ਪੰਜਾਬ ’ਚ ਚੋਣਾਂ ਐਲਾਨ ਹੋਣ ਤੱਕ ਸਿਆਸੀ ਪਾਰਟੀਆਂ ਚੋਣ ਮੁਹਿੰਮ ਨਾ ਚਲਾਉਣ, ਜੋ ਪਾਰਟੀ ਮੁਹਿੰਮ ਚਲਾਵੇਗੀ ਉਹ ਕਿਸਾਨ ਵਿਰੋਧੀ ਮੰਨੀ ਜਾਵੇਗੀ - ਕਿਸਾਨ ਜਥੇਬੰਦੀਆਂ

ਬੈਠਕ ਤੋਂ ਬਾਅਦ ਕਿਸਾਨ ਆਗੂਆਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਚੋਣਾਂ ਦੇ ਐਲਾਨ ਤੋਂ ਪਹਿਲਾਂ ਕੋਈ ਵੀ ਪਾਰਟੀ ਸਿਆਸੀ ਰੈਲੀਆਂ ਨਾ ਕਰੇ ਅਤੇ ਅਜਿਹਾ ਕਰਨ ਵਾਲੀ ਪਾਰਟੀ ਨੂੰ ਕਿਸਾਨ ਵਿਰੋਧੀ ਮੰਨਿਆ ਜਾਵੇਗਾ।
32 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਬਾਕੀ ਸਿਆਸੀ ਦਲਾਂ ਨਾਲ ਚੰਡੀਗੜ੍ਹ ਦੇ ਸੈਕਟਰ 36 ਵਿੱਚ ਪੀਪਲਸ ਕਨਵੈਨਸ਼ਨ ਸੈਂਟਰ ਵਿੱਚ ਵਾਰੀ-ਵਾਰੀ ਬੈਠਕਾਂ ਕੀਤੀਆਂ।
ਇਨ੍ਹਾਂ ਬੈਠਕਾਂ ਦਾ ਸੱਦਾ ਕਿਸਾਨ ਮੋਰਚੇ ਵੱਲੋਂ ਸਿਆਸੀ ਪਾਰਟੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਆਸੀ ਰੈਲੀਆਂ ਵਿੱਚ ਰੁਕਾਵਟ ਨਾ ਪਾਏ ਜਾਣ ਬਾਰੇ ਲਿਖੀ ਚਿੱਠੀ ਤੋਂ ਬਾਅਦ ਦਿੱਤਾ ਗਿਆ ਸੀ।
ਇਨ੍ਹਾਂ ਪਾਰਟੀਆਂ ਵਿੱਚ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਸਮੇਤ ਹੋਰ ਸਿਆਸੀ ਪਾਰਟੀਆਂ ਦੇ ਆਗੂ ਵੀ ਸ਼ਾਮਲ ਹੋਏ।
ਇਹ ਵੀ ਪੜ੍ਹੋ-
ਬੈਠਕ ਤੋਂ ਬਾਅਦ ਕਿਸਾਨ ਆਗੂ ਕੀ ਬੋਲੇ?
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ-
- ਚੋਣਾਂ ਫਰਵਰੀ 2022 ਵਿੱਚ ਹੋਣੀਆਂ ਹਨ, ਸਿਆਸੀ ਪਾਰਟੀਆਂ ਨੇ ਪ੍ਰਚਾਰ 10 ਮਹੀਨੇ ਪਹਿਲਾਂ ਸ਼ੁਰੂ ਕਰ ਦਿੱਤਾ ਹੈ।
- ਇਸ ਬਾਰੇ ਸਿਰਫ਼ ਕਾਂਗਰਸ ਤੇ ਅਕਾਲੀ ਦਲ ਨੇ ਕੋਈ ਸਪਸ਼ਟ ਰਾਇ ਨਹੀਂ ਦਿੱਤੀ ਤੇ ਕਿਹਾ ਕਿ ਅਸੀਂ ਹਾਈ ਕਮਾਂਡ ਨਾਲ ਗੱਲ ਕਰਾਂਗੇ।
- ਬਾਕੀ ਸਾਰੀਆਂ ਪਾਰਟੀਆਂ ਨੇ ਕਿਹਾ ਕਿ ਚੋਣ ਪ੍ਰਚਾਰ ਚੋਣ ਜਾਬਤੇ ਤੋਂ ਬਾਅਦ ਹੀ ਹੋਣਾ ਚਾਹੀਦਾ ਹੈ।
- ਚੋਣ ਘੋਸ਼ਣਾ ਪੱਤਰ ਨੂੰ ਕਾਨੂੰਨੀ ਦਸਤਾਵੇਜ਼ ਬਣਾਏ ਜਾਣ ਬਾਰੇ ਸਾਰੇ ਸਹਿਮਤ ਹੋਏ।
- ਇਹ ਵੀ ਤਜਵੀਜ਼ ਰੱਖੀ ਗਈ ਕਿ ਕੀਤੇ ਵਾਅਦੇ ਪੂਰੇ ਕਰਨ ਲਈ ਇੱਕ ਕਲੈਂਡਰ ਵੀ ਰੱਖਿਆ ਜਾਵੇ।
- ਫਰਦਾਂ ਦਿਖਾਉਣ ਲਈ ਕਿਸਾਨਾਂ ਨੂੰ ਮਜਬੂਰ ਨਾ ਕੀਤਾ ਜਾਵੇ। ਇਹ ਮੰਗ ਕਿਸਾਨ ਆਗੂਆਂ ਨੇ ਕਾਂਗਸੀ ਆਗੂਆਂ ਦੇ ਸਾਹਮਣੇ ਰੱਖੀ।
- ਕਿਸਾਨਾਂ ਤੇ ਮੋਰਚੇ ਦੌਰਾਨ ਬਣੇ ਕੇਸ ਵਾਪਸ ਲਏ ਜਾਣ।
- ਮਹੌਲ ਦਾ ਖ਼ਰਾਬ ਹੋਣਾ ਨਾ ਸਿਰਫ਼ ਪੰਜਾਬ ਲਈ ਖ਼ਤਰਨਾਕ ਹੈ ਮੋਰਚੇ ਲਈ ਵੀ ਖ਼ਤਰਨਾਕ ਹੈ।
- ਸਿਆਸੀ ਪਾਰਟੀਆਂ ਨੂੰ ਸਮਾਜਿਕ ਸਮਾਗਮਾਂ ਤੋਂ ਨਾ ਰੋਕਿਆ ਜਾਵੇ ਸਿਰਫ਼ ਸਿਆਸੀ ਸਮਾਗਮ ਨਾ ਕੀਤੇ ਜਾਣ ਅਤੇ ਸਰਕਾਰ ਵੀ ਆਪਣੇ ਸਮਾਗਮ ਸੀਮਤ ਗਿਣਤੀ ਵਿੱਚ ਕਰੇ, ਇਕੱਠ ਨਾ ਕਰੇ।
ਬੈਠਕ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਕੀ ਕਿਹਾ?

ਬੈਠਕ ਵਿੱਚ ਪਹੁੰਚੇ ਕਿਸਾਨ ਆਗੂ ਮਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਪੰਜਾਬ ਵਿੱਚ ਰੈਲੀਆਂ ਨਾ ਕਰਨ ਬਾਰੇ ਸਿਆਸੀ ਦਲਾਂ ਨੂੰ ਆਖਿਆ ਗਿਆ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨ ਜਥੇਬੰਦੀਆਂ ਨੂੰ ਇੱਕ ਚਿੱਠੀ ਲਿਖੀ।
ਉਨ੍ਹਾਂ ਨੇ ਅੱਗੇ ਦੱਸਿਆ ਕਿਹਾ, "ਫਿਰ ਅਸੀਂ ਸੋਚਿਆ ਕਿ ਅਸੀਂ ਇੱਕ ਪਾਰਟੀ ਨਾਲ ਗੱਲਬਾਤ ਕਿਉਂ ਕਰੀਏ ਅਸੀਂ ਸਾਰਿਆਂ ਨਾਲ ਕਰਾਂਗੇ। ਅਜੇ ਤਾਂ ਚੋਣਾਂ ਐਲਾਨੀਆਂ ਵੀ ਨਹੀਂ ਗਈਆਂ ਹਨ ਤੇ ਇਨ੍ਹਾਂ ਨੂੰ ਇੰਨੀ ਕਿਹੜੀ ਕਾਹਲੀ ਪਈ ਹੈ।"
"ਅਸੀਂ ਤਾਂ ਇਹੀ ਕਹਿਣਾ ਜਿੰਨਾ ਚਿਰ ਚੋਣਾਂ ਦਾ ਐਲਾਨ ਨਹੀਂ ਹੁੰਦਾ, ਉਦੋਂ ਤੱਕ ਰੈਲੀਆਂ ਨਾ ਕਰੋ ਤੇ ਆਪਣੇ ਕਾਰਕੁੰਨਾਂ ਨੂੰ ਆਖੋ ਕਿ ਦਿੱਲੀ ਮੋਰਚੇ 'ਤੇ ਕਿਸਾਨੀ ਝੰਡੇ ਹੇਠਾਂ ਆ ਕੇ ਬੈਠਣ।"
ਉਨ੍ਹਾਂ ਨੇ ਕਿਹਾ ਕਿ ਜਿਹੜਾ ਕਿਸਾਨ ਦਿੱਲੀ ਮੋਰਚੇ 'ਤੇ ਬੈਠਾ ਹੈ ਉਹ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਜੁੜਿਆ ਹੈ ਪਰ ਉਹ ਕਿਸਾਨ ਵਜੋਂ ਉੱਥੇ ਬੈਠਾ ਹੈ।
ਪਰ ਇਹ ਰੈਲੀਆਂ ਕਰ ਕੇ ਉਨ੍ਹਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, "ਜੇ ਸਿੱਧਾ ਕਿਹਾ ਜਾਵੇ ਤਾਂ ਉਹ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਇੱਕ ਪਰੰਪਰਾ ਹੈ।"

ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਨੂੰ ਸਖ਼ਤੀ ਨਾਲ ਕਿਹਾ ਜਾਵੇਗਾ ਕਿ ਰੈਲੀਆਂ ਬੰਦ ਕਰੋ ਅਤੇ "ਜੇ ਇਹ ਫਿਰ ਵੀ ਨਾ ਮੰਨੇ ਤਾਂ ਇਸ ਦਾ ਖ਼ਾਮਿਆਜ਼ਾ ਇਨ੍ਹਾਂ ਨੂੰ ਭੁਗਤਣਾ ਪਵੇਗਾ।"
ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ, "ਅੱਜ ਅਸੀਂ ਪੰਜਾਬ ਦੀ ਅਮਨ-ਸ਼ਾਂਤੀ ਬਾਰੇ ਗੱਲ ਕਰਾਂਗੇ ਕਿ ਉਹ ਕਿਉਂ ਨਹੀਂ ਹੈ। ਟਕਰਾਅ ਨਹੀਂ ਹੋਣਾ ਚਾਹੀਦਾ। ਟਕਰਾਅ ਨਾਲ ਨੁਕਸਾਨ ਹੁੰਦਾ।"
‘ਪੰਜਾਬ ਦੀ ਆਰਥਿਕਤਾ ਤੇ ਕਿਸਾਨੀ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ’
ਕਿਸਾਨ ਸੰਗਠਨਾਂ ਨਾਲ ਬੈਠਕ ਤੋਂ ਬਾਅਦ ਕਾਂਗਰਸੀ ਆਗੂ ਪਰਗਟ ਸਿੰਘ ਨੇ ਕਿਹਾ ਕਿ,"ਸਾਨੂੰ ਅਜਿਹਾ ਮਾਹੌਲ ਨਹੀਂ ਬਣਾਉਣਾ ਚਾਹੀਦਾ ਜਿਸ ਨਾਲ ਪੰਜਾਬ ਦਾ ਆਰਥਿਕ, ਪ੍ਰਸ਼ਾਸਨਿਕ ਨੁਕਸਾਨ ਹੋਵੇ ਅਤੇ ਪੰਜਾਬ ਨੂੰ ਸਿਆਸੀ ਨੁਕਸਾਨ ਹੋਵੇ।"

ਤਸਵੀਰ ਸਰੋਤ, PARGAT SINGH/FACEBOOK
"ਮੈਂ ਬਾਕੀ ਪਾਰਟੀਆਂ ਉੱਪਰ ਕਮੈਂਟ ਨਹੀਂ ਕਰ ਸਕਦਾ ਪਰ ਅਸੀਂ ਜੋ ਕਹਿ ਕੇ ਆਏ ਹਾਂ ਕਿ ਪੰਜਾਬ ਦੀ ਤਰੱਕੀ ਲਈ ਅਸੀਂ ਬਿਲੁਕਲ ਸ਼ਾਂਤੀ ਨਾਲ, ਪੰਜਾਬ ਨੂੰ ਨੁਕਸਾਨ ਨਾ ਹੋਵੇ, ਪੰਜਾਬ ਦੀ ਸੰਘਰਸ਼ ਕਰ ਰਹੀ ਕਿਸਾਨੀ ਨੂੰ ਨੁਕਸਾਨ ਨਾ ਹੋਵੇ।"
ਵਿਰੋਧੀ ਪਾਰਟੀਆਂ ਦੇ ਇਲਜ਼ਾਮ ਕਿ ਉਨ੍ਹਾਂ ਦੀਆਂ ਰੈਲੀਆਂ ਦਾ ਤਾਂ ਵਿਰੋਧ ਹੋ ਰਿਹਾ ਹੈ ਪਰ ਕਾਂਗਰਸ ਰੈਲੀਆਂ ਕਰ ਰਹੀ ਹੈ ਇਸ ਬਾਰੇ ਉਨ੍ਹਾਂ ਨੇ ਕਿਹਾ,"ਕਿ ਐਦਾਂ ਦੀ ਕੋਈ ਗੱਲ ਨਹੀਂ ਹੈ, ਉਨ੍ਹਾਂ ਦੀ ਚਰਚਾ ਹੋਈ ਹੈ ਉਹ ਜਵਾਬ ਦੇ ਸਕਦੇ ਹਨ...ਕਾਂਗਰਸ ਕਦੇ ਨਹੀਂ ਚਾਹੁੰਦੀ ਕਿ ਪੰਜਾਬ ਦੀ ਆਰਥਿਕਤਾ ਦਾ ਕੋਈ ਨੁਕਸਾਨ ਹੋਵੇ।"
ਉਨ੍ਹਾਂ ਨੇ ਬੈਠਕ ਵਿੱਚ ਚੋਣ ਘੋਸ਼ਣਾ ਪੱਤਰ ਨੂੰ ਕਨੂੰਨੀ ਦਸਤਵੇਜ਼ ਬਣਾਏ ਜਾਣ ਉੱਪਰ ਚਰਚਾ ਦੀ ਗੱਲ ਵੀ ਮੰਨੀ ਅਤੇ ਕਿਹਾ ਕਿ ਕਾਂਗਰਸ ਪਹਿਲਾਂ ਹੀ ਇਸ ਲਈ ਤਿਆਰ ਹੈ।
‘ਲੋਕਾਂ ਨੂੰ ਆਪਣੇ ਨੁਮਾਇੰਦਿਆਂ ਤੋਂ ਸਵਾਲ ਪੁੱਛਣ ਦਾ ਹੱਕ’
ਕਿਸਾਨਾਂ ਵੱਲੋਂ ਸਿਆਸੀ ਪਾਰਟੀਆਂ ਦੀਆਂ ਚੋਣ ਕੈਂਪਨਾਂ ਰੋਕੇ ਜਾਣ ਦੇ ਸੱਦੇ ਬਾਰੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਨ੍ਹਾਂ ਦੀ ਲੜਾਈ ਲਈ ਸਾਨੂੰ ਜੋ ਵੀ ਕੁਰਬਾਨੀ ਕਰਨੀ ਪਵੇਗੀ, ਅਸੀਂ ਕਰਾਂਗੇ।
ਜ਼ਿਕਰਯੋਗ ਹੈ ਕਿ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਦੀਆਂ ਇਹ ਪਲੇਠੀਆਂ ਪੰਜਾਬ ਵਿਧਾਨ ਸਭਾ ਚੋਣਾਂ ਹਨ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਲੋਕਤੰਤਰ ਦੀ ਇਹੀ ਤਾਂ ਖੂਬੀ ਹੈ ਕਿ ਲੋਕ ਆਪਣੇ ਨੁਮਾਇੰਦਿਆਂ ਨੂੰ ਸਵਾਲ ਪੁੱਛ ਸਕਦੇ ਹਨ। ਇਨ੍ਹਾਂ (ਕਿਸਾਨਾਂ) ਦਾ ਅੰਦੋਲਨ ਤਾਂ ਪਹਿਲਾਂ ਹੀ ਮਿਸਾਲੀ ਹੋ ਚੁੱਕਿਆ ਹੈ, ਸਾਰੀ ਦੁਨੀਆਂ ਵਿੱਚ ਇੰਨਾ ਸ਼ਾਂਤਮਈ ਅੰਦੋਲਨ ਨਹੀਂ ਚੱਲਿਆ।"

ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਸੀਂ ਹਮੇਸ਼ਾ ਤੋਂ ਹੀ ਇਨ੍ਹਾਂ ਕਨੂੰਨਾਂ ਦਾ ਵਿਰੋਧ ਕਰਦੇ ਆ ਰਹੇ ਹਾਂ।
ਸੁਖਬੀਰ ਬਾਦਲ ਅਤੇ ਬੀਬੀ ਜਗੀਰ ਕੌਰ ਵੱਲੋਂ ਕਰਨਾਲ ਮੋਰਚੇ ਬਾਰੇ ਇਹ ਕਹੇ ਜਾਣ ਤੇ ਕਿ ਉਹੀ ਉੱਥੇ ਲੰਗਰ ਪਹੁੰਚਾਉਂਦੇ ਰਹੇ ਹਨ , ਬਾਰੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਲੋਕਾਂ ਦਾ ਭਰੋਸਾ ਉਨ੍ਹਾਂ ਤੋਂ ਉੱਠ ਚੁੱਕਿਆ ਹੈ। (ਅਤੇ) ਜੇ ਬੀਬੀ ਜੀ ਅਜ਼ਾਦ ਹੁੰਦੇ ਤਾਂ ਅਜਿਹਾ "ਚਾਪਲੂਸੀ ਵਾਲਾ" ਬਿਆਨ ਨਾ ਦਿੰਦੇ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਲੋਕਾਂ ਦਾ "ਵਿਸ਼ਵਾਸ ਸਿਆਸੀ ਸਿਸਟਮ ਤੋਂ ਉੱਠ ਚੁੱਕਿਆ ਹੈ ਤੇ ਉਹ ਸਾਡੇ 'ਤੇ ਭਰੋਸਾ ਕਰਨਾ ਛੱਡ ਚੁੱਕੇ ਹਨ ਅਤੇ ਸਾਨੂੰ ਲੋਕਾਂ ਦਾ ਵਿਸ਼ਵਾਸ ਹਾਸਲ ਕਰਨ ਲਈ ਕੰਮ ਕਰਨਾ ਚਾਹੀਦਾ ਹੈ ਨਾ ਕਿ ਝੂਠ ਬੋਲ ਕੇ ਵੋਟਾਂ ਲੈਣ ਦਾ।"

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਕਿਹਾ ਹੈ ਕਿ "ਸਿਆਸੀ ਪਾਰਟੀਆਂ ਦਾ ਹੁਣ ਲੋਕਾਂ ਕੋਲ ਜਾਣਾ ਬਹੁਤ ਜ਼ਰੂਰੀ ਹੈ, ਪਹਿਲਾਂ ਕੋਵਿਡ ਕਰਕੇ ਲੋਕਾਂ ਕੋਲ ਨਹੀਂ ਜਾ ਸਕੇ।"
ਉਨ੍ਹਾਂ ਨੇ ਕਿਹਾ ਕਿ ਤੁਸੀਂ "ਸਹਿਯੋਗ ਕਰੋ, ਜਦੋਂ ਤੁਹਾਡਾ ਕੋਈ ਵੱਡਾ ਪ੍ਰੋਗਰਾਮ ਹੋਵੇ ਤਾਂ ਅਸੀਂ ਉਸ ਦਿਨ ਕੁਝ ਨਹੀਂ ਕਰਾਂਗੇ ਅਤੇ ਜੇ ਦਿੱਲੀ ਜਾਣ ਦਾ ਪ੍ਰੋਗਰਾਮ ਹੋਵੇ ਤਾਂ ਅਸੀਂ ਜੇ ਬੰਦੇ ਹੋਣਗੇ ਉਹ ਵੀ ਤੁਹਾਡੇ ਨਾਲ ਖੜਨਗੇ।"
ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਫਿਰ ਕਾਂਗਰਸ ਨਾਲ ਬੈਠਕ
ਕਿਸਾਨਾਂ ਦੀ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨਾਲ ਬੈਠਕ ਹੋਈ ਹੈ। ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ ਸਮੇਤ ਕੁਝ ਹੋਰ ਲੀਡਰ ਵੀ ਪਹੁੰਚੇ ਸਨ।
ਅਕਾਲੀ ਦਲ ਦੇ ਆਗੂ ਪ੍ਰੇਮ ਚੰਦੂਮਾਜਰਾ ਨੇ ਕਿਹਾ ਕਿ ਉਹ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਚਿੱਠੀ ਦੇ ਜਵਾਬ ਵਿੱਚ ਗੱਲਬਾਤ ਲਈ ਸੱਦਾ ਦਿੱਤਾ।

ਤਸਵੀਰ ਸਰੋਤ, NAVJOT SINGH SIDHU MEDIA TEAM
ਕਿਸਾਨਾਂ ਦੀ ਹੁਣ ਕਾਂਗਰਸ ਨਾਲ ਬੈਠਕ ਚੱਲ ਰਹੀ ਹੈ। ਜਿਸ ਵਿੱਚ ਨਵਜੋਤ ਸਿੰਘ ਸਿੱਧੂ ਸਣੇ ਕਈ ਲੀਡਰ ਪਹੰਚੇ ਹਨ।
ਕਰਨਾਲ ਧਰਨੇ 'ਤੇ ਡਟੇ ਕਿਸਾਨ

ਤਸਵੀਰ ਸਰੋਤ, Kamal Saini/bbc
ਕਰਨਾਲ ਵਿੱਚ ਮਿਨੀ ਸਕੱਤਰੇਤ ਦੇ ਬਾਹਰ ਧਰਨੇ 'ਤੇ ਬੈਠੇ ਕਿਸਾਨ ਅਜੇ ਵੀ ਡਟੇ ਹੋਏ ਹਨ ਅਤੇ ਉਨ੍ਹਾਂ ਨੇ ਮੰਗਾਂ ਨਾ ਮੰਨੇ ਜਾਣ ਤੱਕ ਧਰਨੇ ਨੂੰ ਹੋਰ ਪੱਕਾ ਤੇ ਵਿਸ਼ਾਲ ਕਰਨ ਦਾ ਐਲਾਨ ਕੀਤਾ ਹੈ।
ਇਹ ਕਿਸਾਨ ਕਰਨਾਲ ਵਿੱਚ 28 ਅਗਸਤ ਨੂੰ ਕਿਸਾਨਾਂ ਦੇ ਲਾਠੀਚਾਰਜ ਲਈ ਜ਼ਿੰਮੇਵਾਰ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਮੰਗਲਵਾਰ ਤੋਂ ਕਰਨਾਲ ਜ਼ਿਲ੍ਹਾ ਸਕੱਤਰੇਤ ਨੂੰ ਘੇਰੀ ਬੈਠੇ ਹਨ।
ਬੀਬੀਸੀ ਸਹਿਯੋਗੀ ਕਮਲ ਸੈਣੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪ੍ਰਸ਼ਾਸਨ ਵੱਲੋਂ ਕੱਲ੍ਹ ਰਾਤ 12 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਸਨ ਪਰ ਹੁਣ ਫਿਲਹਾਲ ਇਹ ਬਹਾਲ ਕਰ ਦਿੱਤੀਆਂ ਗਈਆਂ ਹਨ।

ਤਸਵੀਰ ਸਰੋਤ, kamal saini/bbc
ਹਾਲਾਂਕਿ, ਧਰਨੇ ਦੇ ਤੀਜੇ ਦਿਨ ਯਾਨਿ ਵੀਰਵਾਰ ਨੂੰ ਕਿਸਾਨਾਂ ਤੇ ਸਰਕਾਰ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ।
ਸੰਯੁਕਤ ਕਿਸਾਨ ਮੋਰਚੇ ਦੇ ਕਰਨਾਲ ਦੇ ਇੰਚਾਰਜ ਜਗਦੀਪ ਸਿੰਘ ਔਲਖ ਨੇ ਮੀਡੀਆ ਨੂੰ ਦੱਸਿਆ ਕਿ ਸਰਕਾਰ ਜ਼ਿੱਦੀ ਰਵੱਈਆ ਛੱਡੇ ਨਹੀਂ ਤਾਂ 11 ਸਤੰਬਰ ਨੂੰ ਆਰ-ਪਾਰ ਦੀ ਲੜਾਈ ਬਾਰੇ ਫ਼ੈਸਲਾ ਲਿਆ ਜਾਵੇਗਾ।
ਉਨ੍ਹਾਂ ਕਿਹਾ ਸਰਕਾਰ ਕੋਲ 11 ਸਤੰਬਰ ਤੱਕ ਦਾ ਸਮਾਂ ਹੈ, ਉਹ ਮੁਲਜ਼ਮ ਅਧਿਕਾਰੀ ਉੱਤੇ ਪਰਚਾ ਦਰਜ ਕਰੇ, ਨਹੀਂ ਤਾਂ ਕਿਸਾਨ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰਨਗੇ।
ਸਿੰਘੂ ਦੀ ਤਰ੍ਹਾਂ ਕਰਨਾਲ ਵੀ ਪੁੱਜੀਆ ਸਹੂਲਤਾਂ ਨਾਲ ਲੈਸ ਟਰਾਲੀਆਂ
ਸਿੰਘੂ ਦੀ ਤਰ੍ਹਾਂ ਹੁਣ ਕਰਨਾਲ ਵਿੱਚ ਵੀ ਟਰਾਲੀਆ ਪਹੁੰਚਣ ਲੱਗੀਆਂ ਹਨ। ਜਿਸ ਵਿੱਚ ਕਿਸਾਨਾਂ ਨੇ ਰਹਿਣ, ਸੌਣ ਦੇ ਨਾਲ-ਨਾਲ ਹੋਰ ਵੀ ਸੁਵਿਧਾਵਾ ਹਨ।

ਤਸਵੀਰ ਸਰੋਤ, kamal saini/bbc

ਤਸਵੀਰ ਸਰੋਤ, kamal saini/bbc

ਤਸਵੀਰ ਸਰੋਤ, kamal saini/bbc

ਤਸਵੀਰ ਸਰੋਤ, kamal saini/bbc
ਤਸਵੀਰਾਂ ਰਾਹੀਂ ਦੇਖੋ ਅੱਜ ਕੀ ਹੈ ਮਾਹੌਲ

ਤਸਵੀਰ ਸਰੋਤ, kamal saini/bbc

ਤਸਵੀਰ ਸਰੋਤ, kamal saini/bbc

ਤਸਵੀਰ ਸਰੋਤ, kamal saini/bbc

ਤਸਵੀਰ ਸਰੋਤ, kamal saini/bbc

ਤਸਵੀਰ ਸਰੋਤ, kamal saini/bbc
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਹਰਿਆਣਾ ਦੇ ਗ੍ਰਹਿ ਮੰਤਰੀ ਨੇ ਕੀ ਕਿਹਾ
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ, ਅਸੀਂ ਨਿਰਪੱਖ ਜਾਂਚ ਲਈ ਤਿਆਰ ਹਾਂ ਪਰ ਅਸੀਂ ਸਿਰਫ਼ ਐੱਸਡੀਐੱਮ ਦੀ ਜਾਂਚ ਨਹੀਂ ਕਰਾਵਾਂਗੇ, ਸਾਰੇ ਕਰਨਾਲ ਅਧਿਆਏ ਦੀ ਕਰਵਾਈ ਜਾਵੇਗੀ ਤੇ ਉਸ ਵਿੱਚ ਜੇਕਰ ਕਿਸਾਨ ਦੋਸ਼ੀ ਹੋਣਗੇ ਜਾਂ ਨੇਤਾ ਦੋਸ਼ੀ ਹੋਣਗੇ ਤਾਂ ਉਨ੍ਹਾਂ ਖ਼ਿਲਾਫ਼ ਵੀ ਬਣਦੀ ਕਾਰਵਾਈ ਕਰਾਂਗੇ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













