You’re viewing a text-only version of this website that uses less data. View the main version of the website including all images and videos.
ਸੁਨੰਦਾ ਪੁਸ਼ਕਰ ਕੌਣ ਸਨ ਜਿਨ੍ਹਾਂ ਦੀ ਮੌਤ ਦੇ ਕੇਸ ਵਿੱਚੋਂ ਸ਼ਸ਼ੀ ਥਰੂਰ ਬਰੀ ਹੋਏ ਹਨ
ਦਿੱਲੀ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੂੰ ਆਪਣੀ ਮਰਹੂਮ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਨਾਲ ਜੁੜੇ ਸਾਰੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਹੈ।
ਸੁਨੰਦਾ ਪੁਸ਼ਕਰ ਦੀ ਲਾਸ਼ ਇੱਕ ਹੋਟਲ ਦੇ ਸੁਈਟ ਵਿੱਚ ਪਾਈ ਗਈ ਸੀ। ਦਿੱਲੀ ਪੁਲਿਸ ਮੁਤਾਬਕ ਸੁਨੰਦਾ ਦੀ ਮੌਤ ਦੇ ਮਾਮਲੇ ਵਿੱਚ ਸ਼ਸ਼ੀ ਥਰੂਰ ਮੁੱਖ ਮੁਲਜ਼ਮ ਹਨ।
ਵਿਸ਼ੇਸ਼ ਜੱਜ ਗੀਤਾਂਜਲੀ ਗੋਇਲ ਨੇ ਇੱਕ ਵਰਚੂਅਲ ਸੁਣਵਾਈ ਦੌਰਾਨ ਸ਼ਸ਼ੀ ਥਰੂਰ ਨੂੰ ਬਰੀ ਕਰਨ ਦੇ ਹੁਕਮ ਸੁਣਾਏ।
ਅਦਾਲਤ ਦੇ ਫੈਸਲੇ ਤੋਂ ਬਾਅਦ ਸ਼ਸ਼ੀ ਥਰੂਰ ਨੇ ਜੱਜ ਦੇ ਧੰਨਵਾਦ ਕਰਦਿਆਂ ਇਹ ਟਵੀਟ ਕੀਤਾ।
ਇਹ ਵੀ ਪੜ੍ਹੋ:
ਬਰੀ ਹੋਣ ਤੋਂ ਬਾਅਦ ਸ਼ਸ਼ੀ ਥਰੂਰ ਨੇ ਕੀ ਕਿਹਾ?
ਸ਼ਸ਼ੀ ਥਰੂਰ ਨੇ ਟਵਿੱਟਰ ਉੱਪਰ ਜਾਰੀ ਇੱਕ ਬਿਆਨ ਵਿੱਚ ਵਿਸ਼ੇਸ਼ ਜੱਜ ਗੀਤਾਂਜਲੀ ਗੋਇਲ ਦਾ ਇਲਜ਼ਾਮ ਮੁਕਤ ਕਰਨ ਲਈ ਧੰਨਵਾਦ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਇੱਕ ਲੰਬੇ ਦੁਰਪੁਫ਼ਨੇ ਦਾ ਅੰਤ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਮੈਂ ਮੀਡੀਆ ਦੇ ਇਲਜ਼ਾਮਾਂ ਨੂੰ ਠਰੰਮ੍ਹੇ ਨਾਲ ਬਰਦਾਸ਼ਤ ਕੀਤਾ ਹੈ ਅਤੇ ਭਾਰਤੀ ਨਿਆਂ ਪ੍ਰਣਾਲੀ ਵਿੱਚ ਭਰੋਸਾ ਕਾਇਮ ਰੱਖਿਆ ਹੈ।
ਸਾਡੀ ਨਿਆਂ ਪ੍ਰਣਾਲੀ ਵਿੱਚ ਪ੍ਰਕਿਰਿਆ ਵੀ ਇੱਕ ਕਿਸਮ ਦੀ ਸਜ਼ਾ ਹੈ।
ਆਖ਼ਰ ਹੁਣ ਅਸੀਂ ਸ਼ਾਂਤੀ ਨਾਲ ਸੁਨੰਦਾ ਦੀ ਮੌਤ ਦਾ ਅਫ਼ਸੋਸ ਕਰ ਸਕਾਂਗੇ।
ਸੁਨੰਦਾ ਪੁਸ਼ਕਰ ਕੌਣ ਸਨ?
ਦਿੱਲੀ ਦੇ ਇੱਕ ਪੰਜ ਤਾਰਾ ਹੋਟਲ ਦੇ ਇੱਕ ਕਮਰੇ ਵਿੱਚ 57 ਸਾਲਾ ਸੁਨੰਦਾ ਪੁਸ਼ਕਰ ਦੀ ਲਾਸ਼ 17 ਜਨਵਰੀ 2014 ਨੂੰ ਮਿਲੀ ਸੀ।
ਦਿੱਲੀ ਪੁਲਿਸ ਦਾ ਇਲਜ਼ਾਮ ਸੀ ਕਿ ਸ਼ਸ਼ੀ ਥਰੂਰ ਨੇ ਉਨ੍ਹਾਂ ਨੂੰ ਖ਼ੁਦਕੁਸ਼ੀ ਲਈ ਉਕਸਾਇਆ।
ਤਿੰਨ ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਵਿੱਚ ਥਰੂਰ ਇਕੱਲੇ ਹੀ ਮੁਲਜ਼ਮ ਸਨ।
ਸਾਲ 1962 ਵਿੱਚ ਜਨਮੀ ਸੁਨੰਦਾ ਭਾਰਤ ਸ਼ਾਸਿਤ ਕਸ਼ਮੀਰ ਦੇ ਸੋਪੋਰ ਦੇ ਰਹਿਣ ਵਾਲੇ ਸਨ।
ਉਨ੍ਹਾਂ ਦੇ ਪਿਤਾ ਇੱਕ ਸੀਨੀਅਰ ਫ਼ੌਜੀ ਅਫ਼ਸਰ ਸਨ।
ਸ਼ਸ਼ੀ ਥਰੂਰ ਨਾਲ ਉਨ੍ਹਾਂ ਦਾ ਤੀਜਾ ਵਿਆਹ ਸੀ। ਸੁਨੰਦਾ ਦੇ ਦੂਜੇ ਵਿਆਹ ਤੋਂ ਉਨ੍ਹਾਂ ਦਾ ਇੱਕ ਪੁੱਤਰ ਹੈ।
ਸੁਨੰਦਾ ਪੁਸ਼ਕਰ ਦਾ ਨਾਂਅ ਪਹਿਲੀ ਵਾਰ 2010 ਵਿੱਚ ਇੰਡੀਅਨ ਪ੍ਰੀਮੀਅਰ ਲੀਗ ਦੀ ਕੋਚੀ ਟੀਮ ਦੀ ਖ਼ਰੀਦ ਨਾਲ ਜੁੜੇ ਇੱਕ ਵਿਵਾਦ ਵਿੱਚ ਸਾਹਮਣੇ ਆਇਆ ਸੀ।
ਇਹ ਵੀ ਪੜ੍ਹੋ: