ਪ੍ਰਧਾਨ ਮੰਤਰੀ ਮੋਦੀ ਨੇ ਰਾਮ ਮੰਦਰ ਬਾਰੇ ਕਿਹਾ, 'ਜੋ ਸਿਆਸੀ ਲੋਕ ਸਾਨੂੰ ਵਾਰ-ਵਾਰ ਤਰੀਕ ਪੁੱਛਦੇ ਸਨ, ਉਹ ਮਜਬੂਰੀ 'ਚ ਤਾਲੀਆਂ ਵਜਾ ਰਹੇ' - 5 ਅਹਿਮ ਖ਼ਬਰਾਂ

ਬਿਹਾਰ 'ਚ ਬੀਤੇ ਦਿਨੀਂ ਚੋਣ ਰੈਲੀ ਦੌਰਾਨ ਪੀਐੱਮ ਮੋਦੀ ਵੱਲੋਂ ਰਾਮ ਮੰਦਿਰ ਦੀ ਉਸਾਰੀ ਦਾ ਜ਼ਿਕਰ ਕੀਤਾ ਗਿਆ। ਉਨ੍ਹਾਂ ਕਿਹਾ ਸਦੀਆਂ ਦੀ ਤਪੱਸਿਆ ਤੋਂ ਬਾਅਦ ਹੁਣ ਅਯੁੱਧਿਆ ਵਿੱਚ ਰਾਮ ਮੰਦਿਰ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ।

ਪੀਐੱਮ ਮੋਦੀ ਨੇ ਕਿਹਾ ਭਾਜਪਾ ਦੀ ਪਛਾਣ ਇਸੇ ਨਾਲ ਹੈ ਕਿ ਜੋ ਉਹ ਕਹਿੰਦੇ ਹਨ, ਉਹ ਕਰਕੇ ਵਖਾਉਂਦੇ ਹਨ।

ਉਨ੍ਹਾਂ ਕਿਹਾ ਪਹਿਲਾਂ ਜਿਹੜੇ ਸਿਆਸੀ ਲੋਕ ਜੋ ਵਾਰ-ਵਾਰ ਸਾਨੂੰ ਤਰੀਕ ਪੁੱਛਦੇ ਸਨ ਹੁਣ ਮਜਬੂਰੀ ਵਿੱਚ ਤਾਲੀਆਂ ਵਜਾ ਰਹੇ ਹਨ।

ਇਹ ਵੀ ਪੜ੍ਹੋ:

ਇਸ ਮੌਕੇ ਮੰਚ 'ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਮੌਜੂਦ ਸਨ। 2015 'ਚ ਨਿਤੀਸ਼ ਕੁਮਾਰ ਜਦੋਂ NDA ਦਾ ਹਿੱਸਾ ਨਹੀਂ ਸਨ ਤਾਂ ਭਾਜਪਾ-ਆਰਐੱਸਐੱਸ ਨੂੰ ਘੇਰਦੇ ਸਨ।

ਦੱਸ ਦਈਏ ਬਿਹਾਰ ਵਿੱਚ ਇਸ ਵੇਲੇ ਚੋਣਾਂ ਹੋ ਰਹੀਆਂ ਹਨ, ਪਹਿਲੇ ਗੇੜ ਦੀ ਵੋਟਿੰਗ ਮੁਕੰਮਲ ਹੋ ਚੁੱਕੀ ਹੈ।

ਵੀਡੀਓ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਹਰਿਆਣਾ ਦੇ ਪੰਚਕੂਲਾ ਦੀ ਗਊਸ਼ਾਲਾ 'ਚ 70 ਗਊਆਂ ਦੀ ਮੌਤ

ਪੰਚਕੂਲਾ 'ਚ ਬੁੱਧਵਾਰ ਸਵੇਰੇ ਮਨਸਾ ਦੇਵੀ ਗਊਸ਼ਾਲਾ 'ਚ ਕਰੀਬ 70 ਗਊਆਂ ਦੀ ਮੌਤ ਹੋ ਗਈ ਅਤੇ 30 ਦੇ ਕਰੀਬ ਗਊਆਂ ਬਿਮਾਰ ਦੱਸੀਆਂ ਜਾ ਰਹੀਆਂ ਹਨ।

ਸਥਾਨਕ ਪਸ਼ੂ ਪਾਲਣ ਤੇ ਡੇਅਰੀ ਵਿਭਾਗ ਦੀ ਟੀਮ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਹੈ ਅਤੇ ਪਾਣੀ ਤੇ ਚਾਰੇ ਦੇ ਸੈਂਪਲ ਲਏ ਹਨ।

ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟ ਅਨਿਲ ਕੁਮਾਰ ਨੇ ਦੱਸਿਆ, "ਜਦੋਂ ਸਾਨੂੰ ਟੈਸਟ ਰਿਪੋਰਟ ਮਿਲੇਗੀ ਅਸੀਂ ਉਦੋਂ ਹੀ ਕੁਝ ਕਹਿ ਪਾਵਾਂਗੇ। ਸ਼ੁਰੂਆਤੀ ਜਾਂਚ 'ਚ ਇਹ ਫੂਡ ਪੁਆਈਜ਼ਨਿੰਗ ਦਾ ਮਾਮਲਾ ਜਾਪ ਰਿਹਾ ਹੈ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਨਿਊਜ਼ ਪੰਜਾਬ ਨੂੰ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ ਤੇ ਇੰਝ ਲਿਆਓ

18 ਮਹੀਨੇ ਦੀ ਇਸ ਬੱਚੀ ਨੇ ਕਿਵੇਂ 8 ਸਾਲਾਂ ਭਰਾ ਦੀ ਬਚਾਈ ਜ਼ਿੰਦਗੀ

ਭਾਰਤ ਵਰਗਾ ਦੇਸ, ਜਿੱਥੇ ਮਾੜੀ ਢਾਂਚਾਗਤ ਵਿਵਸਥਾ ਹੋਵੇ ਅਤੇ ਹਰ ਮਾਮਲੇ ਨੂੰ ਨੈਤਿਕ ਕਦਰਾਂ ਕੀਮਤਾਂ ਨਾਲ ਜੋੜਿਆ ਜਾਂਦਾ ਹੋਵੇ ਉਥੇ ਕਿਸੇ ਭੈਣ ਜਾਂ ਭਰਾ ਨੂੰ ਬਚਾਉਣ ਲਈ ਪੈਦਾ ਕੀਤੇ ਗਏ ਬੱਚੇ ਬਾਰੇ ਸਵਾਲ ਖੜ੍ਹੇ ਹੋਣਾ ਸੁਭਾਵਿਕ ਹੈ।

ਪਿਛਲੇ ਦਿਨੀਂ ਤਕਨੀਕ ਦੀ ਮਦਦ ਨਾਲ ਇੱਕ 18 ਮਹੀਨੇ ਦੀ ਬੱਚੀ ਵਲੋਂ ਉਸ ਦੇ 8 ਸਾਲਾਂ ਦੇ ਭਰਾ ਨੂੰ ਜ਼ਿੰਦਗੀ ਦੇਣ ਦੀਆਂ ਖ਼ਬਰਾਂ ਦੇਸ ਭਰ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। ਬੀਬੀਸੀ ਪੱਤਰਕਾਰ ਗੀਤਾ ਪਾਂਡੇ ਨੇ ਦਿੱਲੀ ਤੋਂ ਇਸ ਬਾਰੇ ਵਿਸਥਾਰ ਵਿੱਚ ਰਿਪੋਰਟ ਦਿੱਤੀ।

ਕਾਵਿਆ ਸੋਲੰਕੀ ਦਾ ਜਨਮ 'ਸੇਵੀਅਰ ਸਿਬਲਿੰਗ' (ਕਿਸੇ ਵੱਡੇ ਭੈਣ ਜਾਂ ਭਰਾ ਦੀ ਜ਼ਿੰਦਗੀ ਬਚਾਉਣ ਲਈ ਪੈਦਾ ਕੀਤਾ ਗਿਆ ਬੱਚਾ) ਦੇ ਤੌਰ 'ਤੇ ਅਕਤੂਬਰ 2018 ਵਿੱਚ ਹੋਇਆ ਸੀ ਅਤੇ ਮਾਰਚ ਵਿੱਚ ਜਦੋਂ ਉਹ 18 ਮਹੀਨਿਆਂ ਦੀ ਸੀ, ਉਸਦਾ ਬੋਨ ਮੈਰੋ ਲਿਆ ਗਿਆ ਅਤੇ ਉਸਦੇ ਸੱਤ ਸਾਲਾ ਭਰਾ ਅਭੀਜੀਤ ਵਿੱਚ ਟਰਾਂਸਪਲਾਂਟ ਕੀਤਾ ਗਿਆ।

ਖ਼ਬਰ ਹੋਰ ਤਫਸੀਲ ਵਿੱਚ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਅਮਰੀਕਾ: ਫ਼ਿਲਡੈਲਫੀਆ ਸ਼ਹਿਰ ਵਿੱਚ ਕਿਉਂ ਹੋ ਰਹੇ ਹਨ ਦੰਗੇ

ਅਮਰੀਕਾ ਦੇ ਫ਼ਿਲਡੈਲਫ਼ਿਆ ਸ਼ਹਿਰ ਵਿੱਚ ਇੱਕ ਅਫ਼ਰੀਕੀ ਮੂਲ ਦੇ ਨਾਗਰਿਕ ਦੀ ਮੌਤ ਨੂੰ ਲੈ ਕੇ ਹੰਗਾਮਾ ਲਗਾਤਾਰ ਜਾਰੀ ਹੈ।

ਫ਼ਿਲਡੈਲਫ਼ਿਆ ਪੁਲਿਸ ਨੇ ਦੱਸਿਆ ਕਿ ਤਣਾਅ ਦੇ ਵਿਚਕਾਰ ਸੈਂਕੜੇ ਲੋਕਾਂ ਦੀ ਭੀੜ ਨੇ ਸੜਕਾਂ 'ਤੇ ਅਗਜ਼ਨੀ ਅਤੇ ਦੁਕਾਨਾਂ ਦੀ ਲੁੱਟ ਮਾਰ ਕੀਤੀ।

ਸਥਾਨਕ ਪ੍ਰਸ਼ਾਸਨ ਦੇ ਅਨੁਸਾਰ, ਫ਼ਿਲਡੈਲਫ਼ਿਆ ਸ਼ਹਿਰ ਵਿੱਚ ਵਾਧੂ ਪੁਲਿਸ ਬਲ ਅਤੇ ਨੈਸ਼ਨਲ ਗਾਰਡ ਤਾਇਨਾਤ ਕੀਤੇ ਗਏ ਹਨ।

ਪੁਲਿਸ ਅਧਿਕਾਰੀਆਂ ਦੇ ਅਨੁਸਾਰ ਭੀੜ ਨੂੰ ਕਾਬੂ ਕਰਨ ਵਿੱਚ ਹੁਣ ਤੱਕ 30 ਤੋਂ ਵੱਧ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਦੁਨੀਆਂ ਵਿੱਚ ਕੁਝ ਦੇਸ਼ ਧਨਾਢ ਕਿਉਂ ਹਨ ਤੇ ਬਾਕੀ ਗ਼ਰੀਬ ਕਿਉਂ ਹਨ?

ਦੁਨੀਆਂ ਵਿੱਚ ਕੁਝ ਦੇਸ਼ ਨਾਰਵੇ ਵਾਂਗ ਧਨਾਢ ਕਿਉਂ ਹਨ ਤੇ ਬਾਕੀ ਨਾਈਜੀਰੀਆ ਵਾਂਗ ਗਰੀਬ ਕਿਉਂ ਹਨ? ਇਹ ਇੱਕ ਅਜਿਹਾ ਸਵਾਲ ਹੈ ਜੋ ਲੰਬੇ ਸਮੇਂ ਤੋ ਬਹਿਸ ਦਾ ਹਿੱਸਾ ਰਿਹਾ ਅਤੇ ਅੱਗੇ ਵੀ ਰਹੇਗਾ। ਇਸ ਸਵਾਲ ਦੇ ਕਈ ਜਵਾਬ ਹਨ।

ਜਰਮਨ ਫਿਲਾਸਫ਼ਰ ਅਤੇ ਅਰਥ ਸ਼ਾਸਤਰੀ ਮੈਕਸ ਵੈਬਰ (1864-1920) ਨੇ ਆਧੁਨਿਕ ਪੱਛਮੀ ਸਮਾਜ ਦੇ ਵਿਕਾਸ ਬਾਰੇ ਸਭ ਤੋਂ ਮਹੱਤਵਪੂਰਨ ਸਿਧਾਂਤ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਮੁਲਕਾਂ ਦੇ ਧਾਰਮਿਕ ਤੇ ਸਮਾਜਿਕ ਵਖਰੇਵੇਂ ਹੀ ਵੱਖੋ-ਵੱਖਰੇ ਆਰਥਿਕ ਸਿੱਟੇ ਸਾਹਮਣੇ ਆਉਂਦੇ ਹਨ।

ਦੂਜੇ ਸਿਧਾਂਤਕਾਰਾਂ ਦੀ ਰਾਇ ਹੈ ਕਿ ਕੁਦਰਤੀ ਵਸੀਲਿਆਂ ਜਾਂ ਉਨ੍ਹਾਂ ਬਾਰੇ ਤਕਨੀਕੀ ਜਾਣਕਾਰੀ ਦੀ ਕਮੀ ਕਾਰਨ ਦੇਸ਼ ਆਤਮ-ਨਿਰਭਰ ਆਰਥਿਕ ਵਿਕਾਸ ਤੋਂ ਵਾਂਝੇ ਰਹਿ ਜਾਂਦੇ ਹਨ।

ਪੂਰੀ ਖ਼ਬਰ ਵਿਸਥਾਰ ਵਿੱਚ ਪੜ੍ਹੋ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)