9/11 ਅੱਤਵਾਦੀ ਹਮਲਾ: ਟਾਵਰ ਇੰਨ੍ਹੀ ਛੇਤੀ ਡਿੱਗਣ ਦੇ ਕੀ ਕਾਰਨ ਸਨ

9/11

ਤਸਵੀਰ ਸਰੋਤ, Getty Images

11 ਸਿਤੰਬਰ ਨੂੰ ਦੋ ਬੋਇੰਗ 767 ਯਾਤਰੀ ਜਹਾਜ਼ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਖੜ੍ਹੀਆਂ ਦੋ ਇਮਾਰਤਾਂ ਟਵਿਨ ਟਾਵਰਸ ਨਾਲ ਜਾ ਕੇ ਟਕਰਾਏ।

ਇਨ੍ਹਾਂ ਹਮਲਿਆਂ ਨੂੰ ਨਾ ਸਿਰਫ਼ ਅਮਰੀਕਾ ਸਗੋਂ ਦੁਨੀਆਂ ਭਰ ਵਿੱਚ ਇਸ ਸਦੀ ਦੇ ਸਭ ਤੋਂ ਖ਼ੌਫ਼ਨਾਕ ਦਹਿਸ਼ਤਗਰਦ ਹਮਲਿਆਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ।

ਪਹਿਲਾ ਹਮਲਾ ਉੱਤਰੀ ਟਾਵਰ 'ਤੇ ਪੂਰਬੀ ਸਮੇਂ ਮੁਤਾਬਕ ਸਵੇਰੇ 08:46 ਵਜੇ (13:46 ਵਿਸ਼ਵੀ ਔਸਤ ਸਮਾਂ) ਅਤੇ ਦੂਜਾ ਜਹਾਜ਼ ਦੱਖਣੀ ਟਾਵਰ ਨਾਲ 09:03 ਵਜੇ ਟਕਰਾਇਆ।

ਉੱਤਰੀ ਟਾਵਰ 102 ਮਿੰਟਾਂ ਤੱਕ ਜਲਦਾ ਰਿਹਾ ਅਤੇ ਆਖ਼ਰ 10.28 ਵਜੇ ਉਹ ਮਹਿਜ਼ 11 ਸਕਿੰਟਾਂ ਵਿੱਚ ਮਲਬੇ ਦਾ ਢੇਰ ਬਣ ਗਿਆ।

ਜਦਕਿ ਪੂਰਬੀ ਟਾਵਰ ਨੇ 56 ਮਿੰਟਾਂ ਤੱਕ ਅੱਗ ਦਾ ਮੁਕਾਬਲਾ ਕੀਤਾ ਅਤੇ ਅਖ਼ੀਰ 9.49 ਵਜੇ ਮਹਿਜ਼ ਨੌਂ ਸਕਿੰਟਾਂ ਵਿੱਚ ਇਹ ਵੀ ਭਸਮ ਦੀ ਢੇਰੀ ਹੋ ਗਿਆ।

ਬਰੂਨੇ ਡਿਲੰਗਿਰ ਉੱਤਰੀ ਟਾਵਰ ਦੀ ਸੰਤਾਲੀਵੀਂ ਮੰਜ਼ਿਲ 'ਤੇ ਕੰਮ ਕਰਦੇ ਸਨ। ਉਹ ਉਸ ਵੇਲੇ਼ ਨੂੰ ਯਾਦ ਕਰਦੇ ਹੋਏ ਦਸਦੇ ਹਨ ਕਿ "ਇਮਾਰਤ ਡਿੱਗਣ ਦੇ ਖੜਾਕ ਤੋਂ ਬਾਅਦ ਕੁਝ ਪਲਾਂ ਵਿੱਚ ਹੀ ਸਾਰਾ ਕੁਝ ਰਾਤ ਨਾਲ਼ੋਂ ਵੀ ਜ਼ਿਆਦਾ ਸਿਆਹ ਹੋ ਗਿਆ। ਚੁੱਪ ਛਾਅ ਗਈ ਅਤੇ ਮੈਨੂੰ ਸਾਹ ਨਹੀਂ ਆ ਰਿਹਾ ਸੀ।"

ਇਹ ਵੀ ਪੜ੍ਹੋ:

ਵੀਡੀਓ ਕੈਪਸ਼ਨ, ਅਮਰੀਕਾ 9/11 ਹਮਲਾ: 102 ਮਿੰਟ ਜਿਸ ਨੇ ਅਮਰੀਕਾ ਤੇ ਦੁਨੀਆਂ ਨੂੰ ਹਿਲਾ ਦਿੱਤਾ

ਟਾਵਰ ਕਿਉਂ ਡਿੱਗੇ?

ਮੈਸਾਚਿਊਸਿਟਸ ਇੰਸਟੀਚਿਊਟ ਆਫ਼ ਟੈਕਨੌਲੋਜੀ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਇਡੂਆਰਡੋ ਕਾਓਸੈਲ ਨੇ ਬੀਬੀਸੀ ਮੁੰਡੋ ਨੂੰ ਦੱਸਿਆ, "ਸਾਰਿਆਂ ਦਾ ਇਹ ਮੰਨਣਾ ਹੈ ਕਿ ਟਾਵਰ ਇਸ ਲਈ ਡਿੱਗੇ ਕਿਉਂਕਿ ਉਹ ਅੱਤਵਾਦੀ ਹਮਲੇ ਦੇ ਨਿਸ਼ਾਨੇ ਸਨ।"

ਹਮਲਿਆਂ ਤੋਂ ਬਾਅਦ ਕਾਓਸੈਨ ਨੇ ਇਮਾਰਤਾਂ ਦੇ ਡਿੱਗਣ ਅਤੇ ਉਨ੍ਹਾਂ ਦੇ ਢਾਂਚੇ ਨਾਲ ਜੁੜੇ ਕਈ ਅਧਿਐਨਾਂ ਦੀ ਅਗਵਾਈ ਕੀਤੀ ਸੀ।

ਕਾਓਸੈਲ ਇਮਾਰਤਾਂ ਦੇ ਡਿੱਗਣ ਪਿੱਛੇ ਭੌਤਿਕ ਅਤੇ ਰਸਾਇਣਿਕ ਵਰਤਾਰੇ ਨੂੰ ਵਜ੍ਹਾ ਮੰਨਦੇ ਹਨ।

ਟਾਵਰਾਂ ਦੇ ਢਹਿਣ ਦੇ ਕਾਰਨਾਂ ਦੀ ਪੜਤਾਲ ਲਈ ਅਮਰੀਕੀ ਸਰਕਾਰ ਨੇ ਨੈਸ਼ਨਲ ਇੰਸਟੀਚਿਊਟ ਐਂਡ ਟੈਕਨੌਲੋਜੀ (NIST) ਨੂੰ ਜ਼ਿੰਮੇਵਾਰੀ ਦਿੱਤੀ। ਸੰਸਥਾ ਨੇ ਆਪਣੀ ਰਿਪੋਰਟ 2008 ਵਿੱਚ ਜਨਤਕ ਕੀਤੀ।

ਮੈਸਾਚਿਊਸਿਟ ਅਤੇ ਟੈਕਨੌਲੋਜੀ ਇੰਸਟੀਚਿਊਟ ਦੋਵਾਂ ਨੇ ਆਪਣੀਆਂ ਰਿਪੋਰਟਾਂ ਵਿੱਚ ਕਿਹਾ ਕਿ- ਟਾਵਰ ਡਿੱਗਣ ਦੇ ਦੋ ਮੁੱਖ ਕਾਰਨ ਸਨ।

9/11

ਪਹਿਲਾ, ਜਹਾਜ਼ ਟਕਰਾਉਣ ਕਾਰਨ ਟਾਵਰਾਂ ਦੇ ਢਾਂਚੇ ਨੂੰ ਪਹੁੰਚਿਆਂ ਬਹੁਤ ਜ਼ਿਆਦਾ ਨੁਕਸਾਨ।

ਦੂਜਾ, ਟਾਵਰਾਂ ਦੀਆਂ ਕਈ ਮੰਜ਼ਿਲਾਂ ਵਿੱਚ ਹੋਈਆਂ ਇੱਕ ਤੋਂ ਬਾਅਦ ਇੱਕ ਘਟਨਾਵਾਂ।

ਕਾਓਸੈਲ ਕਹਿੰਦੇ ਹਨ ਕਿ ਜੇ 'ਅੱਗ ਨਾ ਲਗਦੀ ਤਾਂ ਟਾਵਰ ਵੀ ਨਾ ਡਿੱਗਦੇ।'

"ਇਸੇ ਤਰ੍ਹਾਂ ਜੇ ਸਿਰਫ਼ ਅੱਗ ਲੱਗ ਜਾਂਦੀ ਅਤੇ ਢਾਂਚੇ ਨੂੰ ਨੁਕਸਾਨ ਨਾ ਪਹੁੰਚਦਾ ਫਿਰ ਵੀ ਨੁਕਸਾਨ ਨਹੀਂ ਪਹੁੰਚਣਾ ਸੀ।"

9/11

ਤਸਵੀਰ ਸਰੋਤ, Getty Images

"ਟਾਵਰਾਂ ਵਿੱਚ ਬਹੁਤ ਸਹਿਣਸ਼ੀਲਤਾ ਸੀ।"

ਇਹ ਵੀ ਪੜ੍ਹੋ:-

NIST ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਅਜਿਹੇ ਸਰਕਾਰੀ ਦਸਤਾਵੇਜ਼ ਮੌਜੂਦ ਹਨ ਜਿਨ੍ਹਾਂ ਮੁਤਾਬਕ ਟਾਵਰਾਂ ਨੂੰ ਬੋਇੰਗ 707 ਜਹਾਜ਼ ਦੀ ਟੱਕਰ ਸਹਿ ਸਕਣ ਲਈ ਡਿਜ਼ਾਈਨ ਕੀਤਾ ਗਿਆ ਸੀ।

ਦੱਸ ਦੇਈਏ ਕਿ ਬੋਇੰਗ 707 ਸਭ ਤੋਂ ਵੱਡਾ ਯਾਤਰੀ ਜਹਾਜ਼ ਹੈ।

ਹਮਲੇ ਤੋਂ ਦੋ ਦਿਨਾਂ ਬਾਅਦ ਟਾਵਰਾਂ ਦੇ ਮਲਬੇ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਮਲੇ ਤੋਂ ਦੋ ਦਿਨਾਂ ਬਾਅਦ ਟਾਵਰਾਂ ਦੇ ਮਲਬੇ ਦੀ ਤਸਵੀਰ

ਹਾਲਾਂਕਿ NIST ਦੇ ਜਾਂਚ ਕਰਤਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਨਤੀਜੇ 'ਤੇ ਪਹੁੰਚਣ ਲਈ ਕੋਈ ਕਸੌਟੀ ਜਾਂ ਵਰਤੀਆਂ ਗਈਆਂ ਵਿਧੀਆਂ ਦੇ ਕੋਈ ਸਬੂਤ ਨਹੀਂ ਮਿਲੇ ਸਨ।

ਇੱਥੋਂ ਤੱਕ ਇਹ ਤਾਂ ਸਾਫ਼ ਹੋ ਚੁੱਕਿਆ ਹੈ ਕਿ- ਟਾਵਰ ਟੱਕਰ ਦੇ ਸਦਮੇ ਅਤੇ ਬਾਅਦ ਵਿੱਚ ਲੱਗੀਆਂ ਅੱਗਾਂ ਕਾਰਨ ਡਿੱਗੇ।

ਟਾਵਰ ਬਣਾਏ ਕਿਵੇਂ ਗਏ ਸਨ?

ਟਾਵਰਾਂ ਦਾ ਨਿਰਮਾਣ 1960 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਡਿਜ਼ਾਈਨ ਵੀ ਉਸੇ ਸਮੇਂ ਮੁਤਾਬਕ ਸੀ।

ਹਰੇਕ ਟਾਵਕਰ ਵਿੱਚ ਇੱਕ ਸਟੀਲ ਦੀ ਸੁਰੰਗ ਸੀ, ਜਿਸ ਵਿੱਚੋਂ ਲਿਫ਼ਟਾਂ ਤੇ ਪੌੜੀਆਂ ਲੰਘਦੀਆਂ ਸਨ।

9/11

ਤਸਵੀਰ ਸਰੋਤ, Getty Images

ਹਰ ਮੰਜ਼ਿਲ ਨੂੰ ਸਟੀਲ ਦੇ ਲੇਟਵੇਂ ਬੀਮਾਂ ਨਾਲ ਬਣਾਇਆ ਗਿਆ ਸੀ। ਇਹ ਬੀਮ ਉਪਰੋਕਤ ਸਰੁੰਗ ਵਿੱਚੋਂ ਨਿਕਲਦੇ ਸਨ ਅਤੇ ਸਟੀਲ ਦੇ ਥਮਲਿਆਂ ਵਿੱਚ ਆ ਕੇ ਮਿਲਦੇ ਸਨ, ਜਿਨ੍ਹਾਂ ਨਾਲ ਬਾਹਰੀ ਦੀਵਾਰਾਂ ਬਣਦੀਆਂ ਸਨ।

ਇਹ ਬੀਮ ਹਰ ਮੰਜ਼ਿਲ ਦੇ ਭਾਰ ਨੂੰ ਥਮਲਿਆਂ ਵੱਲ ਤਬਦੀਲ ਕਰਦੇ ਸਨ। ਜਦਕਿ ਹਰੇਕ ਫਲੋਰ ਥਮਲਿਆਂ ਨੂੰ ਲਿਫਣ ਅਤੇ ਡਿੱਗਣ ਤੋਂ ਰੋਕਣ ਲਈ ਸਹਾਰਾ ਦੇਣ ਦਾ ਕੰਮ ਕਰਦੇ ਸਨ।

ਸਿਵਲ ਇੰਜਨੀਅਰਿੰਗ ਵਿੱਚ ਇਸ ਨੂੰ ਬਕਲਿੰਗ ਕਿਹਾ ਜਾਂਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸਟੀਲ ਦੇ ਸਾਰੇ ਢਾਂਚੇ ਨੂੰ ਕੰਕਰੀਟ ਨਾਲ ਢੱਕਿਆ ਗਿਆ ਸੀ ਜੋ ਕਿ ਬੀਮਾਂ ਅਤੇ ਥਮਲਿਆਂ ਨੂੰ ਅੱਗ ਤੋਂ ਸੁਰੱਖਿਆ ਦਿੰਦਾ ਸੀ।

ਬੀਮਾਂ ਅਤੇ ਥਮਲਿਆਂ ਉੱਪਰ ਇੱਕ ਅੱਗ ਰੋਧਕ ਪਰਤ ਵੀ ਚੜ੍ਹਾਈ ਗਈ ਸੀ।

ਅੱਗ ਅਤੇ ਹਵਾ ਦਾ ਅਸਰ

ਦੋਵਾਂ ਟਾਵਰਾਂ ਵਿੱਚ ਬੋਇੰਗ 767 ਦੇ ਵੱਖ-ਵੱਖ ਮਾਡਲ ਟਕਰਾਏ ਸਨ, ਜੋ ਕਿ ਬੋਇੰਗ 707 ਤੋਂ ਵੱਡੇ ਹਨ।

ਵੀਡੀਓ ਕੈਪਸ਼ਨ, ਅਮਰੀਕਾ 'ਚ 9/11 ਹਮਲੇ ਮਗਲੋਂ 'ਡਸਟ ਲੇਡੀ' ਦੇ ਨਾਂ ਨਾਲ ਜਾਣੀ ਗਈ ਔਰਤ (ਵੀਡੀਓ ਸਿਤੰਬਰ 2020 ਦਾ ਹੈ)

NIST ਦੀ ਰਿਪੋਰਟ ਮੁਤਾਬਕ ਟੱਕਰ ਕਾਰਨ ਥਮਲਿਆਂ ਨੂੰ ਬਹੁਤ ਨੁਕਸਾਨ ਪਹੁੰਚਿਆ ਅਤੇ ਸਟੀਲ ਦੇ ਬੀਮਾਂ ਅਤੇ ਥਮਲਿਆਂ ਦੇ ਦੁਆਲੇ ਕੀਤੀ ਅੱਗ ਰੋਧੀ ਪਰਤ ਵੀ ਉਤਰ ਗਈ।

ਕਾਓਸੈਲ ਦਾ ਕਹਿਣਾ ਹੈ ਕਿ ਟੱਕਰ ਦੀ ਧਮਕ ਕਾਰਨ ਅੱਗ ਰੋਧੀ ਪਰਤ ਵਿੱਚ ਦਰਾਰਾਂ ਆ ਗਈਆਂ ਅਤੇ ਬੀਮ ਅਤੇ ਥਮਲੇ ਅੱਗ ਦੇ ਸੰਪਰਕ ਵਿੱਚ ਆ ਗਏ।

ਢਾਂਚੇ ਨੂੰ ਪਹੁੰਚੇ ਨੁਕਸਾਨ ਨਾਲ ਲਾਟਾਂ ਹੋਰ ਤੇਜ਼ ਹੋਈਆਂ ਅਤੇ ਇਨ੍ਹਾਂ ਲਾਟਾਂ ਨੇ ਇਮਾਰਤਾਂ ਨੂੰ ਹੋਰ ਨੁਕਸਾਨ ਪਹੁੰਚਾਇਆ।

ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਸੀ ਤਾਂ ਤਾਪਮਾਨ ਹਜ਼ਾਕ ਡਿਗਰੀ ਸੈਲਸੀਅਸ ਨੂੰ ਪਹੁੰਚ ਗਿਆ ਸੀ।

ਇੰਨੇ ਤਾਪਮਾਨ 'ਤੇ ਇਮਾਰਤ ਦੇ ਸ਼ੀਸ਼ੇ ਟੁੱਟ ਗਏ ਅਤੇ ਹਵਾ ਟਾਵਰਾਂ ਦੇ ਅੰਦਰ ਦਾਖ਼ਲ ਹੋ ਗਈ। ਅੱਗ ਅਤੇ ਹਵਾ ਦੇ ਮੇਲ ਨੇ ਕਹਿਰ ਬਰਪਾ ਦਿੱਤਾ।

9/11

ਤਸਵੀਰ ਸਰੋਤ, Getty Images

ਉੱਡਣੇ ਬੰਬ

ਅਧਿਕਾਰਿਤ ਡੇਟਾ ਮੁਤਾਬਕ ਹਰ ਜਹਾਜ਼ ਵਿੱਚ ਲਗਭਗ 10000 ਗੈਲਨ (37,850 ਲੀਟਰ ਤੋਂ ਵਧੇਰੇ) ਈਂਧਣ ਸੀ।

ਇਸ ਤਰ੍ਹਾਂ ਕਾਓਸੈਲ ਮੁਤਾਬਕ "ਉਹ ਉੱਡਣੇ ਬੰਬ" ਸਨ।

ਹਾਲਾਂਕਿ ਬਹੁਤ ਸਾਰਾ ਈਂਧਣ ਧਮਾਕੇ ਦੌਰਾਨ ਸੜ ਗਿਆ ਸੀ ਪਰ ਬਹੁਤ ਸਾਰਾ ਟਾਵਰਾਂ ਦੀਆਂ ਮੰਜ਼ਿਲਾਂ ਵਿੱਚ ਵੀ ਚਲਾ ਗਿਆ ਸੀ।

ਈਂਧਣ ਜਿੱਥੋਂ ਵੀ ਲੰਘਿਆ ਅੱਗ ਲਗਾਉਂਦਾ ਤੁਰਿਆ ਗਿਆ, ਉਹ ਅੱਗ ਜਿਸ ਨੂੰ ਹਵਾ ਲਗਾਤਾਰ ਭੜਕਾ ਰਹੀ ਸੀ।

9/11

ਤਸਵੀਰ ਸਰੋਤ, Getty Images

ਕਾਓਸੈਲ ਮੁਤਾਬਕ ਜੰਗਲ ਦੀ ਅੱਗ ਵਾਂਗ ਲੱਗੀ ਇਸ ਅੱਗ ਦੇ ਦੋ ਪ੍ਰਭਾਵ ਪਏ-

ਪਹਿਲਾ- ਤਾਪਮਾਨ ਕਾਰਨ ਹਰ ਮੰਜ਼ਿਲ ਦੇ ਬੀਮ ਅਤੇ ਥਮਲੇ ਫ਼ੈਲ ਗਏ। ਜਿਸ ਕਾਰਨ ਸਲੈਬਾਂ ਆਪਣੇ ਬੀਮਾਂ ਤੋਂ ਵੱਖ ਹੋ ਗਈਆਂ।

ਫੈਲ ਰਹੇ ਬੀਮਾਂ ਨੇ ਥਮਲਿਆਂ ਨੂੰ ਵੀ ਬਾਹਰ ਵੱਲ ਧੱਕਿਆ। ਇਸ ਤੋਂ ਬਾਅਦ ਇੱਕ ਚੀਜ਼ ਹੋਰ ਵੀ ਹੋਈ। ਭਾਂਬੜ ਨੇ ਧਾਤ ਨੂੰ ਪਿਘਲਾ ਦਿੱਤਾ।

ਜੋ ਬੀਮ ਕਦੇ ਥਮਲਿਆਂ ਨੂੰ ਜਕੜ ਕੇ ਰੱਖਦੇ ਸਨ ਹੁਣ ਤਾਰਾਂ ਵਿੱਚ ਬਦਲ ਚੁੱਕੇ ਸਨ ਜਿਨ੍ਹਾਂ ਨਾਲ ਥਮਲੇ ਝੂਲ ਰਹੇ ਸਨ।

ਟਾਵਰਾਂ ਦਾ ਧਰਾਸ਼ਾਈ ਹੋਣਾ

ਜਦੋਂ ਟਾਵਰਾਂ ਦੇ ਧਰਾਸ਼ਾਹੀ ਹੋਣ ਦੀ ਪੂਰੀ ਤਿਆਰੀ ਹੋ ਗਈ ਤਾਂ ਟਾਵਰ ਪੂਰਨ ਰੂਪ ਵਿੱਚ ਸਿੱਧੇ ਖੜ੍ਹੇ ਨਾ ਰਹਿ ਸਕੇ।

ਵੀਡੀਓ ਕੈਪਸ਼ਨ, 9/11 ਹਮਲੇ ਦੇ 20 ਸਾਲ ਵਿੱਚ ਕੀ-ਕੀ ਬਦਲ ਗਿਆ

NIST ਦੀ ਰਪਿਰੋਟ ਮੁਤਾਬਕ, ਥਮਲੇ ਬਾਹਰ ਵੱਲ ਜਾ ਰਹੇ ਸਨ ਤੇ ਬੀਮ ਉਨ੍ਹਾਂ ਨੂੰ ਅੰਦਰ ਵੱਲ ਖਿੱਚ ਰਹੇ ਸਨ।

ਜਦੋਂ ਉੱਪਰਲੀਆਂ ਮੰਜ਼ਿਲਾਂ ਦਾ ਮਲਬਾ ਹੇਠਾਂ ਆਉਣ ਲੱਗਿਆ ਤਾਂ ਹੇਠਲੀਆਂ ਮੰਜ਼ਿਲਾਂ 'ਤੇ ਭਾਰ ਵਧਣ ਲੱਗਿਆ।

ਝੂਲਦੇ ਟਾਵਰਾਂ ਨੇ ਬਹੁਤ ਜ਼ਿਆਦਾ ਹਵਾ ਆਪਣੇ ਅੰਦਰ ਖਿੱਚੀ। ਜਿਸ ਕਾਰਨ ਜਦੋਂ ਟਾਵਰ ਡਿੱਗੇ ਤਾਂ ਸਾਰੇ ਪਾਸੇ ਘੱਟਾ ਛਾ ਗਿਆ।

ਹਾਲਾਂਕਿ ਇਮਾਰਤਾਂ ਕੁਝ ਹੀ ਸਕਿੰਟਾਂ ਵਿੱਚ ਸੁਆਹ ਦੀਆਂ ਢੇਰੀਆਂ ਬਣ ਗਈਆਂ ਸਨ ਪਰ ਮਲਬੇ ਵਿੱਚ ਅੱਗ 100 ਦਿਨਾਂ ਤੱਕ ਜਲਦੀ ਰਹੀ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)