ਰੂਸ ਦਾ ਯੂਕਰੇਨ ਉੱਤੇ ਹਮਲਾ: ਮੋਦੀ ਨੂੰ ਦਖ਼ਲ ਦੀ ਅਪੀਲ, ਭਾਰਤ ਦੀ ਮਸਲੇ ਵਿਚ ਇੰਨੀ ਚਰਚਾ ਕਿਉਂ

ਤਸਵੀਰ ਸਰੋਤ, Getty Images
ਯੂਕਰੇਨ ਦੇ ਨਵੀਂ ਦਿੱਲੀ ਵਿਚ ਰਾਜਦੂਤ ਨੇ ਆਖਿਆ,'ਪੁਤਿਨ ਉੱਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਨ ਮੋਦੀ'
ਵੀਰਵਾਰ ਸਵੇਰੇ ਰੂਸ ਵੱਲੋਂ ਯੂਕਰੇਨ ਉਪਰ ਕੀਤੇ ਗਏ ਹਮਲੇ ਤੋਂ ਬਾਅਦ ਯੂਕਰੇਨ ਦੇ ਭਾਰਤ ਵਿਚ ਰਾਜਦੂਤ ਡਾ ਆਇਗਰ ਪੁਲੇਖਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਇਸ ਮਾਮਲੇ ਵਿੱਚ ਦਖ਼ਲ ਦੀ ਮੰਗ ਕੀਤੀ ਹੈ।
ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਪੁਲੇਖਾ ਨੇ ਆਖਿਆ ਕੀ ਮੋਦੀ ਦੁਨੀਆਂ ਦੇ ਤਾਕਤਵਰ ਅਤੇ ਸਨਮਾਨਿਤ ਨੇਤਾਵਾਂ ਵਿੱਚ ਸ਼ਾਮਿਲ ਹਨ।
ਉਨ੍ਹਾਂ ਨੇ ਕਿਹਾ,"ਅਸੀਂ ਉਮੀਦ ਕਰਦੇ ਹਾਂ ਕਿ ਮੋਦੀ ਹਰ ਤਰੀਕੇ ਨਾਲ ਪੁਤਿਨ 'ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਨ। ਜੇਕਰ ਮੋਦੀ ਯੂਕਰੇਨ ਦੇ ਸਮਰਥਨ ਵਿੱਚ ਬਿਆਨ ਦਿੰਦੇ ਹਨ ਜਾਂ ਕੋਈ ਸਹਾਇਤਾ ਕਰਦੇ ਹਨ ਤਾਂ ਯੂਕਰੇਨ ਇਸ ਲਈ ਸ਼ੁਕਰਗੁਜ਼ਾਰ ਰਹੇਗਾ।"
ਉਨ੍ਹਾਂ ਨੇ ਇਹ ਵੀ ਕਿਹਾ ਕਿ ਯੂਕਰੇਨ ਆਪਣੇ ਸਾਰੇ ਸਾਥੀ ਦੇਸ਼ਾਂ ਤੋਂ ਸਹਾਇਤਾ ਮੰਗ ਰਿਹਾ ਹੈ ਤਾਂ ਕਿ ਜੰਗ ਨੂੰ ਰੋਕਿਆ ਜਾ ਸਕੇ।ਯੂਕਰੇਨ ਇੱਕ ਸ਼ਾਂਤੀ ਪਸੰਦ ਮੁਲਕ ਹੈ।
ਯੂਕਰੇਨ ਦੇ ਰਾਜਦੂਤ ਨੇ ਦਾਅਵਾ ਕੀਤਾ ਕਿ ਯੂਕਰੇਨ ਦੀ ਰਾਜਧਾਨੀ ਦੇ ਬਾਹਰ ਉਨ੍ਹਾਂ ਦੇ ਨਾਗਰਿਕਾਂ ਦੀ ਮੌਤ ਹੋਈ ਹੈ।
"ਸਾਡੇ ਰੱਖਿਆ ਮੰਤਰਾਲੇ ਮੁਤਾਬਕ ਯੂਕਰੇਨ ਨੇ ਪੰਜ ਰੂਸੀ ਲੜਾਕੂ ਜਹਾਜ਼,ਦੋ ਹੈਲੀਕਾਪਟਰ ਅਤੇ ਦੋ ਟੈਂਕਾਂ ਸਮੇਤ ਕਈ ਟਰੱਕ ਤਬਾਹ ਕੀਤੇ ਹਨ।"
ਰੂਸ ਦਾ ਯੂਕਰੇਨ ਉੱਤੇ ਹਮਲਾ
ਵੀਰਵਾਰ ਸਵੇਰੇ ਰਾਸ਼ਟਪਤੀ ਪੁਤਿਨ ਨੇ ਫੌਜੀ ਕਾਰਵਾਈ ਦੇ ਐਲਾਨ ਤੋਂ ਤੁਰੰਤ ਬਆਦ ਰੂਸੀ ਫੌਜਾਂ ਨੇ ਯਕਰੇਨ ਉੱਤੇ ਫੌਜੀ ਹਮਲਾ ਕਰ ਦਿੱਤਾ ਹੈ।
ਇਸ ਹਮਲੇ ਦੀ ਯੂਰਪੀਆਈ ਤੇ ਅਮਰੀਕਾ ਸਣੇ ਹੋਰ ਕਈ ਮੁਲਕਾਂ ਨੇ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਰੂਸ ਖ਼ਿਲਾਫ਼ ਸਖ਼ਤ ਪਾਬੰਦੀਆਂ ਦਾ ਐਲਾਨ ਕੀਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਪੂਰਬੀ ਯੂਕਰੇਨ ਦੇ ਦੋ ਇਲਾਕੇ- ਦੋਨੇਤਸਕ ਅਤੇ ਲੁਹਾਂਸਕ ਨੂੰ ਆਜ਼ਾਦ ਖੇਤਰ ਦੇ ਰੂਪ ਵਿਚ ਮਾਨਤਾ ਦਿੱਤੀ ਸੀ।
ਇਹ ਦੋਵਾਂ ਇਲਾਕਿਆਂ ਰੂਸ ਸਮਰਥਨ ਹਾਸਲ ਬਾਗੀਆਂ ਵੱਲੋਂ ਗਣਤੰਤਰ ਐਲਾਨੇ ਗਏ ਸਨ ਅਤੇ 2014 ਤੋਂ ਹੀ ਯੂਕਰੇਨ ਨਾਲ ਇਨ੍ਹਾਂ ਦੀ ਲੜਾਈ ਹੈ।
ਇਸ ਬਾਰੇ ਮੰਗਲਵਾਰ ਨੂੰ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਆਪਣਾ ਰੁਖ ਰੱਖਿਆ ਸੀ।
ਭਾਰਤ ਦੇ ਨੁਮਾਇੰਦੇ ਟੀਐੱਸ ਤਿਰੂਮੂਰਤੀ ਨੇ ਭਾਰਤ ਦਾ ਪੱਖ ਰੱਖਦੇ ਹੋਏ ਸਾਰੇ ਪੱਖਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਸੀ।
ਉਨ੍ਹਾਂ ਨੇ ਆਖਿਆ ਸੀ,"ਯੂਕਰੇਨ ਦੀ ਪੂਰਬੀ ਸੀਮਾ ਉੱਤੇ ਚੱਲ ਰਹੇ ਘਟਨਾਕ੍ਰਮ ਅਤੇ ਰੂਸ ਵੱਲੋਂ ਕੀਤੇ ਗਏ ਐਲਾਨ ਉਤੇ ਭਾਰਤ ਦੀ ਨਜ਼ਰ ਹੈ। ਦੋਹਾਂ ਦੇਸ਼ਾਂ ਦੀਆਂ ਸਰਹੱਦਾਂ ਤੇ ਵਧਿਆ ਤਣਾਅ ਚਿੰਤਾ ਦੀ ਗੱਲ ਹੈ। ਇਸ ਦਾ ਇਲਾਕੇ ਦੀ ਸ਼ਾਂਤੀ ਅਤੇ ਸੁਰੱਖਿਆ ਉੱਤੇ ਅਸਰ ਪੈ ਸਕਦਾ ਹੈ। ਸਾਰੇ ਦੇਸ਼ਾਂ ਨੂੰ ਸੁਰੱਖਿਆ ਹਿਤਾਂ ਅਤੇ ਇਨ੍ਹਾਂ ਇਲਾਕਿਆਂ ਵਿੱਚ ਸ਼ਾਂਤੀ ਅਤੇ ਸਥਿਰਤਾ ਵਾਸਤੇ ਵਧੇ ਤਣਾਅ ਨੂੰ ਘੱਟ ਕਰਨ ਦੀ ਲੋੜ ਹੈ।"
ਭਾਰਤ ਨੇ ਸਾਧੀ ਚੁੱਪੀ
ਇਕ ਪਾਸੇ ਪੱਛਮੀ ਦੇਸ਼ ਪੁਤਿਨ ਖ਼ਿਲਾਫ਼ ਹੋ ਰਹੇ ਗਏ ਤਾਂ ਦੂਜੇ ਪਾਸੇ ਭਾਰਤ ਨੇ ਨਾ ਰੂਸ ਦੀ ਨਿੰਦਿਆ ਕੀਤੀ ਹੈ ਅਤੇ ਨਾ ਹੀ ਯੂਕਰੇਨ ਦੇ ਪੱਖ ਦੀ ਗੱਲ। ਭਾਰਤ ਦੇ ਇਸ ਰੁਖ਼ ਤੇ ਤਿੱਖੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।
ਯੂਰਪੀਅਨ ਕੌਂਸਲ ਨਾਲ ਅੰਤਰਰਾਸ਼ਟਰੀ ਸਬੰਧਾਂ ਉੱਤੇ ਕੰਮ ਕਰਨ ਵਾਲੇ ਰਿਚਰਡ ਗੁਆਨ ਨੇ ਟਵੀਟ ਕਰਕੇ ਆਖਿਆ ਸੀ,"ਗ਼ੈਰ ਨਾਟੋ ਦੇਸ਼ਾਂ ਵਿੱਚ ਭਾਰਤ ਸਭ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਯੂਕਰੇਨ ਸੰਕਟ ਉੱਤੇ ਬੋਲਿਆ। ਭਾਰਤ ਵੱਲੋਂ ਕੂਟਨੀਤੀ ਰਾਹੀਂ ਤਣਾਅ ਘੱਟ ਕਰਨ ਦੀਆਂ ਸਾਰੀਆਂ ਗੱਲਾਂ ਕੀਤੀਆਂ ਗਈਆਂ ਪਰ ਨਾ ਤਾਂ ਰੂਸ ਦੇ ਵਿਰੁੱਧ ਕੁਝ ਆਖਿਆ ਗਿਆ ਅਤੇ ਨਾ ਹੀ ਯੂਕਰੇਨ ਦੀ ਸੰਪ੍ਰਭੁਤਾ ਦਾ ਜ਼ਿਕਰ ਹੋਇਆ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਰਿਚਰਡ ਨੇ ਲਿਖਿਆ ਸੀ,"31 ਜਨਵਰੀ ਨੂੰ ਯੂਕਰੇਨ ਉੱਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਵੋਟਿੰਗ ਹੋਈ ਸੀ ਅਤੇ ਭਾਰਤ ਨਾਲ ਕੀਨੀਆ ਵੋਟਿੰਗ ਤੋਂ ਬਾਹਰ ਸੀ। ਮੰਗਲਵਾਰ ਨੂੰ ਕੀਨੀਆ ਨੇ ਅਚਾਨਕ ਆਪਣੀ ਲਾਈਨ ਬਦਲੀ ਪੁਤਿਨ ਦੇ ਖਿਲਾਫ਼ ਬੋਲਿਆ। ਕੀਨੀਆ ਨੇ ਆਖਿਆ ਕਿ ਯੂਕਰੇਨ ਦੇ ਹਾਲਤ ਅਫ਼ਰੀਕਾ ਵਿੱਚ ਉਪਨਿਵੇਸ਼ਵਾਦ ਤੋਂ ਬਾਅਦ ਸਰਹੱਦ ਉੱਤੇ ਵਧੇ ਤਣਾਅ ਵਾਂਗ ਹੈ। ਕੀਨੀਆ ਨੇ ਆਖਿਆ ਕਿ ਅਫ਼ਰੀਕੀ ਦੇਸ਼ਾਂ ਨੂੰ ਔਪਨਿਵੇਸ਼ਕ ਸਰਹੱਦਾਂ ਕਿਉਂ ਮੰਨਣੀਆਂ ਚਾਹੀਦੀਆਂ ਹਨ ਜਦੋਂ ਰੂਸ ਨਹੀਂ ਮੰਨ ਰਿਹਾ।"
ਯੂਕਰੇਨ ਸੰਕਟ ਬਾਰੇ ਭਾਰਤ ਦੇ ਵਿਚਾਰਾਂ ਨੂੰ ਲੈ ਕੇ ਲੋਕਾਂ ਦੀ ਰਾਇ ਵੱਖ ਵੱਖ ਹੈ ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਅੰਗਰੇਜ਼ੀ ਅਖ਼ਬਾਰ 'ਦਿ ਹਿੰਦੂ' ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਸੰਪਾਦਕ ਸਟੈਨਲੀ ਜੌਨੀ ਨੇ ਲਿਖਿਆ ਹੈ,"ਯੂਕਰੇਨ ਮਾਮਲੇ ਵਿੱਚ ਭਾਰਤ ਦੇ ਰੁਖ ਦੀ ਜੋ ਲੋਕ ਆਲੋਚਨਾ ਕਰ ਰਹੇ ਹਨ ਉਹ ਬੁਨਿਆਦੀ ਤੱਥਾਂ ਨੂੰ ਦਰਕਿਨਾਰ ਕਰ ਰਹੇ ਹਨ। ਰੂਸ ਅਤੇ ਭਾਰਤ ਦੇ ਗਹਿਰੇ ਰਿਸ਼ਤੇ ਹਨ ਅਤੇ ਭਾਰਤ ਆਪਣੇ ਹਿੱਤਾਂ ਲਈ ਇਹ ਫ਼ੈਸਲਾ ਨਹੀਂ ਲੈ ਸਕਦਾ।"
ਇਹ ਵੀ ਪੜ੍ਹੋ:
ਸਟੈਨਲੀ ਅੱਗੇ ਲਿਖਦੇ ਹਨ,"ਜਿੱਥੋਂ ਤਕ ਨੇਮਾਂ ਦੀ ਗੱਲ ਹੈ ਤਾਂ ਜਦੋਂ ਰੂਸ ਨੇ ਕਰੀਮੀਆ ਨੂੰ ਆਪਣੇ ਨਾਲ ਮਿਲਾਇਆ ਅਤੇ ਡੋਨਬਾਸ ਨੂੰ ਮਾਨਤਾ ਦਿੱਤੀ ਤਾਂ ਬਹੁਤ ਤਿੱਖੀ ਅੰਤਰਰਾਸ਼ਟਰੀ ਪ੍ਰਤੀਕਿਰਿਆ ਆਈ। ਜਦੋਂ ਇਜ਼ਰਾਈਲ ਨੇ ਗੋਲਾਨ ਜਾਂ ਪੂਰਬੀ ਯੇਰੂਸ਼ਲਮ ਨੂੰ ਮਿਲਾਇਆ ਤਾਂ ਉਸ ਨੂੰ ਮਾਨਤਾ ਮਿਲ ਗਈ। ਜਦੋਂ ਤੁਰਕੀ ਨੇ ਸੀਰੀਆ ਦੇ ਖੇਤਰ ਤੇ ਕਬਜ਼ਾ ਕੀਤਾ ਤਾਂ ਉਸ ਬਾਰੇ ਗੱਲ ਤੱਕ ਨਹੀਂ ਹੋਈ। ਸਾਨੂੰ ਅਸਲੀ ਰਾਜਨੀਤੀ ਉੱਤੇ ਗੱਲ ਕਰਨੀ ਚਾਹੀਦੀ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਭਾਰਤ ਵਾਸਤੇ ਜਟਿਲ ਹਾਲਾਤ
ਅੰਗਰੇਜ਼ੀ ਅਖ਼ਬਾਰ ਦਿ ਹਿੰਦੂ ਨੇ ਸੰਪਾਦਕੀ ਕਾਲਮ ਵਿੱਚ ਲਿਖਿਆ ਹੈ ਕਿ ਯੂਕਰੇਨ ਅਤੇ ਰੂਸ ਦਰਮਿਆਨ ਵਧ ਰਹੇ ਤਣਾਓ ਵਿੱਚ ਭਾਰਤ ਲਈ ਇਹ ਸਮਾਂ ਬਹੁਤ ਸੰਵੇਦਨਸ਼ੀਲ ਹੈ।
ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਜਰਮਨੀ ਅਤੇ ਫਰਾਂਸ ਦੇ ਦੌਰੇ ਉੱਤੇ ਹਨ ਅਤੇ ਉਨ੍ਹਾਂ ਨੇ ਯੂਰਪ ਵਿਚ ਗੱਲ ਕਰਦੇ ਹੋਏ ਕੋਸ਼ਿਸ਼ ਕੀਤੀ ਕਿ ਧਿਆਨ ਭਾਰਤ ਪੈਸੇਫਿਕ ਖੇਤਰ ਉਤੇ ਰਹੇ ਨਾ ਕਿ ਰੂਸ ਅਤੇ ਯੂਕਰੇਨ ਉੱਪਰ।
ਇਸੇ ਕਾਲਮ ਵਿੱਚ ਲਿਖਿਆ ਗਿਆ ਹੈ ਕਿ ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਹਨ ਰੂਸ ਦੌਰੇ 'ਤੇ ਗਏ ਹਨ।ਇਸ ਦੌਰੇ ਉਪਰ ਵੀ ਭਾਰਤ ਦੀ ਨਜ਼ਰ ਬਣੀ ਹੋਈ ਹੈ।
ਤਣਾਅ ਦੇ ਜੋ ਹਾਲਾਤ ਹਨ ਉਹ ਕਿਸੇ ਵੀ ਲਿਹਾਜ਼ ਨਾਲ ਭਾਰਤ ਲਈ ਠੀਕ ਨਹੀਂ। ਰੂਸ ਤੋਂ ਐੱਸ ਚਾਰ ਸੌ ਮਿਜ਼ਾਈਲ ਸਿਸਟਮ ਦੀ ਡਿਲਿਵਰੀ ਦੀ ਗੱਲ ਚੱਲ ਰਹੀ ਹੈ ਅਤੇ ਅਮਰੀਕਾ ਹੁਣ ਇਸ ਮਾਮਲੇ ਵਿੱਚ ਭਾਰਤ ਦੇ ਖ਼ਿਲਾਫ਼ 'ਕਾਊਂਟਰਿੰਗ ਅਮਰੀਕਾਜ਼ ਐਡਵਰਸਰੀਜ਼ ਥਰੂ ਸੈਕਸ਼ਨਜ਼ ਐਕਟ' ਤਹਿਤ ਪਾਬੰਦੀ ਲਗਾ ਸਕਦਾ ਹੈ।
ਇਸ ਟਕਰਾਅ ਦੌਰਾਨ ਭਾਰਤ ਲਈ ਹਾਲਾਤ ਜਟਿਲ ਹੋ ਗਏ ਹਨ।
ਅਮਰੀਕੀ ਪੱਤ੍ਰਿਕਾ ਫੌਰਨ ਅਫੇਅਰਜ਼ ਨੇ 22 ਫਰਵਰੀ ਨੂੰ ਯੂਕਰੇਨ ਰੂਸ ਸੰਕਟ ਬਾਰੇ ਭਾਰਤ ਦੀ ਨੀਤੀ ਨੂੰ ਲੈ ਕੇ ਇੱਕ ਲੇਖ ਵੀ ਪ੍ਰਕਾਸ਼ਤ ਕੀਤਾ ਹੈ।
ਇਸ ਲੇਖ ਵਿੱਚ ਲਿਖਿਆ ਗਿਆ ਹੈ ਕਿ ਭਾਰਤ ਦੀ ਗੁੱਟ ਨਿਰਪੱਖ ਲੜਖੜਾ ਰਹੀ ਹੈ।ਇਸ ਲੇਖ ਵਿਚ 3 ਫਰਵਰੀ ਨੂੰ ਯੂਕਰੇਨ ਦੇ ਵਿਦੇਸ਼ ਮੰਤਰੀ ਦੇ ਬਿਆਨ ਦਾ ਜ਼ਿਕਰ ਵੀ ਹੈ।
ਅਮਰੀਕਾ ਅਤੇ ਰੂਸ ਦਰਮਿਆਨ ਵੰਡਿਆ ਭਾਰਤ
ਫਾਰਨ ਅਫੇਅਰਜ਼ ਨੇ ਲਿਖਿਆ ਹੈ,"3 ਫਰਵਰੀ ਨੂੰ ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਦੁਨੀਆਂ ਦੀ ਦੂਸਰੇ ਹਿੱਸੇ ਦੇ ਇੱਕ ਦੇਸ਼ ਭਾਰਤ ਨੂੰ ਖੁੱਲ੍ਹੀ ਅਪੀਲ ਕੀਤੀ ਸੀ। ਕੁਲੇਬਾਨੀ ਨੇ ਆਖਿਆ ਸੀ ਕਿ ਜੇਕਰ ਭਾਰਤ ਰੂਸ ਨੂੰ ਬਿਨਾਂ ਲਾਗ ਲਪੇਟ ਦੇ ਕਹਿੰਦਾ ਹੈ ਕਿ ਰੂਸੀ ਕਾਰਵਾਈ ਉਹਨੂੰ ਸਵੀਕਾਰ ਨਹੀਂ ਹੈ ਤਾਂ ਇਹ ਸਾਡੇ ਸਮਰਥਨ ਵਿੱਚ ਇੱਕ ਮਜ਼ਬੂਤ ਸੁਨੇਹਾ ਹੋਵੇਗਾ ਅਤੇ ਇਸ ਦਾ ਅਸਰ ਵੀ ਪਵੇਗਾ।"

ਤਸਵੀਰ ਸਰੋਤ, Getty Images
ਫਾਰਨ ਅਫੇਅਰਜ਼ ਨੇ ਕੁਲੇਬਾ ਦੇ ਬਿਆਨ ਬਾਰੇ ਲਿਖਿਆ ਹੈ,"ਕੁਲੇਵਾਲ ਦੀ ਇਸ ਅਪੀਲ ਪਿੱਛੇ ਕਈ ਕਾਰਨ ਵੀ ਹਨ। ਭਾਰਤ ਦੁਨੀਆਂ ਦੀ ਮੰਚ ਉੱਤੇ ਇੱਕ ਅਹਿਮ ਦੇਸ਼ ਹੈ ਅਤੇ ਉਸ ਦੇ ਸੰਬੰਧ ਰੂਸ ਦੇ ਨਾਲ ਨਾਲ ਅਮਰੀਕਾ ਨਾਲ ਵੀ ਚੰਗੇ ਹਨ। ਜੇਕਰ ਭਾਰਤ ਰੂਸ ਦੀ ਆਲੋਚਨਾ ਕਰਦਾ ਹੈ ਤਾਂ ਘੱਟੋ ਘੱਟ ਇਹ ਪਤਾ ਲੱਗੇਗਾ ਕਿ ਰੂਸ ਦੇ ਵਿਰੁੱਧ ਪੱਖ ਵਿੱਚ ਕੇਵਲ ਪੱਛਮੀ ਦੇਸ਼ ਹੀ ਨਹੀਂ ਹਨ। ਇਸ ਦਾ ਇਹ ਸੁਨੇਹਾ ਵੀ ਜਾਂਦਾ ਹੈ ਕਿ ਭਾਰਤ ਲੋਕਤੰਤਰ ਦੇ ਸਮਰਥਨ ਵਿੱਚ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਨਵੀਂ ਦਿੱਲੀ ਅਮਰੀਕਾ ਨਾਲ ਭਵਿੱਖ ਦੀ ਸਾਂਝੇਦਾਰੀ ਨੂੰ ਲੈ ਕੇ ਆਸਵੰਦ ਹੈ। ਇਹ ਯੂਕਰੇਨ ਉੱਤੇ ਚੀਨ ਦੇ ਰੁਖ਼ ਤੋਂ ਵੀ ਅਲੱਗ ਹੁੰਦਾ। ਚੀਨ ਫਿਲਹਾਲ ਯੂਕਰੇਨ ਦੇ ਬਾਰੇ ਸ਼ਾਂਤ ਹੈ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਫਾਰਨ ਅਫੇਅਰਜ਼ ਨੇ ਅੱਗੇ ਲਿਖਿਆ ਹੈ,"ਭਾਰਤ ਲਈ ਇਹ ਕਾਫੀ ਜਟਿਲ ਸਥਿਤੀ ਹੈ। ਭਾਰਤ ਕੋਈ ਵੀ ਕਦਮ ਚੁੱਕਦਾ ਹੈ ਤਾਂ ਉਸ ਦੇ ਆਪਣੇ ਹਿੱਤ ਪ੍ਰਭਾਵਿਤ ਹੋ ਸਕਦੇ ਹਨ। ਜੇਕਰ ਭਾਰਤ ਰੂਸ ਦੀ ਆਲੋਚਨਾ ਕਰਦਾ ਹੈ ਤਾਂ ਭਾਰਤ ਇਕ ਅਹਿਮ ਅਤੇ ਆਪਣੇ ਇਤਿਹਾਸਕ ਦੋਸਤ ਨੂੰ ਵੱਖ ਕਰ ਦੇਵੇਗਾ।ਅਜਿਹੇ ਹਾਲਾਤਾਂ ਵਿੱਚ ਰੂਸ ਅਤੇ ਚੀਨ ਦੀ ਨਜ਼ਦੀਕੀ ਵਧ ਸਕਦੀ ਹੈ। ਭਾਰਤ ਨੂੰ ਇਕ ਅਸਥਿਰ ਅਤੇ ਬੇਵਿਸ਼ਵਾਸ ਸਾਂਝੀਵਾਲ ਦੇ ਤੌਰ ਤੇ ਵੇਖਿਆ ਜਾਵੇਗਾ।"
ਭਾਰਤ ਦੇ ਇਸ ਰੁਖ਼ ਦਾ ਕੀ ਹੈ ਕਾਰਨ
ਫਾਰਨ ਅਫੇਅਰਜ਼ ਇਸ ਟਿੱਪਣੀ ਉੱਤੇ ਦਿ ਹੈਰੀਟੇਜ ਫਾਊਂਡੇਸ਼ਨ ਵਿੱਚ ਦੱਖਣੀ ਏਸ਼ੀਆ ਦੇ ਰਿਸਰਚ ਫੈਲੋ ਜੈੱਫ ਸਮਿੱਥ ਨੇ ਟਵੀਟ ਕਰਕੇ ਆਖਿਆ ਹੈ," ਭਾਰਤ ਜੀ ਸਮਰੱਥਾ ਨੂੰ ਕੁਝ ਜ਼ਿਆਦਾ ਹੀ ਵਧਾ ਕੇ ਦੇਖਿਆ ਗਿਆ ਹੈ। ਰੂਸ ਦੇ ਫ਼ੈਸਲੇ ਨੂੰ ਭਾਰਤ ਪ੍ਰਭਾਵਿਤ ਨਹੀਂ ਕਰ ਸਕਦਾ। ਘੱਟੋ ਘੱਟ ਯੂਕਰੇਨ ਦੇ ਮਾਮਲੇ ਵਿਚ ਤੇ ਨਹੀਂ ਕਿਉਂਕਿ ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ। ਵਲਾਦੀਮੀਰ ਪੂਤਿਨ ਕਿਸੇ ਦੀ ਗੱਲ ਨਹੀਂ ਸੁਣ ਰਹੇ ਅਤੇ ਨਾ ਹੀ ਕਿਸੇ ਦੋਸਤ ਦੇਸ਼ ਦੇ ਦਬਾਅ ਵਿੱਚ ਆ ਰਹੇ ਹਨ।"ਭਾਰਤ ਦੇ ਇਸ ਰੁੱਖ ਦਾ ਕੀ ਕਾਰਨ ਹੈ।
ਜੈਫ ਨੇ ਅੱਗੇ ਲਿਖਿਆ ਹੈ," ਜੇਕਰ ਕੋਈ ਖ਼ੂਨੀ ਹਮਲਾ ਹੁੰਦਾ ਹੈ ਤਾਂ ਭਾਰਤ ਉਤੇ ਰੂਸ ਦੇ ਵਿਰੁੱਧ ਬੋਲਣ ਦਾ ਦਬਾਅ ਵਧੇਗਾ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਹੁਣ ਤਕ ਭਾਰਤ ਦਾ ਜੋ ਰੁਖ਼ ਰਿਹਾ ਹੈ ਉਸ ਨਾਲ ਯੂਰੋਪੀਅਨ ਯੂਨੀਅਨ ਅਤੇ ਭਾਰਤ ਦੇ ਰਿਸ਼ਤਿਆਂ ਵਿੱਚ ਕੋਈ ਫ਼ਰਕ ਪਿਆ ਹੈ। ਇੱਥੇ ਇਹ ਦੇਖਣਾ ਬਹੁਤ ਅਹਿਮ ਹੈ ਕਿ ਭਾਰਤ ਨੇ ਆਪਣੇ ਬਿਆਨ ਵਿੱਚ ਸਾਫ਼ ਆਖਿਆ ਹੈ ਕਿ ਯੂਕਰੇਨ ਸੰਕਟ ਦਾ ਸਭ ਦਾ ਹੱਲ ਕੇਵਲ ਕੂਟਨੀਤਕ ਵਾਰਤਾ ਨਾਲ ਹੀ ਸੰਭਵ ਹੈ। ਇਸ ਦਾ ਮਤਲਬ ਇਹ ਹੈ ਕਿ ਭਾਰਤ ਕਿਸੇ ਵੀ ਫੌਜੀ ਕਾਰਵਾਈ ਦਾ ਸਮਰਥਨ ਨਹੀਂ ਕਰ ਰਿਹਾ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
'ਦਿ ਬਰੂਕਿੰਗਜ਼ ਇੰਸਟੀਚਿਊਸ਼ਨ' ਵਿੱਚ ਫੈਲੋ ਤਨਵੀ ਮਦਾਨ ਨੇ ਯੂਕਰੇਨ ਸੰਕਟ ਵਿੱਚ ਭਾਰਤ ਦੇ ਰੁਖ਼ ਦਾ ਸਮਰਥਨ ਕੀਤਾ ਹੈ। ਤਨਵੀ ਦਾ ਕਹਿਣਾ ਹੈ,"ਭਾਰਤ ਤੇ ਰੂਸ ਸਬੰਧਾਂ ਦੋ ਆਯਾਮ ਹਨ। ਇਕ ਅਧਿਕਾਰੀ ਹੈ ਜਿਸ ਦੇ ਬਾਰੇ ਲੋਕ ਕਰ ਰਹੇ ਹਨ ਅਤੇ ਇਸ ਬਾਰੇ ਕੋਈ ਚਰਚਾ ਹੀ ਨਹੀਂ ਹੋ ਰਹੀ।
ਰੂਸ ਸੈਨਿਕ ਤਕਨੀਕ ਅਤੇ ਹੋਰ ਮਾਮਲਿਆਂ ਵਿੱਚ ਭਾਰਤ ਦੀ ਸਹਾਇਤਾ ਕਰਦਾ ਹੈ ਜੋ ਬਾਕੀ ਨਹੀਂ ਕਰਨਗੇ। ਇਸ ਦੇ ਨਾਲ ਹੀ ਇਹ ਪਹਿਲੂ ਵੀ ਹੈ ਕਿ ਰੂਸ ਚੀਨ ਦੇ ਮਾਮਲਿਆਂ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੇ ਹਿੱਤਾਂ ਨੂੰ ਦਰਕਿਨਾਰ ਕਰ ਸਕਦਾ ਹੈ।

ਤਸਵੀਰ ਸਰੋਤ, EPA
ਤਨਵੀ ਨੇ ਅੱਗੇ ਲਿਖਿਆ ਹੈ,"ਸੈਨਾ ਨਾਲ ਸੰਬੰਧਿਤ ਮਾਮਲੇ ਵਿਚ ਰੂਸ ਭਾਰਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਭਾਰਤ ਦੇ ਜ਼ਿਆਦਾਤਰ ਸੈਨਾ ਨਾਲ ਸੰਬੰਧਿਤ ਚੀਜ਼ਾਂ ਰੂਸ ਵਿਚ ਹੀ ਬਣੀਆਂ ਹੋਈਆਂ ਹਨ। ਇਸ ਸਬੰਧੀ ਔਜ਼ਾਰਾਂ ਨੂੰ ਲੈ ਕੇ ਭਾਰਤ ਨੂੰ ਰੂਸ ਦੀ ਸਹਾਇਤਾ ਦੀ ਲੋੜ ਪੈਂਦੀ ਹੈ। ਲੋਕ ਸ਼ਾਇਦ ਇਹ ਗੱਲ ਭੁੱਲ ਰਹੇ ਹਨ ਕਿ ਭਾਰਤ ਲਈ ਫਿਲਹਾਲ ਇਹ ਹਾਲਾਤ ਆਮ ਵਰਗੇ ਨਹੀਂ ਹਨ। ਚੀਨ ਅਤੇ ਭਾਰਤ ਦਰਮਿਆਨ ਸਰਹੱਦ ਉੱਤੇ ਸ਼ੁਰੂ ਹੋਇਆ ਵਿਵਾਦ ਹਾਲੇ ਖ਼ਤਮ ਨਹੀਂ ਹੋਇਆ ਅਤੇ ਅਜਿਹੇ ਵਿੱਚ ਰੂਸ ਵੱਲੋਂ ਭਾਰਤ ਦੀ ਸੈਨਾ ਲਈ ਜੋ ਹਥਿਆਰ ਅਤੇ ਸੰਬੰਧਿਤ ਚੀਜ਼ਾਂ ਹਨ,ਉਨ੍ਹਾਂ ਨੂੰ ਦੇਣਾ ਹੋਰ ਵੀ ਅਹਿਮ ਹੋ ਜਾਂਦਾ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 5
ਤਨਵੀ ਮੁਤਾਬਕ,"ਕਈ ਲੋਕ ਆਖਦੇ ਹਨ ਕਿ ਇਹ ਚਿੰਤਾਵਾਂ ਬੇਮਤਲਬ ਹਨ।ਅਜਿਹਾ ਨਹੀਂ ਹੈ। ਸਾਨੂੰ ਪਤਾ ਹੈ ਕਿ ਜਦੋਂ ਪੁਤਿਨ ਨੂੰ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਨੂੰ ਅਪਮਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਫਿਰ ਉਨ੍ਹਾਂ ਦਾ ਸਾਹਮਣਾ ਕਰਨਾ ਔਖਾ ਹੁੰਦਾ ਹੈ। ਜੋ ਕੋਈ ਉਨ੍ਹਾਂ ਨੂੰ ਨਾਰਾਜ਼ ਕਰਦਾ ਹੈ ਉਨ੍ਹਾਂ ਨੂੰ ਨਹੀਂ ਛੱਡਦੇ।ਕਈ ਵਾਰ ਨੁਕਸਾਨ ਕਰਨ ਵਾਲਿਆਂ ਦਾ ਉਸੇ ਤਰ੍ਹਾਂ ਨੁਕਸਾਨ ਕਰਦੇ ਹਨ ਜਿਵੇਂ ਉਨ੍ਹਾਂ ਦਾ ਹੁੰਦਾ ਹੈ।"
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2















