You’re viewing a text-only version of this website that uses less data. View the main version of the website including all images and videos.
ਕਾਮੋ ਓਲੇਵਾ: ਧਰਤੀ ਨੇੜੇ ਖੋਜੇ ਗਏ ਇੱਕ ਹੋਰ ਚੰਦਰਮਾ ਵਰਗੇ ਛੋਟੇ ਤਾਰੇ ਦਾ ਰਹੱਸ
- ਲੇਖਕ, ਡ੍ਰਾਫਟਿੰਗ
- ਰੋਲ, ਬੀਬੀਸੀ ਨਿਊਜ਼
ਧਰਤੀ ਦੁਆਲੇ ਇੱਕ ਰਹੱਸਮਈ ਛੋਟਾ ਤਾਰਾ ਘੁੰਮ ਰਿਹਾ ਹੈ, ਜੋ ਕਿ ਵਿਗਿਆਨੀਆਂ ਨੇ ਸਾਲ 2016 ਵਿੱਚ ਖੋਜਿਆ ਸੀ।
ਵਿਗਿਆਨੀ ਇਸਦੀ ਹੋਂਦ ਬਾਰੇ ਜ਼ਿਆਦਾ ਨਹੀਂ ਜਾਣਦੇ ਹਨ ਸਿਵਾਏ ਇਸਦੇ ਕਿ ਇਹ ਧਰਤੀ ਦੇ ਔਰਬਿਟ ਦੇ ਬਹੁਤ ਨੇੜੇ ਹੈ।
ਪਰ ਇੱਕ ਨਵੇਂ ਅਧਿਐਨ ਨਾਲ ਹੁਣ ਇਸ ਦੀ ਰਹੱਸਮਈ ਉਤਪੱਤੀ ਬਾਰੇ ਕੁਝ ਹੋਰ ਇਸ਼ਾਰੇ ਮਿਲੇ ਹਨ ਕਿ - ਇਹ ਸਾਡੇ ਚੰਦ ਦਾ ਹੀ ਇੱਕ ਟੁੱਕੜਾ ਹੋ ਸਕਦਾ ਹੈ।
ਇਹ ਨਵਾਂ ਅਧਿਐਨ 'ਨੇਚਰ' ਰਸਾਲੇ ਵਿੱਚ ਪ੍ਰਕਾਸ਼ਿਤ ਹੋਇਆ ਹੈ। ਇਸ ਅਧਿਐਨ ਦੇ ਪ੍ਰਮੁੱਖ ਲੇਖਕ ਅਤੇ ਯੂਨੀਵਰਸਿਟੀ ਆਫ ਐਰੀਜ਼ੋਨਾ 'ਚ ਖਗੋਲ ਵਿਗਿਆਨੀ ਬੈਂਜਾਮਿਨ ਸ਼ਾਰਕੇ ਕਹਿੰਦੇ ਹਨ, ''ਜੇ ਇਹ ਇੱਕ 'ਸਾਧਾਰਨ' ਛੋਟਾ ਤਾਰਾ ਹੁੰਦਾ ਤਾਂ ਜੋ ਸਾਨੂੰ ਸੋਚਣਾ ਚਾਹੀਦਾ ਸੀ, ਇਹ ਬਿਲਕੁਲ ਵੀ ਉਸ ਤਰ੍ਹਾਂ ਦਾ ਨਹੀਂ ਹੈ।''
ਉਨ੍ਹਾਂ ਦੇ ਇੱਕ ਸਹਿਕਰਮੀ ਜੁਆਨ ਸੈਂਚੇਜ਼ ਵੀ ਇਸ ਜਾਂਚ ਵਿੱਚ ਸ਼ਾਮਲ ਸਨ। ਜੁਆਨ ਨੇ ਬੀਬੀਸੀ ਮੁੰਡੋ ਨੂੰ ਦੱਸਿਆ, ''ਹੋ ਸਕਦਾ ਹੈ ਕਿ ਇਹ ਚੰਦ ਅਤੇ ਉਲਕਾ ਪਿੰਡ ਦੀ ਟੱਕਰ ਨਾਲ ਵੱਖ ਹੋ ਗਿਆ ਹੋਵੇ। ਸੰਭਵ ਹੈ ਕਿ ਇਹ ਚੰਦਰਮਾ ਦੀ ਸਤਹਿ ਤੋਂ ਵੱਖ ਹੋ ਕੇ ਬਣਿਆ ਹੋਵੇ।
ਹਾਲਾਂਕਿ ਕਾਮੋ ਓਲੇਵਾ ਦੇ ਸੁਭਾਅ ਬਾਰੇ ਜਾਨਣ ਲਈ ਇਹ ਜ਼ਰੂਰੀ ਹੈ ਕਿ ਇਸਦੇ ਕੁਝ ਨਮੂਨੇ ਲਏ ਜਾਣ ਅਤੇ ਅਜਿਹਾ ਇਸ ਦਹਾਕੇ ਵਿੱਚ ਹੀ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਵੀ ਵਿਗਿਆਨੀਆਂ ਕੋਲ ਕਈ ਤੱਤ ਹਨ ਜਿਨ੍ਹਾਂ ਕਾਰਨ ਉਹ ਆਪਣੇ ਇਸ ਸਿਧਾਂਤ ਨੂੰ ਸਹੀ ਮੰਨਦੇ ਹਨ।
ਪਹਿਲਾਂ ਜਾਣਦੇ ਹੈ ਕਿ ਕਾਮੋ ਓਲੇਵਾ ਹੈ ਕੀ?
ਇੱਕ ਅਰਧ ਉਪਗ੍ਰਹਿ
ਕਾਮੋ ਓਲੇਵਾ ਨੂੰ ਪਹਿਲਾਂ 2016 HO3 ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਸਦੀ ਖੋਜ ਸਾਲ 2016 ਵਿੱਚ Pan-STARRS 1 ਟੈਲੀਸਕੋਪ ਦੁਆਰਾ ਕੀਤੀ ਗਈ ਸੀ। ਇਹ ਟੈਲੀਸਕੋਪ (ਦੂਰਬੀਨ) ਹਵਾਈ ਵਿੱਚ ਲਗਾਈ ਗਈ ਹੈ।
ਵਿਗਿਆਨੀਆਂ ਨੇ ਇਸ ਨੂੰ ਹਵਾਈ ਵਿੱਚ ਹੀ ਇੱਕ ਨਾਮ ਦਿੱਤਾ ਜਿਸ ਦਾ ਤਰਜਮਾ 'ਝੂਲਦਾ ਹੋਇਆ ਅਸਮਾਨੀ ਟੁੱਕੜਾ' ਕਿਹਾ ਜਾ ਸਕਦਾ ਹੈ।
ਇਹ ਲਗਭਗ 40 ਮੀਟਰ ਲੰਮਾ ਹੈ ਅਤੇ ਤਕਨੀਤੀ ਤੌਰ 'ਤੇ “ਅਰਧ ਉਪਗ੍ਰਹਿ” ਮੰਨਿਆ ਗਿਆ, ਨਾ ਕਿ '' ਉਪਗ੍ਰਹਿ''।
ਵੈਨੇਜ਼ੂਏਲਾ ਦੀ ਸੈਂਟਰਲ ਯੂਨਿਵਰਸਿਟੀ ਤੋਂ ਸਨਾਤਕ ਕਰ ਚੁੱਕੇ ਜੁਆਨ ਦੱਸਦੇ ਹਨ, ''ਧਰਤੀ ਦੀ ਕੁਆਸੀ ਸੈਟੇਲਾਈਟ ਇੱਕ ਅਜਿਹੀ ਵਸਤੂ ਹੈ ਜੋ ਧਰਤੀ ਦੇ ਨਾਲ ਇੱਕ ਕੋਆਰਬੀਟਲ ਸੰਰਚਨਾ ਵਿੱਚ ਹੈ। ਜਿਵੇਂ, ਉਲਕਾਪਿੰਡ ਜਦੋਂ ਧਰਤੀ ਸੂਰਜ ਦੀ ਪਰਿਕਰਮਾ ਕਰਦੀ ਹੈ ਤਾਂ ਇਸ ਦੇ ਨੇੜੇ ਬਣੀ ਰਹਿੰਦੀ ਹੈ।''
ਚੰਦਰਮਾ ਦੀ ਤਰ੍ਹਾਂ, ਕਾਮੋ ਓਲੇਵਾ ਧਰਤੀ ਦੇ ਚੱਕਰ ਨਹੀਂ ਲਗਾਉਂਦਾ ਬਲਕਿ ਇੱਕ ਸਮਾਨਾਂਤਰ ਮਾਰਗ ਵਿੱਚ ਰਹਿੰਦਾ ਹੈ। ਇਸੇ ਕਾਰਨ ਜੇ ਸਾਡੀ ਧਰਤੀ ਗਾਇਬ ਵੀ ਹੋ ਜਾਵੇ ਤਾਂ ਵੀ ਇਹ ਪੁਲਾੜੀ ਚੱਟਾਨ ਆਪਣੇ ਵਰਤਮਾਨ ਪਥ 'ਤੇ ਚੱਲਦੀ ਰਹੇਗੀ।
ਇਹ ਵੀ ਪੜ੍ਹ:
ਵਿਗਿਆਨੀ ਹੁਣ ਤੱਕ 5 ਅਰਧ ਉਪਗ੍ਰਹਿ ਖੋਜ ਚੁੱਕੇ ਹਨ ਪਰ ਤਕਨੀਕੀ ਤੌਰ 'ਤੇ ਉਹ ਸਿਰਫ਼ ਕਾਮੋ ਓਲੇਵਾ ਬਾਰੇ ਹੀ ਅਧਿਐਨ ਕਰ ਸਕੇ ਹਨ।
ਸਾਂਚੇਜ਼ ਕਹਿੰਦੇ ਹਨ, ''ਬਾਕੀ ਦੀਆਂ ਲੱਭੀਆਂ ਗਈਆਂ ਸੈਟੇਲਾਈਟਾਂ ਨਾਲੋਂ ਇਸਦਾ ਅਧਿਐਨ ਕਰਨਾ ਸੌਖਾ ਹੈ। ਸਾਲ ਵਿੱਚ ਇੱਕ ਵਾਰ, ਅਪ੍ਰੈਲ ਦੇ ਮਹੀਨੇ ਵਿੱਚ ਇਹ ਚੀਜ਼ (ਕਾਮੋ ਓਲੇਵਾ) ਬਹੁਤ ਚਮਕਦਾਰ ਹੋ ਜਾਂਦੀ ਹੈ, ਇਸ ਤਰ੍ਹਾਂ ਇੱਕ ਵੱਡੀ ਦੂਰਬੀਨ ਦੇ ਨਾਲ ਧਰਤੀ ਤੋਂ ਹੀ ਇਸਦਾ ਅਧਿਐਨ ਕੀਤਾ ਜਾ ਸਕਦਾ ਹੈ।''
ਬਾਕੀ ਸਾਰੇ ਧੁੰਦਲੇ ਦਿਖਾਈ ਦਿੰਦੇ ਹਨ ਅਤੇ ਉਨ੍ਹਾਂ ਦਾ ਅਧਿਐਨ ਨਹੀਂ ਕੀਤਾ ਜਾ ਸਕਦਾ।
ਇੱਕ ਖਾਸ ਚੱਟਾਨ
ਇਸਦੀ ਜਾਂਚ ਦੌਰਾਨ ਵਿਗਿਆਨੀਆਂ ਨੇ ਪਾਇਆ ਕਿ ਇਹ ਤਾਰਾ ਜਾਂ ਅਰਧ ਉਪਗ੍ਰਹਿ ਬਹੁਤ ਜ਼ਿਆਦਾ ਲਾਲ ਹੈ, ਜੋ ਕਿ ਇਸ ਵਿੱਚ ਧਾਤੂ ਦੇ ਖਣਿਜਾਂ ਦੇ ਹੋਣ ਦਾ ਸੰਕੇਤ ਦਿੰਦਾ ਹੈ।
ਸੈਂਚੇਜ਼ ਕਹਿੰਦੇ ਹਨ, ''ਸਾਧਾਰਨ ਤੌਰ 'ਤੇ, ਅਸੀਂ ਇਸ ਚੀਜ਼ ਦਾ ਅਧਿਐਨ ਕੀਤਾ ਕਿ ਇਸਦੀ ਸਤਹਿ 'ਤੇ ਪੈਣ ਵਾਲਾ ਸੂਰਜ ਦਾ ਪ੍ਰਕਾਸ਼ ਕਿਸ ਤਰ੍ਹਾਂ ਪਰਿਵਰਤਿਤ ਹੁੰਦਾ ਹੈ ਤਾਂ ਜੋ ਦੇਖਿਆ ਜਾ ਸਕੇ ਕਿ ਇਹ ਕਿਸ ਮਾਦੇ ਦਾ ਬਣਿਆ ਹੋਇਆ ਹੈ। ਇਹ ਸਿਲੀਕੇਟ ਖਣਿਜਾਂ ਦਾ ਬਣਿਆ ਹੋਇਆ ਹੈ।''
ਇਸ ਤੋਂ ਇਲਾਵਾ ਉਹ ਅੱਗੇ ਕਹਿੰਦੇ ਹਨ, ''ਜਿਸ ਚੀਜ਼ ਨੇ ਸਾਡਾ ਧਿਆਨ ਖਿੱਚਿਆ, ਉਹ ਇਹ ਹੈ ਕਿ ਇਹ ਧਰਤੀ ਦੇ ਹੋਰ ਨਜ਼ਦੀਕੀ ਗ੍ਰਹਿਆਂ (ਜਿਨ੍ਹਾਂ ਦਾ ਅਧਿਐਨ ਕੀਤਾ ਗਿਆ ਹੈ) ਨਾਲੋਂ ਜ਼ਿਆਦਾ ਸਾਡੇ ਚੰਦਰਮਾ ਵਰਗਾ ਦਿਖਾਈ ਦਿੰਦਾ।''
ਵਿਗਿਆਨੀਆਂ ਦਾ ਇਹ ਵੀ ਕਿਆਸ ਹੈ ਕਿ ਇੱਕੋ-ਜਿਹੀ ਚੱਟਾਨ ਜਿਸ ਬਾਰੇ ਜਾਣਕਾਰੀ ਹੈ, ਉਹ ਚੰਦਰਮਾ ਦਾ ਨਮੂਨਾ ਹੈ ਜੋ ਕਿ 1970 ਦੇ ਦਹਾਕੇ ਵਿੱਚ ਅਪੋਲੋ ਮਿਸ਼ਨ ਵੱਲੋਂ ਲਿਆਂਦੀ ਗਈ ਸੀ।
ਸੈਂਚੇਜ਼ ਕਹਿੰਦੇ ਹਨ, ''ਇਸ ਗੱਲ ਨੇ ਸਾਡਾ ਧਿਆਨ ਆਪਣੇ ਵੱਲ ਖਿੱਚਿਆ, ਕਿ ਅਸੀਂ ਇਸ ਨੂੰ ਧਰਤੀ ਦੇ ਇੱਕ ਅਰਧ-ਉਪਗ੍ਰਹਿ ਵਜੋਂ ਦੇਖਿਆ ਹੈ, ਇੱਕ ਅਜਿਹੀ ਵਸਤੂ ਵਿੱਚ ਜੋ ਸੂਰਜ ਦੇ ਦੁਆਲੇ ਘੁੰਮਦੀ ਹੈ ਤੇ ਧਰਤੀ ਦੇ ਬਹੁਤ ਨੇੜੇ ਹੈ, ਇਹ ਖਦਸ਼ਾ ਪੈਦਾ ਕਰਦਾ ਹੈ ਕਿ ਇਹ ਵਸਤੂ ਚੰਦਰਮਾ ਦੀ ਸਤਹ ਤੋਂ ਪੈਦਾ ਹੋਈ ਹੋ ਸਕਦੀ ਹੈ।''
ਹੋਰ ਅਨੁਮਾਨਾਂ ਦੇ ਅਨੁਸਾਰ, ਕਾਮੋ ਓਲੇਵਾ ਧਰਤੀ ਨੇੜਲੀਆਂ ਹੋਰ ਚੀਜ਼ਾਂ ਦਾ ਵੀ ਹਿੱਸਾ ਹੋ ਸਕਦਾ ਹੈ ਜਾਂ ਫਿਰ ''ਟਰੋਜਨ ਐਸਟ੍ਰੋਇਡਸ'', ਜੋ ਜ਼ਰੂਰੀ ਨਹੀਂ ਕਿ ਧਰਤੀ ਤੇ ਚੰਦਰਮਾ ਨਾਲ ਸਬੰਧਤ ਹੋਣ।
ਇਹ ਵੀ ਪੜ੍ਹੋ:
ਇਹ ਵੀ ਵੇਖੋ: