You’re viewing a text-only version of this website that uses less data. View the main version of the website including all images and videos.
ਪਾਕਿਸਤਾਨ 'ਚ ਲਾਹੌਰ ਦੀ ਮੀਨਾਰ-ਏ-ਪਾਕਿਸਤਾਨ ਦਾ ਮਾਮਲਾ: '400 ਮਰਦ, 800 ਅੱਖਾਂ ਪਰ ਕਿਸੇ ਨੂੰ ਸ਼ਰਮ ਨਹੀਂ ਆਈ'- ਸੋਸ਼ਲ
ਪਾਕਸਿਤਾਨ ਦੇ ਆਜ਼ਾਦੀ ਦਿਹਾੜੇ ਮੌਕੇ 14 ਅਗਸਤ ਨੂੰ ਇੱਕ ਕੁੜੀ ਨਾਲ ਜਨਤਕ ਤੌਰ 'ਤੇ ਹੋਈ ਬਦਸਲੂਕੀ ਅਤੇ ਤਸ਼ੱਦਦ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਸਾਂਝਾ ਕੀਤਾ ਗਿਆ।
ਘਟਨਾ 14 ਅਗਸਤ, 2021 ਦੀ ਲਾਹੌਰ ਦੀ ਹੈ। ਜਿਸ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਕੁੜੀ 'ਤੇ 300 ਤੋਂ 400 ਲੋਕਾਂ ਨੇ ਹਮਲਾ ਕੀਤਾ, ਉਸ ਨਾਲ ਬਦਸਲੂਕੀ ਕੀਤੀ, ਖਿੱਚਧੂਹ ਕੀਤੀ।
ਜਦੋਂ ਇਹ ਵੀਡੀਓ ਸਾਹਮਣੇ ਆਇਆ ਤਾਂ ਲਾਹੌਰ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ:
ਐੱਫ਼ਆਈਆਰ ਵਿੱਚ ਕੀ ਹੈ
ਮੰਗਲਵਾਰ ਨੂੰ ਪੀੜਤਾ ਨੇ ਲਾਹੌਰ ਦੇ ਲਾਰੀ ਅੱਡਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ ਸਾਥੀ ਆਮੀਰ ਸੋਹੇਲ, ਕੈਮਰਾਮੈਨ ਸੱਦਾਮ ਹੁਸੈਨ ਅਤੇ ਚਾਰ ਹੋਰਨਾਂ ਦੇ ਨਾਲ 14 ਅਗਸਤ ਨੂੰ ਸ਼ਾਮ 6.30 ਵਜੇ ਗ੍ਰੇਟਰ ਇਕਬਾਲ ਪਾਰਕ ਵਿੱਚ ਯੂਟਿਊਬ ਲਈ ਇੱਕ ਵੀਡੀਓ ਬਣਾ ਰਹੀ ਸੀ।
ਅਚਾਨਕ, ਤਿੰਨ ਜਾਂ ਚਾਰ ਸੌ ਤੋਂ ਵੱਧ ਲੋਕਾਂ ਦੀ ਭੀੜ ਨੇ ਉਸ ਉੱਤੇ ਹਮਲਾ ਕਰ ਦਿੱਤਾ।
ਐੱਫ਼ਆਈਆਰ ਮੁਤਾਬਕ ਕੁੜੀ ਅਤੇ ਉਸ ਦੇ ਸਾਥੀ ਨੇ ਭੀੜ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮਯਾਬ ਰਹੇ।
ਉਸੇ ਵੇਲੇ ਗਾਰਡ ਵੱਲੋਂ ਦਰਵਾਜ਼ਾ ਖੋਲ੍ਹਣ ਤੋਂ ਬਾਅਦ ਉਹ ਅੰਦਰ ਵੜ ਗਏ ਪਰ ਲੋਕ ਅੰਦਰ ਵੀ ਦਾਖਲ ਹੋ ਗਏ ਅਤੇ ਕੁੜੀ ਨੂੰ ਖਿੱਚ ਲਿਆ।
ਐੱਫ਼ਆਈਆਰ ਮੁਤਾਬਕ ਕੁੜੀ ਨੇ ਇਹ ਵੀ ਕਿਹਾ ਕਿ ਭੀੜ ਵਿੱਚ ਮੌਜੂਦ ਲੋਕਾਂ ਨੇ ਉਸਨੂੰ ਚੁੱਕ ਲਿਆ ਅਤੇ ਉਸਨੂੰ ਹਵਾ ਵਿੱਚ ਸੁੱਟਦੇ ਰਹੇ ਅਤੇ ਉਸਦੇ ਕੱਪੜੇ ਵੀ ਪਾੜ ਦਿੱਤੇ।
ਪੀੜਤਾ ਨੇ ਦਾਅਵਾ ਕੀਤਾ ਕਿ ਉਸ ਨੂੰ ਤਸੀਹੇ ਦਿੱਤੇ ਗਏ ਅਤੇ ਉਸ ਦਾ ਮੋਬਾਈਲ ਫ਼ੋਨ, ਨਕਦੀ ਅਤੇ ਸੋਨੇ ਦੇ ਟੌਪਸ ਵੀ ਖੋਹ ਲਏ ਗਏ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਸੋਸ਼ਲ ਮੀਡੀਆ ਉੱਤੇ ਪ੍ਰਤੀਕਰਮ
#minarepakistan ਅਤੇ # 400MEN ਪਾਕਿਸਤਾਨ ਵਿੱਚ ਟਵਿੱਟਰ 'ਤੇ ਟਰੈਂਡ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਔਰਤਾਂ ਅਤੇ ਸੈਲੀਬ੍ਰਿਟੀਜ਼ ਇਸ ਬਾਰੇ ਟਵੀਟ ਕਰ ਰਹੇ ਹਨ।
ਅਦਾਕਾਰ ਮਾਹਿਰਾ ਖ਼ਾਨ ਨੇ ਵੀ ਟਵੀਟ ਕਰਕੇ ਦੁੱਖ ਪ੍ਰਗਟਾਇਆ।
ਉਨ੍ਹਾਂ ਲਿਖਿਆ, "ਮੈਂ ਜੋ ਦੇਖਿਆ ਹੈ, ਮੈਂ ਉਸ 'ਤੇ ਯਕੀਨ ਹੀ ਨਹੀਂ ਕਰ ਪਾ ਰਹੀ। ਮੈਂ ਇਹ ਪਹਿਲਾਂ ਵੀ ਕਿਹਾ ਹੈ ਅਤੇ ਫਿਰ ਕਹਾਂਗੀ- ਇਨ੍ਹਾਂ ਮਰਦਾਂ ਲਈ ਇੱਕ ਉਦਾਹਰਨ ਬਣਾ ਦਿਓ।"
ਉਨ੍ਹਾਂ ਅੱਗੇ ਟਵੀਟ ਕੀਤਾ, "ਮੈਂ ਭੁੱਲ ਜਾਂਦੀ ਹਾਂ ਕਿ ਇਹ ਉਸਦੀ ਗਲਤੀ ਹੈ!! ਵਿਚਾਰੇ 400 ਮਰਦ.. ਉਹ ਕੁਝ ਨਹੀਂ ਕਰ ਸਕੇ।"
ਪਾਕਿਸਤਾਨ ਦੀ ਡਾਇਰੈਕਟਰ, ਪ੍ਰੋਡਿਊਸਰ ਅਤੇ ਲੇਖਿਕਾ ਨਿਦਾ ਫਾਤਿਮਾ ਜ਼ੈਦੀ ਨੇ ਲਿਖਿਆ, "ਮੀਨਾਰ-ਏ-ਪਾਕਿਸਤਾਨ ਵਿੱਚ ਜੋ ਹੋਇਆ ਉਸ ਨੂੰ ਦੇਖਣ ਤੋਂ ਬਾਅਦ ਔਰਤ ਦੇ ਰੂਪ ਵਿੱਚ ਇਸ ਦੇਸ ਵਿੱਚ ਸੁਰੱਖਿਅਤ ਮਹਿਸੂਸ ਕਰਨ ਦਾ ਮੇਰਾ ਕੀ ਕਾਰਨ ਹੈ?"
" ਮੇਰਾ ਇਹ ਮੰਨਣ ਦਾ ਕੀ ਕਾਰਨ ਹੈ ਕਿ ਕੋਈ ਵੀ ਔਰਤ ਜਿਸਨੂੰ ਮੈਂ ਜਾਣਦੀ ਹਾਂ ਜਾਂ ਇਸ ਦੇਸ ਵਿੱਚ ਸੁਰੱਖਿਅਤ ਹੋਵੇਗੀ। ਇਮਰਾਨ ਖ਼ਾਨ ਕਿਰਪਾ ਕਰਕੇ ਨੋਟਿਸ ਲਓ। ਪਾਕਿਸਤਾਨ ਦੀਆਂ ਔਰਤਾਂ ਨੂੰ ਤੁਹਾਡੇ ਭਰੋਸੇ ਦੀ ਲੋੜ ਹੈ।"
ਤਾਲਹਾ ਬਿਨ ਏਜਾਜ਼ ਨਾਮ ਦੇ ਵਿਅਕਤੀ ਨੇ ਲਿਖਿਆ, "400 ਮਰਦ, 800 ਅੱਖਾਂ। ਕਿਸੇ ਵੀ ਨਜ਼ਰ ਨੂੰ ਸ਼ਰਮ ਨਾ ਆਈ, 800 ਹੱਥ, ਕੋਈ ਵੀ ਹੱਥ ਬਚਾਅ ਲਈ ਅੱਗੇ ਨਹੀਂ ਆਇਆ। ਕਿਸੇ ਦੀ ਆਤਮਾ ਝੰਝੋੜੀ ਨਹੀਂ ਗਈ। ਸਭ ਨੂੰ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਫਾਇਦਾ ਚੁੱਕਿਆ।"
ਸ਼ੈਜ਼ਲ ਨਾਮ ਦੀ ਟਵਿੱਟ ਯੂਜ਼ਰ ਨੇ ਲਿਖਿਆ, "ਉਹ ਸਭ ਜੋ ਹਾਲ ਵੀ ਇਹ ਕਹਿ ਰਹੇ ਹਨ ਸਾਰੇ ਮਰਦ ਨਹੀਂ, ਲਗਭਗ ਸਾਰੇ ਹੀ ਮਰਦ, ਪਰ ਸਾਡੇ ਲਈ ਤਾਂ ਇਹ ਸਾਰੇ ਹੀ ਮਰਦ ਹਨ ਕਿਉਂਕਿ ਔਰਤਾਂ ਨੂੰ ਸਭ ਮਰਦਾਂ ਤੋਂ ਹੀ ਬਚਾਅ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਸਭ ਮਰਦਾਂ ਤੋਂ ਚੌਕਸ ਰਹਿਣਾ ਪੈਂਦਾ ਹੈ ਕਿਉਂਕਿ ਔਰਤਾਂ ਜਨਤਕ ਥਾਵਾਂ 'ਤੇ ਸੁਰੱਖਿਅਤ ਨਹੀਂ ਹਨ, ਘਰਾਂ ਵਿੱਚ ਵੀ ਨਹੀਂ।"
ਅਨੂਸ਼ੇ ਅਸ਼ਰਫ਼ ਨੇ ਲਿਖਿਆ, "ਇੱਕ ਸਮਾਂ ਸੀ ਜਦੋਂ ਮੈਂ ਸੋਚਦੀ ਸੀ ਕਿ ਜੇ ਕੋਈ ਮਰਦ ਜਨਤਕ ਤੌਰ 'ਤੇ ਮੇਰੇ ਨਾਲ ਬਦਸਲੂਕੀ ਕਰੇਗਾ ਤਾਂ 10 ਹੋਰ ਮਰਦ ਹੋਣਗੇ ਜੋ ਬਚਾਅ ਲਈ ਅੱਗੇ ਆਉਣਗੇ।"
"ਪਰ ਮੀਨਾਰ ਪਾਕਿਸਤਾਨ ਦਾ ਵੀਡੀਓ ਦੇਖ ਕੇ ਜਿਸ ਵਿੱਚ ਇੱਕ ਔਰਤ ਨਾਲ 400 ਮਰਦ ਧੱਕੇਸ਼ਾਹੀ ਕਰਦੇ ਹਨ ਮੈਨੂੰ ਬਹੁਤ ਦੁੱਖਦਾਈ ਲਗਦਾ ਹੈ।"
ਮੁਹੰਮਦ ਉਮੇਰ ਨੇ ਕਿਹਾ, "ਮੀਨਾਰ-ਏ-ਪਾਕਿਸਤਾਨ ਦਾ ਅਸਲ ਮਤਲਬ ਹੀ ਖ਼ਤਮ ਹੋ ਗਿਆ ਹੈ, 14 ਅਗਸਤ ਨੇ ਇਸ ਦਾ ਮਕਸਦ ਗੁਆ ਦਿੱਤਾ ਹੈ। ਮਰਦਾਂ ਨੇ ਆਪਣੀ ਮਨੁੱਖਤਾ ਗੁਆ ਦਿੱਤੀ ਹੈ। ਪਾਕਿਸਤਾਨ ਨੇ ਆਪਣੀ ਇੱਜ਼ਤ ਗੁਆ ਲਈ ਹੈ।"
ਇਹ ਵੀ ਪੜ੍ਹੋ: