ਅਫ਼ਗਾਨਿਸਤਾਨ: ਕਾਬੁਲ ਤੋਂ ਭਾਰਤ ਪੁੱਜੇ ਭਾਰਤੀ ਅਤੇ ਅਫ਼ਗਾਨ ਨਾਗਰਿਕ, ਵੇਖੋ ਇਹ ਤਸਵੀਰਾਂ

ਐਤਵਾਰ ਸਵੇਰੇ ਅਫ਼ਗਾਨਿਸਤਾਨ ਤੋਂ ਵਿਸ਼ੇਸ਼ ਉਡਾਣਾਂ ਰਾਹੀਂ ਸੈਂਕੜੇ ਭਾਰਤੀ ਅਤੇ ਅਫ਼ਗਾਨ ਨਾਗਰਿਕ ਭਾਰਤ ਪਹੁੰਚੇ ਹਨ।

ਇਨ੍ਹਾਂ ਵਿੱਚ ਬੱਚੇ, ਮਹਿਲਾਵਾਂ, ਬਜ਼ੁਰਗ ਵੀ ਸ਼ਾਮਲ ਸਨ।

ਦੋ ਦਰਜਨ ਦੇ ਕਰੀਬ ਭਾਰਤ ਪਹੁੰਚੇ ਅਫਗਾਨ ਸਿੱਖਾਂ ਵਿੱਚ ਇੱਕ ਛੋਟਾ ਬੱਚਾ ਵੀ ਮੌਜੂਦ ਸੀ ਜਿਸ ਨੂੰ ਬਿਨਾਂ ਪਾਸਪੋਰਟ ਭਾਰਤ ਲਿਆਂਦਾ ਗਿਆ ਹੈ।

168 ਲੋਕ ਸੀ-17 ਉਡਾਣ ਰਾਹੀਂ ਭਾਰਤ ਪੁੱਜੇ ਹਨ ਜਿਨ੍ਹਾਂ ਵਿੱਚੋਂ 107 ਭਾਰਤੀ ਹਨ।

ਇਹ ਵੀ ਪੜ੍ਹੋ:-

ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਕਾਬੁਲ ਤੋਂ ਸੀ-17 ਉਡਾਣ ਰਾਹੀਂ 87 ਭਾਰਤੀਆਂ ਨੂੰ ਤਜਾਕਿਸਤਾਨ ਭੇਜਿਆ ਗਿਆ।

ਇੱਥੋਂ ਉਹ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਰਾਹੀਂ ਨਵੀਂ ਦਿੱਲੀ ਰਵਾਨਾ ਹੋਏ ਹਨ। ਦੋ ਨੇਪਾਲੀ ਨਾਗਰਿਕ ਵੀ ਇਸ ਉਡਾਣ ਵਿੱਚ ਮੌਜੂਦ ਸਨ।

ਇਹ ਉਡਾਣ ਐਤਵਾਰ ਸਵੇਰੇ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਵਿਖੇ ਪਹੁੰਚੀ ਹੈ।

ਕੁੱਲ 168 ਲੋਕ ਸੀ-17 ਰਾਹੀਂ ਭਾਰਤ ਪੁੱਜੇ ਹਨ ਜਿਨ੍ਹਾਂ ਵਿੱਚੋਂ 107 ਭਾਰਤੀ ਹਨ।

ਭਾਰਤ ਸਰਕਾਰ ਦੇ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਅਫ਼ਗਾਨਿਸਤਾਨ ਤੋਂ ਆਏ ਯਾਤਰੀਆਂ ਦੇ ਪੋਲੀਓ ਵੈਕਸੀਨ ਵੀ ਲਗਾਏ ਜਾ ਰਹੇ ਹਨ।

ਹਿੰਡਨ ਏਅਰਬੇਸ 'ਤੇ ਪਹੁੰਚੇ ਯਾਤਰੀਆਂ ਦਾ ਕੋਵਿਡ-19 ਸੰਬੰਧੀ ਆਰਟੀਪੀਸੀਆਰ ਟੈਸਟ ਵੀ ਕੀਤਾ ਗਿਆ।

ਕਾਬੁਲ ਤੋਂ ਇਲਾਵਾ ਕਤਰ ਅਤੇ ਤਜਾਕਿਸਤਾਨ ਰਾਹੀਂ ਵੀ ਐਤਵਾਰ ਨੂੰ ਭਾਰਤੀ ਨਾਗਰਿਕ ਵਾਪਸ ਆਏ ਹਨ।

ਇਹ ਵੀ ਪੜ੍ਹੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)