Farmers Protest: ਭਾਰਤ ਵਿਚ ਕਿਸਾਨ ਅੰਦੋਲਨ ਬਾਰੇ ਪਾਕਿਸਤਾਨੀ ਮੀਡੀਆ ਤੇ ਸੋਸ਼ਲ ਮੀਡੀਆ ਉੱਤੇ ਕੀ ਕੁਝ ਚੱਲ ਰਿਹਾ ਹੈ

ਪਾਕਿਸਤਾਨ ਦੇ ਮਸ਼ਹੂਰ ਅਭਿਨੇਤਾ ਹਮਜ਼ਾ ਅਲੀ ਅੱਬਾਸੀ

ਤਸਵੀਰ ਸਰੋਤ, @IAMHAMZAABBASI

ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਮਸ਼ਹੂਰ ਅਭਿਨੇਤਾ ਹਮਜ਼ਾ ਅਲੀ ਅੱਬਾਸੀ

ਭਾਰਤ ਵਿੱਚ ਕਿਸਾਨ ਅੰਦੋਲਨ ਬਾਰੇ ਵਿਦੇਸ਼ਾਂ ਵਿੱਚ ਵੀ ਚਰਚਾ ਹੋ ਰਹੀ ਹੈ। ਕਨੇਡਾ, ਯੂਕੇ ਅਤੇ ਅਮਰੀਕਾ ਤੋਂ ਬਾਅਦ ਗੁਆਂਢੀ ਮੁਲਕ ਪਾਕਿਸਤਾਨ ਤੋਂ ਵੀ ਪ੍ਰਤੀਕਿਰਿਆ ਆਉਣ ਲੱਗੀ ਹੈ।

ਸਵੇਰੇ ਸਵੇਰੇ ਪਾਕਿਸਤਾਨ ਦੇ ਮਸ਼ਹੂਰ ਅਭਿਨੇਤਾ ਹਮਜ਼ਾ ਅਲੀ ਅੱਬਾਸੀ ਨੇ ਟਵੀਟ ਕਰਕੇ ਕਿਹਾ, ''ਭਾਰਤ ਦੇ ਮੁਜ਼ਾਹਰਾਕਾਰੀ ਕਿਸਾਨਾਂ ਪ੍ਰਤੀ ਮੇਰੇ ਮਨ ਵਿੱਚ ਬੇਅੰਤ ਸਤਿਕਾਰ ਹੈ।''

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਹਾਲਾਂਕਿ ਅੱਬਾਸੀ ਦੇ ਟਵੀਟ 'ਤੇ ਪਾਕਿਸਤਾਨ ਦੇ ਹੀ ਕਈ ਲੋਕਾਂ ਨੇ ਇਤਰਾਜ਼ ਜਤਾਇਆ ਹੈ।

ਇਹ ਵੀ ਪੜ੍ਹੋ

ਤੁਫ਼ੈਲ ਦਵਾਰ ਨਾਮ ਦੇ ਇੱਕ ਟਵਿਟਰ ਯੂਜਰ ਨੇ ਲਿਖਿਆ ਹੈ,''ਇਸਲਾਮਾਬਾਦ ਪ੍ਰੈਸ ਕਲੱਬ ਦੇ ਸਾਹਮਣੇ ਉੱਤਰੀ ਵਜ਼ੀਰਸਤਾਨ ਦੇ ਲੋਕ ਨਿਸ਼ਾਨਾ ਬਣਾਕੇ ਕੀਤੇ ਜਾ ਰਹੇ ਬੇਰਹਿਮ ਕਤਲਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਬਾਰੇ ਕੀ ਕਹਿਣਾ ਹੈ? ਬਲੋਚਾਂ ਦੇ ਗੁਆਚਣ ਬਾਰੇ ਕੁਝ ਕਹਿਣਾ ਹੈ ਜਾਂ ਨਹੀਂ? ਹਮਜ਼ਾ! ਅੱਲ੍ਹਾ ਦੇ ਸਾਹਮਣੇ ਇੱਕ ਦਿਨ ਹਾਜ਼ਿਰ ਹੋਣਾ ਹੈ।''

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਇਸ ਤੋਂ ਪਹਿਲਾ ਐਤਵਾਰ ਨੂੰ ਪਾਕਿਸਤਾਨ ਦੇ ਵਿਗਿਆਨ ਅਤੇ ਤਕਨੀਕ ਮੰਤਰੀ ਚੌਧਰੀ ਫ਼ਵਾਦ ਹੁਸੈਨ ਨੇ ਟਵੀਟ ਕਰਕੇ ਕਿਹਾ ਸੀ, ''ਭਾਰਤ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਸ ਤੋਂ ਦੁਨੀਆਂ ਭਰ ਦੇ ਪੰਜਾਬੀ ਦੁਖ਼ੀ ਹਨ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬੀ ਮੁਸ਼ਕਿਲ ਵਿੱਚ ਹਨ। ਪੰਜਾਬੀਆਂ ਨੇ ਆਜ਼ਾਦੀ ਲਈ ਆਪਣੇ ਖ਼ੂਨ ਨਾਲ ਮੁੱਲ ਤਾਰਿਆ ਹੈ। ਪੰਜਾਬੀ ਆਪਣੀ ਹੀ ਨਦਾਨੀ ਤੋਂ ਪੀੜਤ ਹਨ।''

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

ਚੌਧਰੀ ਫ਼ਵਾਦ ਹੁਸੈਨ ਵੀ ਆਪਣੇ ਟਵੀਟ ਤੋਂ ਪਾਕਿਸਤਾਨ ਵਿੱਚ ਹੀ ਘਿਰ ਗਏ। ਪੇਸ਼ਾਵਰ ਦੇ ਅਰਸਲਾਮ ਅਲੀ ਸ਼ਾਹ ਨੇ ਫ਼ਵਾਦ ਹੁਸੈਨ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ ਹੈ, ''ਇਹ ਵਿਅਕਤੀ ਮੁਸਲਮਾਨਾਂ ਦੇ ਕਤਲ ਕਰਨ ਵਾਲੇ ਰਣਜੀਤ ਸਿੰਘ ਦੀ ਤਾਰੀਫ਼ ਕਰ ਰਿਹਾ ਹੈ। ਇਹ ਮੁਸਲਮਾਨ ਨਾਲੋਂ ਰਾਸ਼ਟਰਵਾਦੀ ਵੱਧ ਲੱਗ ਰਹੇ ਹਨ।''

ਮਹਾਰਾਜਾ ਰਣਜੀਤ ਸਿੰਘ ਦੀ ਤਾਰੀਫ਼ ਕਰਨ 'ਤੇ ਕਈ ਲੋਕਾਂ ਨੇ ਫ਼ਵਾਦ ਹੁਸੈਨ ਦੀ ਅਲੋਚਨਾ ਕੀਤੀ ਹੈ।

Skip X post, 4
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 4

ਇੱਧਰ ਇਮਰਾਨ ਖ਼ਾਨ ਦੇ ਮੰਤਰੀ ਮਹਾਰਾਜਾ ਰਣਜੀਤ ਸਿੰਘ ਦੀ ਤਾਰੀਫ਼ ਕਰ ਰਹੇ ਹਨ ਅਤੇ ਦੂਸਰੇ ਪਾਸੇ ਲਾਹੌਰ ਕਿਲ੍ਹੇ ਕੋਲ ਰਾਣੀ ਜਿੰਦਾਂ ਦੀ ਹਵੇਲੀ ਦੇ ਬਾਹਰ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਦੀ ਭੰਨ ਤੋੜ ਕੀਤੀ ਗਈ।

Skip X post, 5
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 5

ਪਾਕਿਸਤਾਨ ਟੂਡੇ ਮੁਤਾਬਿਕ ਮੂਰਤੀ ਤੋੜਨ ਵਾਲੇ ਸ਼ਖ਼ਸ ਦਾ ਨਾਮ ਜ਼ਹੀਰ ਈਸ਼ਾਕ ਹੈ। ਰਣਜੀਤ ਸਿੰਘ ਦੀ ਮੂਰਤੀ ਦੀ ਬਾਂਹ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ।

ਪਾਕਿਸਤਾਨ ਟੂਡੇ ਮੁਤਾਬਿਕ ਜ਼ਹੀਰ ਨੇ ਕਿਹਾ ਹੈ ਕਿ ਉਹ ਮੌਲਾਨਾ ਹੁਸੈਨ ਰਿਜ਼ਵੀ ਦੇ ਚੇਲੇ ਹਨ ਅਤੇ ਉਹ ਇਸ ਮੂਰਤੀ ਨੂੰ ਲਗਾਉਣ ਦੇ ਵਿਰੁੱਧ ਸਨ ਕਿਉਂਕਿ ਉਨ੍ਹਾਂ ਨੇ ਬਾਦਸ਼ਾਹੀ ਮਸਜਿਦ ਨੂੰ ਘੋੜਿਆਂ ਦੇ ਤਬੇਲੇ ਵਿੱਚ ਬਦਲ ਦਿੱਤਾ ਸੀ।

ਮਹਾਰਾਜਾ ਰਣਜੀਤ ਸਿੰਘ
ਤਸਵੀਰ ਕੈਪਸ਼ਨ, ਲਾਹੌਰ ਕਿਲ੍ਹੇ ਕੋਲ ਰਾਣੀ ਜਿੰਦਾਂ ਦੀ ਹਵੇਲੀ ਦੇ ਬਾਹਰ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਦੀ ਭੰਨ ਤੋੜ ਕੀਤੀ ਗਈ

ਫ਼ਵਾਦ ਹੁਸੈਨ ਦੇ ਟਵੀਟ 'ਤੇ ਪਾਕਿਸਤਾਨ ਦੇ ਲੋਕਾਂ ਨੇ ਹੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।

ਪਾਕਿਸਤਾਨ ਦੇ ਸੁਹੈਲ ਨਾਮ ਦੇ ਇੱਕ ਟਵਿਟਰ ਯੂਜਰ ਨੇ ਲਿਖਿਆ ਹੈ, ''ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਇਹ ਵਿਅਕਤੀ ਪੰਜਾਬੀ ਰਾਸ਼ਟਰਵਾਦੀ ਹੈ। ਇਹ ਤਾਂ ਇਸ ਕਦਰ ਪੰਜਾਬੀ ਰਾਸ਼ਟਰਵਾਦੀ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੀ ਤਾਰੀਫ਼ ਕਰ ਰਹੇ ਹਨ।''

ਇਹ ਵੀ ਪੜ੍ਹੋ

ਇਮਰਾਨ ਖ਼ਾਨ

ਤਸਵੀਰ ਸਰੋਤ, Getty Images

ਭਾਰਤ ਵਿੱਚ ਪਾਕਿਸਤਾਨ ਦੇ ਰਾਜਦੂਤ ਰਹੇ ਅਬਦੁਲ ਬਾਸਿਤ ਨੇ ਟਵਿਟਰ 'ਤੇ ਇੱਕ ਵੀਡੀਓ ਪੋਸਟ ਕੀਤਾ ਹੈ ਜਿਸ ਵਿੱਚ ਉਹ ਕਿਸਾਨ ਅੰਦੋਲਨ ਬਾਰੇ ਗੱਲ ਕਰ ਰਹੇ ਹਨ। ਅਬਦੁਲ ਬਾਸਿਤ ਨੇ ਆਪਣੇ ਵੀਡੀਓ ਵਿੱਚ ਕਿਹਾ ਹੈ ਕਿ ਭਾਰਤ ਦੇ ਕਿਸਾਨ ਲੰਬੇ ਸਮੇਂ ਤੋਂ ਖ਼ਰਾਬ ਸਥਿਤੀ ਵਿੱਚ ਹਨ ਅਤੇ ਨਵੇਂ ਕਾਨੂੰਨਾਂ ਨਾਲ ਹਾਲਤ ਹੋਰ ਵੀ ਮਾੜੀ ਹੋ ਸਕਦੀ ਹੈ।

ਅਬਦੁਲ ਬਾਸਿਤ ਦਾ ਕਹਿਣਾ ਹੈ, '' ਭਾਰਤ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਖੇਤੀ-ਕਿਸਾਨੀ 'ਤੇ ਨਿਰਭਰ ਹੈ। ਪਰ ਉਨ੍ਹਾਂ ਨੂੰ ਆਪਣੀ ਲਾਗਤ ਵੀ ਨਹੀਂ ਮਿਲ ਪਾ ਰਹੀ। ਜਿਥੇ ਜਿਥੇ ਸਿੱਖ ਭਾਈਚਾਰੇ ਦੇ ਲੋਕ ਹਨ ਉਥੋਂ ਇਸ ਅੰਦੋਲਨ ਨੂੰ ਹਮਾਇਤ ਮਿਲ ਰਹੀ ਹੈ। ਕਿਸਾਨ ਅੰਦੋਲਨ ਤੋਂ ਇਹ ਗੱਲ ਵੀ ਨਿਕਲ ਕੇ ਆਈ ਕਿ ਭਾਰਤ ਦੇ ਘੱਟ ਗਿਣਤੀ ਲੋਕ ਖ਼ੁਸ਼ ਨਹੀਂ ਹਨ।''

ਅਬਦੁਲ ਬਾਸਿਤ ਇਹ ਵੀ ਦਾਅਵਾ ਕਰ ਰਹੇ ਹਨ ਕਿ ਕਿਸਾਨ ਅੰਦੋਲਨ ਵਿੱਚ ਲੋਕਾਂ ਨੇ ਪਾਕਿਸਤਾਨ ਦੇ ਸਮਰਥਨ ਵਿੱਚ ਨਾਅਰੇ ਲਾਏ ਹਨ। ਬਾਸਿਤ ਕਹਿ ਰਹੇ ਹਨ ਕਿ ਅਜਿਹਾ ਹੁੰਦਾ ਹੈ ਤਾਂ ਪਾਕਿਸਤਾਨੀ ਖ਼ੁਸ਼ ਹੁੰਦੇ ਹਨ।

Skip X post, 6
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 6

ਪਾਕਿਸਤਾਨੀ ਮੀਡੀਆ ਵਿੱਚ ਕੀ ਛਪ ਰਿਹਾ ਹੈ

ਭਾਰਤ ਵਿੱਚ ਕਿਸਾਨ ਅੰਦੋਲਨ ਦੀ ਚਰਚਾ ਉਥੋਂ ਦੇ ਮੀਡੀਆ ਵਿੱਚ ਵੀ ਹੋ ਰਹੀ ਹੈ। ਪਾਕਿਸਤਾਨ ਦੇ ਪ੍ਰਮੁੱਖ ਅੰਗਰੇਜ਼ੀ ਅਖ਼ਬਾਰ ਐਕਸਪ੍ਰੈਸ ਟ੍ਰਿਬਿਊਨ ਨੇ ਕਿਸਾਨਾਂ ਦੇ ਅੰਦੋਲਨ ਬਾਰੇ 11 ਦਸੰਬਰ ਨੂੰ ਸੰਪਾਦਕੀ ਟਿੱਪਣੀ ਪ੍ਰਕਾਸ਼ਿਤ ਕੀਤੀ ਸੀ।

ਐਕਸਪ੍ਰੈਸ ਟ੍ਰਿਬਿਊਨ ਨੇ ਆਪਣੀ ਸੰਪਾਦਕੀ ਟਿੱਪਣੀ ਵਿੱਚ ਲਿਖਿਆ ਸੀ, ''ਭਾਰਤ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ ਦੇਸ ਭਰ 'ਚ ਫ਼ੈਲ ਰਿਹਾ ਹੈ। ਕਿਸਾਨਾਂ ਨੂੰ ਲੱਗ ਰਿਹਾ ਹੈ ਕਿ ਸਰਕਾਰ ਉਨ੍ਹਾਂ ਦੇ ਖ਼ਿਲਾਫ਼ ਹੈ ਅਤੇ ਵੱਡੀਆਂ ਕੰਪਨੀਆਂ ਨੂੰ ਫ਼ਾਇਦਾ ਪਹੁੰਚਾਉਣ ਵਿੱਚ ਲੱਗੀ ਹੋਈ ਹੈ। ਕਿਸਾਨ ਆਪਣੀ ਲਾਗਤ ਦਾ ਪੈਸਾ ਵੀ ਨਹੀਂ ਕੱਢ ਪਾ ਰਹੇ ਅਤੇ ਸਰਕਾਰ ਕਾਰਪੋਰੇਟ ਦੇ ਹਿੱਤ ਵਿੱਚ ਕਾਨੂੰਨ ਬਣਾ ਰਹੀ ਹੈ। ਭਾਰਤ ਵਿੱਚ ਲੋਕ ਖੇਤੀ ਕਿਸਾਨੀ ਛੱਡ ਰਹੇ ਹਨ ਕਿਉਂਕਿ ਇਹ ਘਾਟੇ ਦਾ ਸੌਦਾ ਬਣ ਗਿਆ ਹੈ। ਜਦੋਂ ਕਿ ਭਾਰਤ ਵਿੱਚ ਅੱਧੇ ਤੋਂ ਜ਼ਿਆਦਾ ਲੋਕ ਆਪਣਾ ਗੁਜ਼ਾਰਾ ਖੇਤੀ ਨਾਲ ਚਲਾਉਂਦੇ ਹਨ। ਖੇਤੀ ਵਿੱਚ ਉਹ ਲੋਕ ਲੱਗੇ ਹਨ ਜਿਨ੍ਹਾਂ ਕੋਲ ਕੋਈ ਦੂਸਰਾ ਬਦਲ ਨਹੀਂ ਹੈ। ਭਾਰਤ ਵਿੱਚ ਕਿਸਾਨਾਂ ਵਲੋਂ ਖ਼ੁਦਕੁਸ਼ੀ ਦੀ ਖ਼ਬਰ ਆਮ ਹੈ। ਕਿਸਾਨ ਗ਼ਰੀਬੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਰਹੇ ਹਨ।''

ਐਕਸਪ੍ਰੈਸ ਟ੍ਰਿਬਿਊਨ ਨੇ ਲਿਖਿਆ ਹੈ, '' ਮੋਦੀ ਸਰਕਾਰ ਨੇ ਹਾਲ ਵਿੱਚ ਜਿੰਨੇ ਕਾਨੂੰਨ ਪਾਸ ਕੀਤੇ ਹਨ ਉਨਾਂ ਵਿਚੋਂ ਖੇਤੀ ਕਾਨੂੰਨ ਵੀ ਵਿਵਾਦਾਂ 'ਚ ਘਿਰ ਗਿਆ ਹੈ। ਮੋਦੀ ਸਰਕਾਰ ਅਜਿਹੇ ਕਾਨੂੰਨ ਪਾਸ ਕਰ ਰਹੀ ਹੈ ਜਿਨਾਂ ਨੂੰ ਉਥੋਂ ਦੇ ਲੋਕ ਹੀ ਪਸੰਦ ਨਹੀਂ ਕਰ ਰਹੇ। ਹਾਲਾਂਕਿ ਸਰਕਾਰ ਨੂੰ ਅਹਿਸਾਸ ਹੈ ਕਿ ਉਸ ਵਲੋਂ ਗ਼ਲਤੀ ਹੋਈ ਹੈ, ਇਸ ਲਈ ਕਿਸਾਨਾਂ ਨਾਲ ਗੱਲਬਾਤ ਵੀ ਚੱਲ ਰਹੀ ਹੈ। ਕਿਸਾਨ ਅੰਦੋਲਨ ਨੂੰ ਭਾਰਤ ਦੀਆਂ ਵੱਡੀਆਂ ਹਸਤੀਆਂ ਤੋਂ ਵੀ ਸਮਰਥਨ ਮਿਲ ਰਿਹਾ ਹੈ। ਇਥੋਂ ਤੱਕ ਕਿ ਕਨੇਡਾ, ਬ੍ਰਿਟੇਨ ਅਤੇ ਹੋਰ ਦੇਸਾਂ ਤੋਂ ਵੀ ਕਿਸਾਨਾਂ ਪ੍ਰਤੀ ਮੋਦੀ ਸਰਕਾਰ ਦੇ ਰਵੱਈਏ ਦੀ ਅਲੋਚਨਾ ਹੋ ਰਹੀ ਹੈ। ਦੂਸਰੀ ਧਿਰ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਕਿਸਾਨਾਂ ਦਾ ਧਿਆਨ ਭਟਕਾਉਣ ਲਈ ਪਾਕਿਸਤਾਨ ਖ਼ਿਲਾਫ਼ ਕੋਈ ਸੈਨਿਕ ਕਾਰਵਾਈ ਨਾ ਸ਼ੁਰੂ ਕਰ ਦੇਣ।''

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)