ਡੀਪਫ਼ੇਕ ਟੂਲ, ਤਕਨੀਕ ਜਿਸ ਨਾਲ ਮਰ ਚੁੱਕੇ ਰਿਸ਼ਤੇਦਾਰਾਂ ਨੂੰ 'ਜ਼ਿੰਦਾ' ਕੀਤਾ ਜਾ ਸਕੇਗਾ

ਡੀਪਫ਼ੇਕ ਟੂਲ

ਤਸਵੀਰ ਸਰੋਤ, MYHERITAGE

ਤਸਵੀਰ ਕੈਪਸ਼ਨ, ਕੁਝ ਲੋਕ ਇਸ ਫ਼ੀਚਰ ਨੂੰ "ਸਨਸਨੀ ਪੈਦਾ ਕਰਨ ਵਾਲਾ" ਮੰਨ ਸਕਦੇ ਹਨ, ਜਦੋਂਕਿ ਕੁਝ ਲੋਕਾਂ ਲਈ ਇਹ "ਜਾਦੂਈ" ਹੋ ਸਕਦਾ ਹੈ
    • ਲੇਖਕ, ਜੇਨ ਵੇਕਫ਼ੀਲਡ
    • ਰੋਲ, ਤਕਨੀਕ ਪੱਤਰਕਾਰ

ਜੀਨੀਓਲਜੀ ਜਾਂ ਵੰਸ਼ਵਲੀ ਸਾਈਟ ਮਾਈਹੈਰੀਟੇਜ ਨੇ ਇੱਕ ਅਜਿਹਾ ਟੂਲ ਲਿਆਂਦਾ ਹੈ, ਜੋ ਮਰ ਚੁੱਕੇ ਰਿਸ਼ਤੇਦਾਰਾਂ ਦੀਆਂ ਤਸਵੀਰਾਂ ਵਿੱਚ ਚਿਹਰਿਆਂ ਨੂੰ ਐਨੀਮੇਟ ਕਰਨ ਲਈ ਇੱਕ ਖ਼ਾਸ ਤਰ੍ਹਾਂ ਦੀ ਡੀਪਫ਼ੇਕ ਤਕਨੀਕ ਦਾ ਇਸਤੇਮਾਲ ਕਰਦਾ ਹੈ।

ਇਸ ਟੂਲ ਨੂੰ ਡੀਪ ਨੌਸਟੇਲਜੀਆ ਨਾਮ ਦਿੱਤਾ ਗਿਆ ਹੈ। ਕੰਪਨੀ ਮੰਨਦੀ ਹੈ ਕਿ ਕੁਝ ਲੋਕ ਇਸ ਫ਼ੀਚਰ ਨੂੰ "ਸਨਸਨੀ ਪੈਦਾ ਕਰਨ ਵਾਲਾ" ਮੰਨ ਸਕਦੇ ਹਨ, ਜਦੋਂਕਿ ਕੁਝ ਲੋਕਾਂ ਲਈ ਇਹ "ਜਾਦੂਈ" ਹੋ ਸਕਦਾ ਹੈ।

ਕੰਪਨੀ ਨੇ ਕਿਹਾ ਹੈ ਕਿ ਉਸ ਨੇ ਇਸ ਵਿੱਚ ਆਵਾਜ਼ ਨੂੰ ਸ਼ਾਮਿਲ ਨਹੀਂ ਕੀਤੀ ਤਾਂ ਕਿ "ਡੀਪਫ਼ੇਕ ਲੋਕ" ਨਾ ਤਿਆਰ ਹੋ ਸਕਣ।

ਇਹ ਟੂਲ ਅਜਿਹੇ ਸਮੇਂ ਆਇਆ ਹੈ ਜਦੋਂ ਬਰਤਾਨੀਆਂ ਦੀ ਸਰਕਾਰ ਡੀਪਫ਼ੇਕ ਤਕਨੀਕ 'ਤੇ ਕਾਨੂੰਨ ਬਣਾਉਣ ਦਾ ਸੋਚ ਰਹੀ ਹੈ।

ਇਹ ਵੀ ਪੜ੍ਹੋ

ਕਾਨੂੰਨ ਕਮਿਸ਼ਨ ਇੱਕ ਅਜਿਹੇ ਪ੍ਰਸਤਾਵ 'ਤੇ ਵਿਚਾਰ ਕਰ ਰਿਹਾ ਹੈ, ਜਿਸ ਵਿੱਚ ਬਿਨਾਂ ਸਹਿਮਤੀ ਦੇ ਡੀਪਫ਼ੇਕ ਵੀਡੀਓ ਬਣਾਉਣ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤੇ ਜਾਣ ਦੀ ਗੱਲ ਕੀਤੀ ਗਈ ਹੈ।

ਮਾਈਹੈਰੀਟੇਡ ਦਾ ਕਹਿਣਾ ਹੈ ਕਿ ਉਸ ਨੇ ਜਾਣਬੁੱਝ ਕੇ ਇਸ ਵਿੱਚ ਆਵਾਜ਼ ਨੂੰ ਸ਼ਾਮਿਲ ਨਹੀਂ ਕੀਤਾ ਹੈ ਤਾਂ ਕਿ ਇਸ ਦਾ ਗ਼ਲਤ ਇਸਤੇਮਾਲ ਨਾ ਕੀਤਾ ਜਾ ਸਕੇ। ਉਦਾਹਰਣ ਦੇ ਤੌਰ 'ਤੇ, ਜ਼ਿਊਂਦੇ ਲੋਕਾਂ ਦੇ ਡੀਪਫ਼ੇਕ ਵੀਡੀਓਜ਼ ਨਾ ਬਣਾਏ ਜਾ ਸਕਣ।

ਇਸ ਨਵੀਂ ਤਕਨੀਕ ਬਾਰੇ ਸਧਾਰਨ ਤੌਰ 'ਤੇ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਵਾਲੇ ਸੈਕਸ਼ਨ ਵਿੱਚ ਕੰਪਨੀ ਨੇ ਲਿਖਿਆ ਹੈ, "ਇਹ ਪੁਰਾਣੇ ਸਮੇਂ ਦੀਆਂ ਯਾਦਾਂ ਨੂੰ ਇਸਤੇਮਾਲ ਕਰਨ ਦੇ ਉਦੇਸ਼ ਨਾਲ ਬਣਾਇਆ ਗਿਆ ਹੈ।"

ਪਰ ਕੰਪਨੀ ਨੇ ਇਹ ਵੀ ਮੰਨਿਆ ਹੈ ਕਿ ਕੁਝ ਲੋਕ ਡੀਪ ਨੌਸਟੈਲਜੀਆ ਫ਼ੀਚਰ ਨੂੰ ਪਸੰਦ ਕਰਦੇ ਹਨ ਅਤੇ ਇਸ ਨੂੰ ਜਾਦੂਮਈ ਮੰਨਦੇ ਹਨ, ਜਦੋਂਕਿ ਕੁਝ ਲੋਕਾਂ ਲਈ ਇਹ ਮਹਿਜ ਇੱਕ ਸਨਸਨੀ ਪੈਦਾ ਕਰਨ ਵਾਲਾ ਟੂਲ ਹੋ ਸਕਦਾ ਹੈ ਅਤੇ ਉਹ ਇਸ ਨੂੰ ਨਾਪਸੰਦ ਕਰਦੇ ਹਨ।

ਕੰਪਨੀ ਨੇ ਕਿਹਾ ਹੈ, "ਇਸ ਦੇ ਨਤੀਜਿਆਂ 'ਤੇ ਵਿਵਾਦ ਹੋ ਸਕਦਾ ਹੈ ਅਤੇ ਇਸ ਤਕਨੀਕ ਨੂੰ ਅੱਖੋਂ ਪਰੋਖੇ ਕਰਨਾ ਔਖਾ ਹੈ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਫ਼ੇਕ ਲਿੰਕਨ

ਤਸਵੀਰ ਸਰੋਤ, MYHERITAGE

ਫ਼ੇਕ ਲਿੰਕਨ

ਡੀਪਫ਼ੇਕ ਕੰਪਿਊਟਰ ਦੇ ਬਣਾਏ ਗਏ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏਆਈ) ਆਧਾਰਿਤ ਵੀਡੀਓ ਹੁੰਦੇ ਹਨ, ਜਿਨ੍ਹਾਂ ਨੂੰ ਮੌਜੂਦ ਤਸਵੀਰਾਂ ਜ਼ਰੀਏ ਤਿਆਰ ਕੀਤਾ ਜਾ ਸਕਦਾ ਹੈ।

ਡੀਪ ਨੌਸਟੈਲਜੀਆ ਦੀ ਤਕਨੀਕ ਨੂੰ ਇਸਰਾਈਲੀ ਕੰਪਨੀ ਡੀ-ਆਈਡੀ ਨੇ ਵਿਕਸਿਤ ਕੀਤਾ ਸੀ।

ਕੰਪਨੀ ਨੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਕਰਕੇ ਅਤੇ ਆਪਣੇ ਐਲਗੋਰਿਦਮ ਨੂੰ ਜ਼ਿਉਂਦੇ ਲੋਕਾਂ ਦੇ ਪਹਿਲਾਂ ਤੋਂ ਰਿਕਾਰਡ ਕੀਤੇ ਵੀਡੀਓ ਦੇ ਹਿਸਾਬ ਨਾਲ ਤਿਆਰ ਕੀਤਾ ਸੀ ਤਾਂਕਿ ਜੋ ਤਸਵੀਰਾਂ ਪੇਸ਼ ਹੋਣ ਉਨ੍ਹਾਂ ਨਾਲ ਲੋਕਾਂ ਦੇ ਚਹਿਰਿਆਂ ਅਤੇ ਭਾਵ ਬਦਲ ਰਹੇ ਹੋਣ।

ਮਾਈਹੈਰੀਟੇਜ ਸਾਈਟ 'ਤੇ ਕਵੀਨ ਵਿਕਟੋਰੀਆ ਅਤੇ ਫਲੋਰੈਂਸ ਨਾਈਟਿੰਗੇਲ ਵਰਗੀਆਂ ਇਤਿਹਾਸਿਤ ਹਸਤੀਆਂ ਨੂੰ ਐਨੀਮੇਟ ਕੀਤਾ ਗਿਆ ਹੈ।

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਇਸ ਕੰਪਨੀ ਨੇ ਇਸ ਤਕਨੀਕ ਦਾ ਇਸਤੇਮਾਲ ਕਰਕੇ ਇਬਰਾਹਿਮ ਲਿੰਕਨ ਦਾ ਇੱਕ ਵੀਡੀਓ ਯੂ-ਟਿਊਬ 'ਤੇ ਸਾਂਝਾ ਕੀਤਾ ਹੈ। ਇਹ ਵੀਡੀਓ ਲਿੰਕਨ ਦੇ ਜਮਨ ਦਿਨ 'ਤੇ ਸਾਂਝਾ ਕੀਤਾ ਗਿਆ ਸੀ।

ਇਹ ਵੀਡੀਓ ਰੰਗੀਨ ਹੈ ਅਤੇ ਇਸ ਵਿੱਚ ਸਬਾਕਾ ਅਮਰੀਕੀ ਰਾਸ਼ਟਰਪਤੀ ਇਬਰਾਹਿਮ ਲਿੰਕਨ ਬੋਲਦੇ ਹੋਏ ਨਜ਼ਰ ਆ ਰਹੇ ਹਨ।

ਲੋਕਾਂ ਨੇ ਆਪਣੇ ਪੁਰਖ਼ਿਆਂ ਦੇ ਐਨੀਮੇਸ਼ਨ ਵੀਡੀਓ ਟਵਿੱਟਰ 'ਤੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਕੁਝ ਲੋਕਾਂ ਨੇ ਇਨ੍ਹਾਂ ਨੂੰ ਸ਼ਾਨਦਾਰ ਅਤੇ ਭਾਵਨਾਤਮਕ ਦੱਸਿਆ ਹੈ, ਜਦੋਂਕਿ ਕੁਝ ਹੋਰ ਨੇ ਇਸ ਸਭ 'ਤੇ ਚਿੰਤਾ ਦਾ ਪ੍ਰਗਾਟਾਵਾ ਕੀਤਾ ਹੈ।

ਦਸੰਬਰ ਵਿੱਚ ਚੈਨਲ 4 ਨੇ ਇੱਕ ਡੀਪਫ਼ੇਕ ਕੁਈਨ ਤਿਆਰ ਕੀਤੀ ਜਿਨ੍ਹਾਂ ਨੇ ਕ੍ਰਿਸਮਿਸ ਮੌਕੇ ਇੱਕ ਵਿਕਲਪਿਕ ਸੁਨੇਹਾ ਦਿੱਤਾ। ਇਸ ਜ਼ਰੀਏ ਇਹ ਚੇਤਾਵਨੀ ਦਿੱਤੀ ਗਈ ਕਿ ਕਿਸ ਤਰ੍ਹਾਂ ਨਾਲ ਇਸ ਤਕਨੀਕ ਦਾ ਇਸਤੇਮਾਲ ਫ਼ਰਜੀ ਖ਼ਬਰਾਂ ਨੂੰ ਫ਼ੈਲਾਉਣ ਲਈ ਕੀਤਾ ਜਾ ਸਕਦਾ ਹੈ।

ISWOTY

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)