ਯੂਕਰੇਨ ਰੂਸ ਜੰਗ: ਪੁਤਿਨ ਦੀ ਚਿਤਾਵਨੀ ਤੋਂ ਬਾਅਦ ਪ੍ਰਮਾਣੂ ਹਮਲੇ ਦਾ ਕਿੰਨਾ ਖ਼ਤਰਾ

    • ਲੇਖਕ, ਗੋਰਡਨ ਕਰੇਰਾ
    • ਰੋਲ, ਬੀਬੀਸੀ ਦੇ ਸੁਰੱਖਿਆ ਮਾਮਲਿਆਂ ਦੇ ਪੱਤਰਕਾਰ

ਯੂਕਰੇਨ ਉੱਪਰ ਕੀਤੇ ਜਾ ਰਹੇ ਰੂਸ ਦੇ ਹਮਲਿਆਂ ਦੌਰਾਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੀ ਫ਼ੌਜ ਨੂੰ 'ਸਪੈਸ਼ਲ ਅਲਰਟ' 'ਤੇ ਰਹਿਣ ਦੇ ਆਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਵਿੱਚ ਪ੍ਰਮਾਣੂ ਹਥਿਆਰ ਵੀ ਸ਼ਾਮਿਲ ਹਨ।

ਆਖ਼ਿਰ ਇਸ ਦਾ ਮਤਲਬ ਕੀ ਹੈ? ਪੱਛਮੀ ਦੇਸ਼ਾਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਫਿਲਹਾਲ ਇਹ ਸਾਫ ਨਹੀਂ ਹੈ। ਬਰਤਾਨਵੀ ਮਾਹਿਰਾਂ ਮੁਤਾਬਕ ਵਲਾਦੀਮੀਰ ਪੁਤਿਨ ਨੇ ਜਿਸ ਭਾਸ਼ਾ ਦਾ ਇਸਤੇਮਾਲ ਕੀਤਾ ਹੈ, ਉਸ ਤੋਂ ਸਾਫ਼- ਸਾਫ਼ ਪਤਾ ਨਹੀਂ ਲੱਗਦਾ।

ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪੁਤਿਨ ਅਲਰਟ ਦੇ ਸਭ ਤੋਂ ਹੇਠਲੇ ਪੱਧਰ ਰਾਹੀਂ ਅੱਗੇ ਵਧਣ ਦੇ ਆਦੇਸ਼ ਦੇ ਰਹੇ ਹਨ। ਹਾਲਾਂਕਿ ਇਹ ਵੀ ਪੱਕੇ ਤੌਰ 'ਤੇ ਆਖਿਆ ਨਹੀਂ ਜਾ ਸਕਦਾ।

ਬਹੁਤ ਸਾਰੇ ਲੋਕਾਂ ਨੇ ਪੁਤਿਨ ਦੇ ਇਸ ਬਿਆਨ ਦਾ ਮਤਲਬ ਕੱਢਿਆ ਕਿ ਉਹ ਬਸ ਜਨਤਾ ਨੂੰ ਸੰਦੇਸ਼ ਦੇਣਾ ਚਾਹੁੰਦੇ ਸਨ ਅਤੇ ਅਸਲ ਵਿੱਚ ਪ੍ਰਮਾਣੂ ਹਥਿਆਰ ਦੀ ਵਰਤੋਂ ਕਰਨ ਦੀ ਉਨ੍ਹਾਂ ਦੀ ਕੋਈ ਮਨਸ਼ਾ ਨਹੀਂ ਹੈ।

ਪੁਤਿਨ ਜਾਣਦੇ ਹਨ ਕਿ ਜੇਕਰ ਅਜਿਹਾ ਹੋਇਆ ਤਾਂ ਪੱਛਮੀ ਦੇਸ਼ ਇਹ ਜਵਾਬੀ ਕਾਰਵਾਈ ਕਰਨਗੇ। ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵਾਲੇਸ ਨੇ ਆਖਿਆ ਹੈ ਕਿ ਉਨ੍ਹਾਂ ਮੁਤਾਬਕ ਇਹ ਐਲਾਨ ਸਿਰਫ਼ 'ਬਿਆਨਬਾਜ਼ੀ' ਹੀ ਸੀ।

ਪਰ ਇਸਦਾ ਇਹ ਮਤਲਬ ਵੀ ਨਹੀਂ ਕਿ ਪ੍ਰਮਾਣੂ ਹਮਲੇ ਦਾ ਖ਼ਤਰਾ ਨਹੀਂ ਹੈ। ਇਨ੍ਹਾਂ ਹਾਲਾਤਾਂ ਨੂੰ ਨੇੜੇ ਤੋਂ ਵੇਖਣ 'ਤੇ ਸਮਝਣ ਦੀ ਲੋੜ ਹੈ।

ਕੀ ਇਹ ਕੋਈ ਨਵੀਂ ਧਮਕੀ ਸੀ?

ਪਿਛਲੇ ਹਫ਼ਤੇ ਪੁਤਿਨ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਰੂਸ ਦੀ ਯੋਜਨਾ ਵਿੱਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਜਿਹੇ ਨਤੀਜੇ ਭੁਗਤਣੇ ਪੈਣਗੇ" ਜੋ ਇਤਿਹਾਸ ਵਿੱਚ ਕਦੇ ਕਿਸੇ ਨੇ ਦੇਖਿਆ ਨਹੀਂ ਹੋਣਾ"

ਪੁਤਿਨ ਦੇ ਇਸ ਬਿਆਨ ਨੂੰ ਨਾਟੋ ਦੇ ਲਈ ਧਮਕੀ ਦੇ ਰੂਪ 'ਚ ਦੇਖਿਆ ਗਿਆ ਤਾਂ ਕਿ ਯੂਕਰੇਨ ਵਿੱਚ ਉਹ ਫ਼ੌਜੀ ਕਾਰਵਾਈ ਸ਼ੁਰੂ ਨਾ ਕਰੇ। ਹਾਲਾਂਕਿ ਪੁਤਿਨ ਨੇ ਸਿੱਧੇ ਤੌਰ 'ਤੇ ਇਹ ਨਹੀਂ ਆਖਿਆ ਸੀ ਕਿ ਚਿਤਾਵਨੀ ਕਿਸ ਨੂੰ ਦੇ ਰਹੇ ਹਨ।

ਇਹ ਵੀ ਪੜ੍ਹੋ:

ਰੂਸ ਵੱਲੋਂ ਵਧੇ ਤਣਾਅ ਅਤੇ ਪ੍ਰਮਾਣੂ ਹਮਲੇ ਦੀ ਆਸ਼ੰਕਾ ਨੂੰ ਵੇਖਦੇ ਹੋਏ ਨਾਟੋ ਹਮੇਸ਼ਾਂ ਇਹ ਸਪਸ਼ਟ ਕਰਦਾ ਰਿਹਾ ਹੈ ਕਿ ਉਹ ਯੂਕਰੇਨ ਵਿੱਚ ਆਪਣੀ ਫ਼ੌਜ ਨਹੀਂ ਭੇਜੇਗਾ। ਐਤਵਾਰ ਨੂੰ ਪੁਤਿਨ ਨੇ ਸਿੱਧੀ ਧਮਕੀ ਦਿੱਤੀ ਹੈ।

ਨਵੀਆਂ ਚਿਤਾਵਨੀਆਂ ਦੇ ਰਹੇ ਹਨ ਪੁਤਿਨ?

ਪੁਤਿਨ ਨੇ ਆਖਿਆ ਹੈ ਕਿ ਇਹ ਕਦਮ ਪੱਛਮੀ ਦੇਸ਼ਾਂ ਵੱਲੋਂ ਆ ਰਹੇ ਬਿਆਨਾਂ ਦੇ ਜਵਾਬ ਵਿੱਚ ਹੈ। ਸੋਮਵਾਰ ਨੂੰ ਰੂਸ ਨੇ ਆਖਿਆ ਕਿ ਬ੍ਰਿਟੇਨ ਦੇ ਵਿਦੇਸ਼ ਮੰਤਰੀ ਲਿਸ ਟਰੱਸ ਸਮੇਤ ਕਈ ਪੱਛਮੀ ਦੇਸ਼ਾਂ ਦੇ ਅਧਿਕਾਰੀਆਂ ਵੱਲੋਂ ਹਮਲਾਵਰ ਬਿਆਨ ਦਿੱਤੇ ਗਏ ਹਨ।

ਪੱਛਮੀ ਦੇਸ਼ਾਂ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਨਵੀਂ ਚਿਤਾਵਨੀ ਇਸ ਕਰਕੇ ਆਈ ਹੈ ਕਿਉਂਕਿ ਹੋ ਸਕਦਾ ਹੈ ਕਿ ਯੂਕਰੇਨ ਨੂੰ ਲੈ ਕੇ ਪੁਤਿਨ ਦਾ ਆਪਣਾ ਅਨੁਮਾਨ ਗ਼ਲਤ ਨਿਕਲਿਆ ਹੋਵੇ।

ਹੋ ਸਕਦਾ ਹੈ ਕਿ ਪੁਤਿਨ ਇਹ ਨਾ ਸਮਝ ਪਾਏ ਹੋਣ ਕਿ ਯੂਕਰੇਨ ਵਿੱਚ ਯੁੱਧ ਛਿੜਨ 'ਤੇ ਕਿੰਨੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਸ਼ਾਇਦ ਉਨ੍ਹਾਂ ਨੂੰ ਪਤਾ ਨਾ ਹੋਵੇ ਕਿ ਹਮਲੇ ਤੋਂ ਬਾਅਦ ਪਾਬੰਦੀਆਂ ਨੂੰ ਲੈ ਕੇ ਪੱਛਮੀ ਦੇਸ਼ ਕਿਸ ਹੱਦ ਤਕ ਇਕਜੁੱਟ ਹੋ ਸਕਦੇ ਹਨ।

ਕੁਝ ਸਮਾਂ ਪਹਿਲਾਂ ਸੇਵਾਮੁਕਤ ਹੋਏ ਇੱਕ ਬ੍ਰਿਟਿਸ਼ ਜਰਨਲ ਨੇ ਮੈਨੂੰ ਦੱਸਿਆ, "ਇਹ ਗੁੱਸੇ ਅਤੇ ਨਿਰਾਸ਼ਾ ਦੇ ਸੰਕੇਤ ਹਨ।"

ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਲਿੰਡਾ ਥਾਮਸ ਗ੍ਰੀਨ ਫੀਲਡ ਦੀ ਭਾਸ਼ਾ ਵਿੱਚ ਇਹ ਯੂਕਰੇਨ ਵਿੱਚ ਯੁੱਧ ਨੂੰ ਸਹੀ ਸਾਬਿਤ ਕਰਨ ਦੇ ਪੁਤਿਨ ਦੇ ਤਰੀਕਿਆਂ ਦਾ ਹਿੱਸਾ ਹੈ। ਉਹ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਰੋਜ਼ ਹਮਲੇ ਨਹੀਂ ਕਰਦਾ ਬਲਕਿ ਆਪ ਖ਼ਤਰੇ ਵਿੱਚ ਹੈ ਅਤੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਜੇਕਰ ਇਸ ਤਰੀਕੇ ਨਾਲ ਸਮਝੀਏ ਤਾਂ ਪ੍ਰਮਾਣ ਅਲਰਟ ਆਪਣੇ ਲੋਕਾਂ ਨੂੰ ਇਹ ਸੰਦੇਸ਼ ਦੇਣ ਦਾ ਇੱਕ ਤਰੀਕਾ ਹੀ ਹੈ। ਇੱਕ ਪੱਖ ਇਹ ਵੀ ਹੈ ਕਿ ਸ਼ਾਇਦ ਉਹ ਯੂਕਰੇਨ ਨੂੰ ਪੱਛਮੀ ਦੇਸ਼ਾਂ ਵੱਲੋਂ ਫ਼ੌਜੀ ਸਹਾਇਤਾ ਦੇਣ ਦੀ ਯੋਜਨਾ ਨੂੰ ਲੈ ਕੇ ਪਰੇਸ਼ਾਨ ਹਨ।

ਇਸ ਦੇ ਖ਼ਿਲਾਫ਼ ਉਹ ਇਨ੍ਹਾਂ ਦੇਸ਼ਾਂ ਨੂੰ ਚਿਤਾਵਨੀ ਦੇ ਰਹੇ ਹਨ। ਇੱਕ ਕਾਰਨ ਇਹ ਵੀ ਹੈ ਕਿ ਪੁਤਿਨ ਪਾਬੰਦੀਆਂ ਨੂੰ ਲੈ ਕੇ ਚਿੰਤਤ ਹਨ ਜਿਸ ਦਾ ਜ਼ਿਕਰ ਉਨ੍ਹਾਂ ਨੇ ਆਪਣੇ ਐਲਾਨ ਦੌਰਾਨ ਕੀਤਾ। ਪੁਤਿਨ ਦਾ ਮੰਨਣਾ ਹੈ ਕਿ ਇਹ ਰੋਕਾਂ ਰੂਸ ਵਿੱਚ ਅਸ਼ਾਂਤੀ ਪੈਦਾ ਕਰਨ ਅਤੇ ਉਨ੍ਹਾਂ ਦੀ ਸਰਕਾਰ ਨੂੰ ਪਰੇਸ਼ਾਨ ਕਰਨ ਦੇ ਮਕਸਦ ਨਾਲ ਲਗਾਈਆਂ ਗਈਆਂ ਹਨ।

ਇਹ ਸੁਨੇਹਾ ਨਾਟੋ ਨੂੰ ਇੱਕ ਚਿਤਾਵਨੀ ਵਜੋਂ ਵੀ ਲੱਗਦਾ ਹੈ ਕਿ ਜੇਕਰ ਉਸ ਨੇ ਸਿੱਧੇ ਤਰੀਕੇ ਨਾਲ ਯੁੱਧ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਨਤੀਜੇ ਬੇਹੱਦ ਗੰਭੀਰ ਹੋਣਗੇ।

ਕੀ ਖ਼ਤਰੇ ਹਨ?

ਜੇਕਰ ਮੰਨ ਵੀ ਲਿਆ ਜਾਵੇ ਕਿ ਪੁਤਿਨ ਸਿਰਫ ਧਮਕੀ ਦੇ ਰਹੇ ਹਨ ਜਿਨ੍ਹਾਂ ਦਾ ਪ੍ਰਮਾਣੂ ਹਥਿਆਰ ਦੀ ਵਰਤੋਂ ਕਰਨ ਦਾ ਕੋਈ ਇਰਾਦਾ ਨਹੀਂ, ਤਾਂ ਵੀ ਹਮੇਸ਼ਾ ਖ਼ਤਰਾ ਬਣਿਆ ਹੋਇਆ ਹੈ ਕਿ ਉਨ੍ਹਾਂ ਦੇ ਸੰਦੇਸ਼ ਨੂੰ ਗਲਤ ਨਾ ਸਮਝ ਲਿਆ ਜਾਵੇ।

ਜਾਣਕਾਰਾਂ ਦੇ ਮੁਤਾਬਕ ਚਿੰਤਾ ਦੀ ਗੱਲ ਇਹ ਵੀ ਹੈ ਕਿ ਪੁਤਿਨ ਇਕੱਲੇ ਪੈ ਗਏ ਹਨ ਅਤੇ ਆਪਣੇ ਕੁਝ ਸਲਾਹਕਾਰਾਂ ਦੇ ਬਿਨਾਂ ਕਿਸੇ ਦੇ ਸੰਪਰਕ ਵਿੱਚ ਨਹੀਂ ਹਨ ਜੋ ਉਨ੍ਹਾਂ ਨੂੰ ਸੱਚ ਦੱਸ ਸਕੇ।

ਕੁਝ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਫ਼ੈਸਲੇ ਅਨਿਸ਼ਚਿਤ ਹੁੰਦੇ ਜਾ ਰਹੇ ਹਨ। ਕੁਝ ਲੋਕਾਂ ਨੂੰ ਉਮੀਦ ਹੈ ਕਿ ਜੇਕਰ ਪੁਤਿਨ ਵੱਲੋਂ ਕੋਈ ਭਿਆਨਕ ਫ਼ੈਸਲਾ ਲਿਆ ਵੀ ਜਾਂਦਾ ਹੈ ਤਾਂ ਬਾਕੀ ਲੋਕ ਉਨ੍ਹਾਂ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕਰਨਗੇ।

ਭਾਵੇਂ ਪਰਮਾਣੂ ਸੰਘਰਸ਼ਾਂ ਦਾ ਜੋਖਮ ਥੋੜ੍ਹਾ ਵਧ ਗਿਆ ਹੋਵੇ ਪਰ ਫਿਲਹਾਲ ਅਜੇ ਵੀ ਘੱਟ ਹੀ ਹੈ। ਪੱਛਮੀ ਦੇਸ਼ ਕਿਸ ਤਰ੍ਹਾਂ ਦੇ ਰਹੇ ਹਨ ਜਵਾਬ ਹੁਣ ਤਕ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਇਸ ਕਾਨੂੰਨ ਲੈ ਕੇ ਸਰਕ ਰਹੀਆਂ ਹਨ ਕਿ ਉਹ ਵਿਵਾਦ ਨੂੰ ਵਧਾਉਣ ਵਾਲਾ ਕੋਈ ਬਿਆਨ ਨਾ ਦੇਣ ਅਤੇ ਨਾ ਹੀ ਅਜਿਹੀ ਕਾਰਵਾਈ ਕਰਨ।

ਅਮਰੀਕੀ ਸੈਨਾ ਦੀਆਂ ਰੱਖਿਆ ਤਿਆਰੀਆਂ ਨਾਲ ਜੁੜਿਆ ਹੋਇਆ ਆਪਣਾ ਅਲਰਟ ਸਿਸਟਮ ਹੈ ਜਿਸ ਨੂੰ ਡੈੱਫਕੌਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੇਨ ਸੈਕੀ ਨੇ ਆਖਿਆ ਕਿ ਇਸ ਸਮੇਂ ਆਪਣੇ ਪ੍ਰਮਾਣੂ ਚਿਤਾਵਨੀ ਦੇ ਪੱਧਰਾਂ ਨੂੰ ਬਦਲਣ ਲਈ ਕੋਈ ਕਾਰਨ ਨਹੀਂ ਹੈ।

ਬ੍ਰਿਟੇਨ ਦੀ ਪਰਮਾਣੂ ਸਮਰੱਥਾ ਪਣਡੁੱਬੀਆਂ ਸਮੁੰਦਰ ਵਿੱਚ ਤੈਨਾਤ ਹਨ ਅਤੇ ਫਿਲਹਾਲ ਕੋਈ ਬਿਆਨ ਨਹੀਂ ਦਿੱਤਾ ਗਿਆ। ਫਿਲਹਾਲ ਅਜਿਹਾ ਲੱਗਦਾ ਹੈ ਕਿ ਇਨ੍ਹਾਂ ਦੇਸ਼ਾਂ ਦਾ ਮਕਸਦ ਰੂਸ ਦੇ ਬਿਆਨਾਂ ਨੂੰ ਕੇਵਲ ਇੱਕ ਖੋਖਲੀ ਧਮਕੀ ਦੇ ਤੌਰ 'ਤੇ ਹੀ ਦੇਖਣਾ ਹੈ।

ਇਹ ਦੇਸ਼ ਪੁਤਿਨ ਦੇ ਬਿਆਨ ਨੂੰ ਗੰਭੀਰਤਾ ਨਾਲ ਲੈ ਕੇ ਜਾਂ ਰੋਸ ਨੂੰ ਉਕਸਾਉਣ ਵਾਲੇ ਕੋਈ ਵੀ ਕਾਰਵਾਈ ਕਰ ਕੇ ਹਾਲਾਤ ਖ਼ਰਾਬ ਨਹੀਂ ਕਰਨਾ ਚਾਹੁੰਦੇ।ਪੱਛਮੀ ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਪ੍ਰਮਾਣੂ ਸੰਕਟ ਨਹੀਂ ਹੈ ਅਤੇ ਭਵਿੱਖ ਵਿੱਚ ਇਹ ਹੋਣਾ ਵੀ ਨਹੀਂ ਚਾਹੀਦਾ।

ਕੀ ਰੂਸ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਮਿਲ ਸਕੇਗੀ?

ਬ੍ਰਿਟੇਨ ਦੇ ਰੱਖਿਆ ਮੰਤਰੀ ਨੇ ਬੀਬੀਸੀ ਨੂੰ ਦੱਸਿਆ ਕਿ ਰੂਸ ਦੇ ਪਰਮਾਣੂ ਹਥਿਆਰਾਂ ਦੀ ਗਤੀਵਿਧੀ ਵਿੱਚ ਫਿਲਹਾਲ ਕੋਈ ਬਦਲਾਅ ਨਹੀਂ ਦੇਖਿਆ ਗਿਆ। ਖੁਫੀਆ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ।

ਸ਼ੀਤ ਯੁੱਧ ਦੇ ਦੌਰਾਨ ਮਾਸਕੋ ਦੇ ਪਰਮਾਣੂ ਹਥਿਆਰਾਂ ਉਤੇ ਨਜ਼ਰ ਰੱਖਣ ਲਈ ਪੱਛਮੀ ਦੇਸ਼ਾਂ ਵਿੱਚ ਇੱਕ ਵੱਡਾ ਖੁਫ਼ੀਆ ਤੰਤਰ ਬਣਾਇਆ ਗਿਆ ਸੀ। ਗਤੀਵਿਧੀ ਵਿੱਚ ਬਦਲਾਅ ਦੇ ਸੰਕੇਤ ਨੂੰ ਫੜਨ ਲਈ ਸੈਟੇਲਾਈਟ, ਇੰਟਰਸੈੱਟ ਰਾਹੀਂ ਕੀਤੀ ਗਈ ਗੱਲਬਾਤ ਅਤੇ ਹੋਰ ਸਰੋਤਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ।

ਇਨ੍ਹਾਂ ਵਿੱਚ ਹਥਿਆਰਾਂ ਦੀ ਤੈਨਾਤੀ, ਬੰਬ ਏਅਰਕਰਾਫਟ ਲਈ ਹਥਿਆਰ, ਚਾਲਕ ਦਲ ਤਾਇਨਾਤ ਕੀਤੇ ਜਾਣਾ ਸ਼ਾਮਿਲ ਸੀ ਤਾਂ ਕਿ ਸਤਰਕ ਰਿਹਾ ਜਾ ਸਕੇ।

ਸ਼ੀਤ ਯੁੱਧ ਦੇ ਦੌਰਾਨ ਤਿਆਰ ਕੀਤਾ ਗਿਆ ਉਹ ਖੁਫੀਆ ਤੰਤਰ ਵੀ ਮੌਜੂਦ ਹੈ।

ਪੱਛਮੀ ਦੇਸ਼ ਹੁਣ ਰੂਸੀ ਗਤੀਵਿਧੀਆਂ ਨੂੰ ਨਜ਼ਦੀਕ ਤੋਂ ਦੇਖਣਗੇ ਤਾਂ ਕਿ ਇਹ ਸਮਝ ਸਕਣ ਕਿ ਰੂਸੀ ਗਤੀਵਿਧੀਆਂ ਵਿੱਚ ਵੀ ਬਦਲਾਅ ਆ ਰਿਹਾ ਹੈ ਜਾਂ ਨਹੀਂ। ਫਿਲਹਾਲ ਇਸ ਦੇ ਕੋਈ ਸੰਕੇਤ ਨਹੀਂ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)