ਮਿਆਂਮਾਰ ਵਿੱਚ ਤਖ਼ਤਾ ਪਲਟ ਖਿਲਾਫ਼ ਪ੍ਰਦਰਸ਼ਨਾਂ ਵਿੱਚ ਪੁਲਿਸ ਨੇ ਚਲਾਈ ਗੋਲੀ, 18 ਲੋਕਾਂ ਦੀ ਮੌਤ

ਮਿਆਂਮਾਰ ਵਿੱਚ ਤਖ਼ਤਾ ਪਲਟ ਖਿਲਾਫ਼ ਮੁਜ਼ਾਹਰਾ ਕਰ ਰਹੇ ਲੋਕਾਂ 'ਤੇ ਪੁਲਿਸ ਦੀ ਕਾਰਵਾਈ ਵਿੱਚ ਕੀਤੀ ਹੈ ਜਿਸ ਵਿੱਚ ਯੂਐੱਨ ਹਿਊਮਨ ਰਾਈਟ੍ਸ ਦਫ਼ਤਰ ਅਨੁਸਾਰ ਘੱਟੋ-ਘੱਟ 18 ਲੋਕਾਂ ਦੀ ਮੌਤ ਹੋਈ ਹੈ।

ਮੌਤਾਂ ਯਾਂਗੋਨ, ਦਵੇਈ ਤੇ ਮੈਂਡਲੇ ਸ਼ਹਿਰ ਵਿੱਚ ਹੋਈਆਂ ਹਨ ਜਿੱਥੇ ਪੁਲਿਸ ਨੇ ਰਬੜ ਦੀਆਂ ਗੋਲੀਆਂ ਤੇ ਹੰਝੂ ਗੈਸ ਦਾ ਇਸਤੇਮਾਲ ਕੀਤਾ।

ਸੁਰੱਖਿਆ ਮੁਲਾਜ਼ਮਾਂ ਸ਼ਨੀਵਾਰ ਤੋਂ ਸਖ਼ਤੀ ਕਰਨੀ ਸ਼ੁਰੂ ਕੀਤੀ ਹੈ। ਮਿਆਂਮਾਰ ਵਿੱਚ ਇੱਕ ਫਰਵਰੀ ਨੂੰ ਫੌਜ ਨੇ ਤਖ਼ਤਾ ਪਲਟ ਕਰ ਦਿੱਤਾ ਸੀ। ਉਸ ਮਗਰੋਂ ਹੀ ਉੱਥੇ ਮੁਜ਼ਾਹਰੇ ਜਾਰੀ ਹਨ।

ਇਹ ਵੀ ਪੜ੍ਹੋ

ਆਂਗ ਸਾਂਗ ਸੂ ਈ ਵਰਗੇ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਸੋਸ਼ਲ ਮੀਡੀਆ 'ਤੇ ਅਪਲੋਡ ਫੁਟੇਜ ਵਿੱਚ ਲੋਕ ਭੱਜਦੇ ਹੋਏ ਨਜ਼ਰ ਆ ਰਹੇ ਹਨ ਤੇ ਪੁਲਿਸ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ।

ਕਈ ਮੁੱਖ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

ਐਤਵਾਰ ਤੋਂ ਪੁਲਿਸ ਨੇ ਉਦੋਂ ਸਖ਼ਤੀ ਕਰਨੀ ਸ਼ੁਰੂ ਕੀਤੀ ਜਦੋਂ ਪ੍ਰਦਰਸ਼ਨਾਕਾਰੀਆਂ ਦੇ ਆਗੂਆਂ ਨੇ ਸਿਵਿਲ ਡਿਸਓਬੀਡੀਐਂਸ ਮੂਵਮੈਂਟ ਚਲਾਉਣ ਦੀ ਅਪੀਲ ਕੀਤੀ ਸੀ।

ਇਸ ਵੇਲੇ ਗਰਾਊਂਡ 'ਤੇ ਕੀ ਹੋ ਰਿਹਾ ਹੈ?

ਐਕਟੀਵਿਸਟਸ, ਡਾਕਟਰਾਂ ਤੇ ਮੈਡੀਕਲ ਅਫ਼ਸਰਾਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਕਰੀਬ 18 ਲੋਕਾਂ ਦੀ ਮੌਤ ਐਤਵਾਰ ਨੂੰ ਹੋ ਚੁੱਕੀ ਹੈ ਤੇ ਦਰਜਨਾਂ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।

ਮਿਆਂਮਾਰ ਦੇ ਸਭ ਤੋਂ ਵੱਡੇ ਸ਼ਹਿਰ ਯਾਂਗੌਨ ਵਿੱਚ ਜਦੋਂ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਵਿੱਚ ਨਾਕਾਮ ਹੋਈ ਪੁਲਿਸ ਨੇ ਗੋਲੀਆਂ ਚਲਾਈਆਂ। ਸੋਸ਼ਲ ਮੀਡੀਆ 'ਤੇ ਅਪਲੋਡਿਡ ਤਸਵੀਰਾਂ ਵਿੱਚ ਸੜਕਾਂ 'ਤੇ ਖ਼ੂਨ ਨਜ਼ਰ ਆ ਰਿਹਾ ਹੈ। ਇੱਥੇ ਕਰੀਬ 4 ਲੋਕਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)