ਜਦੋਂ ਫੇਸਬੁੱਕ ਨੇ ਗੰਢੇ ਦੀ ਤਸਵੀਰ ਵਾਲੇ ਇਸ਼ਤਿਹਾਰ ਨੂੰ ‘ਅਸ਼ਲੀਲ’ ਸਮਝ ਲਿਆ

ਹਾਲ ਹੀ ਵਿੱਚ 'ਬੀਜ ਅਤੇ ਬਾਗਬਾਨੀ ਦਾ ਸਮਾਨ ਵੇਚਣ ਵਾਲੇ' ਇੱਕ ਕੈਨੇਡੀਅਨ ਸਟੋਰ ਨੇ ਪਤਾ ਲਗਿਆ ਕਿ ਫੇਸਬੁੱਕ ਪਿਆਜ਼-ਪਿਆਜ਼ ਵਿੱਚ ਫ਼ਰਕ ਕਰਦਾ ਹੈ।

ਯਾਨਿ ਕਿ ਇੱਕ ਪਾਸੇ ਤਾਂ ਉਹ ਪਿਆਜ਼ ਹੈ ਜੋ ਸਧਾਰਨ ਹੈ ਅਤੇ ਦੂਜੇ ਪਾਸੇ ਉਹ ਜਿਸ ਨੂੰ ਫੇਸਬੁੱਕ 'ਸੈਕਸੀ' ਮੰਨਦਾ ਹੈ।

ਦਰਅਸਲ ਕੈਨੇਡਾ ਦੇ ਪੂਰਬ ਵਿੱਚ ਸਥਿਤ ਨਿਊਫਾਊਂਡਲੈਂਡ ਦੇ ਸੈਂਟ ਜੋਨਸ ਸ਼ਹਿਰ ਵਿੱਚ ਸਥਿਤ 'ਈਡਬਲਿਊ ਗੇਜ਼' ਨਾਮ ਦੀ ਇੱਕ ਕੰਪਨੀ ਫੇਸਬੁੱਕ ਉੱਤੇ 'ਪਿਆਜ਼ ਦੇ ਬੀਜ ਦੀ ਇੱਕ ਕਿਸਮ' ਦਾ ਇਸ਼ਤਿਹਾਰ ਛਾਪਣਾ ਚਾਹੁੰਦੀ ਸੀ।

ਪਰ ਉਸ ਨੂੰ ਉਦੋਂ ਹੈਰਾਨੀ ਹੋਈ ਜਦੋਂ ਫੇਸਬੁੱਕ ਨੇ ਪਿਆਜ਼ ਦੇ ਇਸ਼ਤਿਹਾਰ ਨੂੰ ਇਹ ਕਹਿੰਦਿਆਂ ਰੱਦ ਕਰ ਦਿੱਤਾ ਕਿ ਉਹ 'ਸਪਸ਼ਟ ਤੌਰ 'ਤੇ ਸੈਕਸੀ' (ਫੇਸਬੁੱਕ 'ਤੇ ਨਗਨਤਾ ਦੀ ਸ਼੍ਰੇਣੀ) ਹੈ।

ਇਸ ਲਈ ਫੇਸਬੁੱਕ ਨੇ ਇੱਕ ਬਿਆਨ ਜਾਰੀ ਕਰਕੇ ਮੁਆਫ਼ੀ ਮੰਗੀ ਹੈ ਅਤੇ ਕਿਹਾ ਹੈ ਕਿ ਇਹ ਵੈਬਸਾਈਟ ਦੁਆਰਾ ਵਰਤੀ ਜਾਨ ਵਾਲੀ 'ਆਟੋਮੈਟਿਕ ਤਕਨਾਲੋਜੀ' ਕਾਰਨ ਹੋਇਆ ਸੀ।

ਇਹ ਵੀ ਪੜ੍ਹੋ:

ਜਿਸ ਇਸ਼ਤਿਹਾਰ ਨੂੰ ਫੇਸਬੁੱਕ ਨੇ ਪੋਸਟ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਉਸ 'ਤੇ 'ਵਾਲਾ-ਵਾਲਾ' ਕਿਸਮ ਦੇ ਪਿਆਜ਼ ਦੀ ਇੱਕ ਤਸਵੀਰ ਸੀ। ਪਿਆਜ਼ ਦੀ ਇਹ ਕਿਸਮ ਆਪਣੇ ਆਕਾਰ ਅਤੇ ਮਿੱਠੇ ਸਵਾਦ ਲਈ ਜਾਣੀ ਜਾਂਦੀ ਹੈ।

ਫੇਸਬੁੱਕ ਨੇ ਕਿਉਂ ਨਹੀਂ ਛਾਪਿਆ ਇਸ਼ਤਿਹਾਰ

ਈਡਬਲਿਯੂ ਗੇਜ਼ ਸਟੋਰ ਦੇ ਮੈਨੇਜਰ ਜੈਕਸਨ ਮੈਕਲਿਨ ਨੇ ਕਿਹਾ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਸਮਝ ਹੀ ਨਹੀਂ ਆਇਆ ਕਿ ਫੇਸਬੁੱਕ ਨੇ ਉਨ੍ਹਾਂ ਦੇ ਇਸ਼ਤਿਹਾਰ ਛਾਪਣ ਤੋਂ ਕਿਉਂ ਇਨਕਾਰ ਕਰ ਰਿਹਾ ਹੈ। ਅਸਲ ਕਾਰਨ ਨੂੰ ਸਮਝਣ ਵਿੱਚ ਉਨ੍ਹਾਂ ਨੂੰ ਕੁਝ ਸਮਾਂ ਲੱਗਾ।

ਥੋੜ੍ਹੀ ਦੇਰ ਬਾਅਦ ਜੈਕਸਨ ਨੂੰ ਅਹਿਸਾਸ ਹੋਇਆ ਕਿ ਫੇਸਬੁੱਕ ਪਿਆਜ਼ ਨੂੰ ਗਲਤੀ ਨਾਲ 'ਸਤਨ' ਸਮਝ ਰਿਹਾ ਹੈ।

ਜੈਕਸਨ ਜਾਣਦੇ ਸਨ ਕਿ ਉਨ੍ਹਾਂ ਦੇ ਗਾਹਕ ਫੇਸਬੁੱਕ ਦੀ ਇਸ ਗਲਤੀ 'ਤੇ ਹੱਸਣਗੇ। ਇਸ ਲਈ ਉਨ੍ਹਾਂ ਨੇ ਰੱਦ ਕੀਤੇ ਗਏ ਇਸ਼ਤਿਹਾਰ ਅਤੇ ਫੇਸਬੁੱਕ ਦੁਆਰਾ ਦਿਖਾਏ ਜਾ ਰਹੇ ਮੈਸੇਜ ਦਾ ਇੱਕ ਵੀਡੀਓ ਬਣਾਇਆ ਅਤੇ ਉਸਨੂੰ ਪੋਸਟ ਕਰ ਦਿੱਤਾ।

ਮੈਕਲਿਨ ਨੇ ਕਿਹਾ ਕਿ ਇਸਦੇ ਜਵਾਬ ਵਿੱਚ ਉਨ੍ਹਾਂ ਦੇ ਗਾਹਕਾਂ ਨੇ ਕਈ ਸਬਜ਼ੀਆਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਜਿਸ ਨੂੰ ਫੇਸਬੁੱਕ ਗਲਤ ਸਮਝ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਫੇਸਬੁੱਕ ਸਪੋਰਟ ਰਾਹੀਂ ਆਪਣੇ ਇਸ਼ਤਿਹਾਰ ਦੇ ਸਮਰਥਨ ਵਿੱਚ ਅਪੀਲ ਕੀਤੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਬੀਬੀਸੀ ਨਾਲ ਗੱਲ ਕਰਦਿਆਂ, ਫੇਸਬੁੱਕ ਕੈਨੇਡਾ ਦੇ ਬੁਲਾਰੇ ਮੇਗ ਸਿਨਕਲੇਅਰ ਨੇ ਕਿਹਾ, "ਅਸੀਂ ਆਟੋਮੇਟਿਡ ਤਕਨਾਲੌਜੀ ਦੀ ਵਰਤੋਂ ਕਰਦੇ ਹਾਂ ਤਾਂ ਕਿ ਆਪਣੀ ਵੈਬਸਾਈਟ ਨੂੰ ਨਗਨਤਾ ਤੋਂ ਦੂਰ ਰੱਖ ਸਕੀਏ। ਅਸੀਂ ਅਤੇ ਤੁਸੀਂ ਪਿਆਜ਼ ਨੂੰ ਦੇਖ ਕੇ ਪਛਾਣ ਸਕਦੇ ਹਾਂ, ਅਸੀਂ ਪਿਆਜ਼ ਦੀਆਂ ਕਿਸਮਾਂ ਬਾਰੇ ਜਾਂ ਸਕਦੇ ਹਾਂ ਪਰ ਕਈ ਵਾਰ ਟੈਕਨੋਲਾਜੀ ਤੋਂ ਗਲਤੀ ਹੋ ਜਾਂਦੀ ਹੈ। ਇਸ ਲਈ ਅਸੀਂ ਮੁਆਫ਼ੀ ਮੰਗੀ ਹੈ ਅਤੇ ਪਿਆਜ਼ ਦੇ ਉਸ ਇਸ਼ਤਿਹਾਰ ਨੂੰ ਬਹਾਲ ਕੀਤਾ ਗਿਆ ਹੈ।"

ਇਹ ਵੀ ਪੜ੍ਹੋ:

ਸਟੋਰ ਦੇ ਮੈਨੇਜਰ ਮੈਕਲਿਨ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਬਾਅਦ ਤੋਂ ਵਿਕਰੀ ਦਾ ਇੱਕ ਵੱਡਾ ਹਿੱਸਾ ਆਨਲਾਈਨ ਹੋ ਗਿਆ ਹੈ।

‘ਵਾਲਾ-ਵਾਲਾ’ ਪਿਆਜ਼ ਦੀ ਇੱਕ ਪੁਰਾਣੀ ਕਿਸਮ ਹੈ ਜਿਸਦੀ ਅਚਾਨਕ ਮੰਗ ਵਧੀ ਹੈ। ਲੋਕ ਇਸ ਦੀ ਮੰਗ ਕਰ ਰਹੇ ਹਨ। ਪਿਛਲੇ ਪੰਜ ਸਾਲਾਂ ਵਿੱਚ ਇਸ ਪਿਆਜ਼ ਦੀ ਜਿੰਨੀ ਵਿਕਰੀ ਹੋਈ ਹੈ, ਉੰਨੀ ਪਿਛਲੇ ਤਿੰਨ ਦਿਨਾਂ ਵਿੱਚ ਹੋ ਗਈ ਹੈ ਜਿਸ ਨੂੰ ਹੁਣ ਕੰਪਨੀ ਦੀ ਵੈੱਬਸਾਈਟ 'ਤੇ 'ਸੈਕਸੀ ਪਿਆਜ਼' ਵਜੋਂ ਵੀ ਦਰਸਾਇਆ ਗਿਆ ਹੈ।

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)