ਫੇਸਬੁੱਕ ਲੋਕਾਂ ਨੂੰ ਵੰਡ ਰਿਹਾ ਅਤੇ ਲੋਕਤੰਤਰ ਨੂੰ ਕਮਜ਼ੋਰ ਬਣਾ ਰਿਹਾ ਹੈ: ਕੰਪਨੀ ਦੀ ਸਾਬਕਾ ਕਰਮੀ

ਫੇਸਬੁੱਕ ਦੀ ਸਾਬਕਾ ਕਰਮੀ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਕੰਪਨੀ ਦੀਆਂ ਸਾਈਟਾਂ ਅਤੇ ਐਪ "ਬੱਚਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਵੰਡੀ ਨੂੰ ਵਧਾਵਾ ਦਿੰਦੇ ਹਨ ਅਤੇ ਲੋਕ ਤੰਤਰ ਨੂੰ ਕਮਜ਼ੋਰ ਕਰਦੇ ਹਨ।"

37 ਸਾਲ ਦੀ ਫਰਾਂਸਿਸ ਹੌਗਨ ਫੇਸਬੁੱਕ ਵਿੱਚ ਬਤੌਰ ਪ੍ਰੋਜੈਕਟ ਮੈਨੇਜਰ ਕੰਮ ਕਰਦੀ ਸੀ, ਜੋ ਹੁਣ ਵ੍ਹਿਸਲਬਲੋਅਰ ਬਣ ਚੁੱਕੀ ਹੈ।

ਉਨ੍ਹਾਂ ਨੇ ਕੈਪੀਟਲ ਹਿਲ ਵਿੱਚ ਚੱਲ ਰਹੀ ਇੱਕ ਸੁਣਵਾਈ ਵਿੱਚ ਫੇਸਬੁਕ ਦੀ ਭਾਰੀ ਆਲੋਚਨਾ ਕੀਤੀ।

ਇਨ੍ਹਾਂ ਦਿਨਾਂ ਵਿੱਚ ਫੇਸਬੁਕ ਨੂੰ ਰੇਗੂਲੇਟ ਕਰਨ ਨੂੰ ਲੈ ਕੇ ਮੰਗ ਤੇਜ਼ ਹੁੰਦੀ ਜਾ ਰਹੀ ਹੈ।

ਇਨ੍ਹਾਂ ਇਲਜ਼ਾਮਾਂ 'ਤੇ ਕੰਪਨੀ ਦੇ ਸੰਸਥਾਪਕ ਮਾਰਕ ਜ਼ਕਰਬਰਗ ਨੇ ਪਲਟਵਾਰ ਕਰਦਿਆਂ ਹੋਇਆ ਕਿਹਾ ਕਿ ਹਾਲੀਆ ਮੀਡੀਆ ਕਵਰੇਜ਼ ਨੇ ਕੰਪਨੀ ਦੀ "ਝੂਠੀ ਤਸਵੀਰ" ਘੜੀ ਹੈ।

ਕਰਮਚਾਰੀਆਂ ਨੂੰ ਲਿਖੀ ਇੱਕ ਚਿੱਠੀ ਵਿੱਚ ਉਨ੍ਹਾਂ ਨੇ ਕਿਹਾ, "ਕਈ ਦਾਅਵਿਆਂ ਦਾ 'ਕੋਈ ਮਤਲਬ ਨਹੀਂ ਹੈ।' ਅਸੀਂ ਲੋਕਾਂ ਦੀ ਸੁਰੱਖਿਆ, ਭਲਾਈ ਅਤੇ ਮਾਨਸਿਕ ਸਿਹਤ ਵਰਗੇ ਮੁੱਦਿਆਂ ਬਾਰੇ ਡੂੰਘਾਈ ਨਾਲ ਪਰਵਾਹ ਕਰਦੇ ਹਨ।"

ਉਨ੍ਹਾਂ ਨੇ ਆਪਣੀ ਚਿੱਠੀ ਵਿੱਚ ਕਿਹਾ, "ਅਜਿਹੀ ਕਵੇਰਜ ਦੇਖਣਾ ਬੇਹੱਦ ਦੁਖੀ ਕਰਦਾ ਹੈ ਜੋ ਸਾਡੇ ਕੰਮ ਅਤੇ ਸਾਡੇ ਉਦੇਸ਼ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰ ਰਿਹਾ ਹੈ।"

ਹੌਗਨ ਨੇ ਐਤਵਾਰ ਨੂੰ ਸੀਬੀਐੱਸ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਵਾਲ ਸਟ੍ਰੀਟ ਜਨਰਲ ਦੇ ਨਾਲ ਕਈ ਫੇਸਬੁੱਕ ਦੇ ਆਂਤਰਿਕ ਦਸਤਾਵੇਜ਼ ਸਾਂਝਾ ਕੀਤੇ ਸਨ।

ਦਸਤਾਵੇਜ਼ਾਂ ਦੇ ਆਧਾਰ 'ਤੇ ਜਨਰਲ ਨੇ ਮੀਡੀਆ ਰਿਪੋਰਟ ਵਿੱਚ ਦੱਸਿਆ ਹੈ ਕਿ ਇੰਸਟਾਗ੍ਰਾਮ ਵੱਲੋਂ ਕੀਤੀ ਗਈ ਖੋਜ ਤੋਂ ਪਤਾ ਲੱਗਦਾ ਹੈ ਕਿ ਐਪ ਕੁੜੀਆਂ ਦੇ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਇਹ ਵੀ ਪੜ੍ਹੋ-

ਫੇਸਬੁਕ ਦੁਨੀਆਂ ਦੀ ਸਭ ਤੋਂ ਲੋਕਪ੍ਰਿਯ ਸੋਸ਼ਲ ਮੀਡੀਆ ਸਾਈਟ ਹੈ। ਕੰਪਨੀ ਦਾ ਕਹਿਣਾ ਹੈ ਕਿ ਉਸ ਦੇ 2.7 ਅਰਬ ਮਾਸਿਕ ਸਰਗਰਮ ਯੂਜ਼ਰਸ ਹਨ।

ਕਰੋੜਾਂ ਲੋਕ ਕੰਪਨੀ ਦੇ ਹੋਰ ਪ੍ਰੋਡਕਟ ਵਸਟਐਪ ਅਤੇ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਹਨ।

ਪਰ ਯੂਜ਼ਰਸ ਦੀ ਪ੍ਰਾਈਵੇਸੀ ਕਾਇਮ ਰੱਖਣ ਵਿੱਚ ਅਸਫ਼ਲ ਰਹਿਣ ਅਤੇ ਫੇਕ ਨਿਊਜ਼, ਗ਼ਲਤ ਜਾਣਕਾਰੀਆਂ ਦੇ ਪ੍ਰਚਾਰ-ਪ੍ਰਸਾਰ ਰੋਕਣ ਲਈ ਲੋੜੀਂਦੇ ਕਦਮ ਨਾ ਚੁੱਕਣ ਨੂੰ ਲੈ ਕੇ ਫੇਸਬੁਕ ਦੀ ਆਲੋਚਨਾ ਹੁੰਦੀ ਰਹੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਸੋਮਵਾਰ ਨੂੰ ਫੇਸਬੁਕ ਸੇਵਾਵਾਂ ਦੇ ਵੱਡੇ ਪੈਮਾਨੇ 'ਤੇ ਬੰਦ ਹੋਣ ਦੀ ਪ੍ਰਸ਼ੰਸਾ ਕੀਤੀ, ਜਿਸ ਨੇ ਪੂਰੀ ਦੁਨੀਆਂ ਦੇ ਯੂਜਰਜ਼ਾਂ ਨੂੰ ਪ੍ਰਭਾਵਿਤ ਕੀਤਾ।

ਉਨ੍ਹਾਂ ਨੇ ਕਿਹਾ, "ਅਸੀਂ ਫੇਸਬੁਕ ਇੰਟਰਨੈੱਟ ਤੋਂ ਹਟਦਿਆਂ ਦੇਖਿਆ। ਮੈਨੂੰ ਨਹੀਂ ਪਤਾ ਹੈ ਕਿ ਇਹ ਕਿਉਂ ਹੇਠਾਂ ਚਲਿਆ ਗਿਆ ਪਰ ਮੈਨੂੰ ਪਤਾ ਹੈ ਕਿ ਪੰਜ ਘੰਟਿਆਂ ਤੋਂ ਵਧ ਸਮੇਂ ਤੱਕ, ਫੇਸਬੁਕ ਦੀ ਵਰਤੋਂ ਵੰਡ ਨੂੰ ਡੂੰਘਾ ਕਰਨ, ਲੋਕਤੰਤਰ ਨੂੰ ਅਸਥਿਰ ਕਰਨ ਅਤੇ ਨੌਜਵਾਨ ਕੁੜੀਆਂ ਅਤੇ ਔਰਤਾਂ ਨੂੰ ਉਨ੍ਹਾਂ ਦੇ ਸਰੀਰ ਬਾਰੇ ਬੁਰਾ ਮਹਿਸੂਸ ਕਰਵਾਉਣ ਲਈ ਨਹੀਂ ਕੀਤਾ ਗਿਆ ਸੀ।"

ਉਨ੍ਹਾਂ ਨੇ ਸੀਨੇਟਰਾਂ ਨੂੰ ਕਿਹਾ, "ਸਾਨੂੰ ਹੁਣ ਕੰਮ ਕਰਨਾ ਚਾਹੀਦਾ ਹੈ।"

ਫੇਸਬੁੱਕ ਨੇ ਇਸ ਬਾਰੇ ਕੀ ਕਿਹਾ

ਇੱਕ ਬਿਆਨ ਜਾਰੀ ਕਰਦਿਆਂ ਫੇਸਬੁੱਕ ਨੇ ਕਿਹਾ ਕਿ ਜਿਸ ਤਰ੍ਹਾਂ ਹੌਗਨ ਨੇ ਕਈ ਮੁੱਦਿਆਂ ਨੂੰ ਪੇਸ਼ ਕੀਤਾ ਹੈ ਉਹ ਉਸ ਨਾਲ ਸਹਿਮਤ ਨਹੀਂ ਹਨ। ਪਰ ਉਹ ਇਹ ਮੰਨਦੇ ਹਨ ਕਿ ਇੰਟਰਨੈੱਟ ਬਾਰੇ ਇੱਕੋ ਤਰ੍ਹਾਂ ਦੇ ਨਿਯਮ ਬਣਾਉਣ ਦਾ ਸਮਾਂ ਆ ਗਿਆ ਹੈ।

ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, "ਇੰਟਰਨੈੱਟ ਦੇ ਨਿਯਮ ਬਦਲੇ ਹੋਏ 25 ਸਾਲ ਹੋ ਗਏ ਹਨ। ਇਹ ਉਮੀਦ ਕਰਨ ਦੀ ਥਾਂ ਕਿ ਕੰਪਨੀਆਂ ਉਹ ਸਮਾਜਿਕ ਫੈਸਲੇ ਲੈਣ ਜੋ ਕਰਨਾ ਚੁਣੇ ਹੋਏ ਆਗੂਆਂ ਦਾ ਕੰਮ ਹੈ, ਸਮਾਂ ਆ ਗਿਆ ਹੈ ਕਿ ਕਾਂਗਰਸ ਇਸ 'ਤੇ ਕੰਮ ਕਰੇ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)