ਤਾਲਿਬਾਨ ਨੂੰ 'ਉਨ੍ਹਾਂ ਦੀ ਕਹਿਣੀ ਤੋਂ ਨਹੀਂ ਕਰਨੀ ਤੋਂ ਜਾਣੋ'

ਤਾਲਿਬਾਨ

ਤਸਵੀਰ ਸਰੋਤ, Reuters

    • ਲੇਖਕ, ਲੂਸੇ ਡੂਸੈਟ
    • ਰੋਲ, ਬੀਬੀਸੀ ਪੱਤਰਕਾਰ

ਤਾਲਿਬਾਨ ਦੇ ਨੇਤਾ ਮੁੱਲਾ ਅਬਦੁਲ ਗਨੀ ਬਰਾਦਰ ਹਾਲ ਹੀ ਵਿੱਚ ਕਾਬੁਲ ਪਹੁੰਚ ਕੇ ਵਾਅਦਾ ਕੀਤਾ ਸੀ ਕਿ ਅਸੀਂ ਇੱਕ ਸਮਾਵੇਸ਼ੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਵਿੱਚ ਅਫ਼ਗਾਨਿਸਤਾਨ ਦੇ ਸਮੂਹ ਲੋਕਾਂ ਦੀ ਨੁਮਾਇੰਦਗੀ ਹੋਵੇ।"

ਤਾਲਿਬਾਨ ਦੇ ਅਚਾਨਕ 15 ਅਗਸਤ ਨੂੰ ਦਾਖਲ ਹੋਣ ਤੋਂ ਬਾਅਦ ਰਾਜਧਾਨੀ ਵਿੱਚ ਪਹਿਲੀ ਪ੍ਰੈੱਸ ਕਾਨਫਰੰਸ ਦੌਰਾਨ ਤਾਲਿਬਾਨ ਦੇ ਬੁਲਾਰੇ ਜੁਬੀਉੱਲਾਹ ਮੁਜਾਹਿਦ ਨੇ ਕਿਹਾ ਸੀ, "ਅਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ। ਅਸੀਂ ਕੋਈ ਅੰਦਰੂਨੀ ਦੁਸ਼ਮਣ ਅਤੇ ਕੋਈ ਬਾਹਰੀ ਦੁਸ਼ਮਣ ਨਹੀਂ ਚਾਹੁੰਦੇ।"

'"ਉਨ੍ਹਾਂ ਦੀ ਕਰਨੀ ਤੋਂ ਉਨ੍ਹਾਂ ਨੂੰ ਜਾਣੋ, ਉਨ੍ਹਾਂ ਦੀ ਕਥਨੀ ਨਾਲ ਨਹੀਂ' ਇਹ ਸੂਤਰ ਦੁਨੀਆਂ ਭਰ ਵਿੱਚ ਅਫ਼ਗਾਨਾਂ, ਵਿਦੇਸ਼ੀ ਸਰਕਾਰਾਂ, ਮਨੁੱਖਤਾਵਾਦੀ ਮੁਖੀਆਂ ਅਤੇ ਰਾਜਨੀਤਿਕ ਪੰਡਤਾਂ ਸਮੇਤ ਤਾਲਿਬਾਨ 'ਤੇ ਨਜ਼ਰ ਰੱਖਣ ਵਾਲਿਆਂ ਲਈ ਮੰਤਰ ਬਣ ਗਿਆ ਹੈ।

ਪਰ ਅਫ਼ਗਾਨ ਸਭ ਤੋਂ ਨੇੜਿਓਂ ਦੇਖ ਰਹੇ ਹਨ। ਦੇਖਿਆ ਜਾਵੇ ਤਾਂ ਉਨ੍ਹਾਂ ਕੋਲ ਕੋਈ ਹੋਰ ਚਾਰਾ ਵੀ ਨਹੀਂ ਹੈ।

ਇਹ ਵੀ ਪੜ੍ਹੋ-

ਉਸ ਦਿਨ ਜਦੋਂ ਕੁਝ ਬਹਾਦਰ ਪ੍ਰਦਰਸ਼ਨਕਾਰੀ ਬੇਬਾਕ ਬੈਨਰਾਂ ਨਾਲ ਕਾਬੁਲ ਅਤੇ ਹੋਰ ਸ਼ਹਿਰਾਂ ਦੀਆਂ ਸੜਕਾਂ 'ਤੇ ਉਤਰ ਆਏ, ਅਫ਼ਗਾਨ ਔਰਤਾਂ ਨੇ, ਆਪਣੇ ਹੱਕਾਂ, ਨੁਮਾਇੰਦਗੀ, ਸਮਾਜ ਵਿੱਚ ਆਪਣੀ ਭੂਮਿਕਾ ਦੀ ਮੰਗ ਲਈ ਪ੍ਰਦਰਸ਼ਨ ਕੀਤੀ, ਤਾਂ ਉਸੇ ਦਿਨ ਨਵੀਂ ਤਾਲਿਬਾਨ ਸਰਕਾਰ ਦਾ ਐਲਾਨ ਹੋਇਆ।

ਵੀਡੀਓ ਕੈਪਸ਼ਨ, ਅਫ਼ਗਾਨਿਸਤਾਨ: ਤਾਲਿਬਾਨ ਨੇ ਕੀਤਾ ਅੰਤਰਿਮ ਸਰਕਾਰ ਦਾ ਐਲਾਨ, ਅਖੁੰਦ ਹੋਣਗੇ ਮੁਖੀ

ਕੀ ਇਹ ਤਾਲਿਬਾਨ ਦੀ ਮੀਡੀਆ ਪ੍ਰਤੀ ਸੂਝਬੂਝ ਦਾ ਸਬੂਤ ਸੀ? ਇਸ ਨੇ ਅਸਥਾਈ ਤੌਰ 'ਤੇ ਤਾਲਿਬਾਨ ਵੱਲੋਂ ਹਵਾਈ ਫਾਇਰ ਕਰਨ, ਪ੍ਰਦਰਸ਼ਨਕਾਰੀਆਂ ਨੂੰ ਤਿਤਰ-ਬਿਤਰ ਕਰਨ ਲਈ ਰਾਈਫਲ ਦੇ ਬੱਟਾ ਅਤੇ ਲਾਠੀਆਂ ਚਲਾਉਣ ਦੀਆਂ ਖ਼ਬਰਾਂ ਨੂੰ ਵਿਸ਼ਵ ਦੀਆਂ ਸੁਰਖੀਆਂ ਨਹੀਂ ਬਣਨ ਦਿੱਤਾ।

ਪਰ ਇਸ ਤਰ੍ਹਾਂ ਦੇ ਇੱਕ ਮਹੱਤਵਪੂਰਨ ਅਤੇ ਉਡੀਕੇ ਜਾ ਰਹੇ ਸੰਦੇਸ਼ ਲਈ ਸਿਰਫ਼ ਇੱਕ ਪ੍ਰੈਸ ਕਾਨਫਰੰਸ ਦੁਨੀਆਂ ਲਈ ਇੱਕ ਮਾਮੂਲੀ ਜਿਹਾ ਸਮਾਰੋਹ ਸੀ।

ਇਸ ਨੇ ਸੋਸ਼ਲ ਮੀਡੀਆ ਨੂੰ ਸਰਗਰਮ ਕਰ ਦਿੱਤਾ ਅਤੇ ਤਾਲਿਬਾਨ ਨੂੰ ਆਪਣੇ ਵਾਅਦਿਆਂ ਦੀ ਪਾਲਣਾ ਕਰਨ ਲਈ ਕਹਿਣ ਵਾਲਿਆਂ ਨੂੰ ਇੱਕ ਝਟਕਾ ਦਿੱਤਾ।

ਸਮਾਵੇਸ਼ੀ ਹੋਣ ਤੋਂ ਪਰੇ, ਇਸ ਸਰਕਾਰ ਵਿੱਚ ਸਿਰਫ਼ ਤਾਲਿਬਾਨ ਹਨ। ਦੇਖਿਆ ਜਾਵੇ ਤਾਂ ਤਾਲਿਬਾਨ ਨੇ ਆਪਣੇ ਪੁਰਾਣੇ ਜਥੇਬੰਦਕ ਢਾਂਚੇ ਨੂੰ ਇੱਕ ਕੈਬਨਿਟ ਦਾ ਰੂਪ ਜਾਂ ਨਾਮ ਦੇ ਦਿੱਤਾ ਹੈ।

ਪੁਰਾਣੇ ਤਾਲਿਬਾਨ ਰਾਜ ਵਾਲਾ ਅਨੈਤਿਕ ਅਤੇ ਨੈਤਿਕ ਦਾ ਮੰਤਰਾਲਾ ਵਾਪਸ ਆ ਗਿਆ ਹੈ, ਔਰਤਾਂ ਸਬੰਧੀ ਮਾਮਲਿਆਂ ਦਾ ਮੰਤਰਾਲਾ ਨਹੀਂ ਰੱਖਿਆ ਗਿਆ ਹੈ।

ਤਾਲਿਬਾਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਕਾਬੁਲ ਵਿੱਚ ਔਰਤਾਂ ਨੇ ਵੱਡੇ ਪੱਧਰ ਉੱਤੇ ਪ੍ਰਦਰਸ਼ਨ ਕੀਤਾ

ਇੱਕ ਵੀ ਔਰਤ ਕੈਬਨਿਟ ਵਿੱਚ ਸ਼ਾਮਿਲ ਨਹੀਂ ਹੈ, ਇੱਥੋਂ ਤੱਕ ਕਿ ਕਿਸੇ ਨੂੰ ਉਪ ਮੰਤਰੀ ਵੀ ਨਹੀਂ ਬਣਾਇਆ ਗਿਆ ਹੈ।

ਇਹ ਪੁਰਾਣੇ ਪਹਿਰੇਦਾਰਾਂ ਅਤੇ ਨਵੀਂ ਪੀੜ੍ਹੀ ਦੇ ਮੁੱਲਾਣਿਆਂ ਤੇ ਫੌਜੀ ਕਮਾਂਡਰਾਂ ਦੀ ਸਰਕਾਰ ਹੈ।

ਇਸ ਵਿੱਚ ਉਨ੍ਹਾਂ ਕਮਾਂਡਰਾਂ ਅਤੇ ਮੁਲਾਣਿਆਂ ਦੀ ਨਵੀਂ ਪੀੜ੍ਹੀ ਹੈ ਜੋ 1990 ਦੀ ਤਾਲਿਬਾਨ ਸਰਕਾਰ ਵਿੱਚ ਇੰਚਾਰਜ ਸਨ।

ਇਸ ਵਿੱਚ ਗੁਆਂਤਾਨਾਮੋ ਜੇਲ੍ਹ ਤੋਂ ਰਿਹਾਅ ਹੋਏ ਕੈਦੀ, ਅਮਰੀਕਾ ਅਤੇ ਸੰਯੁਕਤ ਰਾਸ਼ਟਰ ਦੀਆਂ ਕਾਲੀਆਂ ਸੂਚੀਆਂ ਵਿੱਚ ਸ਼ਾਮਲ ਚਿਹਰੇ। ਜੰਗ ਦੇ ਰਾੜ੍ਹੇ ਹੋਏ ਲੜਾਕੇ ਜਿਨ੍ਹਾਂ ਨੇ ਹਾਲੀਆ ਮਹੀਨਿਆਂ ਦੌਰਾਨ ਹਰ ਮੋਰਚੇ 'ਤੇ ਲੜਾਈ ਲੜੀ।

ਆਪੂੰ ਬਣੇ ਅਮਨਸਾਜ਼ ਜਿਨ੍ਹਾਂ ਨੇ ਕੌਮਾਂਤਰੀ ਸ਼ਕਤੀਆਂ ਨਾਲ ਮੇਜ਼ 'ਤੇ ਬੈਠ ਕੇ ਗੱਲਬਾਤ ਕੀਤੀ ਅਤੇ ਤਾਲਿਬਾਨ 2.0 ਨੂੰ ਵਜੂਦ ਵਿੱਚ ਲਿਆਂਦਾ।

ਕੁਝ ਨਾਂ ਸਪਸ਼ਟ ਉਜਾਗਰ ਹੋ ਜਾਂਦੇ ਹਨ ਜਦਕਿ ਕੁਝ ਅਜੇ ਵੀ ਉਤੇਜਕ ਲੱਗ ਸਕਦੇ ਹਨ।

ਕੈਬਨਿਟ ਦਾ ਨਿਗਰਾਨ ਮੁਖੀ ਚਿੱਟੀ ਦਾੜ੍ਹੀ ਵਾਲਾ ਮੁੱਲ੍ਹਾ ਹਸਨ ਅਖੁੰਦ, ਤਾਲਿਬਾਨ ਦੇ ਮੋਢੀਆਂ ਵਿੱਚੋਂ ਹੈ ਅਤੇ ਸੰਯੁਕਤ ਰਾਸ਼ਟਰ ਦੀ ਪਾਬੰਦੀਆਂ ਦੀ ਸੂਚੀ ਵਿੱਚ ਸ਼ਾਮਲ ਹੈ।

ਗ੍ਰਹਿ ਮੰਤਰਾਲੇ ਦੇ ਅੰਤਰਿਮ ਮੰਤਰੀ ਸਿਰਾਜੁਦੀਨ ਹੱਕਾਨੀ ਹਨ। ਹੱਕਾਨੀ ਦਾ ਚਿਹਰਾ ਬਹੁਤ ਘੱਟ ਵੇਖਿਆ ਗਿਆ ਹੈ ਸਿਵਾਏ ਇੱਕ ਫੋਟੋ ਦੇ, ਜਿਸ ਵਿੱਚ ਚਿਹਰਾ ਸਾਫ਼ ਦਿਖਾਈ ਨਹੀਂ ਦੇ ਰਿਹਾ ਹੈ।

ਤਾਲਿਬਾਨ

ਅਮਰੀਕੀ ਸੂਹੀਆ ਏਜੰਸੀ ਐੱਫਬੀਆਈ ਨੂੰ ਹੱਕਾਨੀ ਦੀ ਭਾਲ ਸੀ, ਅਤੇ ਸਿਰ 'ਤੇ 50 ਲੱਖ ਡਾਲਰ ਦੇ ਵੱਡੇ ਇਨਾਮ ਦਾ ਐਲਾਨ ਕੀਤਾ ਗਿਆ ਸੀ।

ਹੱਕਾਨੀ, ਨਿਊ ਯਾਰਕ ਟਾਈਮਜ਼ ਵਿੱਚ ਛਪੇ ਆਪਣੇ ਹਾਲੀਆ ਲੇਖ ਕਾਰਨ ਚਰਚਾ ਵਿੱਚ ਆਏ ਸਨ, ਜਿਸ ਵਿੱਚ ਉਨ੍ਹਾਂ ਨੇ ਅਮਨ ਦਾ ਸੱਦਾ ਦਿੱਤਾ ਸੀ।

ਹਾਲਾਂਕਿ ਲੇਖ ਵਿੱਚ ਉਨ੍ਹਾਂ ਨੇ ਇਹ ਚਰਚਾ ਨਹੀਂ ਕੀਤੀ ਕਿ ਉਨ੍ਹਾਂ ਦੇ ਨਾਂਅ 'ਤੇ ਚਲਦੇ ਹੱਕਾਨੀ ਨੈਟਵਰਕ ਨੂੰ ਅਫ਼ਗਾਨ ਨਾਗਰਿਕਾਂ 'ਤੇ ਹੋਏ ਸਭ ਤੋਂ ਬੁਰੇ ਹਮਲਿਆਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

ਹੱਕਾਨੀ ਜ਼ੋਰ ਦੇ ਕੇ ਕਹਿੰਦੇ ਹਨ ਕਿ ਅਜਿਹਾ ਕੋਈ ਨੈੱਟਵਰਕ ਨਹੀਂ ਹੈ ਅਤੇ ਹੁਣ ਉਹ ਤਾਲਿਬਾਨ ਦਾ ਹਿੱਸਾ ਹਨ।

ਅੰਤਰਿਮ ਰੱਖਿਆ ਮੰਤਰੀ ਮੁੱਲ੍ਹਾ ਯਾਕੂਬ, ਜਿਸ ਦੀ ਨੁਮਾਇੰਦਗੀ ਇੱਕ ਕਾਲੇ ਚਿੰਨ੍ਹ (Black silhouette) ਰਾਹੀਂ ਦਰਸਾਈ ਗਈ ਹੈ, ਤਾਲਿਬਾਨ ਦੇ ਮੋਢੀ ਅਮੀਰ, ਮੁੱਲਾ ਉਮਰ ਦੇ ਸਭ ਤੋਂ ਵੱਡੇ ਪੁੱਤਰ ਹਨ।

ਪਰ, ਇਹ ਸਿਰਫ਼ ਇੱਕ ਅੰਤਰਿਮ ਕੈਬਨਿਟ ਹੈ।

ਕਾਬੁਲ ਵਿੱਚ ਪ੍ਰੈੱਸ ਕਾਨਫਰੰਸ ਵਿੱਚ, ਜਦੋਂ ਕਮਰੇ ਵਿੱਚ ਬੈਠੇ ਪੱਤਰਕਾਰਾਂ ਵੱਲੋਂ ਪ੍ਰਸ਼ਨਾਂ ਦੀ ਛਹਿਬਰ ਲਾਈ ਗਈ ਤਾਂ ਇਹ ਕਿਹਾ ਗਿਆ ਕਿ ਸਮੇਂ ਸਿਰ ਹੋਰ ਅਹੁਦਿਆਂ ਦਾ ਐਲਾਨ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ-

ਸੱਭਿਆਚਾਰਕ ਕਮਿਸ਼ਨ ਦੇ ਉਪ-ਮੁਖੀ ਅਹਿਮਦਉੱਲਾ ਵਸੀਕ ਨੇ ਬੀਬੀਸੀ ਪੱਤਰਕਾਰ ਸਿਕੰਦਰ ਕਿਰਮਾਨੀ ਨੂੰ ਦੱਸਿਆ, "ਅਸੀਂ ਅਜੇ ਤੱਕ ਸਾਰੇ ਮੰਤਰਾਲਿਆਂ ਅਤੇ ਡਿਪਟੀਆਂ ਦਾ ਐਲਾਨ ਨਹੀਂ ਕੀਤਾ ਹੈ ਇਸ ਲਈ ਇਹ ਸੂਚੀ ਵਧਾਈ ਜਾ ਸਕਦੀ ਹੈ।''

ਇੱਕ ਸਮਝੌਤੇ ਵਾਂਗ

ਇਹ ਤਾਲਿਬਾਨ ਦੇ ਉਨ੍ਹਾਂ ਜਰਨੈਲਾਂ ਤੇ ਲੜਾਕਿਆਂ ਨੂੰ ਸਿਆਸੀ ਸਫ਼ਾਂ ਵਿੱਚ ਲਿਆਉਣ (ਇਨਾਮ ਵਜੋਂ) ਦੀ ਇੱਕ ਕੋਸ਼ਿਸ਼ ਹੋ ਜਿਨ੍ਹਾਂ ਨੇ ਕਾਬੁਲ ਵੱਲ ਇੱਕ "ਸ਼ੁੱਧ ਇਸਲਾਮੀ ਪ੍ਰਣਾਲੀ" ਦੀ ਵਾਪਸੀ ਦੀ ਉਮੀਦ ਨਾਲ ਚੜ੍ਹਾਈ ਕੀਤੀ ਸੀ।

ਵੀਡੀਓ ਕੈਪਸ਼ਨ, ਮੁੱਲਾ ਬਰਾਦਰ ਸਣੇ ਤਾਲਿਬਾਨ ਦੇ 5 ਆਗੂ, ਜਿਨ੍ਹਾਂ ਦਾ ਹੁਣ ਕਾਬੁਲ 'ਚ ਹੁਕਮ ਚੱਲਦਾ

ਇਹ ਇੱਕ ਸਾਵਧਾਨੀ ਨਾਲ ਬਣਾਏ ਸਮਝੌਤੇ ਵਾਂਗ ਵਿੱਚ ਵੀ ਪ੍ਰਤੀਤ ਹੁੰਦਾ ਹੈ। ਮੁੱਲਾ ਅਖੁੰਦ ਅਚਾਨਕ ਸਿਖਰ 'ਤੇ ਉੱਭਰੇ।

ਮੁੱਲ੍ਹਾ ਅਖੁੰਦ ਅਚਾਨਕ ਸਿਖਰ ਉੱਤੇ ਬਿਠਾ ਦਿੱਤੇ ਗਏ ਹਨ। ਮੁੱਲ੍ਹਾ ਬਰਦਾਰ ਅਤੇ ਹੋਰ ਕੱਦਾਵਰਾਂ ਨੂੰ ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਸੀ ਕਿ ਉਹ ਮੋਹਰੀ ਭੂਮਿਕਾ ਨਿਭਾਅ ਸਕਦੇ ਹਨ, ਪਾਸੇ ਕਰ ਦਿੱਤੇ ਗਏ ਹਨ।

ਅਜਿਹਾ ਕਿਹਾ ਗਿਆ ਹੈ ਕਿ ਤਾਲਿਬਾਨ ਆਗੂਆਂ ਨੇ ਪੁਰਾਣੇ ਸਿਆਸੀ ਆਗੂਆਂ ਨੂੰ ਮੌਜੂਦਾ ਸਰਕਾਰ ਵਿੱਚ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਖਾਸ ਕਰਕੇ ਜਿੰਨ੍ਹਾਂ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ।

ਤਾਲਿਬਾਨ ਲੀਡਰਸ਼ਿਪ ਨੇ ਦਲੀਲ ਦਿੱਤੀ ਹੈ ਕਿ ਉਹ ਪਹਿਲਾਂ ਹੀ ਆਪਣਾ ਸਮੇਂ ਵਿੱਚ ਸੱਤਾ ਦਾ ਸੁੱਖ ਭੋਗ ਚੁੱਕੇ ਹਨ।

ਤਾਲਿਬਾਨ ਵਾਰਤਾਕਾਰ ਸ਼ੇਰ ਮੁਹੰਮਦ ਅੱਬਾਸ ਸਟੈਨਕਜ਼ਈ, ਜੋ ਕਿ ਮੌਜੂਦਾ ਸਮੇਂ ਉਪ ਵਿਦੇਸ਼ ਮੰਤਰੀ ਵੱਜੋਂ ਸੇਵਾਵਾਂ ਨਿਭਾਉਣਗੇ ਉਹ ਇਸ ਤੋਂ ਪਹਿਲਾਂ ਵੀ ਉਹ ਇਸ ਅਹੁਦੇ 'ਤੇ ਰਹਿ ਚੁੱਕੇ ਹਨ।

ਫਰਵਰੀ 2020 'ਚ ਜਦੋਂ ਮੈਂ ਉਨ੍ਹਾਂ ਨੂੰ ਯੂਐੱਸ-ਤਾਲਿਬਾਨ ਸਮਝੌਤੇ ਨੂੰ ਸਹੀਬੱਧ ਕਰਨ ਤੋਂ ਬਾਅਦ ਪੁੱਛਿਆ ਸੀ ਕਿ ਉਹ ਉਨ੍ਹਾਂ ਅਫ਼ਗਾਨਾਂ ਨੂੰ ਕੀ ਕਹਿਣਾ ਚਾਹੁੰਦੇ ਹਨ ਜੋ ਤਾਲਿਬਾਨ ਦੀ ਵਾਪਸੀ ਤੋਂ ਡਰਦੇ ਸਨ।

ਮੁੱਲਾਹ ਮੁੰਹਮਦ ਹਸਨ ਅਖੁੰਦ

ਤਸਵੀਰ ਸਰੋਤ, Supplied

ਤਸਵੀਰ ਕੈਪਸ਼ਨ, ਤਾਲਿਬਾਨ ਨੇ ਆਪਣੇ ਨਵੇਂ ਮੁੱਖ ਮੰਤਰੀ ਮੁੱਲਾਹ ਮੁੰਹਮਦ ਹਸਨ ਅਖੁੰਦ ਦੀ ਨਵੀਂ ਤਸਵੀਰ ਜਾਰੀ ਕੀਤੀ

ਰਵਾਇਤੀ ਕਦਰਾਂ-ਕੀਮਤਾਂ ਵਾਲੀ ਸਰਕਾਰ

ਉਨ੍ਹਾਂ ਨੇ ਬਹੁਤ ਹੀ ਉਤਸ਼ਾਹ ਨਾਲ ਇਸ ਸਵਾਲ ਦਾ ਜਵਾਬ ਦਿੱਤਾ, "ਮੈਂ ਉਨ੍ਹਾਂ ਦੱਸਣਾ ਚਾਹੁੰਦਾ ਹੈ ਕਿ ਅਸੀਂ ਉਹ ਸਰਕਾਰ ਜਿਸ ਨੂੰ ਬਹੁਗਿਣਤੀ ਸਵੀਕਾਰ ਕਰੇਗੀ"

ਉਸ ਸਮੇਂ ਉਨ੍ਹਾਂ ਨੇ 'ਬਹੁਗਿਣਤੀ' ਸ਼ਬਦ ਬਹੁਤ ਹੀ ਜ਼ੋਰ ਦੇ ਕੇ ਕਿਹਾ ਸੀ।

ਦੂਜੇ ਸ਼ਬਦਾਂ 'ਚ ਉਨ੍ਹਾਂ ਦੀ ਸਰਕਾਰ ਰਵਾਇਤੀ ਕਦਰਾਂ-ਕੀਮਤਾਂ ਵਾਲੀ ਸਰਕਾਰ ਹੋਵੇਗੀ, ਅਜਿਹੀ ਜਿਸ ਦਾ ਉਹ ਪੱਛਮੀ ਕਹਿ ਕੇ ਮਜ਼ਾਕ ਉਡਾਉਂਦੇ ਹਨ।

ਅਮਨ ਵਾਰਤਾ ਦੌਰਾਨ ਉਹ ਬਹੁਤ ਮੁਸ਼ਕਲ ਸਮਾਂ ਸੀ ਜਦੋਂ ਅਫ਼ਗਾਨ ਇਹ ਉਮੀਦ ਕਰ ਬੈਠੇ ਕਿ ਜੰਗ ਦਾ ਸਭ ਤੋਂ ਬੁਰਾ ਪੜਾਅ ਗੁਜ਼ਰ ਚੁੱਕਿਆ ਹੈ।

ਉਸ ਸਾਲ ਦੇ ਅੰਤ 'ਚ, ਕਤਰ ਵਿੱਚ ਅਮਰੀਕਾ- ਤਾਲਿਬਾਨ ਵਾਤਾ ਦੇ ਪਹਿਲੇ ਦਿਨ , ਜਦੋਂ ਤਾਲਿਬਾਨ ਨੇ ਇਸ਼ਾਰਾ ਕੀਤਾ ਕਿ ਹੁਣ ਉਹ ਇਸਲਾਮਿਕ ਅਮੀਰਾਤ ਦੀ ਮੰਗ ਨਹੀਂ ਕਰਨਗੇ ਤਾਂ ਕਮਰੇ 'ਚ ਇੱਕ ਅਜੀਬ ਹਲਚਲ ਹੋਈ ਸੀ।

ਵੀਡੀਓ ਕੈਪਸ਼ਨ, ਤਾਲਿਬਾਨ ਕੌਣ ਹਨ ਤੇ ਇਨ੍ਹਾਂ ਦਾ ਉਭਾਰ ਕਿੱਥੋ ਹੋਇਆ

ਉਨ੍ਹਾਂ ਕਿਹਾ ਸੀ ਕਿ ਉਹ ਇਸ ਮੁੱਦੇ ਦੀ ਸੰਵੇਦਨਸ਼ੀਲਤਾ ਨੂੰ ਸਮਝਦੇ ਹਨ।

ਇਹ ਉਸ ਸਮੇਂ ਦੀ ਗੱਲ ਸੀ ਅਤੇ ਹੁਣ ਹਕੀਕਤ ਕੁਝ ਹੋਰ ਹੈ। ਤਾਲਿਬਾਨ ਸੱਤਾ 'ਚ ਹੈ।

ਵਾਰਤਾਕਾਰ ਅਤੇ ਸਾਬਕਾ ਸੰਸਦ ਮੈਂਬਰ ਫਾਵਜ਼ੀਆ ਕੂਫੀ, ਜਿਨ੍ਹਾਂ ਨੇ ਸੁਧਾਰ ਦੇ ਕਈ ਵਾਅਦਿਆਂ ਨੂੰ ਸੁਣਿਆ ਸੀ, ਨੇ ਚੇਤਾਵਨੀ ਦਿੱਤੀ ਹੈ, "ਜਿਹੜੇ ਲੋਕ ਅਫਗਾਨਿਸਤਾਨ ਦੇ ਸਮਾਜਿਕ ਤਾਣੇ-ਬਾਣੇ ਦਾ ਪਾਲਣ ਨਹੀਂ ਕਰਨਗੇ, ਉਨ੍ਹਾਂ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।"

ਵਿਸ਼ਵ ਭਰ ਦੀਆਂ ਰਾਜਧਾਨੀਆਂ 'ਚ ਇਹ ਚੁਣੌਤੀ ਪਹਿਲਾਂ ਹੀ ਸੜਕਾਂ 'ਤੇ ਉਤਰੇ ਪ੍ਰਦਰਸ਼ਨਕਾਰੀਆਂ ਅਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੇ ਤੌਰ 'ਤੇ ਚਰਚਾ 'ਚ ਹੈ।

ਮੁੱਲਾ ਹਸਨ ਅਖੁੰਦ

ਤਸਵੀਰ ਸਰੋਤ, Alamy

ਤਸਵੀਰ ਕੈਪਸ਼ਨ, ਮੁੱਲਾ ਹਸਨ ਅਖੁੰਦ ਨਵੀਂ ਸਰਕਾਰ ਦੇ ਮੁਖੀ ਹੋਣਗੇ

ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਦਿੱਤੇ ਗਏ ਇੱਕ ਬਿਆਨ 'ਚ ਚਿਤਾਵਨੀ ਦਿੱਤੀ ਗਈ ਹੈ ਕਿ ਦੁਨੀਆ ਸਾਰੀ ਸਥਿਤੀ ਨੂੰ ਨੇੜਿਓਂ ਵੇਖ ਰਹੀ ਹੈ।

ਰੂਸ ਦੇ ਨੇਜ਼ਾਵਿਸਮਯਾ ਗਜ਼ੇਟਾ ਦੀ ਇੱਕ ਸੰਪਾਦਕੀ ਵਿੱਚ ਕਿਹਾ ਗਿਆ ਹੈ ਕਿ 'ਤਾਲਿਬਾਨ ਨੂੰ ਜਲਦੀ ਕੌਮਾਂਤਰੀ ਮਾਨਤਾ ਮਿਲਣ ਦੀ ਬਹੁਤ ਘੱਟ ਸੰਭਾਵਨਾ ਹੈ।'

ਇਸ ਦੇ ਨਾਲ ਹੀ ਤਾਲਿਬਾਨ ਦੀ ਨੌਜਵਾਨ ਪੀੜ੍ਹੀ ਵੀ ਇੱਕ ਚੁਣੌਤੀ ਪੇਸ਼ ਕਰ ਸਕਦੀ ਹੈ।

ਇੱਕ ਨੌਜਵਾਨ ਤਾਲਿਬਾਨੀ ਨੇ ਹਾਲ 'ਚ ਹੀ ਮੈਨੂੰ ਦੱਸਿਆ ਕਿ "ਸਾਨੂੰ ਇਤਿਹਾਸ ਦੇ ਸਬਕਾਂ ਵੱਲ ਧਿਆਨ ਦੇਣਾ ਚਾਹੀਦਾ ਹੈ।"

ਉਸ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਤਾਲਿਬਾਨ ਨੇ ਮੁੜ ਤੋਂ ਆਪਣਾ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਇੱਕ ਵਾਰ ਫਿਰ ਮੂੰਹ ਦੀ ਖਾਣੀ ਪੈ ਸਕਦੀ ਹੈ, ਜਿਵੇਂ ਕਿ ਸਾਲ 2001 'ਚ ਹੋਇਆ ਸੀ।

ਇੱਕ ਹੋਰ ਵਿਅਕਤੀ ਨੇ ਬੈਚੇਨੀ ਤੇ ਨਾਰਾਜ਼ਗੀ ਜ਼ਾਹਰ ਕੀਤੀ ਕਿ ਸਿਰਫ਼ ਧਾਰਮਿਕ ਮਾਮਲਿਆਂ ਵਿੱਚ ਸਿੱਖਿਅਤ ਮੁਲਾਣਿਆਂ ਨੂੰ ਇੰਨੇ ਅਹੁਦੇ ਦਿੱਤੇ ਜਾ ਰਹੇ ਹਨ।

ਅੰਤਰਿਮ ਵਜ਼ਾਰਤ ਦੇ ਐਲਾਨ ਤੋਂ ਤੁਰੰਤ ਬਾਅਦ ਜਾਰੀ ਕੀਤੇ ਗਏ ਇੱਕ ਬਿਆਨ ਵਿਚ, ਆਮਿਰ ਨੇ ਕਿਹਾ ਕਿ "ਸਾਰੇ ਪ੍ਰਤੀਭਾਸ਼ਾਲੀ ਅਤੇ ਪੇਸ਼ੇਵਰ ਲੋਕਾਂ ਦੀ ਪ੍ਰਤਿਭਾ, ਹੁਨਰ, ਮਾਰਗਦਰਸ਼ਨ ਅਤੇ ਕੰਮ ਦੀ ਸਖ਼ਤ ਜ਼ਰੂਰਤ ਸੀ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕੀ ਹੋਵੇਗਾ ਆਉਣ ਵਾਲੇ ਸਮੇਂ 'ਚ

ਇਨ੍ਹਾਂ ਸਾਰੇ ਬਿਆਨਾਂ ਤੋਂ ਇਹ ਤਾਂ ਸਪਸ਼ਟ ਸੀ ਕਿ ਉਹ 'ਪ੍ਰਣਾਲੀ' ਨੂੰ ਮਜ਼ਬੂਤ ਕਰਨ ਭਾਵ ਇਸਲਾਮਿਕ ਅਮੀਰਾਤ ਨੂੰ ਮੁੜ ਸਥਾਪਤ ਕਰਨ ਲਈ ਜੱਦੋਜਹਿਦ ਕਰ ਰਹੇ ਸਨ। ਇਹ ਤੱਥ ਸਭ ਤੋਂ ਵੱਧ ਅਹਿਮ ਹੈ।

ਹਾਲ ਦੇ ਹੀ ਸਮੇਂ 'ਚ ਮੈਂ ਕਾਬੁਲ ਵਿੱਚ ਤਾਲਿਬਾਨ 'ਤੇ ਨਜ਼ਰ ਰੱਖਣ ਵਾਲੇ ਵੱਖੋ-ਵੱਖ ਲੋਕਾਂ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਕੀ ਲੱਗਦਾ ਹੈ ਕਿ ਸਮੇਂ ਦੇ ਨਾਲ-ਨਾਲ ਇਹ ਲੀਡਰਸ਼ਿਪ ਸਖਤ ਹੋ ਜਾਵੇਗੀ ਜਾਂ ਫਿਰ ਨਰਮ ਹੋ ਜਾਵੇਗੀ।

ਤੇਜ਼ ਹਵਾਵਾਂ ਉਨ੍ਹਾਂ ਨੂੰ ਕਈ ਦਿਸ਼ਾਵਾਂ ਵੱਲ ਝੁਕਾ ਸਕਦੀਆਂ ਹਨ।

ਦੁਨੀਆਂ ਦੀਆਂ ਵੱਡੀਆਂ ਸਹਾਇਤਾ ਏਜੰਸੀਆਂ, ਜੋ ਕਿ ਪਿਛਲੀ ਸਰਕਾਰ ਦੇ ਬਜਟ ਦਾ ਲਗਭਗ 80% ਮੁਹੱਈਆ ਕਰਵਾਉਂਦੀਆਂ ਸਨ, ਸਾਰੀ ਸਥਿਤੀ 'ਤੇ ਬਾਜ਼ ਅੱਖ ਰੱਖ ਰਹੀਆਂ ਹਨ।

ਸੰਯੁਕਤ ਰਾਸ਼ਟਰ ਦੇ ਮਨੁੱਖਤਾਵਾਦੀ ਮਾਮਲਿਆਂ ਦੇ ਮੁਖੀ ਮਾਰਟਿਨ ਗ੍ਰਿਫਿਥਸ ਨੇ ਮੈਨੂੰ ਦੱਸਿਆ ਕਿ ਔਰਤਾਂ ਅਤੇ ਕੁੜੀਆਂ ਸਮੇਤ ਮਨੁੱਖੀ ਸਿਧਾਂਤ ਅਤੇ ਕਦਰਾਂ -ਕੀਮਤਾਂ ਵੀ ਗੰਭੀਰ ਸੰਕਟ 'ਚ ਹਨ।

ਉਨ੍ਹਾਂ ਅੱਗੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਨੇ ਉਸ ਤੋਂ ਧੀਰਜ , ਸਬਰ ਅਤੇ ਸਲਾਹ ਮੰਗੀ ਹੈ।

ਤਾਲਿਬਾਨ ਨੂੰ ਦੁਨੀਆਂ ਭਰ ਦੇ ਜਿਹਾਦੀ ਵੀ ਖੁਰਦਬੀਨ ਥੱਲੇ ਰੱਖ ਕੇ ਦੇਖ ਰਹੇ ਹਨ। ਜਿਹਾਦੀ ਜਿਨ੍ਹਾਂ ਨੇ ਤਾਲਿਬਾਨ ਦੀ ਵਾਪਸੀ ਅਤੇ ਸ਼ਰੀਆ ਕਨੂੰਨ ਦੀ ਵਾਪਸੀ ਦਾ ਜੋਸ਼ੋ-ਖ਼ਰੋਸ਼ ਨਾਲ ਸਵਾਗਤ ਕੀਤਾ ਸੀ।

ਅਫ਼ਗਾਨਿਸਤਾਨ ਜੇ ਕਹਿ ਲਿਆ ਜਾਵੇ ਤਾਂ ਫੇਲ੍ਹ ਹੋਣਾ ਸਹਾਰ ਨਹੀਂ ਸਕਦਾ।

ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਇਹ ਅੱਤਵਾਦੀਆਂ ਤੇ ਕੱਟੜਪੰਥੀਆਂ ਦਾ ਸਵਰਗ ਬਣ ਸਕਦਾ ਹੈ, ਇੱਥੇ ਮਨੁੱਖੀ ਹੱਕਾਂ ਦੇ ਘਾਣ ਦੇ ਖ਼ਦਸ਼ੇ ਵੀ ਜਤਾਏ ਜਾ ਰਹੇ ਹਨ।

ਮਨੁੱਖੀ ਸਹਾਇਤਾ ਦੀ ਅਣਹੋਂਦ ਵਿੱਚ ਅਕਾਲ ਅਤੇ ਭੁੱਖਮਰੀ ਵਰਗੀਆਂ ਅਲਾਮਤਾਂ ਵੀ ਇਸ ਦੇਸ਼ ਦੇ ਸਾਹਮਣੇ ਮੂੰਹ ਪਾੜੀ ਖੜ੍ਹੀਆਂ ਹਨ।

ਅਜਿਹੇ ਵਿੱਚ ਤਾਲਿਬਾਨ ਆਗੂ ਇਸ ਹਨੇਰ-ਗਰਦੀ ਅਤੇ ਸ਼ਸ਼ੋਪੰਜ ਦੇ ਸਮੇਂ ਵਿੱਚ ਆਪਣਾ ਰਾਹ ਤਲਾਸ਼ ਰਹੇ ਹਨ। ਜਦਕਿ ਉਨ੍ਹਾਂ ਦੇ ਪੈਰ ਅਜੇ ਵੀ ਅਤੀਤ ਦੀ ਦਲਦਲ ਵਿੱਚ ਖੁੱਭੇ ਹਨ।

ਇਸ ਪੂਰੀ ਸਥਿਤੀ 'ਤੇ ਇਹ ਮੰਤਰ ਵਧੇਰੇ ਢੁਕੇਗਾ, ਕਿ 'ਕਹਿਣੀ ਨਹੀਂ ਕਰਨੀ ਵਧੇਰੇ ਮਾਅਨੇ ਰੱਖਦੀ ਹੈ।'

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)