ਮੁਰਗੇ ਨੇ ‘ਲਈ ਮਾਲਿਕ ਦੀ ਜਾਨ’, ਹੁਣ ਹੋਵੇਗਾ ਅਦਾਲਤ ਵਿੱਚ ਪੇਸ਼

ਭਾਰਤ ਦੇ ਦੱਖਣੀ ਸੂਬੇ ਤੇਲੰਗਾਨਾ ਵਿੱਚ ਇੱਕ ਲੜਾਈ ਵਾਲੇ ਮੁਰਗੇ ਦੇ ਪੰਜਿਆਂ ਵਿੱਚ ਵਿਰੋਧੀ ਨੂੰ ਮਾਰਨ ਲਈ ਲਗਾਏ ਬਲੇਡ ਕਾਰਨ ਮਾਲਕ ਦੀ ਹੀ ਮੌਤ ਹੋ ਗਈ।

ਮੁਰਗੇ ਦਾ ਮਾਲਕ ਉਸ ਨੂੰ ਇੱਕ ਮੁਰਗਿਆਂ ਦੀ ਗ਼ੈਰ-ਕਾਨੂੰਨੀ ਲੜਾਈ ਵਿੱਚ ਲੜਾਉਣ ਲਈ ਤਿਆਰ ਕੀਤਾ ਜਾ ਰਿਹਾ ਸੀ।

ਜਦੋਂ ਮੁਰਗਾ ਮਾਲਕ ਤੋਂ ਛੁੱਟ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਉਸ ਦੇ ਪੈਰ ਵਿੱਚ ਲੱਗੇ ਬਲੇਡ ਨਾਲ ਵਿਅਕਤੀ ਜ਼ਖ਼ਮੀ ਹੋ ਗਿਆ ਅਤੇ ਹਸਪਤਾਲ ਜਾਂਦਿਆਂ ਖੂਨ ਵਗਣ ਕਾਰਨ ਉਸ ਦੀ ਰਾਹ ਵਿੱਚ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ:

ਪੁਲਿਸ ਇਸੇ ਹਫ਼ਤੇ ਹੋਈ ਇਸ ਲੜਾਈ ਵਿੱਚ ਸ਼ਾਮਲ 15 ਹੋਰ ਜਣਿਆਂ ਦੀ ਭਾਲ ਕਰ ਰਹੀ ਹੈ

ਮੁਰਗੇ ਨੂੰ ਇੱਕ ਨਜ਼ਦੀਕੀ ਫ਼ਾਰਮ ਵਿੱਚ ਭੇਜੇ ਜਾਣ ਤੋਂ ਪਹਿਲਾਂ ਪੁਲਿਸ ਸਟੇਸ਼ਨ ਵਿੱਚ ਰੱਖਿਆ ਗਿਆ।

ਪੁਲਿਸ ਦਾ ਕਹਿਣਾ ਹੈ ਕਿ ਮੁਰਗੇ ਦੇ ਲਗਭਗ ਤਿੰਨ ਇੰਚ ਦਾ ਬਲੇਡ ਲਗਾ ਕੇ ਉਸ ਨੂੰ ਲੜਾਈ ਲਈ ਤਿਆਰ ਕੀਤਾ ਜਾ ਰਿਹਾ ਸੀ। ਇਸ ਦੌਰਾਨ ਮੁਰਗੇ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਜਦੋਂ ਮਾਲਕ ਨੇ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਜ਼ਖ਼ਮੀ ਹੋ ਗਿਆ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਖ਼ਬਰ ਏਜੰਸੀ ਏਐੱਫਪੀ ਅਨੁਸਾਰ ਇਸ ਘਟਨਾ ਵਿੱਚ ਸ਼ਾਮਲ ਲੋਕਾਂ ਉੱਪਰ ਗ਼ੈਰ-ਕਾਨੂੰਨੀ ਸੱਟਾ ਲਗਾਉ, ਅਤੇ ਮੁਰਗਿਆਂ ਦੀ ਲੜਾਈ ਕਰਵਾਉਣ ਤੋਂ ਇਲਾਵਾ ਗੈਰ-ਇਰਾਦਤਨ ਕਤਲ ਦੀਆਂ ਧਾਰਾਵਾਂ ਲਗਾਈਆਂ ਹਨ।

ਇੰਡੀਅਨ ਐਕਸਪ੍ਰੈਸ ਨੇ ਸਥਾਨਕ ਪੁਲਿਸ ਅਫ਼ਸਰ ਬੀ ਜੀਵਨ ਦੇ ਹਵਾਲੇ ਨਾਲ ਲਿਖਿਆ ਹੈ ਕਿ ਮੁਰਗੇ ਨੂੰ ਬਾਅਦ ਵਿੱਚ ਸਬੂਤ ਵਜੋਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਦਿ ਨਿਊ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਸਾਲ 1960 ਤੋਂ ਮੁਰਗਿਆਂ ਦੀ ਲੜਾਈ ਭਾਰਤ ਵਿੱਚ ਗ਼ੈਰ-ਕਾਨੂੰਨੀ ਹੈ ਪਰ ਤੇਲੰਗਾਨਾ ਸਮੇਤ ਕੁਝ ਇਲਾਕਿਆਂ ਵਿੱਚ ਸੰਕਰਾਂਤੀ ਦੇ ਨੇੜੇ ਇਹ ਅਜੇ ਵੀ ਜਾਰੀ ਹੈ।

ਇਸ ਤੋਂ ਪਹਿਲਾਂ ਪਿਛਲੇ ਸਾਲ ਆਂਧਰਾ ਪ੍ਰਦੇਸ਼ ਵਿੱਚ ਇੱਕ ਵਿਅਕਤੀ ਦੀ ਮੁਰਗੇ ਦੇ ਪੈਰ ਵਿੱਚ ਲੱਗਿਆ ਬਲੇਡ ਗਰਦਨ ਤੇ ਲੱਗਣ ਕਾਰਨ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)