ਤੁਹਾਡਾ ਧੰਨਵਾਦ
ਅਫ਼ਗਾਨਿਸਤਾਨ ਉੱਤੇ ਤਾਲਿਬਾਨ ਦੇ ਕਬਜ਼ੇ ਨਾਲ ਜੁੜੀਆਂ ਅੱਜ ਦੀਆਂ ਘਟਨਾਵਾਂ ਨਾਲ ਸਬੰਧਤ ਬੀਬੀਸੀ ਪੰਜਾਬੀ ਦਾ ਇਹ ਲਾਈਵ ਪੇਜ਼ ਅਸੀਂ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਅੱਜ ਦੇ ਅਹਿਮ ਘਟਨਾਕ੍ਰਮ ਇਸ ਤਰ੍ਹਾਂ ਹਨ:
- ਤਾਲਿਬਾਨ ਨੇ ਸਪੱਸ਼ਟ ਕੀਤਾ ਹੈ ਕਿ ਅਫ਼ਗਾਨ ਵਿਚ ਲੋਕਤੰਤਰ ਨਹੀਂ ਹੋਵੇਗਾ
- ਅਫ਼ਗਾਨ ਦੇ ਪੱਛਮੀ ਸ਼ਹਿਰ ਹੇਰਾਤ ਵਿਚ ਕੁੜੀਆਂ ਸਕੂਲਾਂ ਵਿਚ ਪਰਤ ਆਈਆਂ ਹਨ
- ਐਤਵਾਰ ਨੂੰ ਅਫ਼ਗਾਨ ਤੋਂ ਭੱਜੇ ਰਾਸ਼ਟਰਪਤੀ ਅਸ਼ਰਫ਼ ਗਨੀ ਸਮੇਤ ਪਰਿਵਾਰ ਯੂਏਈ ਪਹੁੰਚ ਗਏ ਹਨ
- ਅਫ਼ਗਾਨ ਦੇ ਜਲਾਲਾਬਾਦ ਸ਼ਹਿਰ ਵਿਚ ਮੁਜ਼ਾਹਰਾਕਾਰੀਆਂ ਉੱਤੇ ਚੱਲੀ ਗੋਲ਼ੀ ਵਿਚ ਇੱਕ ਮੌਤ ਦੀ ਖ਼ਬਰ ਹੈ
- ਹੱਕਾਨੀ ਨੈੱਟਵਰਕ ਦੇ ਤਾਲਿਬਾਨੀ ਆਗੂਆਂ ਨੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨਾਲ ਮੁਲਾਕਾਤ ਕੀਤੀ
- ਪੱਛਮੀ ਮੁਲਕ ਆਪਣੇ ਨਾਗਰਿਕਾਂ ਅਤੇ ਸਹਿਯੋਗੀਆਂ ਨੂੰ ਅਫ਼ਗਾਨ ਤੋਂ ਲਗਾਤਾਰ ਬਾਹਰ ਲਿਜਾ ਰਹੇ ਹਨ















