You’re viewing a text-only version of this website that uses less data. View the main version of the website including all images and videos.
ਇਜ਼ਰਾਈਲ ਤੇ ਫ਼ਲਸਤੀਨੀ ਸੰਘਰਸ਼: ਗੋਲੀਬੰਦੀ ਦਾ ਐਲਾਨ, ਦੋਵੇਂ ਪੱਖ ਕੀ ਕਹਿੰਦੇ
ਇਜ਼ਰਾਈਲ ਅਤੇ ਫਲਸਤੀਨੀ ਕੱਟੜਪੰਥੀ ਹਮਾਸ ਵਿਚਕਾਰ ਗੋਲੀਬੰਦੀ ਲਾਗੂ ਹੋ ਗਈ ਹੈ।
ਇਹ ਗੋਲੀਬੰਦੀ ਸ਼ੁੱਕਰਵਾਰ ਤੜਕੇ ਲਾਗੂ ਹੋਈ ਅਤੇ 11 ਦਿਨਾਂ ਤੋਂ ਜਾਰੀ ਬੰਬਾਰੀ ਬੰਦ ਹੋ ਗਈ ਜਿਸ ਵਿੱਚ ਹੁਣ ਤੱਕ 240 ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ।
ਇਸ ਤੋਂ ਕੁਝ ਘੰਟੇ ਪਹਿਲਾਂ ਇਜ਼ਰਾਈਲੀ ਕੈਬਿਨਿਟ ਨੇ "ਆਪਸੀ ਅਤੇ ਬੇਸ਼ਰਤ" ਗੋਲੀਬੰਦ ਦੀ ਪੁਸ਼ਟੀ ਕੀਤੀ।
ਇਹ ਵੀ ਪੜ੍ਹੋ:
ਹਮਾਸ ਦੇ ਅਧਿਕਾਰੀਆਂ ਵੀ "ਆਪਸੀ ਅਤੇ ਨਾਲੋ-ਨਾਲ" ਲਾਗੂ ਹੋਣ ਵਾਲੀ ਯੁੱਧਬੰਦੀ ਦੇ ਸ਼ੁੱਕਰਵਾਰ 02:00 ਵਜੇ ਸਥਾਨਕ ਸਮੇਂ ਮੁਤਾਬਕ ਲਾਗੂ ਹੋਣ ਦੀ ਪੁਸ਼ਟੀ ਕੀਤੀ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਬਾਅਦ ਵਿੱਚ ਕਿਹਾ ਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਬਿਨਿਆਮਿਨ ਨੇਤਨਯਾਹੂ ਨੇ ਉਨ੍ਹਾਂ ਕੋਲ ਇਸ ਸਮੇਂ ਦੀ ਪੁਸ਼ਟੀ ਕੀਤੀ ਸੀ।
ਬਾਇਡਨ ਨੇ ਕਿਹਾਕਿ ਇਹ ਗੋਲੀਬੰਦੀ ਤਰੱਕੀ ਦਾ ਇੱਕ ਮੌਕਾ ਲੈ ਕੇ ਆਈ ਹੈ
ਵੀਰਵਾਰ ਨੂੰ 100 ਤੋਂ ਜ਼ਿਆਦਾ ਇਜ਼ਰਾਈਲੀ ਹਵਾਈ ਹਮਲਿਆਂ ਨੇ ਉੱਤਰੀ ਗਾਜ਼ਾ ਵਿੱਚ ਹਮਾਸ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ। ਹਮਾਸ ਨੇ ਵੀ ਰਾਕਟਾਂ ਨਾਲ ਹਮਲਿਆਂ ਦਾ ਜਵਾਬ ਦਿੱਤਾ।
ਗਾਜ਼ਾ ਵਿੱਚ 10 ਮਈ ਨੂੰ ਜੰਗ ਛਿੜੀ ਸੀ। ਇਸ ਤੋਂ ਕਈ ਹਫ਼ਤੇ ਪਹਿਲਾਂ ਤੋਂ ਇਜ਼ਰਾਈਲ-ਫ਼ਲਸਤੀਨ ਵਿੱਚ ਤਣਾਅ ਜਾਰੀ ਸੀ ਜਿਸ ਦੇ ਨਤੀਜੇ ਵਜੋਂ ਮੁਸਲਮਾਨਾਂ ਅਤੇ ਯਹੂਦੀਆਂ ਦੋਵਾਂ ਵੱਲੋਂ ਸਤਿਕਾਰੇ ਜਾਂਦੇ ਇੱਕ ਪਵਿੱਤਰ ਥਾਂ 'ਤੇ ਹਿੰਸਾ ਹੋਈ।
ਹਮਾਸ ਨੇ ਇਜ਼ਰਾਈਲ ਨੂੰ ਜਗ੍ਹਾ ਤੋਂ ਪਿੱਛੇ ਹਟਣ ਦੀ ਚੇਤਾਵਨੀ ਦਿੱਤੀ ਅਤੇ ਰਾਕਟ ਸੁੱਟਣੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਇਜ਼ਰਾਈਲ ਨੇ ਵੀ ਮੋੜਵੀਂ ਕਾਰਵਾਈ ਸ਼ੁਰੂ ਕਰ ਦਿੱਤੀ।
ਹਮਾਸ ਅਧੀਨ ਸਿਹਤ ਮੰਤਰਾਲੇ ਮੁਤਾਬਕ ਗਾਜ਼ਾ ਵਿੱਚ ਇਸ ਲੜਾਈ ਵਿੱਚ ਘੱਟੋ ਘੱਟ 232 ਜਿਨ੍ਹਾਂ ਵਿੱਚ 100 ਤੋਂ ਵਧੇਰੇ ਔਰਤਾਂ ਅਤੇ ਬੱਚੇ ਸ਼ਾਮਲ ਹਨ, ਗਾਜ਼ਾ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ।
ਇਜ਼ਰਾਈਲ ਮੁਤਾਬਕ ਮਰਨ ਵਾਲਿਆਂ ਵਿੱਚ ਘੱਟੋ-ਘੱਟ 150 ਮਿਲੀਟੈਂਟ ਵੀ ਸਨ। ਜਦਕਿ ਹਮਾਸ ਨੇ ਲੜਾਕਿਆਂ ਬਾਰੇ ਅਜਿਹੀ ਕੋਈ ਸੰਖਿਆ ਨਹੀਂ ਦੱਸੀ ਹੈ।
ਇਹ ਵੀ ਪੜ੍ਹੋ-ਜਾਣੋ ਇਜ਼ਰਾਈਲ ਦੇ ਹੋਂਦ ਵਿੱਚ ਆਉਣ ਦੀ ਪੂਰੀ ਕਹਾਣੀ
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਯੁੱਧਬੰਦੀ ਬਾਰੇ ਕਿਸ ਨੇ ਕੀ ਕਿਹਾ
ਇਜ਼ਰਾਈਵ ਦੀ ਰਾਜਨੀਤਕ ਸੁਰੱਖਿਆ ਕੈਬਨਿਟ ਨੇ ਕਿਹਾ ਹੈ ਕਿ ਉਸ ਨੇ ਇਸ ਗੋਲੀਬੰਦੀ ਦੇ ''ਪ੍ਰਸਤਾਵ ਨੂੰ ਇੱਕਮਤ ਨਾਲ ਸਵੀਕਾਰ'' ਕਰ ਲਿਆ ਹੈ।
ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਟਵਿੱਟਰ ਤੇ ਕਿਹਾ ਕਿ ਗਾਜ਼ਾ ਅਭਿਆਨ ਨਾਲ ''ਅਜਿਹਾ ਲਾਭ ਹੋਇਆ ਹੈ ਜੋ ਪਹਿਲਾਂ ਕਦੇ ਨਹੀਂ ਹੋਇਆ''
ਹਮਾਸ ਦੇ ਅਧਿਕਾਰੀ ਨੇ ਖ਼ਬਰ ਏਜੰਸੀ ਏਐੱਫਪੀ ਨੂੰ ਕਿਹਾ ਕਿ ਇਜ਼ਰਾਈਲ ਦੇ ਗੋਲੀਬੰਦੀ ਦਾ ਐਲਾਨ ਫਲਸਤੀਨੀ ਲੋਕਾਂ ਦੀ ਜਿੱਤ ਹੈ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬਿਨਿਆਮਿਨ ਨੇਤਨਯਾਹੂ ਦੀ ਹਾਰ।
ਗੋਲੀਬੰਦੀ ਦਾ ਫੈਸਲਾ ਕਿਵੇਂ ਸਿਰੇ ਚੜ੍ਹਿਆ
ਇਸ ਸੰਘਰਸ਼ ਨੂੰ ਖ਼ਤਮ ਕਰਨ ਲਈ ਦੋਹਾਂ ਧਿਰਾਂ 'ਤੇ ਕੌਮਾਂਤਰੀ ਦਬਾਅ ਵਧਦਾ ਹੀ ਜਾ ਰਿਹਾ ਸੀ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਜ਼ਰਾਈਲੀ ਪੀਐੱਮ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਤੋਂ ਉਮੀਦ ਕਰਦੇ ਹਨ ਕਿ ਸੰਘਰਸ਼ ਰੋਕਣ ਲਈ ਉਹ ਅਹਿਮ ਕਦਮ ਚੁੱਕਣਗੇ।
ਇਸ ਤੋਂ ਇਲਾਵਾ ਮਿਸਰ, ਕਤਰ ਅਤੇ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਵੀ ਗੱਲਬਾਤ ਨੂੰ ਅੱਗੇ ਲੈ ਕੇ ਗਈ।
ਇਹ ਵੀ ਪੜ੍ਹੋ: