ਸਕੂਲ ਜਿੱਥੇ ਬੱਚਿਆਂ ਨੂੰ ਸੰਗਲਾਂ ਨਾਲ ਬੰਨ੍ਹਕੇ ਤੇ ਭੁੱਖੇ ਪਿਆਸੇ ਰੱਖ ਕੇ ਪੜ੍ਹਾਏ ਜਾਂਦੇ ਹਨ

ਸਕੂਲ

ਤਸਵੀਰ ਸਰੋਤ, JESS KELLY/BBC

ਤਸਵੀਰ ਕੈਪਸ਼ਨ, ਕਈ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਬਲਾਤਕਾਰ ਕੀਤਾ ਗਿਆ ਅਤੇ ਉਨ੍ਹਾਂ ਨੇ ਕਈ ਤਰ੍ਹਾਂ ਦੀ ਜਿਨਸੀ ਹਿੰਸਾ ਸਹੀ
    • ਲੇਖਕ, ਫ਼ਤਿਹ ਅਲ਼-ਰਹਿਮਾਨ ਅਲ਼-ਹਮਦਾਨੀ
    • ਰੋਲ, ਬੀਬੀਸੀ ਅਰਬ

ਮੈਂ ਜਦੋਂ ਅਹਿਮਦ ਨੂੰ ਮਿਲਿਆ, ਉਹ ਇੱਕ ਕਮਰੇ ਵਿੱਚ ਬਿਲਕੁਲ ਇੱਕਲਾ ਬੰਨ੍ਹਿਆ ਹੋਇਆ ਸੀ। ਉਸ ਦੀ ਹੋਈ ਕੁੱਟਮਾਰ ਦੇ ਨਿਸ਼ਾਨ ਉਸਦੇ ਸਰੀਰ 'ਤੇ ਸਨ। ਉਸ ਨੂੰ ਆਪਣੀ ਉਮਰ ਦਾ ਨਹੀਂ ਸੀ ਪਤਾ, ਪਰ ਸ਼ਾਇਦ ਉਸਦੀ ਉਮਰ 10 ਸਾਲ ਸੀ।

ਸਕੂਲ ਜਿਥੇ ਉਹ ਮੈਨੂੰ ਮਿਲਿਆ ਸੁਡਾਨ ਵਿੱਚ ਚਲਦੇ 23 ਇਸਲਾਮਿਕ ਸਕੂਲਾਂ ਵਿੱਚੋਂ ਇੱਕ ਹੈ ਜਿੰਨਾਂ ਨੂੰ ਖ਼ਲਵਾਹ ਕਿਹਾ ਜਾਂਦਾ ਹੈ, ਜਿਨਾਂ ਦਾ ਫ਼ਿਲਮਾਕਣ ਮੈਂ ਸਾਲ 2018 ਦੀ ਸ਼ੁਰੂਆਤ ਤੋਂ ਲੈ ਕੇ ਦੋ ਸਾਲਾਂ ਤੱਕ ਸੂਹੀਆ ਰੂਪ 'ਚ ਕੀਤਾ।

ਮੈਂ ਬਹੁਤ ਸਾਰੇ ਬੱਚਿਆਂ ਨੂੰ ਵੇਖਿਆ ਅਤੇ ਫ਼ਿਲਮਾਇਆ, ਕਈ ਮਹਿਜ਼ ਪੰਜਾਂ ਸਾਲਾਂ ਦੇ ਸਨ। ਇਹ ਬੱਚੇ ਸ਼ੇਖਾਂ,ਜਾਂ ਧਾਰਮਿਕ ਵਿਅਕਤੀਆਂ, ਜੋ ਸਕੂਲਾਂ ਦੇ ਕਰਤਾ ਧਰਤਾ ਸਨ ਵਲੋਂ ਬਹੁਤ ਬੁਰੀ ਤਰ੍ਹਾਂ ਕੁੱਟੇ ਹੋਏ, ਆਦਤਨ ਹੀ ਸੰਗਲਾਂ ਨਾਲ ਬੰਨੇ ਹੋਏ ਅਤੇ ਰੋਟੀ ਜਾਂ ਪਾਣੀ ਤੋਂ ਬਿਨ੍ਹਾਂ ਹੀ ਬੰਦੀ ਬਣਾਏ ਹੋਏ ਸਨ।

ਇਹ ਵੀ ਪੜ੍ਹੋ

ਕਈ ਬੱਚੇ ਜਿਹੜੇ ਸਾਡੀ ਡਾਕੂਮੈਂਟਰੀ ਵਿੱਚ ਨਜ਼ਰ ਨਹੀਂ ਆਏ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦਾ ਬਲਾਤਕਾਰ ਕੀਤਾ ਗਿਆ ਅਤੇ ਉਨ੍ਹਾਂ ਨੇ ਕਈ ਤਰ੍ਹਾਂ ਦੀ ਜਿਨਸੀ ਹਿੰਸਾ ਸਹੀ।

ਸਕੂਲ

ਤਸਵੀਰ ਸਰੋਤ, JESS KELLY/BBC

ਤਸਵੀਰ ਕੈਪਸ਼ਨ, ਬਹੁਤ ਸਾਰੇ ਲੋਕਾਂ ਲਈ ਸਕੂਲ, ਜਿਹੜੇ ਕਈ ਪੀੜੀਆਂ ਤੋਂ ਚੱਲ ਰਹੇ ਹਨ ਸੁਡਾਨ ਦੇ ਸਭਿਆਚਾਰ ਦਾ ਕੇਂਦਰੀ ਅੰਗ ਹਨ

ਸੁਡਾਨੀ ਸੱਭਿਆਚਾਰ ਦਾ ਹਿੱਸਾ

ਸੁਡਾਨ ਸਰਕਾਰ ਮੁਤਾਬਿਕ ਦੇਸ ਭਰ 'ਚ ਤਕਰੀਬਨ 30ਹਜ਼ਾਰ ਖ਼ਲਵਾਵਾਂ ਹਨ। ਉਨਾਂ ਨੂੰ ਸਰਕਾਰ ਵਲੋਂ ਪੈਸਾ ਦਿੱਤਾ ਜਾਂਦਾ ਹੈ ਅਤੇ ਸੁਡਾਨ ਅਤੇ ਦੁਨੀਆਂ ਦੇ ਹੋਰ ਮੁਲਕਾਂ ਵਿੱਚ ਰਹਿਣ ਵਾਲੇ ਨਿੱਜੀ ਦਾਨੀਆਂ ਵਲੋਂ ਵੀ ਵਿੱਤੀ ਮਦਦ ਕੀਤੀ ਜਾਂਦੀ ਹੈ।

ਬੱਚਿਆਂ ਨੂੰ ਕੁਰਾਨ ਨੂੰ ਯਾਦ ਕਰਨਾ ਸਿਖਾਇਆ ਜਾਂਦਾ ਹੈ। ਕਿਉਂਕਿ ਉਹ ਕੋਈ ਫ਼ੀਸ ਨਹੀਂ ਲੈਂਦੇ, ਬਹੁਤ ਪਰਿਵਾਰ ਇਸਨੂੰ ਮੁੱਖਧਾਰਾ ਦੀ ਸਿੱਖਿਆ ਦੇ ਬਦਲ ਵਜੋਂ ਲੈਂਦੇ ਹਨ। ਖ਼ਾਸਕਰ ਪੇਂਡੂ ਖੇਤਰਾਂ ਵਿੱਚ ਜਿਥੇ ਸ਼ਾਇਦ ਸਰਕਾਰੀ ਸਕੂਲ ਨਾ ਹੋਣ। ਬੱਚੇ ਉਥੇ ਹੀ ਰਹਿੰਦੇ ਹਨ, ਸਿਰਫ਼ ਛੁੱਟੀਆਂ 'ਚ ਘਰ ਜਾਂਦੇ ਹਨ।

ਬਹੁਤ ਸਾਰੇ ਲੋਕਾਂ ਲਈ ਸਕੂਲ, ਜਿਹੜੇ ਕਈ ਪੀੜੀਆਂ ਤੋਂ ਚੱਲ ਰਹੇ ਹਨ ਸੁਡਾਨ ਦੇ ਸਭਿਆਚਾਰ ਦਾ ਕੇਂਦਰੀ ਅੰਗ ਹਨ, ਜਿਨਾਂ ਨੂੰ ਕੌਮੀ ਪਹਿਚਾਣ ਦੇ ਹਿੱਸੇ ਵਜੋਂ ਦੇਖਿਆ ਜਾਂਦਾ ਹੈ।

ਹਾਲਾਂਕਿ, ਹਾਲ ਦੇ ਸਾਲਾਂ ਵਿੱਚ ਸਕੂਲਾਂ 'ਚ ਬੱਚਿਆਂ ਨਾਲ ਕੁੱਟਮਾਰ ਹੁੰਦੀ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਿਆਪਕ ਰੂਪ ਵਿੱਚ ਸ਼ੇਅਰ ਕੀਤੀਆਂ ਗਈਆ। ਸਥਾਨਕ ਮੀਡੀਆ ਵਿੱਚ ਉਨ੍ਹਾਂ ਸ਼ੇਖਾਂ ਬਾਰੇ ਖ਼ਬਰਾਂ ਵੀ ਛਪੀਆਂ ਜਿਨ੍ਹਾਂ 'ਤੇ ਖ਼ਲਵਾਵਾਂ ਵਿੱਚ ਬਲਤਾਕਾਰ ਕਰਨ ਦੇ ਇਲਜ਼ਾਮ ਲੱਗੇ ਸਨ।

ਸਕੂਲ

ਤਸਵੀਰ ਸਰੋਤ, JESS KELLY/BBC

ਤਸਵੀਰ ਕੈਪਸ਼ਨ, ਹਾਲ ਦੇ ਸਾਲਾਂ ਵਿੱਚ ਸਕੂਲਾਂ 'ਚ ਬੱਚਿਆਂ ਨਾਲ ਕੁੱਟਮਾਰ ਹੁੰਦੀ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਿਆਪਕ ਰੂਪ ਵਿੱਚ ਸ਼ੇਅਰ ਕੀਤੀਆਂ ਗਈਆ

ਦਿਲ ਕੰਬਾਊ ਦਾਸਤਾਨ ਕਹੇ ਜਾਣ ਦੀ ਲੋੜ ਮਹਿਸੂਸ ਕੀਤੀ

ਮੀਡੀਆ ਸਰਕਾਰ ਅਤੇ ਇਥੋਂ ਤੱਕ ਕਿ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਵੀ ਇਸ ਨੂੰ ਨਜ਼ਰਅੰਦਾਜ ਕੀਤਾ। ਮੈਂ ਇਹ ਜੱਗਜ਼ਾਹਰ ਕਰਨਾ ਚਾਹੁੰਦਾ ਸੀ ਕਿ ਸੋਸ਼ਣ ਕਿੰਨਾ ਵਿਆਪਕ ਹੈ ਅਤੇ ਉਨ੍ਹਾਂ ਬੱਚਿਆਂ ਨੂੰ ਅਵਾਜ਼ ਦੇਣਾ ਚਾਹੁੰਦਾ ਸੀ ਜਿਨ੍ਹਾਂ ਨੂੰ ਉਨ੍ਹਾਂ ਦੀ ਦਾਸਤਾਨ ਸਾਂਝੀ ਕਰਨ ਦਾ ਮੌਕਾ ਨਹੀਂ ਮਿਲਦਾ।

ਅਤੇ ਮੇਰੇ ਆਪਣੇ ਤਜ਼ਰਬੇ ਸਨ। ਇੱਕ ਅਲੱੜ ਉਮਰ ਦੇ ਮੁੰਡੇ ਵਜੋਂ ਮੈਂ ਖ਼ਲਵਾਵਾਂ ਵਿੱਚ ਦਾਖ਼ਲ ਹੋਇਆ। ਹਰ ਰੋਜ਼ ਅਧਿਆਪਕਾਂ ਦੀ ਕੁੱਟ ਤੋਂ ਬਚਣ ਲਈ ਇੱਕ ਜਦੋਂਜਹਿਦ ਹੁੰਦੀ ਸੀ।

ਮੈਨੂੰ ਪਤਾ ਸੀ ਕਿ ਜਾਂਚ ਤੋਂ ਬਾਅਦ ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਕੋਲ ਚਲਾ ਜਾਵਾਂਗਾ, ਪਰ ਦਾਸਤਾਨ ਕਹੇ ਜਾਣ ਦੀ ਲੋੜ ਹੈ।

ਭਾਵੇਂ ਕਿ ਇਸ ਸਭ ਦੌਰਾਨ, ਕੁਝ ਲੋਕਾਂ ਨੇ ਜਿਨ੍ਹਾਂ ਨਾਲ ਮੈਂ ਗੱਲ ਕੀਤੀ ਨੇ ਮੇਰੇ 'ਤੇ 'ਧਾਰਮਿਕ ਸਿੱਖਿਆ 'ਤੇ ਹਮਲਾ ਕਰਨ ਦੀ ਪੱਛਮੀ ਸਾਜ਼ਿਸ਼' ਦਾ ਹਿੱਸਾ ਹੋਣ ਦੇ ਇਲਜ਼ਾਮ ਵੀ ਲਾਏ ਗਏ।

ਜਦੋਂ ਤੱਕ ਮੈਂ ਬੀਬੀਸੀ ਨਾਲ ਰਾਬਤਾ ਕੀਤਾ ਮੈਂ ਕਈ ਮਹੀਨਿਆਂ ਤੱਕ ਗੁਪਤ ਰੂਪ ਵਿੱਚ ਆਪਣੇ ਪੱਧਰ 'ਤੇ ਫ਼ਿਲਮਾਂਕਣ ਕਰ ਚੁੱਕਾ ਸੀ।

ਪਹਿਲਾ ਖ਼ਲਵਾਹ ਜਿੱਥੇ ਮੈਂ ਗਿਆ ਹੱਜ ਅੱਲ਼-ਦਲੇ ਵਜੋਂ ਜਾਣਿਆਂ ਜਾਂਦਾ ਸੀ, ਜਿਥੇ ਮੈਨੂੰ ਬਦਸਲੂਕੀ ਹੋਣ ਬਾਰੇ ਦੱਸਿਆ ਗਿਆ।

ਮੈਂ ਬਾਕੀ ਸਾਰਿਆਂ ਨਾਲ ਦੁਪਿਹਰ ਦੀ ਪ੍ਰਾਰਥਨਾਂ ਕਰਨ ਲਈ ਮਸਜਿਦ ਵਿੱਚ ਚਲਾ ਗਿਆ ਅਤੇ ਅਜਿਹਾ ਕਰਦਿਆਂ ਮੈਂ ਆਪਣੇ ਫ਼ੋਨ ਦੀ ਮਦਦ ਨਾਲ ਗ਼ੁਪਤ ਰੂਪ 'ਚ ਫ਼ਿਲਮਾਂਕਣ ਕੀਤਾ।

ਜਿਵੇਂ ਹੀ ਮੈਂ ਝੁਕਿਆ, ਮੈਂ ਟਣਕਵੀਆਂ ਅਵਾਜ਼ਾਂ ਸੁਣੀਆਂ। ਮੇਰਾ ਦਿਲ ਰੁੱਕ ਗਿਆ। ਮੈਂ ਉੱਪਰ ਦੇਖਿਆ ਅਤੇ ਮੇਰੇ ਸਾਹਮਣੇ ਵਾਲੇ ਬੱਚਿਆਂ ਦੀਆਂ ਲੱਤਾਂ ਸੰਗਲੀਆਂ ਨਾਲ ਬੰਨ੍ਹੀਆਂ ਹੋਈਆਂ ਸਨ, ਜਨਵਰਾਂ ਦੀ ਤਰ੍ਹਾਂ ਨੂੜੇ ਹੋਏ ਸਨ।

ਸਕੂਲ

ਤਸਵੀਰ ਸਰੋਤ, JESS KELLY/BBC

ਤਸਵੀਰ ਕੈਪਸ਼ਨ, ਫਤਿਹ-ਅਲ-ਰਹਿਮਾਨ ਅਲ-ਹਮਦਾਨੀ

ਆਜ਼ਾਦੀ ਭਾਲਦਾ ਅਹਿਮਦ

ਪ੍ਰਾਰਥਨਾਵਾਂ ਖ਼ਤਮ ਹੋਈਆਂ ਅਤੇ ਬੱਚਿਆਂ ਨੂੰ ਬਾਹਰ ਭੇਜਿਆ ਗਿਆ। ਪਰ ਜਦੋਂ ਮੈਂ ਉਥੋਂ ਜਾਣ ਲੱਗਿਆ, ਮੈਂ ਹਿੰਸਕ ਚੀਕਾਂ ਅਤੇ ਦੱਬਵੇਂ ਰੂਪ 'ਚ ਰੋਣ ਦੀਆਂ ਆਵਾਜ਼ਾਂ ਸੁਣੀਆਂ।

ਮੈਂ ਇੱਕ ਮੱਧਮ ਰੌਸ਼ਨੀ ਵਾਲੇ ਪੜ੍ਹਾਈ ਵਾਲੇ ਕਮਰੇ ਤੱਕ ਆਵਾਜ਼ਾਂ ਦਾ ਪਿੱਛਾ ਕੀਤਾ, ਜਿਥੇ ਮੈਨੂੰ ਇੱਕ ਚੁੱਪਚਾਪ ਰੋਂਦਾਂ ਬੱਚਾ ਮਿਲਿਆ, ਉਸਦੀਆਂ ਲੱਤਾਂ ਸੰਗਲੀ ਨਾਲ ਬੰਨ੍ਹੀਆਂ ਹੋਈਆਂ ਸਨ। ਮੈਂ ਜੋ ਦੇਖ ਰਿਹਾ ਸੀ ਉਸ ਨੂੰ ਗੁ਼ਪਤ ਤਰੀਕੇ ਨਾਲ ਫ਼ਿਲਮਾਉਣਾ ਸ਼ੁਰੂ ਕਰ ਦਿੱਤਾ।

ਇਹ ਅਹਿਮਦ ਸੀ। ਉਸਨੇ ਮੈਨੂੰ ਦੱਸਿਆ ਉਹ ਘਰ ਜਾਣਾ ਚਾਹੁੰਦਾ ਸੀ। ਮੈਂ ਉਸ ਨੂੰ ਮੁੜ ਯਕੀਨ ਦਵਾਉਣਾ ਦੀ ਕੋਸ਼ਿਸ਼ ਕੀਤੀ ਪਰ ਮੈਂ ਸ਼ੇਖਾਂ ਦੇ ਆਉਣ ਦੀਆਂ ਆਵਾਜ਼ਾਂ ਸੁਣ ਸਕਦਾ ਸੀ। ਫ਼ਿਲਮਾਉਣਾਂ ਬੰਦ ਕਰਕੇ ਖ਼ਲਵਾ ਛੱਡ ਆਇਆ।

ਪਰ ਮੈਂ ਦੂਸਰੇ ਦਿਨ ਵਾਪਸ ਆ ਗਿਆ ਤਾਂ ਕਿ ਦੱਸ ਸਕਾਂ ਉਥੇ ਕੀ ਹੋ ਰਿਹਾ ਸੀ। ਜਦੋਂ ਮੈਂ ਬੱਚਿਆਂ ਨਾਲ ਗੱਲ ਕਰ ਰਿਹਾ ਸੀ, ਆਪਣੇ ਫ਼ੋਨ 'ਤੇ ਉਨ੍ਹਾਂ ਦੀ ਫ਼ਿਲਮ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਮੈਂ ਦੇਖਿਆ ਇੱਕ ਪੁਰਾਣਾ ਵਿਦਿਆਰਥੀ ਮੈਨੂੰ ਦੇਖ ਰਿਹਾ ਸੀ।

ਉਹ ਅਚਾਨਕ ਚਲਾ ਗਿਆ ਅਤੇ ਕੁਝ ਪਲ ਬਾਅਦ ਸਕੂਲ ਦੇ ਇੰਨਚਾਰਜ ਸ਼ੇਖ ਨੂੰ ਨਾਲ ਲੈ ਕੇ ਵਾਪਸ ਆਇਆ। ਸ਼ੇਖ ਨੇ ਮੇਰੇ 'ਤੇ ਚੀਕਣਾ ਸ਼ੁਰੂ ਕਰ ਦਿੱਤਾ, ਪੁੱਛਣਾ ਸ਼ੁਰੂ ਕਰ ਦਿੱਤਾ ਕਿ ਮੈਂ ਵਿਦਿਆਰਥੀਆਂ ਦਾ ਫ਼ਿਲਮਾਂਕਣ ਕਿਉਂ ਕਰ ਰਿਹਾ ਹਾਂ। ਮੈਂ ਤੇਜ਼ੀ ਨਾਲ ਦਰਵਾਜ਼ੇ ਰਾਹੀਂ ਬਾਹਰ ਗਲੀ ਵਿੱਚ ਭੱਜਣ ਵਿੱਚ ਸਫ਼ਲ ਰਿਹਾ।

ਉਸ ਤੋਂ ਬਾਅਦ ਹੱਜ ਅੱਲ-ਦਲੇ ਦੀ ਮੈਨੇਜਮੈਂਟ ਨੇ ਬੀਬੀਸੀ ਨੂੰ ਦੱਸਿਆ ਕਿ ਸਕੂਲ ਦਾ ਇੰਨਚਾਰਜ਼ ਹੁਣ ਇੱਕ ਨਵਾਂ ਸ਼ੇਖ ਹੈ ਅਤੇ ਇਹ ਵੀ ਦੱਸਿਆ ਕਿ ਸਕੂਲ ਵਿੱਚ ਕੁੱਟਮਾਰ ਅਤੇ ਸੰਗਲਾਂ ਨਾਲ ਬੰਨ੍ਹਨਾ ਬੰਦ ਹੋ ਚੁੱਕਿਆ ਹੈ।

ਇਹ ਵੀ ਪੜ੍ਹੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਖ਼ਲਵਾ ਦੀਆਂ ਮੇਰੀਆਂ ਆਪਣੀਆਂ ਯਾਦਾਂ

ਮੈਂ ਅੰਦਰੋਂ ਕੰਬਿਆਂ ਹੋਇਆ ਮਹਿਸੂਸ ਕਰਦਿਆਂ ਘਰ ਆਇਆ, ਜੇ ਸ਼ੇਖ ਨਾਲ ਟਕਰਾਅ ਵੱਧ ਜਾਂਦਾ, ਕਿਸੇ ਨੂੰ ਵੀ ਪਤਾ ਨਹੀਂ ਸੀ ਹੋਣਾ, ਮੈਂ ਕਿਥੇ ਹਾਂ।

ਪਰ ਮੈਂ ਜੋ ਦੇਖਿਆ ਉਸ ਨਾਲ ਸਦਮੇ ਵਿੱਚ ਵੀ ਸਾਂ। ਇਸ ਨੇ ਇੱਕ ਅਲੱੜ ਵਜੋਂ ਖ਼ਲਵਾਹ ਦੀਆਂ ਮੇਰੀਆਂ ਆਪਣੀਆਂ ਯਾਂਦਾ ਨੂੰ ਵਾਪਸ ਲਿਆ ਦਿੱਤਾ, ਜਿਥੇ ਕੁੱਟਮਾਰ ਇੱਕ ਆਮ ਗੱਲ ਸੀ ਭਾਵੇਂ ਕਿ ਕਿਸੇ ਨੂੰ ਵੀ ਸੰਗਲਾਂ ਨਾਲ ਬੰਨ੍ਹਿਆਂ ਨਹੀਂ ਸੀ ਗਿਆ।

ਜਦੋਂ ਮੈਂ ਚੌਦਾਂ ਸਾਲਾਂ ਦੀ ਸੀ ਆਪਣੇ ਖ਼ਲਵਾਹ ਜਾਣ ਦੇ ਪਹਿਲੇ ਦਿਨ ਲਈ, ਮੈਂ ਬਹੁਤ ਉਤਸ਼ਾਹਿਤ ਸੀ, ਆਪਣੀ ਰਵਾਇਤੀ ਪੋਸ਼ਾਕ ਜਾਲਾਬੀਆ ਨੂੰ ਪਹਿਣ ਕੇ ਦੇਖ ਰਿਹਾ ਸੀ ਅਤੇ ਬੇਸਬਰੀ ਨਾਲ ਸਵੇਰ ਹੋਣ ਦੀ ਉਡੀਕ ਕਰ ਰਿਹਾ ਸੀ।

ਪਰ ਜਲਦ ਹੀ, ਮੈਂ ਕਹਿ ਸਕਦਾ ਸੀ ਕਿ ਕੁਝ ਸਹੀ ਨਹੀਂ ਹੈ। ਮੈਂ ਧਿਆਨ ਦਿੱਤਾ ਕਿ ਬਾਕੀ ਬੱਚੇ ਸ਼ੇਖਾਂ ਅਤੇ ਅਧਿਆਪਕਾਂ ਤੋਂ ਸਹਿਮੇ ਹੋਏ ਲੱਗਦੇ ਸਨ।

ਦੁਰਵਿਵਹਾਰ ਸ਼ਾਮ ਦੇ ਸੈਸ਼ਨਾਂ ਵਿੱਚ ਸ਼ੁਰੂ ਹੋਇਆ। ਜੇ ਅਸੀਂ ਨੀਂਦ ਕਰਕੇ ਸੁਸਤ ਹੁੰਦੇ ਜਾਂ ਆਪਣੀਆਂ ਅੱਖਾਂ ਬੰਦ ਕਰਦੇ ਤਾਂ ਸੇਖ ਸਾਨੂੰ ਕੋੜ੍ਹੇ ਮਾਰਦੇ।

ਉਹ ਯਕੀਨੀ ਤੌਰ 'ਤੇ ਸਾਨੂੰ ਜਗਾ ਦਿੰਦਾ ਸੀ। ਮੈਂ ਬਹੁਤ ਸਾਰੀ ਕੁੱਟ ਮਾਰ ਸਹਿੰਦਿਆਂ ਖ਼ਲਵਾਹ ਵਿੱਚ ਤਕਰੀਬਨ ਇੱਕ ਮਹੀਨਾ ਰਿਹਾ।

ਜਦੋਂ ਮੈਂ ਘਰ ਵਾਪਸ ਆਇਆ, ਮੈਂ ਆਪਣੇ ਮਾਂ-ਬਾਪ ਨੂੰ ਦੱਸਿਆ ਮੈਂ ਵਾਪਸ ਨਹੀਂ ਜਾਣਾ ਚਾਹੁੰਦਾ, ਭਾਵੇਂ ਕਿ ਮੈਂ ਉਨ੍ਹਾਂ ਨੂੰ ਉਸ ਦੁਰਵਿਵਹਾਰ ਬਾਰੇ ਦੱਸਣਾ ਨਾ ਚਾਹਿਆ, ਜਿਹੜਾ ਮੈਂ ਜਰ੍ਹਿਆ ਸੀ।

ਉਹ ਮੇਰੀ ਪੜ੍ਹਾਈ ਵਿੱਚ ਰੁਕਾਵਟ ਪੈਣ ਤੋਂ ਖ਼ੁਸ਼ ਨਹੀਂ ਸਨ, ਪਰ ਉਨ੍ਹਾਂ ਨੇ ਮੇਰੇ ਤੇ ਵਾਪਸ ਜਾਣ ਲਈ ਦਬਾਅ ਨਾ ਪਾਇਆ।

ਸਕੂਲ

ਤਸਵੀਰ ਸਰੋਤ, JESS KELLY/BBC

ਤਸਵੀਰ ਕੈਪਸ਼ਨ, ਫ਼ਾਤਿਮਾ ਨੇ ਸਕੂਲ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਬੀਬੀਸੀ ਨਾਲ ਰਾਬਤਾ

ਹੱਜ ਅਲ-ਦਲੇ ਦੇ ਇੰਨਚਾਰਜ ਸ਼ੇਖ ਨਾਲ ਹੋਏ ਮਤਭੇਦ ਤੋਂ ਬਾਅਦ, ਮੈਂ ਖ਼ਲਵਾਵਾਂ ਵਿੱਚ ਫ਼ਿਲਮਾਂਕਣ ਜਾਰੀ ਰੱਖਣ ਦਾ ਹੌਂਸਲਾ ਲਿਆਉਣ ਵਿੱਚ ਔਖਿਆਈ ਮਹਿਸੂਸ ਕਰ ਰਿਹਾ ਸੀ।

ਮੈਂ ਆਪਣੇ ਸਬੂਤ ਲੈ ਕੇ ਅਰਬ ਰਿਪੋਰਟਰਜ਼ ਇੰਨ ਇੰਨਵੈਸਟੀਗੇਟਿਵ ਜ਼ਰਨੇਲਿਜ਼ਮ (ਐਆਰਆਈਜੇ) ਕੋਲ ਗਿਆ, ਜਿਸ ਨੇ ਮੇਰਾ ਰਾਬਤਾ ਬੀਬੀਸੀ ਨਿਊਜ਼ ਅਰੇਬਿਕ ਨਾਲ ਕਰਵਾਇਆ। ਉਸ ਸਮੇਂ ਤੋਂ ਸਭ ਕੁਝ ਬਦਲ ਗਿਆ।

ਲੰਡਨ ਵਿਚਲੇ ਮੇਰੇ ਅਡੀਟਰ ਨੇ ਇੱਕ ਪ੍ਰੀਡਿਊਸਰ ਮਮਦੋਹ ਆਕਬਿਕ ਨੂੰ ਮੇਰੇ ਨਾਲ ਨਿਯੁਕਤ ਕਰ ਦਿੱਤਾ। ਉਹ ਸੀਰੀਅਨ ਸੀ ਅਤੇ ਮੈਂ ਸੁਡਾਨ ਤੋਂ, ਤੇ ਭਾਵੇਂ ਕਿ ਅਸੀਂ ਦੋਵੇਂ ਅਰਬੀ ਬੋਲ ਲੈਂਦੇ ਸਾਂ ਸਾਡੀਆਂ ਉਪ ਭਾਸ਼ਵਾਂ (ਡਾਇਲੈਕਟ)ਬਹੁਤ ਵੱਖਰੀਆਂ ਸਨ। ਪਰ ਇਸ ਗੱਲ ਨੂੰ ਬਹੁਤ ਦੇਰ ਨਾ ਲੱਗੀ ਕਿ ਅਸੀਂ ਦੋਵੇਂ ਇਕੱਠੇ ਅਸਲੋਂ ਚੰਗਾ ਕੰਮ ਕਰ ਰਹੇ ਸੀ।

ਅਸੀਂ ਖ਼ਲਵਾਵਾਂ ਦੇ ਨਕਸ਼ੇ ਬਣਾਏ, ਸਬੂਤ ਇਕੱਠੇ ਕੀਤੇ ਅਤੇ ਇਸ ਸਭ ਕੁਝ ਲਈ ਅਸੀਂ ਵਿਵਸਥਾਵਾਂ ਅਤੇ ਸੁਰੱਖਿਆ ਸੰਬੰਧੀ ਗੱਲਾਂ ਕੀਤੀਆਂ।

ਪਰ ਅਸਲ ਵਿੱਚ ਖੇਡ ਉਸ ਸਮੇਂ ਬਦਲੀ, ਜਦੋਂ ਮੈਨੂੰ ਖ਼ੁਫ਼ੀਆਂ ਰੂਪ ਵਿੱਚ ਰਿਕਾਰਡਿੰਗ ਕਰਨ ਵਾਲਾ ਉਪਕਰਣ ਮਿਲਿਆ। ਇਸ ਨੇ ਮੈਨੂੰ ਆਪਣਾ ਕੰਮ ਜਾਰੀ ਰੱਖਣ ਦਾ ਹੌਸਲਾ ਦਿੱਤਾ।

ਸਕੂਲ

ਤਸਵੀਰ ਸਰੋਤ, JESS KELLY/BBC

ਤਸਵੀਰ ਕੈਪਸ਼ਨ, ਕਈ ਮਾਮਲਿਆਂ ਵਿੱਚ ਬੱਚਿਆਂ ਦੀ ਸਕੂਲਾਂ ਵਿੱਚ ਹੀ ਮੌਤ ਹੋ ਗਈ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਾਉਣਾ ਮੁਸ਼ਕਿਲ ਸੀ

ਪੀੜਤ ਪਰਿਵਾਰਾਂ ਨੂੰ ਮਿਲਣ ਲਈ ਸੁਡਾਨ ਦਾ ਸਫ਼ਰ

ਸੁਡਾਨ ਇੱਕ ਵਿਸ਼ਾਲ ਦੇਸ ਹੈ, ਆਲੇ ਦੁਆਲੇ ਪਹਾੜ, ਰੈੱਡ ਸੀ (ਸਮੁੰਦਰ)ਅਤੇ ਵਿਸ਼ਾਲ ਸਪਾਟ ਮਾਰੂਥਲ। ਆਪਣੀ ਜਾਂਚ ਦੌਰਾਨ ਮੈਂ ਕੋਈ 3ਹਜ਼ਾਰ ਮੀਲ ਤਹਿ ਕੀਤੇ ਹੋਣਗੇ, ਬਹੁਤਾ ਕਰਕੇ ਬੱਸ 'ਚ।

ਮੈਂ ਉਨ੍ਹਾਂ ਪਰਿਵਾਰਾਂ ਨੂੰ ਮਿਲਿਆ ਜਿਨ੍ਹਾਂ ਦੇ ਬੱਚਿਆਂ ਨਾਲ ਬੁਰੀ ਤਰ੍ਹਾਂ ਦੁਰਵਿਵਹਾਰ ਕੀਤਾ ਗਿਆ ਸੀ। ਕਈ ਮਾਮਲਿਆਂ ਵਿੱਚ ਉਨ੍ਹਾਂ ਦੀ ਸਕੂਲਾਂ ਵਿੱਚ ਹੀ ਮੌਤ ਹੋ ਗਈ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਾਉਣਾ ਮੁਸ਼ਕਿਲ ਸੀ।

ਸ਼ੇਖਾਂ ਦੀ ਉਨ੍ਹਾਂ ਦੇ ਭਾਈਚਾਰਿਆਂ ਵਿੱਚ ਇੰਨੀਂ ਤਾਕਤ ਅਤੇ ਪ੍ਰਭਾਵ ਹੈ ਕਿ ਬਹੁਤ ਘੱਟ ਪਰਿਵਾਰ ਉਨ੍ਹਾਂ ਵਿਰੁੱਧ ਕੋਈ ਇਲਜ਼ਾਮ ਲਾਉਂਦੇ ਹਨ।

ਮਾਮਲੇ ਜਿਹੜੇ ਅਦਾਲਤ ਵਿੱਚ ਜਾਂਦੇ ਹਨ ਅਕਸਰ ਇੰਨੇ ਲੰਬੇ ਲਟਕਾਏ ਜਾਂਦੇ ਹਨ ਕਿ ਬਹੁਤੇ ਪਰਿਵਾਰ ਵਿਚਾਲੇ ਹੀ ਛੱਡ ਜਾਂਦੇ ਹਨ। ਜਾਂ ਫ਼ਿਰ ਮੁਆਵਜ਼ਾ ਲੈ ਕੇ ਸਮਝੌਤਾ ਕਰਨ ਨਾਲ ਖ਼ਤਮ ਹੋ ਜਾਦੇ ਹਨ।

ਸਾਡੀ ਫ਼ਿਲਮ ਵਿੱਚਲੇ ਪਰਿਵਾਰਾਂ ਅਤੇ ਸ਼ੇਖਾਂ ਦਰਮਿਆਨ ਸਖ਼ਤੀ ਨਾਲ ਲੜੀ ਗਈ ਲੜਾਈ ਇੱਕ ਵਿਲੱਖਣ ਮਾਮਲਾ ਹੈ, ਇਹ ਉਥੇ ਦਾ ਅਸੂਲ ਨਹੀਂ ਹੈ।

ਬਹੁਤ ਸਾਰੇ ਪਰਿਵਾਰ ਦਿਲੋਂ ਇਹ ਮੰਨਦੇ ਹਨ ਕਿ ਸ਼ੇਖ ਆਪਣੇ ਵਿਦਿਆਰਥੀਆਂ ਲਈ ਜੋ ਚੰਗਾ ਹੈ ਉਹ ਲੋਚਦੇ ਹਨ ਅਤੇ 'ਗ਼ਲਤੀਆਂ' ਹੋ ਜਾਂਦੀਆਂ ਹਨ, ਇਹ ਪ੍ਰਮਾਤਮਾ ਦੀ ਇੱਛਾ ਹੈ।

ਮੇਰੇ ਆਪਣੇ ਪਰਿਵਾਰ ਨੇ ਵੀ ਇਨਾਂ ਮਾਨਤਾਵਾਂ ਦਾ ਜ਼ਿਕਰ ਕੀਤਾ ਅਤੇ ਮੈਨੂੰ ਆਪਣੀ ਜਾਂਚ ਉਨ੍ਹਾਂ ਤੋਂ ਲਕੋ ਕੇ ਰੱਖਣੀ ਪਈ।

ਸਕੂਲ

ਤਸਵੀਰ ਸਰੋਤ, JESS KELLY/BBC

ਤਸਵੀਰ ਕੈਪਸ਼ਨ, ਬਹੁਤ ਸਾਰੇ ਪਰਿਵਾਰ ਦਿਲੋਂ ਇਹ ਮੰਨਦੇ ਹਨ ਕਿ ਸ਼ੇਖ ਆਪਣੇ ਵਿਦਿਆਰਥੀਆਂ ਲਈ ਜੋ ਚੰਗਾ ਹੈ ਉਹ ਲੋਚਦੇ ਹਨ ਅਤੇ 'ਗ਼ਲਤੀਆਂ' ਹੋ ਜਾਂਦੀਆਂ ਹਨ

ਜਾਂਚ ਲਈ ਆਪਣੇ ਜੱਦੀ ਪਿੰਡ ਜਾਣਾ

ਇਹ ਵਿਸ਼ੇਸ਼ ਤੌਰ 'ਤੇ ਔਖਾ ਸੀ ਜਦੋਂ ਮੈਂ ਆਪਣੇ ਜੱਦੀ ਪਿੰਡ ਉੱਤਰੀ ਦਰਫ਼ ਦੇ ਇੱਕ ਖ਼ਲਵਾਹ ਵਿੱਚ ਗਿਆ ਜਿਥੇ ਹਾਲੇ ਵੀ ਮੇਰੇ ਕਈ ਰਿਸ਼ਤੇਦਾਰ ਰਹਿੰਦੇ ਹਨ।

ਜਦੋਂ ਫ਼ਿਲਮ ਨੂੰ ਦਿਖਾਇਆ ਗਿਆ, ਮੈਨੂੰ ਪਰਿਵਾਰਕ ਰਿਸ਼ਤੇਦਾਰਾਂ ਦੇ ਵੱਟਸਐਪ ਗਰੁੱਪ ਵਿੱਚੋਂ ਬਾਹਰ ਕੱਢ ਦਿੱਤਾ ਗਿਆ।

ਮੈਨੂੰ ਲੱਗਿਆ ਉਹ ਘੱਟੋ ਘੱਟ ਮੈਨੂੰ ਇਸ ਬਾਰੇ ਪੁੱਛਣਗੇ ਮੇਰੇ ਨਾਲ ਵਿਚਾਰ ਵਟਾਂਦਰਾ ਕਰਨਗੇ, ਪਰ ਬਾਜਾਇ ਇਸਦੇ ਉਨ੍ਹਾਂ ਨੇ ਮੇਰੇ ਨਾਲ ਬੇਗ਼ਾਨਿਆਂ ਵਰਗਾ ਵਿਵਹਾਰ ਕੀਤਾ।

ਪਰ ਮੈਂਨੂੰ ਮੇਰੇ ਮਾਪਿਆਂ ਵਲੋਂ ਫ਼ੋਨ ਆਇਆ, ਜਿਨ੍ਹਾਂ ਨੇ ਮੈਨੂੰ ਕਿਹਾ ਉਹ ਮੇਰੀ ਹਮਾਇਤ ਕਰਨਗੇ, ਭਾਵੇਂ ਕਿ ਉਹ ਮੇਰੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਿਤ ਸਨ। ਮੈਨੂੰ ਸਕੂਨ ਮਿਲਿਆ ਕਿ ਮੇਰਾ ਪਰਿਵਾਰ ਬਹੁਤ ਸਮਝਦਾਰ ਹੈ।

ਫ਼ਿਲਮ ਤੋਂ ਬਾਅਦ ਪ੍ਰਤੀਕਰਮ

ਫ਼ਿਲਮ ਨੇ ਸੁਡਾਨ ਵਿੱਚ ਬਹੁਤ ਪ੍ਰਭਾਵ ਪਾਇਆ। ਸਾਡੀ ਜਾਂਚ ਦਾ ਧੁਰਾ ਪਰਿਵਾਰ, ਸਥਾਨਕ ਭਾਈਚਾਰਿਆਂ ਅਤੇ ਦੁਨੀਆਂ ਭਰ ਤੋਂ ਮਿਲੀ ਆਰਥਿਕ,ਨਿਆਂਇਕ ਅਤੇ ਭਾਵੁਕ ਮਦਦ ਕਰਕੇ ਬਹੁਤ ਪ੍ਰਸੰਨ ਹੋਏ।

ਸੋਸ਼ਲ ਮੀਡੀਆ 'ਤੇ ਰੌਲਾ ਪੈ ਗਿਆ, ਲੋਕ ਖ਼ਲਵਾਵਾਂ ਬੰਦ ਕਰਵਾਉਣ ਦੀ ਮੰਗ ਕਰ ਰਹੇ ਸਨ, ਜਦੋਂ ਕਿ ਦੂਸਰੇ ਵੀ ਸਨ ਜਿਨ੍ਹਾਂ ਨੇ ਸਾਡੀ ਡਾਕੂਮੈਂਟਰੀ ਨੂੰ ਇਸਲਾਮ 'ਤੇ ਇੱਕ ਹਮਲਾ ਦੱਸਿਆ ਅਤੇ ਬੀਬੀਸੀ 'ਤੇ ਇਸਲਾਮ ਵਿਰੋਧੀ ਪ੍ਰਚਾਰ ਦੇ ਇਲਜ਼ਾਮ ਲਾਏ।

ਪਰ ਇੱਕ ਸ਼ਕਤੀਸ਼ਾਲੀ ਆਵਾਜ਼ ਸਾਵਧਾਨੀ ਵਜੋਂ ਪ੍ਰਤੀਕਿਰਿਆ ਲਈ ਦੱਬਵੀਂ ਸੁਰ ਵਿੱਚ ਸੀ। ਸੁਡਾਨ ਦੀ ਅਸਥਾਈ ਸਰਕਾਰ, ਜਿਹੜੀ ਪਿਛਲੇ ਇੱਕ ਸਾਲ ਤੋਂ ਖ਼ਲਵਾਵਾਂ ਵਿੱਚ ਸੁਧਾਰਾਂ ਦੀ ਗੱਲ ਕਰ ਰਹੀ ਸੀ।

ਸਾਡੀ ਫ਼ਿਲਮ ਵਿੱਚ ਸੁਡਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਨਸਰੇਦਾਈਨ ਮੁਫ਼ਰੇਹ ਨੇ ਕਿਹਾ ਸੀ ਕਿ ਹੁਣ ਖ਼ਲਵਾਵਾਂ ਵਿੱਚ ਹੋਰ ਕੁੱਟ ਮਾਰ, ਤਸ਼ੱਦਦ, ਮਨੁੱਖੀ ਅਧਿਕਾਰਾਂ ਜਾਂ ਬੱਚਿਆਂ ਦੇ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਵੇਗੀ। ਪਰ ਅਸੀਂ ਹਾਲੇ ਅਸਲ 'ਚ ਇਹ ਬਦਲਾਅ ਦੇਖਣਾ ਹੈ।

ਡਾਕੂਮੈਂਟਰੀ ਦੇ ਪ੍ਰਸਾਰਣ ਤੋਂ ਬਾਅਦ ਸੁਡਾਨ ਦੀ ਸਰਕਾਰ ਨੇ ਕਿਹਾ ਕਿ ਬੀਬੀਸੀ ਵਲੋਂ ਫ਼ਿਲਮਾਏ ਗਏ ਸਾਰੇ ਸਕੂਲਾਂ 'ਤੇ ਉਹ ਮੁਕੱਦਮਾ ਚਲਾ ਰਹੇ ਹਨ।

ਉਨ੍ਹਾਂ ਨੇ ਵਿਦਿਆਕ ਅਦਾਰਿਆਂ ਵਿੱਚ ਬੱਚਿਆਂ ਨਾਲ ਕੁੱਟਮਾਰ ਦੀ ਮਨਾਹੀ ਸੰਬੰਧੀ ਇੱਕ ਕਾਨੂੰਨ ਵੀ ਜਾਰੀ ਕੀਤਾ। ਉਨ੍ਹਾਂ ਨੇ ਖ਼ਲਵਾਵਾਂ ਦੀ ਉਸ ਸਮੇਂ ਤੱਕ ਵਿੱਤੀ ਸਹਾਇਤਾ ਵੀ ਬੰਦ ਕਰ ਦਿੱਤੀ ਜਦੋਂ ਤੱਕ ਸਕੂਲਾਂ ਦਾ ਸਰਵੇਖਣ ਚੱਲ ਰਿਹਾ ਹੈ।

ਇਹ ਸਭ ਘਟਨਾਕ੍ਰਮ ਇੱਸ ਗੱਲ ਦਾ ਸੰਕੇਤ ਹੈ ਕਿ ਸੁਡਾਨ ਬੀਤੇ ਦੀਆਂ ਮੁਸ਼ਕਿਲਾਂ ਨਾਲ ਨਜਿੱਠ ਰਿਹਾ ਹੈ, ਪਰ ਖ਼ਲਵਾਵਾਂ ਵਿੱਚ ਸੰਗਲਾਂ ਨਾਲ ਬੰਨ੍ਹੇ ਅਤੇ ਸੋਸ਼ਣ ਦਾ ਸ਼ਿਕਾਰ ਹਜ਼ਾਰਾਂ ਬੱਚਿਆਂ ਦੀ ਮੌਜ਼ੂਦਗੀ ਦੇਸ ਨੂੰ ਤੰਗ ਕਰਦੀ ਰਹੇਗੀ।

ਜੋ ਵੀ ਸਰਕਾਰ ਕਰੇ ਉਹ ਸੁਡਾਨ ਵਿੱਚ ਤਾਕਤਵਰ ਧਾਰਮਿਕ ਸਥਾਪਨਾ ਨੂੰ ਚਣੌਤੀ ਦੇਣ ਦੀ ਇੱਛਾ ਦੇ ਇਮਤਿਹਾਨ ਵਜੋਂ ਕੰਮ ਕਰੇਗਾ।

ਕਈ ਨਾਮ ਬਦਲੇ ਗਏ ਹਨ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)