ਲੰਡਨ ਤੋਂ ਚੋਰੀ ਹੋਈ ਬੈਂਟਲੇ ਕਾਰ, ਕਰਾਚੀ ਪਹੁੰਚੀ, ਪਾਕਿਸਤਾਨੀ ਨੰਬਰ ਪਲੇਟ ਵੀ ਮਿਲ ਗਈ, ਜਾਣੋ ਪੂਰਾ ਮਾਮਲਾ

ਤਸਵੀਰ ਸਰੋਤ, Twitter
- ਲੇਖਕ, ਮੁਹੰਮਦ ਸੁਹੈਬ
- ਰੋਲ, ਬੀਬੀਸੀ ਉਰਦੂ
ਜੇਕਰ ਤੁਸੀਂ ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ 'ਚ ਜਾਓਗੇ ਤਾਂ ਤੁਹਾਨੂੰ ਉੱਥੇ ਸੜਕਾਂ 'ਤੇ ਹਰ ਤਰ੍ਹਾਂ ਦੀਆਂ ਗੱਡੀਆਂ ਦੌੜਦੀਆਂ ਨਜ਼ਰ ਆਉਣਗੀਆਂ। ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਜਿਸ ਗੱਡੀ ਦੀ ਚਰਚਾ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ, ਉਸ ਦੀ ਕਹਾਣੀ ਬਹੁਤ ਹੀ ਵਿਲੱਖਣ ਹੈ।
ਪਿਛਲੇ ਮਹੀਨੇ ਦੀ 30 ਤਰੀਕ ਨੂੰ ਕਸਟਮ ਅਧਿਕਾਰੀ ਇੱਕ ਖੁਫ਼ੀਆ ਏਜੰਸੀ ਦੀ ਸੂਚਨਾ 'ਤੇ ਕਰਾਚੀ ਦੇ ਡੀਐਚਏ ਖੇਤਰ ਤੋਂ ਇੱਕ ਗੱਡੀ ਦੀ ਭਾਲ ਕਰ ਰਹੇ ਸਨ।
ਇਸ ਸਬੰਧੀ ਕਸਟਮ 'ਚ ਦਰਜ ਐਫਆਈਆਰ ਅਨੁਸਾਰ, ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਸ ਗੱਡੀ ਨੂੰ ਕਥਿਤ ਤੌਰ 'ਤੇ ਲੰਡਨ ਤੋਂ ਚੋਰੀ ਕਰਨ ਤੋਂ ਬਾਅਦ ਪਾਕਿਸਤਾਨ ਲਿਆਂਦਾ ਗਿਆ ਸੀ।
ਇਹ ਕੋਈ ਸਧਾਰਨ ਗੱਡੀ ਨਹੀਂ ਹੈ, ਬਲਕਿ ਇੱਕ ਬੈਂਟਲੇ ਮੁਸੀਨ ਵੀ ਐਟ ਆਟੋਮੈਟਿਕ ਕਾਰ ਹੈ। ਕਸਟਮ ਮੁਤਾਬਕ ਇਸ ਸਮੇਂ ਇਸ ਕਾਰ ਦੀ ਕੀਮਤ 30 ਕਰੋੜ ਤੋਂ ਵੀ ਵੱਧ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ।
ਇਸ ਕਾਰ ਦੀ ਖੁਫ਼ੀਆ ਨਿਗਰਾਨੀ ਤਾਂ ਕਾਫ਼ੀ ਸਮੇਂ ਤੋਂ ਚੱਲ ਰਹੀ ਸੀ ਪਰ ਜਦੋਂ 30 ਅਗਸਤ ਨੂੰ ਜਿੱਥੇ ਇਹ ਕਾਰ ਖੜ੍ਹੀ ਸੀ, ਉਸ ਘਰ ਵਿੱਚ ਛਾਪਾ ਮਾਰਿਆ ਗਿਆ ਤਾਂ ਉਸ ਸਮੇਂ ਇਸ ਕਾਰ ਨੂੰ ਇੱਕ ਸੁਰਮਈ ਰੰਗ ਦੇ ਕੱਪੜੇ ਨਾਲ ਢੱਕਿਆ ਹੋਇਆ ਸੀ। ਕੱਪੜਾ ਹਟਾਉਣ ਤੋਂ ਬਾਅਦ ਪਤਾ ਲੱਗਿਆ ਕਿ ਇਸ 'ਤੇ ਸਥਾਨਕ ਨੰਬਰ ਪਲੇਟ ਵੀ ਲੱਗੀ ਹੋਈ ਹੈ।

ਤਸਵੀਰ ਸਰੋਤ, Twitter
ਕਸਟਮ ਦੀ ਮਿਲੀਭੁਗਤ ਨਾਲ ਹੋਈ ਰਜਿਸਟ੍ਰੇਸ਼ਨ
ਐਫਆਈਆਰ ਅਨੁਸਾਰ, ਕਾਰ ਦੀ ਪਛਾਣ ਇਸ ਦੇ ਚੈਸੀ ਨੰਬਰ ਤੋਂ ਹੋਈ ਹੈ ਅਤੇ ਖੁਫ਼ੀਆ ਸੂਚਨਾ 'ਚ ਦਿੱਤੇ ਗਏ ਨੰਬਰ ਨਾਲ ਇਸ ਦਾ ਮੇਲ ਕਰਕੇ ਇਸ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਇਸ ਤੋਂ ਬਾਅਦ ਇਸ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ।
ਕਸਟਮ ਨੇ ਇਸ ਕਾਰ ਨੂੰ ਚੋਰੀ ਕਰਨ ਦੇ ਇਲਜ਼ਾਮ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਐਫਆਈਆਰ ਦੇ ਅਨੁਸਾਰ, ਕਰਾਚੀ ਵਿੱਚ ਕਾਰ ਦੇ ਮਾਲਕ ਦਾ ਦਾਅਵਾ ਹੈ ਕਿ ਉਸ ਨੂੰ ਕਿਸੇ ਹੋਰ ਵਿਅਕਤੀ ਨੇ ਇਸ ਸ਼ਰਤ 'ਤੇ ਕਾਰ ਵੇਚੀ ਸੀ ਕਿ ਉਹ ਨਵੰਬਰ 2022 ਤੱਕ ਇਸ ਦੇ ਲਈ ਸਾਰੇ ਕਾਨੂੰਨੀ ਦਸਤਾਵੇਜ਼ ਪੂਰੇ ਕਰਵਾ ਦੇਵੇਗਾ।

- ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੋਈ ਕਾਨੂੰਨੀ ਦਸਤਾਵੇਜ਼ ਨਾ ਹੋਣ ਦੇ ਬਾਵਜੂਦ ਇਹ ਕਾਰ ਸਿੰਧ ਵਿੱਚ ਰਜਿਸਟਰਡ ਸੀ।
- ਜੇਕਰ ਇਹ ਕਾਰ ਵਾਕਈ ਚੋਰੀ ਹੋਈ ਹੁੰਦੀ ਤਾਂ ਸਿਸਟਮ ਵਿੱਚ ਦਰਜ ਹੋਣ ਦੇ ਕਾਰਨ ਇਸ ਨੂੰ ਬੰਦਰਗਾਹ 'ਤੇ ਹੀ ਜ਼ਬਤ ਕਰ ਲਿਆ ਜਾਣਾ ਸੀ।
- ਪਾਕਿਸਤਾਨ 'ਚ ਜਿੱਥੇ ਇਸ ਸਬੰਧੀ ਲੋਕ ਆਪੋ ਆਪਣੀ ਚਿੰਤਾ ਦਾ ਪ੍ਰਗਟਾਵਾ ਸੋਸ਼ਲ ਮੀਡੀਆ 'ਤੇ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਹਾਸਾ-ਮਜ਼ਾਕ ਵੀ ਬਹੁਤ ਹੋ ਰਿਹਾ ਹੈ।
- ਮੌਜੂਦਾ ਐਕਸਚੇਂਜ ਰੇਟ ਅਨੁਸਾਰ ਇਸ ਦੀ ਕੀਮਤ 5 ਕਰੋੜ 85 ਲੱਖ ਰੁਪਏ ਤੋਂ ਵੀ ਵੱਧ ਹੈ
- ਡਿਊਟੀ ਅਤੇ ਟੈਕਸ ਤੋਂ ਬਾਅਦ ਇਸ ਕਾਰ ਦੀ ਕੀਮਤ 30 ਕਰੋੜ 74 ਲੱਖ ਰੁਪਏ ਤੋਂ ਜ਼ਿਆਦਾ ਹੈ।

ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਕਾਰ ਦੀ ਚਾਬੀ ਨਾ ਹੋਣ ਕਰਕੇ ਇਸ ਨੂੰ ਕਾਰ ਕੈਰਿਅਰ ਦੀ ਮਦਦ ਨਾਲ ਉੱਥੋਂ ਚੁੱਕਿਆ ਗਿਆ ਸੀ।
ਇਸ ਸਾਰੀ ਘਟਨਾ ਵਿੱਚ ਸ਼ਾਇਦ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੋਈ ਕਾਨੂੰਨੀ ਦਸਤਾਵੇਜ਼ ਨਾ ਹੋਣ ਦੇ ਬਾਵਜੂਦ ਇਹ ਕਾਰ ਸਿੰਧ ਵਿੱਚ ਰਜਿਸਟਰਡ ਸੀ।
ਐਫਆਈਆਰ ਵਿੱਚ ਉਸ ਕਾਨੂੰਨ ਦਾ ਵੀ ਜ਼ਿਕਰ ਹੈ, ਜਿਸ 'ਚ ਅਜਿਹੀ ਕਿਸੇ ਵੀ ਕਾਰ ਦੀ ਰਜਿਸਟ੍ਰੇਸ਼ਨ ਲਈ ਵਿਦੇਸ਼ ਮੰਤਰਾਲੇ ਅਤੇ ਕਸਟਮ ਮੰਤਰਾਲੇ ਦੀ ਇਜਾਜ਼ਤ ਤੋਂ ਇਲਾਵਾ ਸਾਰੀਆਂ ਡਿਊਟੀਆਂ ਅਤੇ ਟੈਕਸਾਂ ਦੀ ਅਦਾਇਗੀ ਦੀ ਲੋੜ ਹੁੰਦੀ ਹੈ।
ਐਫਆਈਆਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਮੋਟਰ ਰਜਿਸਟ੍ਰੇਸ਼ਨ, ਕਸਟਮ ਅਤੇ ਕਰ ਵਿਭਾਗ ਦੀ ਆਪਸੀ ਮਿਲੀਭੁਗਤ ਨਾਲ ਹੀ ਸੰਭਵ ਹੋਇਆ ਹੈ।
ਇਸ ਕਾਰ ਦੀ ਇੱਕ ਛੋਟੀ ਜਿਹੀ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਇਸ ਬਾਰੇ 'ਚ ਕਈ ਤਰ੍ਹਾਂ ਦੀਆਂ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ।
ਇਸ ਦੇ ਨਾਲ ਹੀ ਇਸ ਕਾਰ ਨੂੰ ਯੂਕੇ ਤੋਂ ਪਾਕਿਸਤਾਨ ਪਹੁੰਚਾਉਣ 'ਤੇ ਵੀ ਸਵਾਲ ਚੁੱਕੇ ਜਾ ਰਹੇ ਹਨ ਅਤੇ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਇਸ 'ਤੇ ਪਾਕਿਸਤਾਨ ਦੀ ਨੰਬਰ ਪਲੇਟ ਕਿਵੇਂ ਲੱਗੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
'ਚੋਰੀ ਦੀ ਕਾਰ' ਲੰਡਨ ਤੋਂ ਪਾਕਿਸਤਾਨ ਕਿਵੇਂ ਪਹੁੰਚੀ ?
ਇਸ ਸਬੰਧੀ ਤਾਂ ਸਹੀ ਜਾਣਕਾਰੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗੀ, ਪਰ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਲੰਡਨ ਤੋਂ ਚੋਰੀ ਹੋਣ ਵਾਲੀ ਕਾਰ ਪਾਕਿਸਤਾਨ ਕਿਵੇਂ ਪਹੁੰਚ ਸਕਦੀ ਹੈ।
ਇਸ ਸਬੰਧ 'ਚ ਪਾਕ ਵ੍ਹੀਲਜ਼ ਦੇ ਸਹਿ- ਸੰਸਥਾਪਕ ਸੁਨੀਲ ਮੁੰਜ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕੁਝ ਦਿਲਚਸਪ ਜਾਣਕਾਰੀਆਂ ਦਿੱਤੀਆਂ।

ਇਹ ਵੀ ਪੜ੍ਹੋ:-

ਉਨ੍ਹਾਂ ਦਾ ਕਹਿਣਾ ਹੈ ਕਿ 'ਇਹ ਗੈਂਗ' ਕੁਝ ਇਸ ਤਰ੍ਹਾਂ ਨਾਲ ਕੰਮ ਕਰਦਾ ਹੈ ਕਿ ਜਿੱਥੋਂ ਵੀ ਕਾਰ ਆਉਂਦੀ ਹੈ, ਉੱਥੇ ਚੋਰੀ ਦੀ ਰਿਪੋਰਟ ਨਹੀਂ ਕੀਤੀ ਜਾਂਦੀ ਹੈ, ਕਿਉਂਕਿ ਜਿਸ ਦੇਸ਼ 'ਚੋਂ ਇਹ ਕਾਰ ਨਿਕਲ ਰਹੀ ਹੈ ਅਤੇ ਜਿਸ ਦੇਸ਼ 'ਚ ਜਾ ਰਹੀ ਹੈ, ਉਨ੍ਹਾਂ ਦੋਵਾਂ ਦੇਸ਼ਾਂ 'ਚ ਇਸ ਕਾਰ ਦੇ ਸਟੇਟਸ ਨੂੰ ਚੈੱਕ ਕੀਤਾ ਜਾਂਦਾ ਹੈ।
ਜਿਵੇਂ ਕਿ ਕਾਰ ਦੇ ਦਸਤਾਵੇਜ਼ ਮੁਕੰਮਲ ਹਨ ਜਾਂ ਫਿਰ ਨਹੀਂ ਅਤੇ ਇਹ ਵੀ ਕਿ, ਕੀ ਇਹ ਉਸ ਦੇਸ਼ 'ਚ ਚੋਰੀ ਕੀਤੀ ਕਾਰ ਤਾਂ ਨਹੀਂ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਇਹ ਕਾਰ ਅਸਲ 'ਚ ਚੋਰੀ ਹੋਈ ਹੁੰਦੀ ਤਾਂ ਸਿਸਟਮ ਵਿੱਚ ਦਰਜ ਹੋਣ ਦੇ ਕਾਰਨ ਇਸ ਨੂੰ ਬੰਦਰਗਾਹ 'ਤੇ ਹੀ ਜ਼ਬਤ ਕਰ ਲਿਆ ਜਾਣਾ ਸੀ।
ਸੁਨੀਲ ਦੇ ਅਨੁਸਾਰ, ਜਦੋਂ ਇਸ ਕਾਰ ਨੂੰ ਲੰਡਨ ਤੋਂ ਇੱਥੇ (ਪਾਕਿਸਤਾਨ) ਲਿਆਂਦਾ ਗਿਆ ਸੀ, ਉਦੋਂ ਤੱਕ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਇਹ ਕਾਰ ਚੋਰੀ ਦੀ ਹੈ। ਜਦੋਂ ਕਾਰ ਪਾਕਿਸਤਾਨ 'ਚ ਕਲੀਅਰ ਹੋ ਗਈ ਤਾਂ ਲੰਡਨ 'ਚ ਕਾਰ ਚੋਰੀ ਹੋਣ ਦੀ ਰਿਪੋਰਟ ਕੀਤੀ ਗਈ ਸੀ ਤਾਂ ਜੋ ਇੰਨਸ਼ੋਰੈਂਸ/ ਬੀਮੇ ਦਾ ਦਾਅਵਾ ਕੀਤਾ ਜਾ ਸਕੇ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉਨ੍ਹਾਂ ਨੇ ਅੱਗੇ ਕਿਹਾ ਕਿ ਜੋ ਵੀ ਗਿਰੋਹ ਇਹ ਕੰਮ ਕਰਦਾ ਹੈ, ਉਹ ਆਮ ਤੌਰ 'ਤੇ ਕਾਰ ਨੂੰ ਪਹਿਲਾਂ ਕਿਸੇ ਹੋਰ ਦੇਸ਼ 'ਚ ਟਰਾਂਸਫਰ ਕਰਦਾ ਹੈ ਅਤੇ ਫਿਰ ਜਦੋਂ ਉਸ ਦੇਸ਼ ਦੀ ਬੰਦਰਗਾਹ 'ਤੇ ਕਾਰ ਕਲੀਅਰ ਹੋ ਜਾਂਦੀ ਹੈ ਤਾਂ ਉਹ ਉਸ ਦੇਸ਼ 'ਚ ਚੋਰੀ ਦੀ ਰਿਪੋਰਟ ਕਰ ਦਿੰਦੇ ਹਨ, ਜਿੱਥੋਂ ਇਸ ਨੂੰ ਭੇਜਿਆ ਜਾਂਦਾ ਹੈ ਅਤੇ ਫਿਰ ਉਹ ਮਾਲਕ ਉਸ ਦੀ ਭਾਲ 'ਚ ਲੱਗ ਜਾਂਦੇ ਹਨ।
ਸੁਨੀਲ ਮੁੰਜ ਮੁਤਾਬਕ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਬਲਕਿ ਪਾਕਿਸਤਾਨ 'ਚ ਅਜਿਹੀਆਂ ਕਈ ਕਾਰਾਂ ਰਜਿਸਟਰਡ ਹੋ ਚੁੱਕੀਆਂ ਹਨ। ਉਹ ਦਾਅਵਾ ਕਰਦੇ ਹਨ ਕਿ 'ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਕਾਰ ਗੈਰ-ਆਬਕਾਰੀ ਨਹੀਂ ਸੀ, ਬਲਕਿ ਕਿਸੇ ਦੂਤਾਵਾਸ ਦੇ ਕਾਗਜ਼ਾਂ 'ਤੇ ਕਲੀਅਰ ਕੀਤੀ ਗਈ ਸੀ।
"ਡਿਪਲੋਮੈਟਾਂ ਨੂੰ ਡਿਊਟੀ ਮੁਕਤ ਕਾਰ ਦੀ ਇਜਾਜ਼ਤ ਹੁੰਦੀ ਹੈ। ਉਹ ਜਿੰਨ੍ਹੀ ਦੇਰ ਆਪਣੇ ਅਹੁਦੇ 'ਤੇ ਰਹਿੰਦੇ ਹਨ ਉਨ੍ਹਾਂ ਸਮਾਂ ਉਨ੍ਹਾਂ ਨੂੰ ਡਿਊਟੀ ਮੁਕਤ ਕਾਰ ਦੀ ਮਨਜ਼ੂਰੀ ਹੁੰਦੀ ਹੈ।"
ਉਨ੍ਹਾਂ ਦਾ ਕਹਿਣਾ ਹੈ ਕਿ ਸੁਰੱਖਿਆ ਦੀ ਸਥਿਤੀ ਦੇ ਮੱਦੇਨਜ਼ਰ ਇਹ ਬਹੁਤ ਹੀ ਖ਼ਤਰਨਾਕ ਗੱਲ ਹੈ, ਕਿਉਂਕਿ ਇੰਨ੍ਹਾਂ ਕਾਰਾਂ ਰਾਹੀਂ ਅਸਲ ਦੋਸ਼ੀਆਂ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੋ ਸਕਦਾ ਹੈ।

ਤਸਵੀਰ ਸਰੋਤ, TWITTER
ਕਸਟਮ ਵੱਲੋਂ ਪਾਕਿਸਤਾਨ ਟਰਾਂਸਫਰ ਕਰਨ ਮੌਕੇ ਇਸ ਕਾਰ ਦੀ ਕੀਮਤ 4 ਕਰੋੜ 14 ਲੱਖ ਰੁਪਏ ਤੋਂ ਵੱਧ ਦੱਸੀ ਗਈ ਹੈ, ਜਦਕਿ ਮੌਜੂਦਾ ਐਕਸਚੇਂਜ ਰੇਟ ਅਨੁਸਾਰ ਇਸ ਦੀ ਕੀਮਤ 5 ਕਰੋੜ 85 ਲੱਖ ਰੁਪਏ ਤੋਂ ਵੀ ਵੱਧ ਹੈ। ਇਸ ਰਿਪੋਰਟ ਦੇ ਅਨੁਸਾਰ ਇਸ 'ਤੇ ਲੱਗਣ ਵਾਲੀ ਡਿਊਟੀ ਅਤੇ ਟੈਕਸ ਤੋਂ ਬਾਅਦ ਇਸ ਕਾਰ ਦੀ ਕੀਮਤ 30 ਕਰੋੜ 74 ਲੱਖ ਰੁਪਏ ਤੋਂ ਜ਼ਿਆਦਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਸੋਸ਼ਲ ਮੀਡੀਆ 'ਤੇ ਚਰਚਾ
ਪਾਕਿਸਤਾਨ 'ਚ ਜਿੱਥੇ ਇਸ ਸਬੰਧੀ ਲੋਕ ਆਪੋ ਆਪਣੀ ਚਿੰਤਾ ਦਾ ਪ੍ਰਗਟਾਵਾ ਸੋਸ਼ਲ ਮੀਡੀਆ 'ਤੇ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਹਾਸਾ-ਮਜ਼ਾਕ ਵੀ ਬਹੁਤ ਹੋ ਰਿਹਾ ਹੈ।
ਇੱਕ ਯੂਜ਼ਰ ਸ਼ਮਸ ਖ਼ਾਨ ਨੇ ਲਿਖਿਆ ਕਿ ' ਉਨ੍ਹਾਂ ਨੇ ਇਹ ਕਾਰ ਬ੍ਰਿਟੇਨ ਤੋਂ ਪਾਕਿਸਤਾਨ ਕਿਵੇਂ ਪਹੁੰਚਾਈ, ਉਨ੍ਹਾਂ ਨੂੰ ਇਸ ਦਾ ਜਵਾਬ ਦੇਣਾ ਹੋਵੇਗਾ'।

ਤਸਵੀਰ ਸਰੋਤ, Twitter
ਅਮਲਿਕਾ ਨਾਮ ਦੀ ਯੂਜ਼ਰ ਨੇ ਲਿਖਿਆ ਕਿ 'ਸਵਾਲ ਇਹ ਹੈ ਕਿ ਕਾਰ ਲੰਡਨ ਤੋਂ ਪਾਕਿਸਤਾਨ ਆਈ ਕਿਵੇਂ'?
ਇਕ ਹੋਰ ਯੂਜ਼ਰ ਨੇ ਕਿਹਾ ਕਿ 'ਪਹਿਲਾ ਪਾਕਿਸਤਾਨੀ ਹੈ ਜੋ ਕਿ ਲੰਡਨ ਤੋਂ ਚੋਰੀ ਕਰਕੇ ਕਾਰ ਪਾਕਿਸਤਾਨ ਲੈ ਕੇ ਆਇਆ ਹੈ। ਇਸ ਨੂੰ ਤਾਂ ਇਨਾਮ ਮਿਲਣਾ ਚਾਹੀਦਾ ਹੈ। ਉਸ ਨੂੰ ਜ਼ਲੀਲ ਨਾ ਕਰੋ"।
ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਲੋਕਾਂ ਨੂੰ ਕਾਰ ਨੂੰ ਧੱਕਾ ਮਾਰਦੇ ਵੇਖਿਆ ਜਾ ਸਕਦਾ ਹੈ, ਜਿਸ 'ਤੇ ਯੂਜ਼ਰ ਸਵਾਲ ਕਰ ਰਹੇ ਹਨ ਕਿ ਇਸ ਨੂੰ ਧੱਕਾ ਕਿਉਂ ਮਾਰਿਆ ਜਾ ਰਿਹਾ ਹੈ।
ਇਕ ਹੋਰ ਯੂਜ਼ਰ ਨੇ ਇਤਿਹਾਸ ਦਾ ਹਵਾਲਾ ਦਿੰਦਿਆਂ ਕਿਹਾ, "ਲੰਡਨ ਵਾਲੇ ਪੂਰੇ ਉਪ ਮਹਾਂਦੀਪ ਨੂੰ ਚੋਰੀ ਕਰਕੇ ਲੈ ਗਏ, ਇਹ ਤਾਂ ਸਿਰਫ ਇੱਕ ਕਾਰ ਹੀ ਲਿਆਇਆ ਸੀ।"
ਪਰ ਸਾਕਿਬ ਨੇ ਇਸ ਸਾਰੀ ਖ਼ਬਰ ਨੂੰ ਕੁਝ ਇਸ ਤਰ੍ਹਾਂ ਨਸ਼ਰ ਕੀਤਾ ਕਿ 'ਕੀ ਇਹ ਕਮਾਲ ਦੀ ਗੱਲ ਨਹੀਂ ਹੈ ਕਿ ਲੰਡਨ ਤੋਂ ਬੈਂਟਲੇ ਕਾਰ ਆਪਣੀ ਜੇਬ 'ਚ ਰੱਖ ਕੇ ਆਪਣੀ ਪਾਕਿਸਤਾਨ ਦੀ ਸਰਹੱਦ ਪਾਰ ਕਰਕੇ, ਪਾਕਿਸਤਾਨ ਦੇ ਹੀ ਸਭ ਤੋਂ ਵੱਡੇ ਸ਼ਹਿਰ ਕਰਾਚੀ 'ਚ ਲੈ ਆਉਂਦਾ ਹੈ ਅਤੇ ਉਹ ਕਾਰ ਰਜਿਸਟਰ ਵੀ ਹੋ ਜਾਂਦੀ ਹੈ।'
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












