ਦੱਖਣ ਏਸ਼ੀਆਈ ਲੋਕਾਂ 'ਚ ਕਿਹੜਾ ਖ਼ਾਸ ਜੀਨ ਹੈ ਜਿਸ ਕਾਰਨ ਕੋਵਿਡ ਕਰਦਾ ਹੈ ਫ਼ੇਫੜਿਆ ਨੂੰ ਜ਼ਿਆਦਾ ਨੁਕਸਾਨ

    • ਲੇਖਕ, ਸਮਿਥਾ ਮੁੰਦਾਸਾਦ
    • ਰੋਲ, ਸਿਹਤ ਪੱਤਰਕਾਰ

ਆਕਸਫ਼ੋਰਡ ਯੂਨੀਵਰਸਿਟੀ ਦੇ ਸਾਇੰਸਦਾਨਾਂ ਨੇ ਇੱਕ ਅਜਿਹੇ ਜੀਨ ਦੀ ਨਿਸ਼ਾਨਦੇਹੀ ਕੀਤੀ ਹੈ ਜੋ ਕੋਵਿਡ ਕਾਰਨ ਫੇਫੜਿਆਂ ਦੇ ਨਕਾਰਾ ਹੋਣ ਅਤੇ ਮੌਤ ਦੀ ਸੰਭਾਵਨਾ ਦੇ ਦੁੱਗਣੇ ਹੋਣ ਦੀ ਵਜ੍ਹਾ ਬਣਦਾ ਹੈ।

ਸਾਇੰਸਦਾਨਾਂ ਦਾ ਕਹਿਣਾ ਹੈ ਕਿ 60% ਦੱਖਣ ਏਸ਼ੀਆਈ ਮੂਲ ਦੇ ਅਤੇ 15 ਯੂਰਪੀ ਮੂਲ ਦੇ ਲੋਕਾਂ ਵਿੱਚ ਇਹ ਖ਼ਤਰਨਾਕ ਜੀਨ ਪਾਇਆ ਜਾਂਦਾ ਹੈ ਜੋ ਉਨ੍ਹਾਂ ਵਿੱਚ ਗੰਭੀਰ ਕੋਵਿਡ ਦੀ ਸੰਭਾਵਨਾ ਨੂੰ ਦੁੱਗਣਾ ਕਰ ਦਿੰਦਾ ਹੈ।

ਸਾਇੰਸਦਾਨਾਂ ਦਾ ਕਹਿਣਾ ਹੈ ਕਿ ਖ਼ਤਰਿਆਂ ਨੂੰ ਘਟਾਉਣ ਵਿੱਚ ਵੈਕਸੀਨ ਅਹਿਮ ਭੂਮਿਕਾ ਨਿਭਾਉਂਦੇ ਹਨ।

ਨੇਚਰ ਜਨੈਟਿਕਸ ਸਟਡੀ ਵਿੱਚ ਇਹ ਮੁੱਦੇ ਉੱਪਰ ਚਾਨਣ ਪਾਇਆ ਗਿਆ ਹੈ ਕਿ ਕਿਉਂ ਬ੍ਰਿਟੇਨ ਵਿੱਚ ਰਹਿ ਰਹੇ ਕੁਝ ਦੱਖਣ ਏਸ਼ੀਆਈ ਭਾਈਚਾਰਿਆਂ ਨੂੰ ਕੋਵਿਡ ਦਾ ਖ਼ਤਰਾ ਜ਼ਿਆਦਾ ਹੈ।

ਹਾਲਾਂਕਿ ਅਧਿਐਨ ਇਸ ਦੇ ਰਹੱਸ ਤੋਂ ਪੂਰੀ ਤਰ੍ਹਾਂ ਪਰਦਾ ਨਹੀਂ ਹਟਾਉਂਦਾ।

ਜੀਨ ਬਾਰੇ ਕੀਤੇ ਗਏ ਇੱਕ ਪਿਛਲੇ ਅਧਿਐਨ ਨੂੰ ਅੱਗੇ ਵਧਾਉਂਦਿਆਂ ਇਸ ਅਧਿਐਨ ਵਿੱਚ ਵਿਗਿਆਨੀਆਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਮਸਨੂਈ ਬੁੱਧੀ) ਅਤੇ ਮੌਲੀਕਿਊਲਰ ਟੈਕਨੌਲੋਜੀ ਦੀ ਵਰਤੋਂ ਰਾਹੀਂ ਇਸ ਵਿਸ਼ੇਸ਼ ਜੀਨ (LZTFL1) ਦੀ ਨਿਸ਼ਾਨਦੇਹੀ ਕੀਤੀ ਹੈ।

ਉਨ੍ਹਾਂ ਦਾ ਅਨੁਮਾਨ ਹੈ ਕਿ ਇਹ ਜੀਨ 2% ਅਫ਼ਰੀਕਨ-ਕੈਰੇਬੀਅਨ ਅਤੇ 1.8% ਪੂਰਬ ਏਸ਼ੀਆਈ ਲੋਕਾਂ ਵਿੱਚ ਮੌਜੂਦ ਹੈ।

ਅਧਿਐਨ ਦੇ ਮੁਖੀ ਪ੍ਰੋਫ਼ੈਸਰ ਜੇਮਜ਼ ਡੇਵਿਡਸ ਨੇ ਕਿਹਾ ਕਿ ਜੀਨ ਸਾਰੇ ਲੋਕਾਂ ਉੱਪਰ ਇੱਕੋ ਜਿਹੇ ਅਸਰਅੰਦਾਜ਼ ਨਹੀਂ ਹੁੰਦੇ ਹਨ, ਇਹ ਮਹੱਤਵਪੂਰਨ ਸੀ।

ਇਹ ਵੀ ਪੜ੍ਹੋ:

ਹਾਲਾਂਕਿ ਵਿਅਕਤੀਗਤ ਕਾਰਕ, ਉਨ੍ਹਾਂ ਮੁਤਾਬਕ ਜਿਵੇਂ, ਉਮਰ ਵਗੈਰਾ ਹਰ ਕਿਸੇ ਲਈ ਖ਼ਤਰੇ ਦਾ ਪੱਧਰ ਤੈਅ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਸਮਾਜਿਕ-ਆਰਥਿਕ ਕਾਰਕਾਂ ਦੀ ਵੀ ਇਸ ਵਿੱਚ ਭੂਮਿਕਾ ਹੋ ਸਕਦੀ ਹੈ ਕਿ ਕੁਝ ਭਾਈਚਾਰਿਆਂ ਉੱਪਰ ਮਹਾਮਾਰੀ ਦਾ ਜ਼ਿਆਦਾ ਬੁਰਾ ਅਸਰ ਕਿਉਂ ਪਿਆ ਹੈ।

ਹਾਲਾਂਕਿ ਅਸੀਂ ਆਪਣੇ ਜੀਨ ਤਾਂ ਨਹੀਂ ਬਦਲ ਸਕਦੇ ਪਰ ਨਤੀਜੇ ਦਿਖਾਉਂਦੇ ਹਨ ਕਿ ਇਸ ਜੀਨ ਵਾਲੇ ਲੋਕਾਂ ਨੂੰ ਵੈਕਸੀਨ ਨਾਲ ਵਿਸ਼ੇਸ਼ ਲਾਭ ਪਹੁੰਚਦਾ ਹੈ।

ਜੀਨ ਕੋਰੋਨਾਵਾਇਰਸ ਦੌਰਾਨ ਕਿਵੇਂ ਖ਼ਤਰਨਾਕ ਹੈ

ਸਾਇੰਸਦਾਨਾਂ ਦਾ ਮੰਨਣਾ ਹੈ ਕਿ ਇਸ ਉੱਚ ਖ਼ਤਰੇ ਵਾਲੇ ਜੀਨ ਕਾਰਨ ਲੋਕਾਂ ਦੇ ਫੇਫੜਿਆਂ ਦੇ ਕੋਰੋਨਾਵਾਇਰਸ ਕਾਰਨ ਨਕਾਰਾ ਹੋ ਜਾਣ ਦੀ ਸੰਭਾਵਨਾ ਜ਼ਿਆਦਾ ਹੋ ਜਾਂਦੀ ਹੈ।

ਉਨ੍ਹਾਂ ਦੀ ਪਰਿਕਲਪਨਾ ਹੈ ਕਿ ਹੈ ਕਿ ਇਸ ਜੀਨ ਨਾਲ ਸੈਲਾਂ ਦੀ ਆਪਣੀ ਸੁਰੱਖਿਆ ਕਮਜ਼ੋਰ ਹੋ ਜਾਂਦੀ ਹੈ। ਜਿਸ ਦੀ ਕਿ ਫੇਫੜਿਆਂ ਵੱਲੋਂ ਆਪਣੇ ਆਪ ਨੂੰ ਕੋਵਿਡ ਤੋਂ ਬਚਾਉਣ ਲਈ ਵਰਤੋਂ ਕੀਤੀ ਜਾਂਦੀ ਹੈ।

ਜਦੋਂ ਸੈਲਾਂ ਦੀ ਬਾਹਰੀ ਪਰਤ ਕੋਰੋਨਾਵਾਇਰਸ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਵਾਇਰਸ ਤੋਂ ਬਚਾਅ ਦਾ ਉਨ੍ਹਾਂ ਦਾ ਪਹਿਲਾ ਪੈਂਤੜਾ ਇਹ ਹੁੰਦਾ ਹੈ ਕਿ ਉਹ ਸੈਲ ਨੂੰ ਰਸਤਾ ਨਹੀਂ ਦਿੰਦੇ ਹਨ।

ਇਸ ਪ੍ਰਕਿਰਿਆ (ਡੀਸਪੈਸ਼ਲਾਈਜ਼) ਰਾਹੀਂ ਸੈਲਾਂ ਦੀ ਸਤਹਿ ਉੱਪਰ ਇੱਕ ਖ਼ਾਸ ਪ੍ਰੋਟੀਨ ACE-2 ਦੀ ਕਮੀ ਹੋ ਜਾਂਦੀ ਹੈ।

ਇਹੀ ਉਹ ਪ੍ਰੋਟੀਨ ਹੈ ਜਿਸ ਨਾਲ ਕੋਰੋਨਾਵਾਇਰਸ ਸੈਲਾਂ ਨਾਲ ਜੁੜਦਾ ਹੈ।

ਜਦਕਿ ਉੱਚ ਖ਼ਤਰੇ ਵਾਲਾ ਜੀਨ ਰੱਖਣ ਵਾਲੇ ਲੋਕਾਂ ਵਿੱਚ ਇਹ ਪ੍ਰਕਿਰਿਆ ਨਹੀਂ ਵਾਪਰਦੀ ਅਤੇ ਫੇਫੜਿਆਂ ਦੇ ਸੈਲ ਆਪਣਾ ਬਚਾਅ ਨਹੀਂ ਕਰ ਪਾਉਂਦੇ।

ਸਾਇੰਸਦਾਨਾਂ ਦਾ ਕਹਿਣਾ ਹੈ ਕਿ ਇਹ ਇਸ ਜੀਨ ਦਾ ਫੇਫੜਿਆਂ ਉੱਪਰ ਤਾਂ ਅਸਰ ਹੈ ਪਰ ਇਸ ਦਾ ਸਰੀਰ ਦੀ ਰੱਖਿਆ ਪ੍ਰਣਾਲੀ ਉੱਪਰ ਕੋਈ ਅਸਰ ਨਹੀਂ ਹੈ।

ਇਸ ਦਾ ਮਤਲਬ ਹੈ ਕਿ ਇਸ ਜੀਨ ਦੇ ਹੁੰਦਿਆਂ ਵੀ ਲੋਕਾਂ ਨੂੰ ਵੈਕਸੀਨ ਤੋਂ ਸਰੀਰ ਦੀ ਰੱਖਿਆ ਪ੍ਰਣਾਲੀ ਵਿੱਚ ਮਦਦ ਮਿਲ ਸਕਦੀ ਹੈ।

ਸਾਇੰਸਦਾਨਾਂ ਨੂੰ ਉਮੀਦ ਹੈ ਕਿ ਇਸ ਖੋਜ ਨਾਲ ਅਜਿਹੀਆਂ ਦਵਾਈਆਂ ਬਣਾਉਣ ਵਿੱਚ ਮਦਦ ਮਿਲਗੀ ਜੋ ਖ਼ਾਸ ਤੌਰ 'ਤੇ ਫੇਫੜਿਆਂ ਉੱਪਰ ਕਾਰਗਰ ਹੋਣ।

ਮੌਜੂਦਾ ਸਮੇਂ ਵਿੱਚ ਕੋਵਿਡ ਦੇ ਇਲਾਜ ਲਈ ਦਿੱਤੀਆਂ ਜਾਂਦੀਆਂ ਦਵਾਈਆਂ ਜ਼ਿਆਦਾਤਰ ਸਰੀਰ ਦੀ ਰੱਖਿਆ ਪ੍ਰਣਾਲੀ ਉੱਪਰ ਕੰਮ ਕਰਦੀਆਂ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)