ਯੂਟਿਊਬ ਅਤੇ ਜੀਮੇਲ ਸਮੇਤ ਗੂਗਲ ਦੀਆਂ ਕਈ ਸੇਵਾਵਾਂ ਦੇ ਕੁਝ ਦੇਰ ਠੱਪ ਹੋਣ ਨਾਲ ਮੱਚਿਆ ਹਾਹਾਕਾਰ

ਯੂਟਿਊਬ, ਜੀ-ਮੇਲ ਅਤੇ ਡੌਕਸ ਸਮੇਤ ਗੂਗਲ ਦੀਆਂ ਕਈ ਆਨਲਾਈਨ ਸੇਵਾਵਾਂ ਸੋਮਵਾਰ ਸ਼ਾਮ ਨੂੰ ਕੁਝ ਦੇਰ ਲਈ ਠੱਪ ਹੋ ਗਈਆਂ ਸਨ।

ਦੁਨੀਆਂ ਭਰ ਵਿੱਚ ਜੀਮੇਲ, ਗੂਗਲ ਡਰਾਈਵ, ਐੰਡਰੋਇਡ ਪਲੇ ਸਟੋਰ ਅਤੇ ਮੈਪ ਆਦਿ ਦੇ ਚੱਲਣ ਨੂੰ ਲੈ ਕੇ ਦਿੱਕਤਾਂ ਬਾਰੇ ਸ਼ਿਕਾਇਤਾਂ ਦਰਜ ਕਰਵਾਈਆਂ। ਬਹੁਤ ਸਾਰੇ ਯੂਜ਼ਰਸ ਨੇ ਗੂਗਲ ਡੌਕਸ ਦੇ ਨਾ ਚੱਲਣ ਬਾਰੇ ਵੀ ਸ਼ਿਕਾਇਤ ਕੀਤੀ ਹੈ। ਹਾਲਾਂਕਿ ਗੂਗਲ ਦਾ ਸਰਚ ਇੰਜਨ ਚੱਲ ਰਿਹਾ ਸੀ।

ਇਸ ਦਾ ਪਤਾ ਚੱਲਣ ਤੋਂ ਬਾਅਦ, ਟਵਿੱਟਰ 'ਤੇ ਯੂਟਿਊਬ ਡਾਊਨ, ਗੂਗਲ ਡਾਊਨ ਅਤੇ ਜੀਮੇਲ ਡਾਊਨ ਵਰਗੇ ਹੈਸ਼ਟੈਗ ਟੌਪ ਟਰੈਂਡ ਵਿਚ ਸ਼ਾਮਲ ਹੋ ਗਏ।

ਇਹ ਵੀ ਪੜ੍ਹੋ

ਜਦੋਂ ਜੀ-ਮੇਲ ਵੈੱਬ ਬਰਾਊਜ਼ਰ 'ਤੇ ਖੋਲ੍ਹਿਆ ਜਾ ਰਿਹਾ ਸੀ ਤਾਂ ਇਹ ਮੈਸੇਜ ਆ ਰਿਹਾ ਸੀ ਕਿ ਸਰਵਰ ਵਿੱਚ ਇੱਕ ਅਸਥਾਈ ਸਮੱਸਿਆ ਹੈ ਜਿਸ ਕਾਰਨ ਤੁਹਾਡੀ ਬੇਨਤੀ ਪੂਰੀ ਨਹੀਂ ਹੋ ਸਕਦੀ, ਇਸ ਲਈ 30 ਸਕਿੰਟਾਂ ਬਾਅਦ ਦੁਬਾਰਾ ਕੋਸ਼ਿਸ਼ ਕਰੋ।

ਹਾਲਾਂਕਿ ਯੂਟਿਊਬ ਵਿੱਚ ਪੇਜ ਨੂੰ ਨਾ ਖੋਲ੍ਹਣ ਦਾ ਕੋਈ ਕਾਰਨ ਨਹੀਂ ਦਿੱਤਾ ਗਿਆ।

ਬਿਆਨ 'ਚ ਕਿਹਾ ਗਿਆ, "ਅਸੀਂ ਜਾਣਦੇ ਹਾਂ ਕਿ ਜੀਮੇਲ 'ਚ ਆ ਰਹੀ ਦਿੱਕਤ ਵੱਡੀ ਗਿਣਤੀ 'ਚ ਯੂਜ਼ਰਸ ਨੂੰ ਪ੍ਰਭਾਵਿਤ ਕਰ ਰਹੀ ਹੈ। ਯੂਜ਼ਰਸ ਜੀਮੇਲ ਨਹੀਂ ਚਲਾ ਪਾ ਰਹੇ ਹਨ।”

ਪ੍ਰਤੀਕ੍ਰਿਆ ਲੈਣ ਲਈ ਗੂਗਲ ਨਾਲ ਬੀਬੀਸੀ ਨਿਊਜ਼ ਵਲੋਂ ਸੰਪਰਕ ਸਾਧਿਆ ਗਿਆ ਪਰ ਉਨ੍ਹਾਂ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਹ ਈਮੇਲ ਨੂੰ ਨਹੀਂ ਚਲਾ ਪਾ ਰਹੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)