ਪਾਕਿਸਤਾਨ ਵਿੱਚ ਹੜ੍ਹ: ‘ਅਸੀਂ ਜਾਨ ਬਚਾਉਣ ਤੋਂ ਇਲਾਵਾ ਕੁਝ ਨਹੀਂ ਬਚਾ ਸਕੇ, ਸਭ ਕੁਝ ਤਬਾਹ ਹੋ ਗਿਆ’

ਪਾਕਿਸਤਾਨ 'ਚ ਹੜ੍ਹ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਪਾਕਿਸਤਾਨ ਵਿੱਚ ਹੜ੍ਹ ਕਾਰਨ ਲੋਕਾਂ ਦੀ ਸਥਿਤੀ ਬਹੁਤ ਖ਼ਰਾਬ ਹੈ

ਪਾਕਿਸਤਾਨ 'ਚ ਆਏ ਹੜ੍ਹ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਦੇਸ਼ ਦਾ ਇੱਕ ਵੱਡਾ ਹਿਸਾ ਇਸ ਨਾਲ ਪ੍ਰਭਾਵਿਤ ਹੈ ਅਤੇ ਲੋਕਾਂ ਦਾ ਜੀਵਨ ਹੜ੍ਹ ਕਾਰਨ ਖਾਸਾ ਪ੍ਰਭਾਵਿਤ ਹੋਇਆ ਹੈ।

ਭਿਆਨਕ ਹੜ੍ਹਾਂ ਨੇ ਸੜਕਾਂ, ਘਰਾਂ ਅਤੇ ਫਸਲਾਂ ਨੂੰ ਬਰਬਾਦ ਕਰ ਦਿੱਤਾ ਹੈ।

ਇਨ੍ਹਾਂ ਹੜ੍ਹਾਂ ਤੋਂ ਬਾਅਦ ਪ੍ਰਭਾਵਿਤ ਪਾਕਿਸਤਾਨ ਦੇ ਦੱਖਣੀ ਅਤੇ ਉੱਤਰੀ ਇਸ ਵਿੱਚ ਬੀਬੀਸੀ ਦੇ ਦੋ ਪੱਤਰਕਾਰਾਂ ਨੇ ਹਾਲਾਤਾਂ ਦਾ ਜਾਇਜ਼ਾ ਲਿਆ।

ਉੱਤਰੀ ਪਾਕਿਸਤਾਨ ਦੇ ਨੌਸ਼ਹਿਰਾ ਵਿਖੇ ਬੀਬੀਸੀ ਪੱਤਰਕਾਰਸਿਕੰਦਰ ਕਿਰਮਾਨੀ ਨੇ ਜੋ ਹਾਲਾਤ ਦੇਖੇ,ਉਨ੍ਹਾਂ ਮੁਤਾਬਕ ਇਲਾਕੇ ਵਿੱਚ ਬਹੁਤ ਤਬਾਹੀ ਹੋਈ ਹੈ।

ਕੁਝ ਲੋਕ ਰਬੜ ਦੀਆਂ ਕਾਲੀਆਂ ਟਿਊਬਾਂ ਰਾਹੀਂ ਚਿੱਕੜ ਭਰੇ ਇਲਾਕੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਬੜੀ ਮੁਸ਼ਕਿਲ ਨਾਲ ਆਪਣੇ ਘਰੇ ਪਹੁੰਚੇ ਹਿਮਾਚਲ ਦੇ ਘਰ ਵਿੱਚ ਹੁਣ ਕੇਵਲ ਮਿੱਟੀ- ਘੱਟਾ ਹੀ ਬਚਿਆ ਹੈ।

"ਅਸੀਂ ਆਪਣੀ ਜਾਨ ਤੋਂ ਬਿਨਾਂ ਹੋਰ ਕੁਝ ਨਹੀਂ ਬਚਾ ਸਕੇ। ਸਾਡਾ ਸਭ ਕੁਝ ਤਬਾਹ ਹੋ ਗਿਆ ਹੈ।"

ਪਾਕਿਸਤਾਨ ਸਰਕਾਰ ਮੁਤਾਬਕ ਹਜ਼ਾਰਾਂ ਘਰ ਪੂਰੀ ਤਰ੍ਹਾਂ ਜਾਂ ਕਾਫ਼ੀ ਹੱਦ ਤਕ ਤਬਾਹ ਹੋ ਗਏ ਹਨ ਜਿਸ ਕਾਰਨ ਲੱਖਾਂ ਲੋਕ ਬੇਘਰ ਹੋ ਗਏ ਹਨ।

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਪਾਕਿਸਤਾਨ ਸਰਕਾਰ ਮੁਤਾਬਕ ਹਜ਼ਾਰਾਂ ਘਰ ਪੂਰੀ ਤਰ੍ਹਾਂ ਜਾਂ ਕਾਫ਼ੀ ਹੱਦ ਤਕ ਤਬਾਹ ਹੋ ਗਏ ਹਨ ਜਿਸ ਕਾਰਨ ਲੱਖਾਂ ਲੋਕ ਬੇਘਰ ਹੋ ਗਏ ਹਨ।

ਪਾਕਿਸਤਾਨ ਸਰਕਾਰ ਮੁਤਾਬਕ ਹਜ਼ਾਰਾਂ ਘਰ ਪੂਰੀ ਤਰ੍ਹਾਂ ਜਾਂ ਕਾਫ਼ੀ ਹੱਦ ਤਕ ਤਬਾਹ ਹੋ ਗਏ ਹਨ ਜਿਸ ਕਾਰਨ ਲੱਖਾਂ ਲੋਕ ਬੇਘਰ ਹੋ ਗਏ ਹਨ।

ਪਾਕਿਸਤਾਨ ਸਰਕਾਰ ਮੁਤਾਬਕ ਤਕਰੀਬਨ ਦਸ ਅਰਬ ਡਾਲਰ ਦਾ ਨੁਕਸਾਨ ਹੋਇਆ ਹੈ ਅਤੇ ਖੇਤਾਂ ਵਿੱਚ ਪਾਣੀ ਭਰਨ ਕਾਰਨ ਫਸਲਾਂ ਵੀ ਬਰਬਾਦ ਹੋਈਆਂ ਹਨ।

ਬਹੁਤ ਸਾਰੇ ਲੋਕ ਸ਼ਰਨਾਰਥੀ ਕੈਂਪਾਂ ਵਿੱਚ ਬੈਠੇ ਹਨ ਅਤੇ ਉਨ੍ਹਾਂ ਵਿਚੋਂ ਕਈਆਂ ਨੂੰ ਉਮੀਦ ਹੈ ਕਿ ਉਹ ਆਪਣੇ ਘਰ ਵਾਪਸ ਜਾਣਗੇ।

ਸੜਕ ਕਿਨਾਰੇ ਬੈਠਾ ਰੋਜ਼ੀਨਾ ਦਾ ਪਰਿਵਾਰ ਆਖਦਾ ਹੈ ਕਿ ਇਹ ਏਨਾ ਦੁਖਦਾਈ ਹੈ ਕਿ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।

ਸੜਕ ਕਿਨਾਰੇ ਬੈਠਾ ਰੋਜ਼ੀਨਾ ਦਾ ਪਰਿਵਾਰ ਆਖਦਾ ਹੈ ਕਿ ਇਹ ਏਨਾ ਦੁਖਦਾਈ ਹੈ ਕਿ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਤਸਵੀਰ ਕੈਪਸ਼ਨ, ਸੜਕ ਕਿਨਾਰੇ ਬੈਠਾ ਰੋਜ਼ੀਨਾ ਦਾ ਪਰਿਵਾਰ ਆਖਦਾ ਹੈ ਕਿ ਇਹ ਏਨਾ ਦੁਖਦਾਈ ਹੈ ਕਿ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।

ਉਧਰ ਦੱਖਣੀ ਪਾਕਿਸਤਾਨ ਦੇ ਸਈਅਦਾਬਾਦ ਵਿਖੇ ਮੌਜੂਦ ਬੀਬੀਸੀ ਪੱਤਰਕਾਰ ਪਮਜ਼ਾ ਫਿਲਾਨੀ ਮੁਤਾਬਕ ਇਸ ਇਲਾਕੇ ਵਿੱਚ ਮੀਂਹ ਰੁਕ ਗਿਆ ਹੈ ਪਰ ਬਹੁਤ ਤਬਾਹੀ ਹੋ ਚੁੱਕੀ ਹੈ।

ਇੱਥੇ ਸ਼ਰਨਾਰਥੀ ਕੈਂਪ ਵਿਚ ਬਾਨੁਲ 15 ਬੱਚਿਆਂ ਨਾਲ ਬੈਠੇ ਹਨ ਜਿਨ੍ਹਾਂ ਵਿੱਚੋਂ ਕੁਝ ਬਣਨ ਦੇ ਆਪਣੇ ਹਨ ਅਤੇ ਕੁਝ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ। ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਉਨ੍ਹਾਂ ਦੀ ਜਾਨ ਬਚ ਗਈ ਪਰ ਉਨ੍ਹਾਂ ਨੂੰ ਫਿਕਰ ਹੈ ਕਿ ਹੁਣ ਬੱਚਿਆਂ ਨੂੰ ਕੀ ਖੁਆਇਆ ਜਾਵੇਗਾ।

"ਅਸੀਂ ਕਈ ਹਫ਼ਤਿਆਂ ਤੋਂ ਇੱਥੇ ਬੈਠੇ ਹਾਂ ਨਾ ਘਰ ਹੈ ਨਾ ਕੋਈ ਹੋਰ ਸਹਾਇਤਾ।"

ਇਸ ਆਪਦਾ ਨੇ ਨਾ ਸਿਰਫ਼ ਜ਼ਿੰਦਾ ਲੋਕਾਂ ਅਤੇ ਉਨ੍ਹਾਂ ਦੇ ਘਰਾਂ ਨੂੰ ਤਬਾਹ ਕਰ ਦਿੱਤਾ ਹੈ ਬਲਕਿ ਕਬਰਿਸਤਾਨਾਂ ਨੂੰ ਵੀ ਬਰਬਾਦ ਕਰ ਦਿੱਤਾ ਹੈ।

ਇੱਥੇ ਸ਼ਰਨਾਰਥੀ ਕੈਂਪ ਵਿਚ ਬਾਨੁਲ 15 ਬੱਚਿਆਂ ਨਾਲ ਬੈਠੇ ਹਨ ਜਿਨ੍ਹਾਂ ਵਿੱਚੋਂ ਕੁਝ ਬਣਨ ਦੇ ਆਪਣੇ ਹਨ ਅਤੇ ਕੁਝ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ
ਤਸਵੀਰ ਕੈਪਸ਼ਨ, ਸ਼ਰਨਾਰਥੀ ਕੈਂਪ ਵਿਚ ਬਾਨੁਲ 15 ਬੱਚਿਆਂ ਨਾਲ ਬੈਠੇ ਹਨ ਜਿਨ੍ਹਾਂ ਵਿੱਚੋਂ ਕੁਝ ਬਣਨ ਦੇ ਆਪਣੇ ਹਨ ਅਤੇ ਕੁਝ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ

ਪਾਣੀ ਦੇ ਤੇਜ਼ ਵਹਾਅ ਕਾਰਨ ਬਲੂਚਿਸਤਾਨ ਵਿੱਚ ਕੁੱਝ ਥਾਈਂ ਲਾਸ਼ਾਂ ਕਬਰਾਂ ਵਿੱਚੋਂ ਬਾਹਰ ਆ ਗਈਆਂ ਅਤੇ ਉਨ੍ਹਾਂ ਨੂੰ ਫਿਰ ਤੋਂ ਦਫਨਾਉਣਾ ਪਿਆ।

ਹੜ੍ਹ ਦੀ ਸਥਿਤੀ ਬਾਰੇ ਪਾਕਿਸਤਾਨ ਦੀ ਜਲਵਾਯੂ ਪਰਿਵਰਤਨ ਮੰਤਰੀ ਸ਼ੈਰੀ ਰਹਿਮਾਨ ਦਾ ਕਹਿਣਾ ਹੈ ਕਿ ਇਨ੍ਹਾਂ ਹੜ੍ਹਾਂ ਕਾਰਨ ਪਾਕਿਸਤਾਨ ਦਾ ਇੱਕ ਤਿਹਾਈ ਹਿੱਸਾ ਪੂਰੀ ਤਰ੍ਹਾਂ ਡੁੱਬ ਗਿਆ ਹੈ।

ਪਾਕਿਸਤਾਨ 'ਚ ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਧਿਕਾਰੀਆਂ ਮੁਤਾਬਕ, ਜੂਨ 'ਚ ਮਾਨਸੂਨ ਦੇ ਮੌਸਮ ਦੀ ਸ਼ੁਰੂਆਤ ਹੋਣ ਤੋਂ ਬਾਅਦ ਘੱਟੋ-ਘੱਟ 1,136 ਲੋਕਾਂ ਦੀ ਮੌਤ ਹੋ ਚੁੱਕੀ ਹੈ

ਕੀ ਹੈ ਹੜ੍ਹ ਦਾ ਕਾਰਨ

ਇਨ੍ਹਾਂ ਗਰਮੀਆਂ 'ਚ ਹੋਈ ਬਰਸਾਤ, ਦਹਾਕੇ ਵਿੱਚ ਰਿਕਾਰਡ ਕੀਤੀ ਗਈ ਸਭ ਤੋਂ ਭਾਰੀ ਬਰਸਾਤ ਹੈ ਅਤੇ ਪਾਕਿਸਤਾਨ ਦੀ ਸਰਕਾਰ ਇਸ ਦੇ ਲਈ ਜਲਵਾਯੂ ਪਰਿਵਰਤਨ ਨੂੰ ਵੀ ਜ਼ਿੰਮੇਵਾਰ ਠਹਿਰਾ ਰਹੀ ਹੈ।

ਇਨ੍ਹਾਂ ਭਿਆਨਕ ਹੜ੍ਹਾਂ ਲਈ ਸਰਕਾਰ ਭਾਵੇਂ ਮੌਸਮੀ ਬਦਲਾਅ ਨੂੰ ਕਾਰਨ ਦੱਸ ਰਹੀ ਹੈ ਪਰ ਕਈ ਲੋਕਾਂ ਵੱਲੋਂ ਦਰਿਆ ਦੇ ਕਿਨਾਰੇ ਹੋਟਲ ਬਣਾਉਣ ਦੀ ਇਜਾਜ਼ਤ ਦੇਣਾ ਇੱਕ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ।

ਕੱਘਾਂ ਦੇ ਕੁਨਹਾਰ ਦਰਿਆ ਨੇੜੇ ਕਈ ਹੋਟਲ ਬਣੇ ਹਨ। ਹੜ੍ਹ ਕਾਰਨ ਉਨ੍ਹਾਂ ਵਿੱਚੋਂ ਕਈ ਤਬਾਹ ਹੋ ਗਏ ਹਨ। ਇਸ ਦੇ ਨਾਲ ਹੀ ਇੱਕ ਪੁਲਿਸ ਸਟੇਸ਼ਨ ਅਤੇ ਮਦਰਸਾ ਵੀ ਹੜ੍ਹ ਦੀ ਚਪੇਟ ਵਿੱਚ ਆ ਗਿਆ ਹੈ।

ਇਸੇ ਇਲਾਕੇ ਦੇ ਇੱਕ ਵਾਸੀ ਨੇ ਦੱਸਿਆ, "ਹੋਟਲ ਅਤੇ ਬਾਜ਼ਾਰ ਕੁਦਰਤੀ ਪਾਣੀ ਦਾ ਰਾਹ ਰੋਕ ਰਹੇ ਹਨ ਜਿਸ ਕਰਕੇ ਕਾਫ਼ੀ ਨੁਕਸਾਨ ਹੋਇਆ ਹੈ। ਇਨ੍ਹਾਂ ਹੜ੍ਹਾਂ ਨੂੰ ਆਸਾਨੀ ਨਾਲ ਰੋਕਿਆ ਜਾ ਸਕਦਾ ਸੀ।"

ਬੀਬੀਸੀ
  • ਪਾਕਿਸਤਾਨ 'ਚ ਆਏ ਭਿਆਨਕ ਹੜ੍ਹਾਂ ਨੇ ਸੜਕਾਂ, ਘਰਾਂ ਅਤੇ ਫਸਲਾਂ ਨੂੰ ਬਰਬਾਦ ਕਰ ਦਿੱਤਾ ਹੈ
  • ਮਾਨਸੂਨ ਦੀ ਸ਼ੁਰੂਆਤ ਤੋਂ ਬਾਅਦ ਘੱਟੋ-ਘੱਟ 1,136 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਹ ਅੰਕੜਾ ਹੋਰ ਵਧ ਸਕਦਾ ਹੈ
  • ਹੜ੍ਹਾਂ ਨਾਲ 3.3 ਕਰੋੜ ਤੋਂ ਵੀ ਵੱਧ ਨਾਗਰਿਕ ਪ੍ਰਭਾਵਿਤ ਹੋਏ ਹਨ, ਭਾਵ ਸੱਤ ਵਿੱਚੋਂ ਇੱਕ ਵਿਅਕਤੀ ਹੜ੍ਹ ਨਾਲ ਪ੍ਰਭਾਵਿਤ ਹੈ
  • ਸਿੰਧ, ਬਲੋਚਿਸਤਾਨ ਵਰਗੇ ਸੂਬੇ ਅਤੇ ਖੈਬਰ ਪਖਤੂਨਖਵਾ ਦੇ ਪਹਾੜੀ ਖੇਤਰ ਹੜ੍ਹ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ
  • ਪਾਕਿਸਤਾਨ ਦੀ ਜਲਵਾਯੂ ਪਰਿਵਰਤਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦਾ ਇੱਕ ਤਿਹਾਈ ਹਿੱਸਾ ਪੂਰੀ ਤਰ੍ਹਾਂ ਡੁੱਬ ਗਿਆ ਹੈ
  • ਪਾਕਿਸਤਾਨ ਦੀ ਸਰਕਾਰ ਇਸ ਦੇ ਲਈ ਜਲਵਾਯੂ ਪਰਿਵਰਤਨ ਨੂੰ ਵੀ ਜ਼ਿੰਮੇਵਾਰ ਠਹਿਰਾ ਰਹੀ ਹੈ
  • ਕਈ ਲੋਕਾਂ ਵੱਲੋਂ ਦਰਿਆ ਦੇ ਕਿਨਾਰੇ ਹੋਟਲ ਬਣਾਉਣ ਦੀ ਇਜਾਜ਼ਤ ਦੇਣਾ ਇੱਕ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ
  • ਪਾਕਿਸਤਾਨ ਸਰਕਾਰ ਨੇ ਵੀ ਸਹਾਇਤਾ ਏਜੰਸੀਆਂ, ਮਿੱਤਰ ਦੇਸ਼ਾਂ ਤੇ ਅੰਤਰਰਾਸ਼ਟਰੀ ਦਾਨੀਆਂ ਤੋਂ ਵਿੱਤੀ ਮਦਦ ਦੀ ਅਪੀਲ ਕੀਤੀ ਹੈ
ਬੀਬੀਸੀ

ਪਾਕਿਸਤਾਨ ਦੇ ਸਿੰਧ ਅਤੇ ਬਲੋਚਿਸਤਾਨ ਵਰਗੇ ਸੂਬੇ ਹੜ੍ਹ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ ਅਤੇ ਖੈਬਰ ਪਖਤੂਨਖਵਾ ਦੇ ਪਹਾੜੀ ਖੇਤਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।

ਸਿੰਧ ਸੂਬਾ ਪਾਣੀ ਨਾਲ ਇੰਨਾ ਡੁੱਬਿਆ ਹੋਇਆ ਹੈ ਕਿ ਐਮਰਜੈਂਸੀ ਕਰਮਚਾਰੀ ਮਦਦ ਲਈ ਲੋੜਵੰਦ ਲੋਕਾਂ ਤੱਕ ਪਹੁੰਚਣ ਲਈ ਸੰਘਰਸ਼ ਕਰ ਰਹੇ ਹਨ।

ਪਾਕਿਸਤਾਨੀ ਫੌਜ ਦੇ ਇੱਕ ਅਧਿਕਾਰੀ ਨੇ ਏਐਫਪੀ ਨੂੰ ਦੱਸਿਆ, "ਇੱਥੇ ਲੈਂਡਿੰਗ ਲਈ ਕੋਈ ਪੱਟੀਆਂ ਜਾਂ ਪਹੁੰਚ ਉਪਲਬਧ ਨਹੀਂ ਹੈ... ਸਾਡੇ ਪਾਇਲਟਾਂ ਨੂੰ ਲੈਂਡ ਕਰਨ ਵਿੱਚ ਮੁਸ਼ਕਲ ਆਉਂਦੀ ਹੈ।"

ਪਾਕਿਸਤਾਨ 'ਚ ਹੜ੍ਹ

ਤਸਵੀਰ ਸਰੋਤ, Shabina Faraz

ਤਸਵੀਰ ਕੈਪਸ਼ਨ, ਤਬਾਹੀ ਤੋਂ ਬਾਅਦ ਜੀਵਨ ਨੂੰ ਮੁੜ ਪੱਟੜੀ 'ਤੇ ਲਿਆਉਣ ਦੀ ਲਾਗਤ ਨੂੰ ਲੈ ਕੇ ਵੀ ਚਿਤਾਵਾਂ ਵਧ ਗਈਆਂ ਹਨ

'ਸਭ ਕੁਝ ਸਮੁੰਦਰ ਬਣ ਗਿਆ ਹੈ'

ਸ਼ੈਰੀ ਰਹਿਮਾਨ ਨੇ ਕਿਹਾ, ''ਸਭ ਕੁਝ ਸਮੁੰਦਰ ਬਣ ਗਿਆ ਹੈ, ਕੋਈ ਸੁੱਕੀ ਥਾਂ ਨਹੀਂ ਜਿੱਥੇ ਪਾਣੀ ਨੂੰ ਪੰਪ ਕਰਕੇ ਕੱਢਿਆ ਜਾ ਸਕੇ।"

ਉਨ੍ਹਾਂ ਨੇ ਇਸ ਨੂੰ ਅਜਿਹਾ ਸੰਕਟ ਕਰਾਰ ਦਿੱਤਾ ਜਿਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।

ਸ਼ੈਰੀ ਰਹਿਮਾਨ ਨੇ ਏਐਫਪੀ ਨਿਊਜ਼ ਏਜੰਸੀ ਨਾਲ ਗੱਲਬਾਤ ਦੌਰਾਨ ਦੱਸਿਆ, "ਵਾਕਈ, ਪਾਕਿਸਤਾਨ ਦਾ ਇੱਕ ਤਿਹਾਈ ਹਿੱਸਾ ਇਸ ਸਮੇਂ ਪਾਣੀ ਵਿੱਚ ਹੈ, ਇਹ ਹਰ ਸੀਮਾ, ਹਰ ਮਾਨਕ ਨੂੰ ਪਾਰ ਕਰ ਚੁੱਕਾ ਹੈ, ਜੋ ਅਸੀਂ ਅਤੀਤ ਵਿੱਚ ਦੇਖਿਆ ਹੈ।"

ਉਨ੍ਹਾਂ ਅੱਗੇ ਕਿਹਾ, "ਅਸੀਂ ਅਜਿਹਾ ਕਦੇ ਨਹੀਂ ਦੇਖਿਆ।''

ਪਾਕਿਸਤਾਨ 'ਚ ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੇਸ਼ ਦੀ ਲਗਭਗ ਅੱਧੀ ਕਪਾਹ ਦੀ ਫਸਲ ਬਰਬਾਦ ਹੋ ਗਈ ਹੈ ਅਤੇ ਸਬਜ਼ੀਆਂ, ਫਲਾਂ ਅਤੇ ਚੌਲਾਂ ਆਦਿ ਦੇ ਖੇਤਾਂ ਨੂੰ ਕਾਫੀ ਨੁਕਸਾਨ ਹੋਇਆ ਹੈ

ਸੱਤ ਵਿੱਚੋਂ ਇੱਕ ਵਿਅਕਤੀ ਹੜ੍ਹ ਨਾਲ ਪ੍ਰਭਾਵਿਤ

ਅਧਿਕਾਰੀਆਂ ਮੁਤਾਬਕ, ਜੂਨ 'ਚ ਮਾਨਸੂਨ ਦੇ ਮੌਸਮ ਦੀ ਸ਼ੁਰੂਆਤ ਹੋਣ ਤੋਂ ਬਾਅਦ ਘੱਟੋ-ਘੱਟ 1,136 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਹੜ੍ਹ ਦੇ ਹਾਲਤ ਅਜਿਹੇ ਹਨ ਕਿ ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋ ਸਕਦਾ ਹੈ। ਉਨ੍ਹਾਂ ਸੋਮਵਾਰ ਨੂੰ ਦੱਸਿਆ ਕਿ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚੋਂ 75 ਦੀ ਮੌਤਾਂ ਸਿਰਫ਼ ਪਿਛਲੇ 24 ਘੰਟਿਆਂ ਵਿੱਚ ਹੋਈ ਹੈ।

ਬੀਬੀਸੀ ਨਾਲ ਗੱਲ ਕਰਦਿਆਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ-ਜ਼ਰਦਾਰੀ ਨੇ ਕਿਹਾ ਕਿ ਮਾਰੇ ਗਏ ਲੋਕਾਂ ਵਿੱਚੋਂ ਇੱਕ ਤਿਹਾਈ ਬੱਚੇ ਹਨ।

ਉਨ੍ਹਾਂ ਕਿਹਾ ਕਿ ਅਜੇ ਵੀ ਪੂਰੇ ਨੁਕਸਾਨ ਬਾਰੇ ਪਤਾ ਲਗਾਇਆ ਜਾਣਾ ਬਾਕੀ ਹੈ।

ਬੀਬੀਸੀ

ਇਹ ਵੀ ਪੜ੍ਹੋ:

ਬੀਬੀਸੀ

ਅਧਿਕਾਰੀਆਂ ਮੁਤਾਬਕ ਪਾਕਿਸਤਾਨ ਵਿੱਚ ਆਏ ਇਨ੍ਹਾਂ ਹੜ੍ਹਾਂ ਨਾਲ 3.3 ਕਰੋੜ ਤੋਂ ਵੀ ਵੱਧ ਪਾਕਿਸਤਾਨੀ ਨਾਗਰਿਕ ਪ੍ਰਭਾਵਿਤ ਹੋਏ ਹਨ, ਜਿਸ ਦਾ ਮਤਲਬ ਹੈ ਕਿ ਸੱਤ ਵਿੱਚੋਂ ਇੱਕ ਵਿਅਕਤੀ ਹੜ੍ਹ ਨਾਲ ਪ੍ਰਭਾਵਿਤ ਹੈ।

ਸਿੰਧ ਸੂਬੇ ਦੇ ਦੱਖਣ-ਪੂਰਬੀ ਸ਼ਹਿਰ ਸੁਕੁਰ ਨੇੜੇ ਝੋਨੇ ਦੀ ਖੇਤੀ ਕਰਨ ਵਾਲੇ ਇੱਕ ਕਿਸਾਨ ਨੇ ਏਐਫਪੀ ਨਿਊਜ਼ ਏਜੰਸੀ ਨੂੰ ਦੱਸਿਆ ਕਿ ਹੜ੍ਹ ਨਾਲ ਉਸ ਦੇ ਖੇਤ ਤਬਾਹ ਹੋ ਗਏ ਹਨ।

70 ਸਾਲਾ ਖਲੀਲ ਅਹਿਮਦ ਨੇ ਕਿਹਾ, "ਸਾਡੀ ਫਸਲ ਕਈ ਏਕੜ ਤੋਂ ਵੱਧ ਵਿੱਚ ਫੈਲੀ ਸੀ, ਜਿਸ ਵਿੱਚ ਸਭ ਤੋਂ ਵਧੀਆ ਕਿਸਮ ਦੇ ਚੌਲਾਂ ਦੀ ਬਿਜਾਈ ਕੀਤੀ ਗਈ ਸੀ ਜੋ ਅਸੀਂ ਅਤੇ ਤੁਸੀਂ ਖਾਂਦੇ ਹਾਂ। ਇਹ ਸਭ ਖਤਮ ਹੋ ਗਿਆ।"

'ਲੱਖਾਂ ਘਰ ਤਬਾਹ ਹੋ ਗਏ ਹਨ' - ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ

ਦੇਸ਼ ਦੀ ਉੱਤਰੀ ਸਵਾਤ ਘਾਟੀ ਵਿੱਚ ਆਏ ਭਾਰੀ ਪਾਣੀ ਪੁਲਾਂ ਅਤੇ ਸੜਕਾਂ ਨੂੰ ਆਪਣੇ ਨਾਲ ਵਹਾਅ ਲੈ ਗਏ ਹਨ, ਜਿਸ ਨਾਲ ਸਾਰੇ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ।

ਸ਼ਾਹਬਾਜ਼ ਸ਼ਰੀਫ਼

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਸਿੰਧ ਅਤੇ ਬਲੋਚਿਸਤਾਨ ਵਰਗੇ ਸੂਬੇ ਹੜ੍ਹ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ ਅਤੇ ਖੈਬਰ ਪਖਤੂਨਖਵਾ ਦੇ ਪਹਾੜੀ ਖੇਤਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ

ਪਹਾੜੀ ਖੇਤਰ ਵਿੱਚ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਉੱਥੋਂ ਨਿਕਾਸੀ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਗਈ ਅਧਿਕਾਰੀ ਹੈਲੀਕਾਪਟਰਾਂ ਦੀ ਮਦਦ ਨਾਲ ਅਜੇ ਵੀ ਫਸੇ ਹੋਏ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ।

ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਐਤਵਾਰ ਨੂੰ ਹੈਲੀਕਾਪਟਰ 'ਚ ਇਲਾਕੇ ਦਾ ਦੌਰਾ ਕੀਤਾ। ਇਸ ਦੌਰੇ ਤੋਂ ਬਾਅਦ ਉਨ੍ਹਾਂ ਕਿਹਾ ਕਿ ''ਇੱਕ ਤੋਂ ਬਾਅਦ ਪਿੰਡ ਦਾ ਸਫਾਇਆ ਹੋ ਗਿਆ ਹੈ। ਲੱਖਾਂ ਘਰ ਤਬਾਹ ਹੋ ਗਏ ਹਨ।''

ਕੈਂਪਾਂ ਵਿੱਚ ਲੋਕਾਂ ਦੀ ਹਾਲਤ ਤਰਸਯੋਗ

ਜਿਹੜੇ ਲੋਕ ਪ੍ਰਭਾਵਿਤ ਇਲਾਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ, ਉਹ ਦੇਸ਼ ਭਰ ਵਿੱਚ ਬਹੁਤ ਸਾਰੇ ਅਸਥਾਈ ਅਤੇ ਭੀੜ ਭਰੇ ਕੈਂਪਾਂ ਵਿੱਚ ਰਹਿ ਰਹੇ ਹਨ।

ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿੱਚ ਹੜ੍ਹ ਪੀੜਤ ਫਜ਼ਲ ਮਲਿਕ ਨੇ ਇੱਕ ਸਕੂਲ ਵਿੱਚ ਲਗਭਗ 2500 ਹੋਰ ਲੋਕਾਂ ਨਾਲ ਰਹਿ ਰਹੇ ਹਨ। ਉਨ੍ਹਾਂ ਨੇ ਖ਼ਬਰ ਏਜੰਸੀ ਏਐਫਪੀ ਨੂੰ ਦੱਸਿਆ, "ਇੱਥੇ ਰਹਿਣਾ ਤਰਸਯੋਗ ਹੈ। ਸਾਡਾ ਸਵੈ-ਮਾਣ ਦਾਅ 'ਤੇ ਹੈ।"

ਬੀਬੀਸੀ

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਜੀਵਨ ਨੂੰ ਮੁੜ ਪੱਟੜੀ 'ਤੇ ਲਿਆਉਣ ਦੀ ਚਿੰਤਾ

ਇਸ ਤੋਂ ਇਲਾਵਾ, ਤਬਾਹੀ ਤੋਂ ਬਾਅਦ ਜੀਵਨ ਨੂੰ ਮੁੜ ਪੱਟੜੀ 'ਤੇ ਲਿਆਉਣ ਦੀ ਲਾਗਤ ਨੂੰ ਲੈ ਕੇ ਵੀ ਚਿਤਾਵਾਂ ਵਧ ਗਈਆਂ ਹਨ।

ਪਾਕਿਸਤਾਨ ਦੀ ਸਰਕਾਰ ਨੇ ਵੀ ਸਹਾਇਤਾ ਏਜੰਸੀਆਂ, ਮਿੱਤਰ ਦੇਸ਼ਾਂ ਅਤੇ ਅੰਤਰਰਾਸ਼ਟਰੀ ਦਾਨੀਆਂ ਤੋਂ ਵਿੱਤੀ ਮਦਦ ਦੀ ਅਪੀਲ ਕੀਤੀ ਹੈ।

ਪਾਕਿਸਤਾਨ 'ਚ ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਹਤ ਸਮੱਗਰੀ ਅਤੇ ਭੋਜਨ ਦੀ ਉਡੀਕ ਵਿੱਚ ਲੋਕ

ਪਾਕਿਸਤਾਨ ਦੇ ਯੋਜਨਾ ਮੰਤਰੀ ਅਹਿਸਾਨ ਇਕਬਾਲ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ, "ਇੱਕ ਬਹੁਤ ਹੀ ਸ਼ੁਰੂਆਤੀ ਅੰਦਾਜ਼ਾ ਇਹ ਹੈ ਕਿ ਇਹ ਵੱਡੀ ਹੈ, ਇਹ 10 ਬਿਲੀਅਨ ਡਾਲਰ ਤੋਂ ਵੱਧ ਹੈ।"

ਉਨ੍ਹਾਂ ਕਿਹਾ ਕਿ ਦੇਸ਼ ਦੀ ਲਗਭਗ ਅੱਧੀ ਕਪਾਹ ਦੀ ਫਸਲ ਬਰਬਾਦ ਹੋ ਗਈ ਹੈ ਅਤੇ ਸਬਜ਼ੀਆਂ, ਫਲਾਂ ਅਤੇ ਚੌਲਾਂ ਆਦਿ ਦੇ ਖੇਤਾਂ ਨੂੰ ਕਾਫੀ ਨੁਕਸਾਨ ਹੋਇਆ ਹੈ।

ਪਰ ਪ੍ਰਧਾਨ ਮੰਤਰੀ ਸ਼ਰੀਫ ਨੇ ਕਿਹਾ ਕਿ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਦੁਆਰਾ ਅਗਲੇ ਸਾਲ ਵਿੱਚ ਲਗਭਗ 1.2 ਬਿਲੀਅਨ ਡਾਲਰ ਦੇ ਕਰਜ਼ਾ ਮਿਲਣ ਦੀ ਮੁੜ ਸ਼ੁਰੂਆਤ ਹੋ ਰਹੀ ਹੈ ਅਤੇ ਇਸ ਨਾਲ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਵਿੱਚ ਵੱਡੀ ਸਹਾਇਤਾ ਹੋਵੇਗੀ।

ਪਾਕਿਸਤਾਨ 'ਚ ਹੜ੍ਹ

ਤਸਵੀਰ ਸਰੋਤ, Vertical

ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ-ਜ਼ਰਦਾਰੀ ਨੇ ਕਿਹਾ ਕਿ ਮਾਰੇ ਗਏ ਲੋਕਾਂ ਵਿੱਚੋਂ ਇੱਕ ਤਿਹਾਈ ਬੱਚੇ ਹਨ

ਕਰਜ਼ੇ ਦੀ ਇਹ ਸਕੀਮ ਪਾਕਿਸਤਾਨ ਲਈ ਸਾਲ 2019 ਵਿੱਚ ਸ਼ੁਰੂ ਹੋਈ ਸੀ, ਜਿਸ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ ਜਿਸ ਦਾ ਕਾਰਨ ਸੀ ਮਾੜੇ ਆਰਥਿਕ ਹਾਲਾਤ ਕਾਰਨ ਪਾਕਿਸਤਾਨ ਦੁਆਰਾ ਨਿਰਧਾਰਤ ਟੀਚਿਆਂ ਨੂੰ ਪੂਰਾ ਨਾ ਕਰਨ ਵਿੱਚ ਅਸਫ਼ਲ ਰਹਿਣਾ।

ਸ਼ਨੀਵਾਰ ਨੂੰ ਯੂਕੇ ਸਰਕਾਰ ਨੇ ਵੀ ਘੋਸ਼ਣਾ ਕੀਤੀ ਹੈ ਕਿ ਉਸ ਨੇ ਹੜ੍ਹ ਰਾਹਤ ਯਤਨਾਂ ਲਈ 1.5 ਮਿਲੀਅਨ ਪਾਊਂਡ ਤੱਕ ਦੀ ਰਾਸ਼ੀ ਜਾਰੀ ਕੀਤੀ ਹੈ।

ਵੱਖਰੇ ਤੌਰ 'ਤੇ ਬੋਲਦਿਆਂ, ਮਹਾਰਾਣੀ ਐਲਿਜ਼ਾਬੈਥ II ਨੇ ਕਿਹਾ ਕਿ ਹੜ੍ਹ ਕਾਰਨ ਹੋਏ "ਜਾਨੀ ਅਤੇ ਤਬਾਹੀ ਦੇ ਦੁਖਦਾਈ ਨੁਕਸਾਨ ਬਾਰੇ ਸੁਣ ਕੇ ਬਹੁਤ ਦੁਖੀ ਹਾਂ"।

ਉਨ੍ਹਾਂ ਅੱਗੇ ਕਿਹਾ, "ਯੂਨਾਈਟਿਡ ਕਿੰਗਡਮ ਪਾਕਿਸਤਾਨ ਦੀ ਰਿਕਵਰੀ ਵਿੱਚ ਉਸ ਦੇ ਨਾਲ ਖੜ੍ਹਾ ਹੈ।''

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪਾਕਿਸਤਾਨ ਵਿੱਚ ਹੜ੍ਹ ਦੀ ਸਥਿਤੀ ਬਾਰੇ ਟਵੀਟ ਕਰਦਿਆਂ ਦੁੱਖ ਪ੍ਰਗਟਾਇਆ ਹੈ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਚੀਨ ਦੇ ਪ੍ਰਧਾਨ ਮੰਤਰੀ ਸ਼ੀ ਜਿਨਪਿੰਗ ਨੇ ਕਿਹਾ ਹੈ ਕਿ ਉਹ ਇਸ ਮੁਸ਼ਕਿਲ ਘੜੀ ਵਿੱਚ ਪਾਕਿਸਤਾਨ ਦੇ ਨਾਲ ਹਨ।

ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਰੀਫ ਨੇ ਕਿਹਾ ਹੈ ਚੀਨ ਨੇ ਪਾਕਿਸਤਾਨ ਨੂੰ 100 ਮਿਲੀਅਨ ਯੂਆਨ (ਚੀਨ ਦੀ ਮੁਦਰਾ) ਰਾਹਤ ਰਾਸ਼ੀ ਵਜੋਂ ਦੇਣ ਦਾ ਵੀ ਐਲਾਨ ਕੀਤਾ ਹੈ।

ਇਸ ਤੋਂ ਇਲਾਵਾ ਕੈਨੇਡਾ, ਯੂਨਾਈਟਿਡ ਅਰਬ ਅਮੀਰਾਤ ਅਤੇ ਤੁਰਕੀ ਵੀ ਪਾਕਿਸਤਾਨ ਦੀ ਮਦਦ ਲਈ ਅੱਗੇ ਆਇਆ ਹੈ।

ਪਾਕਿਸਤਾਨ ਅਤੇ ਯੂਨਾਈਟਿਡ ਨੇਸ਼ਨਜ਼ ਵੀ ਸਾਂਝੇ ਤੌਰ 'ਤੇ 'ਫੱਲਡ ਰਿਪਾਂਸ ਪਲਾਨ' ਦੀ ਘੋਸ਼ਣਾ ਕਰਨ ਜਾ ਰਹੇ ਹਨ।

ਸਾਲ 2010 ਵਿੱਚ ਪਾਕਿਸਤਾਨ 'ਚ ਆਏ ਹੜ੍ਹਾਂ ਨੂੰ ਹੁਣ ਤੱਕ ਪਾਕਿਸਤਾਨ ਦੇ ਸਭ ਤੋਂ ਭੈੜੇ ਹੜ੍ਹ ਮੰਨਿਆ ਜਾਂਦਾ ਹੈ ਜਿਨ੍ਹਾਂ ਵਿੱਚ 2000 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ।

ਇਸ ਸਾਲ ਦੀ ਰਿਕਾਰਡ ਮਾਨਸੂਨ ਦੀ 2010 ਦੇ ਹੜ੍ਹਾਂ ਨਾਲ ਤੁਲਨਾ ਕੀਤੀ ਜਾ ਰਹੀ ਹੈ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ
Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)