ਹਰਦੀਪ ਸਿੰਘ ਨਿੱਝਰ ਕਤਲ ਕੇਸ: ਟਰੂਡੋ ਨੇ ਭਾਰਤ 'ਤੇ ਇਲਜ਼ਾਮ ਲਗਾਉਣ ਮਗਰੋਂ ਹੁਣ ਇਹ ਬਿਆਨ ਦਿੱਤਾ

ਜਸਟਿਨ ਟਰੂਡੋ

ਤਸਵੀਰ ਸਰੋਤ, Getty Images

ਖ਼ਾਲਿਸਤਾਨੀ ਨੇਤਾ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਤਾਰ ਭਾਰਤ ਸਰਕਾਰ ਨਾਲ ਜੋੜਨ ਵਾਲੇ ਬਿਆਨ ਦੇ ਇੱਕ ਦਿਨ ਬਾਅਦ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਹੋਰ ਬਿਆਨ ਦਿੱਤਾ ਹੈ।

ਮੰਗਲਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਭਾਰਤ ਨੂੰ ਭੜਕਾਉਣਾ ਨਹੀਂ ਸੀ।

ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਟਰੂਡੋ ਨੇ ਕਿਹਾ, "ਸਿੱਖ ਵੱਖਵਾਦੀ ਨੇਤਾ ਦੇ ਕਤਲ ਨਾਲ ਭਾਰਤੀ ਏਜੰਟਾਂ ਦਾ ਸਬੰਧ ਹੋਣ ਦਾ ਖਦਸ਼ਾ ਜ਼ਾਹਿਰ ਕਰਨ ਦੇ ਪਿੱਛੇ ਕੈਨੇਡਾ ਦਾ ਇਰਾਦਾ ਭਾਰਤ ਨੂੰ ਭੜਕਾਉਣਾ ਨਹੀਂ ਸੀ, ਪਰ ਕੈਨੇਡਾ ਚਾਹੁੰਦਾ ਹੈ ਕਿ ਭਾਰਤ ਇਸ ਮਾਮਲੇ ਨੂੰ ਸਹੀ ਢੰਗ ਨਾਲ ਨਜਿੱਠੇ।"

"ਭਾਰਤ ਸਰਕਾਰ ਨੂੰ ਇਸ ਮਾਮਲੇ ਵਿੱਚ ਬਹੁਤ ਗੰਭੀਰਤਾ ਦਿਖਾਉਣ ਦੀ ਲੋੜ ਹੈ। ਅਸੀਂ ਇਹੀ ਕਰ ਰਹੇ ਹਾਂ। ਅਸੀਂ ਕਿਸੇ ਨੂੰ ਭੜਕਾਉਣਾ ਜਾਂ ਮਾਮਲੇ ਨੂੰ ਖਿੱਚਣਾ ਨਹੀਂ ਚਾਹੁੰਦੇ।"

ਇਸ ਨਾਲ ਪਹਿਲਾਂ ਸੋਮਵਾਰ ਨੂੰ ਜਸਟਿਨ ਟਰੂਡੋ ਨੇ ਸੰਸਦ ਵਿੱਚ ਇਹ ਸ਼ੱਕ ਜ਼ਾਹਿਰ ਕੀਤਾ ਸੀ ਕਿ ਸ਼ਾਇਦ ਕੈਨੇਡਾ ਦੇ ਨਾਗਰਿਕ ਹਰਦੀਪ ਸਿੰਘ ਨਿੱਝਰ ਦਾ ਇਸ ਸਾਲ ਜੂਨ ਵਿੱਚ ਹੋਏ ਕਤਲ ਵਿੱਚ ਭਾਰਤ ਦੀ ਭੂਮਿਕਾ ਸੀ।

ਸਿਆਸਤ

ਤਸਵੀਰ ਸਰੋਤ, Facebook

ਤਸਵੀਰ ਕੈਪਸ਼ਨ, ਸੋਨੀਆ ਸਿੱਧੂ, ਜਗਮੀਤ ਸਿੰਘ, ਮੇਲੀਨਾ ਜੋਲੀ ਅਤੇ ਸਿਮਰਨਜੀਤ ਸਿੰਘ ਮਾਨ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਦੀ ਸੰਸਦ ਵਿੱਚ ਭਾਰਤ ਸਰਕਾਰ ਦੀ ਕੈਨੇਡਾ ਦੇ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਸ਼ਮੂਲੀਅਤ ਹੋਣ ਬਾਰੇ ਇਲਜ਼ਾਮ ਲਾਉਣ ਤੋਂ ਬਾਅਦ ਮਾਮਲਾ ਭਖ਼ਿਆ ਹੋਇਆ ਹੈ।

ਭਾਰਤ ਸਰਕਾਰ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਬੇ-ਬੁਨਿਆਦ ਕਰਾਰ ਦਿੱਤਾ ਹੈ ਅਤੇ ਵਿਦੇਸ਼ ਮੰਤਰਾਲੇ ਨੇ ਕੈਨੇਡਾ ਵਾਂਗ ਹੀ ਭਾਰਤ ਤੋਂ ਉਸ ਦੇ ਇੱਕ ਸੀਨੀਅਰ ਕੂਟਨੀਤਕ ਨੂੰ ਮੁਲਕ ਛੱਡ ਕੇ ਜਾਣ ਲਈ ਕਿਹਾ ਹੈ।

ਦੋਵਾਂ ਪਾਸਿਆਂ ਤੋਂ ਕਾਫ਼ੀ ਸਖ਼ਤ ਬਿਆਨ ਸਾਹਮਣੇ ਆ ਰਹੇ ਹਨ, ਜਿਸ ਦਾ ਅਸਰ ਦੋਵਾਂ ਮੁਲਕਾਂ ਦੇ ਰਿਸ਼ਤਿਆ ਉੱਤੇ ਵੀ ਪੈ ਸਕਦਾ ਹੈ।

ਇਸ ਬਾਰੇ ਵੱਖ-ਵੱਖ ਧਿਰਾਂ ਨਾਲ ਸੰਬੰਧਤ ਸ਼ਖ਼ਸੀਅਤਾਂ ਨੇ ਕੀ ਕਿਹਾ, ਆਓ ਜਾਣੀਏ...

ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਆਪਣੇ ਐਕਸ ਅਕਾਊਂਟ ‘ਤੇ ਲਿਖਿਆ, “ਅੱਜ ਸਾਨੂੰ ਭਾਰਤੀ ਸਰਕਾਰ ਦੇ ਏਜੰਟਾਂ ਵੱਲੋਂ ਕੈਨੇਡਾ ਦੀ ਧਰਤੀ ਉੱਤੇ ਕੈਨੇਡਾ ਦੇ ਵਸਨੀਕ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਪਤਾ ਲੱਗਾ ਹੈ।"

“ਸਾਰੇ ਕੈਨੇਡਾ ਦੇ ਨਾਗਰਿਕਾਂ ਲਈ, ਇਹ ਮੇਰੀ ਸਹੁੰ ਹੈ।”

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 1

“ਮੈ ਨਿਆਂ ਪ੍ਰਾਪਤੀ ਲਈ ਕੋਈ ਕਸਰ ਨਹੀਂ ਛੱਡਾਂਗਾ, ਜਿਸ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਵਾਬਦੇਹੀ ਵੀ ਸ਼ਾਮਲ ਹੈ।”

ਲਾਈਨ
ਲਾਈਨ

ਬਾਹਰੀ ਦਖ਼ਲਅੰਦਾਜ਼ੀ ਸਹਿਣ ਨਹੀਂ ਕਰਾਂਗੇ: ਕੈਨੇਡਾ ਦੀ ਵਿਦੇਸ਼ ਮੰਤਰੀ

ਮੇਲਾਨੀ ਜੋਲੀ

ਤਸਵੀਰ ਸਰੋਤ, FB/Mélanie Joly

ਤਸਵੀਰ ਕੈਪਸ਼ਨ, ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ

ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਕਿਹਾ, “ਮੈਂ ਹਰਦੀਪ ਸਿੰਘ ਨਿੱਝਰ ਦੇ ਪਰਿਵਾਰ ਨਾਲ ਅਫ਼ਸੋਸ ਜ਼ਾਹਰ ਕਰਦੀ ਹਾਂ, ਇਹ ਇਲਜ਼ਾਮ ਕਿ ਕਿਸੇ ਹੋਰ ਦੇਸ਼ ਦੀ ਸਰਕਾਰ ਦਾ ਨੁਮਇੰਦਾ ਇੱਕ ਕੈਨੇਡਾ ਦੇ ਨਾਗਰਿਕ ਦੇ ਕੈਨੇਡਾ ਦੀ ਧਰਤੀ ਉੱਤੇ ਕਤਲ ਵਿੱਚ ਸ਼ਾਮਲ ਹੋ ਸਕਦਾ ਹੈ, ਨਾ ਸਿਰਫ਼ ਪਰੇਸ਼ਾਨ ਕਰਨ ਵਾਲੇ ਹਨ ਬਲਕਿ ਬਿਲਕੁਲ ਨਾ ਕਬੂਲਣਯੋਗ ਹਨ।”

‘‘ਜੇ ਇਹ ਸੱਚ ਸਾਬਤ ਹੁੰਦਾ ਹੈ ਤਾਂ ਇਹ ਸਾਡੀ ਪ੍ਰਭੂਸੱਤਾ ਦੀ ਵੱਡੀ ਉਲੰਘਣਾ ਹੋਵੇਗੀ, ਇਹ ਦੋ ਦੇਸ਼ਾਂ ਦੇ ਇੱਕ-ਦੂਜੇ ਨਾਲ ਵਰਤਣ ਦੇ ਮੂਲ ਸਿਧਾਂਤਾਂ ਦੀ ਵੀ ਉਲੰਘਣਾ ਹੋਵਗੀ। ਅਸੀਂ ਇਸ ਬਾਰੇ ਸਪੱਸ਼ਟ ਹਾਂ ਕਿ ਅਸੀਂ ਕਿਸੇ ਵੀ ਕਿਸਮ ਦੀ ਬਾਹਰੀ ਦਖ਼ਲਅੰਦਾਜ਼ੀ ਸਹਿਣ ਨਹੀਂ ਕਰਾਂਗੇ।’’

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 2

ਮੇਲਾਨੀ ਜੋਲੀ ਨੇ ਅੱਗੇ ਕਿਹਾ, “ਜਦੋਂ ਤੋਂ ਇਹ ਸਾਡੀ ਜਾਣਕਾਰੀ ਵਿੱਚ ਆਇਆ ਹੈ, ਅਸੀਂ ਤਿੰਨ ਸਿਧਾਂਤਾਂ ਤੋਂ ਸੇਧ ਲੈ ਰਹੇ ਹਾਂ। ਪਹਿਲਾ ਕਿ ਅਸੀਂ ਸੱਚ ਜਾਣਨਾ ਚਾਹੁੰਦੇ ਹਾਂ, ਦੂਜਾ ਕਿ ਅਸੀਂ ਹਰ ਵੇਲੇ ਕੈਨੇਡਾ ਦੇ ਨਾਗਰਿਕਾਂ ਦੀ ਸੁਰੱਖਿਆ ਕਰਾਂਗੇ, ਤੀਜਾ ਕਿ ਅਸੀਂ ਕੈਨੇਡਾ ਦੀ ਪ੍ਰਭੂਸੱਤਾ ਦੀ ਰਾਖੀ ਕਰਾਂਗੇ।”

“ਮੈਂ ਇਸ ਬਾਰੇ ਆਪਣੇ ਭਾਰਤੀ ਹਮਰੁਤਬਾ (ਭਾਰਤੀ ਵਿਦੇਸ਼ ਮੰਤਰਾਲਾ) ਨੂੰ ਜਾਣਕਾਰੀ ਦੇ ਦਿੱਤੀ ਹੈ ਅਤੇ ਮੈਂ ਇਹ ਵੀ ਕਿਹਾ ਹੈ ਕਿ ਅਸੀਂ ਭਾਰਤ ਦਾ ਇਸ ਮਾਮਲੇ ਵਿੱਚ ਪੂਰਾ ਸਹਿਯੋਗ ਚਾਹੁੰਦੇ ਹਾਂ, ਤਾਂ ਜੋ ਅਸੀਂ ਇਸ ਮਾਮਲੇ ਦੀ ਤਹਿ ਤੱਕ ਜਾ ਸਕੀਏ ਅਤੇ ਇਸ ਦੇ ਨਤੀਜੇ ਵਜੋਂ ਅਸੀਂ ਉੱਚੇ ਅਹੁਦੇ ਉੱਤੇ ਤਾਇਨਾਤ ਇੱਕ ਭਾਰਤੀ ਕੂਟਨੀਤਕ ਨੂੰ ਵੀ ਕੱਢ ਦਿੱਤਾ ਹੈ।”

ਕੀ ਕਹਿੰਦੇ ਹਨ ਲਿਬਰਲ ਪਾਰਟੀ ਦੇ ਪੰਜਾਬੀ ਐੱਮਪੀ

ਸੋਨੀਆ ਸਿੱਧੂ

ਤਸਵੀਰ ਸਰੋਤ, FB/Sonia Sidhu

ਤਸਵੀਰ ਕੈਪਸ਼ਨ, ਸੋਨੀਆ ਸਿੱਧੂ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨਾਲ

ਬਰੈਂਮਪਟਨ ਸਾਊਥ ਤੋਂ ਲਿਬਰਲ ਪਾਰਟੀ ਵੱਲੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਲਿਖਿਆ, “ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਦਨ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਬੋਲੇ। ਇਹ ਸਾਡੀ ਸਰਕਾਰ ਦੀ ਸਪੱਸ਼ਟ ਰਾਇ ਹੈ ਕਿ ਸਾਰੇ ਕੈਨੇਡੀਅਨ ਨਾਗਰਿਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ, ਖ਼ਾਸ ਕਰਕੇ ਕੈਨੇਡਾ ਦੀ ਧਰਤੀ ਉੱਤੇ।”

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 3

ਉਹ ਅੱਗੇ ਲਿਖਦੇ ਹਨ, “ਕੈਨੇਡਾ ਕਾਨੂੰਨ ਦੇ ਰਾਜ ਵਾਲਾ ਦੇਸ਼ ਹੈ ਅਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਸਿਧਾਂਤ ਨੂੰ ਬਰਕਰਾਰ ਰੱਖੀਏ ਅਤੇ ਇਸ ਦੇ ਨਾਲ ਹੀ ਆਪਣੀ ਪ੍ਰਭੂਸੱਤਾ ਅਤੇ ਅੰਤਰਾਸ਼ਟਰੀ ਕਾਨੂੰਨ ਨੂੰ ਕਾਇਮ ਰੱਖੀਏ।’’

“ਸਾਡੀਆਂ ਸੁਰੱਖਿਆ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਆਪਣੀ ਪੜਤਾਲ ਜਾਰੀ ਰੱਖਣਗੀਆਂ, ਮੈਂ ਪ੍ਰਧਾਨ ਮੰਤਰੀ ਦਾ ਕੈਨੇਡਾ ਦੇ ਸਾਰੇ ਵਸਨੀਕਾਂ ਦੀ ਏਕਤਾ ਲਈ ਦਿੱਤੇ ਸੱਦੇ ਵਿੱਚ ਸਾਥ ਦਿੰਦੀ ਹਾਂ।”

ਮਿਸੀਸਾਗਾ-ਮਾਲਟਨ ਤੋਂ ਐੱਮਪੀ ਇਕਵਿੰਦਰ ਸਿੰਘ ਗਹੀਰ ਨੇ ਲਿਖਿਆ, “ਹਰਦੀਪ ਸਿੰਘ ਨਿੱਝਰ ਕੈਨੇਡਾ ਦੀ ਧਰਤੀ ਉੱਤੇ ਰਹਿਣ ਵਾਲੇ ਇੱਕ ਕੈਨੇਡੀਅਨ ਨਾਗਰਿਕ ਸਨ। ਕਿਸੇ ਵੀ ਬਾਹਰੀ ਮੁਲਕ ਵੱਲੋਂ ਗੈਰ-ਕਾਨੂੰਨੀ ਗਤੀਵਿਧੀ ਕੈਨੇਡਾ ਦੀ ਪ੍ਰਭੂਸੱਤਾ ਦੀ ਨਾ ਕਬੂਲਣਯੋਗ ਉਲੰਘਣਾ ਹੈ, ਇੱਕ ਉੱਚ ਦਰਜੇ ਦੇ ਭਾਰਤੀ ਉੱਚ ਦਰਜੇ ਦੇ ਕੂਟਨੀਤਕ ਨੂੰ ਵੀ ਕੱਢ ਦਿੱਤਾ ਗਿਆ ਹੈ। ਅਸੀਂ ਕਾਨੂੰਨ ਆਧਾਰਿਤ ਦੇਸ ਹਾਂ, ਪੜਤਾਲ ਜਾਰੀ ਹੈ ਅਤੇ ਸਾਨੂੰ ਨਿਆਂ ਮਿਲੇਗਾ।”

ਕਮਲ ਖੇੜਾ

ਤਸਵੀਰ ਸਰੋਤ, FB/Kamal Khera

ਕੈਨੇਡਾ ਦੇ ਡਾਇਵਰਸਿਟੀ, ਇਨਕਲੂਜ਼ਨ ਅਤੇ ਪਰਸਨਜ਼ ਵਿੱਦ ਡਿਸੇਬਲੀਟੀਜ਼ ਮੰਤਰਾਲੇ ਦੇ ਮੰਤਰੀ ਕਮਲ ਖੇੜਾ ਨੇ ਲਿਖਿਆ, “ਕੈਨੇਡਾ ਕਾਨੂੰਨ ਦੇ ਮੁਤਾਬਕ ਚੱਲਣ ਵਾਲਾ ਮੁਲਕ ਹੈ ਅਤੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਅਤੇ ਆਪਣੀ ਪ੍ਰਭੂਸੱਤਾ ਦੀ ਰੱਖਿਆ ਸਾਡੇ ਲਈ ਬੁਨਿਆਦੀ ਮਸਲਾ ਹੈ।”

“ਇਹ ਇਲਜ਼ਾਮ ਕਿ ਭਾਰਤ ਸਰਕਾਰ ਕੈਨੇਡਾ ਦੇ ਨਾਗਰਿਕ ਹਰਦੀਪ ਸਿੰਘ ਨਿੱਝਰ ਦੀ ਮੌਤ ਦੀ ਘਟਨਾ ਵਿੱਚ ਸ਼ਾਮਲ ਸੀ ਨਾ ਕਬੂਲਣਯੋਗ ਹੈ ਅਤੇ ਬਹੁਤ ਚਿੰਤਾਜਨਕ ਹੈ।”

ਗੁਰੂ ਨਾਨਕ ਸਿੱਖ ਗੁਰਦੁਆਰਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, 18 ਸਤੰਬਰ ਨੂੰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਵਿੱਚ ਨਿੱਝਰ ਲਈ ਇੱਕ ਯਾਦਗਾਰ ਸਮਾਗਮ ਰੱਖਿਆ ਗਿਆ ਸੀ

ਹਰਦੀਪ ਸਿੰਘ ਨਿੱਝਰ ਦੇ ਪੁੱਤਰ ਨੇ ਕੀ ਕਿਹਾ

ਕੈਨੇਡਾ ਦੇ ਗਲੋਬਲ ਮੇਲ ਅਖ਼ਬਾਰ ਨੂੰ ਹਰਦੀਪ ਸਿੰਘ ਨਿੱਝਰ ਦੇ ਪੁੱਤਰ ਬਲਰਾਜ ਨਿੱਝਰ ਨੇ ਜਸਟਿਨ ਟਰੂਡੋ ਦੇ ਬਿਆਨ ਬਾਰੇ ਸੋਮਵਾਰ ਨੂੰ ਆਪਣੇ ਪਿਤਾ ਦੀ ਯਾਦ ਵਿੱਚ ਰੱਖੇ ਗਏ ਸਮਾਗਮ ਵਿੱਚ ਇਸ ਬਾਰੇ ਪ੍ਰਤੀਕਰਮ ਦਿੱਤਾ।

ਉਨ੍ਹਾਂ ਕਿਹਾ ਕਿ ਉਹ ਟਰੂਡੋ ਦੇ ਬਿਆਨ ਤੋਂ ਬਾਅਦ ਹੈਰਾਨ ਹਨ ਕਿਉਂਕਿ ਪਰਿਵਾਰ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਸੀ ਕਿ ਘਟਨਾ ਤੋਂ ਤਿੰਨ ਮਹੀਨੇ ਬਾਅਦ “ਜਿਵੇਂ ਕੁਝ ਵੀ ਨਹੀਂ ਹੋਇਆ ਸੀ।”

ਬਲਰਾਜ ਨਿੱਝਰ ਨੇ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਿਤਾ ਨੂੰ ਮਹੀਨਿਆਂ ਪਹਿਲਾਂ ਸੰਭਵ ਖ਼ਤਰਿਆਂ ਬਾਰੇ ਚੇਤਾਵਨੀ ਮਿਲੀ ਸੀ।

ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ, ਜਿੱਥੇ ਉਨ੍ਹਾਂ ਦੇ ਪਿਤਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਇੱਕ ਯਾਦਗਾਰੀ ਸਮਾਗਮ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾਂ ਦੀ ਮੌਤ ਉਨ੍ਹਾਂ ਦੇ ਪਰਿਵਾਰ ਲਈ ਮੁਸ਼ਕਲ ਰਹੀ ਹੈ।

“ਉਹ ਸਿਰਫ਼ 45 ਸਾਲਾਂ ਦੇ ਸਨ, ਆਮ ਤੌਰ ‘ਤੇ ਤੁਸੀਂ ਇਸ ਕਿਸਮ ਦੀ ਘਟਨਾ ਹੋਣ ਬਾਰੇ ਨਹੀਂ ਸੋਚਦੇ।”

“ਜੇਕਰ ਇਹ ਕਿਸੇ ਕੁਦਰਤੀ ਕਾਰਨ ਕਰਕੇ ਹੋਇਆ ਹੁੰਦਾ ਤਾਂ ਇਸ ਬਾਰੇ ਯਕੀਨ ਕਰਨਾ ਅਤੇ ਆਪਣੇ ਆਪ ਨੂੰ ਮਨਾਉਣਾ ਥੋੜ੍ਹਾ ਸੌਖਾ ਹੋ ਸਕਦਾ ਸੀ, ਪਰ ਇਹ ਜਿਸ ਤਰੀਕੇ ਹੋਇਆ…।”

ਭਾਰਤ ਹਰਦੀਪ ਸਿੰਘ ਨਿੱਝਰ ਦੇ ਗੈਰ-ਕਾਨੂੰਨੀ ਕਤਲ ਵਿੱਚ ਸ਼ਾਮਲ ਸੀ- ਮਾਨ

ਸਿਮਰਨਜੀਤ ਸਿੰਘ ਮਾਨ

ਤਸਵੀਰ ਸਰੋਤ, FB/simranjit singh mann

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਸਿਮਰਨਜੀਤ ਸਿੰਘ ਮਾਨ ਨੇ ਬੀਬੀਸੀ ਪੱਤਰਕਾਰ ਅਵਾਤਰ ਸਿੰਘ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਅੱਜ ਇਸ ਬਾਰੇ ਪੁਰਾਣੀ ਸੰਸਦ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਵੀ ਕੀਤੀ ਸੀ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਐੱਮਪੀ ਵੀ ਹਨ।

ਉਨ੍ਹਾਂ ਨੇ ਕਿਹਾ, "ਮੈਂ ਅਮਿਤ ਸ਼ਾਹ ਨੂੰ ਕਿਹਾ ਕਿ ਇਹ ਬਹੁਤ ਮਾੜਾ ਕੰਮ ਹੋਇਆ ਹੈ ਅਤੇ ਉਨ੍ਹਾਂ ਅੱਗੋਂ ਨਿਮਰਤਾ ਨਾਲ ਕਿਹਾ ਕਿ 'ਇਸ ਬਾਰੇ ਪਤਾ ਲਗਾਉਂਦੇ ਹਾਂ।"

'ਇਸ ਤੋਂ ਇਲਾਵਾ ਮੈਂ ਮੋਦੀ ਕੈਬਨਿਟ ਦੇ ਇਕਲੌਤੇ ਸਿੱਖ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਅਫ਼ਸੋਸ ਜਤਾਇਆ ਕਿ ਅਜਿਹਾ ਕੁਝ ਵੀ ਹੋ ਰਿਹਾ ਹੈ।"

ਮਾਨ ਨੇ ਅੱਗੇ ਕਿਹਾ, "ਇਹ ਤਾਂ ਭਾਰਤ ਨੇ ਬਹੁਤ ਜ਼ੁਲਮ ਕੀਤਾ ਹੈ ਅਤੇ ਉਨ੍ਹਾਂ ਨੇ ਸਿੱਧਾ ਇਲਜ਼ਾਮ ਹੀ ਲਗਾ ਦਿੱਤਾ ਹੈ। ਉਨ੍ਹਾਂ (ਟਰੂਡੋ) ਨੇ ਕਿਹਾ ਕਿ 'ਜਦੋਂ ਮੈਂ ਜੀ-20 ਵਿੱਚ ਆਇਆ ਸੀ ਤਾਂ ਮੈਂ ਪੀਐੱਮ (ਮੋਦੀ) ਨਾਲ ਗੱਲ ਕਰ ਦਿੱਤੀ ਸੀ।"

"ਇਸ ਦਾ ਮਤਲਬ ਹੈ ਉਨ੍ਹਾਂ ਨੂੰ ਥੋੜ੍ਹੇ ਦਿਨ ਪਹਿਲਾਂ ਪਤਾ ਲੱਗ ਗਿਆ ਸੀ ਕਿ ਹਰਦੀਪ ਸਿੰਘ ਦਾ ਕਤਲ ਕਰਵਾਇਆ ਹੈ।"

"ਟਰੂਡੋ ਨੇ ਕਿਹਾ ਹੈ ਕਿ ਉਹ ਬਰਤਾਨੀਆ, ਯੂਐੱਸਏ ਅਤੇ ਆਸਟ੍ਰੇਲੀਆ ਨਾਲ ਅਸੀਂ ਗੱਲ ਕਰਾਂਗੇ।"

ਉਨ੍ਹਾਂ ਨੇ ਆਪਣੇ ਐਕਸ ਅਕਾਊਂਟ ‘ਤੇ ਲਿਖਿਆ ਹੈ, “ਸਿਮਰਨਜੀਤ ਸਿੰਘ ਨੇ ਜਿਸ ਗੱਲ ਬਾਰੇ ਡਰ ਜ਼ਾਹਿਰ ਕੀਤਾ ਅਤੇ ਭਾਰਤੀ ਸੰਸਦ ਵਿੱਚ ਜਿਸ ਮੁੱਦੇ ਨੂੰ ਚੁੱਕਿਆ ਸੀ, ਉਸ ਬਾਰੇ ਹੁਣ ਆਖ਼ਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਕੈਨੇਡੀਅਨ ਖ਼ੂਫੀਆ ਏਜੰਸੀਆਂ ਦਾ ਇਹ ਮੰਨਣਾ ਹੈ ਕਿ ਭਾਰਤੀ ਸਟੇਟ ਹਰਦੀਪ ਸਿੰਘ ਨਿੱਝਰ ਦੇ ਗੈਰ-ਕਾਨੂੰਨੀ ਕਤਲ ਵਿੱਚ ਸ਼ਾਮਲ ਸੀ।”

“ਟਰੂਡੋ ਨੇ ਭਾਰਤ ਦੀਆਂ ਗਤੀਵਿਧੀਆਂ ਨੂੰ ‘ਕੈਨੇਡਾ ਦੀ ਪ੍ਰਭੂਸੱਤਾ” ਦੀ ਗੰਭੀਰ ਉਲੰਘਣਾ ਕਿਹਾ ਹੈ ਅਤੇ ਇਸ ਦੇ ਨਤੀਜੇ ਵਜੋਂ ਟਰੂਡੋ ਅਤੇ ਮੋਦੀ ਵਿਚਾਲੇ ਜੀ-20 ਵਿੱਚ ਵਪਾਰਕ ਸੰਬੰਧਾਂ ਬਾਰੇ ਗੱਲਬਾਤ ਵਿੱਚ ਰੁਕਾਵਟ ਬਣੀ ਅਤੇ ਰਿਸ਼ਤਿਆਂ ਵਿੱਚ ਨਿਘਾਰ ਆਇਆ।”

ਪਰਮਬੰਸ ਸਿੰਘ ਰੋਮਾਣਾ

ਤਸਵੀਰ ਸਰੋਤ, @ParambansRomana/X

ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਕੌਮੀ ਬੁਲਾਰੇ ਪਰਮਬੰਸ ਸਿੰਘ ਰੋਮਾਣਾ ਨੇ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ, “ਭਾਰਤ ਦੀ ਏਕਤਾ ਅਤੇ ਅਖੰਡਤਾ ਸਰਵਉੱਚ ਹੈ ਅਤੇ ਇਸਦੇ ਬਾਰੇ ਕੋਈ ਵੀ ਸਮਝੌਤਾ ਨਹੀਂ ਹੋ ਸਕਦਾ।”

“ਜੇਕਰ ਇਹ ਸੱਚ ਹੈ, ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਬਿਆਨ ਬਹੁਤ ਗੰਭੀਰ ਹੈ। ਕਿਸੇ ਵੀ ਸੱਭਿਅਕ ਸੰਸਾਰ ਵਿੱਚ ਗ਼ੈਰ-ਕਾਨੂੰਨੀ ਕਤਲਾਂ ਦੀ ਕੋਈ ਥਾਂ ਨਹੀਂ ਹੈ। ਸੱਚ ਸਾਹਮਣੇ ਆਉਣਾ ਚਾਹੀਦਾ ਹੈ।”

ਭਾਰਤੀ ਖ਼ੂਫ਼ੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ ਦੇ ਸਾਬਕਾ ਮੁਖੀ ਅਮਰਜੀਤ ਸਿੰਘ ਦੁੱਲਤ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਭਾਰਤ ਅਤੇ ਕੈਨੇਡਾ ਵੱਲੋਂ ਕੂਟਨੀਤਕਾਂ ਨੂੰ ਕੱਢਣ ਬਾਰੇ ਦੱਸਦੇ ਹੋਏ ਕਿਹਾ ਕਿ ਇਹ ਹੁੰਦਾ ਰਹਿੰਦਾ ਹੈ।

“ਇਸ ਵਿੱਚ ਅਜੀਬ ਗੱਲ ਇਹ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਹ ਗੱਲ ਉਨ੍ਹਾਂ ਦੀ ਪਾਰਲੀਮੈਂਟ ਵਿੱਚ ਕਹੀ, ਅਜਿਹਾ ਨਹੀਂ ਹੁੰਦਾ ਹੈ ਤੇ ਕਰਨਾ ਵੀ ਨਹੀਂ ਚਾਹੀਦਾ, ਅਸੀਂ ਇੱਥੋਂ ਹਰ ਮੁਲਕਾਂ ਦੇ ਬਹੁਤ ਲੋਕ ਹਟਾਏ ਹਨ। ਪਾਰਲੀਮੈਂਟ ਵਿੱਚ ਅਨਾਊਂਸਟਮੈਂਟ ਨਹੀਂ ਹੁੰਦੀ, ਚੁੱਪ ਕਰ ਕੇ ਘਰ ਭੇਜ ਦਿੰਦੇ ਹਾਂ। ਜੇਕਰ ਸਾਡੇ ਅਫ਼ਸਰ ਤੋਂ ਕੋਈ ਦਿੱਕਤ ਸੀ ਤਾਂ ਸਾਡੇ ਅਫ਼ਸਰ ਨੂੰ ਘਰ ਭੇਜ ਦੇਣਾ ਚਾਹੀਦਾ ਸੀ।”

ਉਨ੍ਹਾਂ ਕਿਹਾ ਕਿ ਕੁਦਰਤੀ ਇਸ ਨਾਲ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਫਰਕ ਪਏਗਾ।

ਇਸ ਬਾਰੇ ਆਪਣੇ ਐਕਸ ਅਕਾਊਂਟ ਉੱਤੇ ਲਿਖਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤੇ ਗਏ ਇਹ ਦਾਅਵੇ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਹੱਥ ਸੀ, ਪੂਰੀ ਤਰ੍ਹਾਂ ਬੇਬੁਨਿਆਦ ਹਨ ਅਤੇ ਉਹ ਬੱਸ ਵੋਟ ਬੈਂਕ ਦੀ ਰਾਜਨੀਤੀ ਕਰ ਰਹੇ ਹਨ।"

“2018 ਵਿੱਚ ਉਨ੍ਹਾਂ ਦੀ ਅੰਮ੍ਰਿਤਸਰ ਫ਼ੇਰੀ ਮੌਕੇ ਮੈਂ ਜਸਟਿਨ ਟਰੂਡੋ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਕਿਵੇਂ ਕੈਨੇਡਾ ਦੀ ਧਰਤੀ ਨੂੰ ਭਾਰਤ ਦੇ ਵਿਰੁੱਧ ਵਰਤਿਆ ਜਾ ਰਿਹਾ ਹੈ। ਫਿਰ ਵੀ ਕੈਨੇਡਾ ਦੀ ਸਰਕਾਰ ਹਾਲੇ ਤੱਕ ਕੋਈ ਵੀ ਕਦਮ ਚੁੱਕਣ ਵਿੱਚ ਅਸਫ਼ਲ ਰਹੀ ਹੈ।”

ਐਕਸ

ਤਸਵੀਰ ਸਰੋਤ, @capt_amarinder/X

ਬ੍ਰਿਟੇਨ ਵਿੱਚ ਪੰਜਾਬੀ ਮੂਲ ਦੇ ਐੱਮਪੀ ਤਨਮਨਜੀਤ ਸਿੰਘ ਢੇਸੀ ਨੇ ਲਿਖਿਆ, “ਕੈਨੇਡਾ ਤੋਂ ਚਿੰਤਾਜਨਕ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ।”

“ਸਲੋਹ ਅਤੇ ਹੋਰ ਥਾਵਾਂ ਉੱਤੇ ਰਹਿਣ ਵਾਲੇ ਕਈ ਸਿੱਖਾਂ ਨੇ ਮੇਰੇ ਨਾਲ ਸੰਪਰਕ ਕੀਤਾ ਹੈ, ਉਹ ਚਿੰਤਾ ਵਿੱਚ ਹਨ, ਗੁੱਸੇ ਹਨ ਅਤੇ ਡਰੇ ਹੋਏ ਹਨ।”

“ਇਹ ਦੇਖਦਿਆਂ ਹੋਇਆਂ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਉਹ ਆਪਣੇ ਨੇੜਲੇ ਸਹਿਯੋਗੀਆਂ ਅਤੇ ਫਾਈਵ ਆਈਜ਼ ਅਲਾਇੰਸ ਨਾਲ ਕੰਮ ਕਰ ਰਹੇ ਹਨ ਅਤੇ ਯੂਕੇ ਸਰਕਾਰ ਨੂੰ ਇਹ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਉਹ ਕੀ ਜਾਣਦੇ ਹਨ ਅਤੇ ਹੁਣ ਕੀ ਕਰ ਰਹੇ ਹਨ।”

ਤਨਮਨਜੀਤ ਸਿੰਘ ਢੇਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਨਮਨਜੀਤ ਸਿੰਘ ਢੇਸੀ

ਦਲ ਖਾਲਸਾ ਜਥੇਬੰਦੀ ਦੇ ਆਗੂ ਕੰਵਰ ਪਾਲ ਸਿੰਘ ਨੇ ਕਿਹਾ, “ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਸੀਆਂ ਦੇ ਸ਼ਾਮਲ ਹੋਣ ਬਾਰੇ ਜਸਟਿਨ ਟਰੂਡੋ ਦਾ ਬਿਆਨ ਰਾਜਨੀਤਿਕ ਬਿਆਨ ਨਹੀਂ ਹੈ, ਇਹ ਬਿਆਨ ਜਸਟਿਨ ਟਰੂਡੇ ਨੇ ਆਪਣੇ ਪਾਰਲੀਮੈਂਟ ਮੈਂਬਰਾਂ ਨੂੰ ਸੰਬੋਧਤ ਹੁੰਦਿਆਂ ਕਹੀ ਹੈ।”

“ਉਨ੍ਹਾਂ ਨੇ ਇਹ ਗੱਲ ਜੀ-20 ਸੰਮੇਲਨ ਮੌਕੇ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਹੀ।”

“ਉਨ੍ਹਾਂ ਨੇ ਇਹ ਗੱਲ ਅਮਰੀਕਾ ਦੇ ਰਾਸ਼ਟਰਪਤੀ ਅਤੇ ਯੂਕੇ ਦੇ ਪ੍ਰਧਾਨ ਮੰਤਰੀ ਨੂੰ ਵੀ ਕਹੀ ਹੈ।” ਉਨ੍ਹਾਂ ਦੇ ਇਲਜ਼ਾਮਾਂ ਨੂੰ ਰੱਦ ਕਰਨ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ।

'ਪਰਵਾਸੀ ਭਾਈਚਾਰੇ ਨਾਲ ਖੜੇ ਹਾਂ'

ਪੀਅਰ ਪੋਇਲਵਰ

ਤਸਵੀਰ ਸਰੋਤ, FB/Pierre Poilievre

ਤਸਵੀਰ ਕੈਪਸ਼ਨ, ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ੍ ਪੋਇਲਵਰ੍

ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਅਤੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਸ਼ਾਮਲ ਪੀਅਰ੍ ਪੋਇਲਵਰ੍ ਨੇ ਵੀ ਬਿਆਨ ਜਾਰੀ ਕੀਤਾ ਹੈ।

“ਕੁਝ ਪਲ ਪਹਿਲਾਂ, ਪ੍ਰਧਾਨ ਮੰਤਰੀ ਨੇ ਮੈਨੂੰ ਖ਼ੁਫੀਆ ਏਜੰਸੀਆਂ ਤੋਂ ਆਈ ਸੂਚਨਾ ਜਿਸ ਵਿੱਚ ਭਾਰਤੀ ਸਰਕਾਰ ਨੂੰ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਜੋੜਿਆ ਗਿਆ ਹੈ,ਬਾਰੇ ਦੱਸਿਆ। ਹੋਰ ਅੱਗੇ ਜਾਣ ਤੋਂ ਪਹਿਲਾਂ ਮੈਂ ਹਰਦੀਪ ਸਿੰਘ ਨਿੱਝਰ ਦੇ ਪਰਿਵਾਰ ਨਾਲ ਅਫ਼ਸੋਸ ਜ਼ਾਹਰ ਕਰਦਾ ਹਾਂ। ਜੇਕਰ ਇਹ ਇਲਜ਼ਾਮ ਸੱਚ ਹਨ ਤਾਂ ਇਹ ਕੈਨਡਾ ਦੀ ਪ੍ਰਭੂਸੱਤਾ ਦੇ ਘੋਰ ਨਿਰਾਦਰ ਨੂੰ ਦਰਸਾਉਂਦੇ ਹਨ।’’

“ਸਾਡੇ ਨਾਗਰਿਕ ਹਰ ਕਿਸਮ ਦੇ ਗੈਰ ਕਾਨੂੰਨੀ ਕਤਲਾਂ ਤੋਂ ਸੁਰੱਖਿਅਤ ਹੋਣੇ ਚਾਹੀਦੇ ਹਨ, ਖ਼ਾਸ ਕਰਕੇ ਵਿਦੇਸ਼ੀ ਸਰਕਾਰਾਂ ਤੋਂ। ਕੈਨੇਡਾ ਦੇ ਨਾਗਰਿਕ ਕੈਨੇਡਾ ਦੀ ਧਰਤੀ ਉੱਤੇ ਸੁਰੱਖਿਅਤ ਰਹਿਣ ਦੇ ਹੱਕਦਾਰ ਹਨ। ਅਸੀਂ ਭਾਰਤ ਸਰਕਾਰ ਨੂੰ ਇਸ ਕਤਲ ਦੀ ਪਾਰਦਰਸ਼ਤਾ ਨਾਲ ਜਾਂਚ ਕਰਨ ਲਈ ਆਖਦੇ ਹਾਂ ਕਿਉਂਕਿ ਇਸ ਦੇ ਪਿਛਲਾ ਸੱਚ ਸਾਹਮਣੇ ਆਉਣਾ ਜ਼ਰੂਰੀ ਹੈ।”

“ਸਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਇਹ ਕਤਲ ਕਿਸ ਨੇ ਕੀਤਾ ਅਤੇ ਇਸ ਪਿੱਛੇ ਕੌਣ ਸੀ। ਕੰਜ਼ਰਵੇਟਿਵ ਪਾਰਟੀ ਇਸ ਦੇ ਜਵਾਬ ਜਾਣਨ ਲਈ ਕੰਮ ਕਰਦੀ ਰਹੇਗੀ। ਕੈਨੇਡਾ ਦੇ ਸਾਰੇ ਵਸਨੀਕ ਭਾਰਤੀ ਪਿਛੋਕੜ ਵਾਲੇ ਪਰਵਾਸੀ ਭਾਈਚਾਰਿਆਂ ਨਾਲ ਖੜ੍ਹੇ ਹਨ ਅਤੇ ਇਸ ਸਮੇਂ ਕੈਨੇਡਾ ਦੀ ਅਧਿਕਾਰਤ ਵਿਰੋਧੀ ਧਿਰ ਸ਼ਾਂਤੀ ਦੀ ਅਪੀਲ ਕਰਦੀ ਹੈ।”

“ਅਸੀਂ ਸਾਰੇ ਕੈਨੇਡਾ ਦੇ ਨਾਗਰਿਕ ਹਾਂ। ਇਹ ਸਾਡਾ ਦੇਸ ਹੈ, ਸਾਨੂੰ ਸਾਡੇ ਘਰ ਲਈ ਅਤੇ ਇੱਕ ਦੂਜੇ ਲਈ ਇਕੱਠੇ ਹੋਣਾ ਚਾਹੀਦਾ ਹੈ। ਸਾਨੂੰ ਇਕੱਠੇ ਹੋ ਕੇ ਇਸ ਕਤਲ ਦੀ ਨਿੰਦਾ ਕਰਨੀ ਚਾਹੀਦੀ ਹੈ ਅਤੇ ਪੀੜਤ ਦੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਹੈ। ਸਾਨੂੰ ਆਪਣੇ ਵੱਖਰੇਵਿਆਂ ਨੂੰ ਇੱਕ ਪਾਸੇ ਕਰਕੇ ਸਾਰਿਆ ਦੇ ਇੱਕ ਕਾਨੂੰਨ ਦੇ ਲਈ ਅਤੇ ਕਾਨੂੰਨ ਦੇ ਰਾਜ ਲਈ ਖੜ੍ਹੇ ਹੋਣਾ ਚਾਹੀਦਾ ਹੈ। ਉਹ ਕਾਨੂੰਨ, ਜੋ ਇਸ ਸਦਨ ਵਿੱਚ ਕੈਨੇਡਾ ਦੇ ਲੋਕਾਂ ਵੱਲੋਂ ਕੈਨੇਡਾ ਦੇ ਲੋਕਾਂ ਲਈ ਬਣਾਇਆ ਗਿਆ।”

ਇੱਥੋਂ ਵਾਪਸ ਮੁੜਨਾ ਮੁਸ਼ਕਲ ਹੋਵੇਗਾ – ਸਾਬਕਾ ਰਾਜਦੂਤ

ਕੇ ਸੀ ਸਿੰਘ

ਤਸਵੀਰ ਸਰੋਤ, Twitter/@ambkcsingh

ਤਸਵੀਰ ਕੈਪਸ਼ਨ, ਸਾਬਕਾ ਭਾਰਤੀ ਰਾਜਦੂਤ ਕੇ ਸੀ ਸਿੰਘ

ਸਾਬਕਾ ਭਾਰਤੀ ਰਾਜਦੂਤ ਕੇ ਸੀ ਸਿੰਘ ਨੇ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ, “ਇਹ ਬਹੁਤ ਘੱਟ ਹੁੰਦਾ ਹੈ ਕਿ ਅਜਿਹੇ ਇਲਜ਼ਾਮ ਕਿਸੇ ਉੱਚ ਅਹੁਦੇ ਉੱਤੇ ਤੈਨਾਤ ਭਾਰਤੀ ਕੂਟਨੀਤਕ ਉੱਤੇ ਲੱਗਣ। ਉਹ ਵੀ ਇੱਕ ਜੀ-7 ਅਤੇ ਨਾਟੋ ਦੇ ਮੈਂਬਰ ਮੁਲਕ ਵੱਲੋਂ। ਭਾਰਤ ਨੂੰ ਇਸ ਬਾਰੇ ਪਹਿਲਾਂ ਤੋਂ ਹੀ ਸਮਝਣਾ ਚਾਹੀਦਾ ਸੀ।”

“ਟਰੂਡੋ ਦੀ ਫ਼ੇਰੀ ਮੌਕੇ ਉਨ੍ਹਾਂ ਨਾਲ ਗੱਲਬਾਤ ਹੋਣੀ ਚਾਹੀਦੀ ਸੀ, ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਸੀ।ਹੁਣ ਇਹ ਉਸ ਮੋੜ ਉੱਤੇ ਪਹੁੰਚ ਗਿਆ ਹੈ, ਜਿੱਥੋਂ ਵਾਪਸ ਮੁੜਨਾ ਮੁਸ਼ਕਲ ਹੋਵੇਗਾ। ਟਰੂਡੋ ਦਾ ਮਜ਼ਾਕ ਉਡਾਇਆ ਗਿਆ।”

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)