ਵਰਲਡ ਫੋਟੋਗ੍ਰਾਫੀ ਡੇਅ ਮੌਕੇ ਦੇਖੋ ਅਰਥ ਫੋਟੋ 2021 ਵਿੱਚ ਜੇਤੂ ਰਹੀਆਂ ਤਸਵੀਰਾਂ

ਤਸਵੀਰ ਸਰੋਤ, Rosie Hallam

ਸਿੱਖਿਆ ਦੇ ਮਾਧਿਅਮ ਰਾਹੀਂ ਇੱਕ ਇਥੋਪੀਅਨ ਪਰਿਵਾਰ ਦੀ ਯਾਤਰਾ ਨੂੰ ਦਰਸਾਉਣ ਵਾਲੇ ਇੱਕ ਪ੍ਰੋਜੈਕਟ ਨੇ 2021 ਦੀ ਅਰਥ ਫੋਟੋ ਮੁਕਾਬਲਾ ਜਿੱਤਿਆ ਹੈ।
ਰੋਜ਼ੀ ਹਲਮ ਦੀ ਤਸਵੀਰ, ਇੱਕ ਸਿੱਖਿਆ ਦੇ ਅਧਿਕਾਰ, ਸੈਲਾਮੋ ਨੂੰ ਦਰਸਾਉਂਦੀ ਹੈ, ਜਿਸ ਵਿੱਚ ਉਨ੍ਹਾਂ ਦੀ ਸਕੂਲ ਜਾਣ ਵਾਲੀ ਪਹਿਲੀ ਬੱਚੀ, ਉਸ ਦੀ ਮਾਂ ਮੈਸੇਲੇਕ ਅਤੇ ਉਨ੍ਹਾਂ ਦੇ ਪਿਤਾ ਮਾਰਕੋ ਹਨ।
ਕਿਰਸਾਨੀ ਕਰ ਕੇ ਗੁਜ਼ਰ-ਬਸਰ ਕਰਨ ਵਾਲੇ ਪਰਿਵਾਰ ਨੇ ਇੱਕ ਸਿੱਖਿਆ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ।
ਸ਼੍ਰੇਣੀ ਨੇ ਮੁਕਾਬਲੇ ਦੀ ਪੀਪਲ ਸ਼ੀਰੀਜ਼ ਵੀ ਜਿੱਤੀ।
ਇਹ ਵੀ ਪੜ੍ਹੋ-
'ਲਿੰਗਕ ਬਰਾਬਰਤਾ'
ਹਲਮ ਨੇ ਕਿਹਾ, "ਸਿੱਖਿਆ ਦੋਵਾਂ ਦਾ ਬੁਨਿਆਦੀ ਮਨੁੱਖੀ ਹੱਕ ਹੈ ਅਤੇ ਇੱਕ ਲਾਭਕਾਰੀ ਨਿਵੇਸ਼।"
ਉਨ੍ਹਾਂ ਨੇ ਕਿਹਾ, "ਇਹ ਵਿਕਾਸ ਲਈ ਮਹੱਤਵਪੂਰਨ ਹੈ ਅਤੇ ਸਮਾਜ ਭਲਾਈ, ਆਰਥਿਕ ਵਿਕਾਸ ਅਤੇ ਸੁਰੱਖਿਆ, ਲਿੰਗਕ ਅਸਮਾਨਤਾ ਅਤੇ ਸ਼ਾਂਤੀ ਦੀ ਨੀਂਹ ਰੱਖਦਾ ਹੈ।"
ਫੌਰੈਸਟ੍ਰੀ ਇੰਗਲੈਂਡ ਐਂਡ ਦਿ ਰੋਇਲ ਜਿਓਗ੍ਰਾਫੀਕਲ ਸੁਸਾਇਟੀ ਨੇ 55 ਤਸਵੀਰਾਂ ਅਤੇ ਚਾਰ ਫਿਲਮਾਂ ਦੀ ਸ਼ੌਰਟਲਿਸਟ ਵਿੱਚੋਂ ਛੇ ਸ਼੍ਰੇਣੀਆਂ ਵਿੱਚ ਜੇਤੂਆਂ ਦੀ ਚੋਣ ਕੀਤੀ ਹੈ।
ਮੁਕਾਬਲੇ ਦਾ ਉਦੇਸ਼
- ਵਾਤਾਵਰਨ ਦਾ ਦ੍ਰਿਸ਼ ਮੀਡੀਆ ਵਿੱਚ ਬਿਹਤਰੀਨ ਪ੍ਰਦਰਸ਼ਨ ਹੋਵੇ
- ਦੁਨੀਆਂ ਅਤੇ ਇਸ ਦੇ ਨਿਵਾਸੀਆਂ ਬਾਰੇ ਚਰਚਾ ਨੂੰ ਉਤਸ਼ਾਹਿਤ ਕਰੇ

ਤਸਵੀਰ ਸਰੋਤ, Edward Bateman

ਐਡਵਰਡ ਬੈਟਮੈਨ ਦੇ ਯੋਸੇਮਾਈਟ ਹਾਫ ਡੋਮ ਵਿੱਚ ਵਿੰਟਰ ਨੇ ਪਲੇਸ ਸ਼੍ਰੇਣੀ ਜਿੱਤੀ।
ਕੋਵਿਡ ਪਾਬੰਦੀਆਂ ਨੇ ਨੈਸ਼ਨਲ ਪਾਰਕ ਦੀ ਯਾਤਰਾ ਨੂੰ ਅਸੰਭਵ ਬਣਾ ਦਿੱਤਾ ਹੈ, ਇਸ ਲਈ ਫੋਟੋਗ੍ਰਾਫਰ ਨੇ ਇਸ ਦ੍ਰਿਸ਼ ਨੂੰ ਆਪਣੀ ਰਸੋਈ ਦੀ ਮੇਜ 'ਤੇ ਯੁਨਾਈਟਡ ਸਟੇਟ ਜਿਓਲਾਜੀਕਲ ਸਰਵੇਅ ਦੇ ਭੂਗੌਲਿਕ ਤੋਂ ਹਾਸਿਲ ਡਾਟਾ ਤੋਂ 3-ਡੀ ਪ੍ਰਿੰਟਟ ਲੈਂਡਸਕੈਪ ਨਾਲ ਬਣਾਇਆ।

ਤਸਵੀਰ ਸਰੋਤ, Markus van Hauten

ਮਾਰਕਸ ਵੈਨ ਹੌਟਨ ਬਲੂ ਪੂਲ ਆਇਸਲੈਂਡ ਦੇ ਅੰਦਰੂਨੀ ਹਿੱਸੇ ਵਿੱਚ ਵਿਰਲੇ-ਵਿਰਲੇ ਵਸੇ ਹੋਏ ਹਾਈਲੈਂਡ ਪਠਾਰ 'ਤੇ ਇੱਕ ਲੁਕੇ ਹੋਏ ਜਿਓਥਰਮਲ ਬਸੰਤ ਦਾ ਚਿੱਤਰਨ ਪੇਸ਼ ਕਰਦਾ ਹੈ, ਇਨ੍ਹਾਂ ਨੇ ਨੇਚਰ ਸ਼੍ਰੇਣੀ ਵਿੱਚ ਐਵਾਰਡ ਜਿੱਤਿਆ ਹੈ।

ਤਸਵੀਰ ਸਰੋਤ, Roberto Bueno

ਰੋਬਰਟੋ ਬਿਓਨੋ ਫੌਰੈਸਟ ਲਾਈਕ ਗਾਰਡਨ, ਸਪੇਨ ਵਿੱਚ ਮਨੁੱਖ-ਨਿਰਮਿਤ ਸਟੈਪਡ ਵਾਈਨਯਾਰਡ ਦੇ ਨਾਲ ਹਰੇ-ਭਰੇ ਜੰਗਲਾਂ ਵਿੱਚ ਢਲਾਣ ਦੀ ਇੱਕ ਹਵਾਈ ਅਕਸ ਨੇ ਚੇਂਜਿੰਗ ਫੌਰੈਸਟ ਸ਼੍ਰੇਣੀ ਜਿੱਤੀ।

ਤਸਵੀਰ ਸਰੋਤ, Antonio Perez


ਤਸਵੀਰ ਸਰੋਤ, Antonio Perez


ਤਸਵੀਰ ਸਰੋਤ, Antonio Perez

ਅਨਟੋਨੀਓ ਪੈਰੇਜ਼ ਸੀਰੀਜ਼ ਦਿ ਸੀਅ ਮੂਵਸ ਅਸ, ਫੂਵੇਮੇਹ, ਘਾਨਾ, ਪੱਛਮੀ ਅਫ਼ਰੀਕਾ ਵਿੱਚ ਤਟਵਰਤੀ ਕਟਾਅ ਅਤੇ ਮਹੱਤਵਪੂਰਨ ਤੌਰ 'ਤੇ ਅਸਰਦਾਰ ਵਿਅਕਤੀਆਂ ਦੇ ਚਿੱਤਰਨ ਨੂੰ ਪੇਸ਼ ਕਰਦੀ ਹੈ, ਇਸ ਨੇ ਵਾਤਾਵਰਨ ਤਬਦੀਲੀ ਸ਼੍ਰੇਣੀ ਜਿੱਤੀ।
ਪੀਅਰਪੋਲੋ ਮਿਟੀਕਾ ਅਤੇ ਅਲੈਸਾਂਡਰੋ ਤੀਸੇਈ ਸੈਮੀਪੈਲੇਸਟਿਨੀਸ ਪੌਲੀਗਨ, ਵੱਲੋਂ ਸੰਖੇਪ, ਪਰਮਾਣੂ ਪ੍ਰੀਖਣ ਦਾ ਅਪਰਾਧਸ ਸ਼ੀਤ ਯੁੱਧ ਦੇ ਹਥਿਆਰਾਂ ਦੇ ਪ੍ਰੀਖਣ ਦੀ ਮਨੁੱਖੀ ਅਤੇ ਵਾਤਾਵਰਨ ਵਿਰਾਸਤ ਦਾ ਖੁਲਾਸਾ ਨੇ ਵੀਡੀਓ ਸ਼੍ਰੇਣੀ ਵਿੱਚ ਇਨਾਮ ਜਿੱਤਿਆ।
ਲੰਡਨ ਵਿੱਚ ਰੋਇਲ ਜਿਓਗ੍ਰਾਫੀਕਲ ਸੁਸਾਇਟੀ ਦੇ ਪਵੇਲੀਅਨ ਵਿੱਚ 25 ਅਗਸਤ ਤੱਕ ਸ਼ੌਰਟਲਿਸਟ ਕੀਤੀਆਂ ਗਈਆਂ ਤਸਵੀਰਾਂ ਦੀ ਅਰਥ ਫੋਟੋ ਪ੍ਰਦਰਸ਼ਨੀ ਲੱਗੀ ਰਹੇਗੀ।
All photos courtesy: Royal Geographical Societ
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












