ਯੂਟਿਊਬ ਅਤੇ ਜੀਮੇਲ ਸਮੇਤ ਗੂਗਲ ਦੀਆਂ ਕਈ ਸੇਵਾਵਾਂ ਦੇ ਕੁਝ ਦੇਰ ਠੱਪ ਹੋਣ ਨਾਲ ਮੱਚਿਆ ਹਾਹਾਕਾਰ

ਯੂਟਿੂਊਬ

ਤਸਵੀਰ ਸਰੋਤ, youtube

ਤਸਵੀਰ ਕੈਪਸ਼ਨ, ਟਵਿੱਟਰ 'ਤੇ ਯੂਟਿਊਬ ਡਾਉਨ, ਗੂਗਲ ਡਾਉਨ ਅਤੇ ਜੀਮੇਲ ਵਰਗੇ ਹੈਸ਼ਟੈਗ ਭਾਰਤ ਦੇ ਟੌਪ ਟਰੈਂਡ ਵਿਚ ਸ਼ਾਮਲ ਹੋ ਗਏ।

ਯੂਟਿਊਬ, ਜੀ-ਮੇਲ ਅਤੇ ਡੌਕਸ ਸਮੇਤ ਗੂਗਲ ਦੀਆਂ ਕਈ ਆਨਲਾਈਨ ਸੇਵਾਵਾਂ ਸੋਮਵਾਰ ਸ਼ਾਮ ਨੂੰ ਕੁਝ ਦੇਰ ਲਈ ਠੱਪ ਹੋ ਗਈਆਂ ਸਨ।

ਦੁਨੀਆਂ ਭਰ ਵਿੱਚ ਜੀਮੇਲ, ਗੂਗਲ ਡਰਾਈਵ, ਐੰਡਰੋਇਡ ਪਲੇ ਸਟੋਰ ਅਤੇ ਮੈਪ ਆਦਿ ਦੇ ਚੱਲਣ ਨੂੰ ਲੈ ਕੇ ਦਿੱਕਤਾਂ ਬਾਰੇ ਸ਼ਿਕਾਇਤਾਂ ਦਰਜ ਕਰਵਾਈਆਂ। ਬਹੁਤ ਸਾਰੇ ਯੂਜ਼ਰਸ ਨੇ ਗੂਗਲ ਡੌਕਸ ਦੇ ਨਾ ਚੱਲਣ ਬਾਰੇ ਵੀ ਸ਼ਿਕਾਇਤ ਕੀਤੀ ਹੈ। ਹਾਲਾਂਕਿ ਗੂਗਲ ਦਾ ਸਰਚ ਇੰਜਨ ਚੱਲ ਰਿਹਾ ਸੀ।

ਇਸ ਦਾ ਪਤਾ ਚੱਲਣ ਤੋਂ ਬਾਅਦ, ਟਵਿੱਟਰ 'ਤੇ ਯੂਟਿਊਬ ਡਾਊਨ, ਗੂਗਲ ਡਾਊਨ ਅਤੇ ਜੀਮੇਲ ਡਾਊਨ ਵਰਗੇ ਹੈਸ਼ਟੈਗ ਟੌਪ ਟਰੈਂਡ ਵਿਚ ਸ਼ਾਮਲ ਹੋ ਗਏ।

ਇਹ ਵੀ ਪੜ੍ਹੋ

ਗੂਗਲ

ਤਸਵੀਰ ਸਰੋਤ, Google

ਤਸਵੀਰ ਕੈਪਸ਼ਨ, ਜੀ-ਮੇਲ ਵੈੱਬ ਬਰਾਊਜ਼ਰ 'ਤੇ ਖੋਲ੍ਹਿਆ ਜਾ ਰਿਹਾ ਹੈ, ਤਾਂ ਇਹ ਮੈਸੇਜ ਆ ਰਿਹਾ ਹੈ

ਜਦੋਂ ਜੀ-ਮੇਲ ਵੈੱਬ ਬਰਾਊਜ਼ਰ 'ਤੇ ਖੋਲ੍ਹਿਆ ਜਾ ਰਿਹਾ ਸੀ ਤਾਂ ਇਹ ਮੈਸੇਜ ਆ ਰਿਹਾ ਸੀ ਕਿ ਸਰਵਰ ਵਿੱਚ ਇੱਕ ਅਸਥਾਈ ਸਮੱਸਿਆ ਹੈ ਜਿਸ ਕਾਰਨ ਤੁਹਾਡੀ ਬੇਨਤੀ ਪੂਰੀ ਨਹੀਂ ਹੋ ਸਕਦੀ, ਇਸ ਲਈ 30 ਸਕਿੰਟਾਂ ਬਾਅਦ ਦੁਬਾਰਾ ਕੋਸ਼ਿਸ਼ ਕਰੋ।

ਹਾਲਾਂਕਿ ਯੂਟਿਊਬ ਵਿੱਚ ਪੇਜ ਨੂੰ ਨਾ ਖੋਲ੍ਹਣ ਦਾ ਕੋਈ ਕਾਰਨ ਨਹੀਂ ਦਿੱਤਾ ਗਿਆ।

ਬਿਆਨ 'ਚ ਕਿਹਾ ਗਿਆ, "ਅਸੀਂ ਜਾਣਦੇ ਹਾਂ ਕਿ ਜੀਮੇਲ 'ਚ ਆ ਰਹੀ ਦਿੱਕਤ ਵੱਡੀ ਗਿਣਤੀ 'ਚ ਯੂਜ਼ਰਸ ਨੂੰ ਪ੍ਰਭਾਵਿਤ ਕਰ ਰਹੀ ਹੈ। ਯੂਜ਼ਰਸ ਜੀਮੇਲ ਨਹੀਂ ਚਲਾ ਪਾ ਰਹੇ ਹਨ।”

ਪ੍ਰਤੀਕ੍ਰਿਆ ਲੈਣ ਲਈ ਗੂਗਲ ਨਾਲ ਬੀਬੀਸੀ ਨਿਊਜ਼ ਵਲੋਂ ਸੰਪਰਕ ਸਾਧਿਆ ਗਿਆ ਪਰ ਉਨ੍ਹਾਂ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਹ ਈਮੇਲ ਨੂੰ ਨਹੀਂ ਚਲਾ ਪਾ ਰਹੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)