ਅੰਮ੍ਰਿਤਸਰ ਅਤੇ ਨਾਦੇੜ ਦਰਮਿਆਨ ਹਵਾਈ ਯਾਤਰਾ ਹੋਵੇਗੀ ਮੁੜ ਤੋਂ ਸ਼ੂਰੂ - ਅਹਿਮ ਖ਼ਬਰਾਂ

ਸ੍ਰੀ ਹਰਿਮੰਦਰ ਸਾਹਿਬ ਅਤੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਵਿਚਕਾਰ ਹਵਾਈ ਕਨੈਕਟਵਿਟੀ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰੀ ਹਰਦੀਪ ਪੁਰੀ ਨੇ ਅੱਜ ਕੀਤਾ ਹੈ।

ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਦੋਹਾਂ ਗੁਰੂਧਾਮਾਂ ਵਿਚਕਾਰ ਮੁੜ ਤੋਂ ਹਵਾਈ ਸੇਵਾ ਸ਼ੁਰੂ ਕੀਤੀ ਜਾਵੇਗੀ।

ਉਨ੍ਹਾਂ ਕਿਹਾ, "ਅੰਮ੍ਰਿਤਸਰ ਅਤੇ ਨਾਦੇੜ ਦਰਮਿਆਨ 10 ਨਵੰਬਰ ਤੋਂ ਸਿੱਧੀ ਫਲਾਈਟ ਦੁਬਾਰਾ ਸ਼ੁਰੂ ਹੋਵੇਗੀ। ਇਹ ਫਲਾਈਟ ਹਫ਼ਤੇ 'ਚ ਤਿੰਨ ਵਾਰ ਉਡਾਨ ਭਰੇਗੀ।"

ਅਕਸ਼ੈ ਕੁਮਾਰ ਦੀ ਫਿਲਮ 'ਲਕਸ਼ਮੀ ਬੰਬ' ਦਾ ਨਾਮ 'ਲਕਸ਼ਮੀ' ਹੋਇਆ

ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ 'ਲਕਸ਼ਮੀ ਬੰਬ' (Laxmi Bomb) ਦਾ ਨਾਮ ਬਦਲ ਕੇ ਲਕਸ਼ਮੀ ਕਰ ਦਿੱਤਾ ਗਿਆ ਹੈ। ਇਸ ਫਿਲਮ ਵਿਚ ਅਕਸ਼ੈ ਕੁਮਾਰ ਇਕ ਟ੍ਰਾਂਸਜੈਂਡਰ ਵਿਅਕਤੀ ਦਾ ਕਿਰਦਾਰ ਨਿਭਾਅ ਰਹੇ ਹਨ।

ਰਾਘਵ ਲਾਰੈਂਸ ਦੁਆਰਾ ਨਿਰਦੇਸ਼ਤ ਫਿਲਮ ਨੂੰ ਵੀਰਵਾਰ ਨੂੰ ਸੈਂਸਰ ਦਾ ਸਰਟੀਫਿਕੇਟ ਮਿਲਿਆ ਅਤੇ ਇਸ ਤੋਂ ਬਾਅਦ ਫਿਲਮ ਨਿਰਮਾਤਾਵਾਂ ਨੇ ਇਸ ਬਾਰੇ ਸੈਂਸਰ ਬੋਰਡ ਦੇ ਮੈਂਬਰਾਂ ਨਾਲ ਵਿਚਾਰ ਵਟਾਂਦਰੇ ਕੀਤੇ।

ਦੱਸਿਆ ਗਿਆ ਕਿ ਵਿਚਾਰ ਵਟਾਂਦਰੇ ਤੋਂ ਬਾਅਦ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਫਿਲਮ ਦਾ ਨਾਮ 'ਲਕਸ਼ਮੀ ਬੰਬ' ਤੋਂ ਬਦਲ ਕੇ 'ਲਕਸ਼ਮੀ' ਕਰ ਦਿੱਤਾ ਗਿਆ ਹੈ।

ਹਾਲ ਹੀ ਵਿੱਚ ਕੁਝ ਹੋਰ ਅਦਾਕਾਰਾਂ ਅਤੇ ਲੋਕਾਂ ਸਮੇਤ ਮੁਕੇਸ਼ ਖੰਨਾ ਨੇ ਫਿਲਮ ਦੇ ਟਾਈਟਲ ਉੱਤੇ ਸਵਾਲ ਚੁੱਕਿਆ ਸੀ ਅਤੇ ਇਸ ਉੱਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲਾਇਆ ਸੀ।

ਹੋਰਰ-ਕਾਮੇਡੀ ਫਿਲਮ 'ਲਕਸ਼ਮੀ' 9 ਨਵੰਬਰ ਨੂੰ ਰਿਲੀਜ਼ ਹੋਵੇਗੀ।

ਫਰਾਂਸ ਦੇ ਨੀਸ ਸ਼ਹਿਰ 'ਚ ਕਈ ਲੋਕਾਂ 'ਤੇ ਚਾਕੂ ਨਾਲ ਹਮਲਾ, 3 ਮੌਤਾਂ

ਫਰਾਂਸ ਦੇ ਸਥਾਨਕ ਮੀਡੀਆ ਤੋਂ ਮਿਲ ਰਹੀਆਂ ਰਿਪਰੋਟਾਂ ਮੁਤਾਬਕ ਮੁਲਕ ਦੇ ਨੀਸ ਸ਼ਹਿਰ ਵਿਚ ਇੱਕ ਹਮਲਾਵਰ ਨੇ ਚਾਕੂ ਨਾਲ ਕਈ ਜਣਿਆਂ ਨੂੰ ਨਿਸ਼ਾਨਾਂ ਬਣਾਇਆ ਹੈ। ਇਸ ਹਮਲੇ ਵਿਚ ਘੱਟੋ ਘੱਟ ਤਿੰਨ ਜਣੇ ਮਾਰੇ ਗਏ ਹਨ ਮਰਨ ਵਾਲਿਆਂ ਵਿਚੋਂ ਇੱਕ ਔਰਤ ਦਾ ਸਿਰ ਕਲਮ ਕੀਤਾ ਗਿਆ ਹੈ। ਹਮਲੇ ਦੌਰਾਨ ਕੁਝ ਲੋਕ ਜ਼ਖ਼ਮੀ ਵੀ ਹੋਏ ਹਨ।

ਨੀਸ ਦੇ ਮੇਅਰ ਕ੍ਰਿਸ਼ਚੀਅਨ ਐਸਟ੍ਰੋਸੀ ਨੇ ਕਿਹਾ ਕਿ ਇਸ ਹਮਲੇ ਦੇ ਮਾਮਲੇ ਵਿਚ ਇੱਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਜਿਸ ਤਰ੍ਹਾਂ ਦਾ ਹਮਲਾ ਹੈ, ਉਸ ਨਾਲ ਅੱਤਵਾਦੀ ਹਮਲੇ ਦੇ ਸੰਕੇਤ ਮਿਲਦੇ ਹਨ। ਇਹ ਹਮਲਾ ਨੋਟੇ -ਡੈਮ ਬੈਸੇਲਿਕਾ ਦੇ ਨੇੜੇ ਹੋਇਆ ਹੈ।

ਨੀਸ ਭੂ -ਮੱਧ ਸਾਗਰ ਦੇ ਤਟ ਉੱਤੇ ਪੈਂਦੇ ਦੱਖਣੀ ਫਰਾਂਸ ਦਾ ਮੁੱਖ ਸ਼ਹਿਰ ਹੈ।

ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਫਰੈਂਚ ਰਿਵੋਰਾ ਸ਼ਹਿਰ ਦੇ ਇਲ਼ਾਕੇ ਵਿਚ ਜਾਣ ਤੋਂ ਬਚਣ

ਇਹ ਵੀ ਪੜ੍ਹੋ:

ਫਰਾਂਸ ਵਿੱਚ ਦੂਜੇ ਲੌਕਡਾਊਨ ਦਾ ਐਲਾਨ

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਦੇਸ਼ ਵਿੱਚ ਦੂਜੇ ਰਾਸ਼ਟਰ ਵਿਆਪੀ ਲੌਕਡਾਊ ਦਾ ਐਲਾਨ ਕਰ ਦਿੱਤਾ ਹੈ ਜੋ ਘੱਟੋ-ਘੱਟ ਪੂਰਾ ਨਵੰਬਰ ਮਹੀਨਾ ਲਾਗੂ ਰਹੇਗਾ।

ਮੈਕਰੋਂ ਨੇ ਆਪਣੇ ਸੰਬੋਧਨ ਵਿੱਚ ਸ਼ੁੱਕਰਵਾਰ ਨੂੰ ਸ਼ੁਰੂ ਹੋ ਰਹੇ ਲੌਕਡਾਊਨ ਦੇ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਇਸ ਵਿੱਚ ਲੋਕਾਂ ਨੂੰ ਸਿਰਫ਼ ਬਹੁਤ ਜ਼ਰੂਰੀ ਕੰਮਾਂ ਜਾਂ ਸਿਹਤ ਕਾਰਨਾਂ ਕਰਕੇ ਹੀ ਘਰੋਂ ਨਿਕਲਣ ਦੀ ਇਜਾਜ਼ਤ ਹੈ।

ਰੈਸਟੋਰੈਂਟ ਅਤੇ ਬਾਰ ਵਰਗੇ ਗ਼ੈਰ-ਜ਼ਰੂਰੀ ਕਾਰੋਬੰਦ ਬੰਦ ਰਹਿਣਗੇ ਜਦਕਿ ਸਕੂਲ ਅਤੇ ਫੈਕਟਰੀਆਂ ਖੁੱਲ੍ਹੀਆਂ ਰਹਿਣਗੀਆਂ।

ਕੋਵਿਡਾ-19 ਕਾਰਨ ਹੋਣ ਵਾਲੀਆਂ ਮੌਤਾਂ ਦਾ ਫਰਾਂਸ ਵਿੱਚ ਅੰਕੜਾ ਅਪ੍ਰੈਲ ਤੋਂ ਬਾਅਦ ਸਭ ਤੋਂ ਉੱਚੇ ਪੱਧਰ 'ਤੇ ਹੈ। ਮੰਗਲਵਾਰ ਨੂੰ 33,000 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਮੈਕਰੋਂ ਨੇ ਕਿਹਾ ਕਿ ਦੇਸ਼ ਵਿੱਚ ਦੂਜੀ ਲਹਿਰ ਦਾ ਖ਼ਤਰਾ ਹੈ ਜਿਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਪਹਿਲਾਂ ਵਾਲੇ ਨਾਲੋਂ ਜ਼ਿਆਦਾ ਗਹਿਰਾ ਹੋਵੇਗਾ।

ਬੀਬੀਸੀ ਨਿਊਜ਼ ਪੰਜਾਬ ਨੂੰ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ ਤੇ ਇੰਝ ਲਿਆਓ

ਜਰਮਨੀ ਦੇ ਕੁਝ ਹਿੱਸਿਆਂ ਵਿੱਚ ਹੋਵੇਗਾ ਲੌਕਡਾਊਨ

ਇਸ ਤੋਂ ਪਹਿਲਾਂ ਜਰਮਨ ਚਾਂਸਲਰ ਐਂਗਲਾ ਮਰਕਲ ਨੇ ਕਿਹਾ ਸੀ ਕਿ ਉਨ੍ਹਾਂ ਦੇ ਦੇਸ਼ ਨੂੰ 'ਅਜੇ ਕਾਰਵਾਈ' ਕਰਨ ਦੀ ਲੋੜ ਹੈ ਅਤੇ ਕੋਰੋਨਾਵਾਇਰਸ ਦਾ ਪ੍ਰਸਾਰ ਰੋਕਣ ਲਈ ਵੱਡੀਆਂ ਰਾਸ਼ਟਰ ਵਿਆਪੀ ਕੋਸ਼ਿਸ਼ਾਂ ਦੀ ਲੋੜ ਹੈ।

ਕਈ ਯੂਰੋਪੀ ਦੇਸ਼ਾਂ ਵਿੱਚ ਇਨਫੈਕਸ਼ਨ ਤੇਜ਼ੀ ਨਾਲ ਵਧ ਰਹੀ ਹੈ।

ਐਂਗਲਾ ਮਰਕਲ ਦਾ ਕਹਿਣਾ ਹੈ, "ਸਾਡਾ ਸਿਹਤ ਸਿਸਟਮ ਅੱਜ ਵੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਪਰ ਇਸ ਰਫ਼ਤਾਰ ਨਾਲ ਵਾਇਰਸ ਦੇ ਮਾਮਲੇ ਆਪਣੀ ਸਮਰੱਥਾ ਤੋਂ ਕਿਤੇ ਜ਼ਿਆਦਾ ਹੋ ਸਕਦੇ ਹਨ।"

2 ਨਵੰਬਰ ਤੋਂ ਜਰਮਨੀ ਦੇ ਕੁਝ ਹਿੱਸਿਆਂ ਵਿੱਚ ਲੌਕਡਾਊਨ ਸ਼ੁਰੂ ਹੋ ਰਿਹਾ ਹੈ ਜਿਸਦੇ ਲਈ ਇਹ ਦਿਸ਼ਾ-ਨਿਰਦੇਸ਼ ਹੋਣਗੇ:-

  • ਸਕੂਲ ਅਤੇ ਕਿੰਡਰਗਾਰਟਨ ਖੁੱਲ੍ਹੇ ਰਹਿਣਗੇ
  • ਬਾਰ ਬੰਦ ਰਹਿਣਗੇ ਅਤੇ ਰੈਸਟੋਰੈਂਟ ਤੋਂ ਸਿਰਫ਼ ਖਾਣਾ ਪੈਕ ਕਰਵਾ ਕੇ ਲਿਜਾਇਆ ਜਾ ਸਕੇਗਾ
  • ਟੈਟੂ ਅਤੇ ਮਸਾਜ ਪਾਰਲਰ ਬੰਦ ਰਹਿਣਗੇ
  • ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨਾ ਹੋਵੇਗੀ ਅਤੇ ਟੂਰਿਜ਼ਮ ਬੰਦ ਰਹੇਗਾ

ਇੰਗਲੈਂਡ 'ਚ ਰੋਜ਼ਾਨਾ ਇੱਕ ਲੱਖ ਲੋਕਾਂ ਨੂੰ ਹੋ ਰਹੀ ਇਨਫੈਕਸ਼ਨ

ਇੱਕ ਵਿਸ਼ੇਲਣ ਮੁਤਾਬਕ ਇੰਗਲੈਂਡ ਵਿੱਚ ਰੋਜ਼ਾਨਾ 1 ਲੱਖ ਲੋਕ ਕੋਰੋਨਾਵਾਇਰਸ ਨਾਲ ਪੀੜਤ ਹੋ ਰਹੇ ਹਨ।

ਇੰਪੀਰੀਅਲ ਕਾਲਜ ਆਫ ਲੰਡਨ ਵੱਲੋਂ ਕੀਤੇ ਗਏ ਅਧਿਐਨ ਮੁਤਾਬਕ ਮਹਾਂਮਾਰੀ ਦੀ ਰਫਤਾਰ ਤੇਜ਼ ਹੋ ਰਹੀ ਹੈ ਅਤੇ ਅਨੁਮਾਨ ਹੈ ਕਿ ਪੀੜਤ ਲੋਕਾਂ ਦੀ ਸੰਖਿਆਂ ਹੁਣ ਹਰ 9 ਦਿਨਾਂ ਵਿੱਚ ਦੁੱਗਣੀ ਹੋ ਰਹੀ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਅਸੀਂ ਇੱਕ 'ਗੰਭੀਰ ਸਟੇਜ' 'ਤੇ ਹਾਂ ਅਤੇ 'ਕੁਝ ਬਦਲਣਾ ਹੋਵੇਗਾ'।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)