ਪਾਕਿਸਤਾਨ ’ਚ ਰਣਜੀਤ ਸਿੰਘ ਦੀ ਮੂਰਤੀ ਤੋੜਨ ਵਾਲੇ ਰਿਜ਼ਵਾਨ ਦੇ ਭਾਰਤ ’ਚ ਫੜ੍ਹੇ ਜਾਣ ’ਤੇ ਉਸ ਦਾ ਪਰਿਵਾਰ ਕੀ ਕਹਿੰਦਾ

ਮੁਹੰਮਦ ਰਿਜ਼ਵਾਨ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, 24 ਸਾਲ ਦੇ ਮੁਹੰਮਦ ਰਿਜ਼ਵਾਨ ਮੱਧ ਪੰਜਾਬ ਦੇ ਬਰਲੇਵੀ ਮੁਸਲਿਮ ਭਾਈਚਾਰੇ ਨਾਲ ਸਬੰਧਤ ਹਨ
    • ਲੇਖਕ, ਸ਼ੁਮਾਇਲਾ ਜਾਫ਼ਰੀ
    • ਰੋਲ, ਬੀਬੀਸੀ ਨਿਊਜ਼, ਇਸਲਾਮਾਬਾਦ

"ਮੇਰੇ ਬੇਟੇ ਨੇ ਜਦੋਂ ਇਹ ਸੁਣਿਆ ਕਿ ਭਾਜਪਾ ਦੀ ਇੱਕ ਆਗੂ ਨੇ ਸਾਡੇ ਪੈਗੰਬਰ ਦੇ ਖ਼ਿਲਾਫ਼ ਈਸ਼ਨਿੰਦਾ ਕੀਤੀ ਹੈ ਤਾਂ ਉਸ ਨੇ ਲਗਭਗ ਪੂਰੀ ਤਰ੍ਹਾਂ ਖਾਣਾ ਬੰਦ ਕਰ ਦਿੱਤਾ ਸੀ, ਬਹੁਤ ਸ਼ਾਂਤ ਵੀ ਹੋ ਗਿਆ ਸੀ।"

ਉਦਾਸੀ ਭਰੇ ਲਹਿਜ਼ੇ ਵਿੱਚ ਮੁਹੰਮਦ ਅਸ਼ਰਫ਼ ਨੇ ਆਪਣੇ ਬੇਟੇ ਬਾਰੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੇ ਪੁੱਤਰ ਮੁਹੰਮਦ ਰਿਜ਼ਵਾਨ ਨੂੰ 16-17 ਜੁਲਾਈ ਦੀ ਦਰਮਿਆਨੀ ਰਾਤ ਵਿੱਚ ਭਾਰਤੀ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਜਵਾਨਾਂ ਨੇ ਰਾਜਸਥਾਨ ਦੇ ਹਿੰਦੁਮਲਕੋਟ ਇਲਾਕੇ ਤੋਂ ਉਦੋਂ ਗ੍ਰਿਫ਼ਤਾਰ ਕੀਤਾ ਸੀ, ਜਦੋਂ ਉਹ ਕਥਿਤ ਤੌਰ 'ਤੇ ਭਾਰਤੀ ਸੀਮਾ ਵਿੱਚ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ।

ਭਾਰਤੀ ਪੁਲਿਸ ਦੇ ਅਧਿਕਾਰੀਆਂ ਮੁਤਾਬਕ, ਰਿਜ਼ਵਾਨ ਕੋਲੋਂ ਦੋ ਚਾਕੂ, ਕੁਝ ਧਾਰਮਿਕ ਕਿਤਾਬਾਂ, ਕੁਝ ਖਾਣ ਦਾ ਸਮਾਨ ਅਤੇ ਕੱਪੜੇ ਬਰਾਮਦ ਹੋਏ ਹਨ।

ਬਾਅਦ ਵਿੱਚ ਪੁਲਿਸ ਨੇ ਦਾਅਵਾ ਕੀਤਾ ਕਿ 24 ਸਾਲ ਦੇ ਮੁਹੰਮਦ ਰਿਜ਼ਵਾਨ ਪੈਗੰਬਰ ਮੁੰਹਮਦ ਨੂੰ ਲੈ ਕੇ ਵਿਵਾਦਿਤ ਬਿਆਨ ਦੇਣ ਕਾਰਨ ਭਾਰਤੀ ਜਨਤਾ ਪਾਰਟੀ ਦੀ ਸਸਪੈਂਡ ਹੋਈ ਬੁਲਾਰਾ ਨੁਪੂਰ ਸ਼ਰਮਾ ਦੇ ਕਤਲ ਦੀ ਯੋਜਨਾ ਨਾਲ ਪਾਕਿਸਤਾਨ ਤੋਂ ਭਾਰਤ ਆਏ ਸਨ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਨੁਪੂਰ ਸ਼ਰਮਾ ਦੇ ਬਿਆਨ ਨੂੰ ਲੈ ਕੇ ਨਾ ਕੇਵਲ ਭਾਰਤ ਵਿੱਚ ਵਿਵਾਦ ਹੋਇਆ ਸੀ, ਬਲਕਿ ਦੁਨੀਆਂ ਦੇ ਕਈ ਮੁਸਲਿਮ ਦੇਸ਼ਾਂ ਨੇ ਵੀ ਇਸ ਨੂੰ ਲੈ ਕੇ ਕਾਫੀ ਇਤਰਾਜ਼ ਜਤਾਇਆ ਸੀ।

ਦੁਨੀਆਂ ਭਰ ਤੋਂ ਵਿਰੋਧ ਹੋਣ ਦੇ ਬਾਅਦ ਹੀ ਉਨ੍ਹਾਂ ਨੂੰ ਪਾਰਟੀ ਦੇ ਬੁਲਾਰਾ ਦੇ ਅਹੁਦੇ ਤੋਂ ਹਟਾਇਆ ਗਿਆ ਅਤੇ ਉਨ੍ਹਾਂ ਨੇ ਆਪਣੇ ਬਿਆਨ ਨੂੰ ਲੈ ਕੇ ਖ਼ੇਦ ਵੀ ਜਤਾਇਆ ਸੀ।

ਧਾਰਮਿਕ ਪਛਤਾਵੇ ਦੀ ਗੱਲ ਕਰਦੇ ਹੋਏ ਭਾਰਤ ਗਏ

ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੰਡੀ ਬਹਾਉਦੀਨ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਖੁਥਿਆਲਾ ਸ਼ਾਈਖ਼ਾਨ ਦੇ ਮੁਹੰਮਦ ਰਿਜ਼ਵਾਨ ਨੂੰ ਸ਼ਾਇਦ ਹੀ ਇਸ ਬਾਰੇ ਜਾਣਕਾਰੀ ਮਿਲੀ ਹੋਵੇ।

ਨੁਪੂਰ ਸ਼ਰਮਾ

ਤਸਵੀਰ ਸਰੋਤ, HINDUSTAN TIMES

ਤਸਵੀਰ ਕੈਪਸ਼ਨ, ਨੁਪੂਰ ਸ਼ਰਮਾ ਦੇ ਬਿਆਨ ਵਿਵਾਦਿਤ ਬਿਆਨ ਤੋਂ ਬਾਅਦ ਦੁਨੀਆਂ ਭਰ ਵਿੱਚੋਂ ਪ੍ਰਤੀਕਰਮ ਆਏ ਸਨ

ਉਨ੍ਹਾਂ ਦੇ ਪਿਤਾ ਅਸ਼ਰਫ਼ ਦੀ ਪਿੰਡ ਵਿੱਚ ਵੀ ਇਲੈਕਟ੍ਰਾਨਿਕ ਸਾਮਾਨਾਂ ਦੀ ਮੁਰੰਮਤ ਦੀ ਦੁਕਾਨ ਹੈ।

ਉਨ੍ਹਾਂ ਨੇ ਦੱਸਿਆ ਹੈ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਦੁਕਾਨ ਨਾਲ ਜੁੜੇ ਕੰਮਾਂ ਵਿੱਚ ਉਨ੍ਹਾਂ ਦੇ ਬੇਟੇ ਦੀ ਕੋਈ ਦਿਲਚਸਪੀ ਨਹੀਂ ਸੀ।

ਬਕਰੀਦ ਤੋਂ ਕੁਝ ਦਿਨ ਪਹਿਲਾਂ ਹੀ ਰਿਜ਼ਵਾਨ ਆਪਣੀ ਅੰਮੀ ਨਾਲ ਕਿਤੇ ਬਾਹਰ ਜਾਣ ਦੀ ਗੱਲ ਕਰਨ ਲੱਗੇ ਸਨ।

ਉਹ ਕਿੱਥੇ ਜਾਣਾ ਚਾਹੁੰਦੇ ਸਨ, ਇਸ ਦੀ ਕੋਈ ਜਾਣਕਾਰੀ ਉਨ੍ਹਾਂ ਨੇ ਨਹੀਂ ਦਿੱਤੀ ਸੀ ਪਰ ਬਾਹਰ ਜਾਣ ਦੀ ਮਨਜ਼ੂਰੀ ਮੰਗ ਰਹੇ ਸਨ।

ਕੁਝ ਦਿਨਾਂ ਤੱਕ ਮਾਂ-ਪੁੱਤ ਵਿਚਾਲੇ ਉਸ ਗੱਲ ਨੂੰ ਲੈ ਕੇ ਮਾੜਾ ਮੋਟਾ ਲੜਾਈ-ਝਗੜਾ ਵੀ ਹੋਇਆ। ਮਾਂ ਦੇ ਬਹੁਤ ਪੁੱਛਣ 'ਤੇ ਰਿਜ਼ਵਾਨ ਨੇ ਦੱਸਿਆ ਕਿ ਉਹ ਚਿੱਲਾ (ਚਲੀਆ) ਜਾਣਾ ਚਾਹੁੰਦਾ ਹੈ। ਚਿੱਲਾ ਜਾਂ ਚਲੀਆ, ਪਛਤਾਵੇ ਦੇ ਇਰਾਦੇ ਨਾਲ 40 ਦਿਨਾਂ ਦੇ ਇਸਲਾਮੀ ਅਧਿਆਤਮਕ ਦੰਡ ਨੂੰ ਕਿਹਾ ਜਾਂਦਾ ਹੈ।

ਅਸ਼ਰਫ਼ ਮੁਤਾਬਕ, ਕਿਉਂਕਿ ਉਨ੍ਹਾਂ ਦਾ ਬੇਟਾ ਕਾਫ਼ੀ ਧਾਰਮਿਕ ਸੀ, ਇਸ ਲਈ ਮਾਂ ਨੇ ਜਾਣ ਦੀ ਮਨਜ਼ੂਰੀ ਦੇ ਦਿੱਤੀ।

ਇਹ ਵੀ ਪੜ੍ਹੋ:

ਅਸ਼ਰਫ਼ ਕਹਿੰਦੇ ਹਨ, "ਜੇਕਰ ਸਾਨੂੰ ਪਤਾ ਹੁੰਦਾ ਕਿ ਉਹ ਕਿੱਥੇ ਜਾਣ ਵਾਲਾ ਹੈ, ਤਾਂ ਅਸੀਂ ਉਸ ਨੂੰ ਕਦੇ ਆਪਣੀ ਜਾਨ ਜੋਖ਼ਮ ਵਿੱਚ ਪਾਉਣ ਲਈ ਨਹੀਂ ਜਾਣ ਦਿੰਦੇ ਪਰ ਪੈਗੰਬਰ ਮੁਹੰਮਦ ਪ੍ਰਤੀ ਉਸ ਦੀ ਸ਼ਰਧਾ ਸਭ ਤੋਂ ਵੱਡੀ ਚੀਜ਼ ਸੀ।"

ਅਸ਼ਰਫ਼ ਨੂੰ ਹੁਣ ਉਹ ਗੱਲ ਯਾਦ ਆਉਂਦੀ ਹੈ, ਜੋ ਰਿਜ਼ਵਾਨ ਨੇ ਆਪਣੇ ਇੱਕ ਦੋਸਤ ਨੂੰ ਬਕਰੀਦ 'ਤੇ ਆਖੀ ਸੀ। ਰਿਜ਼ਵਾਨ ਨੇ ਆਪਣੇ ਦੋਸਤ ਨੂੰ ਕਿਹਾ ਸੀ ਕਿ ਉਸ ਨੂੰ ਨਹੀਂ ਪਤਾ ਹੈ ਕਿ ਈਦ ਵਾਲੇ ਦਿਨ ਉਹ ਕਿੱਥੇ ਹੋਵੇਗਾ।

ਤਹਿਰੀਕ-ਏ-ਲਬੈਕ ਨਾਲ ਨਾਤਾ

24 ਸਾਲ ਦੇ ਮੁਹੰਮਦ ਰਿਜ਼ਵਾਨ ਮੱਧ ਪੰਜਾਬ ਦੇ ਬਰਲੇਵੀ ਮੁਸਲਮਾਨ ਭਾਈਚਾਰੇ ਨਾਲ ਸਬੰਧਤ ਹਨ।

ਉਹ ਆਪਣੇ ਪਿਤਾ ਦੀ ਦੁਕਾਨ ਦੇ ਕੰਮਕਾਜ ਵਿੱਚ ਹੱਥ ਵਟਾਉਂਦੇ ਸਨ। ਅੱਠਵੀਂ ਕਲਾਸ ਤੋਂ ਬਾਅਦ ਉਨ੍ਹਾਂ ਨੇ ਪੜ੍ਹਾਈ ਛੱਡ ਦਿੱਤੀ ਸੀ।

ਉਨ੍ਹਾਂ ਨੇ ਬਚਪਨ ਵਿੱਚ ਕੁਰਾਨ ਯਾਦ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਅਜਿਹਾ ਨਹੀਂ ਕਰ ਸਕੇ।

ਪ੍ਰਦਰਸ਼ਨ

ਤਸਵੀਰ ਸਰੋਤ, VISHNU NARAYAN/BBC

ਤਸਵੀਰ ਕੈਪਸ਼ਨ, ਨੁਪੂਰ ਸ਼ਰਮਾ ਦੇ ਬਿਆਨ ਤੋਂ ਬਾਅਦ ਕਈ ਪ੍ਰਦਰਸ਼ਨ ਹੋਏ

ਅਸ਼ਰਫ਼ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਬੇਟੇ 'ਤੇ ਤਹਿਰੀਕ-ਏ-ਲਬੈਕ (ਟੀਐੱਲਪੀ) ਪਾਕਿਸਤਾਨ ਦੇ ਵਿਚਾਰਾਂ ਦਾ ਅਸਰ ਸੀ।

ਟੀਐੱਲਪੀ ਇੱਕ ਕੱਟੜਪੰਥੀ ਈਸ਼ਨਿੰਦਾ ਵਿਰੋਧੀ ਪਾਰਟੀ ਹੈ, ਜਿਸ ਨੇ ਪੈਗੰਬਰ ਮੁੰਹਮਦ ਦੇ ਸਨਮਾਨ ਦੇ ਮੁੱਦੇ 'ਤੇ ਕਾਫੀ ਪ੍ਰਚਾਰ ਕੀਤਾ ਹੈ।

ਟੀਐੱਲਪੀ ਸੜਕਾਂ 'ਤੇ ਸ਼ਕਤੀ ਪ੍ਰਦਰਸ਼ਨ ਅਤੇ ਅੱਤ-ਸਰਗਰਮੀ ਦਿਖਾਉਣ ਲਈ ਵੀ ਜਾਣੀ ਜਾਂਦੀ ਹੈ।

ਪਿਛਲੇ ਇੱਕ ਦਹਾਕੇ ਵਿੱਚ ਦੇਸ਼ ਦੇ ਅੰਦਰ ਧਾਰਮਿਕ ਲੋਕ-ਲੁਭਾਉਣੇ ਵਾਅਦੇ ਅਤੇ ਕੱਟੜਵਾਦ ਦੀ ਇੱਕ ਨਵੀਂ ਲਹਿਰ ਨੂੰ ਭੜਕਾ ਕੇ ਇਹ ਪਾਕਿਸਤਾਨ ਲਈ ਸਭ ਤੋਂ ਵੱਡੀ ਅੰਦਰੂਨੀ ਸੁਰੱਖਿਆ ਚੁਣੌਤੀ ਬਣ ਕੇ ਉਭਰਿਆ ਹੈ।

ਪਿਛਲੇ ਕੁਝ ਸਾਲਾਂ ਵਿੱਚ ਟੀਐੱਲਪੀ ਨੇ ਕਈ ਸਫ਼ਲਤਾ ਭਰੇ ਪ੍ਰਦਰਸ਼ਨ ਕਰ ਕੇ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਕੀਤਾ ਹੈ। ਇਸ ਕਾਰਨ ਉਹ ਪਾਕਿਸਤਾਨ ਵਿੱਚ ਇੱਕ ਮਜ਼ਬੂਤ ਸਿਆਸੀ ਤਾਕਤ ਬਣ ਕੇ ਵੀ ਉਭਰਿਆ ਹੈ।

ਪਿਛਲੇ ਸਾਲ ਪਾਕਿਸਤਾਨ ਦੇ ਅਧਿਕਾਰੀਆਂ ਨੇ ਇਸ ਸੰਗਠਨ 'ਤੇ ਪਾਬੰਦੀ ਲਗਾ ਦਿੱਤੀ ਸੀ ਪਰ ਕੁਝ ਮਹੀਨੇ ਬਾਅਦ ਪਾਬੰਦੀ ਹਟਾ ਲਈ ਗਈ ਸੀ।

ਅਸ਼ਰਫ਼ ਨੇ ਕਿਹਾ ਹੈ ਕਿ ਉਨ੍ਹਾਂ ਦਾ ਬੇਟਾ ਰਿਜ਼ਵਾਨ ਖ਼ਾਸ ਤੌਰ 'ਤੇ ਮੌਲਾਨਾ ਖ਼ਾਦਿਮ ਰਿਜ਼ਵੀ ਦੇ ਭਾਸ਼ਣਾਂ ਤੋਂ ਪ੍ਰਭਾਵਿਤ ਸੀ ਅਤੇ ਉਨ੍ਹਾਂ ਸੰਬੋਧਨ ਨੂੰ ਲਗਾਤਾਰ ਸੁਣਦਾ ਸੀ।

ਖ਼ਾਦਿਮ ਰਿਜ਼ਵੀ ਤਹਿਰੀਕਤ-ਏ-ਲਬੈਕ ਦੇ ਸੰਸਥਾਪਕ ਸਨ ਅਤੇ ਹੁਣ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ।

ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ’ਤੇ ਹਮਲਾ

ਵੈਸੇ ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਰਿਜ਼ਵਾਨ ਸੁਰਖ਼ੀਆਂ ਵਿੱਚ ਆਏ ਹਨ। ਪਿਛਲੇ ਸਾਲ ਉਨ੍ਹਾਂ ਨੂੰ ਲਾਹੌਰ ਵਿੱਚ ਪੰਜਾਬ ਦੇ ਸਾਬਕਾ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ 'ਤੇ ਲਗਾਤਾਰ ਹਮਲੇ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਮੂਰਤੀ ਪਾਕਿਸਤਾਨ ਦੇ ਪੂਰਵੀ ਸ਼ਹਿਰ ਦੇ ਅਧਿਕਾਰੀਆਂ ਨੇ ਸਾਬਕਾ ਸ਼ਾਸਕ ਦੀ ਸਮਾਧੀ 'ਤੇ 2019 ਵਿੱਚ ਸਥਾਪਿਤ ਕੀਤੀ ਸੀ।

ਮਹਾਰਾਜਾ ਰਣਜੀਤ ਸਿੰਘ
ਤਸਵੀਰ ਕੈਪਸ਼ਨ, ਪਿਛਲੇ ਸਾਲ ਰਿਜ਼ਵਾਨ ਨੇ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਉੱਤੇ ਹਮਲਾ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ

ਅਸ਼ਰਫ਼ ਦੱਸਦੇ ਹਨ ਕਿ ਉਨ੍ਹਾਂ ਦੇ ਬੇਟੇ ਨੇ ਮੌਲਾਨਾ ਖ਼ਾਦਿਮ ਰਿਜ਼ਵੀ ਦਾ ਉਹ ਭਾਸ਼ਣ ਸੁਣਿਆ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਰਣਜੀਤ ਸਿੰਘ ਦੇ ਸ਼ਾਸਨ ਕਾਲ ਵਿੱਚ ਮੁਸਲਮਾਨ ਔਰਤਾਂ ਦੀ ਇੱਜ਼ਤ ਲੁੱਟੀ ਗਈ ਅਤੇ ਮੁਸਲਮਾਨਾਂ ਦੇ ਕਤਲ ਹੋਏ ਸਨ।

ਅਸ਼ਰਫ਼ ਨੇ ਦੱਸਿਆ, "ਉਹ ਉਦੋਂ ਕਾਫੀ ਦੁਖੀ ਸੀ, ਮੂਰਤੀ ਦਾ ਲੱਗਣਾ, ਉਸ ਦੀ ਵਿਚਾਰਧਾਰਾ ਦੇ ਖ਼ਿਲਾਫ਼ ਸੀ, ਇਸ ਲਈ ਉਨ੍ਹਾਂ ਨੇ ਉਸ ਨੂੰ ਤੋੜਿਆ ਅਤੇ ਇਸ ਲਈ ਗ੍ਰਿਫ਼ਤਾਰ ਵੀ ਹੋਏ।"

"ਮੇਰਾ ਇਸ ਨਾਲ ਝਗੜਾ ਵੀ ਹੋਇਆ ਸੀ। ਮੈਂ ਉਸ ਨੂੰ ਕਿਹਾ ਕਿ ਇਸ ਸਭ ਤੋਂ ਦੂਰ ਰਹੇ ਪਰ ਉਹ ਲਗਾਤਾਰ ਕਹਿੰਦਾ ਰਿਹਾ ਕਿ ਸ਼ੇਰ-ਏ-ਪੰਜਾਬ ਤਾਂ ਕੇਵਲ ਮੁਸਲਮਾਨ ਸੂਫ਼ੀ ਸੰਤ ਦਾਤਾ ਗੰਜ ਬਖ਼ਸ਼ ਸਾਹਿਬ ਨੂੰ ਕਿਹਾ ਸਕਦਾ ਹੈ, ਕਿਸੇ ਹੋਰ ਨੂੰ ਨਹੀਂ।"

ਸੈਈਅਦ ਅਲੀ ਹਾਜਵੇਰੀ ਉਰਫ਼ ਦਾਤਾ ਗੰਜ ਬਖ਼ਸ਼ ਸਾਹਿਬ, 11ਵੀਂ ਸਦੀ ਦੇ ਸੁੰਨੀ ਮੁਸਲਮਾਨ ਫ਼ਕੀਰ ਸਨ, ਜਿਨ੍ਹਾਂ ਦੀ ਕਬਰ ਲਾਹੌਰ ਵਿੱਚ ਹੈ ਅਤੇ ਦੱਖਣ ਏਸ਼ੀਆ ਦੇ ਲੱਖਾਂ ਮੁਸਲਮਾਨ ਉਨ੍ਹਾਂ ਦਾ ਸਨਮਾਨ ਨਾਲ ਯਾਦ ਕਰਦੇ ਹਨ।

ਉਸ ਮਾਮਲੇ ਵਿੱਚ ਰਿਜ਼ਵਾਨ ਕੁਝ ਸਮੇਂ ਤੱਕ ਜੇਲ੍ਹ ਵਿੱਚ ਰਹੇ ਅਤੇ ਬਾਅਦ ਵਿੱਚ ਜ਼ਮਾਨਤ 'ਤੇ ਰਿਹਾਅ ਕੀਤੇ ਗਏ।

ਪੰਜਾਬ ਪ੍ਰਾਂਤ ਦੇ ਅਧਿਕਾਰੀਆਂ ਨੇ ਮੂਰਤੀ ਦੀ ਮੁਰੰਮਤ ਕਰਵਾਈ।

ਮੁਹੰਮਦ ਅਸ਼ਰਫ਼ ਦੱਸਦੇ ਹਨ ਕਿ ਰਿਜ਼ਵਾਨ ਦੇ ਜੇਲ੍ਹ ਤੋਂ ਵਾਪਸ ਆਉਣ ਤੋਂ ਬਾਅਦ ਉਹ ਉਸ ਨੂੰ ਲੈ ਕੇ ਕਈ ਮਨੋਚਿਕਿਤਸਕ ਕੋਲ ਗਏ, ਪਰ ਕਿਸੇ ਨੇ ਵੀ ਦਵਾਈ ਦੇਣ ਤੋਂ ਇਲਾਵਾ ਕੁਝ ਹੋਰ ਨਹੀਂ ਕੀਤਾ।

ਰਿਜ਼ਵਾਨ ਦੀ ਕੀ ਹੋਵੇਗਾ?

ਅਸ਼ਰਫ਼ ਦੱਸਦੇ ਹਨ ਉਨ੍ਹਾਂ ਨੇ ਰਿਜ਼ਵਾਨ ਦੇ ਗ੍ਰਿਫ਼ਤਾਰੀ ਦੀ ਖ਼ਬਰ ਸੋਸ਼ਲ ਮੀਡੀਆ ਰਾਹੀਂ ਮਿਲੀ ਅਤੇ ਅਜੇ ਤੱਕ ਉਸ ਦੀ ਅਧਿਕਾਰਤ ਪੁਸ਼ਟੀ ਵੀ ਨਹੀਂ ਹੋਈ ਹੈ। ਬੇਟੇ ਦੇ ਭਵਿੱਖ ਨੂੰ ਲੈ ਕੇ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਹੈ।

"ਬੇਟੇ ਦੀ ਯਾਦ ਵਿੱਚ, ਮੈਂ ਅਤੇ ਮੇਰੀ ਪਤਨੀ ਦੋਵੇਂ ਤੜਪਦੇ ਹੋਏ ਇੱਕ ਦੂਜੇ ਨੂੰ ਹੌਂਸਲਾ ਦੇਣ ਦੀ ਕੋਸ਼ਿਸ਼ ਕਰਦੇ ਹਨ ਕਿ ਉਸ ਨੇ ਅਜਿਹਾ ਪੈਗੰਬਰ ਮੁਹੰਮਦ ਦੇ ਪ੍ਰੇਮ ਵਿੱਚ ਕੀਤਾ ਹੈ। ਪਰ ਜਦੋਂ ਸਾਡੇ ਜਵਾਨ ਬੇਟੇ ਦਾ ਜੀਵਨ ਸੰਕਟ ਵਿੱਚ ਹੋਵੇ ਤਾਂ ਕੋਈ ਹਮਦਰਦੀ ਕੰਮ ਨਹੀਂ ਆਉਂਦੀ ਹੈ।”

रिज़वान
ਤਸਵੀਰ ਕੈਪਸ਼ਨ, ਰਿਜ਼ਵਾਨ ਨੇ ਅੱਠਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ

"ਪੁਲਿਸ ਸਾਨੂੰ ਪਰੇਸ਼ਾਨ ਕਰ ਰਹੀ ਹੈ। ਉਹ ਅਸੀਂ ਪੁੱਛਗਿੱਛ ਕਰਦੇ ਹਾਂ, ਰਿਜ਼ਵਾਨ ਬਾਰੇ ਪੁੱਛਦੇ ਹਾਂ। ਅਸੀਂ ਪਿੰਡ ਦੇ ਆਮ ਲੋਕ ਹਾਂ। ਮੇਰੇ ਬੇਟੇ ਨੇ ਮੂਰਖ਼ਤਾ ਕੀਤੀ ਹੈ ਪਰ ਉਸ ਨੇ ਜੋ ਵੀ ਕੀਤਾ ਹੈ ਉਹ ਪੈਗੰਬਰ ਮੁਹੰਮਦ ਦੀ ਇਬਾਦਤ ਵਿੱਚ ਕੀਤਾ ਹੈ।"

ਹਾਲਾਂਕਿ, ਭਾਰਤ ਸਰਕਾਰ ਵੱਲੋਂ ਇਸ ਮਸਲੇ 'ਤੇ ਅਜੇ ਤੱਕ ਆਧਿਕਾਰਤ ਤੌਰ 'ਤੇ ਪਾਕਿਸਤਾਨ ਨਾਲ ਸੰਪਰਕ ਨਹੀਂ ਕੀਤਾ ਗਿਆ ਹੈ।

ਪਾਕਿਸਤਾਨ ਸਰਕਾਰ ਨੇ ਵੀ ਹੁਣ ਤੱਕ ਅਧਿਕਾਰਤ ਤੌਰ 'ਤੇ ਇਸ ਘਟਨਾ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਇਹ ਵੀ ਪੜ੍ਹੋ-

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)