You’re viewing a text-only version of this website that uses less data. View the main version of the website including all images and videos.
ਸੰਸਾਰ 'ਚ ਕਿਸ ਦੇਸ ਦਾ ਪਾਸਪੋਰਟ ਸਭ ਤੋਂ 'ਸ਼ਕਤੀਸ਼ਾਲੀ', ਇਸ ਦਾ ਕੀ ਹੈ ਮਤਲਬ ਤੇ ਭਾਰਤ ਕਿੱਥੇ ਖੜ੍ਹਾ
ਹੈਨਲੇ ਐਂਡ ਪਾਰਟਨਰਜ਼ ਨੇ ਸਭ ਤੋਂ ਤਾਕਤਵਰ ਪਾਸਪੋਰਟ ਲਈ ਸਾਲ 2024 ਦੀ ਆਪਣੀ ਲਿਸਟ ਜਾਰੀ ਕਰ ਦਿੱਤੀ ਹੈ।
ਇਸ ਵਾਰ ਕਿਸ ਦੇਸ਼ ਦਾ ਪਾਸਪੋਰਟ ਸਭ ਤੋਂ ਮਜ਼ਬੂਤ ਮਣਿਆ ਗਿਆ ਹੈ, ਭਾਰਤ ਇਸ ਲਿਸਟ ’ਚ ਕਿੱਥੇ ਖੜਾ ਹੈ ਅਤੇ ਸਭ ਤੋਂ ਅਹਿਮ, ਪਾਸਪੋਰਟ ਤਾਕਤਵਰ ਹੋਣ ਦਾ ਮਤਲਬ ਕੀ ਹੈ, ਜਾਣਦੇ ਹਾਂ ਇਸ ਰਿਪੋਰਟ ’ਚ...
ਲੰਡਨ ਦੀ ਫਰਮ ਹੇਨਲੇ ਐਂਡ ਪਾਰਟਨਰਜ਼ ਨੇ ਸਾਲ 2023 ਦੀ ਇਸ ਗਲੋਬਲ ਪਾਸਪੋਰਟ ਲਿਸਟ ਵਿੱਚ 199 ਪਾਸਪੋਰਟ ਅਤੇ 227 ਮੁਲਕਾਂ ਨੂੰ ਸ਼ਾਮਲ ਕੀਤਾ ਹੈ।
ਸਾਲ 2024 ਦੀ ਲਿਸਟ ’ਚ ਕੌਣ ਸਭ ਤੋਂ ਅੱਗੇ
ਇਸ ਵਾਰ ਦੀ ਲਿਸਟ ਵਿੱਚ 6 ਦੇਸ਼ ਪਹਿਲੇ ਨੰਬਰ ’ਤੇ ਰਹੇ ਹਨ। ਇਹ ਹਨ ਫਰਾਂਸ, ਜਰਮਨੀ, ਇਟਲੀ, ਜਾਪਾਨ, ਸਿੰਗਾਪੁਰ ਅਤੇ ਸਪੇਨ।
ਪਿਛਲੇ ਸਾਲ ਦੁਨੀਆਂ ਦਾ ਸਭ ਤੋਂ ਤਾਕਤਵਰ ਪਾਸਪੋਰਟ ਸਿਰਫ਼ ਜਾਪਾਨ ਦਾ ਸੀ।
ਦੂਸਰੇ ਨੰਬਰ ’ਤੇ ਫਿਨਲੈਂਡ, ਸਾਊਥ ਕੋਰੀਆ ਅਤੇ ਸਵੀਡਨ ਹਨ। ਅਤੇ ਤੀਸਰੇ ਨੰਬਰ ’ਤੇ ਆਸਟ੍ਰੀਆ, ਡੈੱਨਮਾਰਕ, ਆਈਰਲੈਂਡ ਅਤੀ ਨੀਦਰਲੈਂਡਸ ਹਨ।
ਤੁਸੀਂ ਸੋਚ ਰਹੇ ਹੋਵੋਗੇ ਕਿ ਭਾਰਤ ਫਿਰ ਇਸ ਲਿਸਟ ’ਚ ਕਿੱਥੇ ਹੈ। ਭਾਰਤ ਇਸ ਲਿਸਟ ’ਚ ਇਸ ਵਾਰ 80ਵਾਂ ਰੈਂਕ ’ਤੇ ਹੈ। ਪਿਛਲੇ ਸਾਲ ਭਾਰਤ ਦਾ ਰੈਂਕ 84ਵਾਂ ਸੀ। ਯਾਨੀ ਇਸ ਵਾਰ 4 ਰੈਂਕ ਬਿਹਤਰ ਹੋਇਆ ਹੈ।
ਪਾਕਿਸਤਾਨ ਦਾ ਰੈਂਕ ਇਸ ਵਾਰ 101ਵਾਂ ਹੈ ਜਦਕਿ ਪਿਛਲੇ ਸਾਲ 106ਵਾਂ ਰੈਂਕ ਸੀ।
ਤਾਕਤਵਰ ਪਾਸਪੋਰਟ ਹੋਣ ਦਾ ਮਤਲਬ ਕੀ
ਹੁਣ ਇਹ ਜਾਣਦੇ ਹਾਂ ਕਿ ਤਾਕਤਵਰ ਪਾਸਪੋਰਟ ਹੋਣ ਦਾ ਮਤਲਬ ਕੀ ਹੈ।
ਇਸ ਲਿਸਟ ਨੂੰ ਜਾਰੀ ਕਰਨ ਵਾਲੇ ਹੇਨਲੇ ਐਂਡ ਪਾਰਟਨਰਜ਼ ਆਪਣੀ ਵੈੱਬਸਾਈਟ ਉੱਤੇ ਦੱਸਦੇ ਹਨ ਕਿ ਉਸ ਦੇਸ਼ ਦਾ ਪਾਸਪੋਰਟ ਸਭ ਤੋਂ ਮਜ਼ਬੂਤ ਹੁੰਦਾ ਹੈ ਜਿਸ ਦੇਸ਼ ਦੇ ਪਾਸਪੋਰਟ ਹੋਲਡਰਜ਼ ਕੋਲ ਸਭ ਤੋਂ ਵੱਧ ਮੁਲਕਾਂ ਵਿੱਚ ਬਿਨਾਂ ਵੀਜ਼ਾ ਜਾਣ ਦੀ ਸਹੂਲਤ ਹੁੰਦੀ ਹੈ।
ਜਿਵੇਂ ਇਸ ਵਾਰ ਪਹਿਲੇ ਰੈਂਕ ’ਤੇ ਆਏ 6 ਦੇਸ਼ਾਂ ਦੇ ਪਾਸਪੋਰਟ ਹੋਲਡਰਜ਼ 194 ਦੇਸ਼ਾਂ ਵਿੱਚ ਬਿਨਾਂ ਵੀਜ਼ਾਂ ਯਾਤਰਾ ਕਰ ਸਕਦੇ ਹਨ। ਗੱਲ ਭਾਰਤ ਦੀ ਕਰੀਏ ਤਾਂ ਭਾਰਤੀ ਪਾਸਪੋਰਟ ਹੋਲਡਰ 62 ਦੇਸ਼ਾਂ ’ਚ ਬਿਨਾਂ ਵੀਜ਼ਾ ਤੋਂ ਯਾਤਰਾ ਕਰ ਸਕਦੇ ਹਨ।
ਲਿਸਟ ਨੂੰ ਤਿਆਰ ਕਰਨ ਦਾ ਤਰੀਕਾ ਕੀ
ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਦੀ ਰਿਪੋਰਟ ਦੇ ਮੁਤਾਬਕ, ਇਹ ਰੈਂਕਿੰਗ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਅਥਾਰਿਟੀ ਵੱਲੋਂ ਦਿੱਤੇ ਗਏ ਅੰਕੜਿਆਂ ਅਤੇ ਹੇਨਲੇ ਐਂਡ ਪਾਰਟਨਰਜ਼ ਵੱਲ਼ੋਂ ਕੀਤੀ ਰਿਸਰਚ ਅਤੇ ਓਪਨ ਸੋਰਸ ਆਨਲਾਈਨ ਡੇਟਾ ਉੱਤੇ ਆਧਾਰਿਤ ਹੈ।
ਹਰ ਸਾਲ ਹੇਨਲੇ ਐਂਡ ਪਾਰਟਨਰਜ਼ ਨੂੰ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਅਥਾਰਿਟੀ ਵੱਲ਼ੋਂ ਇਹ ਡਾਟਾ ਦਿੱਤਾ ਜਾਂਦਾ ਹੈ।
ਇਸ ਜਾਣਕਾਰੀ ਨੂੰ ਹੋਰ ਪੁਖ਼ਤਾ ਤੇ ਸਟੀਕ ਕਰਨ ਲਈ ਕੰਪਨੀ ਵੱਲੋਂ ਕਈ ਭਰੋਸੇਮੰਦ ਸਰੋਤਾਂ ਦੀ ਮਦਦ ਲਈ ਜਾਂਦੀ ਹੈ।
ਇਸ ਪ੍ਰਕਿਰਿਆ ਦੇ ਨਾਲ ਮੁਲਕਾਂ ਦੀਆਂ ਵੀਜ਼ਾ ਨੀਤੀਆਂ ਵਿੱਚ ਹੁੰਦੇ ਬਦਲਾਅ ਬਾਰੇ ਵੀ ਖ਼ਿਆਲ ਰੱਖਿਆ ਜਾਂਦਾ ਹੈ।
ਇਹ ਪ੍ਰਕਿਰਿਆ ਪੂਰੇ ਸਾਲ ਚੱਲਦੀ ਰਹਿੰਦੀ ਹੈ ਅਤੇ ਲਗਾਤਾਰ ਇਸ ਦੀ ਨਿਗਰਾਨੀ ਕੀਤੀ ਜਾਂਦੀ ਹੈ।
ਇਸ ਲਿਸਟ ਨੂੰ ਤਿਆਰ ਕਰਨ ਵੇਲੇ ਪਾਸਪੋਰਟ ਨੂੰ ਇੱਕ ਯੂਨਿਟ ਮੰਨਿਆ ਜਾਂਦਾ ਹੈ ਤੇ ਉਸ ਪਾਸਪੋਰਟ ਨੂੰ ਲੈ ਕੇ ਇਹ ਕੁਝ ਗੱਲਾਂ ਮੰਨ ਲਈਆਂ ਜਾਂਦੀਆਂ ਹਨ, ਜਿਵੇਂ...
- ਪਾਸਪੋਰਟ ਵੈਲਿਡ ਹੈ
- ਇਹ ਇੱਕ ਸਾਧਾਰਨ ਪਾਸਪੋਰਟ ਹੈ ਨਾ ਕਿ ਕੋਈ ਕੂਟਨੀਤਕ ਜਾਂ ਆਪਾਤਕਾਲੀਨ ਹਾਲਾਤ ਵਿੱਚ ਜਾਰੀ ਕੀਤਾ ਪਾਸਪੋਰਟ
- ਇਹ ਵੀ ਮੰਨ ਲਿਆ ਜਾਂਦਾ ਹੈ ਕਿ ਪਾਸਪੋਰਟ ਉਸ ਬਾਲਗ ਦਾ ਹੈ ਜੋ ਇਕੱਲਾ ਸਫ਼ਰ ਕਰ ਸਕਦਾ ਹੈ
- ਪਾਸਪੋਰਟ ਹੋਲਡਰ ਕਿਸੇ ਦੇਸ਼ ਵਿੱਚ ਦਾਖਲ ਹੋਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ
- ਪਾਸਪੋਰਟ ਹੋਲਡਰ ਦੇ ਕਿਸੇ ਵੀ ਦੇਸ਼ ਵਿੱਚ ਠਹਿਰਣ ਦੀ ਸਮਾਂ ਸੀਮਾਂ ਤਿੰਨ ਦਿਨਾਂ ਤੋਂ 7 ਮਹੀਨਿਆਂ ਵਿਚਾਲੇ ਹੈ
ਮੁੱਖ ਬਿੰਦੂ
- ਕੌਮਾਂਤਰੀ ਸੰਸਥਾ ਹੇਨਲੇ ਪਾਸਪੋਰਟ ਇੰਡੈਕਸ ਨੇ ਦੁਨੀਆ ਦੇ ਤਾਕਤਵਰ ਪਾਸਪੋਰਟਾਂ ਦੀ ਲਿਸਟ ਜਾਰੀ ਕੀਤੀ ਹੈ
- ਇਸ ਲਿਸਟ ਵਿੱਚ ਜਪਾਨ ਪੰਜਵੀਂ ਵਾਰ ਲਗਾਤਾਰ ਪਹਿਲੇ ਨੰਬਰ ਉੱਤੇ ਹੈ
- ਇਸ ਵਾਰ ਭਾਰਤ ਦੀ ਰੈਕਿੰਗ ਇਸ ਇੰਡੈਕਸ ਵਿੱਚ 85 ਹੈ ਜਦਕਿ ਪਾਕਿਸਤਾਨ 106ਵੇਂ ਰੈਂਕ ਉੱਤੇ ਹੈ
- ਇਸ ਗਲੋਬਲ ਪਾਸਪੋਰਟ ਲਿਸਟ ਵਿੱਚ 199 ਪਾਸਪੋਰਟ ਅਤੇ 227 ਮੁਲਕ ਸ਼ਾਮਲ ਹਨ
ਦੱਸ ਦਈਏ ਕਿ ਜਪਾਨ ਨੇ 2024 ਦੇ ਪਾਸਪੋਰਟ ਇੰਡੈਕਸ ਵਿੱਚ ਆਪਣੀ ਸਰਦਾਰੀ ਲਗਾਤਾਰ 6ਵੇਂ ਸਾਲ ਤੱਕ ਬਰਕਰਾਰ ਰੱਖੀ ਹੈ।