ਅਫਗਾਨਿਸਤਾਨ: ਕਾਬੁਲ ਹੋਟਲ 'ਤੇ ਹਮਲਾ ਕਰਨ ਵਾਲੇ ਤਿੰਨੇਂ ਹਮਲਾਵਰ ਮਾਰੇ ਗਏ, ਕੀ ਚੀਨੀ ਲੋਕ ਸਨ ਨਿਸ਼ਾਨੇ ’ਤੇ

ਤਸਵੀਰ ਸਰੋਤ, social media
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਗੈਸਟ ਹਾਊਸ ਦੇ ਨੇੜੇ ਗੋਲੀਬਾਰੀ ਅਤੇ ਧਮਾਕੇ ਦੀ ਖ਼ਬਰ ਹੈ।
ਇੱਥੇ ਜ਼ਿਆਦਾਤਰ ਚੀਨੀ ਕਾਰੋਬਾਰੀ ਠਹਿਰਦੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਇੱਥੇ ਧਮਾਕੇ ਅਤੇ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਸੀ।
ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਨੇ ਇੱਕ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਹਮਲਾ ਕਰਨ ਵਾਲੇ ਤਿੰਨੋਂ ਹਮਲਾਵਰ ਮਾਰੇ ਗਏ ਹਨ।
ਜ਼ਬੀਉੱਲ੍ਹਾ ਨੇ ਲਿਖਿਆ, "ਕਾਬੁਲ ਦੇ ਇੱਕ ਹੋਟਲ ਵਿੱਚ ਹਮਲਾ ਹੋਇਆ ਸੀ। ਤਿੰਨੋਂ ਹਮਲਾਵਰ ਮਾਰੇ ਗਏ ਹਨ। ਹੋਟਲ ਵਿੱਚ ਮੌਜੂਦ ਸਾਰੇ ਮਹਿਮਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸਿਰਫ਼ ਦੋ ਵਿਦੇਸ਼ੀ ਮਹਿਮਾਨਾਂ ਨੂੰ ਹੀ ਸੱਟ ਲੱਗੀ ਹੈ ਕਿਉਂਕਿ ਉਨ੍ਹਾਂ ਨੇ ਹੇਠਾਂ ਛਾਲ ਮਾਰ ਦਿੱਤੀ ਸੀ।"
ਸਮਾਚਾਰ ਏਜੰਸੀ ਏਐੱਫਪੀ ਮੁਤਾਬਕ ਇੱਕ ਚਸ਼ਮਦੀਦ ਨੇ ਕਿਹਾ,’’ਧਮਾਕਾ ਬਹੁਤ ਤੇਜ਼ ਸੀ ਅਤੇ ਕਈ ਗੋਲੀਆਂ ਚੱਲਣ ਦੀ ਆਵਾਜ਼ ਆਈ।‘’
ਸਮਾਚਾਰ ਏਜੰਸੀ ਏਐਫਪੀ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਹਮਲਾਵਰ ਇਮਾਰਤ ਦੇ ਅੰਦਰ ਦਾਖ਼ਲ ਹੋ ਗਏ ਸਨ।
ਏਐਫਪੀ ਦੇ ਪੱਤਰਕਾਰਾਂ ਨੇ ਤਾਲਿਬਾਨ ਦੇ ਸਪੈਸ਼ਲ ਫੋਰਸ ਨੂੰ ਮੌਕੇ ਉੱਤੇ ਜਾਂਦੇ ਦੇਖਿਆ ਹੈ।

ਇਹ ਵੀ ਪੜ੍ਹੋ:
ਛਾਤੀ ਦਾ ਕੈਂਸਰ : ਕੁੜੀਆਂ 'ਚ ਕੇਸ ਤੇਜ਼ੀ ਨਾਲ ਵਧਣ ਦੇ ਕੀ ਹਨ ਕਾਰਨ ਅਤੇ ਕੀ ਹੈ ਬਚਾਅ ਦਾ ਤਰੀਕਾ ਲਹਿੰਦੇ ਪੰਜਾਬ ਦੇ ਕਿਸਾਨ ਕਿਉਂ ਖੇਤੀ ਛੱਡਣ ਲਈ ਹੋ ਰਹੇ ਹਨ ਮਜਬੂਰ


ਤਸਵੀਰ ਸਰੋਤ, Getty Images
ਕੀ ਚੀਨੀ ਨਾਗਰਿਕ ਸਨ ਨਿਸ਼ਾਨੇ 'ਤੇ?
ਚੀਨੀ ਸਮਾਚਾਰ ਏਜੰਸੀ ਸਿਨਹੂਆ ਨੇ ਚਸ਼ਮਦੀਦਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਘਟਨਾ ਇੱਕ ਗੈਸਟ ਹਾਊਸ ਦੇ ਕੋਲ ਵਾਪਰੀ ਜਿੱਥੇ ਚੀਨੀ ਨਾਗਰਿਕ ਰਹਿੰਦੇ ਸਨ।
ਸਿਨਹੂਆ ਨੇ ਕਾਬੁਲ ਸਥਿਤ ਚੀਨੀ ਅੰਬੈਂਸੀ ਦੇ ਹਵਾਲੇ ਨਾਲ ਕਿਹਾ ਕਿ ਚੀਨ ਪੂਰੀ ਘਟਨਾ 'ਤੇ ਨਜ਼ਰ ਰੱਖ ਰਿਹਾ ਹੈ ਅਤੇ ਮਦਦ ਲਈ ਜ਼ਰੂਰੀ ਕਦਮ ਚੁੱਕ ਰਿਹਾ ਹੈ।
ਫ਼ਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਕਿੰਨਾ ਨੁਕਸਾਨ ਹੋਇਆ ਹੈ।
ਚੀਨ ਦੀ ਸਰਕਾਰ ਜਾਂ ਤਾਲਿਬਾਨ ਪ੍ਰਸ਼ਾਸਨ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।

ਕੀ ਹੈ ਮਾਮਲਾ
- ਕਾਬੁਲ ਵਿੱਚ ਇੱਕ ਗੈਸਟ ਹਾਊਸ ਦੇ ਨੇੜੇ ਗੋਲੀਬਾਰੀ ਅਤੇ ਧਮਾਕਾ।
- ਹੋਟਲ ਵਿੱਚ ਜ਼ਿਆਦਾਤਰ ਚੀਨੀ ਕਾਰੋਬਾਰੀ ਠਹਿਰਦੇ ਸਨ।
- ਤਾਲਿਬਾਨ ਮੁਤਾਬਕ ਹਮਲਾ ਕਰਨ ਵਾਲੇ ਤਿੰਨੋਂ ਹਮਲਾਵਰ ਮਾਰੇ ਗਏ ਹਨ।
- ਘਟਨਾ ਦੌਰਾਨ ਦੋ ਵਿਦੇਸ਼ੀ ਮਹਿਮਾਨਾਂ ਨੂੰ ਲੱਗੀ ਸੱਟ।


ਤਸਵੀਰ ਸਰੋਤ, Getty Images
ਤਾਲਿਬਾਨ ਪੁਲਿਸ ਦਾ ਕੀ ਕਹਿਣਾ ਹੈ?
ਤਾਲਿਬਾਨ ਦੇ ਅਧਿਕਾਰੀਆਂ ਨੇ ਧਮਾਕੇ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਧਮਾਕਾ ਕਾਬੁਲ ਹੋਟਲ ’ਤੇ ਹੋਇਆ ਹੈ।
ਕਾਬੁਲ ਵਿੱਚ ਤਾਲਿਬਾਨ ਪੁਲਿਸ ਨੇ ਕਿਹਾ ਹੈ ਕਿ, “ਕਰੀਬ ਦੁਪਹਿਰੇ 2:30 ਵਜੇ ਕਾਬੁਲ ਹੋਟਲ ਦੀ ਇਮਾਰਤ ਨੂੰ ਸ਼ਹਿਰ ਦੇ ਸ਼ਾਹਿਰ-ਏ-ਨੋ ਇਲਾਕੇ ਵਿੱਚ ਨਿਸ਼ਾਨਾ ਬਣਾਈ ਗਈ। ਇਹ ਹਮਲਾ ਬੁਰੇ ਤੱਤਾਂ ਵੱਲੋਂ ਕੀਤਾ ਗਿਆ।”
ਪੁਲਿਸ ਦਾ ਕਹਿਣਾ ਹੈ ਕਿ ਸੁਰੱਖਿਆ ਦਸਤੇ ਘਟਨਾ ਵਾਲੀ ਥਾਂ ਉਪਰ ਪਹੁੰਚ ਗਏ ਹਨ।
ਅਫ਼ਗਾਨੀਸਤਾਨ ਵਿੱਚ ਚੀਨ ਦੇ ਆਰਥਿਕ ਹਿੱਤ
ਚੀਨ ਦੀਆਂ ਰੋਡ ਅਤੇ ਬੈਲਟ ਪ੍ਰੋਜੈਕਟ ਵਰਗੀਆਂ ਕਈ ਇੱਛਾਵਾਂ ਹਨ। ਇਸ ਲਈ ਉਸ ਨੂੰ ਮੱਧ ਏਸ਼ੀਆ ਵਿੱਚ ਵੱਡੇ ਪੱਧਰ 'ਤੇ ਬੁਨਿਆਦੀ ਢਾਂਚੇ ਅਤੇ ਸੰਚਾਰ ਦੀ ਲੋੜ ਹੋਵੇਗੀ।
ਜੇਕਰ ਚੀਨ ਨੂੰ ਅਫ਼ਗਾਨਿਸਤਾਨ 'ਚ ਲੋੜੀਂਦਾ ਸਹਿਯੋਗ ਨਹੀਂ ਮਿਲਦਾ ਤਾਂ ਇਹ ਉਸ ਖੇਤਰ 'ਚ ਪ੍ਰਭਾਵ ਵਧਾਉਣ ਦੀਆਂ ਯੋਜਨਾਵਾਂ 'ਤੇ ਅਸਰ ਪਾ ਸਕਦਾ ਹੈ।
ਇਸੇ ਤਰ੍ਹਾਂ ਚੀਨ-ਪਾਕਿਸਤਾਨ ਆਰਥਿਕ ਕੌਰੀਡੋਰ ਵੀ ਏਸ਼ੀਆ ਦਾ ਇੱਕ ਵੱਡਾ ਬੁਨਿਆਦੀ ਢਾਂਚਾ ਪ੍ਰਾਜੈਕਟ ਹੈ ਪਰ ਚੀਨੀ ਅਧਿਕਾਰੀਆਂ 'ਤੇ ਪਾਕਿਸਤਾਨ ਵਿੱਚ ਹਮਲੇ ਹੁੰਦੇ ਰਹਿੰਦੇ ਹਨ।
ਅਜਿਹੇ 'ਚ ਚੀਨ ਤਾਲਿਬਾਨ ਨਾਲ ਹੱਥ ਮਿਲਾ ਕੇ ਇਸ ਖੇਤਰ 'ਚ ਆਪਣੀ ਸੁਰੱਖਿਆ ਯਕੀਨੀ ਬਣਾਉਣਾ ਚਾਹੁੰਦਾ ਹੈ।












