ਕਿਸਾਨ ਅੰਦੋਲਨ ਵਿੱਚ ਔਰਤਾਂ ਨੇ ਟਾਈਮਜ਼ ਮੈਗਜ਼ੀਨ ਨੂੰ ਦੱਸਿਆ 'ਮੈਂ ਡਰਾਈ ਨਹੀਂ ਜਾ ਸਕਦੀ ਮੈਂ ਖ਼ਰੀਦੀ ਨਹੀਂ ਜਾ ਸਕਦੀ'- ਅਹਿਮ ਖ਼ਬਰਾਂ

ਇਸ ਪੰਨੇ ਰਾਹੀਂ ਤੁਹਾਡੇ ਤੱਕ ਸ਼ਨਿੱਚਰਵਾਰ ਦਾ ਪ੍ਰਮੁੱਖ ਘਟਨਾਕ੍ਰਮ ਪਹੁੰਚਾਵਾਂਗੇ। ਨਵੰਬਰ ਮਹੀਨੇ ਦੇ ਆਖ਼ਰੀ ਹਫ਼ਤੇ ਵਿੱਚ ਭਾਰਤ ਦੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੇ ਵਕੀਲਾਂ ਨੂੰ ਕਿਹਾ ਸੀ ਕਿ ਉਹ ਔਰਤਾਂ ਅਤੇ ਬਜ਼ੁਰਗਾਂ ਨੂੰ ਧਰਨੇ ਤੋਂ ਘਰਾਂ ਨੂੰ ਚਲੇ ਜਾਣ ਨੂੰ ਕਿਹਾ ਸੀ ਪਰ ਔਰਤਾਂ ਹਾਲੇ ਵੀ ਉੱਥੇ ਟਿਕੀਆਂ ਹੋਈਆਂ ਹਨ। ਸਗੋਂ ਉਨ੍ਹਾਂ ਦੀ ਸਟੇਜ ਅਤੇ ਮੋਰਚੇ ਵਿੱਚ ਸ਼ਮੂਲੀਅਤ ਵਧੀ ਹੈ।

ਟਾਈਮਜ਼ ਮੈਗਜ਼ੀਨ ਨੇ ਟਿਕਰੀ ਮੋਰਚੇ ਵਿੱਚ ਪਹੁੰਚੀਆਂ ਕੁਝ ਔਰਤਾਂ ਨਾਲ ਗੱਲਬਾਤ ਕੀਤੀ। ਔਰਤਾਂ ਨੇ ਉੱਥੇ ਬਣੇ ਰਹਿਣ ਪ੍ਰਤੀ ਆਪਣੀ ਦ੍ਰੜਿਤਾ ਦਰਸਾਈ।

ਉੱਤਰ ਪ੍ਰਦੇਸ਼ ਤੋਂ 74 ਸਾਲਾ ਬੇਬੇ ਜਸਬੀਰ ਕੌਰ ਨੇ ਕਿਹਾ ਅਸੀਂ ਵਾਪਸ ਕਿਉਂ ਜਾਈਏ? ਸਿਰਫ਼ ਬੰਦੇ ਹੀ ਮੁਜ਼ਾਹਰਾ ਕਿਉਂ ਕਰਨ। ਅਸੀਂ ਬੰਦਿਆਂ ਦੇ ਬਰਾਬਰ ਖੇਤ ਵਾਹੁੰਦੀਆਂ ਹਾਂ। ਜੇ ਅਸੀਂ ਕਿਸਾਨ ਨਹੀਂ ਤਾਂ ਕੀ ਹਾਂ?"

ਇਹ ਵੀ ਪੜ੍ਹੋ:

ਤਲਵੰਡੀ ਦੀ ਅਮਨਦੀਪ ਕੌਰ ਦੇ ਪਤੀ ਨੇ ਪੰਜ ਸਾਲ ਪਹਿਲਾਂ ਖ਼ੁਦਕੁਸ਼ੀ ਕਰ ਲਈ ਸੀ। ਉਨ੍ਹਾਂ ਨੇ ਕਿਹਾ "ਇਹ ਕਾਨੂੰਨ ਸਾਨੂੰ ਮਾਰ ਦੇਣਗੇ, ਸਾਡੇ ਕੋਲ ਜੋ ਥੋੜ੍ਹਾ ਬਹੁਤ ਹੈ ਉਹ ਬਰਬਾਦ ਕਰ ਦੇਣਗੇ।" ਉਨ੍ਹਾਂ ਨੇ ਕਿਹਾ,"ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਆਪਣੇ ਪਤੀ ਦੀ ਮੌਤ ਤੋਂ ਬਾਅਦ ਮੁਆਵਜ਼ਾ ਮੰਗਣਾ ਵੀ ਨਹੀਂ ਆਉਂਦਾ ਮੈਂ ਵਪਾਰੀਆਂ ਨਾਲ ਕਿਵੇਂ ਗੱਲਬਾਤ ਕਰਾਂਗੀ?"

ਨਿਊਜ਼ੀਲੈਂਡ ਵਿੱਚ ਭੂਚਾਲ ਦੇ ਤੇਜ਼ ਝਟਕੇ, ਸੁਨਾਮੀ ਦੇ ਡਰ ਕਾਰਨ ਸਮੁੰਦਰ ਨੇੜੇ ਨਾ ਜਾਣ ਦੀ ਸਲਾਹ

ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਵਿੱਚ ਤਿੰਨ ਸ਼ਕਤੀਸ਼ਾਲੀ ਭੂਚਾਲ ਆਉਣ ਤੋਂ ਬਾਅਦ ਵੱਡੇ ਪੱਧਰ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਉਸ ਤੋਂ ਬਾਅਦ ਹੀ ਸੁਨਾਮੀ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ।

ਤਟੀ ਇਲਾਕਿਆਂ ਕੋਲ ਤੀਜਾ ਸ਼ਕਤੀਸ਼ਾਲੀ ਭੂਚਾਲ ਆਉਣ ਤੋਂ ਬਾਅਦ ਨੌਰਥ ਇਜ਼ਲੈਂਡ ਦੇ ਨਿਵਾਸੀਆਂ ਨੂੰ ਉੱਥੋਂ ਕੱਢਣ ਦੇ ਹੁਕਮ ਜਾਰੀ ਕੀਤੇ ਗਏ। ਨੈਸ਼ਨਲ ਐਮਰਜੈਂਸੀ ਏਜੰਸੀ ਨੇ ਪੂਰਬੀ ਤਟ ਦੇ ਨਾਲ ਸੁਨਾਮੀ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ।

ਇਸ ਤੋਂ ਬਾਅਦ ਖ਼ਬਰਾਂ ਹਨ ਕਿ ਲੋਕ ਉੱਚੇ ਇਲਾਕਿਆਂ ਵੱਲ ਜਾਣ ਦੀ ਕਾਹਲੀ ਕਰਨ ਲੱਗੇ ਅਤੇ ਅਫ਼ਰਾ-ਤਫ਼ਰੀ ਦਾ ਮਹੌਲ ਬਣ ਗਿਆ।

ਸ਼ੁੱਕਰਵਾਰ ਦੁਪਹਿਰੇ ਪ੍ਰਸ਼ਾਸਨ ਨੇ ਕਿਹਾ ਕਿ ਸਭ ਤੋਂ ਵੱਡੀਆਂ ਲਹਿਰਾਂ ਗੁਜ਼ਰ ਚੁੱਕੀਆਂ ਹਨ। ਨਾਗਰਿਕਾਂ ਨੂੰ ਕਿਹਾ ਗਿਆ ਕਿ ਉਹ ਘਰਾਂ ਨੂੰ ਪਰਤ ਸਕਦੇ ਹਨ ਪਰ ਸਮੁੰਦਰ ਤੋਂ ਦੂਰ ਰਹਿਣ।

ਬੰਪਰ ਨਾਲ ਬੰਪਰ ਖਹਿਣ ਵਾਲਾ ਟਰੈਫ਼ਿਕ

ਭੁਚਾਲ ਦੇ ਜਿਹੜੇ ਤਿੰਨ ਉਨ੍ਹਾਂ ਵਿੱਚੋਂ ਸਭ ਤੋਂ ਤਾਕਤਵਰ 8.1 ਦੀ ਤੀਬਰਤਾ ਵਾਲਾ ਸੀ, ਜੋ ਕਿ ਨਿਊਜ਼ੀਲੈਂਡ ਦੇ ਉੱਤਰ-ਪੂਰਬ ਵਿੱਚ ਆਇਆ।

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡ ਐਰਡਨ ਨੇ ਇੰਸਟਾਗਰਾਮ ਉੱਪਰ ਲਿਖਿਆ," ਉਮੀਦ ਹੈ ਸਾਰੇ ਠੀਕ-ਠਾਕ ਹਨ"।

ਹਾਲਾਂਕਿ ਸ਼ੁਰੂ ਵਿੱਚ ਸੁਨਾਮੀ ਦੀ ਚੇਤਾਵਨੀ ਹਟਾ ਦਿੱਤੀ ਗਈ ਸੀ ਪਰ ਤੀਜੇ ਝਟਕੇ ਤੋਂ ਬਾਅਦ ਕਈ ਕਿਨਾਰਿਆਂ ਉਪਰ ਸੁਨਾਮੀ ਸਾਇਰਨ ਸੁਣੇ ਗਏ।

ਸਥਾਨਕ ਮੀਡੀਆ ਮੁਤਾਬਕ ਕਈ ਇਲਾਕਿਆਂ ਵਿੱਟ ਟਰੈਫ਼ਿਕ ਇੰਨਾ ਵਧ ਗਿਆ ਕਿ ਬੰਪਰ ਨਾਲ ਬੰਪਰ ਖਹਿੰਦਾ ਸੀ।

ਲੋਕਾਂ ਨੇ ਸੋਸ਼ਲ ਮੀਡੀਆ ਉੱਪਰ ਸਮੁੰਦਰੀ ਲਹਿਰਾਂ ਦੀਆਂ ਵੀਡੀਓਜ਼ ਪੋਸਟ ਕੀਤੀਆਂ।

(ਬਾਹਰੀ ਸਾਈਟਾਂ ਦੀ ਸਮੱਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈ)

ਪਿਛਲੇ ਹਫ਼ਤੇ ਹੀ ਨਿਊਜ਼ੀਲੈਂਡ ਨੇ ਹੁਣ ਤੱਕ ਦੇ ਸਭ ਤੋਂ ਤਕੜੇ ਭੂਚਾਲ ਦੀ ਦਸਵੀਂ ਬਰਸੀ ਮਨਾਈ ਸੀ। ਇਹ ਭੂਚਾਲ ਕ੍ਰਾਈਸਟਚਰਚ ਇਲਾਕੇ ਵਿੱਚ ਆਇਆ ਸੀ ਜਿੱਥੇ ਸਾਲ 2019 ਵਿੱਚ ਇੱਕ ਬੰਦੂਕਧਾਰੀ ਨੇ ਦੋ ਮਸਜਿਦਾਂ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਪੰਜਹਾ ਤੋਂ ਵਧੇਰੇ ਜਣਿਆਂ ਦੀ ਜਾਨ ਲੈ ਲਈ ਸੀ।

6.3 ਤੀਬਰਤਾ ਵਾਲੇ ਉਸ ਭੂਚਾਲ ਵਿੱਚ 185 ਜਾਨਾਂ ਦਾ ਨੁਕਸਾਨ ਹੋਇਆ ਸੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਇਟਲੀ ਨੇ AstraZeneca ਵੈਕਸੀਨ ਦੀ ਆਸਟਰੇਲੀਆ ਨੂੰ ਜਾਣ ਵਾਲੀ ਖੇਪ ਰੋਕੀ

ਇਟਲੀ ਸਰਕਾਰ ਨੇ ਆਕਸਫ਼ੋਰਡ-ਐਸਟਰਾਜ਼ਿਨੀਕਾ ਵੈਕਸੀਨ ਦੀ ਆਸਟਰੇਲੀਆ ਨੂੰ ਭੇਜੀ ਜਾਣ ਵਾਲੀ ਖੇਪ ਉੱਪਰ ਰੋਕ ਲਗਾ ਦਿੱਤੀ ਹੈ।

ਇਟਲੀ ਨੇ ਇਹ ਰੋਕ ਯੂਰਪੀ ਯੂਨੀਅਨ ਵੱਲੋਂ ਵੈਕਸੀਨ ਦੀ ਦਰਾਮਦ ਉੱਪਰ ਰੋਕ ਲਾਉਣ ਬਾਰੇ ਬਣਾਏ ਨਵੇਂ ਨਿਯਮਾਂ ਮੁਤਾਬਕ ਲਾਈ ਹੈ। ਨਿਯਮਾਂ ਮੁਤਾਬਕ ਜੇ ਕੋਈ ਕੰਪਨੀ ਯੂਰਪੀ ਯੂਨੀਅਨ ਨਾਲ ਕਰਾਰ ਕੀਤੀਆਂ ਖ਼ੁਰਾਕਾਂ ਦੀ ਸਪਲਾਈ ਕਰਨ ਵਿੱਚ ਅਸਮਰੱਥ ਰਹਿੰਦੀ ਹੈ ਤਾਂ ਦੇਸ਼ ਉਸ ਦਵਾਈ ਨੂੰ ਬਾਹਰ ਭੇਜਣ ਉੱਪਰ ਰੋਕ ਲਗਾ ਸਕਦੇ ਹਨ।

ਇਟਲੀ ਦੇ ਇਸ ਫ਼ੈਸਲੇ ਨਾਲ ਉੱਥੇ ਤਿਆਰ ਹੋਈਆਂ ਢਾਈ ਲੱਖ ਖ਼ੁਰਾਕਾਂ ਉੱਪਰ ਅਸਰ ਪਵੇਗਾ। ਆਸਟਰੇਲੀਆ ਨੇ ਕਿਹਾ ਹੈ ਇਕ ਇੱਕ ਖੇਪ ਦੇ ਰੁਕਣ ਨਾਲ ਉਸ ਦੇ ਟੀਕਾਕਰਨ ਉੱਪਰ ਅਸਰ ਨਹੀਂ ਪਵੇਗਾ।

ਇਟਲੀ ਨੇ ਪਿਛਲੇ ਹਫ਼ਤੇ ਯੂਰਪੀ ਯੂਨੀਅਨ ਨੂੰ ਖੇਪ ਰੋਕਣ ਦੀ ਆਪਣੀ ਮਨਸ਼ਾ ਤੋਂ ਜਾਣੂ ਕਰਵਾਇਆ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)