ਇੱਕ ਗੁਮਨਾਮ ਕੁੜੀ, ਜਿਸ ਦੀਆਂ ਚਿੱਠੀਆਂ ਦੇ ਜਵਾਬ ਧਰਮਿੰਦਰ ਸਣੇ ਕਈ ਵੱਡੇ ਸਿਤਾਰਿਆਂ ਨੇ ਦਿੱਤੇ

Mehrunissa Najma

ਤਸਵੀਰ ਸਰੋਤ, Twitter/@samjawed65

ਤਸਵੀਰ ਕੈਪਸ਼ਨ, ਮਹਿਰੂਨਿਸਾ ਨਜਮਾ (ਸੱਜੇ) ਨੇ 1950 ਤੇ 1960 ਦੇ ਦਹਾਕੇ ਵਿੱਚ ਦਰਜਨਾਂ ਫਿਲਤੀ ਸਿਤਾਰਿਆਂ ਨੂੰ ਖ਼ਤ ਲਿਖੇ
    • ਲੇਖਕ, ਆਲੀਆ ਨਾਜ਼ਕੀ
    • ਰੋਲ, ਬੀਬੀਸੀ ਪੱਤਰਕਾਰ

ਤੁਸੀਂ ਕਿੰਨੀ ਵਾਰ ਅੱਖਾਂ ਚੜ੍ਹਾਈਆਂ ਨੇ ਜਦੋਂ ਤੁਹਾਡੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਆਪਣੇ ਪੁਰਾਣੇ ਸੁਨਹਿਰੀ ਦਿਨਾਂ ਨੂੰ ਯਾਦ ਕਰਦੇ ਹਨ?

ਉਹ ਦਿਨ ਸੱਚਮੁੱਚ ਵਿਲੱਖਣ ਸਨ! ਕੋਈ ਮੋਬਾਈਲ ਫੋਨ ਨਹੀਂ, ਕੋਈ ਇੰਟਰਨੈੱਟ ਨਹੀਂ, ਕੋਈ ਸੋਸ਼ਲ ਮੀਡੀਆ ਨਹੀਂ, ਕੋਈ ਵੀ ਆਧੁਨਿਕ ਯੰਤਰ ਅਤੇ ਸਹੂਲਤਾਂ ਨਹੀਂ ਜੋ ਜ਼ਿੰਦਗੀ ਨੂੰ ਸੌਖਾ ਬਣਾਉਂਦੀਆਂ ਹੋਣ।

ਪਰ ਟਵਿੱਟਰ 'ਤੇ ਵਾਇਰਲ ਇੱਕ ਟਵੀਟ ਨੇ ਭਾਰਤ ਦੇ ਹਜ਼ਾਰਾਂ ਲੋਕਾਂ ਨੂੰ ਉਨ੍ਹਾਂ ਸਮਿਆਂ ਲਈ ਸੱਚਮੁੱਚ ਭਾਵੁਕ ਕਰ ਦਿੱਤਾ ਹੈ।

ਇਹ ਵੀ ਪੜ੍ਹੋ:

ਆਲਟ ਨਿਊਜ਼ ਇੱਕ ਭਾਰਤੀ ਫੈਕਟ ਚੈੱਕ ਕਰਨ ਵਾਲੀ ਵੈੱਬਸਾਈਟ ਹੈ। ਇਸ ਦੇ ਇੱਕ ਸਹਿ-ਸੰਸਥਾਪਕ 'ਸੈਮਸੇਜ਼' ਦੇ ਨਾਮ ਤੋਂ ਟਵੀਟ ਕਰਦੇ ਹਨ। ਇਸ ਹਫ਼ਤੇ ਦੇ ਸ਼ੁਰੂ ਵਿੱਚ ਉਸ ਨੇ ਆਪਣੀ ਇੱਕ ਮਰਹੂਮ ਭੂਆ ਬਾਰੇ ਟਵੀਟ ਕਰਕੇ ਭਾਰਤ ਵਿੱਚ ਟਰੈਂਡ ਕੀਤਾ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਮਹਿਰੂਨਿਸਾ ਨਜਮਾ ਦੀ 15 ਸਾਲ ਪਹਿਲਾਂ 2006 ਵਿੱਚ ਮੌਤ ਹੋਈ ਸੀ। ਉਸ ਦੀ ਮੌਤ ਤੋਂ ਬਾਅਦ ਉਸ ਦੀਆਂ ਕੁਝ ਚੀਜ਼ਾਂ ਸਟੋਰ ਵਿੱਚ ਪਈਆਂ ਸਨ ਅਤੇ ਇਹ ਇੰਨੇ ਸਾਲਾਂ ਤੋਂ ਉੱਥੇ ਧੂੜ ਫੱਕ ਰਹੀਆਂ ਸਨ। ਹਾਲ ਹੀ ਵਿੱਚ ਉਸ ਬੇਸਮੈਂਟ ਦੇ ਤਹਿਖਾਨੇ ਵਿੱਚੋਂ ਇੱਕ ਐਲਬਮ 'ਸੈਮਸੇਜ਼' ਦੇ ਹੱਥ ਲੱਗੀ।

ਨਜਮਾ ਇੱਕ ਵੱਡੀ ਭਾਰਤੀ ਫਿਲਮ ਫੈਨ ਅਤੇ ਆਪਣੀ ਮਾਂ ਦੀ ਨਾਰਾਜ਼ਗੀ ਦੇ ਬਾਵਜੂਦ ਆਪਣਾ ਸਾਰਾ ਵਿਹਲਾ ਸਮਾਂ ਉਹ ਉਸ ਸਮੇਂ ਦੇ ਸਾਰੇ ਫਿਲਮੀ ਸਿਤਾਰਿਆਂ ਨੂੰ ਲੰਮੇ ਖ਼ਤ ਲਿਖਣ ਵਿੱਚ ਬਿਤਾਉਂਦੀ ਸੀ।

ਐਲਬਮ ਵਿੱਚ ਕੀ ਹੈ

'ਸੈਮਸੇਜ਼' ਨੂੰ ਮਿਲੀ ਐਲਬਮ ਫਿਲਮੀ ਸਿਤਾਰਿਆਂ ਦੇ ਜਵਾਬੀ ਖ਼ਤਾਂ ਨਾਲ ਭਰੀ ਹੋਈ ਹੈ ਜਿਸ ਵਿੱਚ ਉਨ੍ਹਾਂ ਫਿਲਮੀ ਸਿਤਾਰਿਆਂ ਦੀਆਂ ਆਟੋਗ੍ਰਾਫ ਦਿੱਤੀਆਂ ਹੋਈਆਂ ਤਸਵੀਰਾਂ ਵੀ ਨਾਲ ਲੱਗੀਆਂ ਹਨ।

ਭਾਰਤ ਦੇ ਐਲਵਿਸ ਪ੍ਰੈਸਲੀ ਵਜੋਂ ਜਾਣੇ ਜਾਂਦੇ ਸ਼ੰਮੀ ਕਪੂਰ ਨੇ ਅੰਗਰੇਜ਼ੀ ਵਿੱਚ ਲਿਖਿਆ, ''ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਮੈਂ ਤੁਹਾਡਾ ਮਨਪਸੰਦ ਸਿਤਾਰਾ ਹਾਂ।''

ਧਰਮਿੰਦਰ, ਜੋ ਭਾਰਤੀ ਫਿਲਮੀ ਇਤਿਹਾਸ ਦੇ ਸਭ ਤੋਂ ਉੱਤਮ ਅਦਾਕਾਰਾਂ ਵਿੱਚੋਂ ਇੱਕ ਹਨ, ਨੇ ਹਿੰਦੀ ਵਿੱਚ ਹੱਥ ਲਿਖਤ ਜਵਾਬ ਭੇਜਿਆ।

'ਮਦਰ ਇੰਡੀਆ' ਸਟਾਰ ਸੁਨੀਲ ਦੱਤ ਦਾ ਪੱਤਰ ਸ਼ੁੱਧ ਉਰਦੂ ਵਿੱਚ ਲਿਖਿਆ ਹੋਇਆ ਸੀ।

Palace in Tonk

ਤਸਵੀਰ ਸਰੋਤ, Twitter/@Samjawed65

ਤਸਵੀਰ ਕੈਪਸ਼ਨ, ਟੌਂਕ ਦੀ ਉਹ ਥਾਂ ਜਿੱਥੇ ਨਜਮਾ ਦਾ ਪਾਲਣ-ਪੋਸ਼ਣ ਹੋਇਆ

ਇਹ ਸੂਚੀ ਲੰਬੀ ਹੈ ਜਿਸ ਵਿੱਚ ਉਸ ਦੌਰ ਦਾ ਹਰ ਵੱਡਾ ਫਿਲਮੀ ਸਿਤਾਰਾ ਸ਼ਾਮਲ ਹੈ: ਕਾਮਿਨੀ ਕੌਸ਼ਲ, ਸਾਧਨਾ, ਆਸ਼ਾ ਪਰੇਖ, ਸਾਇਰਾ ਬਾਨੋ, ਤਬੱਸੁਮ, ਸੁਰੱਈਆ, ਰਾਜਿੰਦਰ ਕੁਮਾਰ, ਰਾਜ ਕੁਮਾਰ ...।

ਕਲਪਨਾ ਕਰੋ ਕਿ ਸਾਡੇ ਵਿੱਚੋਂ ਕੋਈ ਸ਼ਾਹਰੁਖ ਖਾਨ ਜਾਂ ਟੌਮ ਕਰੂਜ਼ ਨੂੰ ਚਿੱਠੀ ਲਿਖੇ ਅਤੇ ਉਨ੍ਹਾਂ ਤੋਂ ਹੱਥ ਲਿਖਤ ਜਵਾਬ ਹਾਸਲ ਕਰੇ। ਹੋ ਸਕਦਾ ਹੈ ਕਿ ਤੁਹਾਡੀ ਦਾਦੀ ਬਿਲਕੁਲ ਸਹੀ ਹੋਵੇ ਪਰ ਅਸਲ ਵਿੱਚ ਉਹ ਕਮਾਲ ਦੇ ਦਿਨ ਸਨ।

ਇਸ ਤੋਂ ਪਹਿਲਾਂ ਕਿ ਅਸੀਂ ਇਨ੍ਹਾਂ ਖ਼ਤਾਂ ਵਿੱਚ ਡੁਬਕੀ ਮਾਰੀਏ, ਸਾਨੂੰ ਨਜਮਾ ਬਾਰੇ ਜਾਣਨਾ ਜ਼ਰੂਰੀ ਹੈ, ਜਿਸ ਦੀ ਕਹਾਣੀ ਅਸਲ ਵਿੱਚ ਆਕਰਸ਼ਕ ਹੈ ਜਿਸ ਨੂੰ ਫਿਲਮੀ ਸਿਤਾਰਿਆਂ ਨੇ ਲਿਖਿਆ ਸੀ। ਨਜਮਾ ਦਾ ਜਨਮ 1930ਵਿਆਂ ਵਿੱਚ ਦਿੱਲੀ ਵਿੱਚ ਹੋਇਆ ਸੀ।

ਉਸ ਦੇ ਪਿਤਾ ਪੰਜਾਬ ਤੋਂ ਸਨ ਅਤੇ ਉਸ ਦੀ ਮਾਤਾ ਬਰਮਾ ਤੋਂ ਸੀ। ਉਸ ਦੀਆਂ ਦੋ ਭੈਣਾਂ ਅਤੇ ਇੱਕ ਭਰਾ ਸੀ। ਉਨ੍ਹਾਂ ਦੇ ਪਿਤਾ ਦੀ ਉਦੋਂ ਮੌਤ ਹੋ ਗਈ ਜਦੋਂ ਬੱਚੇ ਕਾਫ਼ੀ ਛੋਟੇ ਸਨ।

ਉਸ ਦਾ ਪਰਿਵਾਰ ਉਸ ਦੇ ਪਿਤਾ ਦੀ ਭੈਣ ਨਾਲ ਰਹਿੰਦਾ ਸੀ ਜਿਸ ਦਾ ਵਿਆਹ ਟਾਂਕ ਦੇ ਨਵਾਬ (ਪ੍ਰਭੂਸੱਤਾ ਸਪੰਨ ਸ਼ਾਸਕ) ਸਆਦਤ ਅਲੀ ਖ਼ਾਨ ਨਾਲ ਹੋਇਆ ਸੀ।

ਇਸ ਲਈ ਨਜਮਾ ਦਾ ਪਾਲਣ-ਪੋਸ਼ਣ ਉਸ ਦੀ ਬਰਮਾ ਮਾਂ ਨੇ ਰਾਜਸਥਾਨ ਦੇ ਟੌਂਕ ਵਿੱਚ ਨਵਾਬ ਦੇ ਮਹਿਲ ਵਿੱਚ ਕੀਤਾ ਸੀ।

ਸ਼ੰਮੀ ਕਪੂਰ ਦਾ ਖ਼ਤਮ

ਤਸਵੀਰ ਸਰੋਤ, Twitter/@samjawed65

ਜਿਵੇਂ-ਜਿਵੇਂ ਉਹ ਵੱਡੇ ਹੁੰਦੇ ਗਏ, ਉਸ ਦੇ ਹੋਰ ਭੈਣ-ਭਰਾ ਉੱਚ ਸਿੱਖਿਆ ਲਈ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਗਏ ਪਰ ਨਜਮਾ ਦਾ ਦਿਲ ਪੜ੍ਹਾਈ ਵਿੱਚ ਨਹੀਂ ਸੀ।

ਫਿਲਮਾਂ ਦੇਖਣੀਆਂ, ਰੇਡਿਓ ਸੀਲੋਨ 'ਤੇ ਆਪਣੇ ਪਸੰਦੀਦਾ ਗੀਤ ਸੁਣਨੇ ਅਤੇ ਆਪਣੇ ਪਸੰਦੀਦਾ ਫਿਲਮੀ ਸਿਤਾਰਿਆਂ ਨੂੰ ਲੰਬੇ ਖ਼ਤ ਲਿਖਣੇ ਉਸ ਨੂੰ ਸਭ ਤੋਂ ਜ਼ਿਆਦਾ ਪਸੰਦ ਸਨ। ਇਹ ਸਭ ਉਸ ਦੀ 20 ਸਾਲਾਂ ਦੀ ਉਮਰ ਤੱਕ ਚੱਲਦਾ ਰਿਹਾ, ਜਦੋਂ ਤੱਕ ਉਸ ਦਾ ਵਿਆਹ ਹੋਇਆ। ਉਸ ਵੱਲੋਂ ਚਿੱਠੀਆਂ ਲਿਖਣੀਆਂ ਸ਼ਾਇਦ ਉਸ ਦੇ ਵਿਆਹ ਤੋਂ ਬਾਅਦ ਹੀ ਬੰਦ ਹੋ ਗਈਆਂ ਹੋਣ ਪਰ ਫਿਲਮਾਂ ਪ੍ਰਤੀ ਉਸ ਦਾ ਪਿਆਰ ਜ਼ਰੂਰ ਕਾਇਮ ਰਿਹਾ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

'ਸੈਮਸੇਜ਼' ਆਪਣੀ ਭੂਆ ਨੂੰ ਬੇਹੱਦ ਪਿਆਰ ਕਰਨ ਵਾਲੀ ਔਰਤ ਦੱਸਦੀ ਹੈ। ਫਿਲਮਾਂ, ਫਿਲਮੀ ਸਿਤਾਰਿਆਂ ਅਤੇ ਉਨ੍ਹਾਂ ਦੇ ਲੰਬੇ ਪੱਤਰ ਲਿਖਣ ਦੇ ਜਨੂੰਨ ਪ੍ਰਤੀ ਸਭ ਜਾਣਦੇ ਸਨ।

ਉਹ ਕਹਿੰਦੀ ਹੈ, ''ਮੇਰੇ ਟਵੀਟ ਦੇ ਵਾਇਰਲ ਹੋਣ ਤੋਂ ਬਾਅਦ ਹੀ ਮੇਰੇ ਖਿਆਲ ਵਿੱਚ ਇਹ ਆਇਆ ਕਿ ਅਸੀਂ ਸਭ ਕੁਝ ਜਾਣਦੇ ਹਾਂ ਪਰ ਧਿਆਨ ਨਹੀਂ ਦਿੱਤਾ ਕਿ ਉਨ੍ਹਾਂ ਦਾ ਖ਼ਤ ਲਿਖਣਾ ਜਾਂ ਤਸਵੀਰਾਂ ਇਕੱਠੀਆਂ ਕਰਨਾ - ਇਹ ਅਸਲ ਵਿੱਚ ਇੱਕ ਕੀਮਤੀ ਖ਼ਜ਼ਾਨਾ ਹੈ।''

ਵਿਆਹ ਦੇ ਸਿਰਫ਼ 8 ਸਾਲਾਂ ਬਾਅਦ ਨਜਮਾ ਦੇ ਪਤੀ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਦੁਬਾਰਾ ਵਿਆਹ ਨਹੀਂ ਕਰਾਵਿਆ, ਇਸ ਦੀ ਬਜਾਏ ਉਨ੍ਹਾਂ ਨੇ ਆਪਣੇ ਭਰਾ ਅਤੇ ਭੈਣਾਂ ਨਾਲ ਰਹਿਣ ਦੀ ਚੋਣ ਕੀਤੀ।

ਉਸ ਦੀ ਆਪਣੀ ਕੋਈ ਸੰਤਾਨ ਨਹੀਂ ਸੀ ਪਰ ਉਹ ਆਪਣੀ ਭਤੀਜੀ ਦੇ ਬਹੁਤ ਨਜ਼ਦੀਕ ਸੀ। ਫਿਲਮਾਂ ਅਤੇ ਸਿਨਮਾ ਪ੍ਰਤੀ ਉਸ ਦਾ ਪਿਆਰ ਉਸ ਦੇ ਬੁਢਾਪੇ ਵਿੱਚ ਵੀ ਕਾਇਮ ਰਿਹਾ।

ਇਹ ਵੀ ਪੜ੍ਹੋ:

ਐਲਬਮ ਵਿੱਚ ਕਿਹੜੇ ਸਿਤਾਰੇ

ਆਓ ਹੁਣ ਨਜਮਾ ਦੀ ਐਲਬਮ 'ਤੇ ਝਾਤ ਮਾਰਦੇ ਹਾਂ।

ਆਓ, ਮੇਰੇ ਮਨਪਸੰਦ ਸਿਤਾਰੇ ਤੋਂ ਸ਼ੁਰੂਆਤ ਕਰਦੇ ਹਾਂ: ਸੁਨੀਲ ਦੱਤ, ਉਸ ਸਮੇਂ ਦੇ ਸਭ ਤੋਂ ਵੱਡੇ ਸਿਤਾਰਿਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਉਸ ਨੂੰ ਜਵਾਬ ਵਿੱਚ ਇੱਕ ਜਾਂ ਦੋ ਲਾਈਨਾਂ ਦਾ ਉੱਤਰ ਨਹੀਂ ਭੇਜਿਆ, ਬਲਕਿ ਆਪਣੇ ਹੱਥ ਨਾਲ ਇੱਕ ਪੂਰਾ ਖ਼ਤ ਲਿਖਿਆ। ਮੈਨੂੰ ਲੱਗਦਾ ਹੈ ਕਿ ਉਹ ਜ਼ਰੂਰ ਜਾਣ ਗਿਆ ਹੋਣਾ ਕਿ ਉਸ ਨੂੰ ਲਿਖਣ ਵਾਲਾ ਵਿਅਕਤੀ ਇੱਕ ਪ੍ਰਭਾਵਸ਼ਾਲੀ ਮੁਟਿਆਰ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਹਮੇਸ਼ਾਂ ਭੱਦਰਪੁਰਸ਼ ਵਜੋਂ ਜਾਣੇ ਜਾਂਦੇ ਹੋਣ ਕਾਰਨ, ਉਨ੍ਹਾਂ ਨੇ ਨਜਮਾ ਨੂੰ ਆਪਣੀ ਭੈਣ ਵਜੋਂ ਦਰਸਾਇਆ, ਅਜਿਹਾ ਇੱਕ ਵਾਰ ਨਹੀਂ ਬਲਕਿ ਕਈ ਵਾਰ ਹੋਇਆ।

ਸੁਨੀਲ ਦੱਤ

ਤਸਵੀਰ ਸਰੋਤ, Twitter/@samjawed65

ਮੈਨੂੰ ਯਕੀਨ ਨਹੀਂ ਹੈ ਕਿ ਨਜਮਾ ਨੂੰ ਸੁਨੀਲ ਦੱਤ ਦੁਆਰਾ 'ਭੈਣ' ਦਰਸਾਉਣ ਬਾਰੇ ਕਿਵੇਂ ਮਹਿਸੂਸ ਹੋਇਆ ਹੋਵੇਗਾ, ਪਰ ਇਹ ਇੱਕ ਅਨਮੋਲ ਪੱਤਰ ਹੈ ਜਿਸ ਵਿੱਚ ਫਿਲਮੀ ਸਿਤਾਰੇ ਨੇ ਸ਼ੁੱਧ ਉਰਦੂ ਦੀ ਵਰਤੋਂ ਕੀਤੀ, ਪਰ ਨਾਲ ਹੀ ਕੁਝ ਸ਼ਬਦਾਂ ਲਈ ਹਿੰਦੀ ਦੇ ਸਮਾਨਾਰਥੀ ਸ਼ਬਦ ਵੀ ਲਿਖੇ ਸਨ।

ਇਸ ਤੋਂ ਬਾਅਦ ਸਾਡੇ ਕੋਲ ਧਰਮਿੰਦਰ ਦਾ ਦੂਜੀ ਵਾਰ ਦਿੱਤਾ ਗਿਆ ਜਵਾਬ ਹੈ ਜੋ ਇਸ ਵਾਰ ਹਿੰਦੀ ਵਿੱਚ ਹੈ, ਉਸ ਦਾ ਆਪਣੇ ਅਕਸ ਨੂੰ ਧਿਆਨ ਵਿੱਚ ਰੱਖ ਕੇ ਲਿਖਿਆ ਹੋਇਆ।

ਅਜਿਹਾ ਲੱਗਦਾ ਹੈ ਜਿਵੇਂ ਨਜਮਾ ਨੇ ਉਸ ਨੂੰ ਉਸ ਦੇ ਜਨਮ ਦਿਨ 'ਤੇ ਲਿਖਿਆ ਹੋਵੇ।

ਆਪਣੇ ਜਵਾਬ ਵਿੱਚ ਉਹ ਲਿਖਦਾ ਹੈ, "ਮੈਨੂੰ ਜਨਮ ਦਿਨ 'ਤੇ ਤੁਹਾਡੀਆਂ ਸ਼ੁਭ ਇੱਛਾਵਾਂ ਮਿਲੀਆਂ। ਮੇਰੇ ਕੋਲ ਇਹ ਦੱਸਣ ਲਈ ਸ਼ਬਦ ਨਹੀਂ ਹਨ ਕਿ ਤੁਹਾਡੇ ਪੱਤਰ ਨੇ ਕਿਵੇਂ ਮੇਰੇ ਦਿਲ ਨੂੰ ਖੁਸ਼ੀ ਨਾਲ ਨੱਚਣ ਲਗਾ ਦਿੱਤਾ। ਮੈਂ ਤੁਹਾਨੂੰ ਆਪਣੇ ਆਟੋਗ੍ਰਾਫ਼ ਨਾਲ ਇੱਕ ਤਸਵੀਰ ਭੇਜ ਰਿਹਾ ਹਾਂ। ਮੇਰੀਆਂ ਸ਼ੁੱਭ ਕਾਮਨਾਵਾਂ ਤੁਹਾਡੇ ਨਾਲ ਹਨ। ਤੁਹਾਡਾ, ਧਰਮਿੰਦਰ।''

ਅਸੀਂ ਸਿਰਫ਼ ਕਲਪਨਾ ਕਰ ਸਕਦੇ ਹਾਂ ਕਿ ਕਿਵੇਂ ਇਸ ਜਵਾਬ ਨੇ ਜਵਾਨ ਨਜਮਾ ਦੇ ਦਿਲ ਨੂੰ ਝੂਮਣ ਲਾ ਦਿੱਤਾ ਹੋਵੇਗਾ।

ਧਰਮਿੰਦਰ ਦਾ ਖ਼ਤ

ਤਸਵੀਰ ਸਰੋਤ, Twitter/@samjawed65

ਸੈਮਸੇਜ਼ ਦਾ ਕਹਿਣਾ ਹੈ ਕਿ ਇੱਕ ਖ਼ਤ ਜਿਸ ਨੂੰ ਉਸ ਨੇ ਜਨਤਕ ਨਹੀਂ ਕੀਤਾ ਹੈ, ਉਹ ਅਦਾਕਾਰਾ ਤਬੱਸੁਮ ਦਾ ਹੈ। ਅਸਲ ਵਿੱਚ ਇਹ ਹੋਰ ਵੀ ਨਿੱਜੀ ਹੈ ਅਤੇ ਇਹ ਦੋਵਾਂ ਵਿਚਕਾਰ ਚੱਲ ਰਹੀ ਖ਼ਤੋ ਕਿਤਾਬਤ ਵੱਲ ਇਸ਼ਾਰਾ ਕਰਦਾ ਹੈ।

ਨਜਮਾ ਇੱਕ ਵੱਡੀ ਰੇਡਿਓ ਸੀਲੋਨ ਪ੍ਰਸ਼ੰਸਕ ਵੀ ਸੀ ਅਤੇ ਰੇਡਿਓ ਸਟੇਸ਼ਨ ਦੇ ਹਰ ਮੁਕਾਬਲੇ ਵਿੱਚ ਭਾਗ ਲੈਂਦੀ ਸੀ ਜਿਨ੍ਹਾਂ ਵਿੱਚੋਂ ਉਹ ਕੁਝ ਜਿੱਤਦੀ ਵੀ ਸੀ।

ਉਸ ਦੇ ਸੰਗ੍ਰਹਿ ਵਿੱਚ ਉਸ ਸਮੇਂ ਦੇ ਕੁਝ ਪ੍ਰਸਿੱਧ ਪਲੇਬੈਕ ਗਾਇਕਾਂ ਦੀਆਂ ਤਸਵੀਰਾਂ ਵੀ ਸ਼ਾਮਲ ਹਨ - ਇਹ ਸਾਰੀਆਂ ਉਸ ਨੇ ਇਨਾਮ ਵਜੋਂ ਜਿੱਤੀਆਂ ਸਨ।

ਸੈਮਸੇਜ਼ ਵੱਲੋਂ ਬੁੱਧਵਾਰ ਸਵੇਰੇ ਪੋਸਟ ਕਰਨ ਤੋਂ ਬਾਅਦ ਬਾਲੀਵੁੱਡ ਪ੍ਰਸ਼ੰਸਕਾਂ ਨੇ ਇਨ੍ਹਾਂ ਨੂੰ ਪੜ੍ਹਨਾ ਸ਼ੁਰੂ ਕੀਤਾ।

Mehrunissa Najma

ਤਸਵੀਰ ਸਰੋਤ, Twitter/@Samjawed65

ਤਸਵੀਰ ਕੈਪਸ਼ਨ, Najma, who died in 2006, continued to love film throughout her life

ਉਨ੍ਹਾਂ ਵਿੱਚੋਂ ਇੱਕ ਆਧੁਨਿਕ ਫਿਲਮ ਸਟਾਰ ਪ੍ਰਿਯੰਕਾ ਚੋਪੜਾ ਜੋਨਸ ਵੀ ਸੀ, ਜਿਸ ਨੇ ਇਸ ਖਜ਼ਾਨੇ ਨੂੰ ਅਪਲੋਡ ਕਰਨ ਲਈ ਪੱਤਰਕਾਰ ਦਾ ਧੰਨਵਾਦ ਕੀਤਾ।

ਉਸ ਨੇ ਲਿਖਿਆ, ''ਇਹ ਬਹੁਤ ਖ਼ਾਸ ਹਨ। ਮੈਨੂੰ ਉਨ੍ਹਾਂ ਦੇ ਸੰਗ੍ਰਹਿ ਨੂੰ ਦੇਖਣਾ ਬਹੁਤ ਚੰਗਾ ਲੱਗਿਆ। ਸ਼ੇਅਰ ਕਰਨ ਲਈ ਧੰਨਵਾਦ।'

ਸੈਮਸੇਜ਼ ਨੇ ਸਾਨੂੰ ਦੱਸਿਆ ਕਿ ਉਸ ਦਾ ਟਵੀਟ ਵਾਇਰਲ ਹੋਣ ਤੋਂ ਬਾਅਦ ਭਾਰਤ ਦੇ ਨੈਸ਼ਨਲ ਫਿਲਮ ਅਰਕਾਈਵ ਨੇ ਉਸ ਨਾਲ ਸੰਪਰਕ ਕੀਤਾ ਅਤੇ ਨਜਮਾ ਦੇ ਸੰਗ੍ਰਹਿ ਨੂੰ ਸੁਰੱਖਿਅਤ ਰੱਖਣ ਦੀ ਪੇਸ਼ਕਸ਼ ਕੀਤੀ ਹੈ।

ਹਾਲਾਂਕਿ, ਇਹ ਫੈਸਲਾ ਸੈਮਸੇਜ਼ ਆਪਣੇ ਪਿਤਾ ਨਾਲ ਗੱਲ ਕਰਨ ਤੋਂ ਬਾਅਦ ਹੀ ਲਵੇਗੀ।

ISWOTY

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)