ਕੋਰੋਨਾਵਾਇਰਸ ਕਾਰਨ ਗਰੀਬ ਤੇ ਅਮੀਰ ਦੇਸਾਂ ਦਾ ਪਾੜਾ ਕਿਵੇਂ ਵਧਿਆ: ਬੀਬੀਸੀ ਸਰਵੇਖਣ

ਤਸਵੀਰ ਸਰੋਤ, Getty Images
ਬੀਬੀਸੀ ਦੇ ਇੱਕ ਸਰਵੇਖਣ ਅਨੁਸਾਰ ਕੋਰੋਨਾਵਾਇਰਸ ਮਹਾਂਮਾਰੀ ਨੇ ਦੁਨੀਆਂ ਦੇ ਬਾਕੀ ਦੇਸਾਂ ਨਾਲੋਂ ਗਰੀਬ ਦੇਸਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਜਿਸ ਨਾਲ ਵਿਸ਼ਵ ਪੱਧਰ 'ਤੇ ਗੈਰ-ਬਰਾਬਰੀ ਨਜ਼ਰ ਆਉਂਦੀ ਹੈ।
ਲਗਭਗ 30,000 ਲੋਕਾਂ ਦੇ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ 11 ਮਾਰਚ ਨੂੰ ਕੋਰੋਨਾਵਾਇਰਸ ਮਹਾਂਮਾਰੀ ਦੀ ਪੁਸ਼ਟੀ ਹੋਣ ਤੋਂ ਛੇ ਮਹੀਨਿਆਂ ਬਾਅਦ ਵੱਖ-ਵੱਖ ਦੇਸ ਇਸ ਤੋਂ ਕਿਵੇਂ ਪ੍ਰਭਾਵਿਤ ਹੋਏ ਹਨ।
ਲੌਕਡਾਊਨ ਕਾਰਨ ਦੁਨੀਆਂ ਭਰ ਵਿੱਚ ਅਰਥਚਾਰੇ ਨੂੰ ਨੁਕਸਾਨ ਪਹੁੰਚਣ ਕਾਰਨ ਵਿੱਤੀ ਘਾਟਾ ਇੱਕ ਵੱਡਾ ਮੁੱਦਾ ਸੀ।
ਗਰੀਬ ਦੇਸ ਅਤੇ ਨੌਜਵਾਨ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਗਰੀਬ ਦੇਸਾਂ ਵਿੱਚ 69% ਲੋਕਾਂ ਦੀ ਆਮਦਨੀ ਵਿੱਚ ਗਿਰਾਵਟ ਦਰਜ ਕੀਤੀ ਗਈ ਜਦੋਂਕਿ ਅਮੀਰ ਲੋਕਾਂ ਵਿੱਚ 45% ਸੀ।
ਨਤੀਜਿਆਂ ਵਿੱਚ ਨਸਲ ਅਤੇ ਲਿੰਗ ਕਾਰਨ ਵੀ ਫ਼ਰਕ ਦੇਖਿਆ ਗਿਆ ਹੈ। ਮਰਦਾਂ ਨਾਲੋਂ ਔਰਤਾਂ ਵਧੇਰੇ ਪ੍ਰਭਾਵਿਤ ਹੋਈਆਂ ਅਤੇ ਅਮਰੀਕਾ ਵਿੱਚ ਅਫ਼ਰੀਕੀ ਲੋਕਾਂ ਵਿੱਚ ਗੋਰੇ ਲੋਕਾਂ ਨਾਲੋਂ ਵੱਧ ਕੋਵਿਡ -19 ਦੀ ਲਾਗ ਦੇ ਮਾਮਲੇ ਦਰਜ ਕੀਤੇ ਗਏ।
ਇਹ ਵੀ ਪੜ੍ਹੋ:
ਇਹ ਰਿਸਰਚ ਬੀਬੀਸੀ ਵਰਲਡ ਸਰਵਿਸ ਲਈ ਜੂਨ 2020 ਵਿੱਚ ਗਲੋਬਸਕੈਨ ਦੁਆਰਾ 27 ਦੇਸਾਂ ਵਿੱਚ ਕੀਤੀ ਗਈ ਸੀ। ਉਸ ਵੇਲੇ ਜ਼ਿਆਦਾਤਰ ਥਾਵਾਂ 'ਤੇ ਮਹਾਂਮਾਰੀ ਸਿਖਰ 'ਤੇ ਸੀ।
ਕੁੱਲ ਮਿਲਾ ਕੇ 27,000 ਤੋਂ ਵੱਧ ਲੋਕਾਂ 'ਤੇ ਕੋਵਿਡ-19 ਅਤੇ ਇਸਦੇ ਪ੍ਰਭਾਵ ਲਈ ਸਰਵੇਖਣ ਕੀਤਾ ਗਿਆ ਸੀ।

ਗਲੋਬਸਕੈਨ ਦੇ ਮੁੱਖ ਕਾਰਜਕਾਰੀ ਕ੍ਰਿਸ ਕੌਲਟਰ ਨੇ ਬੀਬੀਸੀ ਨੂੰ ਦੱਸਿਆ, "ਇਸ ਮਹਾਂਮਾਰੀ ਦਾ ਬਿਰਤਾਂਤ ਇਹ ਹੈ ਕਿ ਅਸੀਂ ਸਾਰੇ ਇਕੱਠੇ ਇਸ ਵਿੱਚ ਹਾਂ।"
"ਸਾਡੀ ਪੋਲ ਵਿੱਚ ਸਾਹਮਣੇ ਆਇਆ ਹੈ ਕਿ ਇਸ ਦੇ ਉਲਟ ਸੱਚ ਹੈ। ਵੱਖ-ਵੱਖ ਦੇਸਾਂ ਅਤੇ ਜ਼ਿਆਦਾਤਰ ਦੇਸਾਂ ਦੇ ਨਤੀਜੇ ਇਹ ਦਰਸਾਉਂਦੇ ਹਨ ਕਿ ਜਿਹੜੇ ਲੋਕ ਸਭ ਤੋਂ ਵੱਧ ਵਾਂਝੇ ਹਨ, ਉਹ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।"
ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀਨ'ਤੇ ਇੰਝ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇੱਕ ਗੈਰ-ਬਰਾਬਰ ਦੁਨੀਆਂ
ਸਰਵੇਖਣ ਮੁਤਾਬਕ ਮਹਾਂਮਾਰੀ ਨੇ ਗ਼ਰੀਬ ਦੇਸਾਂ ਦੇ ਲੋਕਾਂ ਉੱਤੇ ਵਧੇਰੇ ਗੰਭੀਰ ਅਸਰ ਪਾਇਆ ਹੈ ਅਤੇ ਮੌਜੂਦਾ ਵਿਤਕਰੇ ਨੂੰ ਹੋਰ ਵਧਾ ਦਿੱਤਾ ਹੈ।
ਆਰਥਿਕ ਸਹਿਕਾਰਤਾ ਅਤੇ ਵਿਕਾਸ ਸੰਗਠਨ (ਓਈਸੀਡੀ) ਅਤੇ ਗੈਰ-ਮੈਂਬਰ ਦੇਸਾਂ ਵਿਚਾਲੇ ਮਹੱਤਵਪੂਰਨ ਪਾੜਾ ਸੀ।
ਓਈਸੀਡੀ 37 ਦੇਸਾਂ ਦਾ ਇੱਕ ਕੌਮਾਂਤਰੀ ਸਮੂਹ ਹੈ ਜੋ ਦੁਨੀਆਂ ਦੇ ਸਭ ਤੋਂ ਮਜ਼ਬੂਤ ਅਰਥਚਾਰਿਆਂ ਵਿੱਚ ਸ਼ਾਮਲ ਹੈ।

ਸਰਵੇਖਣ ਦਰਸਾਉਂਦਾ ਹੈ ਕਿ ਗੈਰ-ਓਈਸੀਡੀ ਦੇਸਾਂ ਵਿੱਚ 69% ਲੋਕਾਂ ਦੀ ਮਹਾਂਮਾਰੀ ਕਾਰਨ ਆਮਦਨੀ ਪ੍ਰਭਾਵਿਤ ਹੋਈ ਹੈ ਜਦੋਂਕਿ ਓਈਸੀਡੀ ਦੇ ਦੇਸਾਂ ਵਿੱਚ ਰਹਿਣ ਵਾਲੇ 45% ਲੋਕ ਪ੍ਰਭਾਵਿਤ ਹੋਏ ਹਨ।
ਕੁੱਲ ਮਿਲਾ ਕੇ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਲਾਤੀਨੀ ਅਮਰੀਕਾ, ਏਸ਼ੀਆ ਅਤੇ ਅਫ਼ਰੀਕਾ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨਾਲੋਂ ਵਾਇਰਸ ਕਾਰਨ ਉਨ੍ਹਾਂ 'ਤੇ ਜ਼ਿਆਦਾ ਅਸਰ ਪਿਆ ਹੈ।

ਤਸਵੀਰ ਸਰੋਤ, Getty Images
ਕੀਨੀਆ ਵਿੱਚ (91%), ਥਾਈਲੈਂਡ (81%), ਨਾਈਜੀਰੀਆ (80%), ਦੱਖਣੀ ਅਫ਼ਰੀਕਾ (77%), ਇੰਡੋਨੇਸ਼ੀਆ (76%) ਅਤੇ ਵੀਅਤਨਾਮ (74%) ਲੋਕ ਵਿੱਤੀ ਤੌਰ 'ਤੇ ਪ੍ਰਭਾਵਿਤ ਹੋਏ ਹਨ।
ਉਨ੍ਹਾਂ ਦੇਸਾਂ ਵਿੱਚ ਘੱਟ ਆਮਦਨੀ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਹੁਣ ਵੀ ਘੱਟ ਪੈਸਾ ਹੈ।
ਪਰ ਕਿਆਸ ਦੇ ਉਲਟ ਆਸਟਰੇਲੀਆ, ਕੈਨੇਡਾ, ਜਪਾਨ, ਰੂਸ ਅਤੇ ਯੂਕੇ ਵਿੱਚ ਵਧੇਰੇ ਆਮਦਨੀ ਵਾਲੇ ਲੋਕਾਂ ਦਾ ਘੱਟ ਕਮਾਈ ਕਰਨ ਵਾਲਿਆਂ ਨਾਲੋਂ ਮਹਾਂਮਾਰੀ ਕਾਰਨ ਵਿੱਤੀ ਤੌਰ 'ਤੇ ਵਧੇਰੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਸੀ।

ਕਿਹੜੀ ਉਮਰ ਵਰਗ ਦੇ ਪ੍ਰਭਾਵਿਤ
ਸਰਵੇਖਣ ਅਨੁਸਾਰ ਮਹਾਂਮਾਰੀ ਨੇ ਜਵਾਨਾਂ ਅਤੇ ਬਜ਼ੁਰਗਾਂ ਵਿਚਾਲੇ ਇੱਕ ਪਾੜਾ ਪਾ ਦਿੱਤਾ ਹੈ।
ਨੌਜਵਾਨ ਪੀੜ੍ਹੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੁਰਾਣੀਆਂ ਪੀੜ੍ਹੀਆਂ ਨਾਲੋਂ ਵਧੇਰੇ ਔਖਾ ਸਮਾਂ ਦੇਖਿਆ ਹੈ। ਇਹ ਇਸ ਲਈ ਹੋ ਸਕਦਾ ਹੈ ਕਿ ਮਹਾਂਮਾਰੀ ਦੌਰਾਨ ਕੰਮ ਕਰਨ, ਸਮਾਜਿਕ ਤੌਰ 'ਤੇ ਵਿਚਰਨ ਅਤੇ ਸਿੱਖਿਆ ਲੈਣ ਦੇ ਬਹੁਤ ਘੱਟ ਮੌਕੇ ਮਿਲੇ ਹਨ।
ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਜਨਰੇਸ਼ਨ ਜ਼ੈੱਡ ਦੇ ਤਕਰੀਬਨ 55% ਲੋਕ (1990 ਦੇ ਦਰਮਿਆਨ ਅਤੇ 2010 ਦੀ ਸ਼ੁਰੂਆਤ ਵਿੱਚ ਪੈਦਾ ਹੋਏ ਲੋਕ) ਅਤੇ ਮਿਲੀਨੇਅਰਜ਼ (1980 ਦੇ ਦਹਾਕੇ ਅਤੇ 1990 ਦੇ ਦਰਮਿਆਨ ਜਨਮੇ ਲੋਕ) ਵਿੱਚੋਂ 56% ਲੋਕ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਮਹਾਂਮਾਰੀ ਤੋਂ ਵਧੇਰੇ ਪ੍ਰਭਾਵਿਤ ਹੋਈ ਹੈ।

ਤਸਵੀਰ ਸਰੋਤ, EPA
ਇਸ ਦੇ ਉਲਟ ਜਨਰੇਸ਼ਨ ਐਕਸ (1965 ਤੋਂ 1980 ਵਿਚਾਲੇ ਪੈਦਾ ਹੋਏ ਲੋਕ) ਅਤੇ 39% ਬੇਬੀ ਬੂਮਰਜ਼ (1946 ਤੋਂ 1964 ਵਿਚਾਲੇ ਜਨਮੇ ਲੋਕ) ਵਿੱਚੋਂ ਸਿਰਫ਼ 49% ਨੇ ਕਿਹਾ ਕਿ ਉਨ੍ਹਾਂ ਨੇ ਵੀ ਅਜਿਹਾ ਹੀ ਮਹਿਸੂਸ ਕੀਤਾ।
ਜਨਰੇਸ਼ਨ ਜ਼ੈੱਡ ਦੇ ਲੋਕਾਂ ਨੂੰ ਮਹਾਂਮਾਰੀ ਕਾਰਨ ਸਭ ਤੋਂ ਵੱਧ ਵਿੱਤੀ ਮਾਰ ਝੱਲਣੀ ਪਈ ਹੈ। 63% ਲੋਕ ਇਸ ਤੋਂ ਪ੍ਰਭਾਵਿਤ ਹੋਏ।
ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਆਮਦਨੀ ਵਿੱਚ ਤਬਦੀਲੀ ਵੇਖੀ। ਇਸ ਦੇ ਉਲਟ, ਸਿਰਫ਼ 42% ਬੇਬੀ ਬੂਮਰਜ਼ ਨੇ ਕਿਹਾ ਕਿ ਉਨ੍ਹਾਂ ਦੀ ਆਮਦਨੀ ਪ੍ਰਭਾਵਿਤ ਹੋਈ ਹੈ।
ਹਾਲਾਂਕਿ ਇਸ ਦੌਰਾਨ ਬਜ਼ੁਰਗ ਲੋਕਾਂ ਦੇ ਸਰੀਰਕ ਜਾਂ ਵਿੱਤੀ ਨੁਕਸਾਨ ਤੋਂ ਬਚਣ ਦੀ ਸੰਭਾਵਨਾ ਹੈ।
ਵਿਸ਼ਵ ਪੱਧਰ 'ਤੇ ਔਸਤਨ 39% ਦੇ ਮੁਕਾਬਲੇ 56% ਬੇਬੀ ਬੂਮਰਜ਼ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਈ ਸਰੀਰਕ ਜਾਂ ਵਿੱਤੀ ਨੁਕਸਾਨ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ:
ਸਰਵੇਖਣ ਦੀਆਂ ਹੋਰ ਮੁੱਖ ਗੱਲਾਂ-
- 10 ਵਿੱਚੋਂ ਲਗਭਗ ਛੇ ਲੋਕ (57%) ਕਹਿੰਦੇ ਹਨ ਕਿ ਉਹ ਮਹਾਂਮਾਰੀ ਦੁਆਰਾ ਵਿੱਤੀ ਤੌਰ 'ਤੇ ਪ੍ਰਭਾਵਤ ਹੋਏ ਹਨ।
- ਔਰਤਾਂ ਦਾ ਕਹਿਣਾ ਹੈ ਕਿ ਉਹ ਮਰਦਾਂ ਨਾਲੋਂ ਵਧੇਰੇ ਵਿੱਤੀ ਪ੍ਰਭਾਵ ਦਾ ਸਾਹਮਣਾ ਕਰ ਰਹੀਆਂ ਹਨ। ਸਭ ਤੋਂ ਵੱਡੀ ਗੈਰ-ਬਰਾਬਰੀ ਜਰਮਨੀ (24% ਮਰਦਾਂ ਦੇ ਮੁਕਾਬਲੇ 32% ਔਰਤਾਂ ), ਇਟਲੀ (50% ਬਨਾਮ 43%), ਅਤੇ ਯੂਕੇ ਵਿੱਚ (45% ਬਨਾਮ 38%) ਸਾਹਮਣੇ ਆਈ ਹੈ।
- ਅਮਰੀਕਾ ਵਿੱਚ 7% ਗੋਰੇ ਅਮਰੀਕੀਆਂ ਮੁਕਾਬਲੇ 14% ਅਫ਼ਰੀਕੀ-ਅਮਰੀਕੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਜਾਂ ਇੱਕ ਪਰਿਵਾਰਕ ਮੈਂਬਰ ਨੂੰ ਕੋਵਿਡ -19 ਦੀ ਲਾਗ ਲੱਗੀ ਹੈ।
- ਮਾਪਿਆਂ ਨੇ ਮਹਾਂਮਾਰੀ ਦੇ ਵਧੇਰੇ ਪ੍ਰਭਾਵ ਮਹਿਸੂਸ ਕੀਤੇ ਹਨ।
- ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 57% ਮਾਪਿਆਂ ਨੇ ਕਿਹਾ ਕਿ ਉਹ ਬਹੁਤ ਪ੍ਰਭਾਵਿਤ ਹੋਏ ਹਨ ਜਦੋਂਕਿ ਜਿਨ੍ਹਾਂ ਦੇ ਬੱਚੇ ਨਹੀਂ ਹਨ ਉਨ੍ਹਾਂ ਦਾ ਇਹ ਅੰਕੜਾ 41% ਹੈ।

ਇਹ ਵੀਡੀਓਜ਼ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3

End of YouTube post, 4