US Election Result : ਬਾਇਡਨ ਦੀ ਜਿੱਤ ਅਤੇ ਟਰੰਪ ਦੀ ਹਾਰ ਦੇ ਕੀ ਕਾਰਨ ਰਹੇ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, Reuters
ਜਦੋਂ ਜੋਅ ਬਾਇਡਨ ਨੇ ਰਸਮੀ ਤੌਰ 'ਤੇ 2020 ਦੀ ਰਾਸ਼ਟਰਪਤੀ ਅਹੁਦੇ ਦੀ ਦੌੜ ਲਈ ਆਪਣੇ ਨਾਂਅ ਦਾ ਐਲਾਨ ਕੀਤਾ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਦੋ ਚੀਜ਼ਾਂ ਲਈ ਖੜ੍ਹੇ ਹੋਏ ਹਨ।
ਇੱਕ ਤਾਂ "ਕਾਮੇ, ਜਿਨ੍ਹਾਂ ਨੇ ਦੇਸ਼ ਦਾ ਨਿਰਮਾਣ ਕੀਤਾ" ਅਤੇ ਦੂਜਾ ਕਦਰਾਂ ਕੀਮਤਾਂ ਜੋ ਵਖਰੇਵਿਆਂ ਨੂੰ ਦੂਰ ਕਰਨ ਦੀ ਤਾਕਤ ਰੱਖਦੀਆਂ ਹਨ।
ਇਹ ਵੀ ਪੜ੍ਹੋ-
ਜਿਵੇਂ ਕਿ ਅਮਰੀਕਾ ਇਸ ਸਮੇਂ ਕੋਰੋਨਾਵਾਇਰਸ ਮਹਾਂਮਾਰੀ ਤੋਂ ਲੈ ਕੇ ਨਸਲੀ ਵਿਤਕਰੇ ਨਾਲ ਪੈਦਾ ਹੋਈਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਅਜਿਹੇ 'ਚ ਬਾਇਡਨ ਵੱਲੋਂ ਕਾਮਿਆਂ ਲਈ ਨਵੇਂ ਆਰਥਿਕ ਮੌਕਿਆਂ ਨੂੰ ਪੈਦਾ ਕਰਨ ਦੀ ਗੱਲ ਕਹਿਣਾ ਅਤੇ ਨਾਲ ਹੀ ਵਾਤਾਵਰਣ ਸੁਰੱਖਿਆ ਅਤੇ ਸਿਹਤ ਸੰਭਾਲ ਅਧਿਕਾਰ ਅਤੇ ਅੰਤਰਰਾਸ਼ਟਰੀ ਗੱਠਜੋੜ ਦੀ ਗੱਲ ਕਰਨਾ ਬਹੁਤ ਖ਼ਾਸ ਹੈ। ਪੂਰੀ ਖ਼ਬਰ ਪੜ੍ਹੋ।
ਉਹ ਕਾਰਨ ਜਿਨ੍ਹਾਂ ਕਰਕੇ ਟਰੰਪ ਰਾਸ਼ਟਰਪਤੀ ਚੋਣਾਂ ਹਾਰੇ
2020 ਦੀਆਂ ਚੋਣਾਂ ਨੇ ਇੱਕ ਵਾਰ ਫਿਰ ਸਾਰਿਆਂ ਲਈ ਇਸ ਗਲਤ ਫਹਿਮੀ ਨੂੰ ਦਫ਼ਨਾ ਦਿੱਤਾ ਹੈ ਕਿ 2016 ਦੀ ਚੋਣ ਇੱਕ ਇਤਿਹਾਸਕ ਦੁਰਘਟਨਾ ਸੀ, ਇੱਕ ਵੱਡੀ ਅਮਰੀਕੀ ਗਲਤੀ।
ਡੌਨਲਡ ਟਰੰਪ ਨੇ 7 ਕਰੋੜ ਤੋਂ ਜ਼ਿਆਦਾ ਵੋਟਾਂ ਹਾਸਲ ਕੀਤੀਆਂ ਜੋ ਅਮਰੀਕੀ ਇਤਿਹਾਸ ਵਿੱਚ ਦੂਜਾ ਸਭ ਤੋਂ ਵੱਡਾ ਅੰਕੜਾ ਹੈ।

ਤਸਵੀਰ ਸਰੋਤ, Getty Images
ਡੌਨਲਡ ਟਰੰਪ ਨੇ ਸਾਲ 2016 ਵਿੱਚ ਰਾਸ਼ਟਰਪਤੀ ਅਹੁਦਾ ਕਿਸੇ ਹੱਦ ਤੱਕ ਇਸ ਲਈ ਜਿੱਤ ਲਿਆ ਸੀ ਕਿਉਂਕਿ ਉਹ ਇੱਕ ਆਦਰਸ਼ ਬਾਹਰੀ ਰਾਜਨੀਤਕ ਵਿਅਕਤੀ ਸੀ ਜੋ ਇਹ ਕਹਿਣ ਲਈ ਤਿਆਰ ਸੀ ਕਿ ਇੱਥੇ ਪਹਿਲਾਂ ਕੀ ਕੁਝ ਸਹੀ ਨਹੀਂ ਹੋ ਰਿਹਾ ਸੀ।
ਪਰ ਡੌਨਲਡ ਟਰੰਪ ਨੇ 2020 ਵਿੱਚ ਰਾਸ਼ਟਰਪਤੀ ਅਹੁਦਾ ਕਿਸੇ ਹੱਦ ਤੱਕ ਇਸ ਲਈ ਗੁਆ ਦਿੱਤਾ ਕਿਉਂਕਿ ਇੱਕ ਅਜਿਹੇ ਵਿਅਕਤੀ ਵੀ ਸਨ ਜੋ ਅਜਿਹੀਆਂ ਗੱਲਾਂ ਕਹਿ ਦਿੰਦੇ ਸਨ ਜੋ ਪਹਿਲਾਂ ਨਹੀਂ ਕਹੀਆਂ ਜਾਂਦੀਆਂ ਸਨ। ਹਾਰ ਦੇ ਕਾਰਨਾਂ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਅਮਰੀਕੀ ਚੋਣਾਂ 'ਚ ਉੱਪ ਰਾਸ਼ਟਰਪਤੀ ਦੀ ਚੋਣ ਜਿੱਤਣ ਵਾਲੀ ਕਮਲਾ ਹੈਰਿਸ ਕੌਣ ਹਨ ਤੇ ਭਾਰਤ ਨਾਲ ਉਨ੍ਹਾਂ ਦਾ ਕੀ ਹੈ ਸਬੰਧ
ਖ਼ੁਦ ਰਾਸ਼ਟਰਪਤੀ ਬਣਨ ਦਾ ਸੁਪਨਾ ਅੱਧ ਵਿਚਾਲੇ ਟੁੱਟ ਜਾਣ ਤੋਂ ਬਾਅਦ ਕਮਲਾ ਹੈਰਿਸ ਡੈਮੋਕਰੇਟਿਕ ਪਾਰਟੀ ਵੱਲੋਂ ਅਮਰੀਕਾ ਦੇ ਉਪ-ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਸਨ।
ਹੁਣ 55 ਸਾਲਾ ਕਮਲਾ ਬਾਇਡਨ ਦੇ ਨਾਲ ਹਨ ਅਤੇ ਇੰਨ੍ਹਾਂ ਚੋਣਾਂ ਲਈ ਉਨ੍ਹਾਂ ਨੇ ਉਪ-ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਹੀ ਬਹਿਸ ਵਿੱਚ ਉਪ-ਰਾਸ਼ਟਰਪਤੀ ਮਾਈਕ ਪੈਂਸ ਦਾ ਸਾਹਮਣਾ ਕੀਤਾ।

ਤਸਵੀਰ ਸਰੋਤ, Getty Images
ਕਮਲਾ ਹੈਰਿਸ ਦਾ ਜਨਮ ਕੈਲੀਫੋਰਨੀਆ ਦੇ ਓਕਲੈਂਡ ਵਿੱਚ ਦੋ ਪਰਵਾਸੀ ਮਾਪਿਆਂ ਦੇ ਘਰ ਹੋਇਆ। ਉਨ੍ਹਾਂ ਦੀ ਮਾਂ ਭਾਰਤੀ ਮੂਲ ਦੀ ਸੀ ਜਦਕਿ ਪਿਤਾ ਇੱਕ ਜਮਾਇਕਨ।
ਨਿੱਕੀ ਉਮਰ ਵਿੱਚ ਹੀ ਮਾਪਿਆਂ ਦਾ ਤਲਾਕ ਹੋ ਗਿਆ। ਉਸ ਤੋਂ ਬਾਅਦ ਕਮਲਾ ਨੂੰ ਉਨ੍ਹਾਂ ਦੀ ਹਿੰਦੂ ਮਾਂ ਸ਼ਇਆਮਲਾ ਗੋਪਾਲਨ ਹੈਰਿਸ ਨੇ ਇੱਕਲਿਆਂ ਹੀ ਪਾਲਿਆ। ਪੂਰੀ ਖ਼ਬਰ ਪੜ੍ਹਨ ਲਈ ਇੱਥ ਕਲਿੱਕ ਕਰੋ।
ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ
ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦੀ ਉਡੀਕ ਜਾਰੀ ਹੈ। ਦੁਨੀਆਂ ਭਰ ਦੀਆਂ ਨਜ਼ਰਾਂ ਡੌਨਲਡ ਟਰੰਪ ਤੇ ਜੋਅ ਬਾਇਡਨ ਵਿਚਲੇ ਸਖ਼ਤ ਮੁਕਾਬਲੇ 'ਤੇ ਹਨ।

ਟਰੰਪ ਨੇ 2016 ਵਿੱਚ ਕਿਹਾ ਸੀ ਕਿ ਉਹ ਤਨਖਾਹ ਵਜੋਂ ਸਿਰਫ਼ ਇੱਕ ਡਾਲਰ ਹੀ ਲੈਣਗੇ। ਹਾਲਾਂਕਿ ਉਸ ਸਮੇਂ ਟਰੰਪ ਦੀ ਆਪਣੀ ਨਿੱਜੀ ਜਾਇਦਾਦ ਹੀ 3.7 ਅਰਬ ਡਾਲਰ ਦੀ ਸੀ।
ਪਰ ਜੇਕਰ ਗੱਲ ਤਨਖਾਹ ਦੀ ਕਰੀਏ ਤਾਂ ਇਸ ਉੱਚੇ ਅਹੁਦੇ ਲਈ ਅਮਰੀਕਾ ਦੇ ਰਾਸ਼ਟਰਪਤੀ ਨੂੰ ਸਲਾਨਾ 4 ਲੱਖ ਅਮਰੀਕੀ ਡਾਲਰ ਤਨਖਾਹ ਮਿਲਦੀ ਹੈ ਜੋ ਭਾਰਤੀ ਕਰੰਸੀ ਵਿੱਚ ਦੇਖੀਏ ਤਾਂ ਕਰੀਬ ਦੋ ਕਰੋੜ 98 ਲੱਖ 77 ਹਜ਼ਾਰ ਹੈ।
ਇਸ ਤੋਂ ਇਲਾਵਾ ਰਿਹਾਇਸ਼ ਲਈ ਆਲੀਸ਼ਾਨ ਵ੍ਹਾਈਟ ਹਾਊਸ ਏਅਰ ਫੋਰਸ-ਵਨ ਸਣੇ ਹੋਰ ਕੀ-ਕੀ ਸਹੂਲਤਾਂ ਹਨ ਜਾਣਨ ਲਈ ਇੱਥੇ ਕਲਿੱਕ ਕਰੋ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਬਿਹਾਰ ਦੇ ਚੋਣਾਂ ਨੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਕਿਉਂ ਭਾਜੜਾਂ ਪਾਈਆਂ
ਸਿਆਸੀ ਹਲਕਿਆਂ ਵਿੱਚ ਹਮੇਸ਼ਾ ਹੀ ਇਹ ਕਿਹਾ ਜਾਂਦਾ ਹੈ ਕਿ ਦਿੱਲੀ ਦੀ ਸਰਕਾਰ ਦਾ ਰਾਹ ਉੱਤਰ ਪ੍ਰਦੇਸ਼ ਤੋਂ ਹੋ ਕੇ ਲੰਘਦਾ ਹੈ।
ਇਹ ਗੱਲ ਕਾਫ਼ੀ ਹੱਦ ਤੱਕ ਇਸ ਲਈ ਵੀ ਸਹੀ ਮੰਨੀ ਜਾਂਦੀ ਹੈ ਕਿਉਂਕਿ ਉੱਤਰ ਪ੍ਰਦੇਸ਼ ਆਬਾਦੀ ਪੱਖੋਂ ਸਭ ਤੋਂ ਵੱਡਾ ਸੂਬਾ ਹੈ ਅਤੇ ਇੱਥੇ ਲੋਕ ਸਭਾ ਸੀਟਾਂ ਦੀ ਗਿਣਤੀ ਵੀ ਸਭ ਤੋਂ ਵੱਧ ਹੈ।

ਤਸਵੀਰ ਸਰੋਤ, Getty Images
ਪਰ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਦਿੱਲੀ ਦੀ ਸਰਕਾਰ ਉਦੋਂ ਤੱਕ ਮਜ਼ਬੂਤ ਨਹੀਂ ਹੋ ਸਕਦੀ ਹੈ, ਜਦੋਂ ਤੱਕ ਬਿਹਾਰ ਦੀ ਉਸ 'ਚ ਅਹਿਮ ਭੂਮਿਕਾ ਨਾ ਹੋਵੇ।
ਉਹ ਭਾਵੇਂ ਵਿਸ਼ਵਨਾਥ ਪ੍ਰਤਾਪ ਸਿੰਘ ਦਾ ਪ੍ਰਧਾਨ ਮੰਤਰੀ ਬਣਨਾ ਹੋਵੇ ਜਾਂ ਫਿਰ ਚੰਦਰਸ਼ੇਖਰ ਅਤੇ ਇੰਦਰ ਕੁਮਾਰ ਗੁਜਰਾਲ ਜਾਂ ਐੱਚਡੀ ਦੇਵੇਗੌੜਾ ਦਾ ਬਤੌਰ ਪ੍ਰਧਾਨ ਮੰਤਰੀ ਅਹੁਦੇ 'ਤੇ ਬੈਠਣਾ।
ਇਨ੍ਹਾਂ ਸਾਰਿਆਂ ਦਾ ਪ੍ਰਧਾਨ ਮੰਤਰੀ ਬਣਨ 'ਚ ਬਿਹਾਰ ਦੇ ਆਗੂਆਂ ਦੇ ਫ਼ੈਸਲਿਆਂ ਜਾਂ ਫਿਰ ਉਨ੍ਹਾਂ ਦੇ ਸਿਆਸੀ ਜੋੜ-ਘਟਾਓ ਦਾ ਵੱਡਾ ਯੋਗਦਾਨ ਹੁੰਦਾ ਹੈ।
ਇਸੇ ਕਾਰਨ ਹੀ ਬਿਹਾਰ ਵਿੱਚ ਇਸ ਵਾਰੀ ਦੀਆਂ ਵਿਧਾਨ ਸਭਾ ਚੋਣਾਂ 'ਤੇ ਪੂਰੇ ਦੇਸ ਦੀ ਨਜ਼ਰ ਹੈ। ਖ਼ਬਰ ਵਿਸਥਾਰ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












