ਅਫ਼ਗਾਨਿਸਤਾਨ: ਲੁਕ ਲੁਕ ਕੇ ਦਿਨ ਕੱਟ ਰਹੀਆਂ ਹਨ 220 ਮਹਿਲਾ ਜੱਜ-'ਮੈਂ ਤੈਨੂੰ ਲੱਭ ਲਵਾਂਗਾ ਅਤੇ ਆਪਣਾ ਬਦਲਾ ਲਵਾਂਗਾ'

ਅਫ਼ਗਾਨ ਔਰਤਾਂ
ਤਸਵੀਰ ਕੈਪਸ਼ਨ, 220 ਤੋਂ ਵੀ ਜ਼ਿਆਦਾ ਮਹਿਲਾ ਅਫ਼ਗਾਨ ਜੱਜ ਇਸ ਗੱਲ ਨਾਲ ਖੌਫ਼ਜ਼ਦਾ ਹਨ ਕਿ ਤਾਲਿਬਾਨ ਉਨ੍ਹਾਂ ਤੋਂ ਬਦਲਾ ਲੈਣ ਦੀ ਤਾਂਘ ਵਿੱਚ ਹਨ ਤੇ ਇਸੇ ਕਾਰਨ ਹੁਣ ਉਹ ਲੁਕਦੀਆਂ ਫਿਰ ਰਹੀਆਂ ਹਨ
    • ਲੇਖਕ, ਕਲੇਅਰ ਪ੍ਰੈੱਸ
    • ਰੋਲ, ਬੀਬੀਸੀ ਵਰਲਡ ਸਰਵਿਸ

"ਉਹ ਕੰਮ ਤੋਂ ਘਰ ਜਾਂਦੇ ਸਮੇਂ ਗਾਇਬ ਹੋ ਗਈ, ਬਾਅਦ ਵਿੱਚ ਉਸਦੀ ਲਾਸ਼ ਮਿਲੀ"

ਉਹ ਅਫ਼ਗਾਨਿਸਤਾਨ ਵਿੱਚ ਔਰਤਾਂ ਦੇ ਅਧਿਕਾਰਾਂ ਦੀਆਂ ਮਾਰਗਦਰਸ਼ਕ ਸਨ।

ਉਹ ਈਮਾਨਦਾਰੀ ਨਾਲ ਕਾਨੂੰਨ ਦੀ ਰਖਵਾਲੀ ਕਰਨ ਵਾਲੀਆਂ ਸਨ, ਜੋ ਆਪਣੇ ਦੇਸ਼ ਦੇ ਸਭ ਤੋਂ ਹਾਸ਼ੀਏ ਵਾਲੇ ਲੋਕਾਂ ਲਈ ਨਿਆਂ ਚਾਹੁੰਦੀਆਂ ਸਨ।

ਪਰ ਹੁਣ, ਉਹੀ 220 ਤੋਂ ਵੀ ਜ਼ਿਆਦਾ ਮਹਿਲਾ ਅਫ਼ਗਾਨ ਜੱਜ ਇਸ ਗੱਲ ਨਾਲ ਖੌਫ਼ਜ਼ਦਾ ਹਨ ਕਿ ਤਾਲਿਬਾਨ ਉਨ੍ਹਾਂ ਤੋਂ ਬਦਲਾ ਲੈਣ ਦੀ ਤਾਂਘ ਵਿੱਚ ਹਨ।ਇਸੇ ਕਾਰਨ ਹੁਣ ਉਹ ਲੁਕਦੀਆਂ ਫਿਰ ਰਹੀਆਂ ਹਨ।

ਛੇ ਸਾਬਕਾ ਅਫ਼ਗਾਨ ਮਹਿਲਾ ਜੱਜਾਂ ਨੇ ਅਫ਼ਗਾਨਿਸਤਾਨ ਦੇ ਆਪਣੇ ਗੁਪਤ ਟਿਕਾਣਿਆਂ ਤੋਂ ਬੀਬੀਸੀ ਨਾਲ ਗੱਲਬਾਤ ਕੀਤੀ।

ਉਨ੍ਹਾਂ ਦੀ ਸੁਰੱਖਿਆ ਲਈ, ਲੇਖ ਵਿੱਚ ਉਨ੍ਹਾਂ ਸਾਰਿਆਂ ਦੇ ਨਾਮ ਬਦਲ ਦਿੱਤੇ ਗਏ ਹਨ।

ਇੱਕ ਜੱਜ ਵਜੋਂ ਆਪਣੇ ਪੂਰੇ ਕਰੀਅਰ ਦੌਰਾਨ, ਮਾਸੂਮਾਂ ਨੇ ਅਫ਼ਗਾਨ ਵਿਰੁੱਧ ਬਲਾਤਕਾਰ, ਕਤਲ ਅਤੇ ਤਸ਼ੱਦਦ ਵਰਗੀ ਹਿੰਸਾ ਕਰਨ ਵਾਲੇ ਸੈਂਕੜੇ ਪੁਰਸ਼ਾਂ ਨੂੰ ਦੋਸ਼ੀ ਠਹਿਰਾਇਆ ਹੈ।

ਪਰ ਜਿਵੇਂ ਹੀ ਤਾਲਿਬਾਨ ਨੇ ਉਨ੍ਹਾਂ ਦੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਅਤੇ ਹਜ਼ਾਰਾਂ ਅਪਰਾਧੀਆਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ, ਉਸ ਤੋਂ ਕੁਝ ਦਿਨਾਂ ਬਾਅਦ ਹੀ ਮਾਸੂਮਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ।

ਅੰਤਰਿਮ ਸਰਕਾਰ ਵਿੱਚ ਸਾਰੇ ਪੁਰਸ਼ ਹੋਣ ਕਰ ਕੇ ਔਰਤਾਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੰਤਰਿਮ ਸਰਕਾਰ ਵਿੱਚ ਸਾਰੇ ਪੁਰਸ਼ ਹੋਣ ਕਰ ਕੇ ਔਰਤਾਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ

ਉਨ੍ਹਾਂ ਦੇ ਫੋਨ 'ਤੇ ਅਜਿਹੇ ਟੈਕਸਟ ਸੰਦੇਸ਼ਾਂ, ਵੌਇਸ ਨੋਟਸ ਅਤੇ ਅਣਜਾਣ ਨੰਬਰਾਂ ਤੋਂ ਕਾਲਾਂ ਦਾ ਜਿਵੇਂ ਹੜ੍ਹ ਹੀ ਆ ਗਿਆ।

ਮਾਸੂਮਾ ਕਹਿੰਦੇ ਹਨ, "ਅੱਧੀ ਰਾਤ ਸੀ ਜਦੋਂ ਅਸੀਂ ਸੁਣਿਆ ਕਿ ਤਾਲਿਬਾਨ ਨੇ ਸਾਰੇ ਕੈਦੀਆਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਹੈ।"

"ਅਸੀਂ ਤੁਰੰਤ ਉੱਥੋਂ ਭੱਜ ਨਿੱਕਲੇ। ਅਸੀਂ ਆਪਣਾ ਘਰ ਅਤੇ ਸਭ ਕੁਝ ਪਿੱਛੇ ਹੀ ਛੱਡ ਆਏ ਹਾਂ।"

20 ਸਾਲਾਂ 'ਚ 270 ਅਫ਼ਗਾਨ ਔਰਤਾਂ ਜੱਜ ਬਣੀਆਂ

ਪਿਛਲੇ 20 ਸਾਲਾਂ ਵਿੱਚ ਅਫ਼ਗਾਨਿਸਤਾਨ ਵਿੱਚ 270 ਅਫ਼ਗਾਨ ਔਰਤਾਂ ਜੱਜ ਦੇ ਅਹੁਦੇ 'ਤੇ ਬੈਠੀਆਂ।

ਦੇਸ਼ ਦੀਆਂ ਕੁਝ ਸਭ ਤੋਂ ਸ਼ਕਤੀਸ਼ਾਲੀ ਅਤੇ ਪ੍ਰਮੁੱਖ ਔਰਤਾਂ ਹੋਣ ਦੇ ਨਾਤੇ, ਉਹ ਜਨਤਕ ਹਸਤੀਆਂ ਵਜੋਂ ਜਾਣੀਆਂ ਜਾਂਦੀਆਂ ਹਨ।

ਮਾਸੂਮਾਂ ਕਹਿੰਦੇ ਹਨ , "ਕਾਰ ਵਿੱਚ ਸ਼ਹਿਰ ਤੋਂ ਬਾਹਰ ਜਾਂਦੇ ਹੋਏ ਮੈਂ ਬੁਰਕਾ ਪਹਿਨਿਆ ਹੋਇਆ ਸੀ, ਤਾਂ ਜੋ ਕੋਈ ਵੀ ਮੈਨੂੰ ਪਛਾਣ ਨਾ ਸਕੇ। ਖੁਸ਼ਕਿਸਮਤੀ ਨਾਲ, ਅਸੀਂ ਤਾਲਿਬਾਨ ਦੀਆਂ ਸਾਰੀਆਂ ਚੌਕੀਆਂ ਤੋਂ ਲੰਘ ਆਏ।"

ਵੀਡੀਓ ਕੈਪਸ਼ਨ, ਸ਼ਰੀਆ ਕਾਨੂੰਨ ਕੀ, ਜਿਸ ਤੋਂ ਅਫ਼ਗਾਨ ਔਰਤਾਂ ’ਚ ਖੌਫ਼ ਹੈ

ਉਨ੍ਹਾਂ ਦੇ ਚਲੇ ਜਾਣ ਤੋਂ ਕੁਝ ਦੇਰ ਬਾਅਦ, ਉਨ੍ਹਾਂ ਦੇ ਗੁਆਂਢੀਆਂ ਨੇ ਉਨ੍ਹਾਂ ਨੂੰ ਮੈਸੇਜ ਕੀਤਾ ਤੇ ਦੱਸਿਆ ਕਿ ਤਾਲਿਬਾਨ ਦੇ ਕਈ ਮੈਂਬਰ ਉਨ੍ਹਾਂ ਦੇ ਪੁਰਾਣੇ ਘਰ ਆਏ ਸਨ।

ਮਾਸੂਮਾਂ ਕਹਿੰਦੇ ਹਨ ਕਿ ਜਿਵੇਂ ਹੀ ਗੁਆਂਢੀਆਂ ਨੇ ਉਨ੍ਹਾਂ ਆਦਮੀਆਂ ਦਾ ਹੁਲੀਆ ਦੱਸਿਆ, ਉਹ (ਮਾਸੂਮਾਂ) ਜਾਣ ਗਏ ਕਿ ਉਹ ਕੌਣ ਆਦਮੀ ਸਨ, ਜੋ ਉਨ੍ਹਾਂ ਨੂੰ ਲੱਭ ਰਹੇ ਸਨ।

ਤਾਲਿਬਾਨ ਦੇ ਕਬਜ਼ੇ ਤੋਂ ਕਈ ਮਹੀਨੇ ਪਹਿਲਾਂ, ਮਾਸੂਮਾਂ ਇੱਕ ਅਜਿਹੇ ਮਾਮਲੇ ਦੀ ਸੁਣਵਾਈ ਕਰ ਰਹੇ ਸਨ, ਜਿੱਥੇ ਸਮੂਹ ਦੇ ਇੱਕ ਮੈਂਬਰ ਨੇ ਆਪਣੀ ਪਤਨੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ।

ਦੋਸ਼ੀ ਪਾਏ ਜਾਣ 'ਤੇ, ਮਾਸੂਮਾਂ ਨੇ ਉਸ ਆਦਮੀ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।

ਮਾਸੂਮਾਂ ਕਹਿੰਦੇ ਹਨ, "ਅਜੇ ਵੀ ਉਸ ਜਵਾਨ ਔਰਤ ਦੀ ਤਸਵੀਰ ਮੇਰੇ ਜ਼ਹਿਨ ਵਿੱਚ ਸਾਫ਼ ਹੈ। ਇਹ ਇੱਕ ਘਿਨੌਣਾ ਅਪਰਾਧ ਸੀ।"

ਕਾਬੁਲ ਵਿੱਚ ਤਾਲਿਬਾਨ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦੀਆਂ ਔਰਤਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਬੁਲ ਵਿੱਚ ਤਾਲਿਬਾਨ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦੀਆਂ ਔਰਤਾਂ

"ਜਦੋਂ ਕੇਸ ਖਤਮ ਹੋ ਗਿਆ ਤਾਂ ਅਪਰਾਧੀ ਮੇਰੇ ਕੋਲ ਆਇਆ ਅਤੇ ਉਸ ਨੇ ਕਿਹਾ ਕਿ 'ਜਦੋਂ ਮੈਂ ਜੇਲ੍ਹ ਤੋਂ ਬਾਹਰ ਆਵਾਂਗਾ, ਮੈਂ ਤੇਰੇ ਨਾਲ ਉਹੀ ਕਰਾਂਗਾ ਜੋ ਮੈਂ ਆਪਣੀ ਪਤਨੀ ਨਾਲ ਕੀਤਾ ਸੀ।'

"ਉਸ ਸਮੇਂ ਮੈਂ ਉਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਪਰ ਜਦੋਂ ਤੋਂ ਤਾਲਿਬਾਨ ਨੇ ਸੱਤਾ 'ਤੇ ਕਬਜ਼ਾ ਕੀਤਾ, ਉਸ ਤੋਂ ਬਾਅਦ ਉਸ ਵਿਅਕਤੀ ਨੇ ਮੈਨੂੰ ਕਈ ਵਾਰ ਫੋਨ ਕੀਤਾ ਅਤੇ ਕਿਹਾ ਕਿ ਉਸ ਨੇ ਅਦਾਲਤੀ ਦਫ਼ਤਰਾਂ ਤੋਂ ਮੇਰੀ ਸਾਰੀ ਜਾਣਕਾਰੀ ਲੈ ਲਈ ਹੈ।"

"ਉਸ ਨੇ ਮੈਨੂੰ ਕਿਹਾ, 'ਮੈਂ ਤੈਨੂੰ ਲੱਭ ਲਵਾਂਗਾ ਅਤੇ ਆਪਣਾ ਬਦਲਾ ਲਵਾਂਗਾ'।"

ਬੀਬੀਸੀ ਦੀ ਜਾਂਚ ਵਿੱਚ ਦੇਖਿਆ ਗਿਆ ਹੈ ਕਿ ਇਸ ਵੇਲੇ ਘੱਟੋ-ਘੱਟ 220 ਸਾਬਕਾ ਮਹਿਲਾ ਜੱਜ ਅਫ਼ਗਾਨਿਸਤਾਨ ਵਿੱਚ ਵੱਖ-ਵੱਖ ਥਾਵਾਂ 'ਤੇ ਲੁਕੀਆਂ ਹੋਈਆਂ ਹਨ।

ਵੱਖ-ਵੱਖ ਸੂਬਿਆਂ ਦੀਆਂ ਛੇ ਸਾਬਕਾ ਜੱਜਾਂ ਨਾਲ ਗੱਲ ਕਰਦਿਆਂ ਦੇਖਿਆ ਗਿਆ ਕਿ ਪਿਛਲੇ ਪੰਜ ਹਫ਼ਤਿਆਂ ਬਾਰੇ ਉਨ੍ਹਾਂ ਨੇ ਜੋ ਵੀ ਦੱਸਿਆ ਉਹ ਲਗਭਗ ਇੱਕੋ-ਜਿਹਾ ਸੀ।

ਇਹ ਵੀ ਪੜ੍ਹੋ-

ਤਾਲਿਬਾਨ ਨੇ ਕੀ ਕਿਹਾ

ਉਨ੍ਹਾਂ ਸਾਰਿਆਂ ਨੂੰ ਹੀ ਤਾਲਿਬਾਨ ਦੇ ਅਜਿਹੇ ਮੈਂਬਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ, ਜਿਨ੍ਹਾਂ ਨੂੰ ਉਹ ਮਹਿਲਾ ਜੱਜ ਪਹਿਲਾਂ ਜੇਲ੍ਹ ਵਿੱਚ ਬੰਦ ਕਰ ਚੁੱਕੇ ਸਨ।

ਚਾਰ ਸਾਬਕਾ ਜੱਜਾਂ ਨੇ ਕੁਝ ਖ਼ਾਸ ਵਿਅਕਤੀਆਂ ਦੇ ਨਾਮ ਵੀ ਲਏ ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੀਆਂ ਪਤਨੀਆਂ ਦੇ ਕਤਲ ਲਈ ਸਜ਼ਾ ਸੁਣਾਈ ਸੀ।

ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲਣ ਕਾਰਨ ਉਨ੍ਹਾਂ ਸਾਰਿਆਂ ਸਾਬਕਾ ਜੱਜਾਂ ਨੇ ਘੱਟੋ-ਘੱਟ ਇੱਕ ਵਾਰ ਆਪਣਾ ਫ਼ੋਨ ਨੰਬਰ ਬਦਲਿਆ ਹੈ।

ਵੀਡੀਓ ਕੈਪਸ਼ਨ, ਤਾਲਿਬਾਨ ਤੇ ਜੰਗ ਵਿਚਾਲੇ ਇੱਕ ਅਫ਼ਗਾਨਿਸਤਾਨ ਇਹ ਵੀ ਹੈ

ਇਸ ਵੇਲੇ ਉਹ ਸਾਰੇ ਲੁਕ ਕੇ ਰਹਿ ਰਹੇ ਹਨ ਤੇ ਥੋੜ੍ਹੇ-ਥੋੜ੍ਹੇ ਦਿਨਾਂ ਬਾਅਦ ਆਪਣੇ ਟਿਕਾਣੇ ਬਦਲ ਰਹੇ ਹਨ।

ਉਨ੍ਹਾਂ ਸਾਰਿਆਂ ਨੇ ਇਹ ਵੀ ਕਿਹਾ ਕਿ ਤਾਲਿਬਾਨ ਦੇ ਮੈਂਬਰ ਉਨ੍ਹਾਂ ਦੇ ਪੁਰਾਣੇ ਘਰਾਂ 'ਤੇ ਆਏ ਸਨ। ਤਾਲਿਬਾਨ ਨੇ ਉਨ੍ਹਾਂ ਦੇ ਗੁਆਂਢੀਆਂ ਅਤੇ ਦੋਸਤਾਂ ਤੋਂ ਜੱਜਾਂ ਦੇ ਟਿਕਾਣਿਆਂ ਬਾਰੇ ਪੁੱਛ-ਗਿੱਛ ਵੀ ਕੀਤੀ।

ਇਨ੍ਹਾਂ ਦੋਸ਼ਾਂ ਦੇ ਜਵਾਬ ਵਿੱਚ ਤਾਲਿਬਾਨ ਦੇ ਬੁਲਾਰੇ ਬਿਲਾਲ ਕਰੀਮੀ ਨੇ ਬੀਬੀਸੀ ਨੂੰ ਕਿਹਾ, "ਮਹਿਲਾਂ ਜੱਜਾਂ ਨੂੰ ਕਿਸੇ ਵੀ ਹੋਰ ਪਰਿਵਾਰ ਵਾਂਗ ਬਿਨਾਂ ਡਰ ਤੋਂ ਰਹਿਣਾ ਚਾਹੀਦਾ ਹੈ।"

"ਕਿਸੇ ਨੂੰ ਵੀ ਉਨ੍ਹਾਂ ਨੂੰ ਧਮਕੀ ਨਹੀਂ ਦੇਣੀ ਚਾਹੀਦੀ। ਸਾਡੀਆਂ ਵਿਸ਼ੇਸ਼ ਫੌਜੀ ਇਕਾਈਆਂ ਅਜਿਹੀਆਂ ਸ਼ਿਕਾਇਤਾਂ ਦੀ ਜਾਂਚ ਕਰਨ ਅਤੇ ਉਲੰਘਣਾ ਹੋਣ 'ਤੇ ਕਾਰਵਾਈ ਕਰਨ ਲਈ ਪਾਬੰਦ ਹਨ।"

ਉਨ੍ਹਾਂ ਨੇ ਅਫਗਾਨਿਸਤਾਨ ਦੇ ਸਾਰੇ ਸਾਬਕਾ ਸਰਕਾਰੀ ਕਰਮਚਾਰੀਆਂ ਲਈ "ਆਮ ਮੁਆਫੀ" ਦੇ ਤਾਲਿਬਾਨ ਦੇ ਵਾਅਦੇ ਨੂੰ ਵੀ ਦੁਹਰਾਇਆ, "ਸਾਡੀ ਆਮ ਮੁਆਫ਼ੀ ਬਿਲਕੁਲ ਸੱਚੀ ਹੈ।"

"ਪਰ ਜੇ ਕੋਈ ਦੇਸ਼ ਛੱਡਣ ਲਈ ਕੇਸ ਦਰਜ ਕਰਨਾ ਚਾਹੁੰਦੇ ਹਨ, ਤਾਂ ਸਾਡੀ ਬੇਨਤੀ ਹੈ ਕਿ ਉਹ ਅਜਿਹਾ ਨਾ ਕਰਨ ਅਤੇ ਉਹ ਆਪਣੇ ਦੇਸ਼ ਵਿੱਚ ਹੀ ਰਹਿਣ।"

ਕੈਦੀਆਂ ਦੀ ਸਾਮੂਹਿਕ ਰਿਹਾਈ

ਕੈਦੀਆਂ ਦੀ ਸਮੂਹਿਕ ਰਿਹਾਈ ਦੇ ਦੌਰਾਨ, ਅਜਿਹੇ ਕਈ ਅਪਰਾਧੀਆਂ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਸੀ ਜੋ ਤਾਲਿਬਾਨ ਨਾਲ ਜੁੜੇ ਹੋਏ ਨਹੀਂ ਹਨ।

ਤਾਲਿਬਾਨ ਦੇ ਕਬਜ਼ੇ ਦੌਰਾਨ ਸਮੂਹ ਕੈਦੀਆਂ ਦੀ ਰਿਹਾਈ ਕਰ ਦਿੱਤੀ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਾਲਿਬਾਨ ਦੇ ਕਬਜ਼ੇ ਦੌਰਾਨ ਸਮੂਹ ਕੈਦੀਆਂ ਦੀ ਰਿਹਾਈ ਕਰ ਦਿੱਤੀ ਸੀ

ਮਹਿਲਾ ਜੱਜਾਂ ਦੀ ਸੁਰੱਖਿਆ ਦੇ ਸੰਬੰਧ ਵਿੱਚ, ਕਰੀਮੀ ਨੇ ਇਹ ਵੀ ਕਿਹਾ, "ਨਸ਼ਾ ਤਸਕਰਾਂ, ਮਾਫੀਆ ਮੈਂਬਰਾਂ ਦੇ ਮਾਮਲੇ ਵਿੱਚ ਸਾਡਾ ਇਰਾਦਾ ਉਨ੍ਹਾਂ ਨੂੰ ਨਸ਼ਟ ਕਰਨਾ ਹੈ। ਉਨ੍ਹਾਂ ਵਿਰੁੱਧ ਸਾਡੀ ਕਾਰਵਾਈ ਗੰਭੀਰ ਹੋਵੇਗੀ।"

ਉੱਚ ਸਿੱਖਿਆ ਪ੍ਰਾਪਤ ਔਰਤਾਂ ਹੋਣ ਦੇ ਨਾਤੇ, ਇਹ ਜੱਜ ਪਹਿਲਾਂ ਆਪਣੇ ਪਰਿਵਾਰਾਂ ਵਿੱਚ ਕਮਾਈ ਕਰਨ ਵਾਲੇ ਮੁੱਖ ਮੈਂਬਰ ਸਨ।

ਪਰ ਹੁਣ, ਉਨ੍ਹਾਂ ਦੀਆਂ ਤਨਖਾਹਾਂ ਰੋਕ ਦਿੱਤੀਆਂ ਗਈਆਂ ਹਨ ਅਤੇ ਬੈਂਕ ਖਾਤੇ ਵੀ ਸੀਲ ਕਰ ਦਿੱਤੇ ਗਏ ਹਨ, ਜਿਸ ਕਾਰਨ ਉਹ ਹੁਣ ਆਪਣੇ ਰਿਸ਼ਤੇਦਾਰਾਂ ਤੋਂ ਮਿਲ ਰਹੀ ਮਦਦ ਦੇ ਸਹਾਰੇ ਜਿਉਣ ਲਈ ਮਜਬੂਰ ਹਨ।

ਜੱਜ ਸਨਾ, ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਅਫ਼ਗਾਨ ਅਤੇ ਬੱਚਿਆਂ ਵਿਰੁੱਧ ਹਿੰਸਾ ਦੇ ਮਾਮਲਿਆਂ ਦੀ ਜਾਂਚ ਕਰਦੇ ਰਹੇ ਹਨ।

ਉਹ ਕਹਿੰਦੇ ਹਨ ਕਿ ਉਨ੍ਹਾਂ ਕੋਲ ਜ਼ਿਆਦਾਤਰ ਕੇਸ ਅਹਿਜੇ ਸਨ ਜਿੱਥੇ ਤਾਲਿਬਾਨ ਦੇ ਨਾਲ-ਨਾਲ ਅੱਤਵਾਦੀ ਸਮੂਹ ਆਈਐੱਸਆਈਐੱਸ ਦੇ ਮੈਂਬਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ।

"ਮੈਨੂੰ ਅਜਿਹੇ ਕੈਦੀਆਂ ਦੇ 20 ਤੋਂ ਵੀ ਜ਼ਿਆਦਾ ਧਮਕੀ ਭਰੇ ਫ਼ੋਨ ਆਏ ਹਨ, ਜਿਨ੍ਹਾਂ ਨੂੰ ਹੁਣ ਰਿਹਾਅ ਕਰ ਦਿੱਤਾ ਗਿਆ ਹੈ।"

ਇਸ ਵੇਲੇ ਸਨਾ, ਆਪਣੇ ਇੱਕ ਦਰਜਨ ਤੋਂ ਵੱਧ ਪਰਿਵਾਰਕ ਮੈਂਬਰਾਂ ਨਾਲ ਲੁਕੇ ਹੋਏ ਹਨ।

ਇਸ ਦੌਰਾਨ ਸਿਰਫ਼ ਇੱਕ ਵਾਰ ਉਨ੍ਹਾਂ ਦੇ ਇੱਕ ਪੁਰਸ਼ ਰਿਸ਼ਤੇਦਾਰ, ਉਨ੍ਹਾਂ ਦੇ ਪੁਰਾਣੇ ਘਰ ਵਾਪਸ ਗਏ ਸਨ।

ਵੀਡੀਓ ਕੈਪਸ਼ਨ, 50 ਸਾਲ ਪਹਿਲਾਂ ਦਾ ਅਫ਼ਗਾਨਿਸਤਾਨ ਦੇਖ ਹੈਰਾਨ ਹੋ ਜਾਓਗੇ

ਪਰ ਜਿਸ ਵੇਲੇ ਉਹ ਉੱਥੇ ਕੱਪੜੇ ਸਮੇਟ ਰਹੇ ਸਨ, ਤਾਲਿਬਾਨ ਦੇ ਹਥਿਆਰਬੰਦ ਵਿਅਕਤੀਆਂ ਨਾਲ ਭਰੀਆਂ ਕਈ ਕਾਰਾਂ ਉਸ ਘਰ ਆ ਪਹੁੰਚੀਆਂ, ਜਿਨ੍ਹਾਂ ਦੀ ਅਗਵਾਈ ਇੱਕ ਕਮਾਂਡਰ ਕਰ ਰਿਹਾ ਸੀ।

ਉਹ ਪੁਰਸ਼ ਰਿਸ਼ਤੇਦਾਰ ਦੱਸਦੇ ਹਨ, "ਮੈਂ ਦਰਵਾਜ਼ਾ ਖੋਲ੍ਹਿਆ। ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਕੀ ਇਹ ਜੱਜ ਦਾ ਘਰ ਹੈ। ਜਦੋਂ ਮੈਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਹਨ, ਉਨ੍ਹਾਂ ਨੇ ਮੈਨੂੰ ਪੌੜੀਆਂ 'ਤੇ ਸੁੱਟ ਲਿਆ।"

"ਉਨ੍ਹਾਂ ਵਿੱਚੋਂ ਇੱਕ ਨੇ ਮੈਨੂੰ ਆਪਣੀ ਬੰਦੂਕ ਦੇ ਪਿਛਲੇ ਹਿੱਸੇ ਨਾਲ ਮਾਰਿਆ ਅਤੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਮੇਰਾ ਨੱਕ ਅਤੇ ਮੂੰਹ ਖੂਨ ਨਾਲ ਲਥਪਥ ਸਨ।"

ਹਥਿਆਰਬੰਦ ਵਿਅਕਤੀਆਂ ਦੇ ਜਾਣ ਤੋਂ ਬਾਅਦ, ਸਨਾ ਦੇ ਰਿਸ਼ਤੇਦਾਰ ਉਸੇ ਹਾਲਤ ਵਿੱਚ ਹਸਪਤਾਲ ਪਹੁੰਚੇ।

"ਮੈਂ ਆਪਣੇ ਇੱਕ ਹੋਰ ਰਿਸ਼ਤੇਦਾਰ ਨੂੰ ਕਿਹਾ ਕਿ ਜਿੱਥੇ ਮੇਰੀ ਭੈਣ ਰਹਿ ਰਹੀ ਹੈ, ਸਾਨੂੰ ਉਹ ਘਰ ਬਦਲਦੇ ਰਹਿਣਾ ਚਾਹੀਦਾ ਹੈ।"

"ਇਸ ਤੋਂ ਇਲਾਵਾ ਹੁਣ ਹੋਰ ਕੋਈ ਰਸਤਾ ਨਹੀਂ ਹੈ। ਅਸੀਂ ਬਚ ਕੇ ਕਿਸੇ ਹੋਰ ਦੇਸ਼, ਇੱਥੋਂ ਤੱਕ ਕਿ ਪਾਕਿਸਤਾਨ ਵੀ ਨਹੀਂ ਜਾ ਸਕਦੇ।"

ਅਫ਼ਗਾਨ ਲੋਕਾਂ ਦੇ ਅਧਿਕਾਰਾਂ ਲਈ ਲੜਾਈ

ਕਈ ਦਹਾਕਿਆਂ ਤੋਂ, ਅਫ਼ਗਾਨਿਸਤਾਨ ਨੂੰ ਦੁਨੀਆ ਦੇ ਸਭ ਤੋਂ ਮੁਸ਼ਕਿਲ ਹਾਲਾਤ ਵਾਲੇ ਦੇਸ਼ਾਂ ਵਿੱਚੋਂ ਇੱਕ ਮੰਨਿਆ ਗਿਆ ਹੈ।

ਹਿਊਮਨ ਰਾਈਟਸ ਵਾਚ ਮੁਤਾਬਕ, ਇੱਕ ਅਨੁਮਾਨ ਮੁਤਾਬਕ 87% ਅਫ਼ਗਾਨ ਲੋਕ ਅਤੇ ਲੜਕੀਆਂ ਆਪਣੇ ਜੀਵਨ ਕਾਲ ਦੌਰਾਨ ਮਾੜੇ ਵਤੀਰੇ ਦਾ ਅਨੁਭਵ ਕਰਨਗੀਆਂ।

ਤਾਲਿਬਾਨ ਦੇ ਕਬਜ਼ੇ ਤੋਂ ਪਿਹਲਾਂ ਅਫ਼ਗਾਨ ਬੱਚੀਆਂ ਸਕੂਲ ਵਿੱਚ ਜਾਂਦੀਆਂ ਸਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਾਲਿਬਾਨ ਦੇ ਕਬਜ਼ੇ ਤੋਂ ਪਿਹਲਾਂ ਅਫ਼ਗਾਨ ਬੱਚੀਆਂ ਸਕੂਲ ਵਿੱਚ ਜਾਂਦੀਆਂ ਸਨ

ਪਰ ਜੱਜਾਂ ਦੀ ਕਮਿਊਨਿਟੀ ਨੇ, ਔਰਤਾਂ ਦੇ ਸਹਿਯੋਗ ਲਈ ਬਣੇ ਦੇਸ਼ ਦੇ ਪੁਰਾਣੇ ਕਾਨੂੰਨਾਂ ਨੂੰ ਬਰਕਰਾਰ ਰੱਖਣ ਲਈ ਕੰਮ ਕੀਤਾ ਅਤੇ ਇਸ ਵਿਚਾਰ ਨੂੰ ਫੈਲਾਉਣ ਵਿੱਚ ਸਹਾਇਤਾ ਕੀਤੀ ਹੈ ਕਿ ਅਫ਼ਗਾਨ ਅਤੇ ਲੜਕੀਆਂ ਵਿਰੁੱਧ ਹਿੰਸਾ ਇੱਕ ਸਜ਼ਾਯੋਗ ਅਪਰਾਧ ਹੈ।

ਇਸ ਵਿੱਚ ਬਲਾਤਕਾਰ, ਤਸ਼ੱਦਦ, ਜਬਰੀ ਵਿਆਹ ਅਤੇ ਨਾਲ ਹੀ ਉਨ੍ਹਾਂ ਮਾਮਲਿਆਂ ਵਿੱਚ ਵਿਅਕਤੀਆਂ ਨੂੰ ਸਜ਼ਾ ਦੇਣਾ ਸ਼ਾਮਲ ਹੈ ਜਿੱਥੇ ਅਫ਼ਗਾਨ ਨੂੰ ਜਾਇਦਾਦ ਦੇ ਮਾਲਕ ਹੋਣ ਜਾਂ ਕੰਮ ਜਾਂ ਸਕੂਲ ਜਾਣ ਤੋਂ ਵਰਜਿਆ ਗਿਆ ਸੀ।

ਦੇਸ਼ ਦੀਆਂ ਕੁਝ ਪ੍ਰਮੁੱਖ ਔਰਤਾਂ ਜਨਤਕ ਹਸਤੀਆਂ ਹੋਣ ਦੇ ਨਾਤੇ, ਸਾਰੀਆਂ ਛੇ ਸਾਬਕਾ ਜੱਜਾਂ ਦਾ ਕਹਿਣਾ ਹੈ ਕਿ ਤਾਲਿਬਾਨ ਦੇ ਪੂਰੇ ਕੰਟ੍ਰੋਲ ਤੋਂ ਬਹੁਤ ਸਮਾਂ ਪਹਿਲਾਂ, ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਪਰੇਸ਼ਾਨੀ (ਹੈਰਸਮੇਂਟ) ਦਾ ਸਾਹਮਣਾ ਕੀਤਾ।

ਇੱਕ ਸੁਰੱਖਿਆ ਘਰ ਤੋਂ ਗੱਲ ਕਰਦਿਆਂ ਅਸਮਾ ਕਹਿੰਦੇ ਹਨ, "ਮੈਂ ਆਪਣੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਸੀ, ਇਸ ਲਈ ਮੈਂ ਜੱਜ ਬਣੀ।"

"ਪਰਿਵਾਰਕ ਮਾਮਲਿਆਂ ਦੀ ਅਦਾਲਤ ਵਿੱਚ, ਮੈਂ ਜ਼ਿਆਦਾਤਰ ਉਨ੍ਹਾਂ ਮਾਮਲਿਆਂ ਨਾਲ ਨਜਿੱਠਦੀ ਰਹੀ ਹਾਂ ਜਿਨ੍ਹਾਂ ਵਿੱਚ ਔਰਤਾਂ ਤਾਲਿਬਾਨ ਦੇ ਮੈਂਬਰਾਂ ਤੋਂ ਤਲਾਕ ਲੈਣਾ ਜਾਂ ਅਲਹਿਦਾ ਹੋਣਾ ਚਾਹੁੰਦੀਆਂ ਸਨ।"

"ਇਸ ਨੇ ਸਾਡੇ ਲਈ ਅਸਲ ਖ਼ਤਰਾ ਪੈਦਾ ਕਰ ਦਿੱਤਾ ਹੈ। ਇੱਕ ਵਾਰ ਤਾਂ ਤਾਲਿਬਾਨ ਨੇ ਅਦਾਲਤ 'ਤੇ ਰਾਕੇਟ ਵੀ ਚਲਾ ਦਿੱਤੇ ਸਨ।"

"ਅਸੀਂ ਆਪਣੇ ਸਭ ਤੋਂ ਚੰਗੇ ਦੋਸਤਾਂ ਅਤੇ ਜੱਜਾਂ ਵਿੱਚੋਂ ਇੱਕ ਨੂੰ ਗੁਆ ਚੁੱਕੇ ਹਾਂ। ਉਹ ਕੰਮ ਤੋਂ ਘਰ ਜਾਂਦੇ ਸਮੇਂ ਗਾਇਬ ਹੋ ਗਈ। ਬਾਅਦ ਵਿੱਚ ਉਸ ਦੀ ਲਾਸ਼ ਮਿਲੀ।"

ਵੀਡੀਓ ਕੈਪਸ਼ਨ, ਤਾਲਿਬਾਨ ਖ਼ਿਲਾਫ਼ ਅਫ਼ਗਾਨ ਔਰਤਾਂ ਵੱਲੋਂ ਸੋਸ਼ਲ ਮੀਡੀਆ 'ਤੇ ਚਲਾਈ ਮੁੰਹਿਮ ਕੀ ਹੈ

ਗਾਇਬ ਹੋਏ ਮਹਿਲਾ ਜੱਜ ਦੀ ਹੱਤਿਆ ਲਈ ਕਿਸੇ 'ਤੇ ਦੋਸ਼ ਵੀ ਨਹੀਂ ਲਾਇਆ ਗਿਆ।

ਉਸ ਸਮੇਂ, ਸਥਾਨਕ ਤਾਲਿਬਾਨ ਨੇਤਾਵਾਂ ਨੇ ਕਿਸੇ ਵੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਸੀ।

ਅਫ਼ਗਾਨਿਸਤਾਨ ਦੀ ਇਹ ਨਵੀਂ ਲੀਡਰਸ਼ਿਪ ਅਫ਼ਗਾਨ ਦੇ ਅਧਿਕਾਰਾਂ ਬਾਰੇ ਕਿੰਨੀ ਸਖ਼ਤ ਹੋਵੇਗੀ, ਇਹ ਅਜੇ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਇਆ ਹੈ। ਪਰ ਹੁਣ ਤੱਕ ਦਾ ਨਜ਼ਰੀਆ ਗੰਭੀਰ ਹੈ।

ਇੱਕ ਪੂਰੀ ਤਰ੍ਹਾਂ ਪੁਰਸ਼ ਕਾਰਜਕਾਰੀ ਕੈਬਨਿਟ ਦੇ ਐਲਾਨ ਤੋਂ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ, ਜਿਸ ਵਿੱਚ ਔਰਤਾਂ ਦੇ ਮਾਮਲਿਆਂ ਦੀ ਨਿਗਰਾਨੀ ਲਈ ਕੋਈ ਨਿਯੁਕਤੀ ਨਹੀਂ ਹੋਈ ਹੈ।

ਸਿੱਖਿਆ ਮੰਤਰਾਲੇ ਨੇ ਸਕੂਲਾਂ ਵਿੱਚ ਪੁਰਸ਼ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕੰਮ 'ਤੇ ਵਾਪਸ ਜਾਣ ਦਾ ਆਦੇਸ਼ ਦਿੱਤਾ ਹੈ, ਪਰ ਮਹਿਲਾ ਸਟਾਫ ਜਾਂ ਵਿਦਿਆਰਥੀਆਂ ਨੂੰ ਨਹੀਂ।

ਤਾਲਿਬਾਨ ਵੱਲੋਂ, ਕਰੀਮੀ ਨੇ ਕਿਹਾ ਕਿ ਉਹ ਅਜੇ ਇਸ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ ਕਿ ਭਵਿੱਖ ਵਿੱਚ ਮਹਿਲਾ ਜੱਜਾਂ ਦੀ ਭੂਮਿਕਾ ਹੋਵੇਗੀ ਜਾਂ ਨਹੀਂ, "ਅਫ਼ਗਾਨ ਲਈ ਕੰਮ ਕਰਨ ਦੀਆਂ ਸਥਿਤੀਆਂ ਅਤੇ ਮੌਕਿਆਂ ਬਾਰੇ ਅਜੇ ਵੀ ਚਰਚਾ ਕੀਤੀ ਜਾ ਰਹੀ ਹੈ।"

ਹੁਣ ਤੱਕ, ਇੱਕ ਲੱਖ ਤੋਂ ਵੱਧ ਲੋਕਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾ ਚੁੱਕਾ ਹੈ।

ਇਨ੍ਹਾਂ ਛੇ ਮਹਿਲਾ ਜੱਜਾਂ ਦਾ ਕਹਿਣਾ ਹੈ ਕਿ ਉਹ ਇਸ ਵੇਲੇ ਬਾਹਰ ਜਾਣ ਦਾ ਰਸਤਾ ਲੱਭ ਰਹੀਆਂ ਹਨ ਪਰ ਨਾ ਸਿਰਫ਼ ਉਨ੍ਹਾਂ ਕੋਲ ਪੈਸਿਆਂ ਦੀ ਘਾਟ ਹੈ ਬਲਕਿ ਉਨ੍ਹਾਂ ਦੇ ਪਰਿਵਾਰਾਂ ਦੇ ਸਾਰੇ ਮੈਂਬਰਾਂ ਕੋਲ ਪਾਸਪੋਰਟ ਵੀ ਨਹੀਂ ਹਨ।

ਵੀਡੀਓ ਕੈਪਸ਼ਨ, ਅਫ਼ਗਾਨਿਸਤਾਨ 'ਚ ਤਾਲਿਬਾਨ ਦੇ ਸਾਏ ਹੇਠ 'ਸਭ ਤੋਂ ਖ਼ਤਰਨਾਕ ਨੌਕਰੀ' 'ਚ ਇਹ ਬੀਬੀ

ਸਾਬਕਾ ਅਫ਼ਗਾਨ ਜੱਜ ਮਾਰਜ਼ੀਆ ਬਾਬਾਕਰਖੈਲ, ਜੋ ਹੁਣ ਯੂਕੇ ਵਿੱਚ ਰਹਿੰਦੇ ਹਨ, ਸਾਰੀਆਂ ਸਾਬਕਾ ਮਹਿਲਾ ਜੱਜਾਂ ਨੂੰ ਤੁਰੰਤ ਕੱਢਣ ਦੀ ਹਿਮਾਇਤ ਕਰ ਰਹੇ ਹਨ।

ਉਹ ਕਹਿੰਦੇ ਹਨ ਕਿ ਇਹ ਜ਼ਰੂਰੀ ਹੈ ਕਿ ਦੇਸ਼ ਦੀ ਰਾਜਧਾਨੀ ਕਾਬੁਲ ਤੋਂ ਬਹੁਤ ਦੂਰ ਅਫ਼ਗਾਨਿਸਤਾਨ ਦੇ ਜ਼ਿਆਦਾਤਰ ਪੇਂਡੂ ਸੂਬਿਆਂ ਵਿੱਚ ਰਹਿਣ ਵਾਲੀਆਂ ਉਨ੍ਹਾਂ ਜ਼ਿੰਦਗੀਆਂ ਨੂੰ ਨਾ ਭੁੱਲਿਆ ਜਾਵੇ।

"ਇਹ ਮੇਰੇ ਦਿਲ ਨੂੰ ਝੰਜੋੜ ਦਿੰਦਾ ਹੈ ਜਦੋਂ ਮੈਨੂੰ ਪਿੰਡਾਂ ਦੇ ਜੱਜਾਂ ਵਿੱਚੋਂ ਕਿਸੇ ਦਾ ਫੋਨ ਆਉਂਦਾ ਹੈ ਤੇ ਉਹ ਕਹਿੰਦੇ ਹਨ ਕਿ 'ਮਾਰਜ਼ੀਆ, ਸਾਨੂੰ ਕੀ ਕਰਨਾ ਚਾਹੀਦਾ ਹੈ? ਅਸੀਂ ਕਿੱਥੇ ਜਾਈਏ? ਅਸੀਂ ਛੇਤੀ ਹੀ ਆਪਣੀਆਂ ਕਬਰਾਂ ਵਿੱਚ ਹੋਵਾਂਗੇ'।"

"ਕਾਬੁਲ ਵਿੱਚ ਅਜੇ ਵੀ ਮੀਡੀਆ ਅਤੇ ਇੰਟਰਨੈਟ ਦੀ ਕੁਝ ਪਹੁੰਚ ਹੈ। ਉੱਥੋਂ ਦੇ ਜੱਜਾਂ ਕੋਲ ਅਜੇ ਵੀ ਇੱਕ ਆਵਾਜ਼ ਹੈ, ਪਰ ਪੇਂਡੂ ਸੂਬਿਆਂ ਵਿੱਚ ਉਨ੍ਹਾਂ ਕੋਲ ਕੁਝ ਨਹੀਂ ਹੈ।"

"ਇਨ੍ਹਾਂ ਵਿੱਚੋਂ ਬਹੁਤੇ ਜੱਜਾਂ ਕੋਲ ਪਾਸਪੋਰਟ ਨਹੀਂ ਹਨ ਜਾਂ ਉੱਥੋਂ ਨਿਕਲਣ ਦੀ ਅਰਜ਼ੀ ਦੇਣ ਲਈ ਕਾਗਜ਼ ਪੂਰੇ ਨਹੀਂ ਹਨ। ਪਰ ਉਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਉਹ ਗੰਭੀਰ ਖਤਰੇ ਵਿੱਚ ਵੀ ਹਨ।"

ਨਿਊਜ਼ੀਲੈਂਡ ਅਤੇ ਯੂਨਾਈਟਿਡ ਕਿੰਗਡਮ ਸਮੇਤ ਕਈ ਦੇਸ਼ਾਂ ਨੇ ਕਿਹਾ ਹੈ ਕਿ ਉਹ ਕੁਝ ਸਹਾਇਤਾ ਕਰਨਗੇ।

ਪਰ ਇਹ ਸਹਾਇਤਾ ਕਦੋਂ ਆਵੇਗੀ ਜਾਂ ਇਹ ਕਿੰਨੇ ਜੱਜਾਂ ਨੂੰ ਮਿਲ ਸਕੇਗੀ, ਇਸ ਦੀ ਅਜੇ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ।

ਜੱਜ ਮਾਸੂਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਇਹ ਮਦਦ ਸਮੇਂ ਸਿਰ ਨਹੀਂ ਪਹੁੰਚੇਗੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

"ਕਈ ਵਾਰ ਮੈਂ ਸੋਚਦੀ ਹਾਂ, ਕਿ ਸਾਡਾ ਅਪਰਾਧ ਕੀ ਹੈ? ਪੜ੍ਹਿਆ-ਲਿਖਿਆ ਹੋਣਾ? ਅਫ਼ਗਾਨ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨਾ ਤੇ ਅਪਰਾਧੀਆਂ ਨੂੰ ਸਜ਼ਾ ਦੇਣਾ?

"ਮੈਂ ਆਪਣੇ ਦੇਸ਼ ਨੂੰ ਪਿਆਰ ਕਰਦੀ ਹਾਂ। ਪਰ ਹੁਣ ਮੈਂ ਇੱਕ ਕੈਦੀ ਹਾਂ। ਸਾਡੇ ਕੋਲ ਪੈਸੇ ਨਹੀਂ ਹਨ। ਅਸੀਂ ਘਰੋਂ ਬਾਹਰ ਨਹੀਂ ਨਿੱਕਲ ਸਕਦੇ।"

"ਮੈਂ ਆਪਣੇ ਛੋਟੇ ਬੇਟੇ ਵੱਲ ਵੇਖਦੀ ਹਾਂ ਅਤੇ ਮੈਨੂੰ ਨਹੀਂ ਪਤਾ ਕਿ ਉਸ ਨੂੰ ਕਿਵੇਂ ਸਮਝਾਵਾਂ ਕਿ ਉਹ ਦੂਜੇ ਬੱਚਿਆਂ ਨਾਲ ਗੱਲ ਕਿਉਂ ਨਹੀਂ ਕਰ ਸਕਦਾ ਜਾਂ ਹਾਲ ਵਿੱਚ ਬਾਹਰ ਕਿਉਂ ਨਹੀਂ ਖੇਡ ਸਕਦਾ। ਉਹ ਪਹਿਲਾਂ ਹੀ ਸਦਮੇ ਵਿੱਚ ਹੈ।"

"ਮੈਂ ਸਿਰਫ਼ ਉਸ ਦਿਨ ਲਈ ਪ੍ਰਾਰਥਨਾ ਕਰ ਸਕਦੀ ਹਾਂ ਜਦੋਂ ਅਸੀਂ ਮੁੜ ਆਜ਼ਾਦ ਹੋਵਾਂਗੇ।"

ਐਡੀਸ਼ਨਲ ਰਿਪੋਰਟਿੰਗ - ਅਹਿਮਦ ਖਾਲਿਦ

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)