'ਮੇਰੀ ਤਸਕਰੀ ਹੋਈ, ਬਲਾਤਕਾਰ ਹੋਇਆ ਅਤੇ ਮੇਰਾ ਸ਼ੋਸ਼ਣ ਕਰਨ ਵਾਲੇ ਮੈਨੂੰ ਲੱਭ ਰਹੇ ਹਨ'

ਫੋਨ ਦੇ ਨਾਲ ਔਰਤ

ਤਸਵੀਰ ਸਰੋਤ, Getty Images

    • ਲੇਖਕ, ਐਨਾਬੈਲ ਡਿਆਸ ਤੇ ਹੈਲੇ ਮਰਟੀਮਰ
    • ਰੋਲ, ਫਾਇਲ ਆਨ 4

ਦੋ ਸਾਲ ਪਹਿਲਾਂ, 20 ਸਾਲਾਂ ਦੀ ਇੱਕ ਬ੍ਰਿਟਿਸ਼ ਔਰਤ ਇਸੋਬੈਲ ਪੁਲਿਸ ਕੋਲ ਗਈ ਅਤੇ ਦੱਸਿਆ ਸੀ ਕਿ ਕਿਵੇਂ ਮਰਦਾਂ ਦੇ ਇੱਕ ਗਿਰੋਹ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ।

ਚੇਤਾਵਨੀ: ਇਸ ਕਹਾਣੀ ਵਿੱਚ ਹਿੰਸਾ ਅਤੇ ਜਿਨਸੀ ਹਿੰਸਾ ਦਾ ਵਰਣਨ ਹੈ

ਪਿਛਲੇ ਚਾਰ ਸਾਲਾਂ ਤੋਂ ਇਸ ਗਿਰੋਹ ਨੇ ਉਸ ਦੀ ਪੂਰੇ ਇੰਗਲੈਂਡ ਵਿੱਚ ਲਗਾਤਾਰ ਤਸਕਰੀ ਕੀਤੀ ਸੀ।

ਉਸ ਨੂੰ ਕਸਬਿਆਂ ਅਤੇ ਸ਼ਹਿਰਾਂ ਵਿੱਚ ਲੈ ਕੇ ਗਏ ਸਨ, ਜਿੱਥੇ ਟੇਕਵੇਅ, ਗੋਦਾਮਾਂ ਅਤੇ ਖਾਲੀ ਫਲੈਟਾਂ ਵਿੱਚ ਸੈਂਕੜੇ ਵਾਰ ਉਸ ਦਾ ਬਲਾਤਕਾਰ ਹੋਇਆ ਸੀ।

ਪਾਕਿਸਤਾਨੀ ਵਿਰਾਸਤ ਦੇ ਆਦਮੀਆਂ ਦੇ ਗੈਂਗ ਨੇ ਉਸ 'ਤੇ ਬਹੁਤ ਤਸ਼ੱਦਦ ਕੀਤੇ ਅਤੇ ਉਸ ਨੂੰ ਇਸ ਸਭ ਦਾ ਖੁਲਾਸਾ ਨਾ ਕਰਨ ਲਈ ਆਖਿਆ ਜਾਂਦਾ, ਇਸ ਲਈ ਉਸ 'ਤੇ ਲਗਾਤਾਰ ਪੈਟਰੋਲ ਪਾਇਆ ਜਾਂਦਾ ਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਜਾਂਦੀ।

ਇਸੋਬੈਲ (ਬਦਲਿਆ ਹੋਇਆ ਨਾਮ) ਇਹ ਖ਼ਬਰ ਦੇਖ ਕੇ ਪੁਲਿਸ ਕੋਲ ਗਈ ਕਿ ਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ ਇੱਕ ਗਿਰੋਹ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ।

ਉਸ ਨੇ ਦੱਸਿਆ ਕਿ ਕੀ-ਕੀ ਹੋਇਆ, ਹਾਲਾਂਕਿ, ਤਿੰਨ ਹਫ਼ਤਿਆਂ ਤੱਕ ਕਿਸੇ ਨੇ ਉਸ ਨਾਲ ਸੰਪਰਕ ਨਹੀਂ ਕੀਤਾ।

ਇੱਕ ਪੁਲਿਸ ਅਧਿਕਾਰੀ ਨੇ ਆਖ਼ਰਕਾਰ ਉਸ ਨਾਲ ਸੰਪਰਕ ਕੀਤਾ।

ਇਸੋਬੈਲ ਕਹਿੰਦੀ ਹੈ ਕਿ ਪੀੜਤਾ ਦੀ ਪੀੜ ਨੂੰ ਮਹਿਸੂਸ ਕਰਦਿਆਂ ਪੁੱਛਿਆ ਗਿਆ ਕਿ ਉਹ ਅਜੇ ਤੱਕ ਆਪਣੇ ਸ਼ੋਸ਼ਣ ਕਰਨ ਵਾਲਿਆਂ ਦੇ ਸੰਪਰਕ ਵਿੱਚ ਕਿਉਂ ਸੀ।

ਮੁਜ਼ਾਹਰੇ

ਤਸਵੀਰ ਸਰੋਤ, Getty Images

ਇਸੋਬੈਲ ਆਪਣੇ ਮੁਲਜ਼ਮਾਂ 'ਤੇ ਮੁਕੱਦਮਾ ਚੱਲਦਾ ਦੇਖਣ ਲਈ ਉਤਸੁਕ ਸੀ ਪਰ ਕਹਿੰਦੀ ਹੈ ਕਿ ਜਦੋਂ ਉਸ ਨੇ ਪੁਲਿਸ ਨੂੰ ਪੁੱਛਿਆ ਕਿ ਉਹ ਉਸ ਨੂੰ ਕਿਵੇਂ ਸੁਰੱਖਿਆ ਦੇਣਗੇ, ਕੀ ਉਹ ਜਾਂਚ ਦੌਰਾਨ ਇੱਕ ਸੁਰੱਖਿਅਤ ਘਰ ਦੇ ਸਕਣਗੇ, ਇਸ ਬਾਰੇ ਕੋਈ ਯੋਜਨਾ ਨਹੀਂ ਬਣਾਈ ਗਈ ਸੀ।

ਗਿਰੋਹ ਨੂੰ ਪਤਾ ਸੀ ਕਿ ਉਹ ਕਿੱਥੇ ਰਹਿੰਦੀ ਹੈ ਅਤੇ ਅਸਥਾਈ ਸੁਤੰਤਰਤਾ ਦੇ ਬਾਵਜੂਦ, ਉਹ ਡਰ ਦੇ ਸਾਏ ਹੇਠ ਰਹਿ ਰਹੀ ਸੀ।

ਪੁਲਿਸ ਇਸੋਬੈਲ ਨੂੰ ਨੈਸ਼ਨਲ ਰੈਫਰਲ ਮਕੈਨਿਜ਼ਮ (NRM) ਵੱਲ ਭੇਜਣ ਵਿੱਚ ਵੀ ਅਸਫ਼ਲ ਰਹੀ।

ਇਹ ਇੱਕ ਸਰਕਾਰੀ ਢਾਂਚਾ ਹੈ ਜੋ ਜਿਨਸੀ ਸ਼ੋਸ਼ਣ ਸਣੇ ਆਧੁਨਿਕ ਗ਼ੁਲਾਮੀ ਦੇ ਪੀੜਤਾਂ ਦੀ ਮਦਦ ਲਈ ਹੈ।

ਇਹ ਉਸ ਜੀਵਨ ਨੂੰ ਮੁੜ ਲੀਹ 'ਤੇ ਲਿਆਉਣ ਲਈ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰਦਾ ਹੈ, ਜਿਸ ਵਿੱਚ ਸੁਰੱਖਿਅਤ ਘਰਾਂ ਤੱਕ ਪਹੁੰਚ, ਸਲਾਹ, ਵਿੱਤੀ ਸਹਾਇਤਾ ਅਤੇ ਕਾਨੂੰਨੀ ਸਹਾਇਤਾ ਵੀ ਸ਼ਾਮਲ ਹਨ।

Banner
  • 20 ਸਾਲਾਂ ਦੀ ਇੱਕ ਬ੍ਰਿਟਿਸ਼ ਔਰਤ ਨੇ ਪੁਲਿਸ ਨੂੰ ਦੱਸਿਆ ਕਿਵੇਂ ਮਰਦਾਂ ਦੇ ਇੱਕ ਗਿਰੋਹ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ।
  • ਪਿਛਲੇ ਚਾਰ ਸਾਲਾਂ ਤੋਂ ਇਸ ਗਿਰੋਹ ਨੇ ਉਸ ਦੀ ਪੂਰੇ ਇੰਗਲੈਂਡ ਵਿੱਚ ਲਗਾਤਾਰ ਤਸਕਰੀ ਕੀਤੀ ਸੀ।
  • ਉਸ ਦਾ ਟੇਕਵੇਅ, ਗੋਦਾਮਾਂ ਅਤੇ ਖਾਲੀ ਫਲੈਟਾਂ ਵਿਚ ਸੈਂਕੜੇ ਵਾਰ ਬਲਾਤਕਾਰ ਹੋਇਆ ਸੀ।
  • ਗਿਰੋਹ ਨੂੰ ਪਤਾ ਲੱਗਾ ਇਸੋਬੈਲ ਪੁਲਿਸ ਨਾਲ ਰਾਬਤੇ ਵਿੱਚ ਹੈ ਅਤੇ ਉਸ ਨੂੰ ਧਮਕੀ ਭਰੇ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ।
  • ਕੋਈ ਸੁਰੱਖਿਆ ਉਪਾਅ ਨਹੀਂ ਕੀਤੇ ਗਏ ਤਾਂ ਉਹ ਜਾਂਚ ਤੋਂ ਪਿੱਛੇ ਹਟ ਗਈ ਅਤੇ ਕੇਸ ਨੂੰ ਰੱਦ ਕਰ ਦਿੱਤਾ ਗਿਆ।
  • ਗਿਰੋਹ ਨੇ ਮੁੜ ਉਸ ਦਾ ਸ਼ੋਸ਼ਣ ਕੀਤਾ ਅਤੇ ਉਹ ਗਰਭਵਤੀ ਹੋ ਗਈ।
Banner

'ਪੁਲਿਸ ਵੱਲੋਂ ਮਦਦ ਨਹੀਂ ਮਿਲੀ'

ਵਿਦੇਸ਼ੀ ਪੀੜਤਾਂ ਨਾਲੋਂ ਜ਼ਿਆਦਾ ਬ੍ਰਿਟਿਸ਼ ਨਾਗਰਿਕਾਂ ਨੂੰ ਐੱਨਆਰਐੱਮ ਵਿੱਚ ਰੈਫਰ ਕੀਤੇ ਜਾਣ ਦੀ ਜ਼ਿਆਦਾ ਸੰਭਾਵਨਾ ਹੈ। 2021 ਵਿੱਚ ਰੈਫਰ ਕੀਤੇ ਗਏ ਸੰਭਾਵੀ ਪੀੜਤਾਂ ਵਿੱਚੋਂ 31% ਬ੍ਰਿਟਿਸ਼ ਨਾਗਰਿਕ ਸਨ।

ਬੀਬੀਸੀ ਫਾਈਲ ਆਨ 4 ਨੇ ਦੇਖਿਆ ਹੈ ਕਿ ਸਾਲ 2021 ਵਿੱਚ ਜਿਨਸੀ ਸ਼ੋਸ਼ਣ ਕਾਰਨ ਐੱਨਆਰਐੱਮ ਵਿੱਚ ਜਾਣ ਵਾਲਿਆਂ ਵਿੱਚੋਂ 46 ਗ਼ੈਰ-ਬ੍ਰਿਟਿਸ਼ ਨਾਗਰਿਕਾਂ ਦੇ ਮੁਕਾਬਲੇ 462 ਬ੍ਰਿਟਿਸ਼ ਕੁੜੀਆਂ ਅਤੇ ਔਰਤਾਂ ਸਨ।

ਹਿਊਮਨ ਟਰੈਫੀਕਿੰਗ ਫਾਊਂਡੇਸ਼ਨ ਦੇ ਡਾਇਰੈਕਟਰ ਰੋਬਿਨ ਫਿਲਿਪਸ ਕਹਿੰਦੇ ਹਨ ਕਿ ਇੱਕ ਧਾਰਨਾ ਹੈ ਕਿ ਤਸਕਰੀ ਨੂੰ ਕੌਮਾਂਤਰੀ ਸਰਹੱਦਾਂ ਪਾਰ ਕਰਨੀਆਂ ਪੈਂਦੀਆਂ ਹਨ ਅਤੇ ਇਸ ਦੀ ਸੁਰੱਖਿਅਤ ਘਰਾਂ ਤੱਕ ਪਹੁੰਚ ਹੈ ਜਿਸ ਕਰਕੇ ਬ੍ਰਿਟਿਸ਼ ਪੀੜਤਾਂ ਨੂੰ ਸੁਰੱਖਿਅਤ ਕਰਨਾ ਸਭ ਤੋਂ ਮੁਸ਼ਕਲ ਲੱਗਦਾ ਹੈ।

ਗਿਰੋਹ ਨੂੰ ਪਤਾ ਲੱਗਾ ਇਸੋਬੈਲ ਪੁਲਿਸ ਨਾਲ ਰਾਬਤੇ ਵਿੱਚ ਹੈ ਅਤੇ ਉਸ ਨੂੰ ਧਮਕੀ ਭਰੇ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ।

ਇਸੋਬੈਲ ਨੇ ਇਸ ਬਾਰੇ ਪੁਲਿਸ ਨੂੰ ਦੱਸਿਆ, ਪਰ ਜਦੋਂ ਕੋਈ ਸੁਰੱਖਿਆ ਉਪਾਅ ਨਹੀਂ ਕੀਤੇ ਗਏ ਤਾਂ ਉਹ ਜਾਂਚ ਤੋਂ ਪਿੱਛੇ ਹਟ ਗਈ ਅਤੇ ਕੇਸ ਨੂੰ ਰੱਦ ਕਰ ਦਿੱਤਾ ਗਿਆ।

Banner

ਵੀਡੀਓ- ਬਲਾਤਕਾਰ ਤੋਂ ਬਾਅਦ ਮੈਂ ਕਿਵੇਂ ਹੋਈ ਬੇਖੌਫ਼ - ਡਰ ਤੇ ਸਦਮੇਂ ਚੋਂ ਉਭਰਨ ਦੀ ਇੱਕ ਸੱਚੀ ਕਹਾਣੀ

ਵੀਡੀਓ ਕੈਪਸ਼ਨ, ਯੂਪੀ ਦੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਇੱਕ ਕੁੜੀ ਦੀ ਕਹਾਣੀ।

ਗਿਰੋਹ ਵੱਲੋਂ ਉਸ ਦਾ ਮੁੜ ਸ਼ੋਸ਼ਣ ਕੀਤਾ ਗਿਆ ਅਤੇ ਉਹ ਗਰਭਵਤੀ ਹੋ ਗਈ।

ਇਸੋਬੈਲ ਨੇ ਆਪਣੇ ਸ਼ੋਸ਼ਣ ਕਰਨ ਵਾਲਿਆਂ ਨੂੰ ਦੱਸਿਆ ਕਿ ਉਹ ਗਰਭਵਤੀ ਹੈ ਅਤੇ ਕਿਹਾ ਕਿ ਉਸ ਵਿੱਚੋਂ ਹੀ ਇੱਕ ਸੰਭਾਵਿਤ ਪਿਤਾ ਸੀ।

ਉਹ ਡਰਦੇ ਸਨ ਕਿ ਡੀਐੱਨਏ ਸਬੂਤ ਉਸ ਦੀ ਪਛਾਣ ਕਰ ਲੈਣਗੇ।

ਉਹ ਕਹਿੰਦੀ ਹੈ ਕਿ ਗਿਰੋਹ ਨੇ ਉਸ ਦੇ ਪੇਟ ਵਿੱਚ ਮੁੱਕੇ ਮਾਰੇ ਅਤੇ ਉਸ ਨੂੰ ਕਿਹਾ, "ਮੈਂ ਇਸ ਨੂੰ ਕੁੱਟ-ਕੁੱਟ ਕੇ ਤੇਰੇ ਤੋਂ ਬਾਹਰ ਕਰ ਦਿਆਂਗਾ, ਇਹ ਇੱਕ ਸ਼ੈਤਾਨ ਦਾ ਬੱਚਾ ਹੋਵੇਗਾ।"

ਇਸੋਬੈਲ ਦੇ ਗਰਭ ਵਿੱਚ ਬੱਚੇ ਦੀ ਮੌਤ ਹੋ ਗਈ ਅਤੇ ਉਸ ਨੂੰ ਸੈਕਸ਼ੂਅਲ ਅਸੌਲਟ ਸੈਂਟਰ ਵਿੱਚ ਭੇਜ ਦਿੱਤਾ।

ਇੱਥੋਂ ਹੀ ਉਸ ਨੂੰ ਆਖ਼ਰਕਾਰ ਐੱਨਆਰਐੱਮ ਵਿੱਚ ਭੇਜਿਆ ਗਿਆ। ਉੱਥੇ ਉਸ ਦੀ ਮੁਲਾਕਾਤ ਘਰੇਲੂ ਹਿੰਸਾ ਅਤੇ ਸੁਰੱਖਿਆ ਲਈ ਲੇਬਰ ਦੇ ਸ਼ੈਡੋ ਮੰਤਰੀ ਜੈੱਸ ਫਿਲਿਪ ਨਾਲ ਹੋਈ।

ਉਨ੍ਹਾਂ ਨੂੰ ਇਸੋਬੈਲ ਦਾ ਮਾਮਲਾ "ਇੰਨਾ ਭਿਆਨਕ" ਲੱਗਾ ਕਿ ਉਹ ਸਿਰਫ਼ ਉਸ ਨੂੰ ਮਿਲਣ ਲਈ ਇੱਥੇ ਪਹੁੰਚੀ ਸੀ।

ਐੱਮਪੀ ਨਾਲ ਗੱਲਬਾਤ ਕਰਨ ਤੋਂ ਬਾਅਦ ਇਸੋਬਾਲ ਨੇ ਪੁਲਿਸ ਕੋਲ ਵਾਪਸ ਜਾਣ ਦਾ ਫ਼ੈਸਲਾ ਲਿਆ ਅਤੇ ਐੱਨਆਰਐੱਮ ਤੋਂ ਜ਼ਿੰਦਗੀ ਮੁੜ ਸ਼ੁਰੂ ਕਰਨ ਲਈ ਮਦਦ ਵੀ ਮਿਲੀ।

ਪਰ ਇਹ ਸੌਖਾ ਨਹੀਂ ਸੀ। ਇਸੋਬੈਲ ਨੇ ਦੱਸਿਆ, "ਮੈਂ ਐੱਨਆਰਐੱਮ ਵਰਕਰ ਨੂੰ ਕਾਨੂੰਨੀ ਮਦਦ ਲਈ ਆਖਿਆ ਤੇ ਉਹ ਗੁੱਸਾ ਹੋ ਗਈ। ਉਸ ਨੇ ਕਿਹਾ ਕਿ ਤੁਹਾਨੂੰ ਕਾਨੂੰਨੀ ਸਲਾਹ ਦੀ ਲੋੜ ਨਹੀਂ ਹੈ ਕਿਉਂਕਿ ਤੁਸੀਂ ਪਰਵਾਸੀ ਨਹੀਂ ਹੋ।"

Banner

ਇਹ ਵੀ ਪੜ੍ਹੋ-

Banner

ਨੈਸ਼ਨਲ ਰੈਫਰਲ ਮਕੈਨਿਜ਼ਮ

ਨੈਸ਼ਨਲ ਰੈਫਰਲ ਮਕੈਨਿਜ਼ਮ (ਐੱਨਆਰਐੱਮ) 'ਆਧੁਨਿਕ ਗ਼ੁਲਾਮੀ' ਦੇ ਸੰਭਾਵਿਤ ਪੀੜਤਾਂ ਦੀ ਪਛਾਣ ਕਰਨ ਅਤੇ ਉਸ ਨੂੰ ਉਚਿਤ ਸਮਰਥਨ ਹਾਸਿਲ ਹੋਵੇ, ਇਹ ਯਕੀਨੀ ਕਰਨ ਲਈ ਇੱਕ ਹੋਮ ਆਫ਼ਿਸ ਫਰੇਮਵਰਕ (ਢਾਂਚਾ) ਹੈ।

ਇੱਕ ਵਿਅਕਤੀ ਜਿਸ ਦੇ ਪੀੜਤ ਹੋਣ ਦਾ ਖਦਸ਼ਾ ਹੈ, ਉਸ ਤੱਕ ਪਹਿਲੀ ਪਹੁੰਚ ਕਰਨ ਵਾਲੀ ਏਜੰਸੀ (ਪੁਲਿਸ ਜਾਂ ਕੋਈ ਹੋਰ ਏਜੰਸੀ ਸਣੇ) ਤੋਂ ਉਸ ਨੂੰ ਐੱਨਆਰਐੱਮ ਭੇਜਿਆ ਜਾਂਦਾ ਹੈ।

ਇੱਕ ਵਾਰ ਰੈਫਰ ਕੀਤੇ ਜਾਣ ਤੋਂ ਬਾਅਦ ਇਸ ਦਾ ਮੁਲਾਂਕਣ ਕੀਤਾ ਜਾਂਦਾ ਹੈ।

ਇਸ ਤੋਂ ਬਾਅਦ ਅਜਿਹੇ ਵਿਅਕਤੀ ਨੂੰ ਜਿਸ ਨੂੰ ਤਸਕਰੀ ਜਾਂ ਆਧੁਨਿਕ ਗੁਲਾਮੀ ਦਾ ਸ਼ਿਕਾਰ ਮੰਨਿਆ ਜਾਂਦਾ ਹੈ, ਉਸ ਨੂੰ ਪਹਿਲਾਂ ਇੱਕ ਵਾਜਬ ਆਧਾਰ ਫ਼ੈਸਲਾ ਦਿੱਤਾ ਜਾਂਦਾ ਹੈ ਅਤੇ ਮਦਦ ਮੁਹੱਈਆ ਕੀਤੀ ਜਾਂਦੀ ਹੈ।

ਔਰਤ

ਤਸਵੀਰ ਸਰੋਤ, Getty Images

ਫਿਲਿਪਸ ਦਾ ਕਹਿਣਾ ਹੈ ਕਿ ਐੱਨਆਰਐੱਮ ਅਸਲ ਵਿੱਚ ਵਿਦੇਸ਼ੀ ਪੀੜਤਾਂ ਲਈ ਬਣਾਇਆ ਗਿਆ ਸੀ। ਪਰ ਇਹ "ਇਸ ਕਿਸਮ ਦੇ ਸਰਗਰਮ ਸ਼ੋਸ਼ਣ" ਲਈ ਸੇਵਾਵਾਂ ਪ੍ਰਦਾਨ ਕਰਨ ਵਿੱਚ ਅਸਫ਼ ਰਿਹਾ ਹੈ।

ਐੱਨਆਰਐੱਮ ਵਿੱਚ ਇੱਕ ਸਾਲ ਬਾਅਦ ਵੀ ਇਸੋਬੈਲ ਨੂੰ ਅਜੇ ਵੀ ਉਹ ਮਦਦ ਨਹੀਂ ਮਿਲੀ ਸੀ ਜਿਸਦੀ ਉਹ ਹੱਕਦਾਰ ਸੀ।

ਉਸ ਦੇ ਗਰਭਪਾਤ ਤੋਂ ਬਾਅਦ ਮੁੜ ਸ਼ੁਰੂ ਪੁਲਿਸ ਜਾਂਚ ਹੋਈ ਸੀ, ਅਧਿਕਾਰੀਆਂ ਵੱਲੋਂ ਸੁਰੱਖਿਆ ਦੇ ਉਪਾਅ ਕਰਨ ਵਿੱਚ ਦੁਬਾਰਾ ਅਸਫ਼ਲ ਰਹਿਣ ਤੋਂ ਬਾਅਦ ਟੁੱਟ ਗਈ।

ਮੁੜ ਬਲਾਤਕਾਰ ਦਾ ਹੋਈ ਸ਼ਿਕਾਰ

ਹੁਣ ਉਸ ਦੇ ਸਭ ਤੋਂ ਮਾੜੇ ਵੇਲੇ ਉਸ ਦੇ ਸ਼ੋਸ਼ਣ ਕਰਤਾ ਮੁੜ ਉਸ ਦੇ ਘਰ ਆਏ ਅਤੇ ਉਸ ਨੂੰ ਇੱਕ ਕਸਬੇ ਵਿੱਚ ਲੈ ਗਏ ਜਿੱਥੇ ਮਰਦਾਂ ਦੇ ਇੱਕ ਸਮੂਹ ਵੱਲੋਂ ਉਸ ਨਾਲ ਬਲਾਤਕਾਰ ਕੀਤਾ ਗਿਆ ਸੀ।

ਉਸ ਨੇ ਪੁਲਿਸ ਅਤੇ ਆਪਣੇ ਐੱਨਆਰਡਬਲਿਊ ਵਰਕਰ ਨੂੰ ਬੁਲਾਇਆ, ਜੋ ਸਾਲਵੇਸ਼ਨ ਆਰਮੀ ਦੇ ਸੰਪਰਕ ਵਿੱਚ ਆਏ।

ਇਹ ਸਰਕਾਰ ਦੇ ਆਧੁਨਿਕ ਗੁਲਾਮੀ ਸਹਾਇਤਾ ਠੇਕਾ ਚਲਾਉਂਦੀ ਹੈ।

line

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇਸੋਬੈਲ ਦਾ ਕਹਿਣਾ ਹੈ ਕਿ ਸਾਲਵੇਸ਼ਨ ਆਰਮੀ ਨੇ ਉਸ ਨੂੰ ਸੁਰੱਖਿਅਤ ਘਰ ਦੀ ਪੇਸ਼ਕਸ਼ ਕੀਤੀ ਸੀ ਪਰ ਕਿਹਾ ਗਿਆ ਸੀ ਕਿ ਉਸ ਨੂੰ ਆਪਣਾ ਫ਼ੋਨ ਛੱਡਣਾ ਪੇਵਗਾ।

ਸ਼ੁਰੂ ਵਿੱਚ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਹ ਕਹਿੰਦੀ ਹੈ ਕਿ ਜਦੋਂ ਉਸ ਨੇ ਇਹ ਕਹਿਣ ਲਈ ਵਾਪਸ ਬੁਲਾਇਆ ਕਿ ਉਸ ਨੇ ਆਪਣਾ ਮਨ ਬਦਲ ਲਿਆ ਹੈ ਤਾਂ ਉਸ ਨੂੰ ਦੱਸਿਆ ਗਿਆ ਕਿ ਬਹੁਤ ਦੇਰ ਹੋ ਚੁੱਕੀ ਹੈ।

ਸਾਲਵੇਸ਼ਨ ਆਰਮੀ ਤੋਂ ਏਮਿਲੀ ਮਾਰਟਿਨ ਦਾ ਕਹਿਣਾ ਹੈ ਕਿ ਕਿਸੇ ਉਸ ਦਾ ਫੋਨ ਛੱਡਣ ਲਈ ਕਹਿਣਾ ਆਮ ਵਰਤਾਰਾ ਨਹੀਂ ਹੈ ਪਰ ਜਿੱਥੇ ਅਜਿਹਾ ਹੁੰਦਾ ਹੈ, ਵਿਅਕਤੀ ਨੂੰ ਇਸ ਦੇ ਬਦਲੇ ਹੋਰ ਫੋਨ ਦਿੱਤਾ ਜਾਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਐੱਨਆਰਐੱਮ ਵੀ 'ਉਹੀ ਸਹੂਲਤਾਂ ਬ੍ਰਿਟਿਸ਼ ਲੋਕਾਂ ਅਤੇ ਗ਼ੈਰ ਬ੍ਰਿਟਿਸ਼ ਲੋਕਾਂ ਨੂੰ ਪ੍ਰਦਾਨ ਕਰਦਾ ਹੈ।"

ਹੋਮ ਆਫਿਸ ਦਾ ਕਹਿਣਾ ਹੈ ਕਿ ਉਹ "ਆਧੁਨਿਕ ਗ਼ੁਲਾਮੀ ਨਾਲ ਨਜਿੱਠਣ ਅਤੇ ਪੀੜਤਾਂ ਨੂੰ ਠੀਕ ਕਰਨ ਵਿੱਚ ਮਦਦ ਕਰਨ ਲਈ ਵਚਨਬੱਧ ਹੈ" ਅਤੇ ਉਮੀਦ ਕਰਦਾ ਹੈ ਕਿ "ਪੁਲਿਸ ਬਲ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਦੀ ਜਾਂਚ ਕਰਨਗੇ, ਦੋਸ਼ੀਆਂ ਦਾ ਪਿੱਛਾ ਕਰਨਗੇ ਤੇ ਪੀੜਤਾਂ ਦੀ ਸਹਾਇਤਾ ਕਰਨਗੇ।"

ਰਾਸ਼ਟਰੀ ਪੁਲਿਸ ਮੁਖੀਆਂ ਦੀ ਕੌਂਸਲ ਨੇ ਕਿਹਾ ਕਿ ਸਾਰੇ ਪੁਲਿਸ ਬਲਾਂ ਵਿੱਚ ਆਧੁਨਿਕ ਗੁਲਾਮੀ ਪ੍ਰਤੀ ਜਵਾਬਦੇਹੀ ਨੂੰ ਬਿਹਤਰ ਬਣਾਉਣ ਅਤੇ "ਇਨ੍ਹਾਂ ਅਪਰਾਧਾਂ ਦੇ ਪਿੱਛੇ ਬੇਰਹਿਮ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ" ਨੂੰ ਯਕੀਨੀ ਬਣਾਉਣ ਲਈ ਇੱਕ ਸਮਰਪਿਤ ਰਾਸ਼ਟਰੀ ਟੀਮ ਦਾ ਗਠਨ ਕੀਤਾ ਗਿਆ ਹੈ।

ਇਸੋਬੈਲ ਦਾ ਭਵਿੱਖ ਅਸਪਸ਼ਟ ਹੈ। ਉਹ ਕਹਿੰਦੀ ਹੈ ਕਿ ਉਹ ਲਗਾਤਾਰ ਪਿੱਛੇ ਮੁੜ-ਮੁੜ ਕੇ ਦੇਖਦੀ ਹੈ ਕਿ ਕਿਤੇ ਕੋਈ ਉਸ ਦਾ ਪਿੱਛਾ ਤਾਂ ਨਹੀਂ ਕਰ ਰਿਹਾ ਹੈ।

ਹੁਣ ਵੀ ਜਦੋਂ ਉਹ ਆਪਣੇ ਸ਼ੋਸ਼ਣ ਕਰਨ ਵਾਲਿਆਂ ਨੂੰ ਜੇਲ੍ਹ ਵਿੱਚ ਦੇਖਣਾ ਚਾਹੁੰਦੀ ਹੈ ਤਾਂ ਉਸ ਨੂੰ "ਪੁਲਿਸ 'ਤੇ ਕੋਈ ਭਰੋਸਾ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਅਸਲ ਵਿੱਚ 'ਮੈਨੂੰ ਪਹਿਲੇ ਦਿਨ ਤੋਂ ਹੀ ਨਿਰਾਸ਼ ਕੀਤਾ ਹੈ।'

ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ, ਉਹ ਸੁਰੱਖਿਅਤ ਰਹਿਣਾ ਚਾਹੁੰਦੀ ਹੈ।

ਬੀਬੀਸੀ

ਇਹ ਵੀ ਪੜ੍ਹੋ-

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)