ਅਫਗਾਨਿਸਤਾਨ : ਤਾਲਿਬਾਨ ਦਾ ਕਾਬੁਲ ਉੱਤੇ ਕਬਜ਼ਾ, 300 ਸ਼ਬਦਾਂ ਤੇ 8 ਤਸਵੀਰਾਂ ਰਾਹੀ ਜਾਣੋ ਹਾਲਾਤ

ਤਾਲਿਬਾਨ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਰਾਸ਼ਟਰਪਤੀ ਅਸ਼ਰਫ਼ ਗਨੀ ਮੁਲਕ ਛੱਡ ਕੇ ਚਲੇ ਗਏ ਹਨ।

2001 ਵਿਚ ਅਮਰੀਕੀ ਗਠਜੋੜ ਦੀਆਂ ਫੌਜਾਂ ਨੇ ਤਾਲਿਬਾਨ ਨੂੰ ਸੱਤਾ ਤੋਂ ਬਾਹਰ ਕੀਤਾ ਸੀ, ਹੁਣ ਉਨ੍ਹਾਂ ਫੌਜਾਂ ਦੇ ਵਾਪਸ ਜਾਂਦਿਆਂ ਹੀ 2 ਦਹਾਕੇ ਬਾਅਦ ਤਾਲਿਬਾਨ ਨੇ ਅਫ਼ਗਾਨ ਸੱਤਾ ਉੱਤੇ ਮੁੜ ਕਬਜ਼ਾ ਕਰ ਲਿਆ ਹੈ।

ਐਤਵਾਰ ਦਾ ਪੂਰਾ ਘਟਨਾਕ੍ਰਮ ਕੁਝ ਇਸ ਤਰ੍ਹਾਂ ਹੈ:

  • ਐਤਵਾਰ ਸਵੇਰੇ ਤਾਲਿਬਾਨ ਦੇ ਕਾਬੁਲ ਨੇੜੇ ਪਹੁੰਚਣ ਦੀਆਂ ਰਿਪੋਰਟਾਂ ਤੋਂ ਬਾਅਦ ਲੋਕਾਂ ਦੇ ਸ਼ਹਿਰ ਛੱਡ ਕੇ ਭੱਜਣ ਦੀਆਂ ਤਸਵੀਰਾਂ ਤੇ ਵੀਡੀਓ ਸਾਹਮਣੇ ਆਈਆਂ
  • ਦੁਪਹਿਰ ਤੱਕ ਤਾਲਿਬਾਨ ਨੇ ਪ੍ਰੈਸ ਬਿਆਨ ਰਾਹੀ ਸਾਫ਼ ਕੀਤਾ ਕਿ ਲੜਾਕਿਆ ਨੂੰ ਕਾਬੁਲ ਤੋਂ ਬਾਹਰ ਰੁਕਣ ਲਈ ਕਿਹਾ ਗਿਆ ਹੈ।
  • ਤਾਲਿਬਾਨ ਨੇ ਕਿਹਾ ਕਿ ਸੱਤਾ ਦੇ ਤਬਾਦਲੇ ਲਈ ਤਾਲਿਬਾਨ ਤੇ ਸਰਕਾਰ ਵਿਚਾਲੇ ਗੱਲਬਾਤ ਕਰ ਰਹੀ ਹੈ।
  • ਤਾਲਿਬਾਨ ਨੇ ਲੋਕਾਂ ਨੂੰ ਜਾਨ-ਮਾਲ ਦੀ ਰਾਖ਼ੀ ਦੀ ਭਰੋਸਾ ਦਿੱਤਾ ਅਤੇ ਕਿਹਾ ਕਿ ਤਾਲਿਬਾਨ ਲੋਕਾਂ ਤੇ ਦੇਸ ਦੇ ਸੇਵਾਦਾਰ ਹਨ
  • ਸ਼ਾਮ ਹੁੰਦਿਆਂ ਰਾਸ਼ਟਰਪਤੀ ਅਸ਼ਰਫ਼ ਗਨੀ ਦੇ ਮੁਲਕ ਛੱਡ ਕੇ ਜਾਣ ਤਜਾਕਿਸਤਾਨ ਜਾਣ ਦੀਆਂ ਖ਼ਬਰਾਂ ਆ ਗਈਆਂ।
  • ਅਸ਼ਰਫ਼ ਗਨੀ ਨੇ ਕਿਹਾ ਕਿ ਖੂਨ ਖਰਾਬੇ ਤੋਂ ਬਚਾਅ ਲਈ ਉਨ੍ਹਾਂ ਅਫ਼ਗਾਨਿਸਤਾਨ ਛੱਡਿਆ ਹੈ।
  • ਇਸ ਤੋਂ ਬਾਅਦ ਤਾਲਿਬਾਨ ਨੇ ਕਿਹਾ ਕਿ ਸੁਰੱਖਿਆ ਬਲਾਂ ਦੇ ਸ਼ਹਿਰ ਅਤੇ ਨਾਕੇ ਛੱਡਣ ਕਾਰਨ ਤਾਲਿਬਾਨ ਲੜਾਕੇ ਕਾਬੁਲ ਵਿਚ ਦਾਖਲ ਹੋ ਰਹੇ ਹਨ
  • ਤਾਲਿਬਾਨ ਨੇ ਦਾਅਵਾ ਕੀਤਾ ਕਿ ਕਾਬੁਲ ਵਿਚ ਲੁੱਟ- ਖੋਹ ਤੋਂ ਬਚਾਅ ਲਈ ਲੜਾਕੇ ਦਾਖਲ ਹੋ ਰਹੇ ਹਨ।
  • ਦੇਰ ਸ਼ਾਮ ਤਾਲਿਬਾਨ ਨੇ ਰਾਸ਼ਟਰਪਤੀ ਭਵਨ ਅਤੇ 11 ਜਿਲ੍ਹਿਆਂ ਦੇ ਪ੍ਰਸਾਸ਼ਨ ਉੱਤੇ ਕਬਜ਼ਾ ਕਰਨ ਦਾ ਦਾਅਵਾ ਕਰ ਦਿੱਤਾ ।
  • ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਕਿਹਾ ਕਿ ਉਹ ਮੁਲਕ ਨਹੀਂ ਛੱਡਣਗੇ
  • ਅਮਰੀਕਾ ਨੇ ਦੂਤਾਵਾਸ ਖਾਲੀ ਕਰ ਦਿੱਤਾ ਹੈ, ਸਿਰਫ਼ ਕੁਝ ਕੂਟਨੀਤਿਕ ਬਚੇ ਹਨ, ਉਹ ਏਅਰਪੋਰਟ ਤੋਂ ਕੰਮ ਕਰਨਗੇ
  • ਕੈਨੇਡਾ ਨੇ ਵੀ ਦੂਤਾਵਾਸ ਬੰਦ ਕਰ ਦਿੱਤਾ ਹੈ ਅਤ ਜਰਮਨ ਨੇ ਸਟਾਫ਼ ਨੂੰ ਬਾਹਰ ਕੱਢਣ ਲਈ ਵਿਸ਼ੇਸ ਜਹਾਜ਼ ਭੇਜਿਆ ਹੈ।
  • ਏਅਰ ਇੰਡੀਆ ਦਾ ਇੱਕ ਜਹਾਜ਼ ਵੀ 129 ਯਾਤਰੀਆਂ ਨੂੰ ਲੈਕੇ ਐਤਵਾਰ ਸ਼ਾਮ ਦਿੱਲੀ ਦੇ ਏਅਰਪੋਰਟ ਉੱਤੇ ਉਤਰਿਆ
  • ਤਾਲਿਬਾਨ ਨੇ ਅਫਗਾਨਿਸਤਾਨ ਦੀਆਂ 34 ਸੂਬਾਈ ਰਾਜਧਾਨੀਂ ਵਿਚੋਂ 25 ਉੱਤੇ ਕਬਜ਼ਾ ਕਰ ਲਿਆ ਹੈ।
  • ਤਾਲਿਬਾਨ ਨੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਕਿਸੇ ਨਾਲ ਬਦਲਾ ਲਊ ਕਾਰਵਾਈ ਨਹੀਂ ਹੋਵੇਗੀ, ਸਾਰੇ ਅਫ਼ਗਾਨ ਸੱਤਾ ਵਿਚ ਹਿੱਸੇਦਾਰ ਬਣਨਗੇ।
  • ਅਫਗਾਨ ਨੇ ਉੱਪ ਰਾਸ਼ਟਰਪਤੀ ਅਮਰੀਉੱਲਾ ਸਾਲੇਹ ਨੇ ਕਿਹਾ ਕਿ ਉਹ ''ਤਾਲਿਬਾਨ ਅੱਤਵਾਦੀਆਂ'' ਅੱਗੇ ਨਹੀਂ ਝੁਕਣਗੇ

ਇਹ ਵੀ ਪੜ੍ਹੋ:

ਐਤਵਾਰ ਘਟਨਾਕ੍ਰਮ ਦੀਆਂ ਤਸਵੀਰਾਂ