ਨਾਜ਼ੀ ਰੇਵੇਨਜ਼ਬਰੂਕ ਕੈਂਪ: ਕਿਵੇਂ ਸਧਾਰਨ ਔਰਤਾਂ ਨੇ ਨਾਜ਼ੀਆਂ ਦੇ ਕੈਂਪਾਂ ਵਿੱਚ ਲੋਕਾਂ 'ਤੇ ਤਸ਼ੱਦਦ ਢਾਹੇ

ਤਸਵੀਰ ਸਰੋਤ, GEDENKSTÄTTE RAVENSBRÜCK
- ਲੇਖਕ, ਡੇਮੀਆਨ ਮੈਕਗਿਉਨੀਜ਼
- ਰੋਲ, ਬੀਬੀਸੀ ਨਿਊਜ਼ ਰੇਵੇਨਜ਼ਬਰੂਕ,ਜਰਮਨੀ
ਸਾਲ 1944 ਵਿੱਚ ਇੱਕ ਜਰਮਨ ਅਖ਼ਬਾਰ ਵਿੱਚ ਨੌਕਰੀ ਲਈ ਇਸ਼ਤਿਹਾਰ ਛਪਿਆ ਜਿਸ 'ਚ ਲਿਖਿਆ ਸੀ, "ਇੱਕ ਮਿਲਟਰੀ ਸਥਲ ਲਈ ਤੰਦਰੁਸਤ ਔਰਤ ਕਰਮਚਾਰੀਆਂ ਦੀ ਲੋੜ ਹੈ, ਉਮਰ ਹੱਦ 20 ਤੋਂ 40 ਸਾਲ ਦਰਮਿਆਨ ਸੀ। ਚੰਗੇ ਮਹਿਨਤਾਨੇ, ਮੁਫ਼ਤ ਰਿਹਾਇਸ਼ ਅਤੇ ਕੱਪੜਿਆਂ ਦਾ ਵਾਅਦਾ ਵੀ ਸੀ।"
ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਐੱਸਐੱਸ (ਹਿਟਲਰ ਅਧੀਨ ਪ੍ਰਮੁੱਖ ਪੈਰਾਮਿਲਟਰੀ ਸੰਸਥਾ) ਦੀ ਵਰਦੀ ਪਾਉਣੀ ਹੋਵੇਗੀ। ਚੰਗਾ ਮਹਿਨਤਾਨਾ ਅਤੇ ਮਿਲਟਰੀ ਸਥਲ, ਰੇਵੇਨਜ਼ਬਰੁਕ ਦਾ ਔਰਤਾਂ ਦਾ ਨਜ਼ਰਬੰਦੀ ਕੈਂਪ ਹੋਵੇਗਾ।
ਅੱਜ ਦੀ ਤਾਰੀਖ਼ ਵਿੱਚ ਕੈਦੀਆਂ ਲਈ ਕੱਚੀਆਂ ਲੱਕੜ ਦੀਆਂ ਬੈਰਕਾਂ ਬੀਤੇ ਸਮੇਂ ਦੀ ਗੱਲ ਹੋ ਗਈਆਂ ਹਨ। ਜੋ ਬਾਕੀ ਬਚਿਆ ਹੈ ਉਹ ਹੈ ਬਰਲਿਨ ਦੇ ਉੱਤਰ ਵਿੱਚ ਕਰੀਬ 80 ਕਿਲੋਮੀਟਰ 'ਤੇ, ਦੂਰ ਇੱਕ ਖਾਲੀ, ਪੱਥਰੀਲਾ ਇਲਾਕਾ।
ਇਹ ਵੀ ਪੜ੍ਹੋ
ਪਰ ਜੋ ਹਾਲੇ ਵੀ ਖੜੀ ਹੈ ਉਹ ਹੈ ਮਜ਼ਬੂਤੀ ਨਾਲ ਬਣੀਆਂ ਹੋਈਆਂ, ਲੱਕੜ ਦੇ ਸ਼ਟਰਾਂ ਅਤੇ ਬਾਲਕੋਨੀਆਂ ਵਾਲੀਆਂ ਆਕਰਸ਼ਕ ਰਿਹਾਇਸ਼ਾਂ। ਇਹ ਮੱਧਕਾਲੀ ਜਰਮਨ ਕੋਟੇਜ ਦਾ 1940 ਦਾ ਨਾਜੀ ਸੰਸਕਰਨ ਹੈ।
ਇਹ ਉਹ ਜਗ੍ਹਾ ਸੀ ਜਿਥੇ ਔਰਤ ਸੁਰੱਖਿਆ ਕਰਮੀਆਂ ਦੀ ਰਿਹਾਇਸ਼ ਸੀ, ਕਈ ਆਪਣੇ ਬੱਚਿਆਂ ਨਾਲ ਰਹਿੰਦੀਆਂ ਸਨ। ਬਾਲਕੋਨੀ ਵਿੱਚੋਂ ਉਹ ਜੰਗਲ ਅਤੇ ਖ਼ੂਬਸੂਰਤ ਨਹਿਰ ਦੇਖ ਸਕਦੀਆਂ ਸਨ।
ਦਹਾਕਿਆਂ ਬਾਅਦ ਇੱਕ ਸਾਬਕਾ ਔਰਤ ਸੁਰੱਖਿਆ ਕਰਮੀ ਨੇ ਕਿਹਾ, "ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਖ਼ੂਬਸੂਰਤ ਸਮਾਂ ਸੀ।"
ਪਰ ਆਪਣੇ ਸੌਣ ਵਾਲੇ ਕਮਰਿਆਂ ਵਿੱਚੋਂ ਉਨ੍ਹਾਂ ਨੇ ਸੰਗਲਾਂ ਨਾਲ ਇਕੱਠਿਆਂ ਬੰਨ੍ਹੇ ਗਏ ਕੈਦੀਆਂ ਦੇ ਵੀ ਦੇਖੇ ਹੋਣਗੇ ਅਤੇ ਗ਼ੈਸ ਚੈਂਬਰ ਦੀਆਂ ਚਿਮਨੀਆਂ ਵੀ।

ਤਸਵੀਰ ਸਰੋਤ, Getty Images
ਬੇਰਹਿਮ ਔਰਤਾਂ
ਰੇਵੇਨਜ਼ਬਰੁਕ ਸਮਾਰਕ ਮਿਊਜ਼ੀਅਮ ਦੇ ਨਿਰਦੇਸ਼ਕ ਐਨਡਰੀਆ ਜੀਨੈਸਟ ਨੇ ਮੈਨੂੰ ਔਰਤਾਂ ਦੀ ਰਿਹਾਇਸ਼ ਦਿਖਾਉਂਦਿਆਂ ਦੱਸਿਆ, "ਸਮਾਰਕ 'ਤੇ ਆਉਣ ਵਾਲੇ ਬਹੁਤ ਸਾਰੇ ਲੋਕ ਮੈਨੂੰ ਇਨ੍ਹਾਂ ਔਰਤਾਂ ਬਾਰੇ ਪੁੱਛਦੇ ਹਨ। ਇਸ ਵਿੱਚ ਕੰਮ ਕਰਨ ਵਾਲੇ ਮਰਦਾਂ ਬਾਰੇ ਬਹੁਤੇ ਪ੍ਰਸ਼ਨ ਨਹੀਂ ਪੁੱਛੇ ਜਾਂਦੇ।"
"ਲੋਕ ਇਹ ਸੋਚਣਾ ਪਸੰਦ ਨਹੀਂ ਕਰਦੇ ਕਿ ਔਰਤਾਂ ਵੀ ਬਹੁਤ ਬੇਰਹਿਮ ਹੋ ਸਕਦੀਆਂ ਹਨ।"

ਤਸਵੀਰ ਸਰੋਤ, GEDENKSTÄTTE RAVENSBRÜCK
ਬਹੁਤੀਆਂ ਨੌਜਵਾਨ ਔਰਤਾਂ ਗਰੀਬ ਪਰਿਵਾਰਾਂ ਦੀਆਂ ਸਨ, ਜਿਨ੍ਹਾਂ ਨੇ ਜਲਦੀ ਸਕੂਲ ਛੱਡ ਦਿੱਤਾ ਸੀ ਅਤੇ ਕਰੀਅਰ ਦੇ ਬਹੁਤ ਘੱਟ ਮੌਕੇ ਸਨ।
ਨਜ਼ਰਬੰਦੀ ਕੈਂਪ ਵਿੱਚ ਨੌਕਰੀ ਦਾ ਮਤਲਬ ਸੀ ਵੱਧ ਮਿਹਨਤਾਨਾ, ਅਰਾਮਦਾਇਕ ਰਿਹਾਇਸ਼ ਅਤੇ ਆਰਥਿਕ ਆਤਮ-ਨਿਰਭਰਤਾ।
ਡਾ. ਜੀਨੈਸਟ ਕਹਿੰਦੇ ਹਨ, "ਇਹ ਕਿਸੇ ਫ਼ੈਕਟਰੀ ਵਿੱਚ ਕੰਮ ਕਰਨ ਦੇ ਮੁਕਾਬਲੇ ਵੱਧ ਆਕਰਸ਼ਕ ਸੀ।"
ਬਹੁਤੀਆਂ ਨੂੰ ਪਹਿਲਾਂ ਨਾਜ਼ੀ ਨੌਜਵਾਨ ਸਮੂਹਾਂ ਵਿੱਚ ਸਮਝਾਇਆ ਗਿਆ ਅਤੇ ਉਹ ਹਿਟਲਰ ਦੀ ਵਿਚਾਰਧਾਰਾ ਵਿੱਚ ਯਕੀਨ ਕਰਨ ਲੱਗੀਆਂ।
ਉਹ ਕਹਿੰਦੇ ਹਨ, "ਉਨ੍ਹਾਂ ਨੂੰ ਲੱਗਦਾ ਸੀ ਉਹ ਦੁਸ਼ਮਣ ਦੇ ਵਿਰੁੱਧ ਕੁਝ ਕਰਕੇ ਸਮਾਜ ਦੀ ਮਦਦ ਕਰ ਰਹੇ ਹਨ।"
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

ਤਸਵੀਰ ਸਰੋਤ, Getty Images
ਨਰਕ ਅਤੇ ਘਰ ਦਾ ਆਰਾਮ
ਘਰਾਂ ਵਿੱਚੋਂ ਇੱਕ ਦੇ ਅੰਦਰ ਇੱਕ ਨਵੀਂ ਤਸਵੀਰਾਂ ਦੀ ਪ੍ਰਦਰਸ਼ਨੀ ਲੱਗੀ ਹੋਈ ਸੀ ਜਿਸ ਵਿੱਚ ਔਰਤਾਂ ਦੀਆਂ ਉਨ੍ਹਾਂ ਦੇ ਫ਼ੁਰਸਤ ਦੇ ਸਮੇਂ ਦੀਆਂ ਤਸਵੀਰਾਂ ਸਨ।
ਬਹੁਤੀਆਂ ਆਪਣੇ ਵੀਹਵੇਂ ਸਾਲਾਂ 'ਚ ਸਨ, ਵਾਲਾਂ ਦੇ ਪ੍ਰਚਲਿਤ ਸਟਾਇਲਾਂ ਨਾਲ ਖ਼ੂਬਸੂਰਤ ਨਜ਼ਰ ਆਉਣ ਵਾਲੀਆਂ ਔਰਤਾਂ।
ਤਸਵੀਰਾਂ ਉਨ੍ਹਾਂ ਨੂੰ ਘਰ ਵਿੱਚ ਕੌਫ਼ੀ ਪੀਂਦਿਆਂ ਅਤੇ ਕੇਕ ਖਾਂਦਿਆਂ ਮੁਸਕਰਾਉਂਦੀਆਂ ਦਿਖਾਉਂਦੀਆਂ ਸਨ।
ਜਾਂ ਹੱਸਦਿਆਂ, ਬਾਹਾਂ ਜੋੜੀ, ਜਦੋਂ ਉਹ ਆਪਣੇ ਕੁੱਤਿਆਂ ਨਾਲ ਨੇੜੇ ਦੇ ਜੰਗਲ ਵਿੱਚ ਸੈਰ ਕਰਨ ਕਰ ਰਹੀਆਂ ਹਨ।

ਤਸਵੀਰ ਸਰੋਤ, GEDENKSTÄTTE RAVENSBRÜCK
ਦ੍ਰਿਸ਼ ਬਹੁਤ ਮਾਸੂਮ ਲੱਗਦਾ ਹੈ, ਜਦੋਂ ਤੱਕ ਤੁਸੀਂ ਔਰਤਾਂ ਦੇ ਕੱਪੜਿਆਂ 'ਤੇ ਐੱਸਐੱਸ ਦਾ ਚਿੰਨ੍ਹ ਨਹੀਂ ਦੇਖਦੇ, ਅਤੇ ਤੁਸੀਂ ਯਾਦ ਕਰਦੇ ਹੋ ਬਿਲਕੁਲ ਅਜਿਹੇ ਕੀ ਅਲਸੇਸ਼ਨ ਕੁੱਤਿਆਂ ਦਾ ਇਸਤੇਮਾਲ ਨਜ਼ਰਬੰਦੀ ਕੈਪਾਂ ਵਿੱਚ ਲੋਕਾਂ 'ਤੇ ਅਤਿਆਚਾਰ ਕਰਨ ਲਈ ਕੀਤਾ ਜਾਂਦਾ ਸੀ।
ਕੋਈ 3,500 ਔਰਤਾਂ ਨਾਜ਼ੀ ਨਜ਼ਰਬੰਦੀ ਕੈਂਪਾਂ ਵਿੱਚ ਗਾਰਡ ਵਜੋਂ ਕੰਮ ਕਰਦੀਆਂ ਸਨ ਅਤੇ ਉਨ੍ਹਾਂ ਸਾਰੀਆਂ ਨੇ ਰੇਵੇਨਜ਼ਬਰੁਕ ਤੋਂ ਸ਼ੁਰੂਆਤ ਕੀਤੀ ਸੀ।
ਉਨ੍ਹਾਂ ਵਿੱਚੋਂ ਬਹੁਤੀਆਂ ਨੇ ਬਾਅਦ ਵਿੱਚ ਮੌਤ ਦੇ ਕੈਂਪਾ ਜਿਵੇਂ ਕਿ ਓਸ਼ਵਿਟਜ਼ ਬਰਕੇਨਾਓ ਜਾਂ ਬਰਗਨ-ਬੇਲਸਨ ਵਿੱਚ ਕੰਮ ਕੀਤਾ।
98 ਸਾਲਾਂ ਦੇ ਸੇਲਮਾ ਵੇਨ ਜੀ ਪੇਰੇ ਨੇ ਲੰਡਨ ਵਿਚਲੇ ਆਪਣੇ ਘਰ ਤੋਂ ਫ਼ੋਨ ਰਾਹੀਂ ਗੱਲ ਕਰਦਿਆਂ ਮੈਨੂੰ ਦੱਸਿਆ, "ਉਹ ਡਰਾਉਣੇ ਲੋਕ ਸਨ।"
ਉਹ ਇੱਕ ਡੱਚ ਯਹੂਦੀ ਵਿਰੋਧੀਆਂ ਦੀ ਜੁਝਾਰੂ ਔਰਤ ਸੀ ਜਿਸਨੂੰ ਰਾਜਸੀ ਕੈਦੀ ਵਜੋਂ ਰੇਵੇਨਜ਼ਬਰੁਕ ਵਿੱਚ ਕੈਦ ਕੀਤਾ ਗਿਆ ਸੀ।
"ਉਹ ਇਸ ਨੂੰ ਪਸੰਦ ਕਰਦੇ ਸਨ ਸ਼ਾਇਦ ਇਹ ਉਨ੍ਹਾਂ ਨੂੰ ਤਾਕਤ ਦਿੰਦਾ ਸੀ। ਇਹ ਉਨ੍ਹਾਂ ਨੂੰ ਕੈਦੀਆਂ 'ਤੇ ਬਹੁਤ ਜ਼ਿਆਦਾ ਤਾਕਤ ਦਿੰਦਾ ਸੀ। ਕਈ ਕੈਦੀਆਂ ਨਾਲ ਬਹੁਤ ਬੁਰਾ ਵਿਵਹਾਰ ਕੀਤਾ ਜਾਂਦੀ ਸੀ। ਕੁੱਟਿਆ ਜਾਂਦਾ ਸੀ।"
ਸੇਲਮਾ ਨਾਜ਼ੀਆਂ ਅਧੀਨ ਨੀਦਰਲੈਂਡ ਵਿੱਚ ਰੂਹਪੋਸ਼ ਹੋ ਕੇ ਕੰਮ ਕਰਦੇ ਸਨ ਅਤੇ ਉਨ੍ਹਾਂ ਨੇ ਬਹਾਦਰੀ ਨਾਲ ਕਈ ਯਹੂਦੀ ਪਰਿਵਾਰਾਂ ਨੂੰ ਉਥੋਂ ਜਾਣ ਵਿੱਚ ਮਦਦ ਕੀਤੀ।
ਸਤੰਬਰ ਮਹੀਨੇ ਉਨ੍ਹਾਂ ਨੇ ਯੂਕੇ ਵਿੱਚ ਆਪਣੇ ਤਜ਼ਰਬਿਆਂ ਬਾਰੇ ਇੱਕ ਕਿਤਾਬ 'ਮਾਈ ਨੇਮ ਇਜ਼ ਸੇਲਮਾ (ਮੇਰਾ ਨਾਮ ਸੇਲਮਾ ਹੈ)' ਪ੍ਰਕਾਸ਼ਿਤ ਕੀਤੀ। ਇਸ ਸਾਲ ਇਹ ਕਿਤਾਬ ਜਰਮਨੀ ਸਮੇਤ ਹੋਰ ਮੁਲਕਾਂ ਵਿੱਚ ਰੀਲੀਜ਼ ਕੀਤੀ ਜਾਵੇਗੀ।
ਸੇਲਮਾ ਦੇ ਮਾਪੇ ਅਤੇ ਭੈਣ ਕੈਂਪਾਂ ਵਿੱਚ ਮਾਰੇ ਗਏ, ਤੇ ਤਕਰੀਬਨ ਹਰ ਸਾਲ ਉਹ ਰੇਵੇਨਜ਼ਬਰੁਕ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਹਿੱਸਾ ਲੈਂਦੇ ਹਨ, ਇਹ ਯਕੀਨੀ ਬਣਾਉਣ ਲਈ ਕਿ ਇਥੇ ਹੋਏ ਜੁਰਮ ਕਿਤੇ ਭੁੱਲ ਨਾ ਜਾਣ।
ਰੇਵੇਨਜ਼ਬਰੁਕ ਨਾਜ਼ੀ ਜਰਮਨੀ ਦਾ ਔਰਤਾਂ ਦਾ ਇੱਕੋ ਇੱਕ ਅਤੇ ਸਭ ਤੋਂ ਵੱਡਾ ਕੈਂਪ ਸੀ।
ਇਹ ਵੀ ਪੜ੍ਹੋ

ਤਸਵੀਰ ਸਰੋਤ, Getty Images
ਕੀ ਸੀ ਔਰਤਾਂ ਦੇ ਹਾਲਾਤ
ਪੂਰੇ ਯੂਰਪ ਵਿੱਚੋਂ 1,20,000 ਤੋਂ ਵੱਧ ਔਰਤਾਂ ਨੂੰ ਇਥੇ ਕੈਦ ਕੀਤਾ ਗਿਆ ਸੀ। ਬਹੁਤ ਸਾਰੀਆਂ ਵਿਰੋਧੀ ਜੁਝਾਰੂ ਜਾਂ ਸਿਆਸੀ ਵਿਰੋਧੀ ਸਨ।
ਹੋਰ ਨਾਜ਼ੀ ਸਮਾਜ ਦੇ ਅਯੋਗ ਸਨ, ਯਹੂਦੀ, ਸਮਲਿੰਗਕ ਔਰਤਾਂ, ਸੈਕਸ ਵਰਕਰ ਜਾਂ ਬੇਘਰੀਆਂ ਔਰਤਾਂ।
ਘੱਟੋ ਘੱਟ 30,000 ਔਰਤਾਂ ਦੀ ਇਥੇ ਮੌਤ ਹੋਈ। ਕੁਝ ਨੂੰ ਗੈਸ ਦਿੱਤੀ ਗਈ ਜਾਂ ਫ਼ਾਂਸੀ ਲਾ ਦਿੱਤੀ ਗਈ, ਕਈ ਭੁੱਖ ਨਾਲ ਮਰ ਗਈਆਂ ਤੇ ਕਈਆਂ ਤੋਂ ਜਾਨ ਖ਼ਤਮ ਹੋ ਜਾਣ ਤੱਕ ਕੰਮ ਕਰਵਾਇਆ ਗਿਆ।
ਕਈ ਔਰਤ ਗਾਰਡਾਂ ਵਲੋਂ ਉਨ੍ਹਾਂ ਨਾਲ ਬੇਰਹਿਮ ਵਿਵਹਾਰ ਕੀਤਾ ਜਾਂਦਾ ਸੀ, ਕੁੱਟਿਆ ਜਾਂਦਾ ਸੀ, ਤਸ਼ੱਦਦ ਕੀਤਾ ਜਾਂਦਾ ਜਾਂ ਕਤਲ ਦਿੱਤਾ ਜਾਂਦਾ।
ਕੈਦੀਆਂ ਨੇ ਉਨ੍ਹਾਂ ਦੇ ਉਪਨਾਮ ਰੱਖੇ ਹੋਏ ਸਨ ਜਿਵੇਂ ਕਿ "ਖ਼ੂਨੀ ਬਰਾਈਗੇਆਦਾ" ਜਾਂ "ਰਿਵਾਲਵਰ ਐਨਾ"।
ਜੰਗ ਤੋਂ ਬਾਅਦ, ਨਾਜ਼ੀ ਜੰਗੀ ਅਪਰਾਧਾਂ ਦੌਰਾਨ 1945 ਵਿੱਚ ਇਰਮਾ ਗਰੀਜ਼ ਨੂੰ ਮੀਡੀਆ ਦੁਆਰਾ "ਖ਼ੂਬਸੂਰਤ ਜਾਨਵਰ" ਕਿਹਾ ਗਿਆ।
ਜਵਾਨ, ਆਕਰਸ਼ਕ ਅਤੇ ਸੁਨਿਹਰੀ ਵਾਲਾਂ ਵਾਲੀ ਨੂੰ ਕਈ ਕਤਲਾਂ ਲਈ ਦੋਸ਼ੀ ਪਾਇਆ ਗਿਆ ਅਤੇ ਫ਼ਾਂਸੀ ਰਾਹੀਂ ਮੌਤ ਦੀ ਸਜ਼ਾ ਸੁਣਾਈ ਗਈ।
ਐਸਐਸ ਵਰਦੀ ਵਿੱਚ ਇੱਕ ਸੁਨਿਹਰੀ ਵਾਲਾਂ ਵਾਲੀ, ਉਦਾਸ ਔਰਤ ਦਾ ਚਿਹਰਾ ਬਾਅਦ ਵਿੱਚ ਫ਼ਿਲਮਾਂ ਅਤੇ ਕਾਮਿਕਸ ਵਿੱਚ ਸੈਕਸੁਅਲਾਈਜ਼ਡ ਕਿਰਦਾਰ ਬਣਿਆ।

ਤਸਵੀਰ ਸਰੋਤ, GEDENKSTÄTTE RAVENSBRÜCK
ਪਰ ਐਸਐਸ ਗਾਰਡਾਂ ਵਜੋਂ ਕੰਮ ਕਰਨ ਵਾਲੀਆਂ ਹਜ਼ਾਰਾਂ ਔਰਤਾਂ ਵਿੱਚੋਂ ਸਿਰਫ਼ 77 'ਤੇ ਮੁਕੱਦਮਾ ਚਾਲਾਇਆ ਗਿਆ। ਅਤੇ ਬਹੁਤ ਘੱਟ ਨੂੰ ਅਸਲ 'ਚ ਦੋਸ਼ੀ ਠਹਿਰਾਇਆ ਗਿਆ।
ਉਨ੍ਹਾਂ ਨੇ ਆਪਣੇ ਆਪ ਨੂੰ ਬੇਖ਼ਬਰ ਮਦਦਗਾਰਾਂ ਵਜੋਂ ਦੱਸਿਆ, ਜੰਗ ਉਪਰੰਤ ਪਿੱਤਰਸੱਤਾ ਵਾਲੇ ਪੂਰਬੀ ਜਰਮਨੀ ਵਿੱਚ ਅਜਿਹਾ ਸੌਖਿਆਂ ਕੀਤਾ ਜਾਂਦਾ ਸੀ।
ਬਹੁਤੀਆਂ ਨੇ ਅਤੀਤ ਬਾਰੇ ਕਦੇ ਗੱਲ ਨਹੀਂ ਕੀਤੀ। ਉਨ੍ਹਾਂ ਨੇ ਵਿਆਹ ਕਰਵਾ ਲਏ, ਨਾਮ ਬਦਲ ਲਏ ਅਤੇ ਸਮਾਜ ਵਿੱਚ ਗੁਆਚ ਗਈਆਂ।
ਇੱਕ ਔਰਤ ਹੇਰਤਾ ਬੋਥੇ, ਜਿਸ ਨੂੰ ਭਿਆਨਕ ਹਿੰਸਾ ਦੇ ਕਾਰਨਾਮਿਆਂ ਲਈ ਜੇਲ੍ਹ ਭੇਜਿਆ ਗਿਆ, ਬਾਅਦ ਵਿੱਚ ਜਨਤਕ ਤੌਰ 'ਤੇ ਬੋਲੀ।
ਉਸ ਨੂੰ ਕੈਦ ਦੇ ਕੁਝ ਹੀ ਸਾਲਾਂ ਬਾਅਦ, ਬਰਤਾਨੀਆਂ ਵਲੋਂ ਮੁਆਫ਼ ਕਰ ਦਿੱਤਾ ਗਿਆ। ਇੱਕ ਦੁਰਲੱਭ ਇੰਟਰਵਿਊ ਜਿਸ ਨੂੰ ਸਾਲ 1999 ਵਿੱਚ ਉਸ ਦੇ ਮਰਨ ਤੋਂ ਪਹਿਲਾਂ ਰਿਕਾਰਡ ਕੀਤਾ ਗਿਆ, ਵਿੱਚ ਵੀ ਉਸ ਨੂੰ ਪਛਤਾਵਾ ਨਹੀਂ ਸੀ।
"ਕੀ ਮੈਂ ਗ਼ਲਤੀ ਕੀਤੀ? ਨਹੀਂ। ਗ਼ਲਤੀ ਕਿ ਇਹ ਇੱਕ ਕਾਨਸਨਟਰੇਸ਼ਨ ਕੈਂਪ ਸੀ। ਪਰ ਇਹ ਕਰਨਾ ਪਿਆ, ਨਹੀਂ ਤਾਂ ਮੈਨੂੰ ਇਸ ਵਿੱਚ ਭੇਜ ਦਿੱਤਾ ਜਾਂਦਾ। ਇਹ ਮੇਰੀ ਗ਼ਲਤੀ ਸੀ।"
ਇਹ ਇੱਕ ਅਜਿਹਾ ਬਹਾਨਾ ਸੀ ਜੋ ਸਾਬਕਾ ਗਾਰਡ ਅਕਸਰ ਦਿੰਦੇ ਸਨ। ਪਰ ਇਹ ਸੱਚਾਈ ਨਹੀਂ ਸੀ।

ਤਸਵੀਰ ਸਰੋਤ, GEDENKSTÄTTE RAVENSBRÜCK
ਰਿਕਾਰਡ ਦਰਸਾਉਂਦੇ ਹਨ ਕਿ ਕੁਝ ਨਵੇਂ ਭਰਤੀ ਹੋਏ ਗਾਰਡਾਂ ਨੇ, ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਨੌਕਰੀ ਵਿੱਚ ਕੀ ਕੁਝ ਕਰਨਾ ਪਵੇਗਾ ਰੇਵੇਨੇਜ਼ਬਰੁਕ ਛੱਡ ਦਿੱਤਾ। ਉਨ੍ਹਾਂ ਨੂੰ ਜਾਣ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਨਾਕਾਰਤਮਕ ਨਤੀਜੇ ਨਹੀਂ ਭੁਗਤਨੇ ਪਏ।
ਮੈਂ ਸੇਲਮਾ ਨੂੰ ਪੁੱਛਿਆ ਕਿ ਕੀ ਉਹ ਸੋਚਦੇ ਹਨ ਕਿ ਗਾਰਡ ਸ਼ੈਤਾਨ ਦੈਂਤ ਸਨ?
ਉਹ ਮੰਨਦੇ ਹਨ, "ਮੈਂ ਸੋਚਦੀ ਹਾਂ ਉਹ ਸਧਾਰਨ ਔਰਤਾਂ ਸਨ ਜੋ ਦੁਸ਼ਟ ਕੰਮ ਕਰ ਰਹੀਆਂ ਸਨ। ਮੈਨੂੰ ਲੱਗਦਾ ਹੈ ਇਹ ਬਹੁਤੇ ਸਾਰੇ ਲੋਕਾਂ ਨਾਲ ਸੰਭਵ ਹੈ, ਯੂਕੇ ਵਿੱਚ ਵੀ। ਮੈਨੂੰ ਲੱਗਦਾ ਹੈ ਇਹ ਕਿਤੇ ਵੀ ਹੋ ਸਕਦਾ ਹੈ। ਇਹ ਇਥੇ ਵੀ ਹੋ ਸਕਦਾ ਹੈ ਜੇ ਇਸ ਦੀ ਆਗਿਆ ਦਿੱਤੀ ਜਾਵੇ। ਅੱਜ ਲਈ ਇਹ ਇੱਕ ਦਿਲ ਕੰਬਾਊ ਸਬਕ ਹੈ।"
ਜੰਗੀ ਔਰਤ ਗਾਰਡਾਂ ਦੇ ਕਿਰਦਾਰਾਂ 'ਤੇ ਆਧਾਰਿਤ ਕਿਤਾਬਾਂ ਲਿਖੀਆਂ ਗਈਆਂ ਅਤੇ ਫ਼ਿਲਮਾਂ ਬਣਾਈਆਂ ਗਈਆਂ ਹਨ। ਸਭ ਤੋਂ ਮਸ਼ਹੂਰ ਜਰਮਨ ਨਾਵਲ 'ਦਾ ਰੀਡਰ' ਰਿਹਾ ਹੈ, ਜਿਸ 'ਤੇ ਬਾਅਦ ਵਿੱਚ ਫ਼ਿਲਮ ਬਣਾਈ ਗਈ, ਜਿਸ ਵਿੱਚ ਕੇਟ ਵਿਨਸਲੇਟ ਨੇ ਭੂਮਿਕਾ ਨਿਭਾਈ।
ਕਈ ਵਾਰ ਔਰਤਾਂ ਨੂੰ ਸ਼ੋਸ਼ਣ ਦੀਆਂ ਸ਼ਿਕਾਰ ਪੀੜਤਾਂ ਵਜੋਂ ਦਰਸਾਇਆ ਜਾਂਦਾ ਹੈ ਤੇ ਕਈ ਵਾਰ ਉਦਾਸ ਦੈਂਤਾਂ ਵਜੋਂ।
ਸੱਚਾਈ ਹੋਰ ਵੀ ਭਿਆਨਕ ਹੈ। ਉਹ ਵਿਲੱਖਣ ਦੈਂਤ ਨਹੀਂ ਸਨ, ਪਰ ਸਧਾਰਨ ਔਰਤਾਂ ਸਨ ਜਿਨ੍ਹਾਂ ਨੇ ਭਿਆਨਕ ਕੰਮ ਕੀਤੇ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












