ਕੈਨੇਡਾ : ਟਰੱਕਾਂ ਵਾਲਿਆਂ ਦੇ ਮੁਜ਼ਾਹਰੇ ਕਾਰਨ ਓਟਵਾ ਵਿਚ ਐਮਰਜੈਂਸੀ ਦਾ ਐਲਾਨ

ਕੈਨੇਡਾ ਵਿੱਚ 'ਫਰੀਡਮ ਕਾਨਵਾਈ' ਨਾਮ ਦੀ ਇਹ ਮੁਹਿੰਮ ਸਰਕਾਰ ਦੇ ਖ਼ਿਲਾਫ਼ ਟੀਕਾਕਰਨ ਦੇ ਨਿਯਮਾਂ ਦੇ ਵਿਰੋਧ ਵਿੱਚ ਸ਼ੁਰੂ ਹੋਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਨੇਡਾ ਵਿੱਚ 'ਫਰੀਡਮ ਕਾਨਵਾਈ' ਨਾਮ ਦੀ ਇਹ ਮੁਹਿੰਮ ਸਰਕਾਰ ਦੇ ਖ਼ਿਲਾਫ਼ ਟੀਕਾਕਰਨ ਦੇ ਨਿਯਮਾਂ ਦੇ ਵਿਰੋਧ ਵਿੱਚ ਸ਼ੁਰੂ ਹੋਈ

ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਮੇਅਰ ਜ਼ਿੰਮ ਵਾਟਸਨ ਨੇ ਸ਼ਹਿਰ ਵਿਚ ਐਮਰਜੈਂਸੀ ਲਗਾਉਣ ਦਾ ਐਲਾਨ ਕਰ ਦਿੱਤਾ ਹੈ।

ਕੋਰੋਨਾਵਾਇਰਸ ਸੰਬੰਧੀ ਨਿਯਮਾਂ ਦੇ ਵਿਰੋਧ ਵਿੱਚ ਟਰੱਕਾਂ ਨਾਲ ਜੁੜੇ ਕਾਰੋਬਾਰ ਵਿੱਚ ਸ਼ਾਮਲ ਲੋਕ ਅਤੇ ਟਰੱਕ ਚਾਲਕ ਲਗਭਗ ਇਕ ਹਫ਼ਤੇ ਤੋਂ ਧਰਨੇ- ਮੁਜ਼ਾਹਰੇ ਕਰ ਰਹੇ ਹਨ।

ਮੇਅਰ ਵੱਲੋਂ ਆਖਿਆ ਗਿਆ ਕਿ ਹਾਲਾਤ ਕਾਬੂ ਤੋਂ ਬਾਹਰ ਹੋ ਗਏ ਹਨ ਕਿਉਂਕਿ ਮੁਜ਼ਾਹਰਾਕਾਰੀਆਂ ਦੀ ਗਿਣਤੀ ਵਧ ਰਹੀ ਹੈ। ਉਨ੍ਹਾਂ ਨੇ ਵੀ ਆਖਿਆ ਕਿ ਇਹ ਸਥਾਨਕ ਲੋਕਾਂ ਦੀ ਸੁਰੱਖਿਆ ਲਈ ਖਤਰਾ ਵੀ ਬਣ ਰਿਹਾ ਹੈ।

ਕੈਨੇਡਾ ਵਿੱਚ 'ਅਜ਼ਾਦੀ ਕਾਫ਼ਲੇ' ਨਾਮ ਦੀ ਇਹ ਮੁਹਿੰਮ ਸਰਕਾਰ ਦੇ ਖ਼ਿਲਾਫ਼ ਟੀਕਾਕਰਨ ਦੇ ਨਿਯਮਾਂ ਦੇ ਵਿਰੋਧ ਵਿੱਚ ਸ਼ੁਰੂ ਹੋਈ।

ਸਰਕਾਰ ਵੱਲੋਂ ਜ਼ਰੂਰੀ ਕੀਤਾ ਗਿਆ ਹੈ ਕਿ ਟਰੱਕ ਡਰਾਇਵਰ ਅਮਰੀਕਾ ਕੈਨੇਡਾ ਦੀ ਸਰਹੱਦ ਪਾਰ ਕਰਨ ਲਈ ਕੋਰੋਨਾਵਾਇਰਸ ਦਾ ਟੀਕਾ ਲਗਵਾਉਣ।

ਇਹ ਵੀ ਪੜ੍ਹੋ:

'ਸਾਨੂੰ ਆਪਣਾ ਸ਼ਹਿਰ ਵਾਪਸ ਚਾਹੀਦਾ ਹੈ'

ਕੈਨੇਡਾ ਦੇ ਰੇਡੀਓ ਸਟੇਸ਼ਨ ਸੀਐਫਆਰਏ ਨਾਲ ਮੇਅਰ ਨੇ ਗੱਲ ਕਰਦਿਆਂ ਆਖਿਆ ਕਿ ਮੁਜ਼ਾਹਰਕਾਰੀਆਂ ਵੱਲੋਂ ਲਗਾਤਾਰ ਹਾਰਨ ਅਤੇ ਸਾਇਰਨ ਵਜਾਏ ਜਾ ਰਹੇ ਹਨ,ਪਟਾਕੇ ਆਦਿ ਮਿਲਾ ਕੇ ਇਸ ਨੂੰ ਪਾਰਟੀ ਦਾ ਰੂਪ ਦਿੱਤਾ ਜਾ ਰਿਹਾ ਹੈ।

ਪੁਲੀਸ ਵੱਲੋਂ ਆਖਿਆ ਗਿਆ ਹੈ ਕਿ ਹੁਣ ਸੁਰੱਖਿਆ ਨੂੰ ਵਧਾ ਦਿੱਤਾ ਜਾਵੇਗਾ ਅਤੇ ਹੋ ਸਕਦਾ ਹੈ ਕਿ ਗ੍ਰਿਫ਼ਤਾਰੀਆਂ ਵੀ ਕੀਤੀਆਂ ਜਾਣ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁਲਿਸ ਵੱਲੋਂ ਆਖਿਆ ਗਿਆ ਹੈ ਕਿ ਹੁਣ ਸੁਰੱਖਿਆ ਨੂੰ ਵਧਾ ਦਿੱਤਾ ਜਾਵੇਗਾ ਅਤੇ ਹੋ ਸਕਦਾ ਹੈ ਕਿ ਗ੍ਰਿਫ਼ਤਾਰੀਆਂ ਵੀ ਕੀਤੀਆਂ ਜਾਣ।

"ਸਾਨੂੰ ਇਹ ਰੋਕਣਾ ਹੋਵੇਗਾ ਅਤੇ ਸਾਨੂੰ ਆਪਣਾ ਸ਼ਹਿਰ ਵਾਪਸ ਚਾਹੀਦਾ ਹੈ।"

ਐਮਰਜੈਂਸੀ ਦੌਰਾਨ ਕਿਹੜੇ ਨਿਯਮ ਲਾਗੂ ਕੀਤੇ ਜਾਣਗੇ ਇਸ ਬਾਰੇ ਮੇਅਰ ਵੱਲੋਂ ਸਾਫ ਜਾਣਕਾਰੀ ਨਹੀਂ ਦਿੱਤੀ ਗਈ ਪਰ ਪੁਲਿਸ ਵੱਲੋਂ ਆਖਿਆ ਗਿਆ ਹੈ ਕਿ ਹੁਣ ਸੁਰੱਖਿਆ ਨੂੰ ਵਧਾ ਦਿੱਤਾ ਜਾਵੇਗਾ ਅਤੇ ਹੋ ਸਕਦਾ ਹੈ ਕਿ ਗ੍ਰਿਫ਼ਤਾਰੀਆਂ ਵੀ ਕੀਤੀਆਂ ਜਾਣ।

ਓਟਵਾ ਵਿੱਚ ਰਹਿਣ ਵਾਲੇ ਕਈ ਲੋਕਾਂ ਵੱਲੋਂ ਇਨ੍ਹਾਂ ਧਰਨਾ ਪ੍ਰਦਰਸ਼ਨਾਂ ਦਾ ਵਿਰੋਧ ਕੀਤਾ ਗਿਆ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇਸ ਧਰਨੇ ਵਿਚ ਸ਼ਾਮਿਲ ਹੋਇਆ ਇਕ ਪ੍ਰਦਰਸ਼ਨਕਾਰੀ ਕਿੰਬਰਲੇ ਬਾਲ ਖਬਰ ਏਜੰਸੀ ਏਐਫਪੀ ਨੂੰ ਦੱਸਦਾ ਹੈ,"ਉਹ ਕਈ ਅਜਿਹੇ ਲੋਕਾਂ ਦੇ ਦੋਸਤਾਂ ਨੂੰ ਜਾਣਦਾ ਹਾਂ ਜਿਨ੍ਹਾਂ ਦੀ ਇਨ੍ਹਾਂ ਨਿਯਮਾਂ ਕਾਰਨ ਨੌਕਰੀ ਚਲੀ ਗਈ।"

ਕੋਰੋਨਾਵਾਇਰਸ ਖ਼ਿਲਾਫ਼ ਟੀਕਾਕਰਨ ਨੇ ਦੇਸ਼ ਵਿਚ ਬੀਮਾਰੀ ਦੀ ਦਰ ਨੂੰ ਘਟਾਇਆ ਹੈ ਅਤੇ ਜ਼ਿਆਦਾਤਰ ਨਾਗਰਿਕ ਰਿਜਨ ਦੇ ਸਮਰਥਨ ਵਿੱਚ ਹਨ।

ਨਫ਼ਰਤ ਅਤੇ ਅਜਿਹੇ ਵਿਵਹਾਰ ਦੀ ਕੈਨੇਡਾ ਵਿੱਚ ਨਹੀਂ ਹੈ ਕੋਈ ਥਾਂ: ਜਸਟਿਨ ਟਰੂਡੋ

ਕੈਨੇਡਾ ਦੇ ਵਿੱਚ ਹੋ ਰਹੇ ਮੁਜ਼ਾਹਰਿਆਂ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕੀਤਾ ਸੀ ।

ਜਸਟਿਨ ਟਰੂਡੋ ਨੇ ਆਖਿਆ ਸੀ ਕਿ ਮਹਾਂਮਾਰੀ ਕਾਰਨ ਕਈ ਲੋਕ ਪਰੇਸ਼ਾਨ ਹਨ। ਪਿਛਲੇ ਦੋ ਸਾਲਾਂ ਤੋਂ ਇਹ ਲੜਾਈ ਖ਼ਤਮ ਨਹੀਂ ਹੋ ਰਹੀ ਹੈ ਪਰ ਕੁਝ ਲੋਕਾਂ ਵੱਲੋਂ ਦੇਸ਼ ਦੀ ਰਾਜਧਾਨੀ ਵਿੱਚ ਕੀਤੇ ਗਏ ਵਿਵਹਾਰ ਨੇ ਕੈਨੇਡਾ ਦੇ ਨਾਗਰਿਕਾਂ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੱਤਾ ਹੈ।

ਜਸਟਿਨ ਟਰੂਡੋ ਨੇ ਅੱਗੇ ਲਿਖਿਆ ਸੀ ਕਿ ਜੋ ਲੋਕ ਤੋੜ ਭੰਨ ਕਰ ਰਹੇ ਹਨ ਅਤੇ ਜਾਤੀਵਾਦ ਨਾਲ ਸਬੰਧਤ ਝੰਡੇ ਲਹਿਰਾ ਰਹੇ ਹਨ ਉਨ੍ਹਾਂ ਅੱਗੇ ਦੇਸ਼ ਨਹੀਂ ਝੁਕੇਗਾ ।

ਇਸ ਦੇ ਨਾਲ ਹੀ ਐੱਨਡੀਪੀ ਦੇ ਆਗੂ ਜਗਮੀਤ ਸਿੰਘ ਨੇ ਸਿੰਘ ਨੇ ਕਿਹਾ ਸੀ ਕਿ ਵਰਕਰਾਂ ਨੂੰ ਪ੍ਰੇਸ਼ਾਨ ਕਰਨਾ, ਬੱਚਿਆਂ ਨੂੰ ਸਕੂਲ ਨਾ ਜਾਣ ਦੇਣਾ ਗਲਤ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)