਧਸਣ ਲਈ ਇਨ੍ਹਾਂ ਪ੍ਰੋਜੈਕਟ 'ਤੇ ਉੱਠ ਰਹੇ ਸਵਾਲ, ਕੀ ਕਹਿੰਦੇ ਮਾਹਰ

    • ਲੇਖਕ, ਫੈਸਲ ਮੁਹੰਮਦ ਅਲੀ
    • ਰੋਲ, ਬੀਬੀਸੀ ਪੱਤਰਕਾਰ

ਜੋਸ਼ੀਮਠ ਸ਼ਹਿਰ ਦੇ ਗਰਕਨ ਲਈ ਤਪੋਵਨ-ਵਿਸ਼ਣੂਗੜ੍ਹ ਪ੍ਰੋਜੈਕਟ ਦੀ ਇੱਕ ਸੁਰੰਗ ਨੂੰ ਮੁੱਖ ਤੌਰ ਉੱਤੇ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ।

12 ਕਿੱਲੋਮੀਟਰ ਲੰਬੀ ਸੁਰੰਗ ਦਰਿਆ ਦਾ ਪਾਣੀ ਪਣਬਿਜਲੀ ਸਟੇਸ਼ਨ ਦੇ ਟਰਬਾਈਨ ਤੱਕ ਲੈ ਜਾਵੇਗੀ, ਜਿਸ ਦੇ ਕੁਝ ਹਿੱਸੇ ਲੋਕਾਂ ਦੇ ਦਾਅਵੇ ਅਨੁਸਾਰ ਜੋਸ਼ੀਮਠ ਦੀ ਜ਼ਮੀਨ ਦੇ ਅੰਦਰ ਹੋ ਰਹੇ ਹਨ।

ਇਨ੍ਹਾਂ ਲੋਕਾਂ ਦਾ ਦਾਅਵਾ ਹੈ ਕਿ ਸੁਰੰਗ ਤਿਆਰ ਕਰਨ ਲਈ ਜੋ ‘ਬਲਾਸਟ’ ਕੀਤਾ ਜਾ ਰਿਹਾ ਹੈ, ਉਸ ਦੇ ਕਾਰਨ ਧਰਤੀ ਦੇ ਅੰਦਰ ਮੌਜੂਦ ਕੋਈ ਕੁਦਰਤੀ ਜਲ ਸਰੋਤ ਫਟ ਗਿਆ ਹੈ, ਜਿਸ ਤੋਂ ਬਾਅਦ ਸ਼ਹਿਰ ਦੇ ਇੱਕ ਹਿੱਸੇ ਤੋਂ ਬੇਹੱਦ ਤੇਜ਼ ਚਿੱਕੜ ਵਾਲਾ ਪਾਣੀ ਪੂਰੀ ਤੇਜ਼ੀ ਨਾਲ ਵਹਿ ਰਿਹਾ ਹੈ ਅਤੇ ਸ਼ਹਿਰ ਤੇਜ਼ੀ ਨਾਲ ਗਰਕਣ ਲੱਗਿਆ ਹੈ।

ਹਾਲਾਂਕੀ ਪ੍ਰੋਜੈਕਟ ਉੱਤੇ ਕੰਮ ਕਰ ਰਹੀ ਕੰਪਨੀ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐੱਨਟੀਪੀਸੀ) ਨੇ ਅਜਿਹੇ ਕਿਸੇ ਵੀ ਖਦਸ਼ੇ ਤੋਂ ਇਨਕਾਰ ਕੀਤਾ ਹੈ।

ਐੱਨਟੀਪੀਸੀ ਨੇ ਇੱਕ ਬਿਆਨ ਵਿੱਚ ਕਿਹਾ ਹੈ, “ਸੁਰੰਗ ਸ਼ਹਿਰ ਦੇ ਥੱਲਿਓ ਨਹੀਂ ਗੁਜ਼ਰ ਰਹੀ ਹੈ। ਇਹ ਸੁਰੰਗ ਟਨਲ ਬੋਰਿੰਗ ਮਸ਼ੀਨ (ਟੀਬੀਐੱਮ) ਦੀ ਮਦਦ ਨਾਲ ਤਿਆਰ ਹੋ ਰਹੀ ਹੈ ਅਤੇ ਇਸ ਦੇ ਲਈ ਕਿਸੇ ਤਰੀਕੇ ਦੇ ਵਿਸਫੋਟਕ ਦਾ ਇਸਤੇਮਾਲ ਦਾ ਇਸਤੇਮਾਲ ਨਹੀਂ ਜਾ ਰਿਹਾ ਹੈ।”

‘ਜੋਸ਼ੀਮਠ ਬਚਾਓ ਸੰਘਰਸ਼ ਸਮਿਤੀ’ ਦੇ ਅਤੁਲ ਸਤੀ ਨੇ ਦਾਅਵਾ ਕੀਤਾ ਕਿ ਕੰਪਨੀ ਦੀ ਟੀਬੀਐੱਮ ਮਸ਼ੀਨ ਪਿਛਲੇ ਚਾਰ ਸਾਲਾਂ ਤੋਂ ਕਿਸੇ ਕਾਰਨ ਫਸ ਗਈ ਹੈ।

ਹੁਣ ਬਾਈਪਾਸ ਟਨਲ ਤਿਆਰ ਕੀਤੀ ਜਾ ਰਹੀ ਹੈ ਅਤੇ ਉਸ ਵਿੱਚ ਵਿਸਫੋਟਕ ਦਾ ਇਸਤੇਮਾਲ ਹੋ ਰਿਹਾ ਹੈ।

ਅਤੁਲ ਸਤੀ ਨੇ ਕਿਹਾ ਕਿ ਸੁਰੰਗ ਨੂੰ ਲੈ ਕੇ ਕੰਪਨੀ ਦੀ ਕੀ ਨੀਤੀ ਹੈ ਇਹ ਤਾਂ ਫਰਵਰੀ 2021 ਵਿੱਚ ਤਪੋਵਨ ਤ੍ਰਾਸਦੀ ਵੇਲੇ ਸਾਫ਼ ਹੋ ਗਿਆ ਸੀ, ਜਿਸ ਵਿੱਚੋਂ ਸੌ ਤੋਂ ਵੱਧ ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿੱਚੋਂ ਕਈ ਮਜ਼ਦੂਰਾਂ ਦੀਆਂ ਲਾਸ਼ਾਂ ਤੱਕ ਨਹੀਂ ਮਿਲੀਆਂ ਸਨ।

ਉਨ੍ਹਾਂ ਨੇ ਕਿਹਾ, “ਅਸੀਂ ਵੀ ਸਰਕਾਰ ਦੇ ਕਹਿਣ ਉੱਤੇ ਗਏ ਸੀ, ਪਰ ਉੱਥੇ ਜਾਣ ਵੇਲੇ ਇਹ ਗੱਲ ਸਾਹਮਣੇ ਆਈ ਕਿ ਕੰਪਨੀ ਕੋਲ ਤਾਂ ਸੁਰੰਗ ਦਾ ਕੋਈ ਨਕਸ਼ਾ ਨਹੀਂ ਸੀ, ਲੋਕਾਂ ਨੂੰ ਫੌਜ ਤੇ ਦੂਜੀਆਂ ਜਥੇਬੰਦੀਆਂ ਦੀ ਮਦਦ ਨਾਲ ਬਾਹਰ ਕੱਢਣ ਦੀਆਂ ਜੋ ਗੱਲਾਂ ਹੋ ਰਹੀਆਂ ਸਨ, ਉਹ ਸਾਰੇ ਕੋਰੇ ਦਾਅਵਿਆਂ ਤੋਂ ਸਿਵਾ ਕੁਝ ਨਹੀਂ ਸੀ।”

  • ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਇਲਾਕੇ 'ਚ ਪੁੱਟੀ ਜਾ ਰਹੀ ਸੁਰੰਗ ਕਾਰਨ ਪਹਾੜ 'ਚ ਤਰੇੜਾਂ ਆ ਰਹੀਆਂ ਹਨ
  • 12 ਕਿਲੋਮੀਟਰ ਲੰਬੀ ਸੁਰੰਗ ਦਰਿਆ ਤੋਂ ਪਾਣੀ ਟਰਬਾਈਨ ਤੱਕ ਲੈ ਜਾਵੇਗੀ
  • ਪ੍ਰਾਜੈਕਟ 'ਤੇ ਕੰਮ ਕਰ ਰਹੀ ਕੰਪਨੀ ਐੱਨਟੀਪੀਸੀ ਨੇ ਸੁਰੰਗ ਦਾ ਕਾਰਨ ਹੋਣ ਤੋਂ ਇਨਕਾਰ ਕੀਤਾ ਹੈ
  • ਮਾਹਿਰਾਂ ਅਨੁਸਾਰ ਜੋਸ਼ੀਮਠ ਢਿੱਲੇ ਪੱਥਰਾਂ ਅਤੇ ਮਿੱਟੀ 'ਤੇ ਖੜ੍ਹਾ ਹੈ, ਇਸ ਲਈ ਵੱਡੇ ਪ੍ਰਾਜੈਕਟ ਸਹੀ ਨਹੀਂ ਹਨ
  • ਮਹੇਸ਼ ਚੰਦਰ ਮਿਸ਼ਰਾ ਦੀ 1976 'ਚ ਤਿਆਰ ਕੀਤੀ ਗਈ ਰਿਪੋਰਟ 'ਚ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਪ੍ਰੋਜੈਕਟਾਂ ਨੂੰ ਨਾ ਰੋਕਿਆ ਗਿਆ ਤਾਂ ਤਬਾਹੀ ਮਚ ਜਾਵੇਗੀ

ਕੀ ਤਪੋਵਨ ਪ੍ਰੋਜੈਕਟ ਜ਼ਿੰਮੇਵਾਰ ਹੈ?

ਤਪੋਵਨ ਪ੍ਰੋਜੈਕਟ ਦੋ ਸਾਲ ਪਹਿਲਾਂ ਗਲੇਸ਼ੀਅਰ ਦੇ ਤੇਜ਼ ਬਹਾਅ ਦੇ ਕਾਰਨ ਹਾਦਸੇ ਦਾ ਸ਼ਿਕਾਰ ਹੋਇਆ ਸੀ। ਇਹ ਯੋਜਨਾ ਵੀ ਐੱਨਟੀਪੀਸੀ ਦਾ ਹੀ ਹੈ।

ਵਿਗਿਆਨਕ ਐੱਸਪੀ ਸਤੀ ਦਾ ਕਹਿਣਾ ਹੈ ਕਿ ‘ਜੋਸ਼ੀਮਠ ਵਿੱਚ ਦੋ-ਤਿੰਨ ਫੁੱਟ ਲੰਬੀਆਂ ਤਰੇੜਾਂ ਦਿਖਣ ਲਗੀਆਂ ਹਨ, ਜ਼ਮੀਨ ਕਿੰਨੀ ਥੱਲੇ ਧਸ ਰਹੀ ਹੈ, ਇਹ ਤਾਂ ਅਜੇ ਵੀ ਸਾਫ਼ ਨਹੀਂ ਹੋ ਪਾ ਰਿਹਾ ਹੈ, ਪਰ ਸ਼ਹਿਰ ਪੂਰੇ ਤਰੀਕੇ ਨਾਲ ਜ਼ੰਮੀਂਦੋਜ਼ ਹੋ ਜਾਵੇਗਾ, ਹੁਣ ਪੁਰਾਤਨ ਅਧਿਆਤਮਕ ਸ਼ਹਿਰ ਰਹਿਣ ਲਾਇਕ ਨਹੀਂ ਰਿਹਾ ਹੈ।’

ਐੱਸਪੀ ਸਤੀ ਉਸ ਟੀਮ ਦਾ ਹਿੱਸਾ ਸਨ ਜਿਸ ਨੇ ਤਪੋਵਨ ਹਾਦਸੇ ਤੋਂ ਬਾਅਦ ਜੋਸ਼ੀਮਠ ਦਾ ਦੌਰਾ ਕੀਤਾ ਸੀ ਅਤੇ ਉੱਤੇ ਇੱਕ ਵਿਸਥਾਰ ਨਾਲ ਰਿਪੋਰਟ ਤਿਆਰ ਕੀਤੀ ਸੀ।

ਉਸ ਰਿਪੋਰਟ ਵਿੱਚ ਅੱਜ ਸਾਹਮਣੇ ਆ ਰਹੇ ਕਈ ਮਾਮਲਿਆਂ ਬਾਰੇ ਪ੍ਰਸ਼ਾਸਨ ਨੂੰ ਚੇਤਾਇਆ ਸੀ।

ਸੁਰੰਗ ਵਿੱਚ ਦੋ ਪਾਸੇ ਤੋਂ ਕੰਮ?

ਖ਼ਬਰਾਂ ਦੇ ਮੁਤਾਬਕ ਤਪੋਵਨ-ਵਿਸ਼ਣੂਗੜ੍ਹ ਲਈ ਜੋ ਸੁਰੰਗ ਤਿਆਰ ਹੋ ਰਹੀ ਹੈ ਉਸ ਵਿੱਚ ਦੋ ਪਾਸੇ ਤੋਂ ਕੰਮ ਹੋ ਰਿਹਾ ਹੈ – ਇੱਕ ਤਾਂ ਤਪੋਵਨ, ਦੂਸਰਾ ਸੇਲੰਗ ਪਿੰਡ ਵੱਲੋਂ, ਇਸ ਦੇ ਲਈ ਯੂਰਪੀ ਕੰਪਨੀ ਦੀ ਮਦਦ ਲਈ ਜਾ ਰਹੀ ਹੈ।

ਕੁਝ ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਸੁਰੰਗ ਤਿਆਰ ਕਰਨ ਵਾਲੀ ਮਸ਼ੀਨ ਤੋਂ ਸੁਰੰਗ ਬਣਾਉਣ ਦਾ ਕੰਮ ਵੀ ਕੰਪਨੀ ਨੇ ਬੇਹੱਦ ਦਬਾਅ ਤੋਂ ਬਾਅਦ ਸ਼ੁਰੂ ਕੀਤਾ ਸੀ।

ਪ੍ਰੋਜੈਕਟ ਨੂੰ ਲੈ ਕੇ ਕਈ ਸਵਾਲ ਹਨ – ਜਿਵੇਂ ਧੌਲੀ ਨਦੀ ਤੇ ਵਿਸ਼ਣੂ ਗੰਗਾ ਵਿੱਚ ਪਾਣੀ ਦਾ ਬਹਾਅ ਕਿੰਨਾ ਹੈ ਅਤੇ ਪਿਛਲੇ ਪੰਜਾਹ-ਸੌ ਸਾਲਾਂ ਵਿੱਚ ਮੀਂਹ ਨੂੰ ਲੈ ਕੇ ਕਿਸੇ ਤਰੀਕੇ ਦੀ ਕੋਈ ਸਟੱਡੀ ਕੀਤੀ ਗਈ ਹੈ ਜਾਂ ਨਹੀਂ।

ਇਹ ਸਵਾਲ ਲੋਕਾਂ ਨੇ ਸਾਲ 2005 ਵਿੱਚ ਯੋਜਨਾ ਨੂੰ ਲੈ ਕੇ ਹੋਈ ਜਨ-ਸੁਣਵਾਈ ਦੌਰਾ ਚੁੱਕੇ ਗਏ ਸਨ। ਇਨ੍ਹਾਂ ਮਾਮਲਿਆਂ ਉੱਤੇ ਸਾਲ 2003 ਵਿੱਚ ਭਾਰਤ ਦੇ ਰਾਸ਼ਟਰਪਤੀ ਨੂੰ ਪਹਿਲਾਂ ਵੀ ਚਿੱਠੀ ਭੇਜੀ ਜਾ ਚੁੱਕੀ ਸੀ।

ਮੰਨੇ-ਪਰਮੰਨੇ ਵਾਤਾਵਰਨ ਦੇ ਮਾਹਰ ਸ਼ੇਖਰ ਪਾਠਕ ਕਹਿੰਦੇ ਹਨ ਕਿ ਹਿਮਾਲਿਆ ਦਾ ਇਲਾਕਾ ਖਾਸਤੌਰ ਉੱਤੇ ਜੋਸ਼ੀਮਠ ਜੋ ਕਦੇ ਢਿੱਲੇ ਪੱਥਰਾਂ ਅਤੇ ਮਿੱਟੀ ਉੱਤੇ ਖੜ੍ਹਿਆ ਹੈ, ਵੱਡੇ ਪ੍ਰੌਜੈਕਟ ਲਈ ਨਹੀਂ ਹੈ। ਇਸ ਗੱਲ ਨੂੰ ਵਾਰ-ਵਾਰ ਜਿਓਲੋਜਿਕਲ ਸਰਵੇ ਆਫ ਇੰਡੀਆ ਵਾਰ-ਵਾਰ ਦੋਹਰਾ ਚੁੱਕਿਆ ਹੈ ਪਰ ਸਰਕਾਰਾਂ ਵਿਕਾਸ ਦੇ ਨਾਂ ਉੱਤੇ ਇਸ ਦੀ ਅਣਦੇਖੀ ਕਰਦੀਆਂ ਹਨ

ਰਿਪੋਰਟ ਵਿੱਚ ਦਿੱਤੀ ਗਈ ਸੀ ਚੇਤਾਵਨੀ

1976 ਵਿੱਚ ਤਿਆਰ ਮਹੇਸ਼ ਚੰਦਰ ਮਿਸ਼ਰ ਦੀ ਰਿਪੋਰਟ ਵਿੱਚ ਇਨ੍ਹਾਂ ਗੱਲਾਂ ਨੂੰ ਲੈ ਕੇ ਚੇਤਾਵਨੀ ਦਿੱਤੀ ਗਈ ਸੀ ਅਤੇ ਸਰਕਾਰਾਂ ਨੇ ਉਸ ਵਕਤ ਉੱਥੇ ਤਿਆਰ ਹੋ ਰਹੀ ਇੱਕ ਯੋਜਨਾ ਨੂੰ ਰੱਦ ਵੀ ਕਰ ਦਿੱਤਾ ਸੀ।

ਉੱਤਰਾਖੰਡ ਆਪਦਾ ਪ੍ਰਬੰਧਨ ਵਿਭਾਗ ਦੇ ਸਕੱਤਰ ਰੰਜੀਤ ਸਿਨਹਾ ਨੇ ਨਾਗਰਿਕਾਂ ਦੇ ਦਾਅਵਿਆਂ ਨੂੰ ਲੈ ਕੇ ਕਿਹਾ ਇਹ ਸਭ ਕਿਆਸ ਤੋਂ ਇਲਾਵਾ ਕੁਝ ਨਹੀਂ ਹੈਕ, ਦੋਵਾਂ ਵਿੱਚੋਂ ਕਿਸੇ ਤਰੀਕੇ ਦਾ ਕੋਈ ਸਬੰਧ ਹੈ, ਇਹ ਸਾਬਿਤ ਨਹੀਂ ਹੋ ਸਕੀ ਹੈ ਅਤੇ ਪੂਰੇ ਕਾਰਨਾਂ ਦੀ ਜਾਣਕਾਰੀ ਕਿਸੇ ਸਟੱਡੀ ਤੋਂ ਬਾਅਦ ਸੰਭਵ ਹੈ।

ਰੰਜੀਤ ਸਿਨਹਾ ਦਾ ਕਹਿਣਾ ਸੀ ਕਿ ਸਰਕਾਰ ਇਸ ਮਾਮਲੇ ਦੀ ਖੋਜ ਦਾ ਕੰਮ ਨੈਸ਼ਨਲ ਇੰਸਟੀਚਿਊਟ ਆਫ ਹਾਈਡਰੋਲੌਜੀ ਨੂੰ ਸੌਂਪਣ ਜਾ ਰਿਹਾ ਹੈ।

ਸਰਕਾਰ ਕਿਰਾਏ ਦੇ ਮਕਾਨ ਦੇ ਰਹੀ ਹੈ

ਪਿਛੇ ਕੁਝ ਦਿਨਾਂ ਤੋਂ ਸ਼ਹਿਰ ਵਿੱਚ ਘਰਾਂ ਅਤੇ ਦੂਜੇ ਸਥਾਨਾਂ ਉੱਤੇ ਪੈ ਰਹੀਆਂ ਤਰੇੜਾਂ ਅਤੇ ਉਨ੍ਹਾਂ ਦੇ ਗਿਰਕਨ ਦੀ ਘਟਨਾ ਵਿੱਚ ਤੇਜ਼ੀ ਆਉਣ ਤੋਂ ਬਾਅਦ ਪ੍ਰਸ਼ਾਸਨ ਹੁਣ ਤੱਕ ਸੌ ਤੋਂ ਵੱਧ ਪਰਿਵਾਰਾਂ ਨੂੰ ਸ਼ਿਫਟ ਕਰਵਾ ਚੁੱਕਿਆ ਹੈ, ਜੋ ਸਰਕਾਰਾ ਕੈਂਪਾਂ ਵਿੱਚ ਰਹਿ ਰਹੇ ਹਨ।

ਇਸ ਤੋਂ ਇਲਾਵਾ ਕਈ ਲੋਕਾਂ ਨੇ ਦੂਜੀਆਂ ਸੁਰੱਖਿਅਤ ਥਾਂਵਾਂ ਉੱਤੇ ਕਿਰਾਏ ਦੇ ਮਕਾਨ ਲਏ ਹਨ ਜਿਨ੍ਹਾਂ ਦੇ ਲਈ ਉੱਤਰਖੰਡ ਸਰਕਾਰ ਪ੍ਰਤੀ ਪਰਿਵਾਰ ਚਾਰ ਹਜ਼ਾਰ ਰੁਪਏ ਕਿਰਾਏ ਵਜੋਂ ਦੇ ਰਹੀ ਹੈ।

ਆਪਦਾ ਪ੍ਰਬੰਧਨ ਲਈ ਸਰਕਾਰ ਨੇ 11 ਕਰੋੜ ਰੁਪਏ ਦੀ ਰਾਸ਼ੀ ਦਿੱਤੀ

ਹਾਲਾਂਕਿ ਐੱਸਪੀ ਸੱਤੀ ਦਾ ਕਹਿਣਾ ਹੈ ਕਿ ਹੁਣ ਕੁਝ ਲੋਕਾਂ ਨੂੰ ਨਹੀਂ ਸਗੋਂ ਵੱਖ-ਵੱਖ ਸਮੂਹਾਂ ਵਿੱਚ ਪੂਰੇ ਸ਼ਹਿਰ ਨੂੰ ਉੱਥੋਂ ਹਟਾ ਕੇ ਦੂਜੀ ਥਾਂ ਵਸਾਉਣ ਦੀ ਲੋੜ ਹੈ ਅਤੇ ਇਸ ਦੇ ਲਈ ਸਭ ਤੋਂ ਵੱਧ ਪ੍ਰਭਾਵਿਤ, ਉਸ ਤੋਂ ਘੱਟ ਅਤੇ ਉਸ ਤੋਂ ਬਾਅਦ ਵਾਲਿਆਂ ਦੀ ਲਿਸਟ ਤਿਆਰ ਕਰਨੀ ਹੋਵੇਗੀ।

ਨਾਗਰਿਕਾਂ ਦਾ ਕਹਿਣਾ ਹੈ ਕਿ ਇਸ ਦੇ ਲਈ ਇੱਕ ਕਮੇਟੀ ਤਿਆਰ ਹੋ ਜਿਸ ਵਿੱਚ ਸਥਾਨਕ ਲੋਕਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ।

ਕੁਝ ਨਾਗਰਿਕਾਂ ਦੇ ਇਲਜ਼ਾਮ ਲਗਾਇਆ ਕਿ ਲੋਕ 14 ਮਹੀਨੇ ਤੋਂ ਇਹ ਮੁੱਦਾ ਚੁੱਕ ਰਹੇ ਸਨ ਪਰ ਪ੍ਰਸ਼ਾਸਨ ਹੁਣ ਜਾਗਿਆ ਹੈ।

ਉੱਥੇ ਹੀ ਰੰਜੀਤ ਸਿਨਹਾ ਦਾ ਕਹਿਣਾ ਹੈ ਕਿ ਸਰਕਾਰ ਨੇ ਇਸ਼ ਮਾਮਲੇ ਵਿੱਚ ਇੱਕ ਸਰਵੇਖਣ ਕਰਵਾਇਆ ਸੀ ਜਿਸ ਤੋਂ ਬਾਅਦ ਪਾਣੀ ਦੀ ਨਿਕਾਸੀ ਅਤੇ ਦੀਵਾਰ ਬੰਨਣ ਦਾ ਵੀ ਸ਼ੁਰੂ ਕੀਤਾ ਗਿਆ ਸੀ।

ਹਾਲਾਂਕਿ ਅਤੁਲ ਸਤੀ ਨੇ ਇੱਕ ਗੱਲਬਾਤ ਵਿੱਚ ਇਲਜ਼ਾਮ ਲਗਾਇਆ ਕਿ ‘ਸਰਵੇਖਣ ਦੌਰਾਨ ਲੋਕਾਂ ਉੱਤੇ ਦਬਾਅ ਬਣਾਇਆ ਗਿਆ। ਲਗਦਾ ਹੈ ਸਰਕਾਰ ਇਹ ਚਾਹੁੰਦੀ ਸੀ ਕਿ ਆਪਦਾ ਵਧੇ ਤਾਂ ਜੋ ਉਸ ਦੇ ਲ਼ਈ ਵੱਡੀ ਰਕਮ ਮੁਹੱਈਆ ਹੋ ਸਕੇ।’

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)