ਬ੍ਰਾਜ਼ੀਲ : ਸੰਸਦ ਉੱਤੇ ਕਬਜ਼ੇ ਦੀ 'ਕੋਡ' ਨਾਲ ਕਿਵੇਂ ਰਚੀ ਗਈ ਸੋਸ਼ਲ ਮੀਡੀਆ ਉੱਤੇ ਸਾਜ਼ਿਸ਼

ਬ੍ਰਾਜ਼ੀਲ ਵਿੱਚ ਸਾਬਕਾ ਸੱਜੇਪੱਖ਼ੀ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਦੇ ਕਰੀਬ 1500 ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਗ੍ਰਿਫ਼ਤਾਰੀਆਂ ਕਾਂਗਰਸ, ਰਾਸ਼ਟਰਪਤੀ ਭਵਨ ਅਤੇ ਸੁਪਰੀਮ ਕੋਰਟ ਦੀਆਂ ਇਮਾਰਤਾਂ ਵਿਚ ਦਾਖਲ ਹੋਕੇ ਭੰਨਤੋੜ ਕਰਨ ਤੋਂ ਬਾਅਦ ਕੀਤੀਆਂ ਗਈਆਂ ਹਨ।

ਇਹ ਕਥਿਤ ਦੰਗਾਕਾਰੀ ਖੱਬੇਪੱਖ਼ੀ ਆਗੂ ਇਨਸਿਓ ਲੂਲਾ ਡੀ ਸਿਲਵਾ ਦੇ ਰਾਸ਼ਟਰਪਤੀ ਵੱਜੋਂ ਸਹੁੰ ਚੁੱਕਣ ਤੋਂ

ਕਰੀਬ ਇੱਕ ਹਫ਼ਤਾ ਬਾਅਦ ਦਾਖਲ ਹੋਏ ਸਨ।

ਸੱਜੇਪੱਖ਼ੀ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਅਕਤੂਬਰ ਵਿੱਚ ਹੋਈ ਹਾਰ ਨੂੰ ਹਾਲੇ ਤੱਕ ਕਬੂਲ ਨਹੀਂ ਕੀਤਾ ਹੈ ਜਿਸ ਕਾਰਨ ਦੇਸ ਸਿਆਸੀ ਤੌਰ ਉੱਤੇ ਵੰਡਿਆ ਗਿਆ ਹੈ।

ਬ੍ਰਾਜ਼ੀਲ ਦੇ ਸਭ ਤੋਂ ਵੱਡੇ ਸ਼ਹਿਰ ਸਾਓ ਪੌਲੋ ਵਿੱਚ ਹੁਣ ਹਜ਼ਾਰਾਂ ਲੋਕ ਜਮਹੂਰੀ ਕਦਰਾਂ-ਕੀਮਤਾਂ ਦੇ ਸਮਰਥਨ ਵਿੱਚ ਪ੍ਰਦਰਸ਼ਨ ਕਰ ਰਹੇ ਹਨ।

ਇਸ ਤੋਂ ਪਹਿਲਾਂ ਮਿਲੀਆਂ ਰਿਪੋਰਟਾਂ ਮੁਤਾਬਕ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਜ਼ੀਲਿਆ ਦੀ ਸੰਸਦ ਉੱਤੇ ਸਾਬਕਾ ਸੱਜੇਪੱਖ਼ੀ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਦੇ ਸਮਰਥਕਾਂ ਦੇ ਧਾਵੇ ਤੋਂ ਬਾਅਦ ਹੁਣ ਸੁਰੱਖਿਆ ਬਲਾਂ ਨੇ ਆਪਣੇ ਕਬਜ਼ੇ ਵਿਚ ਕਰ ਲਿਆ ਹੈ।

ਬ੍ਰਾਜ਼ੀਲਿਆ ਵਿਚ ਹਜ਼ਾਰਾਂ ਲੋਕ ਕਾਂਗਰਸ, ਰਾਸ਼ਟਰਪਤੀ ਭਵਨ ਅਤੇ ਸੁਪਰੀਮ ਕੋਰਟ ਦੀਆਂ ਇਮਾਰਤਾਂ ਵਿਚ ਦਾਖਲ ਹੋ ਗਏ ਸਨ। ਉਨ੍ਹਾਂ ਨੇ ਵੱਡੇ ਪੱਧਰ ਉੱਤੇ ਭੰਨਤੋੜ ਕੀਤੀ ਸੀ ਅਤੇ ਸੈਨੇਟਰ ਚੈਂਬਰਾਂ ਦੀ ਸੀਸ਼ੇ ਤੱਕ ਤੋੜ ਦਿੱਤੇ ਸਨ।

ਦੰਗੇ ਕਰਨ ਵਾਲੇ ਇਨ੍ਹਾਂ ਲੋਕਾਂ ਨੂੰ ਖਦੇੜਨ ਲਈ ਸੁਰੱਖਿਆ ਬਲਾਂ ਨੇ ਹੰਝੂ ਗੈਸ ਦੇ ਗੋਲੇ ਛੱਡੇ ਸਨ ਅਤੇ ਸੈਂਕੜੇ ਲੋਕਾਂ ਨੂੰ ਹਿਰਾਸਤ ਵਿਚ ਲਿਆ ਸੀ।

ਬੋਲਸੋਨਾਰੋ, ਜੋ ਪਿਛਲੇ ਸਾਲ ਅਕਤੂਬਰ ਵਿਚ ਮਹੀਨੇ ਵਿਚ ਰਾਸ਼ਟਰਪਤੀ ਚੋਣਾਂ ਵਿੱਚ ਖੱਬੇਪੱਖ਼ੀ ਆਗੂ ਇਨਸਿਓ ਲੂਲਾ ਡੀ ਸਿਲਵਾ ਤੋਂ ਹਾਰ ਗਏ ਸਨ, ਨੇ ਟਵੀਟ ਕਰਕੇ ਸਰਕਾਰੀ ਇਮਾਰਤਾਂ ਉੱਤੇ ਕਬਜ਼ੇ ਕਰਨ ਦੀ ਘਟਨਾ ਦੀ ਨਿੰਦਾ ਕੀਤੀ ਹੈ।

'ਦੰਗਾਕਾਰੀ' ਲੂਲਾ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ।

ਲੂਲਾ ਨੇ ਧਾਵਾ ਬੋਲਣ ਵਾਲੇ ਲੋਕਾਂ ਨੂੰ ‘ਫਾਸੀਵਾਦੀ’ ਹਮਲਾਵਰ ਕਰਾਰ ਦਿੱਤਾ ਸੀ।

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਵੀ ਇਸ ਘਟਨਾ ਨੂੰ ਲੋਕਤੰਤਰ ਉੱਤੇ ਹਮਲਾ ਕਰਾਰ ਦਿੱਤਾ ਹੈ।

ਸਾਜ਼ਿਸ਼ ਦਾ ਕੋਡ

ਬੀਬੀਸੀ ਦੀ ਪੜਤਾਲ ਮੁਤਾਬਕ ਬੋਲਸੋਨਾਰੋ ਦੇ ਸਮਰਥਕ ਪਿਛਲੇ ਮਹੀਨਿਆਂ ਤੋਂ ਆਨ ਲਾਈਨ ‘ਸ਼ਾਜਿਸ਼’ ਵਾਲੀ ਥਿਉਰੀ ਉਪਰ ਕੰਮ ਕਰਦਿਆਂ ਇਹ ਫੈਲਾਅ ਰਹੇ ਸਨ ਕਿ ਬੋਲਸੋਨਾਰੋ ਚੋਣਾਂ ਦੇ ਅਸਲ ਜੇਤੂ ਸਨ।

ਕਾਂਗਰਸ 'ਤੇ ਹਮਲੇ ਤੋਂ ਪਹਿਲਾਂ ਦੇ ਦਿਨਾਂ ਵਿੱਚ, ਬਿਆਨਬਾਜ਼ੀ ਤੇਜ਼ ਹੋ ਗਈ ਸੀ।

ਇਸ ਵਿੱਚ ਲੁਕਵੇਂ ਢੰਗ ਨਾਲ ਅਲੰਕਾਰਾਂ ਦੀ ਇੱਕ ਲੜੀ ਸ਼ਾਮਲ ਕੀਤੀ ਗਈ ਸੀ।

ਅਜਿਹੇ ਵਿੱਚ ਮੁੱਖ ਗੱਲ ਸੀ 'ਸੇਲਮਾ ਦੀ ਪਾਰਟੀ' ਵਿੱਚ ਸ਼ਾਮਲ ਹੋਣ ਲਈ ਬ੍ਰਾਜ਼ੀਲੀਅਨਾਂ ਨੂੰ ਸੱਦਾ ਦੇਣਾ।

'ਸੇਲਮਾ' ਇੱਕ ਨਾਟਕ ਹੈ ਜੋ 'ਸੇਲਵਾ' ਸ਼ਬਦ 'ਤੇ ਬਣਿਆ ਹੈ।

ਇਸ ਦਾ ਪੁਰਤਗਾਲੀ ਭਾਸ਼ਾ ਵਿੱਚ ਅਰਥ ਜੰਗਲ ਹੁੰਦਾ ਹੈ।

ਇਹ ਬ੍ਰਾਜ਼ੀਲ ਫੌਜ ਵੱਲੋਂ ਸ਼ੁਭਕਾਮਨਾਵਾਂ ਜਾਂ ਯੁੱਧ ਦੇ ਰੂਪ ਵਿੱਚ ਵੀ ਵਰਤਿਆ ਜਾਂਦਾ ਹੈ।

ਦੰਗਿਆਂ ਤੋਂ ਚਾਰ ਦਿਨ ਪਹਿਲਾਂ, 'ਸੇਲਮਾ ਦੀ ਪਾਰਟੀ' ਬਾਰੇ ਇੱਕ ਵੀਡੀਓ ਸੋਸ਼ਲ ਮੀਡੀਆ ਐਪ ਟੈਲੀਗ੍ਰਾਮ 'ਤੇ ਗਰੁੱਪਾਂ ਵਿੱਚ ਵਾਇਰਲ ਹੋਈ ਸੀ।

ਇਸ ਵਿੱਚ ਇੱਕ ਵਿਅਕਤੀ 'ਪਾਰਟੀ' ਲਈ 'ਸਮੱਗਰੀ' ਦਾ ਵਰਣਨ ਕਰਦਾ ਹੈ।

ਕਿਹੋ ਜਿਹੇ ਸ਼ਬਦਾਂ ਦੀ ਵਰਤੋਂ ਹੋਈ

ਇਸ ’ਚ ਬ੍ਰਾਜ਼ੀਲ ਦੀ ਖੰਡ ਦਾ ਇੱਕ ਬ੍ਰਾਂਡ ਯੂਨੀਅਨ ਕਿਹਾ ਜਾਂਦਾ ਹੈ ਅਤੇ ਮੱਕੀ ਦੇ ਪੰਜ ਵੱਡੇ ਸਿਰ ਸ਼ਾਮਲ ਹਨ।

ਮੱਕੀ ਇਕ ਹੋਰ ਸ਼ਬਦ ਖੇਡ ਹੈ।

'ਮਿਲਹੋ' ਦਾ ਅਰਥ ਹੈ ਮੱਕੀ ਅਤੇ 'ਮਿਲਹੋ' ਦਾ ਅਰਥ ਹੈ ਲੱਖ।

ਇਸ ਦਾ ਅਰਥ ਸੀ ਕਿ ਇਹ ਸੁਝਾਅ ਹੈ ਕਿ ਪੰਜ ਲੱਖ ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ।

ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ਉਪਰ ਹਿੰਸਾ ਦਾ ਸੁਨੇਹਾ ਦੇਣ ਉਪਰ ਪਾਬੰਦੀ ਹੈ।

ਇੱਕ ਟਿਕਟੌਕ ਵੀਡੀਓ ਵਿੱਚ ਇੱਕ ਔਰਤ ਸਪੱਸ਼ਟ ਤੌਰ 'ਤੇ ਕਹਿੰਦੀ ਹੈ ਕਿ ਉਹ ਰਾਜਨੀਤੀ ਬਾਰੇ ਗੱਲ ਨਹੀਂ ਕਰੇਗੀ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਉਸਦਾ ਖਾਤਾ ਬੰਦ ਕਰ ਦਿੱਤਾ ਜਾਵੇ।

ਉਹ ਫਿਰ 'ਸੇਲਮਾ ਦੀ ਪਾਰਟੀ' ਬਾਰੇ ਗੱਲ ਕਰਨ ਲੱਗਦੀ ਹੈ।

ਕਿਸੇ ਹੋਰ ਥਾਂ ਉਪਰ ਲੋਕ ਹੋਰ 'ਪਾਰਟੀਆਂ' ਬਾਰੇ ਪੋਸਟ ਕਰ ਰਹੇ ਹਨ।

ਇਸ ਵਿੱਚ ਸਾਓ ਪਾਓਲੋ ਵਿੱਚ ਸੇਲਮਾ ਦੀ ਭੈਣ 'ਤੇਲਮਾ' ਅਤੇ ਰੀਓ ਡੀ ਜਨੇਰੀਓ ਵਿੱਚ 'ਵੇਲਮਾ' ਦੀ ਪਾਰਟੀ ਸ਼ਾਮਲ ਹੈ।

ਹੁਣ ਇਹਨਾਂ ਘਟਨਾਵਾਂ ਨੇ ਬਹੁਤ ਜ਼ਿਆਦਾ ਖਿੱਚ ਪ੍ਰਾਪਤ ਨਹੀਂ ਕੀਤੀ ਹੈ।

ਨਜ਼ਰ ਹੇਠਾਂ ਚੱਲ ਰਹੇ ਟਵਿੱਟਰ ਉਪਰ ਫੈਸਟਆਡਾਸੈਲਮਾ ਵਰਗੇ ਹੈਸ਼ਟੈਗ ਹਫਤੇ ਦੇ ਆਖਰ 'ਤੇ ਵਾਇਰਲ ਹੋਏ।

ਹੈਸ਼ਟੈਗ ਦੀ ਵਰਤੋਂ ਲੋਕਾਂ ਨੂੰ ਕਾਂਗਰਸ ਦੇ ਬਾਹਰ "ਪ੍ਰਾਕਾ ਦੋਸ ਟਰੇਸ ਪੋਡੇਰੇਸ" ਸਰਕਾਰੀ ਇਮਾਰਤਾਂ ਦੇ ਕੰਪਲੈਕਸ ਵਿੱਚ ਆਉਣ ਲਈ 'ਸੱਦਾ' ਦੇਣ ਲਈ ਕੀਤੀ ਗਈ ਸੀ।

ਫੁੱਟਬਾਲ ਦੀਆਂ ਜਰਸੀਆਂ

ਬ੍ਰਾਜ਼ੀਲ ਦੀ ਸੰਸਦ ਵਿੱਚ ਐਤਵਾਰ ਨੂੰ ਸੱਜੇ ਪੱਖੀ ਆਗੂ ਜਾਇਰ ਬੋਲਸੋਨਾਰੋ ਦੇ ਹਜ਼ਾਰਾਂ ਸਮਰਥਕਾਂ ਨੇ ਹਮਲਾ ਕੀਤਾ ਅਤੇ ਸੁਪਰੀਮ ਕੋਰਟ ਤੇ ਰਾਸ਼ਟਰਪਤੀ ਦੀ ਰਿਹਾਇਸ਼ ਨੂੰ ਵੀ ਘੇਰ ਲਿਆ ਸੀ।

ਮੁਜ਼ਾਹਰਾਕਾਰੀਆਂ ਨੇ ਬ੍ਰਾਜ਼ੀਲ ਦੇ ਫ਼ੁੱਟਬਾਲ ਟੀਮ ਦੀਆਂ ਜਰਸੀਆਂ ਪਹਿਨੀਆਂ ਹੋਈਆਂ ਸਨ ਤੇ ਉਹ ਝੰਡੇ ਲੈ ਕੇ ਸੰਸਦ ਵਿੱਚ ਦਾਖਲ ਹੋ ਗਏ ਸਨ।

ਕੁਝ ਲੋਕਾਂ ਸਪੀਕਰ ਦੇ ਮੰਚ ਉੱਤੇ ਚੜ੍ਹ ਕੇ ਵਿਰੋਧ ਪ੍ਰਦਰਸ਼ਨ ਕਰਦੇ ਦੇਖੇ ਗਏ।

ਮੁਜ਼ਾਹਰਾਕਾਰੀ ਸੰਸਦ ਦੀ ਛੱਤ ’ਤੇ ਚੜ੍ਹ ਗਏ ਤੇ ਉਨ੍ਹਾਂ ਇਮਾਰਤ ਦੀਆਂ ਖਿੜਕੀਆਂ ਤੋੜ ਦਿੱਤੀਆਂ।

ਪੁਲਿਸ ਨੂੰ ਮੁਜ਼ਾਰਾਕਾਰੀਆਂ ’ਤੇ ਕਾਬੂ ਪਾਉਣ ਲਈ ਹੰਝੂ ਗੈਸ ਦਾ ਇਸਤੇਮਾਲ ਕਰਨਾ ਪਿਆ ਸੀ।

ਝੜਪਾਂ ਤੋਂ ਬਾਅਦ ਰਾਜਧਾਨੀ ਬ੍ਰਾਜ਼ੀਲਿਆ ਦੀਆਂ ਪ੍ਰਮੁੱਖ ਇਮਾਰਤਾਂ ’ਤੇ ਫੌਜ ਨੇ ਐਤਵਾਰ ਸ਼ਾਮ ਤੱਕ ਕਾਬੂ ਕਰ ਲਿਆ ਸੀ।

ਰਾਸ਼ਟਰਤੀ ਲੂਲਾ ਡੀ ਸਿਲਵਾ ਨੇ ਇਸ ਨੂੰ ‘ਫ਼ਾਸੀਵਾਦੀ ਹਮਲਾ’ ਕਹਿੰਦਿਆਂ ਨਿਖੇਧੀ ਕੀਤੀ।

ਬ੍ਰਾਜ਼ੀਲ ਵਿੱਚ ਐਤਵਾਰ ਦਾ ਘਟਨਾਕ੍ਰਮ ਅਮਰੀਕਾ ਦੇ ਕੈਪੀਟੋਲ ਬਿਲਡਿੰਗ ਹਮਲੇ ਵਰਗਾ ਹੀ ਸੀ।

ਜਦੋਂ 6 ਜਨਵਰੀ, 2021 ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਮਰਥਕਾਂ ਨੇ ਚੋਣ ਨਤੀਜਿਆਂ ਨੂੰ ਨਕਾਰਦਿਆਂ ਕੈਪੀਟਲ ਬਿਲਡਿੰਗ ’ਤੇ ਹਮਲਾ ਕਰ ਦਿੱਤਾ ਸੀ।

ਮੁਜ਼ਾਹਰਿਆਂ ਦਾ ਕਾਰਨ

ਬ੍ਰਾਜ਼ੀਲ ਵਿੱਚ ਹੋ ਰਹੇ ਮੁਜ਼ਾਹਰੇ ਸਿਆਸੀ ਧਿਰਾਂ ਵਲੋਂ ਕੀਤੇ ਜਾ ਰਹੇ ਹਨ।

ਅਕਤੂਬਰ 2022 ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਖੱਬੇ-ਪੱਖੀ ਧਿਰ ਦੇ ਆਗੂ ਸਾਬਕਾ ਰਾਸ਼ਟਰਪਤੀ ਲੁਈਸ ਇਨਸੀਓ ਲੂਲਾ ਡੀ ਸਿਲਵਾ ਦੀ ਜਿੱਤ ਹੋਈ।

ਉਨ੍ਹਾਂ ਨੇ ਸੱਜੇ ਪੱਖੀ ਮੌਜੂਦਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੂੰ ਹਰਾਇਆ ਹੈ।

ਦੋਵਾਂ ਧਿਰਾਂ ਵਿਚ ਵੰਡੀ ਹੋਈ ਅਬਾਦੀ ਵਾਲੀਆਂ ਸਿਆਸੀ ਸਫ਼ਾਂ 'ਤੇ ਖੜੇ ਹੋ ਕੇ ਦੋ ਹੰਢੇ ਵਰਤੇ ਸਿਆਸਤਦਾਨਾਂ ਨੇ ਇੱਕ ਦੂਜੇ ਨੂੰ ਸਖ਼ਤ ਮੁਕਾਬਲਾ ਦਿੱਤਾ।

ਇਹ ਵੀ ਪੜ੍ਹੋ:

ਲੂਲਾ ਦੇ ਸਮਰਥਕਾਂ ਨੂੰ ਜਿੱਤ ਦਾ ਭਰੋਸਾ ਸੀ ਅਤੇ ਉਨ੍ਹਾਂ ਇਹ ਚੋਣ 50.9 ਫ਼ੀਸਦ ਵੋਟਾਂ ਨਾਲ ਜਿੱਤੀ ਵੀ। ਜਾਇਰ ਬੋਲਸੋਨਾਰੋ ਨੂੰ ਹਰਾਉਣ ਲਈ ਇਹ ਅੰਕੜਾ ਕਾਫ਼ੀ ਸੀ।

ਬੋਲਸੋਨਾਰੋ ਦੇ ਸਮਰਥਕ ਇਸ ਤੱਥ ਨੂੰ ਸਵਿਕਾਰਨ ਤੋਂ ਇਨਕਾਰੀ ਹਨ ਤੇ ਫ਼ੌਜੀ ਦਖ਼ਲਅੰਦਾਜ਼ੀ ਤੇ ਲੂਲਾ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।

ਲੂਲਾ, ਜੋ ਸਾਓ ਪੌਲੋ ਸਟੇਟ ਦੀ ਸਰਕਾਰੀ ਯਾਤਰਾ 'ਤੇ ਹਨ, ਨੇ ਐਤਵਾਰ ਦੇ ਦੰਗਾਕਾਰੀਆਂ ਨੂੰ ‘ਕੱਟੜ ਫਾਸੀਵਾਦੀ’ ਕਿਹਾ ਅਤੇ ਉਨ੍ਹਾਂ ਨੂੰ ਸਜ਼ਾ ਦੇਣ ਗੱਲ ਆਖੀ।

ਕੌਣ ਹਨ ਬੋਲਸੋਨਾਰੋ

ਬੋਲਸੋਨਾਰੋ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਅਤੇ ਸੱਜੇ ਪੱਖੀ ਧਿਰ ਦੇ ਆਗੂ ਹਨ, ਜਿਨ੍ਹਾਂ ਨੂੰ ਇਸ ਵਾਰ ਰਾਸ਼ਟਰਪਤੀ ਚੋਣਾਂ ਵਿੱਚ ਖੱਬੇ-ਪੱਖੀ ਧਿਰ ਦੇ ਆਗੂ ਤੇ ਸਾਬਕਾ ਰਾਸ਼ਟਰਪਤੀ ਲੁਈਸ ਇਨਸੀਓ ਲੂਲਾ ਡੀ ਸਿਲਵਾ ਨੇ ਹਰਾ ਦਿੱਤਾ।

ਬੋਲਸੋਨਾਰੋ ਫੌਜ ਮੁਖੀ ਵੀ ਰਹਿ ਚੁੱਕੇ ਹਨ ਅਤੇ ਆਪਣੇ ਅਕਸ ਨੂੰ ਬ੍ਰਾਜ਼ੀਲ ਦੇ ਹਿੱਤਾਂ ਦੇ ਰੱਖਿਅਕ ਵਜੋਂ ਪੇਸ਼ ਕਰਦੇ ਹਨ।

ਉਨ੍ਹਾਂ ਦਾ ਜਨਮ 21 ਮਾਰਚ 1955 ਨੂੰ ਸਾਓ ਪਾਊਲੋ ਦੇ ਕੈਂਪੀਨਾਸ ਸ਼ਹਿਰ ਵਿੱਚ ਹੋਇਆ ਸੀ। ਸਾਲ 1977 ਵਿੱਚ ਉਨ੍ਹਾਂ ਨੇ ਅਲਗਸ ਨੇਗ੍ਰਾਸ ਮਿਲਟਰੀ ਅਕੈਡਮੀ ਤੋਂ ਗ੍ਰੈਜੁਏਸ਼ਨ ਕੀਤੀ।

ਸਾਲ 1986 ਵਿੱਚ ਉਨ੍ਹਾਂ ਨੇ ਇੱਕ ਮੈਗਜ਼ੀਨ ਵਿੱਚ ਲਿਖੇ ਲੇਖ ਲਈ ਜੇਲ੍ਹ ਜਾਣਾ ਪਿਆ ਸੀ। ਇਸ ਲੇਖ ਵਿੱਚ ਉਨ੍ਹਾਂ ਨੇ ਫੌਜ ਦੀ ਘੱਟ ਤਨਖ਼ਾਹ ਦੀ ਸ਼ਿਕਾਇਤ ਕੀਤੀ ਸੀ।

1990 ਵਿੱਚ ਉਹ ਪਹਿਲੀ ਵਾਰ ਕਾਂਗਰਸ ਗਏ। ਬੋਲਸਾਨਰੋ ਦੀ ਵਿਆਹੁਤਾ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਤਿੰਨ ਵਿਆਹ ਕਰਵਾਏ ਹਨ।

ਬੋਲਸੋਨਾਰੋ ਅਤੇ ਵਿਵਾਦ

63 ਸਾਲਾ ਜ਼ਾਇਰ ਬੋਲਸੋਨਾਰੂ ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ ਵਿੱਚ ਰਹਿੰਦੇ ਹਨ।

ਉਹ ਔਰਤ ਵਿਰੋਧੀ, ਨਸਲ ਵਿਰੋਧੀ, ਸ਼ਰਨਾਰਥੀ ਅਤੇ ਸਮਲਿੰਗੀਆਂ ਨੂੰ ਲੈ ਕੇ ਭੜਕਾਊ ਬਿਆਨ ਦੇ ਚੁੱਕੇ ਹਨ।

ਉਹ ਬ੍ਰਾਜ਼ੀਲ ਵਿੱਚ ਫੌਜ ਦੇ ਸ਼ਾਸਨ ਨੂੰ ਸਹੀ ਠਹਿਰਾਉਂਦੇ ਰਹੇ ਹਨ।

ਜਾਇਰ ਬੋਲਸੋਨਾਰੂ ਦੇ ਵਿਰੋਧੀ ਸਿਰਾਓ ਗੋਮੇਜ਼ ਉਨ੍ਹਾਂ ਨੂੰ 'ਬ੍ਰਾਜ਼ੀਲ ਦਾ ਹਿਟਲਰ' ਵੀ ਕਹਿ ਚੁੱਕੇ ਹਨ।

ਕਰੀਬ 200 ਦੰਗਾਕਾਰੀਆ ਨੂੰ ਗ੍ਰਿਫ਼ਤਾਰ ਕੀਤਾ- ਕੈਬਨਿਟ ਮੰਤਰੀ

ਬੀਬੀਸੀ ਬ੍ਰਾਜ਼ੀਲ ਦੇ ਪੱਤਰਕਾਰ ਫ਼ਿਲਿਪ ਕੋਰਾਜ਼ਾ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਬ੍ਰਾਜ਼ੀਲ ਦੇ ਨਿਆਂ ਮੰਤਰੀ ਫਲਾਵੀਓ ਡੀਨੋ ਨੇ ਕਿਹਾ ਕਿ ਰਾਜਧਾਨੀ ਬ੍ਰਾਜ਼ੀਲੀਆ ਦੀਆਂ ਅਹਿਮ ਇਮਾਰਤਾਂ 'ਤੇ ਹਮਲਾ ਕਰਨ ਵਾਲੇ ਕਰੀਬ 200 ਦੰਗਾਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸੁਰੱਖਿਆ ਬਲ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਦੇ ਸਮਰਥਕਾਂ ਨੂੰ ਬਾਹਰ ਕੱਢਣ ਵਿੱਚ ਕਾਮਯਾਬ ਰਹੇ ਤੇ ਉਨ੍ਹਾਂ ਸੁਪਰੀਮ ਕੋਰਟ ਅਤੇ ਰਾਸ਼ਟਰਪਤੀ ਭਵਨ ਦੇ ਨੇੜਲੇ ਇਲਾਕਿਆਂ ਵਿੱਚ ਸਥਿਤੀ ’ਤੇ ਕਾਬੂ ਪਾ ਲਿਆ।

ਡੀਨੋ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਇਹ ਅੱਤਵਾਦ ਹੈ, ਇਹ ਇੱਕ ਤਖ਼ਤਾਪਲਟ ਦੀ ਸਾਜ਼ਿਸ਼ ਹੈ। ਸਾਨੂੰ ਯਕੀਨ ਹੈ ਕਿ ਦੇਸ਼ ਦੀ ਬਹੁਗਿਣਤੀ ਆਬਾਦੀ ਨਹੀਂ ਚਾਹੁੰਦੀ ਕਿ ਇਸੇ ਹਨ੍ਹੇਰਹਗਰਦੀ ਨੂੰ ਮੁੜ ਲਾਗੂ ਕੀਤਾ ਜਾਵੇ।"

ਉਨ੍ਹਾਂ ਨੇ ਐਤਵਾਰ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਬੋਸੋਲਨਾਰੋ ਦੇ ਸਹਿਯੋਗ ਵਾਲੇ ਇਲਾਕਿਆਂ ਵਿੱਚ ਤੈਨਾਤ ਸੁਰੱਖਿਆ ਬਲਾਂ 'ਤੇ ਕਥਿਤ ਲਾਪਰਵਾਹੀ ਦਾ ਇਲਜ਼ਾਮ ਵੀ ਲਗਾਇਆ।

ਕੇਂਦਰੀ ਮੰਤਰੀ ਡੀਨੋ ਨੇ ਕਿਹਾ, “ਮੈਂ ਵਿਸ਼ਵਾਸ ਕਰਨਾ ਚਾਹੁੰਦਾ ਹਾਂ ਕਿ ਰਾਜਪਾਲ ਉਨ੍ਹਾਂ ਲੋਕਾਂ ਦੇ ਸਬੰਧ ਵਿੱਚ ਜ਼ਿੰਮੇਵਾਰੀਆਂ ਨਿਰਧਾਰਤ ਕਰਨਗੇ, ਜਿਨ੍ਹਾਂ ਨੇ ਆਪਣੇ ਸੰਵਿਧਾਨਕ ਫਰਜ਼ਾਂ ਨੂੰ ਤਸੱਲੀਬਖ਼ਸ਼ ਤਰੀਕੇ ਨਾਲ ਨਹੀਂ ਨਿਭਾਇਆ।”

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)