ਕੋਰੋਨਾਵਾਇਰਸ: ਕੀ ਕੁਝ ਦੇਸਾਂ ਵੱਲੋਂ ਜ਼ਰੂਰਤ ਤੋਂ ਵੱਧ ਵੈਕਸੀਨ ਆਰਡਰ ਕਰਨ ਕਾਰਨ ਬਾਕੀ ਦੇਸਾਂ ਕੋਲ ਕਮੀ ਹੋ ਰਹੀ ਹੈ

ਵੈਕਸੀਨ, ਭਾਰਤ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸੀਰਮ ਇੰਸਟੀਚੀਊਟ ਆਫ਼ ਇੰਡੀਆ ਕੋਵੈਕਸੀਨ ਸਕੀਮ ਦਾ ਸਭ ਤੋਂ ਵੱਡਾ ਇਕਲੌਤਾ ਸਪਲਾਇਰ ਹੈ
    • ਲੇਖਕ, ਟਿਊਲਿਪ ਮਜ਼ੂਮਦਾਰ
    • ਰੋਲ, ਗਲੋਬਲ ਸਿਹਤ ਪੱਤਰਕਾਰ

ਭਾਰਤ 'ਚ ਲਗਾਤਾਰ ਜਾਰੀ ਕੋਵਿਡ ਸੰਕਟ ਦੇ ਮੱਦੇਨਜ਼ਰ ਕੋਵਿਡ-19 ਦੇ ਟੀਕਿਆਂ ਦੀ ਬਰਾਬਰ ਪਹੁੰਚ ਯਕੀਨੀ ਬਣਾਉਣ ਵਾਲੀ ਕੌਮਾਂਤਰੀ ਯੋਜਨਾ ਪ੍ਰਭਾਵਿਤ ਹੋਈ ਹੈ। ਭਾਰਤ ਦੇ ਕੋਵਿਡ ਸੰਕਟ ਕਾਰਨ ਇਸ ਯੋਜਨਾ ਦੀਆਂ 140 ਮਿਲੀਅਨ ਖੁਰਾਕਾਂ ਘੱਟ ਹੋਈਆਂ ਹਨ।

ਸੀਰਮ ਇੰਸਟੀਚੀਊਟ ਆਫ਼ ਇੰਡੀਆ (ਐੱਸਆਈਆਈ) ਜੋ ਕਿ ਕੋਵੈਕਸ ਸਕੀਮ ਦਾ ਸਭ ਤੋਂ ਵੱਡਾ ਇਕਲੌਤਾ ਸਪਲਾਇਰ ਹੈ, ਮਾਰਚ 'ਚ ਬਰਾਮਦ ਨੂੰ ਮੁਅੱਤਲ ਕਰਨ ਤੋਂ ਬਾਅਦ ਆਪਣੀ ਕੋਈ ਵੀ ਤੈਅ ਸਪਲਾਈ (ਸ਼ਿਪਮੈਂਟ) ਨਹੀਂ ਕੀਤੀ ਹੈ।

ਯੂਐੱਨ ਦੀ ਬੱਚਿਆਂ ਸਬੰਧੀ ਏਜੰਸੀ ਯੂਨੀਸੈਫ਼ ਕੋਵੈਕਸ ਦੇ ਟੀਕੇ ਖਰੀਦਦੀ ਅਤੇ ਉਨ੍ਹਾਂ ਦੀ ਵੰਡ ਕਰਦੀ ਹੈ। ਯੂਨੀਸੈਫ਼ ਵੱਲੋਂ ਜੀ-7 ਦੇਸਾਂ ਅਤੇ ਯੂਰਪੀ ਯੂਨੀਅਨ ਦੇਸਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਵੈਕਸੀਨ ਦੀਆਂ ਖੁਰਾਕਾਂ ਸਾਂਝੀਆਂ ਕਰਨ।

ਇਹ ਸਾਰੇ ਅਗਲੇ ਮਹੀਨੇ ਯੂਕੇ 'ਚ ਮਿਲਣ ਵਾਲੇ ਹਨ।

ਇਹ ਵੀ ਪੜ੍ਹੋ:

ਯੂਨੀਸੈਫ਼ ਦਾ ਕਹਿਣਾ ਹੈ ਕਿ ਉਸ ਵੱਲੋਂ ਇੱਕਠੇ ਕੀਤੇ ਗਏ ਡਾਟਾ ਤੋਂ ਇਹ ਸੁਝਾਅ ਮਿਲਿਆ ਹੈ ਕਿ ਇਸ ਸਮੂਹ ਦੇ ਸਾਰੇ ਦੇਸ ਇੱਕਠੇ ਮਿਲ ਕੇ 153 ਮਿਲੀਅਨ ਖੁਰਾਕਾਂ ਦਾਨ ਕਰ ਸਕਦੇ ਹਨ। ਭਾਵੇਂ ਕਿ ਇਹ ਆਪਣੇ ਦੇਸ ਦੀ ਆਬਾਦੀ ਦੇ ਟੀਕਾਕਰਨ ਮਹਿੰਮ ਪ੍ਰਤੀ ਆਪਣੀਆਂ ਵੱਚਨਬੱਧਤਾਵਾਂ ਨੂੰ ਵੀ ਪੂਰਾ ਕਰ ਰਹੇ ਹਨ।

ਵੈਕਸੀਨ ਸਪਲਾਈ - ਇੱਕ ਵੱਡੀ ਚਿੰਤਾ

ਐੱਸਆਈਆਈ ਨੇ ਇਸ ਸਾਲ ਕੋਵੈਕਸ ਦੇ ਦੋ ਬਿਲੀਅਨ ਟੀਕਿਆਂ ਦੀ ਲਗਭਗ ਅੱਧੀ ਸਪਲਾਈ ਕਰਨੀ ਸੀ ਪਰ ਮਾਰਚ, ਅਪ੍ਰੈਲ ਅਤੇ ਮਈ ਮਹੀਨੇ ਕੋਈ ਵੀ ਖੇਪ ਨਹੀਂ ਭੇਜੀ ਗਈ ਹੈ। ਇਹ ਘਾਟ ਜੂਨ ਮਹੀਨੇ ਦੇ ਅਖੀਰ ਤੱਕ 190 ਮਿਲੀਅਨ ਖੁਰਾਕਾਂ ਤੱਕ ਵੱਧਣ ਦੀ ਉਮੀਦ ਹੈ।

ਯੂਨੀਸੈਫ ਦੇ ਕੋਵੈਕਸ ਦੀ ਸਪਲਾਈ ਦੇ ਕੋਆਰਡੀਨੇਟਰ ਗਿਆਨ ਗਾਂਧੀ ਨੇ ਕਿਹਾ, "ਬਦਕਿਸਮਤੀ ਨਾਲ ਇਸ ਸਮੇਂ ਅਸੀਂ ਉਸ ਸਥਿਤੀ 'ਚ ਘਿਰੇ ਹੋਏ ਹਾਂ ਜਿੱਥੇ ਕਿ ਸਾਨੂੰ ਖੁਦ ਨੂੰ ਹੀ ਨਹੀਂ ਪਤਾ ਹੈ ਕਿ ਅਗਲੀ ਖੁਰਾਕ ਦੀ ਖੇਪ ਸਾਨੂੰ ਕਦੋਂ ਮਿਲੇਗੀ।"

" ਸਾਨੂੰ ਉਮੀਦ ਹੈ ਕਿ ਚੀਜ਼ਾਂ ਜਲਦੀ ਹੀ ਲੀਹੇ ਆ ਜਾਣਗੀਆਂ ਪਰ ਭਾਰਤ ਦੀ ਸਥਿਤੀ ਬਹੁਤ ਹੀ ਅਨਿਸ਼ਚਿਤ ਹੈ ਅਤੇ ਇਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਵੀ ਹੈ।"

ਵੀਡੀਓ ਕੈਪਸ਼ਨ, Coronavirus: ਕਾਲੀ ਫੰਗਸ ਕੀ ਹੈ ਅਤੇ ਕਿਵੇਂ ਹੁੰਦੀ ਹੈ

ਯੂਨੀਸੈਫ ਨੇ ਜੀ-7 ਮੁਲਕਾਂ - ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਯੂਕੇ, ਅਮਰੀਕਾ ਅਤੇ ਨਾਲ ਹੀ ਯੂਰਪੀ ਯੂਨੀਅਨ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਵਾਧੂ ਸਪਲਾਈ ਫੌਰੀ ਤੌਰ 'ਤੇ ਦਾਨ ਕਰੇ।

ਯੂਕੇ, ਅਮਰੀਕਾ ਅਤੇ ਕੈਨੇਡਾ ਸਮੇਤ ਹੋਰ ਕਈ ਦੇਸਾਂ ਨੇ ਆਪਣੀ ਕੁੱਲ ਆਬਾਦੀ ਤੋਂ ਕਈ ਗੁਣਾ ਵਧੇਰੇ ਵੈਕਸੀਨ ਦਾ ਭੰਡਾਰ ਕੀਤਾ ਹੋਇਆ ਹੈ। ਫਰਵਰੀ ਮਹੀਨੇ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਵਾਅਦਾ ਕੀਤਾ ਸੀ ਕਿ ਉਹ ਯੂਕੇ ਦੀ ਜ਼ਿਆਦਾਤਰ ਵਾਧੂ ਸਪਲਾਈ ਨੂੰ ਗਰੀਬ ਮੁਲਕਾਂ ਲਈ ਦਾਨ ਕਰ ਦੇਣਗੇ ਪਰ ਇਸ ਲਈ ਉਨ੍ਹਾਂ ਨੇ ਅਜੇ ਤੱਕ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਹੈ।

ਅਮਰੀਕਾ ਦੀ ਵੀ ਕੁਝ ਅਜਿਹੀ ਹੀ ਕਹਾਣੀ ਹੈ। ਭਾਰਤ 'ਚ ਵੱਧ ਰਹੇ ਕੋਵਿਡ ਸੰਕਟ ਨੂੰ ਦੇਖਦਿਆਂ ਜੀ-7 ਸਮੂਹ 'ਚੋਂ ਸਿਰਫ਼ ਫਰਾਂਸ ਹੀ ਅਜਿਹਾ ਦੇਸ ਹੈ ਜਿਸ ਨੇ ਵੈਕਸੀਨ ਦੀਆਂ ਖੁਰਾਕਾਂ ਦਾਨ ਕੀਤੀਆਂ ਹਨ।

ਯੂਨੀਸੈਫ ਦਾ ਕਹਿਣਾ ਹੈ ਕਿ ਅਮੀਰ ਅਤੇ ਸ਼ਕਤੀਸ਼ਾਲੀ ਜੀ-7 ਦੇਸ ਜੂਨ, ਜੁਲਾਈ ਅਤੇ ਅਗਸਤ ਮਹੀਨੇ ਆਪਣੀ ਸਰਪਲੱਸ (ਵਾਧੂ) ਸਪਲਾਈ ਦਾ 20 ਫੀਸਦ ਦਾਨ ਕਰਕੇ ਕੋਵਿਡ ਦੇ ਟੀਕੇ ਦੀਆਂ ਖੁਰਾਕਾਂ ਦੇ ਘਾਟੇ ਨੂੰ ਘਟਾ ਸਕਦੇ ਹਨ, ਜਿਸ ਨਾਲ ਕਿ ਕੋਵੈਕਸ ਯੋਜਨਾ ਲਈ 153 ਮਿਲੀਅਨ ਖੁਰਾਕਾਂ ਦਾ ਪ੍ਰਬੰਧ ਹੋ ਸਕਦਾ ਹੈ।

ਫਰਾਂਸ ਨੇ ਜੂਨ ਦੇ ਅੱਧ ਤੱਕ 5 ਲੱਖ ਖੁਰਾਕਾਂ ਦੇਣ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ ਬੈਲਜੀਅਮ ਨੇ ਆਉਣ ਵਾਲੇ ਹਫ਼ਤਿਆਂ 'ਚ ਆਪਣੀ ਘਰੇਲੂ ਸਪਲਾਈ 'ਚੋਂ 1,00,000 ਖੁਰਾਕਾਂ ਦੇਣ ਦਾ ਵਾਅਦਾ ਕੀਤਾ ਹੈ।

ਵੈਕਸੀਨ, ਘਾਨਾ

ਤਸਵੀਰ ਸਰੋਤ, Unicef/Kokoroko

ਤਸਵੀਰ ਕੈਪਸ਼ਨ, ਘਾਨਾ ਵਿੱਚ ਵੈਕਸੀਨੇਸ਼ਨ

ਸਪੇਨ, ਸਵੀਡਨ ਅਤੇ ਯੂਏਈ ਕੁਝ ਅਜਿਹੇ ਦੇਸ ਹਨ ਜੋ ਕਿ ਆਪਣੀ ਸਪਲਾਈ ਸਾਂਝੀ ਕਰਨ ਦਾ ਵਾਅਦਾ ਕਰ ਰਹੇ ਹਨ।

ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਜੋ ਘਟਨਾਵਾਂ ਭਾਰਤ 'ਚ ਵਾਪਰੀਆਂ ਹਨ, ਉਹ ਖੇਤਰ ਦੇ ਕਿਸੇ ਵੀ ਹਿੱਸੇ 'ਚ ਸਥਿਤ ਦੂਜੇ ਦੇਸਾਂ 'ਚ ਵੀ ਵਾਪਰ ਸਕਦੀਆਂ ਹਨ।

ਯੂਨੀਸੈਫ ਦੇ ਡਾਇਰੈਕਟਰ ਹੈਨਰੀਏਟਾ ਫੋਰ ਨੇ ਕਿਹਾ ਕਿ "ਨੇਪਾਲ, ਸ੍ਰੀਲੰਕਾ ਅਤੇ ਮਾਲਦੀਵ ਵਰਗੇ ਦੇਸਾਂ 'ਚ ਕੋਰੋਨਾ ਮਾਮਲਿਆਂ 'ਚ ਤੇਜ਼ੀ ਆ ਰਹੀ ਹੈ ਅਤੇ ਸਿਹਤ ਪ੍ਰਣਾਲੀਆਂ, ਬੁਨਿਆਦੀ ਢਾਂਚਾ ਪੂਰੀ ਤਰ੍ਹਾਂ ਨਾਲ ਸੰਘਰਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਅਰਜਨਟੀਨਾ ਅਤੇ ਬ੍ਰਾਜ਼ੀਲ ਦੀ ਸਥਿਤੀ ਵੀ ਅਜਿਹੀ ਹੀ ਹੈ।"

ਵੈਕਸੀਨ ਲਈ ਭਾਰਤ 'ਤੇ ਨਿਰਭਰ ਦੇਸ

ਅਫ਼ਰੀਕਾ ਦੇ ਦੇਸ ਕੋਵੈਕਸ ਯੋਜਨਾ ਰਾਹੀਂ ਕੋਵਿਡ ਵੈਕਸੀਨ ਹਾਸਲ ਕਰਨ ਲਈ ਸਭ ਤੋਂ ਵੱਧ ਨਿਰਭਰ ਹਨ।

ਪਰ ਦੁਨੀਆਂ ਦੇ ਬਹੁਤ ਸਾਰੇ ਹਿੱਸਿਆਂ ਦੀ ਤਰ੍ਹਾਂ ਕੁਝ ਭਾਈਚਾਰਿਆਂ 'ਚ ਟੀਕਾ ਹਾਸਲ ਕਰਨ 'ਚ ਝਿਜਕ ਦੇਖੀ ਜਾ ਰਹੀ ਹੈ।

ਇੱਕ ਹੋਰ ਵੱਡੀ ਚੁਣੌਤੀ ਇਨ੍ਹਾਂ ਖੁਰਾਕਾਂ ਨੂੰ ਸਰੀਰਕ ਤੌਰ 'ਤੇ ਲੋਕਾਂ ਦੀਆਂ ਬਾਹਾਂ 'ਤੇ ਲਗਾਉਣਾ ਹੈ।

ਇਸ ਲਈ ਵਿਸ਼ੇਸ਼ ਸਿਖਲਾਈ ਪ੍ਰਾਪਤ ਸਿਹਤ ਵਰਕਰਾਂ ਅਤੇ ਖੁਰਾਕ ਨੂੰ ਸ਼ੀਸ਼ੀਆਂ 'ਚ ਬੰਦ ਕਰਕੇ ਦੇਸ ਦੇ ਦੂਰ ਦਰਾਡੇ ਦੇ ਖੇਤਰਾਂ, ਖ਼ਾਸ ਕਰਕੇ ਜਿੱਥੇ ਬੁਨਿਆਦੀ ਢਾਂਚਾ ਬਹੁਤ ਹੀ ਸੀਮਤ ਹੈ, ਤੱਕ ਪਹੁੰਚਾਉਣਾ ਸ਼ਾਮਲ ਹੈ।

ਨੇਪਾਲ ਵਿੱਚ ਭੇਜੀ ਗਈ ਕੋਵੈਕਸ ਦੀ ਖੁਰਾਕ

ਤਸਵੀਰ ਸਰੋਤ, Unicef/Panday

ਤਸਵੀਰ ਕੈਪਸ਼ਨ, ਨੇਪਾਲ ਵਿੱਚ ਭੇਜੀ ਗਈ ਕੋਵੈਕਸੀਨ ਦੀਆਂ ਖੁਰਾਕਾਂ

ਕੁਝ ਦੇਸਾਂ ਨੂੰ ਇਹ ਫ਼ੈਸਲਾ ਲੈਣ 'ਚ ਉਲਝਣ ਹੋ ਰਹੀ ਹੈ ਕਿ ਇਸ ਸਥਿਤੀ 'ਚ ਕਮਜ਼ੋਰ ਲੋਕਾਂ, ਜਿਨ੍ਹਾਂ ਨੂੰ ਕਿ ਪਹਿਲਾਂ ਹੀ ਇੱਕ ਖੁਰਾਕ ਦਿੱਤੀ ਜਾ ਚੁੱਕੀ ਹੈ, ਉਨ੍ਹਾਂ ਨੂੰ ਦੂਜੀ ਖੁਰਾਕ ਦਿੱਤੀ ਜਾਵੇ ਜਾਂ ਫਿਰ ਯੋਜਨਾ ਤਹਿਤ ਟੀਕਾਕਰਨ ਮੁਹਿੰਮ ਜਾਰੀ ਰੱਖਦਿਆਂ ਹੋਰ ਲੋਕਾਂ ਨੂੰ ਪਹਿਲੀ ਖੁਰਾਕ ਦਿੱਤੀ ਜਾਵੇ ਕਿਉਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੀ ਖੇਪ ਦੀ ਬਰਾਮਦ ਜਲਦੀ ਹੀ ਹਾਸਲ ਹੋ ਜਾਵੇਗੀ।

ਗਿਆਨ ਗਾਂਧੀ ਦਾ ਕਹਿਣਾ ਹੈ, "ਅਸੀਂ ਹੁਣ ਅਜਿਹੀ ਸਥਿਤੀ 'ਚ ਹਾਂ ਜਿੱਥੇ ਅਫ਼ਰੀਕਾ ਦੇ ਕਈ ਦੇਸਾਂ 'ਚ ਸਿਹਤ ਵਰਕਰਾਂ ਅਤੇ ਫਰੰਟਲਾਈਨ ਵਰਕਰਾਂ ਨੂੰ ਵੈਕਸੀਨ ਨਹੀਂ ਲੱਗੀ ਹੈ।"

"ਉੱਚ-ਆਮਦਨੀ ਵਾਲੇ ਦੇਸ ਵੀ ਘੱਟ ਖ਼ਤਰੇ ਵਾਲੀ ਵੱਸੋਂ ਜਿਵੇਂ ਕਿ ਨੌਜਵਾਨਾਂ ਨੂੰ ਵੈਕਸੀਨ ਲਗਾ ਰਹੇ ਹਨ।"

ਵਿਸ਼ਵ ਸਿਹਤ ਸੰਗਠਨ ਅਨੁਸਾਰ ਰਵਾਂਡਾ, ਸੈਨੇਗਲ ਅਤੇ ਘਾਨਾ ਵਰਗੇ ਦੇਸ ਪਹਿਲਾਂ ਹੀ ਆਪਣੀਆਂ ਆਖਰੀ ਬਚੀਆਂ ਖੁਰਾਕਾਂ ਦੀ ਵਰਤੋਂ ਕਰ ਰਹੇ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਅਫ਼ਰੀਕਾ 'ਚ ਕੋਵੈਕਸ ਖੁਰਾਕ

• ਅਫ਼ਰੀਕਾ 'ਚ ਸੱਤ ਦੇਸਾਂ ਨੇ ਆਪਣੀ ਲਗਭਗ 100 ਫੀਸਦ ਕੋਵੈਕਸ ਖੁਰਾਕਾਂ ਦੀ ਵਰਤੋਂ ਕਰ ਲਈ ਹੈ। ਇੰਨ੍ਹਾਂ ਦੇਸਾਂ 'ਚ ਬੋਤਸਵਾਨਾ, ਘਾਨਾ, ਰਵਾਂਡਾ ਅਤੇ ਸੈਨੇਗਲ ਸ਼ਾਮਲ ਹਨ।

• ਕੀਨੀਆ ਅਤੇ ਮਾਲਾਵੀ ਨੇ ਲਗਭਗ 90 ਫੀਸਦ ਕੋਵੈਕਸ ਖੁਰਾਕਾਂ ਦਾ ਇਸਤੇਮਾਲ ਕੀਤਾ ਹੈ।

• ਕੈਬੋ ਵਰਡੀ ਅਤੇ ਗੈਂਬੀਆ ਨੇ ਆਪਣੀਆਂ ਕੋਵੈਕਸ ਖੁਰਾਕਾਂ 'ਚੋਂ 60 ਫੀਸਦ ਦੀ ਵਰਤੋਂ ਕਰ ਲਈ ਹੈ।

• ਡੈਮੋਕਰੇਟਿਕ ਰਿਪਬਲਿਕ ਆਫ਼ ਕਾਂਗੋ ਤੋਂ 1.3 ਮਿਲੀਅਨ ਖੁਰਾਕਾਂ ਵਾਪਸ ਲੈ ਕੇ ਅਫ਼ਰੀਕਾ ਦੇ ਹੋਰ ਹਿੱਸਿਆਂ 'ਚ ਮੁੜ ਵੰਡਿਆ ਗਿਆ ਹੈ ਕਿਉਂਕਿ ਕਾਂਗੋ ਇਨ੍ਹਾਂ ਖੁਰਾਕਾਂ ਦੀ ਮਿਆਦ, ਜੋ ਕਿ ਜੂਨ ਹੈ, ਮੁੱਕਣ ਤੋਂ ਪਹਿਲਾਂ ਵਰਤੋਂ ਨਹੀਂ ਕਰ ਪਾਵੇਗਾ। (ਸਰੋਤ: ਵਿਸ਼ਵ ਸਿਹਤ ਸੰਗਠਨ)

ਕੋਰੋਨਾਵਾਇਰਸ
ਕੋਰੋਨਾਵਾਇਰਸ

ਅਫ਼ਰੀਕਾ 'ਚ ਵਿਸ਼ਵ ਸਿਹਤ ਸੰਗਠਨ ਦੇ ਟੀਕਾਕਰਨ ਅਤੇ ਟੀਕਾ ਵਿਕਾਸ ਪ੍ਰੋਗਰਾਮ ਦੀ ਅਗਵਾਈ ਕਰਨ ਵਾਲੇ ਡਾ. ਰਿਚਰਡ ਮਿਹੀਗੋ ਦਾ ਕਹਿਣਾ ਹੈ, "ਅਸੀਂ ਸੱਚਮੁੱਚ ਭਾਰਤ ਦੀ ਸਥਿਤੀ ਪ੍ਰਤੀ ਚਿੰਤਤ ਹਾਂ।"

"ਹੁਣ ਤੱਕ ਸਾਡੀਆਂ (18 ਮਿਲੀਅਨ) ਜ਼ਿਆਦਾਤਰ ਕੋਵੈਕਸ ਖੁਰਾਕਾਂ ਭਾਰਤ ਤੋਂ ਆਈਆਂ ਹਨ।

"ਮੈਂ ਸਮਝਦਾ ਹਾਂ ਕਿ ਜਿਨ੍ਹਾਂ ਦੇਸਾਂ ਕੋਲ ਕਾਫ਼ੀ ਵੈਕਸੀਨ ਹੈ, ਉਨ੍ਹਾਂ ਦੇਸਾਂ ਲਈ ਇੱਕਜੁੱਟਤਾ ਦਾ ਵਿਸ਼ਵਵਿਆਪੀ ਵਾਅਦਾ ਹੈ ਕਿ ਉਹ ਆਪਣੇ ਟੀਕੇ ਨੂੰ ਲੋੜਵੰਦ ਦੇਸਾਂ ਨਾਲ ਸਾਂਝਾ ਕਰਨ ਕਿਉਂਕਿ ਜਦੋਂ ਤੱਕ ਇਸ ਮਹਾਂਮਾਰੀ ਦੇ ਫੈਲਾਅ ਨੂੰ ਜੜੋਂ ਖ਼ਤਮ ਨਹੀਂ ਕੀਤਾ ਜਾਵੇਗਾ ਉਦੋਂ ਤੱਕ ਇਹ ਫੈਲਦੀ ਹੀ ਰਹੇਗੀ।

ਇੱਥੋਂ ਤੱਕ ਕਿ ਜਿੰਨ੍ਹਾਂ ਹਿੱਸਿਆਂ 'ਚ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਵੈਕਸੀਨ ਲੱਗ ਚੁੱਕੀ ਹੈ, ਉਹ ਵੀ ਇਸ ਨਾਲ ਮੁੜ ਪ੍ਰਭਾਵਿਤ ਹੋ ਸਕਦੇ ਹਨ।"

ਕੋਵੈਕਸ ਹੈ ਕੀ

• ਇਸ ਦਾ ਉਦੇਸ਼ ਸਾਲ 2021 ਦੇ ਅੰਤ ਤੱਕ ਦੋ ਬਿਲੀਅਨ ਕੋਵਿਡ-19 ਦੇ ਟੀਕੇ ਦੀਆਂ ਖੁਰਾਕਾਂ ਦੀ ਵੰਡ ਕਰਨ ਦਾ ਹੈ।

• ਕਿਸੇ ਵੀ ਦੇਸ ਨੂੰ ਉਦੋਂ ਤੱਕ ਉਸ ਦੀ ਆਬਾਦੀ ਦੇ 20 ਫੀਸਦ ਤੋਂ ਵੱਧ ਟੀਕੇ ਨਹੀਂ ਮਿਲਣਗੇ, ਜਦੋਂ ਤੱਕ ਸਾਰੇ ਹੀ ਦੇਸਾਂ ਦੀ ਘੱਟੋ-ਘੱਟ 20 ਫੀਸਦ ਆਬਾਦੀ ਦਾ ਟੀਕਾਕਰਨ ਨਾ ਹੋ ਜਾਵੇ।

• ਇਸ ਯੋਜਨਾ ਤਹਿਤ ਹੁਣ ਤੱਕ 122 ਭਾਗੀਦਾਰਾਂ ਨੂੰ 60 ਮਿਲੀਅਨ ਖੁਰਾਕਾਂ ਭੇਜੀਆਂ ਜਾ ਚੁੱਕੀਆਂ ਹਨ।

• ਇਸ ਦੀ ਸਹਿ-ਅਗਵਾਈ ਵਿਸ਼ਵ ਸਿਹਤ ਸੰਗਠਨ ਅਤੇ ਵੈਕਸੀਨ ਗਠਜੋੜ- ਗਾਵੀ ਅਤੇ ਕੋਲੀਸ਼ਨ ਫ਼ਾਰ ਐਪੇਡੈਮਿਕ ਪ੍ਰੀਪੇਅਰਡਨੈਸ ਇਨੋਵੇਸ਼ਨ, ਸੇਪੀ ਵੱਲੋਂ ਕੀਤੀ ਜਾ ਰਹੀ ਹੈ।

• ਯੂਨੀਸੈਫ ਇਸ ਦਾ ਪ੍ਰਮੁੱਖ ਡਿਲੀਵਰੀ ਪਾਰਟਨਰ ਹੈ।

ਕੋਵੈਕਸ ਯੋਜਨਾ ਨੂੰ ਲੀਹੇ ਲਿਆਉਣ ਲਈ ਵੱਖ-ਵੱਖ ਵੈਕਸੀਨ ਸਪਲਾਇਰ ਅਤੇ ਨਿਰਮਾਤਾਵਾਂ ਨਾਲ ਨਵੇਂ ਸਮਝੌਤੇ ਕੀਤੇ ਜਾ ਰਹੇ ਹਨ ਪਰ ਇੰਨ੍ਹਾਂ 'ਚੋਂ ਕੋਈ ਵੀ ਇਕਰਾਰਨਾਮਾ ਆਉਣ ਵਾਲੇ ਹਫ਼ਤਿਆਂ 'ਚ ਭਾਰਤ ਵੱਲੋਂ ਆਈ ਘਾਟ ਨੂੰ ਪੂਰਾ ਨਹੀ ਕਰ ਸਕੇਗਾ।

ਵੈਕਸੀਨ, ਭਾਰਤ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਮਾਰਚ 'ਚ ਬਰਾਮਦ ਨੂੰ ਮੁਅੱਤਲ ਕਰਨ ਤੋਂ ਬਾਅਦ ਹੋਰਨਾਂ ਦੇਸਾਂ ਨੂੰ ਕੋਈ ਵੀ ਤੈਅ ਸਪਲਾਈ ਨਹੀਂ ਕੀਤੀ ਹੈ

ਇਸ ਸਮੇਂ ਗਰੀਬ ਦੇਸਾਂ ਲਈ ਪੈਦਾ ਹੋਏ ਇਸ ਪਾੜੇ ਨੂੰ ਪੂਰਨ ਦਾ ਇੱਕ ਹੀ ਤਰੀਕਾ ਇਹ ਹੈ ਕਿ ਅਮੀਰ ਮੁਲਕ ਆਪਣੀਆਂ ਕੁਝ ਖੁਰਾਕਾਂ ਦਾਨ ਕਰਨ।

ਫੋਰ ਨੇ ਕਿਹਾ, "ਅਸੀਂ ਘੱਟ ਚੌਕਸ ਹੋਣ ਸਬੰਧੀ ਕਈ ਵਾਰ ਚੇਤਾਵਨੀਆਂ ਦਿੱਤੀਆਂ ਹਨ ਅਤੇ ਘੱਟ ਤੇ ਮੱਧਮ ਆਮਦਨੀ ਵਾਲੇ ਦੇਸਾਂ ਨੂੰ ਟੀਕਿਆਂ, ਨਿਦਾਨਾਂ ਅਤੇ ਉਪਚਾਰਾਂ ਦੀ ਉਚਿਤ ਪਹੁੰਚ ਤੋਂ ਵਾਂਝਾ ਰੱਖਣ ਦੇ ਖ਼ਤਰਿਆਂ ਦੀ ਵਾਰ-ਵਾਰ ਚੇਤਾਵਨੀ ਦਿੱਤੀ ਹੈ।"

"ਅਸੀਂ ਇਸ ਗੱਲ ਲਈ ਚਿੰਤਤ ਹਾਂ ਕਿ ਭਾਰਤ 'ਚ ਤੇਜ਼ੀ ਨਾਲ ਵੱਧ ਰਹੀ ਲਾਗ ਇਸ ਗੱਲ ਦਾ ਸੰਕੇਤ ਹੈ ਕਿ ਜੇਕਰ ਅਸੀਂ ਵਾਰ-ਵਾਰ ਇੰਨ੍ਹਾਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਦੇ ਰਹੇ ਤਾਂ ਭਵਿੱਖ 'ਚ ਕੀ ਹੋਵੇਗਾ?

"ਜਿੰਨ੍ਹਾਂ ਵੱਧ ਸਮੇਂ ਤੱਕ ਇਹ ਵਾਇਰਸ ਲਗਾਤਾਰ ਤੇਜ਼ੀ ਨਾਲ ਫੈਲਣਾ ਜਾਰੀ ਰੱਖੇਗਾ, ਉਸ ਦੇ ਨਾਲ ਇਸ ਦੇ ਵਧੇਰੇ ਮਾਰੂ ਵੈਰੀਅੰਟ ਹੋਣ ਅਤੇ ਫੈਲਣ ਦਾ ਖ਼ਤਰਾ ਬਣਿਆ ਰਹੇਗਾ।"

ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਕੀ ਕਿਹਾ

ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਭਾਰਤ ਦੇ ਲੋਕਾਂ ਦੀ ਕੀਮਤ 'ਤੇ ਕਦੇ ਵੀ ਵੈਕਸੀਨ ਦੂਜੇ ਦੇਸਾਂ ਨੂੰ ਨਹੀਂ ਭੇਜੀ।

ਉਨ੍ਹਾਂ ਨੇ ਕਿਹਾ, ਪਿਛਲੇ ਕੁਝ ਦਿਨਾਂ ਤੋਂ ਸਾਡੀ ਸਰਕਾਰ ਤੇ ਦੇਸ ਵਿੱਚ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ, ਜਿਸ ਵਿੱਚ ਐੱਸਆਈਆਈ ਵੀ ਸ਼ਾਮਲ ਹੈ, ਵੱਲੋਂ ਵੈਕਸੀਨ ਦੀ ਆਮਦ ਨੂੰ ਲੈ ਕੇ ਜ਼ੋਰਦਾਰ ਬਹਿਸ ਚੱਲ ਰਹੀ ਹੈ।

ਕੰਪਨੀ ਦਾ ਕਹਿਣਾ ਹੈ ਕਿ ਕਿਸੇ ਵੀ ਨਤੀਜੇ 'ਤੇ ਪਹੁੰਚਣ ਤੋਂ ਪਹਿਲਾਂ ਕੁਝ ਮੁੱਖ ਪਹਿਲੂਆਂ 'ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਕੋਵਿਡ ਵੈਕਸੀਨੇਸ਼ਨ ਮੁਹਿੰਮ ਦੇ ਸਮਰਥਨ ਵਿੱਚ ਉਹ ਜੋ ਵੀ ਕਰ ਸਕਦੇ ਹਨ ਕਰਦੇ ਰਹਿਣਗੇ।

ਪੂਨਾਵਾਲਾ ਨੇ ਇਹ ਵੀ ਕਿਹਾ ਕਿ ਲੋਕ ਇਹ ਸਮਝਣ ਲਈ ਤਿਆਰ ਨਹੀਂ ਹਨ ਕਿ ਭਾਰਤ ਦੁਨੀਆਂ ਦੇ ਦੋ ਸਭ ਤੋਂ ਵੱਧ ਆਬਾਦੀ ਵਾਲੇ ਦੇਸਾਂ 'ਚੋਂ ਇੱਕ ਹੈ। ਇਨ੍ਹੀਂ ਵੱਡੀ ਆਬਾਦੀ ਵਿੱਚ ਵੈਕਸੀਨੇਸ਼ਨ ਦਾ ਕੰਮ ਦੋ-ਤਿੰਨ ਮਹੀਨਿਆਂ ਵਿੱਚ ਪੂਰਾ ਨਹੀਂ ਹੋ ਸਕਦਾ। ਦੁਨੀਆਂ ਦੀ ਪੂਰੀ ਆਬਾਦੀ ਨੂੰ ਵੈਕਸੀਨ ਮੁਹਈਆ ਕਰਵਾਉਣ ਵਿੱਚ ਦੋ-ਤਿੰਨ ਸਾਲ ਲੱਗ ਸਕਦੇ ਹਨ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)